ਬੇਘਰੇ ਲੋਕਾਂ ਦੀ ਮਦਦ ਕਰ ਰਿਹਾ ਸਿੱਖ ਕੌਸਲਰ ਚੈਜ਼ ਸਿੰਘ ਨਸਲੀ ਨਫ਼ਰਤ ਦਾ ਸ਼ਿਕਾਰ

0
524

counclor-chez-singh
ਲੰਡਨ/ਬਿਊਰੋ ਨਿਊਜ਼ :
ਪਲਮਿੱਥ ਸ਼ਹਿਰ ਦੇ ਕੌਸਲਰ ਚੈਜ਼ ਸਿੰਘ ਜਦੋਂ ਬੇਘਰੇ ਲੋਕਾਂ ਦੀ ਮਦਦ ਕਰ ਰਿਹਾ ਸੀ ਤਾਂ ਇਕ ਵੈਨ ਡਰਾਈਵਰ ਨੇ ਉਸ ਨੂੰ ਨਸਲੀ ਗਾਲ੍ਹਾਂ ਕੱਢੀਆਂ। ਸ. ਚੈਜ਼ ਸਿੰਘ ਨੇ ਦੱਸਿਆ ਕਿ ਉਹ ਇਹ ਸੁਣ ਕੇ ਕਾਫ਼ੀ ਹੈਰਾਨ ਹੋਇਆ। ਪ੍ਰੰਤੂ ਇਸ ਦੇ ਬਾਵਜੂਦ ਉਸ ਨੇ ਆਪਣੀ ਸੇਵਾ ਜਾਰੀ ਰੱਖੀ ਅਤੇ ਬੇਘਰੇ ਲੋੜਵੰਦ ਲੋਕਾਂ ਨੂੰ ਕੰਬਲ, ਸੌਣ ਵਾਲੇ ਬੈਗ ਅਤੇ ਟੋਪੀਆਂ ਵੰਡੀਆਂ। ਚੈਜ਼ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਨਸਲੀ ਭਿੰਨ-ਭੇਦ ਬਾਰੇ ਹੋਰ ਜਾਗਰੂਕ ਕਰਨ ਦੀ ਲੋੜ ਹੈ, ਉਨ੍ਹਾਂ ਇਹ ਵੀ ਕਿਹਾ ਕਿ ਉਹ 15 ਸਾਲਾਂ ਤੋਂ ਇਸ ਇਲਾਕੇ ਵਿਚ ਰਹਿ ਰਿਹਾ ਹੈ ਅਤੇ ਉੁਸ ਵੱਲੋਂ ਜਿੰਨੇ ਲੋਕਾਂ ਦੀ ਰਿਪੋਰਟ ਕੀਤੀ ਗਈ, ਉਨ੍ਹਾਂ ਵਿਚੋਂ ਕਿਸੇ ਖ਼ਿਲਾਫ਼ ਵੀ ਅਪਰਾਧਿਕ ਕਾਰਵਾਈ ਨਹੀਂ ਹੋਈ। ਸ. ਚੈਜ਼ ਸਿੰਘ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਸਕੂਲਾਂ ਵਿਚ ਵੀ ਸ਼ੁਰੂ ਕੀਤਾ ਗਿਆ ਹੈ।