|
ਭਨਿਆਰੇ
ਵਾਲਾ ਸਾਧ ਸਬੂਤਾਂ ਦੀ ਘਾਟ
ਕਾਰਨ ਇਕ
ਹੋਰ
ਮਾਮਲੇ
`ਚੋਂ
ਬਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਬਾਲਾ:
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਜੀ ਦੇ
ਪਾਵਨ
ਸਰੂਪ ਅਗਨ ਭੇਟ ਕਰਨ ਦੇ ਕੇਸ ਵਿਚ ਮੁੱਖ ਮੁਲਜ਼ਮ ਸਾਧ
ਪਿਆਰਾ
ਸਿੰਘ ਭਨਿਆਰਾਵਾਲਾ ਅੰਬਾਲਾ ਦੇ ਚੀਫ
ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼
ਹੋਇਆ,
ਜਿਥੇ
ਉਸ ਨੂੰ ਅਦਾਲਤ
ਨੇ
ਥਾਣਾ
ਨੂਰਪੁਰ ਬੇਦੀ ਵਿਖੇ ਦਰਜ ਇਕ ਮੁਕੱਦਮੇ ਵਿਚ ਸਬੂਤਾਂ
ਅਤੇ
ਤੱਥਾਂ ਦੀ ਘਾਟ ਕਾਰਨ ਅਤੇ ਇਸ ਮਾਮਲੇ ਵਿਚ
ਪੁਲਿਸ
ਪ੍ਰਸ਼ਾਸਨ ਤੇ ਫੂਡ ਸਪਲਾਈ ਵਿਭਾਗ ਰੋਪੜ ਦੇ
ਅਧਿਕਾਰੀਆਂ
ਵਲੋਂ
ਵਰਤੀ ਲਾਪ੍ਰਵਾਹੀ ਤੇ ਅਣਗਹਿਲੀ ਕਾਰਨ ਸਾਫ ਬਰੀ ਕਰ
ਦਿੱਤਾ
ਹੈ।
ਹਰਿਆਣਾ
ਪੁਲਿਸ ਦੇ ਸੁਰੱਖਿਆ
ਬੰਦੋਬਸਤ ਵਿਚ ਭਨਿਆਰਾਵਾਲਾ ਅਪਣੇ ਸੈਂਕੜੇ ਸਮਰਥਕਾਂ ਦੀ ਮੌਜੂਦਗੀ
ਵਿਚ
ਅਦਾਲਤ ਹਦੂਦ ਅੰਦਰ ਦਾਖਲ ਹੋਇਆ।
ਅਦਾਲਤੀ
ਕਾਰਵਾਈ ਸਬੰਧੀ
ਜਾਣਕਾਰੀ
ਦਿੰਦਿਆਂ ਸਰਕਾਰੀ ਵਕੀਲ ਜਗਮਾਲ ਸਿੰਘ ਅਤੇ ਖਾਲਸਾ ਪੰਥ ਦੀ ਤਰਫੋਂ ਵਕੀਲ ਗੁਰਸ਼ੇਰ
ਸਿੰਘ ਸੂਲਰ ਨੇ
ਦੱਸਿਆ
ਕਿ
ਅਦਾਲਤ
ਵਿਚ ਭਨਿਆਰਾ ਵਿਰੁੱਧ ਥਾਣਾ ਨੂਰਪੁਰ ਬੇਦੀ ਵਿਖੇ ਦਰਜ ਤਿੰਨ
ਮੁਕੱਦਮਿਆਂ ਨੰ:
15, 50
ਤੇ 54
ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਸਬੰਧੀ
ਮੋਰਿੰਡਾ ਥਾਣੇ ਵਿਚ ਦਰਜ ਮੁਕੱਦਮਾ ਨੰਬਰ 161
ਵਿਚ
ਅਦਾਲਤੀ ਕਾਰਵਾਈ ਹੋਣੀ ਨਿਸ਼ਚਿਤ ਸੀ।
ਮਾਣਯੋਗ
ਜੱਜ
ਨੇ
ਦੁਪਹਿਰ
3
ਵਜੇ
ਸਬੂਤਾਂ
ਅਤੇ
ਤੱਥਾਂ ਦੀ ਘਾਟ ਕਾਰਨ ਉਕਤ ਸਾਧ ਭਨਿਆਰੇ ਨੂੰ ਇਸ ਮਾਮਲੇ ਵਿਚ ਬਰੀ ਕਰਨ ਦਾ ਹੁਕਮ
ਸੁਣਾ ਦਿੱਤਾ।
ਅਦਾਲਤੀ
ਕਾਰਵਾਈ ਸਮੇਂ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ,
ਭਾਈ
ਕੁਲਵੰਤ
ਸਿੰਘ,
ਤੀਰਥ ਸਿੰਘ ਭਟੋਆ,
ਮਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਭਾਈ ਜਸਵੀਰ ਸਿੰਘ ਪਹੁੰਚੇ
ਹੋਏ ਸਨ,
ਨੇ ਉਕਤ
ਸਾਧ
ਭਨਿਆਰਾਵਾਲਾ
ਨੂੰ
ਇਕ ਤੋਂ
ਬਾਅਦ ਇਕ ਕੇਸ ਵਿਚ ਸਾਫ ਬਰੀ ਹੋਣ
`ਤੇ
ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ।
9
ਦਸੰਬਰ
2009 |