ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਭਾਈ ਪਰਮਜੀਤ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਦੇ ਗੁਰਮਤਿ ਸਮਾਗਮ 18 ਮਾਰਚ ਤੋਂ 2 ਅਪ੍ਰੈਲ ਤੱਕ

0
357

bhaiparmjitsinghanandpur
ਸਟਾਕਟਨ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਭਾਈ ਪਰਮਜੀਤ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਦੇ ਗੁਰਮਤਿ ਸਮਾਗਮ ਸ਼ਨਿਚਰਵਾਰ 18 ਮਾਰਚ 2017 ਤੋਂ ਲੈ ਕੇ ਐਤਵਾਰ 2 ਅਪ੍ਰੈਲ  2017 ਤੱਕ ਹੋ ਰਹੇ ਹਨ । ਪ੍ਰਬੰਧਕਾਂ ਦੇ ਦੱਸਣ ਅਨੁਸਾਰ ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਹਰ ਰੋਜ਼ ਸ਼ਾਮ 7:00 ਵਜੇ ਤੋ ਰਾਤ 8:00 ਵਜੇ ਤੱਕ ਅਤੇ ਐਤਵਾਰ ਨੂੰ ਦੁਪਹਿਰ 12:00 ਵਜੇ ਤੋ ਬਾਅਦ ਦੁਪਹਿਰ 2:00 ਵਜੇ ਤੱਕ ਹੋਣਗੇ। ਇਹ ਪ੍ਰੋਗਰਾਮ stocktongurdwara.com/live & Channel No. 70 on Sikhnet Radio ‘ਤੇ ਲਾਈਵ ਵੀ ਦੇਖੇ ਜਾ ਸਕਦੇ ਹਨ।