ਭਿਆਨਕ ਸੜਕ ਹਾਦਸੇ ‘ਚ 20 ਲੋਕਾਂ ਦੀ ਜਾਨ ਗਈ

0
69

20-killed-in-new-york-state-car-crash-police
ਨਿਊਯਾਰਕ/ਬਿਊਰੋ ਨਿਊਜ਼ :
ਨਿਊਯਾਰਕ ਰਾਜ ਵਿੱਚ ਦੋ ਕਾਰਾਂ ਦੀ ਭਿਆਨਕ ਟੱਕਰ ਕਾਰਨ ਵੱਡਾ ਜਾਨੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ 20 ਵਿਅਕਤੀ ਮਾਰੇ ਗਏ ਹਨ। ਪੁਲੀਸ ਸੂਤਰਾਂ ਅਨੁਸਾਰ ਕਾਰਾਂ ਦੀ ਟੱਕਰ ਬਾਅਦ ਇੱਕ ਕਾਰ ਪੈਦਲ ਚੱਲ ਰਹੇ ਲੋਕਾਂ ਉੱਤੇ ਜਾ ਕੇ ਡਿੱਗ ਗਈ। ਪੁਲੀਸ ਸੂਤਰਾਂ ਅਨੁਸਾਰ ਰਾਜਧਾਨੀ ਅਲਬਾਨੇ ਨੇੜੇ ਸਕੌਹਾਰੇ ਕਾਊਂਟੀ ਵਿਚ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਲਿਮੋਜ਼ਿਨ ਕਾਰ ਪਹਾੜੀ ਤੋਂ ਡਿੱਗ ਗਈ। ਇਹ ਗੱਡੀ ਥੱਲੇ ਐਪਲ ਕੰਪਨੀ ਦੇ ਸਟੋਰ ਅੱਗੇ ਪੈਦਲ ਚੱਲ ਰਹੇ ਲੋਕਾਂ ਉੱਤੇ ਡਿੱਗਣ ਕਾਰਨ ਕਾਫੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਪੁਲੀਸ ਸੂਤਰਾਂ ਨੇ 20 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।