ਅਮਰੀਕੀ ਵਿਰਸੇ ਦਾ ਹਿੱਸਾ ਬਣ ਚੁੱਕਾ ਹੈ ਸਿੱਖ ਧਰਮ : ਹੋਲਯੋਕ ਮੇਅਰ

0
418

american-sikh-virsa
ਹੋਲਯੋ/ਬਿਊਰੋ ਨਿਊਜ਼ :
ਅਮਰੀਕਾ ਦੇ ਮਾਸਚਿਊਸੈਟਸ ਸੂਬੇ ਦੇ ਹੋਲਯੋਕ ਸ਼ਹਿਰ ਦੇ ਮੇਅਰ ਅਲੈਕਸ ਬੀ. ਮੌਰਸ ਨੇ ਇਕ ਵਿਸ਼ੇਸ਼ ਇਕੱਠ ਦੌਰਾਨ ਕਿਹਾ ਕਿ 9/11 ਦੇ ਹਮਲੇ ਮਗਰੋਂ ਭਾਵੇਂ ਸਿੱਖਾਂ ਨੂੰ ਪਛਾਣ ਦੇ ਭੁਲੇਖੇ ਕਾਰਨ ਜਾਨੀ ਨੁਕਸਾਨ ਉਠਾਉਣਾ ਪਿਆ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ, ਅਮਰੀਕੀ ਵਿਰਸੇ ਦਾ ਹਿੱਸਾ ਬਣ ਚੁੱਕੇ ਹਨ। ਮੇਅਰ ਅਲੈਕਸ ਬੀ. ਮੌਰਸ ਨੇ ਕਿਹਾ, ”ਅਮਰੀਕਾ ਵਿਚ ਸਿੱਖਾਂ ਨੇ ਸਮਾਜਕ, ਸਭਿਆਚਾਰਕ ਅਤੇ ਆਰਥਕ ਤੌਰ ‘ਤੇ ਵੱਡਾ ਯੋਗਦਾਨ ਪਾਇਆ ਹੈ ਅਤੇ ਦੁਨੀਆ ਦੇ ਇਸ ਆਧੁਨਿਕ ਧਰਮ ਨਾਲ ਸਬੰਧਤ ਲੋਕਾਂ ਦੀ ਤਰੱਕੀ ਵੇਖਿਆਂ ਹੀ ਬਣਦੀ ਹੈ।
ਸਥਾਨਕ ਸਿੱਖ ਆਗੂ ਮਨਮੋਹਨ ਸਿੰਘ ਭਰਾੜਾ ਨੇ ਕਿਹਾ ਕਿ ਸਿੱਖ ਹੋਣ ਦਾ ਮਤਲਬ ਪ੍ਰਮਾਤਮਾ ਦਾ ਸੇਵਕ ਹੈ ਅਤੇ ਸਿੱਖ ਧਰਮ ਦੀਆਂ ਰਵਾਇਤਾਂ ਅਮਰੀਕੀ ਸਮਾਜ ਦਾ ਹਿੱਸਾ ਬਣ ਚੁੱਕੀਆਂ ਹਨ। ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਧਾਲੀਵਾਲ ਨੇ ਸਮਾਗਮ ਦੇ ਪ੍ਰਬੰਧਾਂ ਲਈ ਕੌਂਸਲਰ ਡੈਨੀਅਲ ਬੀ. ਬਰੈਸਨਨ ਅਤੇ ਹੋਰਨਾਂ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸਿੱਖਾਂ ਦੀ ਸੰਘਣੀ ਆਬਾਦੀ ਨਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਵਿਚ ਚੰਗਾ ਅਸਰ-ਰਸੂਖ ਹੈ। ਬਰੈਸਨਨ ਨੇ ਕਿਹਾ ਕਿ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਵੱਖ-ਵੱਖ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਵਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਿੰਦਰ ਸਿੰਘ ਧਾਲੀਵਾਲ ਵਰਗੇ ਕਾਰੋਬਾਰੀ ਸਿਰਫ਼ ਵਪਾਰ ਵਿਚ ਹੀ ਨਹੀਂ ਸਗੋਂ ਸਮਾਜਕ ਤੌਰ ‘ਤੇ ਵੀ ਸਰਗਰਮ ਭੂਮਿਕਾ ਅਦਾ ਕਰ ਰਹੇ ਹਨ।