BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸੰਪਾਦਕੀ

ਦੁਖਦਾਈ ਵਿਛੋੜਾ

ਮਨੁਖੀ ਅਧਿਕਾਰਾਂ ਦੇ ਕਦਰਦਾਨਾਂ ਉਤੇ 28 ਜੂਨ ਨੂੰ ਇਹ ਖਬਰ ਅਚਾਨਕ ਇਕ ਪੱਥਰ ਵਾਂਗ ਆਣ ਗਿਰੀ ਕਿ ਰਾਮ ਨਾਰਾਇਣ ਕੁਮਾਰ ਦਿਲ ਦਾ ਦੌਰਾ ਪੈਣ ਨਾਲ ਇਸ ਸੰਸਾਰ ਨੂੰ ਸਦੀਵੀ ਤੌਰ `ਤੇ ਅਲਵਿਦਾ ਕਹਿ ਗਏ ਹਨਉਨ੍ਹਾਂ ਦੀ ਉਮਰ, ਸਿਹਤ ਤੇ ਜੋਸ਼ੋ-ਖ਼ਰੋਸ਼ ਨੂੰ ਵੇਖਦੇ ਹੋਏ ਇਸ ਖਬਰ ਉਤੇ ਯਕੀਨ ਕਰਨਾ ਔਖਾ ਲੱਗ ਰਿਹਾ ਹੈਅਜੇ ਕੁੱਝ ਮਹੀਨੇ ਹੀ ਹੋਏ ਹਨ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਪਣੀ ਤਾਜ਼ਾ ਲਿਖੀ ਹੋਈ ਪੁਸਤਕ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਹਰਸ਼ ਮੰਦਰ ਸਮੇਤ ਆਪਣੇ ਹੋਰਨਾਂ ਹਮ-ਖਿਆਲ ਦੋਸਤਾਂ ਨਾਲ ਆਪਣੇ ਭਵਿੱਖ ਦੇ ਕਾਰਜਾਂ ਬਾਰੇ ਭਖਦੇ ਉਤਸ਼ਾਹ ਨਾਲ ਗੱਲਾਂ ਕੀਤੀਆ ਸਨਉਸ ਵੇਲੇ ਕਿਸੇ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਰਾਮ ਨਾਰਾਇਣ ਆਪਣੇ ਭਵਿੱਖ ਦੇ ਸਾਰੇ ਕਾਰਜ ਅੱਧਵਾਟੇ ਛੱਡਕੇ ਇਸ ਤਰ੍ਹਾਂ ਅਚਾਨਕ ਸੰਸਾਰ ਤੋਂ ਕੂਚ ਕਰ ਜਾਵੇਗਾ

ਵੈਸੇ ਤਾਂ ਦੱਖਣੀ ਏਸ਼ੀਆ ਦੇ ਖਿਤੇ ਅੰਦਰ ਹਕੂਮਤੀ ਜਬਰ ਤੇ ਧੱਕੇਸ਼ਾਹੀ ਦਾ ਸੰਤਾਪ ਹੰਢਾ ਰਹੇ ਸਾਰੇ ਹੀ ਮਜ਼ਲੂਮ ਲੋਕਾਂ ਲਈ ਰਾਮ ਨਾਰਾਇਣ ਦੀ ਮੌਤ ਇਕ ਅਭਾਗੀ ਘਟਨਾ ਹੋ ਗੁਜ਼ਰੀ ਹੈਪਰ ਸਿੱਖਾਂ ਲਈ ਉਸ ਦੀ ਮੌਤ ਨੇ ਖਾਸ ਤੌਰ `ਤੇ ਇਕ ਵੱਡਾ ਖਿਲਾਅ ਪੈਦਾ ਕਰ ਦਿਤਾ ਹੈ ਜੂਨ 1984 ਤੋ ਬਾਅਦ ਭਾਰਤ ਅੰਦਰ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਨ ਵਾਲੇ ਲੋਕ ਮੂਲੋਂ ਹੀ ਥੋੜ੍ਹੇ ਰਹਿ ਗਏ ਸਨ ਭਾਰਤ ਦੇ ਹਿੰਦੂ ਹਾਕਮਾਂ ਵੱਲੋਂ ਸਿੱਖਾਂ ਵਿਰੁੱਧ ਵਿੱਢੀ ਗਈ ਭੰਡੀ ਪਰਚਾਰ ਦੀ ਮੁਹਿੰਮ ਨੇ ਮਾਹੌਲ ਏਨਾ ਦੂਸ਼ਤ ਕਰ ਦਿਤਾ ਸੀ ਕਿ ਆਪਣੇ ਆਪ ਨੂੰ ਜਮਹੂਰੀਅਤ ਤੇ ਧਰਮ-ਨਿਰਪੱਖਤਾ ਦੀਆਂ ਅਲੰਬਰਦਾਰ ਕਹਾਉਣ ਵਾਲੀਆਂ ਤਾਕਤਾਂ ਵੀ ਨੰਗੇ ਚਿੱਟੇ ਰੂਪ ਵਿਚ ਸਿੱਖ-ਵਿਰੋਧੀ ਮੁਹਾਜ਼ ਵਿਚ ਸ਼ਾਮਲ ਹੋ ਗਈਆਂ ਸਨਸਾਰੇ ਦੇਸ਼ ਅੰਦਰ  ਸਿੱਖਾਂ ਦੇ ਵਿਰੁੱਧ ਨਫ਼ਰਤ ਤੇ ਦੁਸ਼ਮਣੀ ਦਾ ਜ਼ਹਿਰ ਫੈਲ ਗਿਆ ਸੀ

ਇਸ ਕਾਲੇ ਦੌਰ ਅੰਦਰ ਹਿੰਦੂ ਵਰਗ ਅੰਦਰੋਂ ਕੋਈ ਦਿਲ-ਗੁਰਦੇ ਵਾਲਾ ਵਿਅਕਤੀ ਹੀ ਸਿੱਖਾਂ ਦੇ ਹੱਕ ਦੀ ਗੱਲ ਕਰਨ ਦੀ ਹਿੰਮਤ ਜੁਟਾਅ ਸਕਦਾ ਸੀ ਰਾਮ ਨਾਰਾਇਣ ਕੁਮਾਰ ਉਨ੍ਹਾਂ ਟਾਵੇਂ ਵਿਰਲੇ ਲੋਕਾਂ ਵਿਚੋਂ ਸਿਰ-ਕੱਢ ਸੂਰਮਾ ਸੀ ਜਿਨ੍ਹਾਂ ਨੇ ਪੰਜਾਬ ਦੀ ਸਰਕਾਰੀ ਜ਼ੁਲਮਾਂ ਨਾਲ ਤਪੀ ਹੋਈ ਧਰਤੀ ਨੂੰ ਆਪਣਾ ਕਰਮ-ਖੇਤਰ ਬਣਾਇਆ ਅਤੇ ਹਕੂਮਤੀ ਹਨੇਰ-ਗਰਦੀ ਦੇ ਵਿਰੁੱਧ ਆਪਣੀ ਨਿਧੜਕ ਆਵਾਜ਼ ਬੁਲੰਦ ਕੀਤੀਦੱਖਣ ਦੇ ਇਕ ਪਤਵੰਤੇ ਬਰਾਹਮਣ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਜਵਾਨੀ ਦੀ ਅਵਸਥਾ ਤਕ ਪਹੁੰਚਦਿਆਂ ਰਾਮ ਨਾਰਾਇਣ ਕੁਮਾਰ ਦੇ ਮਨ ਅੰਦਰ ਮਜ਼ਲੂਮ ਵਰਗਾਂ ਲਈ ਹਮਦਰਦੀ ਦਾ ਅਜਿਹਾ ਗੂੜ੍ਹਾ ਭਾਵ ਪੈਦਾ ਹੋਇਆ ਕਿ ਉਸ ਨੇ ਐਸ਼ੋ-ਆਰਾਮ ਦੀ ਜਿੰਦਗੀ ਨੂੰ ਤਿਲਾਂਜਲੀ ਦੇ ਕੇ ਆਪਣਾ ਸਾਰਾ ਜੀਵਨ ਸਮਾਜੀ ਦਾਬੇ ਤੇ ਹਕੂਮਤੀ ਜਬਰ ਦੇ ਸ਼ਿਕਾਰ ਵਰਗਾਂ ਦੇ ਹੱਕ ਵਿਚ ਸੰਗਰਾਮ ਕਰਨ ਦੇ ਪਵਿਤਰ ਕਾਜ਼ ਦੇ ਲੇਖੇ ਲਾਉਣ ਦਾ ਚੇਤੰਨ ਫੈਸਲਾ ਕਰ ਲਿਆ

