BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸ਼ੁਰੂ ਸ਼ੁਰੂ `ਚ ਬੜਾ ਸੰਘਰਸ਼ ਕੀਤਾ
74ਵੇਂ ਜਨਮ ਦਿਨ `ਤੇ ਧਰਮਿੰਦਰ ਬੋਲਿਆ

ਬੰਬਈ ਫ਼ਿਲਮ ਨਗਰੀ (ਬਾਲੀਵੁੱਡ) ਵਿਚ ਧਰਮ ਭਾਅ ਜੀ ਦੇ ਨਾ ਨਾਲ ਜਾਣੇ ਜਾਂਦੇ ਧਰਮਿੰਦਰ ਨੇ  ਆਪਣੀ ਫਿਲਮੀ ਜ਼ਿੰਦਗੀ ਦਾ ਖੁਲਾਸਾ ਕਰਦਿਆਂ ਕਿਹਾ ਕਿ 50ਵਿਆਂ ਦੇ ਦਹਾਕੇ ਵਿਚ ਜਦ ਉਹ ਬੰਬਈ ਪਹੁੰਚੇ ਉਹ ਬਹੁਤ ਔਖੇ ਦਿਨ ਸਨ

ਆਪਣੇ 74ਵੇਂ ਦਿਨ `ਤੇ ਫਿਲਮਾਂ ਵਿਚ ਆਪਣੇ ਸੰਘਰਸ਼ ਦਾ ਜ਼ਿਕਰ ਕਰਦਿਆਂ ਧਰਮਿੰਦਰ ਨੇ ਦਸਿਆ ਕਿ ਜਦ ਉਹ ਪਹਿਲੀ ਵਾਰ 20ਵੀਂ ਸਦੀ ਦੇ ਪੰਜਵੇਂ ਦਹਾਕੇ ਆਖਰੀ ਵਰ੍ਹਿਆਂ ਵਿਚ ਫਿਲਮ ਫੇਅਰ ਵੱਲੋਂ ਕਰਵਾਏ ਗਏ ਨਿਊ ਟੇਲੈਂਟ (ਨਵੀਂ ਪ੍ਰਤਿਭਾ) ਮੁਕਾਬਲੇ ਵਿਚ ਮਹਿਬੂਬ ਸਟੂਡੀਓ ਵਿਚ ਗਿਆ ਉਦੋਂ ਉਥੇ ਦੇਵ ਆਨੰਦ ਦੀ ਫਿਲਮ ਕਾਲਾ ਬਾਜ਼ਾਰ ਦੀ ਸ਼ੂਟਿੰਗ ਚੱਲ ਰਹੀ ਸੀ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੀ ਸ਼ੂਟਿੰਗ ਅਤੇ ਦੇਵ ਆਨੰਦ ਨੂੰ ਨੇੜਿਓਂ (ਸੱਚੀ ਮੁੱਚੀ) ਵੇਖ ਕੇ ਜੋ ਚਾਅ ਚੜ੍ਹਿਆ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਦੇਵ ਆਨੰਦ ਨੇ ਮੇਰੇ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਮੈਨੂੰ ਫ਼ਿਲਮਾਂ ਵਿਚ ਕੰਮ ਕਰਨ ਲਈ ਪੂਰਾ ਹੌਂਸਲਾ ਦਿੱਤਾ ਉਨ੍ਹਾਂ ਨੇ ਮੇਰਾ ਨਾਂ ਟਫ਼ੀ` ਰਖਿਆ ਸੀ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਆਈਸ ਬਾਕਸ ਤੇ ਹੋਰ ਅਨਮੋਲ ਚੀਜ਼ਾਂ ਵੇਖੀਆਂ ਜੋ ਇਕ ਚੋਟੀ ਦੇ ਫਿਲਮੀ ਸਿਤਾਰੇ ਕੋਲ ਹੁੰਦੀਆਂ ਹਨ

