ਭਾਈ ਗੁਰਜੀਤ ਸਿੰਘ ਬਰਾੜ ਨੂੰ ਸਦਮਾ, ਪਤਨੀ ਬੀਬੀ ਬਲਵੰਤ ਕੌਰ ਦਾ ਅਕਾਲ ਚਲਾਣਾ

0
503

bibi-balwant-kaur
ਸਸਕਾਰ ਤੇ ਅੰਤਮ ਅਰਦਾਸ 11 ਨਵੰਬਰ ਸ਼ੁਕਰਵਾਰ ਨੂੰ
ਫਰੀਮਾਂਟ/ਬਿਊਰੋ ਨਿਊਜ਼:
ਸਿੱਖ ਭਾਈਚਾਰੇ ਦੇ ਪਤਵੰਤੇ ਭਾਈ ਗੁਰਜੀਤ ਸਿੰਘ ਬਰਾੜ ਨੂੰ ਗਹਿਰਾ ਸਦਮਾ ਲੱਗਾ ਜਿਨ੍ਹਾਂ ਦੀ ਜਵਨ ਸਾਥਣ ਪਤਨੀ ਬੀਬੀ ਬਲਵੰਤ ਕੌਰ ਬੀਤੇ ਦਿਨ  ਅਕਾਲ ਚਲਾਣਾ ਕਰ ਗਏ। ਇਸਤੋਂ ਵੀ ਭਾਰੀ ਦੁੱਖ ਦੀ ਗੱਲ ਇਹ ਕਿ ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੇ ਪੁੱਤਰ ਦੀ ਸ਼ਾਦੀ ਇਸ ਹਫ਼ਤੇ ਦੇ ਅਖ਼ੀਰ ਉੱਤੇ ਹੋਣੀ ਤਹਿ ਸੀ। ਇਹ ਸ਼ਾਦੀ ਹੁਣ ਪਿੱਛੇ ਪਾ ਦਿੱਤੀ ਗਈ ਹੈ।
ਬੀਬੀ ਬਲਵੰਤ ਕੌਰ ਦਾ ਸਸਕਾਰ 11 ਨਵੰਬਰ ਸ਼ੁਕਰਵਾਰ ਨੂੰ  ਦੁਪਹਿਰ 12:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਚੈਪਲ ਆਫ਼ ਚਾਈਮਜ ਹੇਵਰਡ (Chapel of the Chimes, Hayward) ਵਿਖੇ ਕੀਤਾ ਜਾਵੇਗਾ। ਅੰਤਮ ਅਰਦਾਸ ਬਾਅਦ ਦੁਪਹਿਰ 4:00 ਵਜੇ ਗੁਰਦੁਆਰਾ ਸਾਹਿਬ  ਫਰੀਮਾਂਟ ਵਿਖੇ ਹੋਵੇਗੀ।
ਬਰਾੜ ਪਰਿਵਾਰ ਦਾ ਘਰ ਦਾ ਪਤਾ ਹੈ :  33871 Mello Way, Fremont