ਆਪਣਾ ਪੰਜਾਬ ਮੀਡੀਆ ਦੀ 13ਵੀਂ ਵਰ੍ਹੇਗੰਢ ਦੌਰਾਨ ਸੰਪਾਦਕ ਗੁਰਮੀਤ ਸਿੰਘ ਦਾ ਕਈ ਸਰਕਾਰੀ ਵਿਭਾਗਾਂ ਵੱਲੋਂ ਸਨਮਾਨ

0
56

apna-punjab-gurmeet-hussan
ਨਿਊਯਾਰਕ/ਹੁਸਨ ਲੜੋਆ ਬੰਗਾ:
ਆਪਣਾ ਪੰਜਾਬ ਮੀਡੀਆ ਵੱਲੋਂ ਆਪਣੀ 13ਵੀਂ ਵਰ੍ਹੇਗੰਢ ਬਹੁਤ ਹੀ ਸ਼ਾਨਦਾਰ ਅਤੇ ਸਫਲਤਾ ਪੂਰਵਕ ਮਨਾਈ ਗਈ। ਰਿਚੀਰਿਚ ਪੈਲਸ ਰਿਚਮੰਡ ਹਿਲ ਨਿਊਯਾਰਕ ਵਿਖੇ ਬੀਤੇ ਦਿਨੀਂ ਕਰਵਾਏ ਗਏ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਉਚ ਸਖਸ਼ੀਅਤਾਂ ਪਹੁੰਚੀਆਂ। ਇਸ ਮੌਕੇ ਆਪਣਾ ਪੰਜਾਬ ਵੱਲੋਂ ਇਲੈਕਟ੍ਰਾਨਿਕਸ ਮੀਡੀਆ ਦੇ ਖੇਤਰ ਵਿਚ ਸਥਾਪਤੀ ਕਰਦਿਆਂ ”ਆਪਣਾ ਪੰਜਾਬ ਐਨ ਆਰ ਆਈ ਟੀ ਵੀ” ਲਾਂਚ ਕੀਤਾ ਗਿਆ। ਪਾਰਟੀ ਹਾਲ ਵਿਚ ਬਕਾਇਦਾ ਵੱਡੀ ਸਕਰੀਨ ‘ਤੇ ਆਏ ਸੱਜਣਾਂ ਨੂੰ ਆਪਣਾ ਪੰਜਾਬ ਐਨ ਆਰ ਆਈ ਟੀ ਵੀ ਦੇ ਲਾਈਵ ਪ੍ਰੋਗਰਾਮ ਦਿਖਾਏ ਗਏ।
ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਜਿੱਥੇ ਆਪਣਾ ਪੰਜਾਬ ਦੇ ਸੀ ਈ ਓ ਅਤੇ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਆਪਣਾ ਪੰਜਾਬ ਨੂੰ ਵਧਾਈਆਂ ਦਿੱਤੀਆਂ ਉਥੇ ਉਨ੍ਹਾਂ ਦੀ ਸਮਾਜ ਸੇਵਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਬੌਬੀ ਕੁਮਾਰ ਵੱਲੋਂ ਗੁਰਮੀਤ ਸਿੰਘ ਆਪਣਾ ਪੰਜਾਬ ਨੂੰ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਦਿੱਤੇ ਗਏ ਸਨਮਾਨ ਪੱਤਰ ਅਤੇ ਸਨਮਾਨ ਸਮਾਰੋਹ ਦੇ ਸੱਦਾ ਪੱਤਰ ਵੀ ਭਾਈਚਾਰੇ ਦੇ ਇਕੱਠ ਨੂੰ ਸੌਂਪੇ ਗਏ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਟਾਊਨ ਆਫ ਓਸਟਰ ਬੇਅ ਨਿਊਯਾਰਕ, ਟਾਊਨ ਆਫ ਨੋਰਥ ਹੈਂਪਸਟਿਡ, ਆਫਿਸ ਆਫ ਦਾ ਐਗਜ਼ੀਕਿਊਟਿਵ ਨਿਊਯਾਰਕ ਤੇ ਇਸ ਦੇ ਨਾਲ ਹੀ ਫਰੈਂਡਜ਼ ਫਾਰ ਗੁਡ ਹੈਲਥ, ਮੋਂਟੋ ਸੋਰੀ ਮਾਡਲ ਯੂਨਾਈਟਿਡ ਨੈਸ਼ਨਜ਼, ਆਲ ਅਮਰੀਕਨ ਪੋਲੀਟੀਕਲ ਪਾਰਟੀ ਯੂ ਐਸ ਏ ਦਾ ਜੈਕ ਬਿਰੇਵਰ ਫਾਉਂਡੇਸ਼ਨ ਦਾ ਸਾਂਝਾ ਸਨਮਾਨ ਪੱਤਰ ਵੀ ਸ਼ਾਮਲ ਸਨ.
ਬੌਬੀ ਕੁਮਾਰ ਨੇ ਦਸਿਆ ਕਿ ਇਨ੍ਹਾਂ ਸਰਕਾਰੀ ਵਿਭਾਗਾਂ ਵੱਲੋਂ ਇਹ ਸਨਮਾਨ ਗੁਰਮੀਤ ਸਿੰਘ ਆਪਣਾ ਪੰਜਾਬ ਨੂੰ ਉਨ੍ਹਾਂ ਦੀ ਸਾਰਥਕ ਸੋਚ ਅਤੇ ਜ਼ਿੰਮੇਵਾਰ ਪੱਤਰਕਾਰੀ ਲਈ ਦਿੱਤੇ ਗਏ ਹਨ। ਇਹ ਸਨਮਾਨ ਪੱਤਰ ਉਨ੍ਹਾਂ ਦੇ ਕੰਮਾਂ ਨੂੰ ਮਾਨਤਾ ਦਿੰਦੇ ਹਨ। ਸਮਾਰੋਹ ਵਿਚ ਵੱਖ ਵੱਖ ਧਾਰਮਿਕ, ਸਮਾਜਿਕ, ਸਿਆਸੀ ਅਤੇ ਭਲਾਈ ਸੁਸਾਇਟੀਆਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸਿੱਖ ਕਲਚਰਲ ਸੁਸਾਇਟੀ ਤੋਂ ਗੁਰਦੇਵ ਸਿਘੰ ਕੰਗ, ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਸੰਧੂ, ਮੁਖਤਿਆਰ ਸਿੰਘ ਗਰੇਵਾਲ, ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲੇ, ਗੁਰੂ ਘਰ ਤੋਂ ਪ੍ਰਿਤਪਾਲ ਸਿੰਘ ਪਿੱਤਾ, ਅਮਰੀਕ ਸਿੰਘ ਪਿਹੋਵਾ, ਆਈ ਐਨ ਓ ਸੀ ਯੂ ਐਸ ਏ ਤੋਂ ਸੁੱਧ ਪ੍ਰਕਾਸ਼, ਪੰਜਾਬ ਚੈਪਟਰ ਤੋਂ ਗੁਰਮੀਤ ਗਿੱਲ, ਹਰਿਆਣਾ ਚੈਪਟਰ ਤੋਂ ਚਰਨ ਸਿਘੰ ਪ੍ਰੇਮਪੁਰਾ, ਅਮਰ ਸਿੰਘ ਗੁਲਸ਼ਨ, ਤਾਰਾ ਸਿੰਘ ਆਹਲੂਵਾਲੀਆ, ਲਖਵਿੰਦਰ ਸਿੰਘ, ਰਵੇਲ ਸਿੰਘ, ਪਰਮਜੀਤ ਕੋਹਲੀ, ਮਨਮੋਹਨ ਮਿਆਣੀ, ਅਮਰਜੀਤ ਬੱਲ, ਅਮਰਜੀਤ ਲਾਂਬਾ, ਜੋਗਿੰਦਰ ਸਿੰਘ ਨਰੂੜ ਅਤੇ ਉਨ੍ਹਾਂ ਦੇ ਸਾਥੀ ਤੇ ਹੋਰ ਸ਼ਖਸੀਅਸ਼ਤਾਂ ਪੁੱਜੀਆਂ ਹੋਈਆਂ ਸਨ। ਇਸ ਸਮਾਰੋਹ ਦੌਰਾਨ ਮੰਚ ਸੰਚਾਲਨ ਸੁਪਰ ਐਟਰਟੇਨਮੈਂਟ ਦੇ ਮਾਲਕ ਬਲਵਿੰਦਰ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਆਖਰ ਵਿਚ ਗੁਰਮੀਤ ਸਿੰਘ ‘ਆਪਣਾ ਪੰਜਾਬ’ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।