ਅਕਾਲੀ ਦਲ (ਅ) ਅਮਰੀਕਾ ਵਲੋਂ ਅਫਗਾਨਿਸਤਾਨ ਬੰਬ ਧਮਾਕੇ ਵਿਚ ਸਿੱਖਾਂ ਨੂੰ ਕਿਸੇ ਸ਼ਾਜਿਸ਼ ਰਾਹੀਂ ਮਾਰੇ ਜਾਣ ‘ਤੇ ਅਫਸੋਸ ਜ਼ਾਹਿਰ

0
96

afganistan-sikh-makhan

 

 

 

 
ਸ਼ਿਕਾਗੋ/ਮੱਖਣ ਸਿੰਘ ਕਲੇਰ :
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਕੇਂਦਰੀ ਕਮੇਟੀ ਨੇ ਆਪਣੇ ਸਾਂਝੇ ਬਿਆਨ ਵਿੱਚ ਅਫਗਾਨਿਸਤਾਨ ਵਿੱਚ ਇਕ ਬੰਬ ਧਮਾਕੇ ਵਿੱਚ ਸਿੱਖਾਂ ਦੇ ਵੱਡੇ ਹਿੱਸੇ ਨੂੰ ਕਿਸੇ ਡੂੰਘੀ ਸ਼ਾਜਿਸ਼ ਅਧੀਨ ਖਤਮ ਕੀਤੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਭਾਰਤੀ ਏਜੰਸੀਆਂ ਦਾ ਕਾਰਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨੇ ਲੰਮੇ ਸਮੇਂ ਤੋਂ ਅਫਗਾਨਿਸਤਾਨ ਵਿੱਚ ਚਲ ਰਹੇ ਯੁੱਧ ਵਿੱਚ ਪਹਿਲਾਂ ਕਦੇ ਵੀ ਘੱਟ ਗਿਣਤੀ ਲੋਕਾਂ ਵਿਸ਼ੇਸ਼ ਤੌਰ ‘ਤੇ ਸਿੱਖਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਇਸ ਕਰਕੇ ਰੁਣ ਅਜਿਹਾ ਹਮਲਾ ਕਈ ਤਰ੍ਹਾਂ ਦੇ ਸ਼ੱਕ ਪ੍ਰਗਟ ਕਰਦਾ ਹੈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਇਕ ਲੰਮਾ ਅਰਸਾ ਪਹਿਲਾਂ ਜਦੋਂ ਅਮਰੀਕਾ ਦਾ ਉਸ ਸਮੇਂ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ ਦੌਰੇ ਤੇ ਗਏ ਸਨ ਤਾਂ ਉਸ ਸਮੇਂ ਭਾਰਤੀ ਏਜੰਸੀਆਂ ਨੇ ਕਸ਼ਮੀਰ ਦੇ ਛੱਤੀਸਿੰਘਪੁਰਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ 36 ਸਿੱਖਾਂ ਦਾ ਕਤਲ ਕਰ ਦਿੱਤਾ ਸੀ ਤੇ ਇਲਜ਼ਾਮ ਪਾਕਿਸਤਾਨ ਅਤੇ ਕਸ਼ਮੀਰ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਅਜ਼ਾਦੀ ਪਸੰਦ ਲੋਕਾਂ ਉੱਪਰ ਲਾ ਦਿੱਤਾ ਗਿਆ ਸੀ।ਹੁਣ ਵੀ ਇਸੇ ਤਰਾਂ ਹੋਇਆ ਲਗਦਾ ਹੈ ਕਿ ਇਕ ਅਮਰੀਕੀ ਅਧਿਕਾਰੀ ਬੀਬੀ ਐਲਿਸ ਵੈਲਜ਼ ਅਫਗਾਨਿਸਤਾਨ ਦੇ ਦੌਰੇ ਦੌਰਾਨ ਇਹ ਕਾਂਡ ਵਾਪਰਿਆ ਹੈ।ਸ਼੍ਰੋਮਣੀ ਅਕਾਲੀਦਲ ਅਮਰੀਕਾ ਇਸ ਹਮਲੇ ਦੀ ਘੋਰ ਨਿੰਦਾ ਕਰਦਾ ਹੈ ਤੇ ਯੂਐਨਓ ਤੋਂ ਇਸ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਹੈ।