ਟਰੰਪ ਦੇ ਫ਼ੈਸਲੇ ਨਾਲ ਫਿੱਕੀ ਪਈ ਯੋਰੋਸ਼ਲਮ ਵਿੱਚਲੇ ਕ੍ਰਿਸਮਸ ਜਸ਼ਨਾਂ ਦੀ ਸ਼ਾਨ

0
298
The Latin Patriarch of Jerusalem Pierbattista Pizzaballa leads a Christmas midnight mass at the Church of the Nativity in the West Bank city of Bethlehem, December 25, 2017. REUTERS/Mussa Qawasma
ਯੋਰੋਸ਼ਲਮ ਦੇ ਵੈਸਟ ਬੈਂਕ ਸ਼ਹਿਰ ਦੇ ਚਰਚ ਵਿੱਚ ਅੱਧੀ ਰਾਤ ਨੂੰ ਕ੍ਰਿਸਮਸ ਮੌਕੇ ਕਰਵਾਈ ਜਾਣ ਵਾਲੀ ਇਕ ਰਸਮ ਨੂੰ ਪੂਰਾ ਕਰਦੇ ਹੋਏ ਲਾਟ ਪਾਦਰੀ। 

ਬੇਤਲਹੈਮ,ਯੋਰੋਸ਼ਲਮ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫ਼ੈਸਲੇ ਨੇ ਇਸ ਪਵਿੱਤਰ ਸ਼ਹਿਰ ਵਿੱਚ ਲੋਕਾਂ ਦਾ ਕ੍ਰਿਸਮਸ ਦੇ ਜਸ਼ਨ ਮਨਾਉਣ ਦਾ ਮੱਚ ਮਾਰ ਦਿੱਤਾ ਹੈ। ਠੰਡ ਤੇ ਮੀਂਹ ਵਾਲੇ ਮੌਸਮ ਨੇ ਵੀ ਸੈਲਾਨੀਆਂ ਦੇ ਜੋਸ਼ ਨੂੰ ਠੰਡਾ ਪਾਇਆ ਹੈ। ਇਸ ਦੌਰਾਨ ਸਿਖਰਲੇ ਰੋਮਨ ਕੈਥੋਲਿਕ ਪਾਦਰੀ ਆਰਕਬਿਸ਼ਪ ਪਾਇਰਬਤਿਸਤਾ ਪਿਜ਼ਾਬਾਲਾ, ਜੋ ਕਿ ਯੋਰੋਸ਼ਲਮ ਤੋਂ ਇਸਰਾਈਲੀ ਫੌਜੀ ਨਾਕੇ ਤੋਂ ਲੰਘ ਕੇ ਬੇਤਲਹੈਮ ਵਿੱਚ ਦਾਖ਼ਲ ਹੋਏ, ਨੇ ਅੱਜ ਅੱਧੀ ਰਾਤ ਦੇ ਇਕੱਠ ਦੌਰਾਨ ਕੀਤੀ ਪ੍ਰਾਰਥਨਾ ਸਭਾ ਵਿੱਚ ਯੋਰੋਸ਼ਲਮ ਵਿੱਚ ਅਮਨ ਦੀ ਕਾਮਨਾ ਕੀਤੀ। ਉਨ੍ਹਾਂ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਲੋਕਾਂ ਦਾ ਸਤਿਕਾਰ ਕਰਦਿਆਂ ਨਿਡਰ ਫੈਸਲੇ ਲੈਣ।
