ਟਰੰਪ ਦੇ ਰਾਜਕਾਲ ਦੌਰਾਨ ਸਿੱਖਾਂ, ਅਰਬਾਂ ਤੇ ਹੋਰਨਾਂ ਭਾਈਚਾਰਿਆਂ ਵਿਰੁੱਧ ਨਫ਼ਰਤੀ ਅਪਰਾਧਾਂ ‘ਚ ਵਾਧਾ

0
236

Washington : President Donald Trump gestures as delivers his first State of the Union address in the House chamber of the U.S. Capitol to a joint session of Congress Tuesday, Jan. 30, 2018 in Washington, as Vice President Mike Pence and House Speaker Paul Ryan applaud.  AP/PTI Photo(AP1_31_2018_000020B)

ਵਾਸ਼ਿੰਗਟਨ/ਨਿਊਜ਼ ਬਿਊਰੋ:
ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਨੂੰ ਇਕ ਸਾਲ ਮੁਕੰਮਲ ਹੋਇਆ ਹੈ ਪਰ ਦੱਖਣ ਏਸ਼ਿਆਈ, ਮੁਸਲਮਾਨਾਂ, ਸਿੱਖਾਂ, ਹਿੰਦੂਆਂ, ਮੱਧ ਪੂਰਬ ਅਤੇ ਅਰਬ ਭਾਈਚਾਰਿਆਂ ਵਿਰੁੱਧ ਅਮਰੀਕਾ ‘ਚ ਨਫ਼ਰਤੀ ਹਿੰਸਾ ਦੇ ਮਾਮਲਿਆਂ ‘ਚ ਚੋਖਾ ਵਾਧਾ ਹੋਇਆ ਹੈ।
ਸਾਊਥ ਏਸ਼ੀਅਨ ਅਮਰੀਕਨਜ਼ ਲਿਵਿੰਗ ਟੂਗੈਦਰ (ਐਸਏਏਐਲਟੀ) ਸੰਸਥਾ ਨੇ ਆਪਣੀ ਰਿਪੋਰਟ ‘ਚ ਕਿਹਾ ਕਿ 9 ਨਵੰਬਰ 2016 ਤੋਂ 7 ਨਵੰਬਰ 2017 ਦਰਮਿਆਨ ਨਫ਼ਰਤੀ ਹਿੰਸਾ ਅਤੇ ਗੋਰਿਆਂ ਦੇ ਦਬਦਬੇ ਦੀਆਂ 302 ਘਟਨਾਵਾਂ ਵਾਪਰੀਆਂ।
ਰਿਪੋਰਟ ਮੁਤਾਬਕ ਇਹ ਪਿਛਲੇ ਅਧਿਐਨਾਂ ਨਾਲੋਂ 45 ਫ਼ੀਸਦੀ ਦਾ ਵਾਧਾ ਹੈ। ਇਸ ‘ਚੋਂ 82 ਫ਼ੀਸਦੀ ਯਾਨੀ 248 ਮਾਮਲੇ ਮੁਸਲਮਾਨ ਵਿਰੋਧੀ ਸਨ। ਹਿੰਸਾ ਦੇ ਪੰਜ ਮਾਮਲਿਆਂ ‘ਚੋਂ ਇਕ ਨੇ ਰਾਸ਼ਟਰਪਤੀ ਟਰੰਪ ਦੀ ਨੀਤੀ ਜਾਂ ਉਸ ਦੇ ਪ੍ਰਚਾਰ ਨਾਅਰੇ ਦਾ ਹਵਾਲਾ ਦਿੱਤਾ।
ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਸੁਮਨ ਰਘੂਨਾਥਨ ਨੇ ਦੋਸ਼ ਲਾਇਆ ਕਿ ਟਰੰਪ ਪ੍ਰਸ਼ਾਸਨ ਨੇ ਇਸਲਾਮ ਦਾ ਡਰ ਦਿਖਾ ਕੇ ਮੁਸਲਮਾਨਾਂ ਲਈ ਨਫ਼ਰਤ ਅਤੇ ਭੈਅ ਦਾ ਮਾਹੌਲ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਅੰਨ੍ਹੇਵਾਹ ਗੋਲੀਬਾਰੀ, ਮਸਜਿਦਾਂ ਨੂੰ ਅੱਗ, ਘਰਾਂ ਤੇ ਕਾਰੋਬਾਰਾਂ ‘ਚ ਭੰਨ-ਤੋੜ ਅਤੇ ਸਕੂਲਾਂ ‘ਚ ਨੌਜਵਾਨਾਂ ਨੂੰ ਤੰਗ ਕਰਨ ਜਿਹੇ ਮਾਮਲੇ ਬੀਤੇ ਇਕ ਵਰ੍ਹੇ ਦੌਰਾਨ ਸਾਹਮਣੇ ਆਏ।
ਰਘੂਨਾਥਨ ਮੁਤਾਬਕ ਜੇਕਰ ਮੁਲਕ ਨੇ ਧਾਰਮਿਕ ਆਜ਼ਾਦੀ ਦੇ ਉੱਚ ਮਿਆਰ ਕਾਇਮ ਰੱਖਣੇ ਹਨ ਤਾਂ ਉਨ੍ਹਾਂ ਨੂੰ ਗੋਰਿਆਂ ਦੇ ਦਬਦਬੇ ਵਾਲੀ ਨੀਤੀ ਤੋਂ ਉਪਰ ਉੁਠਣਾ ਹੋਵੇਗਾ। ਨਫ਼ਰਤੀ ਜੁਰਮ ਦੀਆਂ ਦਰਜ 213 ਵਾਰਦਾਤਾਂ ‘ਚੋਂ 28 ਫ਼ੀਸਦੀ ਹਮਲੇ ਔਰਤਾਂ ਵਿਰੁੱਧ ਹੋਏ ਹਨ। ਹਿਜਾਬ ਪਹਿਨਣ ਵਾਲੀਆਂ 63 ਫ਼ੀਸਦੀ ਔਰਤਾਂ ਸ਼ਿਕਾਰ ਬਣੀਆਂ।