ਧਰਮਿੰਦਰ ਨੇ ਕਿਹਾ ਕਿ ਸ਼ੁਰੂ ਦੇ ਦਿਨਾਂ ਵਿਚ ਉਹ, ਮਨੋਜ ਕੁਮਾਰ ਅਤੇ ਸਸ਼ੀ ਕਪੂਰ ਇਕੱਠੇ ਹੀ ਰਹਿੰਦੇ ਸਾਂ ਅਤੇ ਸੰਘਰਸ਼ ਕਰਦੇ ਸਾਂ ਸਾਡਾ ਕੋਈ  ਗੌਡ ਫਾਦਰ` ਨਹੀਂ ਸੀ ਉਨ੍ਹਾਂ ਕਿਹਾ ਕਿ ਇਕ ਦਿਨ ਉਨ੍ਹਾਂ ਦੇ ਫਰੰਟੀਅਰ ਮੇਲ `ਚ ਵਾਪਸ ਲੁਧਿਆਣੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਕਿਉਂਕਿ ਉਹ ਨਿਰਾਸ਼ ਹੋ ਗਿਆ ਸੀ ਤੇ ਉਸ ਨੂੰ ਫਿਲਮਾਂ ਵਿਚ ਕੰਮ ਮਿਲਣ ਦੀ ਕੋਈ ਆਸ ਨਹੀਂ ਸੀ ਰਹੀ ਪਰ ਮਨੋਜ ਕੁਮਾਰ ਇਕ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਧਰਵਾਸ ਦਿੱਤੀ ਅਤੇ ਕਿਹਾ ਕਿ ਕੋਈ ਗੱਲ ਨਹੀਂ ਜ਼ਰੂਰ ਕੰਮ ਮਿਲੇਗਾ ਤੇ ਉਹ ਹੀਰੋ ਬਣੇਗਾ

ਧਰਮ ਭਾਅ ਜੀ ਨੇ ਦਸਿਆ ਕਿ ਉਸ ਦੀ ਮਿਹਨਤ ਰੰਗ ਲੈ ਆਈ ਤੇ 1959 ਵਿਚ ਉਸ ਨੂੰ ਡਾਇਰੈਕਟਰ ਅਰਜਨ ਹਿੰਗੋਰਾਨੀ ਨੇ ਆਪਣੀ ਫਿਲਮ, ਦਿਲ ਭੀ ਤੇਰਾ ਹਮ ਭੀ ਤੇਰਾ` ਵਿਚ ਨਾਇਕ ਦੇ ਤੌਰ ਤੇ ਲਿਆ ਅਤੇ ਉਸ ਨੇ ਕੁਮ ਕੁਮ ਨਾਲ ਕੰਮ ਕੀਤਾ ਇਸ ਫਿਲਮ ਵਿਚ ਮੁਕੇਸ਼ ਨੇ ਗੀਤ ਗਾਏ ਉਨ੍ਹਾਂ ਕਿਹਾ ਕਿ ਅਰਜਨ ਹਿੰਗੋਰਾਨੀ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਦਿਲੋਂ ਕੁਦਰਤੀ ਤਰੀਕੇ ਨਾਲ ਰੋਲ ਕਰੇ ਅਤੇ ਕਿਸੇ ਹੋਰ ਐਕਟਰ ਦੀ ਰੀਸ ਨਾ ਕਰੇ ਉਨ੍ਹਾਂ ਕਿਹਾ ਕਿ ਇਹ ਮੰਤਰ ਉਸ ਨੂੰ ਬੜਾ ਰਾਸ ਆਇਆ

ਧਰਮਿੰਦਰ ਨੇ ਕਿਹਾ ਕਿ ਇਸ ਤੋਂ ਬਾਅਦ ਆਕਾਸ਼ਦੀਪ, ਬੰਦਿਨੀ, ਹਕੀਕਤ, ਬਹਾਰੇਂ ਫਿਰ ਵੀ ਆਏਂਗੀ ਵਰਗੀਆਂ ਫ਼ਿਲਮਾਂ ਉਸ ਦੀਆਂ ਯਾਦਗਾਰੀ ਫ਼ਿਲਮਾਂ ਹੋ ਨਿਬੜੀਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਫਿਲਮੀ ਜ਼ਿੰਦਗੀ ਵਿਚ ਸੁਚਿੱਤਰਾ ਸੇਨ, ਮੀਨਾ ਕੁਮਾਰੀ ਅਤੇ ਨੂਤਨ ਵਰਗੀਆਂ ਸਟਾਰ ਅਭਿਨੇਤਰੀਆਂ ਨਾਲ ਫ਼ਿਲਮਾਂ ਬਣਾਈਆਂ ਜੋ ਆਪਣੇ ਆਪ ਵਿਚ ਯਾਦਗਾਰੀ ਫ਼ਿਲਮਾਂ ਹਨ

9 ਦਸੰਬਰ 2009

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas