ਐਮੀ ਬੇਰਾ ਦੀ ਤੀਜੀ ਵਾਰ ਅਮਰੀਕੀ ਪ੍ਰਤੀਨਿਧ ਸਭਾ ਲਈ ਚੋਣ

0
396

ami-bera
ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤ-ਅਮਰੀਕੀ ਐਮੀ ਬੇਰਾ (51) ਲਗਾਤਾਰ ਤੀਜੀ ਵਾਰ ਅਮਰੀਕੀ ਪ੍ਰਤੀਨਿਧ ਸਭਾ ਲਈ ਚੁਣੇ ਗਏ। ਸ੍ਰੀ ਬੇਰਾ ਸਮੇਤ ਪੰਜ ਭਾਰਤੀ-ਅਮਰੀਕੀ ਸਿਆਸਤਦਾਨ ਕਾਂਗਰਸ ਲਈ ਚੁਣੇ ਜਾ ਚੁੱਕੇ ਹਨ। ਇਲੀਨੌਇ ਤੋਂ ਰਾਜਾ ਕ੍ਰਿਸ਼ਨਾਮੂਰਤੀ, ਵਾਸ਼ਿੰਗਟਨ ਤੋਂ ਪ੍ਰਮਿਲਾ ਜਯਾਪਾਲ ਅਤੇ ਕੈਲੀਫੋਰਨੀਆ ਤੋਂ ਰੋ ਖੰਨਾ ਜੇਤੂ ਰਹੇ ਹਨ, ਜਦੋਂ ਕਿ ਕਮਲਾ ਹੈਰਿਸ ਅਮਰੀਕੀ ਸੈਨੇਟ ਲਈ ਚੁਣੀ ਗਈ ਹੈ। ਸ੍ਰੀ ਬੇਰਾ ਨੇ ਰਿਪਬਲਿਕਨ ਪਾਰਟੀ ਦੇ ਸੈਕਰਾਮੈਂਟੋ ਕਾਊਂਟੀ ਦੇ ਸ਼ੈਰਿਫ਼ ਸਕੌਟ ਜੋਨਜ਼ ਨੂੰ ਫਸਵੇਂ ਮੁਕਾਬਲੇ ਵਿੱਚ ਹਰਾਇਆ। ਇਸ ਤੋਂ ਪਹਿਲਾਂ ਭਾਰਤ-ਅਮਰੀਕੀ ਦਲੀਪ ਸਿੰਘ ਸੌਂਦ ਲਗਾਤਾਰ ਤਿੰਨ ਵਾਰ 1957 ਤੋਂ 1963 ਵਿਚਕਾਰ ਕਾਂਗਰਸ ਲਈ ਚੁਣੇ ਗਏ ਸਨ।