ਲੇਖਕ ਰਾਮ ਸਿੰਘ ਦੀਆਂ ਲਿਖੀਆਂ ਕਿਤਾਬਾਂ ਦਾ ਰਿਲੀਜ਼ ਸਮਾਰੋਹ 9 ਦਸੰਬਰ ਨੂੰ

0
41

bhai-ram-singh-books
ਹੇਵਰਡ/ਬਿਊਰੋ ਨਿਊਜ਼ :
ਉਘੇ ਲੇਖਕ ਸ. ਰਾਮ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ, ”ਗੁਰਬਾਣੀ ਵਿਚਾਰ ਲੇਖ” ਅਤੇ ”ਆਨੰਦ ਸਾਹਿਬ ਦਾ ਗੁਹਜ” ਦੀ ਘੁੰਡ ਚੁਕਾਈ ਰਾਜਾ ਸਵੀਟਸ, ੧੨੭੫ ਵਿੰਟਨ ਐਵੇਨਿਊ, ਹੇਵਰਡ ਵਿਖੇ ਦਿਨ ਐਤਵਾਰ, 9 ਦਸੰਬਰ 2018 ਨੂੰ ਸ਼ਾਮੀਂ 03:00 ਤੋਂ 5:30 ਵਜੇ ਤਕ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਰਾਮ ਸਿੰਘ ਨੇ ਦੱਸਿਆ ਕਿ ਬੁੱਕ-ਰਿਲੀਜ਼ ਸਮਾਰੋਹ ਵਿਚ ਦੋਵੇਂ ਕਿਤਾਬਾਂ ਦੀ ਰਿਲੀਜ਼ ਕਰਨ ਦੀ ਰਸਮ ਦੇ ਨਾਲ-ਨਾਲ ਵੱਖ-ਵੱਖ ਵਿਦਵਾਨਾਂ ਤੇ ਵਕਤਿਆਂ ਵੱਲੋਂ ਇਨ੍ਹਾਂ ਉਤੇ ਵਿਚਾਰ-ਚਰਚਾ ਵੀ ਕੀਤੀ ਜਾਵੇਗੀ। ਆਪਣੀਆਂ ਕਿਤਾਬਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਲੇਖਕ ਸ. ਰਾਮ ਸਿੰਘ ਨੇ ਦੱਸਿਆ ਕਿ ਕਿਤਾਬ ”ਗੁਰਬਾਣੀ ਵਿਚਾਰ ਲੇਖ” ਵਿਚ ਗੁਰਬਾਣੀ ਦੀ ਰੌਸ਼ਨੀ ਵਿਚ ਸਾਡੇ ਰੋਜ਼ਾਨਾ ਜੀਵਨ ਵਿਚ ਮਹੱਤਤਾ ਰੱਖਣ ਵਾਲੇ ਵੱਖ-ਵੱਖ ਵਿਸ਼ਿਆਂ ਉਤੇ ਲੇਖ ਦਰਜ ਹਨ। ਇਸੇ ਤਰ੍ਹਾਂ ਕਿਤਾਬ ”ਆਨੰਦ ਸਾਹਿਬ ਦਾ ਗੁਹਜ” ਵਿਚ ਇਕ ਸਿੱਖ ਦੇ ਜੀਵਨ ਵਿਚ ਆਨੰਦ ਦੀ ਸਥਿਤੀ ਬਾਰੇ ਦੱਸਿਆ ਗਿਆ ਹੈ। ਇਸ ਕਿਤਾਬ ਵਿਚ ਅਧਿਆਤਮਕ ਗਿਆਨ, ਮਨ, ਅਨੁਭਵੀ ਅਨੰਦ, ਸੱਚੀ ਭਗਤੀ, ਮਾਇਆ, ਕਰਮ ਅਤੇ ਸੱਚੀ ਭਜਨ-ਬੰਦਗੀ  ਆਦਿ ਦੀ ਲੋੜ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਇਸ ਸਮਾਰੋਹ ਵਿਚ ਪਹੁੰਚਣ ਲਈ ਸਾਰੇ ਪੁਸਤਕ ਪ੍ਰੇਮੀਆਂ ਤੇ ਗਿਆਨ ਅਭਿਲਾਸ਼ੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।