ਸੀਰੀਆ ਤੋਂ ਅਮਰੀਕੀ ਫੌਜਾਂ ਦੀ ਸ਼ਰਤਾਂ ਤਹਿਤ ਹੋਵੇਗੀ ਵਾਪਸੀ

0
51

american-army
ਵਾਸ਼ਿੰਗਟਨ/ਬਿਊਰੋ ਨਿਊਜ਼ :

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਹੈ ਕਿ ਸੀਰੀਆ ਤੋਂ ਅਮਰੀਕੀ ਫੌਜ ਨੂੰ ਕੁਝ ਸ਼ਰਤਾਂ ਉੱਤੇ ਹੀ ਵਾਪਸ ਬੁਲਾਇਆ ਜਾਵੇਗਾ। ਉਨ•ਾਂ ਨੇ ਇਸ ਪ੍ਰਕਿਰਿਆ ਦੇ ਹੌਲੀ ਹੋਣ ਦੇ ਸੰਕੇਤ ਦਿੱਤੇ ਹਨ।
ਬੋਲਟਨ ਤੁਰਕੀ ਨਾਲ ਸੀਰੀਆ ਤੋਂ ਅਮਰੀਕੀ ਫੌਜਾਂ ਦੇ ਰਣਨੀਤੀ ਤਹਿਤ ਵਾਪਸੀ ਬਾਰੇ ਗੱਲਬਾਤ ਕਰਨਗੇ।
ਅਮਰੀਕਾ ਦੀ ਇਹ ਇੱਛਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਬਚਦੇ ਗਰੁੱਪਾਂ ਨੂੰ ਵੀ ਖ਼ਤਮ ਕੀਤਾ ਜਾਵੇ।
ਤੁਰਕੀ ਅਤੇ ਇਸਰਾਈਲ ਦੇ ਦੌਰੇ ਦੌਰਾਨ ਉਨ•ਾਂ ਕਿਹਾ ਕਿ ਆਈਐੱਸ ਤੋਂ ਕੁਰਦ ਲੜਾਕਿਆਂ ਦੀ ਸੁਰੱਖਿਆ ਦੀ ਗਰੰਟੀ ਤੁਰਕੀ ਲਵੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੀਰੀਆ ਤੋਂ ਫੌਜ ਵਾਪਸ ਬੁਲਾਉਣ ਦੀ ਯੋਜਨਾ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ।
ਟਰੰਪ ਨੇ ਜਦੋਂ ਬੀਤੇ ਦਸੰਬਰ ਵਿਚ ਇਹ ਐਲਾਨ ਕੀਤਾ ਸੀ ਤਾਂ ਕਿਹਾ ਸੀ, ‘ਉਹ ਸਾਰੇ ਵਾਪਸ ਆ ਰਹੇ ਹਨ, ਉਹ ਸਾਰੇ ਹੁਣੇ ਵਾਪਸ ਆਉਣਗੇ’।

ਟਰੰਪ ਨੇ ਪਿਛਲੇ ਮਹੀਨੇ ਆਈਐੱਸ ਨੂੰ ਹਰਾ ਦੇਣ ਦੀ ਗੱਲ ਵੀ ਕਹੀ ਸੀ। ਇਸ ਵੇਲੇ ਸੀਰੀਆ ਵਿਚ 2,000 ਅਮਰੀਕੀ ਫੌਜੀ ਹਨ।ਇਸ ਘਟਨਾਕ੍ਰਮ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਤੇ ਰੱਖਿਆ ਅਧਿਕਾਰੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ।
ਇਸ ਐਲਾਨ ਤੋਂ ਬਾਅਦ ਅਮਰੀਕੀ ਰੱਖਿਆ ਸਕੱਤਰ ਜਿਮ ਮੈਟਿਸ ਤੇ ਸੀਨੀਅਰ ਸਹਾਇਕ ਬ੍ਰੈਟ ਮੈੱਕਗੁਰਕ ਨੇ ਅਸਤੀਫ਼ਾ ਦੇ ਦਿੱਤਾ ਸੀ।
ਡਿਫੈਂਸ ਚੀਫ਼ ਆਫ਼ ਸਟਾਫ਼ ਕੇਵਿਨ ਸਵੀਨੇ ਨੇ ਵੀ ਅਹੁਦਾ ਛੱਡ ਦਿੱਤਾ ਸੀ। ਉਹ ਟਰੰਪ ਦੇ ਐਲਾਨ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਤੀਜੇ ਵੱਡੇ ਰੱਖਿਆ ਅਧਿਕਾਰੀ ਸਨ।
ਇਸੇ ਦੌਰਾਨ ਉੱਤਰ-ਪੂਰਬੀ ਅਮਰੀਕੀ ਸਹਿਯੋਗੀ ਕੁਰਦਾਂ ਨੇ ਤੁਰਕੀ ਦਾ ਭਾਂਡਾ ਭੰਨ ਦਿੱਤਾ, ਜੋ ਕਿ ਉਨ•ਾਂ ਨੂੰ ਅੱਤਵਾਦੀ ਸਮਝਦਾ ਹੈ। ਪਰ ਜਦੋਂ ਟਰੰਪ ਦਾ ਪਿਛਲੇ ਹਫ਼ਤੇ ਇਹ ਬਿਆਨ ਆਇਆ ਕਿ ਫੌਜ ਦੀ ਵਾਪਸੀ ਦੀ ਪ੍ਰਕਿਰਿਆ ਕਾਫ਼ੀ ਹੌਲੀ ਹੋਵੇਗੀ ਅਤੇ ਉਦੋਂ ਤੱਕ ਉਹ ਆਈਐੱਸ ਨਾਲ ਲੜਾਈ ਜਾਰੀ ਰੱਖਣਗੇ।