ਭਿਆਨਕ ਭੁਚਾਲ ਨੇ ਮੈਕਸੀਕੋ ਦੇ ਤੱਟੀ ਇਲਾਕੇ ‘ਚ ਮਚਾਈ ਤਬਾਹੀ, ਹੁਣ ਤੱਕ 61 ਮੌਤਾਂ

0
796

pic-mexico-hurricane-patricia

ਮੈਕਸੀਕੋ ਸਿਟੀ/ਬਿਊਰੋ ਨਿਊਜ਼:
ਮੈਕਸੀਕੋ ਦੇ ਤੱਟੀ ਇਲਾਕੇ ‘ਚ ਆਏ ਭਿਆਨਕ ਭੁਚਾਲ ਨਾਲ ਭਾਰੀ ਤਬਾਹੀ ਦੇ ਨਾਲ ਬਹੁਤ ਜਾਨੀ ਨੁਕਸਾਨ ਕੀਤਾ ਜਾ ਰਿਹਾ ਹੈ।  ਮੈਕਸੀਕੋ ਦੇ ਅਧਿਕਾਰੀਆਂ ਮੁਤਾਬਿਕ ਮੈਕਸੀਕੋ ਦੇ ਦਖਣੀ ਸਮੁੰਦਰੀ ਤਟ ‘ਤੇ ਬੀਤੇ ਦਿਨ ਆਏ ਸ਼ਕਤੀਸ਼ਾਲੀ ਭੁਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ।
ਭੂਚਾਲ ਕਾਰਨ ਮੈਕਸੀਕੋ ਦੀ ਚਿਆਪਾਸ ਅਤੇ ਤਾਬਾਸਕੋ ਰਾਜ ਵਿਚ ਕਾਫ਼ੀ ਨੁਕਸਾਨ ਹੋਇਆ ਹੈ, ਜਿੱਥੇ ਕਿ ਕਈ ਇਮਾਰਤਾਂ ਢੇਰੀ ਹੋ ਗਈਆਂ ਹਨ ਗ਼ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 8.2 ਮਾਪੀ ਗਈ ਗ਼ ਇਸ ਦੇ ਨਾਲ ਹੀ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਹੈ ਗ਼ ਭੂਚਾਲ ਦੇ ਝਟਕੇ ਪ੍ਰਸ਼ਾਂਤ ਮਹਾਂਸਾਗਰ ‘ਚ ਮੈਕਸੀਕੋ ਅਤੇ ਗੁਆਟੇਮਾਲਾ ਦੇ ਸਰਹੱਦ ਨੇੜੇ ਮਹਿਸੂਸ ਕੀਤੇ ਗਏ ਗ਼ ਭੂਚਾਲ ਏਨ੍ਹਾਂ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਕਰੀਬ 90 ਮਿੰਟ ਤੱਕ ਮਹਿਸੂਸ ਕੀਤੇ ਗਏ ਗ਼
ਯੂ.ਐਸ. ਜਿਓਲਾਜੀਕਲ ਸਰਵੇ ਰਿਪੋਰਟ ਮੁਤਾਬਕ ਇਸ ਦਾ ਕੇ੬ਦਰ ਪਿਜੀਜੀਪਾਨ ਟਾਊਨ ਤੋਂ 123 ਕਿਲੋਮੀਟਰ ਦੂਰ 33 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਗ਼ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਰਾਤ 10:49 ਵਜੇ ਮਹਿਸੂਸ ਕੀਤੇ ਗਏ ਗ਼ ਖ਼ਬਰਾਂ ਮੁਤਾਬਕ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ ਗ਼ ਭੂਚਾਲ ਕਾਰਨ ਹੋਈ ਭਾਰੀ ਤਬਾਹੀ ‘ਚ ਹੁਣ ਤੱਕ 60 ਤੋਂ ਉਪਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਿਨ੍ਹਾਂ ਵਿਚ 2 ਛੋਟੇ ਬੱਚੇ ਵੀ ਸ਼ਾਮਿਲ ਹਨ ਗ਼ ਤਾਬਾਸਕੋ ਦੇ ਰਾਜਪਾਲ ਅਤੁਰਨੋ ਨੁਜ਼ੇਨ ਨੇ ਦੱਸਿਆ ਕਿ ਇਕ ਬੱਚੇ ਦੀ ਮੌਤ ਦਿਵਾਰ ਡਿੱਗਣ ‘ਤੇ ਹੋਈ, ਜਦ ਕਿ ਦੂਜੇ ਬੱਚੇ ਦੀ ਮੌਤ ਸਥਾਨਕ ਹਸਪਤਾਨ ‘ਚ ਬਿਜਲੀ ਚਲੀ ਜਾਣ ਤੋਂ ਬਾਅਦ ਇਨਫ਼ੈਂਟ ਵੈਂਟੀਲੇਟਰ ਬੰਦ ਹੋਣ ਕਾਰਨ ਹੋਈ । ਚਿਆਪਾਸ ਦੇ ਰਹਿਣ ਵਾਲੇ ਇਕ ਸ਼ਖ਼ਸ ਨੇ ਦੱਸਿਆ ਹੈ ਕਿ ਮਕਾਨ ਬੁਰੀ ਤਰ੍ਹਾਂ ਹਿੱਲ ਰਹੇ ਸਨ।