1975 ਵਿਚ ਇੰਦਰਾ ਗਾਂਧੀ ਵੱਲੋਂ ਦੇਸ਼ ਅੰਦਰ ਐਮਰਜੰਸੀ ਦਾ ਐਲਾਨ ਕਰ ਕੇ ਲੋਕਾਂ ਉਤੇ ਆਪਣਾ ਫ਼ਾਸ਼ੀ ਰਾਜ ਮੜ੍ਹ ਦੇਣ ਦੇ ਯਤਨਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਦੋਸ਼ ਬਦਲੇ ਰਾਮ ਨਾਰਾਇਣ ਕੁਮਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਰਹਿਣਾ ਪਿਆ ਸੀ ਨਵੰਬਰ 1984 ਵਿਚ ਦਿੱਲੀ ਤੇ ਹੋਰਨਾਂ ਸ਼ਹਿਰਾਂ ਅੰਦਰ ਸਿੱਖਾਂ ਦੇ ਵਿਆਪਕ ਕਤਲੇਆਮ ਨੂੰ ਵੇਖਦੇ ਹੋਏ ਰਾਮ ਨਾਰਾਇਣ ਨੇ ਇਸ ਫਿਰਕੂ ਤੇ ਫਾਸ਼ੀਵਾਦੀ ਬੁਰਛਾਗਰਦੀ ਨੂੰ ਚੁਣੌਤੀ ਦੇਣ ਦਾ ਨਿਰਣਾ ਕਰ ਲਿਆਪੰਜਾਬ ਅੰਦਰ ਹਕੂਮਤੀ ਜ਼ੁਲਮਾਂ ਬਾਰੇ ਠੋਸ ਜਾਣਕਾਰੀ ਹਾਸਲ ਕਰਨ ਲਈ ਉਸ ਨੇ 1985 ਦੇ ਆਰੰਭ ਵਿਚ ਪੰਜਾਬ ਦੇ ਪੇਂਡੂ ਖੇਤਰਾਂ ਦਾ ਦੌਰਾ ਕੀਤਾ ਇਸ ਦੌਰੇ ਦੌਰਾਨ ਉਸ ਨੇ ਲੋਕਾਂ ਦੇ ਮੂੰਹੋਂ ਹਕੂਮਤੀ ਜ਼ੁਲਮਾਂ ਦੇ ਜੋ ਹੌਲਨਾਕ ਕਿੱਸੇ ਸੁਣੇ, ਉਨ੍ਹਾਂ ਨਾਲ ਉਸ ਦੇ ਦਿਲ ਅੰਦਰ ਇਨ੍ਹਾਂ ਜ਼ੁਲਮਾਂ ਦੇ ਖਿਲਾਫ਼ ਜਥੇਬੰਦਕ ਰੂਪ ਵਿਚ ਆਵਾਜ਼ ਬੁਲੰਦ ਕਰਨ ਅਤੇ ਨਾਲ ਹੀ ਸਿੱਖ ਸਮੱਸਿਆ ਦਾ ਗਹਿਰਾ ਅਧਿਅਨ ਕਰਨ ਦੀ ਤਾਂਘ ਅਤੇ ਲਗਨ ਪੈਦਾ ਹੋ ਗਈ ਉਸ ਨੇ ਜਗ੍ਹਾ ਜਗ੍ਹਾ ਘੁੰਮ ਕੇ ਹਕੂਮਤੀ ਜ਼ੁਲਮਾਂ ਬਾਰੇ ਠੋਸ ਤੱਥ ਅਤੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿਤੇ ਅਤੇ ਇਨ੍ਹਾਂ ਨੂੰ ਦਸਤਾਵੇਜ਼ੀ ਰੂਪ ਦੇ ਕੇ ਦੇਸ਼-ਵਿਦੇਸ਼ ਅੰਦਰ ਵਿਆਪਕ ਪੱਧਰ `ਤੇ ਪਹੁੰਚਾਉਣ ਦਾ ਬੀੜਾ ਚੁੱਕ ਲਿਆ

ਰਾਮ ਨਾਰਾਇਣ ਕੁਮਾਰ ਦੇ ਇਨ੍ਹਾਂ ਸੁਚੱਜੇ ਤੇ ਦਲੇਰ ਯਤਨਾਂ ਦੀ ਬਦੌਲਤ, ਹਿੰਦੂ ਹਾਕਮਾਂ ਵੱਲੋਂ ਸਿੱਖਾਂ ਉਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਚਰਚਾ ਕੌਮਾਂਤਰੀ ਪੱਧਰ `ਤੇ ਹੋਣ ਲੱਗੀ ਅਤੇ ਕੌਮਾਂਤਰੀ ਖੇਤਰ ਅੰਦਰ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਰਜਸ਼ੀਲ ਤਾਕਤਾਂ ਨੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿਤਾ ਜਦ ਜਸਵੰਤ ਸਿੰਘ ਖਾਲੜਾ ਨੇ ਪੁਲਸੀ ਦਰਿੰਦਿਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਉਪਰੰਤ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿਕੇ ਅੰਮ੍ਰਿਤਸਰ ਤੇ ਹੋਰਨਾਂ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਅੰਦਰ ਉਨ੍ਹਾਂ ਦਾ ਚੋਰੀ ਛੁਪੇ ਅੰਤਮ ਸੰਸਕਾਰ ਕਰ ਦੇਣ ਦਾ ਮੁੱਦਾ ਸਾਹਮਣੇ ਲਿਆਂਦਾ ਤਾਂ ਰਾਮ ਨਾਰਾਇਣ ਕੁਮਾਰ ਨੇ ਇਸ ਮੁੱਦੇ ਨੂੰ ਸੰਸਾਰ ਭਰ ਅੰਦਰ ਉਭਾਰਨ ਅਤੇ ਇਸ ਦੇ ਖਿਲਾਫ਼ ਜਮਹੂਰੀ ਰਾਇ ਲਾਮਬੰਦ ਕਰਨ ਦੇ ਸੰਜੀਦਾ ਯਤਨ ਕਰਨੇ ਸ਼ੁਰੂ ਕਰ ਦਿਤੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੋਂ ਬਾਅਦ ਵੀ ਰਾਮ ਨਾਰਾਇਣ ਨੇ ਹੋਰਨਾਂ ਹਮਖਿਆਲ ਤਾਕਤਾਂ ਨਾਲ ਰਲ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਅਧੂਰੇ ਰਹਿ ਗਏ ਮਿਸ਼ਨ ਨੂੰ ਨਿਰੰਤਰ ਜਾਰੀ ਰੱਖਿਆਉਸ ਨੇ ਪੰਜਾਬ ਅੰਦਰ ਮਨੁੱਖੀ ਹੱਕਾਂ ਦੀ ਰਾਖੀ ਲਈ ਕਾਰਜਸ਼ੀਲ ਹੋਰਨਾਂ ਤਾਕਤਾਂ ਦੇ ਸਰਗਰਮ ਸਹਿਯੋਗ ਨਾਲ ਆਪਣੀ ਸਮੁੱਚੀ ਖੋਜ ਨੂੰ ਦਸਤਾਵੇਜ਼ੀ ਰੂਪ ਵਿਚ ਸੰਸਾਰ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਇਸ ਤਰ੍ਹਾਂ, ਭਾਰਤ ਅੰਦਰ ਸਿੱਖਾਂ ਉਤੇ ਹੋ ਰਹੇ ਜ਼ੁਲਮਾਂ ਨੂੰ ਕੌਮਾਂਤਰੀ ਪੱਧਰ ਉਤੇ ਭਖਦਾ ਵਿਸ਼ਾ ਬਨਾਉਣ ਵਿਚ ਰਾਮ ਨਾਰਾਇਣ ਕੁਮਾਰ ਵੱਲੋਂ ਨਿਭਾਈ ਗਈ ਸ਼ਲਾਘਾਯੋਗ ਭੁਮਿਕਾ ਸਦਕਾ ਉਸ ਨੇ ਹੱਕ ਅਤੇ ਇਨਸਾਫ਼ ਲਈ ਜੂਝ ਰਹੇ ਸਿੱਖ ਹਲਕਿਆਂ ਦੇ ਹਿਰਦਿਆਂ ਅੰਦਰ ਖਾਸ ਜਗ੍ਹਾ ਹਾਸਲ ਕਰ ਲਈ ਸੀ

ਭਾਵੇਂ ਕਿ ਇਸ ਦੌਰਾਨ ਉਸ ਵੱਲੋਂ ਸਿੱਖਾਂ ਦੇ ਮਸਲੇ ਬਾਰੇ ਲਿਖੀਆਂ ਗਈਆਂ ਕਿਤਾਬਾਂ ਅੰਦਰ ਉਸ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਦਾ ਕੁੱਝ ਸਿੱਖ ਹਲਕਿਆਂ ਵੱਲੋਂ ਬੁਰਾ ਵੀ ਮਨਾਇਆ ਗਿਆ, ਪਰ ਫਿਰ ਵੀ ਉਸ ਦੁਆਰਾ ਨਿਭਾਏ ਗਏ ਸਮੁੱਚੇ ਰੋਲ ਦਾ ਜੇਕਰ ਨਿਰਪੱਖ ਮੁਲਾਂਕਣ ਕੀਤਾ ਜਾਵੇ ਤਾਂ ਸਿੱਖ ਕਾਜ਼ ਪ੍ਰਤੀ ਉਸ ਦੀ ਸੁਹਿਰਦਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਿੱਖਾਂ ਦੇ ਅਜਿਹੇ ਦੋਸਤ ਦਾ ਅਚਾਨਕ ਸਦੀਵੀ ਵਿਛੋੜਾ ਦੁਖਦਾਈ ਵੀ ਹੈ ਅਤੇ ਅਸਹਿ ਵੀ।       

8
ਜੁਲਾਈ 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas