ਅਮਰੀਕੀ ਲੁਬਾਣਾ ਯੂਥ ‘ਆਪ’ ਆਗੂ ਬੀਬੀ ਹਰਪ੍ਰੀਤ ਕੌਰ ਬਾਜਵਾ ਦੇ ਹੱਕ ਵਿੱਚ ਨਿੱਤਰਿਆ

0
600

1
ਸੈਨਹੋਜੇ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਪੰਜਾਬ ਅੰਦਰ ਜਿਵੇਂ-ਜਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਦੰਗਲ ਵਿੱਚ ਉਤਾਰਨੇ ਸ਼ੁਰੂ ਕੀਤੇ ਹਨ, ਤਿਵੇਂ-ਤਿਵੇਂ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹਲਕਾ ਦਸੂਹਾ ਦੀ ਸੀਟ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਦਿਨੀਂ ਪੂਰੇ ਅਮਰੀਕਾ ਵਿੱਚ ਦਸੂਹਾ ਸੀਟ ਨੂੰ ਲੈ ਕੇ ਇਥੋਂ ਦੇ ਲੁਬਾਣਾ ਭਾਈਚਾਰੇ ਦੇ ਯੂਥ ਵੱਲੋਂ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਸਭਾਵਾਂ ਦੌਰਾਨ ਯੂਥ ਨੇ ਦਸੂਹਾ ਹਲਕੇ ਦੀ ਪੜ੍ਹੀ ਲਿਖੀ ‘ਆਪ’ ਦੀ ਸੰਭਾਵੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਬਾਜਵਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਸਫ਼ਲ ਅਧਿਆਪਕਾ ਵਜੋਂ ਦਸੂਹਾ ਹਲਕੇ ਦੇ ਸਕੂਲਾਂ ਵਿੱਚ ਲੰਮਾ ਸਮਾਂ ਰਹਿ ਚੁੱਕੇ ਹਨ ਅਤੇ ਹੁਣ ਉਹ ਸਥਾਪਤ ਕਾਰੋਬਾਰੀ ਵਜੋਂ ਲੋਕ ਸੇਵਿਕਾ ਵਾਂਗ ਜੀਵਨ ਬਤੀਤ ਕਰ ਰਹੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਦਸੂਹਾ ਹਲਕੇ ਦੀ ਡੋਰ ਸਾਫ਼ ਸੁਥਰੇ ਅਕਸ਼ ਵਾਲੇ ਪੜ੍ਹੇ ਲਿਖੇ ਲੀਡਰ ਦੇ ਹੱਥਾਂ ਵਿੱਚ ਦਿੱਤੀ ਜਾਵੇ ਤਾਂ ਜੋ ਉਹ ਆਮ ਲੋਕਾਂ ਦੇ ਮਸਲੇ ਵਿਧਾਨ ਸਭਾ ਵਿੱਚ ਸੁਚੱਜੇ ਢੰਗ ਨਾਲ ਉਠਾ ਸਕੇ। ਬੁਲਾਰਿਆਂ ਨੇ ਕਿਹਾ ਕਿ ਬੀਬੀ ਹਰਪ੍ਰੀਤ ਕੌਰ ਬਾਜਵਾ ਪੰਜਾਬ ਲਈ ਏਨੀ ਸੁਹਿਰਦ ਹੈ ਕਿ ਉਹ ਕੈਨੇਡੀਅਨ ਇੰਮੀਗਰਾਂਟ ਹੋਣ ਦੇ ਬਾਵਜੂਦ ਕੈਨੇਡਾ ਨਹੀਂ ਗਈ ਬਲਕਿ ਪੰਜਾਬ ਅੰਦਰ ਰਹਿ ਕੇ ਸਿਸਟਮ ਖਿਲਾਫ਼ ਲੜਾਈ ਲੜ ਰਹੀ ਹੈ। ਸ਼੍ਰੀਮਤੀ ਹਰਪ੍ਰੀਤ ਕੌਰ ਬਾਜਵਾ ਮਹਿਲਾ ਵਿੰਗ ਦੇ ਸਰਗਰਮ ਵਾਲੰਟੀਅਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਬੁਲਾਰਿਆਂ ਨੇ ਦੁਹਰਾਇਆ ਕਿ ਦਸੂਹਾ ਹਲਕੇ ਦੀ ਭਲਾਈ ਲਈ ਉਹ ਬੀਬੀ ਬਾਜਵਾ ਦੇ ਨਾਲ ਹਨ।