ਬਿਕਰਮ ਚੌਧਰੀ ਖ਼ਿਲਾਫ਼ ਵਾਰੰਟ ਜਾਰੀ

0
175

bikram-chaudary
ਲਾਸ ਏਂਜਲਸ
ਕੈਲੀਫੋਰਨੀਆ ਦੇ ਇਕ ਜੱਜ ਨੇ ਬਿਕਰਮ ਯੋਗ ਦੇ ਸੰਸਥਾਪਕ ਬਿਕਰਮ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪਹਿਲੇ ਕਾਨੂੰਨੀ ਸਲਾਹਕਾਰ ਹੱਥੋਂ 68 ਲੱਖ ਡਾਲਰ ਦਾ ਮੁੱਕਦਮਾ ਹਾਰ ਚੁੱਕੇ ਚੌਧਰੀ ਨੂੰ ਪਹਿਲਾਂ ਹੀ ਆਪਣੇ ਗਲੋਬਲ ਫਿਟਨੈੱਸ ਬਿਜ਼ਨਸ ਦੀ ਕਮਾਈ ਸੌਂਪ ਦੇਣ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ। ਲਾਸ ਏਂਜਲਸ ਕਾਊਂਟੀ ਦੇ ਸੁਪੀਰੀਅਰ ਕੋਰਟ ਦੇ ਜੱਜ ਐਡਵਰਡ ਮੋਰੇਟਨ ਨੇ ਚੌਧਰੀ ਖ਼ਿਲਾਫ਼ ਵਾਰੰਟ ਜਾਰੀ ਕੀਤਾ ਤੇ ਜ਼ਮਾਨਤ ਦੀ ਰਾਸ਼ੀ 80 ਲੱਖ ਡਾਲਰ ਰੱਖੀ।