ਅਮਰੀਕਾ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਤੂਫਾਨ ਨਾਲ ਗਈਆਂ 14 ਜਾਨਾਂ

0
344

america-ch-tufan

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਕਈ ਸੂਬਿਆਂ ਵਿਚ ਹਨੇਰੀ, ਤੂਫਾਨ ਅਤੇ ਹੜ੍ਹ ਆਉਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਪੂਰਬੀ ਟੈਕਸਾਸ ਦੇ ਕਈ ਛੋਟੇ ਸ਼ਹਿਰਾਂ ਵਿਚ ਐਤਵਾਰ ਨੂੰ ਤੂਫਾਨ ਆਇਆ ਸੀ। ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਹੜ੍ਹ ਅਤੇ ਤੇਜ਼ ਹਵਾ ਕਾਰਨ ਅਰਕਾਂਸਾਸ ਵਿਚ 5 ਲੋਕਾਂ ਦੀ ਮੌਤ ਹੋ ਗਈ।
ਮਿਸੌਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਮਿਸੀਸਿਪੀ ਵਿਚ ਇਕ 7 ਸਾਲ ਦੇ ਬੱਚੇ ਦੀ ਮੌਤ ਬਿਜਲੀ ਦਾ ਝਟਕਾ ਲੱਗਣ ਕਾਰਨ ਹੋ ਗਈ। ਇਸੇ ਤਰ੍ਹਾਂ ਟੈਨੇਸੀ ਵਿਚ ਫੁੱਟਬਾਲ ਗੋਲ ਪੋਸਟ ਵਿਚ ਫਸਣ ਕਾਰਨ ਦੋ ਸਾਲਾ ਬੱਚੇ ਦੀ ਮੌਤ ਹੋ ਗਈ। ਗੋਲ ਪੋਸਟ ਤੇਜ਼ ਤੂਫਾਨ ਕਾਰਨ ਆਪਣੀ ਥਾਂ ਤੋਂ ਉੱਖੜ ਗਿਆ ਸੀ। ਮੱਧ ਟੈਨੇਸੀ ਵਿਚ ਤੇਜ਼ ਤੂਫਾਨ ਆਉਣ ਕਾਰਨ ਦਰੱਖਤ ਟੁੱਟ ਗਏ ਅਤੇ ਬਿਜਲੀ ਦੀ ਸਪਲਾਈ ਵਿਚ ਰੁਕਾਵਟ ਪੈਦਾ ਹੋਈ ਹੈ। ਇਹ ਤੂਫਾਨ ਜਿਸ ਤਰ੍ਹਾਂ ਨਾਲ ਪੈਨਸਿਲਵੇਨੀਆ ਅਤੇ ਨਿਊਯਾਰਕ ਵੱਲ ਵਧ ਰਿਹਾ ਹੈ, ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਹੋਰ ਵੀ ਵਧ ਸ਼ਕਤੀਸ਼ਾਲੀ ਹੋ ਸਕਦਾ ਹੈ। ਬਚਾਅ ਟੀਮਾਂ ਨੇ ਕਈ ਥਾਂਵਾਂ ‘ਤੇ ਬਚਾਅ ਆਪਰੇਸ਼ਨ ਚਲਾਇਆ ਹੈ। ਬਚਾਅ ਕੰਮ ਵਿਚ ਜੁਟੀਆਂ ਟੀਮਾਂ ਘਰ-ਘਰ ਜਾ ਕੇ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਹਨ। ਘਰਾਂ ਅਤੇ ਗੱਡੀਆਂ ‘ਤੇ ਦਰੱਖਤ ਡਿੱਗਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।