”ਭਾਰਤ ਦੀ ਆਜ਼ਾਦੀ ਅਤੇ ਸਿੱਖ ਪ੍ਰਭੂਸਤਾ” ਬਾਰੇ ਸਿੱਖ ਚਿੰਤਕ ਸ. ਅਜਮੇਰ ਸਿੰਘ ਦਾ ਬਰਕਲੀ ਯੂਨੀਵਰਸਿਟੀ ‘ਚ ਰੂਬਰੂ ਪ੍ਰੋਗਰਾਮ 21 ਅਕਤੂਬਰ ਸ਼ਨਿਚਰਵਾਰ ਨੂੰ

0
313

bhai-ajmer-singh-berkeley
ਫਰੀਮੌਂਟ/ਬਿਊਰੋ ਨਿਊਜ਼:
ਉੱਘੇ ਸਿੱਖ ਚਿੰਤਕ ਸ. ਅਮਜੇਰ ਸਿੰਘ, ਜਿਹੜੇ ਇਨ੍ਹੀਂ ਦਿਨੀਂ ਉੱਤਰੀ ਅਮਰੀਕਾ ਦੇ ਦੌਰੇ ਉੱਤੇ ਹਨ, ਅਪਣੇ ਰੂਬਰੂ ਪ੍ਰੋਗਰਾਮ ਅਧੀਨ 21 ਅਕਤੂਬਰ ਨੂੰ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੀ ਵਿਖੇ ”ਭਾਰਤ ਦੀ ਆਜ਼ਾਦੀ ਅਤੇ ਸਿੱਖ ਪ੍ਰਭੂਸਤਾ”  ਦੇ ਵਿਸ਼ੇ ਉੱਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨਗੇ।
ਸਮਾਜ ਸੇਵੀ ਜਥੇਬੰਦੀ ਤੇਰਾ ਮਾਣੁ ਤਾਣੁ ਪ੍ਰਭ ਤੇਰਾ ਅਤੇ ਸਿੱਖ ਸਟੂਡੈਂਟਸ ਐਸੋਸੀਏਸ਼ਨ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੀ ਦੇ ਸਾਂਝੇ ਉੱਦਮ ਸਦਕਾ ਇਹ ਪ੍ਰੋਗਰਾਮ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮੀਂ 4:00 ਵਜੇ ਤੱਕ University of California Berkeley Heart Field Annex Room A 1 , 2545-2581 Bancroft Way Berkeley CA 947904 ਵਿਖੇ ਹੋਵੇਗਾ।
ਹੋਰ ਜਾਣਕਾਰੀ ਲਈ ਚਾਹਵਾਨ ਸੱਜਣ ਤੇਜਿੰਦਰ ਸਿੰਘ (916) 529-7877, ਡਾ. ਹਰਿੰਦਰ ਸਿੰਘ (916) 412-7983, ਹਰਸ਼ਦੀਪ ਸਿੰਘ (510) 598-9265 ਜਾਂ ਕਰਨਦੇਵ ਸਿੰਘ (530) 848-0386 ਨਾਲ ਫੋਨ, ਟੈਕਸਟ ਮੈਸੇਜ ਜਾਂ ਵੱਟਸਐੱਪ ਰਾਹੀਂ ਸੰਪਰਕ ਕਰ ਸਕਦੇ।
ਵਰਨਣਯੋਗ ਹੈ ਕਿ ਸ. ਅਜਮੇਰ ਸਿੰਘ ਕੈਲੀਫੋਰਨੀਆਂ ‘ਚ ਨੌਜਵਾਨ ਗਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਬਾਰੇ ਅਪਣੀ ਨਵੀਂ ਕਿਤਾਬ ਦੇ ਸਬੰਧ ‘ਚ ”ਕੈਲੀਫੋਰਨੀਆ ਤੋਂ ਪੰਜਾਬ : ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਲਈ ਸਫ਼ਰ”  ਬਾਰੇ ਰੂਬਰੂ ਪ੍ਰੋਗਰਾਮ ਕਰ ਰਹੇ ਹਨ।
ਉਹ ਵੱਖ ਵੱਖ ਥਾਈਂ ਸੰਗਤਾਂ ਅਤੇ ਅਪਣੇ ਪਾਠਕਾਂ ਨਾਲ ਸਿੱਖੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵੀ ਵਿਚਾਰ ਵਟਾਂਟਰਾ ਕਰ ਰਹੇ ਹਨ।
ਸ. ਅਜਮੇਰ ਸਿੰਘ ਦਾ ਅਗਲੇ ਦਿਨਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ:
14 ਅਕਤੂਬਰ ਸ਼ਨਿਚਰਵਾਰ ਬਾਅਦ ਦੁਪਹਿਰ 2:00 ਵਜੇ ਗੁਰਦੁਆਰਾ ਸਾਹਿਬ ਸੈਂਟਾ ਐਨਾ  ਫੋਨ ਸੰਪਰਕ: 951-751-7455
15 ਐਤਵਾਰ  ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋਂ ਦੁਪਹਿਰ 12:00 ਵਜੇ ਫੋਨ ਸੰਪਰਕ:559-708-9199
22 ਅਕਤੂਬਰ ਐਤਵਾਰ ਸਵੇਰੇ 11:00 ਵਜੇ ਗੁਰਦੁਆਰਾ ਸਾਹਿਬ ਟਰਲਕ, ਫੋਨ ਸੰਪਰਕ: 209-513-0508
22 ਅਕਤੂਬਰ ਐਤਵਾਰ ਬਾਅਦ ਦੁਪਹਿਰ 12:30 ਵਜੇ ਗੁਰਦੁਆਰਾ ਸਾਹਿਬ ਸਟਾਕਟਨ ਫੋਨ ਸੰਪਰਕ: 209-487-3699