ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਭਾਈ ਜੋਗਾ ਸਿੰਘ ਖਾਲਸਤਾਨੀ ਦੇ ਸਦੀਵੀਂ ਵਿਛੋੜੇ ਤੇ ਭਾਰੀ ਦੁੱਖ ਦਾ ਪ੍ਰਗਟਾਵਾ

0
1093

ਸ਼ਿਕਾਗੋ/ਮੱਖਣ ਸਿੰਘ ਕਲੇਰ:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਮੂਹ ਮੈਂਬਰਾਂ ਵੱਲੋਂ ਸਾਂਝੇ ਰੂਪ ਵਿਚ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਜਾਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਪਾਰਟੀ ਦਾ ਕਹਿਣਾ ਹੈ ਕਿ ਭਾਈ ਜੋਗਾ ਸਿੰਘ ਦੀ ਮੌਤ ਦੇ ਨਾਲ ਜਿੱਥੇ ਪਰਿਵਾਰ ਨੂੰ ਤੇ ਮਾਸੂਮ ਬੱਚਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਥੇ ਹੀ ਸਿੱਖ ਪੰਥ ਦੇ ਹੱਥਾਂ ਵਿਚੋਂ ਇਕ ਸੁਨਹਿਰੀ ਹੀਰਾ ਖੋਹ ਲਿਆ ਗਿਆ ਹੈ।
ਸ੍ਰਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸੀਨੀਅਰ ਆਗੂਆਂ ਬੂਟਾ ਸਿੰਘ ਖੜੋਦ, ਸੁਰਜੀਤ ਸਿੰਘ ਕੁਲਾਰ, ਰੇਸ਼ਮ ਸਿੰਘ, ਜੀਤ ਸਿੰਘ ਆਲੋਅਰਖ, ਰੁਪਿੰਦਰ ਸਿੰਘ ਬਾਠ, ਮੱਖਣ ਸਿੰਘ ਕਲੇਰ, ਗੁਰਦੇਵ ਸਿੰਘ ਮਾਨ, ਅਮਨਦੀਪ ਸਿੰਘ, ਪਰਮਜੀਤ ਸਿੰਘ, ਸੁਖਵਿੰਦਰਾ ਸਿੰਘ ਗਿੱਲ, ਜੋਗਾ ਸਿੰਘ, ਸਰਬਜੀਤ ਸਿੰਘ, ਲਖਵੀਰ ਸਿੰਘ ਕੰਗ ਅਤੇ ਦਲਬੀਰ ਸਿੰਘ ਚੀਮਾ ਨੇ ਜਾਰੀ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਸਮੂਹ ਪੰਥ ਭਾਈ ਜੋਗਾ ਸਿੰਘ ਵੱਲੋਂ ਮੌਜੂਦਾ ਸੰਘਰਸ਼ ਵਿਚ ਪਾਏ ਯੋਗਦਾਨ ਤੋਂ ਜਾਣੂ ਹੈ। ਪੰਜਾਬ ਵਿਚਲਾ ਉਹ ਕਿਹੜਾ ਥਾਂ ਹੋਵੇਗਾ ਜਿਥੇ ਭਾਈ ਜੋਗਾ ਸਿੰਘ ਤੁਹਾਨੂੰ ਸੰਘਰਸ਼ ਦੀ ਮੂਹਰਲੀ ਕਤਾਰ ਵਿਚ ਖੜ੍ਹਾ ਨਜ਼ਰ ਨਹੀਂ ਆਇਆ ਹੋਵੇਗਾ। ਜਿਸ ਦਿਨ ਭਾਈ ਜੋਗਾ ਸਿੰਘ ਨੂੰ ਕੁਝ ਈਰਖਾਲੂ ਅਤੇ ਭਰਾਮਾਰੂ ਜੰਗ ਨੂੰ ਬੜਾਵਾ ਦੇਣ ਵਾਲੇ ਲੋਕਾਂ ਨੇ ਐਕਸੀਡੈਂਟ ਰਾਹੀਂ ਮਾਰਨਾ ਚਾਹਿਆ। ਉਸ ਦਿਨ ਵੀ ਉਹ ਵੀਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਸਬੇ ਬੰਗਾ ਵਿਚ ਹੋਏ ਰੋਸ ਮੁਜਾਹਰੇ ਵਿਚ ਸ਼ਾਮਲ ਹੋ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ। ਭਾਈ ਜੋਗਾ ਸਿੰਘ ਜਿੱਥੇ ਹਿੰਦੂਤਵੀ ਕੱਟੜਵਾਦੀ ਲੋਕਾਂ ਦੀਆਂ ਅੱਖਾਂ ਵਿਚ ਰੜਕਦਾ ਸੀ, ਉਥੇ ਹੀ ਪੰਜਾਬ ਸਰਕਾਰ ਤੇ ਅਖੌਤੀ ਪੰਥਕ ਲੋਕਾਂ ਦੀਆਂ ਨਜ਼ਰਾਂ ਵਿਚ ਰੜਕਦਾ ਸੀ। ਇਸ ਲਈ ਭਾਈ ਜੋਗਾ ਸਿੰਘ ਨੂੰ ਇਨ੍ਹਾਂ ਨੇ ਸ਼ਾਜਿਸ਼ ਅਧੀਨ ਕਤਲ ਕਰ ਦਿੱਤਾ।
ਬਿਆਨ ਵਿੱਚ ਉਚੇਚਾ ਜੋਰ ਦਿੱਤਾ ਗਿਆ ਕਿ ਤਕਰੀਬਨ ਤਿੰਨ ਮਹੀਨੇ ਦੇ ਲਗਭਗ ਭਾਈ ਜੋਗਾ ਸਿੰਘ ਲੁਧਿਆਣੇ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ਼ ਰਹੇ ਹਨ। ਉਨ੍ਹਾਂ ਤੇ ਹਮਲਾ ਕਰਨ ਵਾਲੇ ਲੋਕਾਂ ਦੀ ਪਹਿਚਾਣ ਵੀ ਹੋ ਗਈ। ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਣ ਦੀ ਬਜਾਏ ਉਨ੍ਹਾਂ ਨੂੰ ਖੁੱਲਾ ਛੱਡਿਆ ਹੋਇਆ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਸੰਘਰਸ਼ਸ਼ੀਲ ਸਿੱਖ ਨੌਜੁਆਨਾਂ ਨੂੰ ਆਪ ਕਤਲ ਕਰਵਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਨੌਜੁਆਨ ਸੰਘਰਸ਼ ਦੇ ਰਾਹ ਨਾ ਪਵੇ। ਭਾਵੇਂ ਕਿ ਜੋਗਾ ਸਿੰਘ ਦੇ ਪਰਿਵਾਰ ਵੱਲੋਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨੀ ਦੇਰ ਭਾਈ ਜੋਗਾ ਸਿੰਘ ਦੇ ਕਾਤਲਾਂ ਨੂੰ ਫੜਕੇ ਜੇਲ੍ਹੀਂ ਨਹੀਂ ਸੁਟਿਆ ਜਾਂਦਾ ਉਨ੍ਹੀਂ ਦੇਰ ਭਾਈ ਜੋਗਾ ਸਿੰਘ ਦੇ ਸਰੀਰ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਅਕਾਲੀ ਦਲ ਅੰਮ੍ਰਿਤਸਰ ਇਸ ਫੈਸਲੇ ਦੀ ਹਮਾਇਤ ਕਰਦਾ ਹੈ। ਅੱਜ ਸਮਾਂ ਹੈ ਇਕ ਮੰਚ ਤੇ ਇਕੱਤਰ ਹੋ ਕਿ ਭਾਈ ਜੋਗਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ।