|
ਜਲਾਵਤਨ ਸ਼ਾਇਰ ਗਜਿੰਦਰ ਸਿੰਘ
ਪੰਜਾਬੀਆਂ
ਦੇ
ਦਿਲਾਂ
ਵਿਚ ਵਸਦਾ ਹੈ
ੳਘੇ ਸਿੱਖ ਵਿਦਵਾਨਾਂ ਨੇ ਗਜਿੰਦਰ ਸਿੰਘ ਦੀਆਂ ਲਿਖਤਾਂ ਬਾਰੇ ਚੰਡੀਗੜ੍ਹ ਵਿਚ ਗੰਭੀਰ
ਗੋਸ਼ਟੀ
ਕਰਮਜੀਤ ਸਿੰਘ
ਚੰਡੀਗੜ੍ਹ
-
ਅਰੋਮਾ ਹੋਟਲ
6
ਅਕਤੂਬਰ ਵਾਲਾ
ਦਿਨ ਪੰਜਾਬ ਦੇ ਜਲਾਵਤਨ ਸ਼ਾਇਰ ਗਜਿੰਦਰ ਸਿੰਘ
ਦੀਆਂ
ਕਵਿਤਾਵਾਂ,
ਲਿਖਤਾਂ ਅਤੇ ਉਸ ਨਾਲ ਜੁੜੀਆਂ ਘਟਨਾਵਾਂ
ਨੂੰ ਯਾਦ ਕਰਨ ਦਾ ਦਿਨ ਹੋ ਨਿਬੜਿਆ।
ਬਹੁਤ ਅਰਸੇ
ਪਿੱਛੋਂ
ਇਹੋ ਜਿਹਾ
ਸੰਜੀਦਾ ਇਕੱਠ
ਵੇਖਣ ਨੂੰ ਮਿਲਿਆ ਜਿਸ ਵਿਚ 100
ਤੋਂ
ਉਪਰ ਗੰਭੀਰ ਸਰੋਤੇ,
ਵਿਦਵਾਨ ਅਤੇ ਵੱਖ ਵੱਖ ਸਮਾਜਕ ਤੇ ਸਿਆਸੀ ਜਥੇਬੰਦੀਆਂ ਦੇ
ਪ੍ਰਤੀਨਿਧ
ਤਿੰਨ ਘੰਟੇ ਤੱਕ ਨਿੱਠ ਕੇ
ਬੈਠੇ
ਰਹੇ
ਅਤੇ ਵਿਦਵਾਨਾਂ
ਨੂੰ ਮੁਕੰਮਲ ਖ਼ਾਮੋਸ਼ੀ ਦੇ ਮਾਹੌਲ ਵਿਚ ਸੁਣਿਆ ਗਿਆ।
ਇਸ ਇਕੱਠ ਦਾ ਇਕ
ਦਿਲਚਸਪ ਪਹਿਲੂ ਇਹ ਵੀ ਸੀ ਕਿ ਇਸ ਵਿਚ
20-25
ਅਜਿਹੇ ਨੌਜਵਾਨ ਵੀ
ਸ਼ਾਮਿਲ ਸਨ ਜਿਹੜੇ ਸਿੱਖਾਂ
ਦੀਆਂ
ਮੌਜੂਦਾ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਬਹੁਤ ਫ਼ਿਕਰਮੰਦ ਸਨ ਅਤੇ ਵਿਦਵਾਨਾਂ ਨੂੰ
ਗੰਭੀਰਤਾ ਨਾਲ ਸੁਣਨਾ ਚਾਹੁੰਦੇ ਸਨ।
ਇਥੇ
ਇਹ
ਚੇਤੇ ਕਰਵਾਇਆ ਜਾਂਦਾ
ਹੈ
ਕਿ ਭਾਈ ਗਜਿੰਦਰ ਸਿੰਘ ਨੇ
29
ਸਤੰਬਰ 1981
ਨੂੰ
ਸੰਤ ਜਰਨੈਲ ਸਿੰਘ ਦੀ ਰਿਹਾਈ ਲਈ ਭਾਰਤੀ ਜਹਾਜ਼ ਨੂੰ ਅਗਵਾ ਕਰ ਕੇ
ਲਾਹੌਰ
ਲਿਜਾਇਆ ਜਿਥੇ ਬਾਅਦ ਵਿਚ ਲਾਹੌਰ ਦੀ ਇਕ ਅਦਾਲਤ ਵਲੋਂ ਉਹਨਾਂ
ਨੂੰ ਉਮਰ ਕੈਦ ਦੀ
ਸਜ਼ਾ
ਦਿੱਤੀ
ਗਈ
ਸੀ।
ਉਹ ਨਵੰਬਰ
1994
ਨੂੰ
13
ਸਾਲ 4 ਮਹੀਨੇ ਦੇ ਕੈਦ ਭੁਗਤਣ ਪਿੱਛੋਂ ਰਿਹਾ ਹੋਏ ਸਨ।
ਪਰ ਅਜੇ ਤੱਕ ਉਹਨਾਂ
ਦਾ ਕੋਈ ਵੀ ਵਤਨ ਨਹੀਂ ਅਤੇ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਹਾਵਰੇ
ਮੁਤਾਬਕ
‘ਸਟੇਟਲੈਸ`
ਸਿਟੀਜ਼ਨ ਹਨ।
ਏਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਹੈ ਕਿ ਭਾਰਤ ਵਿਚ ਉਹਨਾਂ ਉਤੇ ਕੋਈ ਵੀ ਕੇਸ ਨਹੀਂ
ਪਰ ਫਿਰ ਵੀ ਭਾਰਤ ਸਰਕਾਰ ਨੇ ਇਸ ਮਹਾਨ ਸ਼ਾਇਰ ਨੂੰ
20
ਅਤਿ ਲੋੜੀਂਦੇ
(Most
wanted)
ਵਿਅਕਤੀਆਂ ਵਿਚ
ਸ਼ਾਮਿਲ
ਕੀਤਾ ਗਿਆ।
ਅਰੋਮਾ ਹੋਟਲ ਵਿਚ ਹੋਏ ਸੈਮੀਨਾਰ ਨੂੰ ਦਲ ਖ਼ਾਲਸਾ ਨੇ
ਆਯੋਜਿਤ
ਕੀਤਾ ਜਿਸ ਜਥੇਬੰਦੀ ਦੇ ਉਹ ਬਾਨੀ ਸਨ ਪਰ ਅੱਜ ਕੱਲ ਉਹ ਇਸੇ ਜਥੇਬੰਦੀ
ਦੀ ਸਰਪ੍ਰਸਤ ਹਨ।
ਸੈਮੀਨਾਰ ਵਿਚ ਮੁੱਖ ਮਹਿਮਾਨ ਸ. ਅਜਮੇਰ ਸਿੰਘ ਸਨ ਜਿਨ੍ਹਾਂ
ਦੀਆਂ
ਤਿੰਨ ਪੁਸਤਕਾਂ
-
‘20ਵੀਂ
ਸਦੀ ਦਾ ਸਿੱਖ ਇਤਿਹਾਸ`,
‘ਕਿਸ
ਬਿਧ
ਰੁਲੀ
ਪਾਤਸ਼ਾਹੀ`
ਅਤੇ ਹਾਲ ਵਿਚ ਹੀ ਰਿਲੀਜ਼ ਹੋਈ ਪੁਸਤਕ
‘1984
:
ਅਣਚਿਤਵਿਆ ਕਹਿਰ`
ਨਾ
ਕੇਵਲ
ਸਿੱਖਾਂ
ਦੇ ਰਾਜਸੀ,
ਧਾਰਮਿਕ ਅਤੇ ਸਭਿਆਚਾਰਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਸਗੋਂ ਗ਼ੈਰ-ਸਿੱਖ
ਹਲਕਿਆਂ ਅਤੇ ਪੰਜਾਬ ਮਸਲਿਆਂ
ਨਾਲ ਜੁੜੇ
ਗੰਭੀਰ ਪੱਤਰਕਾਰਾਂ ਅਤੇ ਵਿਦਵਾਨਾਂ ਦੀ ਮਹਿਫ਼ਲਾਂ
ਵਿਚ ਚਰਚਾ ਦਾ ਕੇਂਦਰ ਬਣ ਚੁੱਕੀਆਂ
ਹਨ।
ਸੈਮੀਨਾਰ ਵਿਚ ਹੋਰਨਾਂ
ਤੋਂ ਇਲਾਵਾ
‘ਆਵਾਜ਼-ਏ-ਖ਼ਾਲਸਾ`
ਦੇ
ਮੁੱਖ ਸੰਪਾਦਕ ਸ.
