ਸਨ ਬਰਨਾਰਡਿਨੋ ਸਕੂਲ ਗੋਲੀਬਾਰੀ ‘ਚ ਬੱਚੇ ਸਮੇਤ ਤਿੰਨ ਮੌਤਾਂ, ਇਕ ਬੱਚਾ ਗੰਭੀਰ

0
341

america-ch-golibari
ਅਧਿਆਪਕਾ ਪਤਨੀ ਤੇ ਇਕ ਬੱਚੇ ਦੀ ਹੱਤਿਆ ਮਗਰੋਂ ਕੀਤੀ ਖ਼ੁਦ ਨੂੰ ਵੀ ਗੋਲੀ ਮਾਰੀ
ਸਾਨ ਬਰਨਾਰਡਿਨੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਸਾਨ ਬਰਨਾਰਡਿਨੋ ਸਥਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਇਕ ਐਲੀਮੈਂਟਰੀ ਸਕੂਲ ਵਿਚ ਇਕ ਵਿਅਕਤੀ ਨੇ ਆਪਣੀ ਅਧਿਆਪਕਾ ਪਤਨੀ ਅਤੇ 8 ਸਾਲ ਦੇ ਇਕ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲੀਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਇਕ ਹੋਰ ਬੱਚਾ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਸੂਤਰਾਂ ਮੁਤਾਬਕ ਇਹ ਦੋਵੇਂ ਪਤੀ-ਪਤਨੀ ਸਨ ਪਰ ਵੱਖ ਵੱਖ ਰਹਿ ਰਹੇ ਸਨ।
ਸਾਨ ਬਰਨਾਰਡਿਨੋ ਪੁਲੀਸ ਵਿਭਾਗ ਦੇ ਲੈਫਟੀਨੈਂਟ ਮਾਈਕ ਮੈਡੇਨ ਨੇ ਦੱਸਿਆ, ”ਇਹ ਹੱਤਿਆ ਅਤੇ ਆਤਮਹੱਤਿਆ ਦਾ ਮਾਮਲਾ ਲਗਦਾ ਹੈ। ਇਸ ਵਿਚ ਇਕ ਪੁਰਸ਼ ਤੇ ਇਕ ਮਹਿਲਾ ਦੀ ਮੌਤ ਹੋ ਗਈ ਹੈ…ਹਮਲਾਵਰ ਆਪਣੇ ਆਪ ਨੂੰ ਗੋਲੀ ਮਾਰਨ ਕਰਕੇ ਮਾਰਿਆ ਗਿਆ।”
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਦੋ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਨੇ ਇਸ ਗੋਲੀਬਾਰੀ ਵਿਚ ਮਾਰੇ ਗਏ 8 ਸਾਲਾ ਬੱਚੇ ਜੋਨਾਥਨ ਮਾਰਟੀਨੇਜ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਪੁਲੀਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਸਥਾਨਕ ਨਾਗਰਿਕ ਸੇਂਡਰਿਕ ਐਂਡਰਸਨ (53 ਸਾਲ) ਵਜੋਂ ਕੀਤੀ ਹੈ, ਜਦਕਿ ਘਟਨਾ ਵਿਚ ਮਾਰੀ ਗਈ ਅਧਿਆਪਕਾ ਦੀ ਪਛਾਣ ਕਰੇਨ ਇਲੇਨ ਸਮਿਥ ਵਜੋਂ ਹੋਈ ਹੈ।