ਕਾਰਨੈੱਲ ਯੂਨੀਵਰਸਿਟੀ ਦੇ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਤ ‘ਚ ਮੌਤ

0
252

bharti-vidyarthi-di-lash
ਨਿਊਯਾਰਕ/ਬਿਊਰੋ ਨਿਊਜ਼ :
ਭਾਰਤੀ ਮੂਲ ਦਾ ਇਕ ਵਿਦਿਆਰਥੀ ਜੋ ਕੁਝ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਮਿਲੀ ਹੈ। ਅਲਾਪ ਨਾਰਸੀਪੁਰਾ ਨਾਂ ਦਾ 20 ਸਾਲਾ ਇਹ ਵਿਦਿਆਰਥੀ ਕਾਰਨੈੱਲ ਯੂਨੀਵਰਿਸਟੀ ਵਿਚ ਇਲੈਕਟ੍ਰੋਨਿਕ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਪੁਲੀਸ ਅਨੁਸਾਰ ਉਸ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਕਈ ਏਜੰਸੀਆਂ ਦੇ ਸੂਬਾਈ ਅਤੇ ਲੋਕਲ ਅਧਿਕਾਰੀਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਬਾਰੇ ਕੋਈ ਖਬਰ ਨਾ ਮਿਲੀ। ਪਿਛਲੇ ਬੁੱਧਵਾਰ ਨੂੰ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕਿਸੇ ਨੂੰ ਉਸ ਬਾਰੇ ਪਤਾ ਲੱਗੇ ਤਾਂ ਜਾਣਕਾਰੀ ਦਿੱਤੀ ਜਾਵੇ।
ਅਲਾਪ ਨੇ ਇਸ ਦਸੰਬਰ ਤਕ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰ ਲੈਣੀ ਸੀ। ਕਾਰਨੈੱਲ ਯੂਨੀਵਰਿਸਟੀ ਨੇ ਜਾਣਕਾਰੀ ਦਿੱਤੀ ਕਿ ਇਹ ਖਬਰ ਉਨ੍ਹਾਂ ਲਈ ਵੀ ਦੁੱਖ ਭਰੀ ਹੈ ਅਤੇ ਉਹ ਇਸ ਦੁੱਖ ਦੇ ਸਮੇਂ ਵਿਚ ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਖੜ੍ਹੇ ਹਨ।