ਆਮ ਲੋਕਾਂ ਤੇ ਹਜ਼ਾਰਾਂ ਸੈਲਾਨੀਆਂ ਨੇ ਕ੍ਰਿਸਮਸ ਦੇ ਜਸ਼ਨਾਂ ਤੋਂ ਦੂਰੀ ਬਣਾ ਕੇ ਰੱਖੀ। ਮੈਂਗਰ ਚੌਰਾਹੇ (ਸਕੁਏਅਰ), ਜਿੱਥੇ ਆਮ ਕਰਕੇ ਅੱਧੀ ਰਾਤ ਨੂੰ ਹੋਣ ਵਾਲੇ ਇਕੱਠ ਤੋਂ ਪਹਿਲਾਂ ਸੈਲਾਨੀਆਂ ਤੇ ਮੁਕਾਮੀ ਲੋਕਾਂ ‘ਚ ਥਾਂ ਲਈ ਧੱਕਾ ਮੁੱਕੀ ਹੁੰਦੀ ਹੈ, ਨਿਰਾਸ਼ ਨਜ਼ਰ ਆਏ। ਦੁਕਾਨਦਾਰਾਂ ਤੇ ਸੜਕਾਂ ਉੱਤੇ ਫੜੀਆਂ ਲਾਉਣ ਵਾਲਿਆਂ ਦੇ ਚਿਹਰਿਆਂ ਤੋਂ ਨਿਰਾਸ਼ਾ ਸਾਫ਼ ਝਲਕਦੀ ਸੀ।
ਮੈਂਗਰ ਚੌਰਾਹੇ ‘ਤੇ ਸੋਵੀਨਰ ਦੁਕਾਨ ਦੇ ਮਾਲਕ ਮਾਈਕਲ ਕੁਮਸੀਹੇ ਨੇ ਕ੍ਰਿਸਮਸ ਲਈ ਜੋਸ਼ ਮੱਠਾ ਪੈਣ ਲਈ ਰਾਸ਼ਟਰਪਤੀ ਟਰੰਪ ਸਿਰ ਭਾਂਡਾ ਭੰਨਦਿਆਂ ਕਿਹਾ ਕਿ, ‘ਉਹ ਸਮੱਸਿਆ ਹੀ ਖੜ੍ਹੀ ਕਰ ਸਕਦਾ ਹੈ। ਉਸ ਕੋਲ ਕਦੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।’ ਇਕ ਕੌਫ਼ੀ ਵੇਚਣ ਵਾਲੇ ਨੇ ਕਿਹਾ, ‘ਇਹ ਬਹੁਤ ਮਾੜੀ ਸਥਿਤੀ ਹੈ। ਕੋਈ ਜਸ਼ਨ ਨਹੀਂ, ਕੋਈ ਸੈਲਾਨੀ ਨਹੀਂ ਤੇ ਹਰ ਕੋਈ ਗ਼ਮਗੀਨ ਹੈ।’ ਚੌਰਾਹੇ ਵਿੱਚ ਲੱਗੇ ਪੋਸਟਰ, ਜਿਸ ‘ਤੇ ਲਿਖਿਆ ਸੀ ਕਿ ‘ਯੋਰੋਸ਼ਲਮ, ਫਲਸਤੀਨ ਦੀ ਸਦੀਵੀ ਰਾਜਧਾਨੀ ਸੀ ਤੇ ਹਮੇਸ਼ਾਂ ਰਹੇਗੀ’, ਲੋਕਾਂ ਵਿੱਚ ਘਰ ਕਰੀ ਬੈਠੇ ਪ੍ਰਬਲ ਗੁੱਸੇ ਦੀ ਤਰਜਮਾਨੀ ਕਰਦੇ ਹਨ। ਫਲਸਤੀਨੀ ਅਥਾਰਿਟੀ, ਜਿਸ ਕੋਲ ਵੈਸਟ ਬੈਂਕ ਸ਼ਹਿਰ ਦਾ ਵੀ ਕੰਟਰੋਲ ਹੈ, ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਇਲਾਵਾ ਠੰਡ ਤੇ ਮੀਂਹ ਵਾਲੇ ਮੌਸਮ ਨੇ ਵੀ ਤਿਓਹਾਰ ਦੇ ਜਸ਼ਨਾਂ ਨੂੰ ਮੱਠਾ ਪਾਇਆ ਹੈ।