ਨਰਾਇਣ ਸਿੰਘ ਚੌਰਾ,
ਪੰਜਾਬੀ
ਟ੍ਰਿਬਿਊਨ
ਦੇ
ਸਾਬਕਾ ਸਹਾਇਕ ਸੰਪਾਦਕ ਕਰਮਜੀਤ ਸਿੰਘ,
ਵਰਲਡ ਸਿੱਖ ਨਿਊਜ਼ ਦੇ ਸੰਪਾਦਕ
ਪ੍ਰੋ.
ਜਗਮੋਹਨ ਸਿੰਘ,
ਦਲ ਖ਼ਾਲਸਾ ਦੇ ਯੂਥ ਵਿੰਗ
ਦੇ ਪ੍ਰਧਾਨ ਪ੍ਰਭਜੋਤ ਸਿੰਘ ਅਤੇ ਪੰਜਾਬੀ ਦੇ ਉਘੇ ਨੌਜਵਾਨ
ਸ਼ਾਇਰ ਸੁਖਦੀਪ
ਸਿੰਘ ਬਰਨਾਲਾ ਨੇ ਆਪਣੇ
ਪੇਪਰ ਪੜ੍ਹੇ।
ਪੰਜਾਬੀ ਯੂਨੀਵਰਸਿਟੀ ਤੋਂ ਡਾ.ਜਸਬੀਰ ਕੌਰ ਨੇ ਗਜਿੰਦਰ ਸਿੰਘ ਦੀ ਇਕ ਕਵਿਤਾ ਗਾ ਕੇ
ਪੜ੍ਹੀ ਜਿਸ ਨੇ ਮਾਹੌਲ ਨੂੰ
ਹੋਰ ਵੀ ਗੰਭੀਰ ਅਤੇ
ਭਾਵੁਕ ਕਰ ਦਿੱਤਾ।
ਇਸ ਸੈਮੀਨਾਰ ਵਿਚ ਭਾਈ ਗਜਿੰਦਰ ਸਿੰਘ ਦੀ ਭੈਣ ਅਤੇ ਉਹਨਾਂ
ਦੇ ਜੀਜਾ
ਜੀ
ਉਚੇਚੇ
ਤੌਰ ਤੇ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਖ਼ਾਲਸਾ ਪੰਚਾਇਤ ਦੇ
ਪ੍ਰਧਾਨ ਸ. ਰਜਿੰਦਰ ਸਿੰਘ,
ਸ. ਰਵਿੰਦਰ ਸਿੰਘ,
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)
ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ
ਚੀਮਾ,
ਬਾਦਲ ਅਕਾਲੀ
ਦੇ ਸ. ਕਰਨੈਲ ਸਿੰਘ ਪੰਜੋਲੀ
ਵੀ
ਸ਼ਾਮਿਲ
ਹੋਏ।
ਸ. ਨਰਾਇਣ ਸਿੰਘ ਦਾ ਵਿਚਾਰ ਸੀ ਕਿ ਸ. ਗਜਿੰਦਰ ਸਿੰਘ ਵਰਗੇ ਬਹੁਤ
ਹੀ
ਸੁਲਝੇ ਤੇ
ਲਾਸਾਨੀ ਕੁਰਬਾਨੀ
ਵਾਲੇ
ਸਿੱਖ ਆਗੂ ਦੀ ਮੌਜੂਦਾ
ਸੰਕਟ ਵਿਚ
ਸਿੱਖ ਪੰਥ ਨੂੰ ਭਾਰੀ ਲੋੜ ਹੈ ਇਸ ਲਈ ਉਹਨਾਂ ਨੂੰ ਇਥੇ ਲਿਆਉਣ ਲਈ
ਦੁਨੀਆਂ ਭਰ ਵਿਚ ਜਥੇਬੰਦਕ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ
ਅਤੇ
ਇਸ
ਸੰਬੰਧ
ਵਿਚ ਮਨੁੱਖੀ
ਅਧਿਕਾਰ ਸੰਸਥਾਵਾਂ
ਦਾ ਵੀ ਸਹਿਯੋਗ
ਲੈਣਾ
ਜ਼ਰੂਰੀ
ਹੈ।
ਇਸ ਤੋਂ ਇਲਾਵਾ ਦੇਸ਼
ਤੇ
ਵਿਦੇਸ਼ਾਂ ਵਿਚ ਇਹੋ ਜਿਹਾ
ਮਾਹੌਲ ਤਿਆਰ ਕਰਨ ਲਈ ਡਿਪਲੋਮੈਟਿਕ ਚੈਨਲਾਂ
ਦੀ
ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਪੰਜਾਬ
ਦੇ
ਨੌਜਵਾਨ ਸ਼ਾਇਰ ਸੁਖਦੀਪ ਸਿੰਘ ਬਰਨਾਲਾ,
ਜਿਨ੍ਹਾਂ
ਦੀਆਂ ਕਵਿਤਾਵਾਂ ਖਾੜਕੂ
ਲਹਿਰ ਦੀ ਹਮਦਰਦੀ
ਵਿਚੋਂ ਉਪਜੀਆਂ ਕਵਿਤਾਵਾਂ ਹਨ ਅਤੇ ਨੌਜਵਾਨਾਂ ਵਿਚ
ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ ਹੋਈਆਂ ਹਨ,
ਦਾ ਕਹਿਣਾ ਸੀ ਕਿ ਆਪਣੇ ਸਮੇਂ
ਵਿਚ
ਭਾਈ ਗਜਿੰਦਰ ਸਿੰਘ
ਨੂੰ
ਕਿੰਨੀਆਂ ਮਾਇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ
ਸੀ ਅਤੇ ਸਿੱਖਾਂ ਦੇ ਸਥਾਪਤ ਆਗੂ
ਭਾਈ ਗਜਿੰਦਰ ਸਿੰਘ
ਦੀ ਮਹਾਨਤਾ ਅਤੇ ਮਹੱਤਤਾ ਨੂੰ ਸਮਝ ਨਹੀਂ ਸਨ ਸਕੇ।
ਉਹਨਾਂ
ਕਿਹਾ
ਕਿ
‘ਪੰਜ
ਤੀਰ ਹੋਰ`
ਦੀ ਕਿਤਾਬ ਦੀ ਛਪਾਈ ਲਈ ਜਿਵੇਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਹ
ਸਾਡੇ ਸਾਰਿਆਂ
ਲਈ ਸ਼ਰਮ ਦੀ ਗੱਲ ਹੈ।
ਇਸ
ਕਿਤਾਬ
ਨੂੰ
ਰਿਲੀਜ਼ ਕਰਨ ਸਮੇਂ
ਡਾ. ਗੁਰਨਾਮ ਸਿੰਘ ਤੀਰ ਨੇ
ਕਿਹਾ ਸੀ ਕਿ ਇਹ ਕਿਤਾਬ ਤਲਵਾਰ ਦੀ ਨੋਕ ਤੇ
ਬਾਰੂਦ
ਬੰਨ੍ਹ ਕੇ ਲਿਖੀ ਗਈ ਹੈ।
ਦਲ
ਖ਼ਾਲਸਾ ਦੀ ਪ੍ਰੀਜ਼ੀਡੀਅਮ ਦੇ ਸਾਬਕਾ ਮੈਂਬਰ ਸ. ਹਰਸਿਮਰਨ ਸਿੰਘ ਨੇ ਆਪਣੇ ਵਿਚਾਰ
ਪ੍ਰਗਟ ਕਰਦਿਆਂ
ਕਿਹਾ ਕਿ ਜਿਸ ਕਾਜ਼ ਲਈ ਗਜਿੰਦਰ
ਸਿੰਘ ਜੂਝਦੇ ਰਹੇ
ਅਤੇ
ਜੂਝ ਰਹੇ ਹਨ ਉਹ ਕਾਜ਼ ਅਜੇ ਵੀ ਪੂਰਾ
ਨਹੀਂ ਹੋਇਆ।
ਉਹਨਾਂ ਕਿਹਾ ਕਿ ਸਿੱਖ ਮੁੱਦਿਆਂ
ਨੂੰ
ਲੈ ਕੇ ਗੰਭੀਰ ਬਹਿਸ ਹੋਣੀ ਚਾਹੀਦੀ ਹੈ
ਅਤੇ
ਕੁਝ ਸਾਰਥਕ ਸਿੱਟੇ ਸਾਹਮਣੇ ਆਉਣੇ ਚਾਹੀਦੇ ਹਨ।
ਉਹਨਾਂ
ਕਿਹਾ ਕਿ ਸਾਡੇ ਸਮਿਆਂ ਵਾਲੀ
ਪੀੜ੍ਹੀ
ਤੇ ਉਸ ਤੋਂ ਪਹਿਲਾਂ
1966
ਵਾਲੀ ਪੀੜ੍ਹੀ ਨਾਲ ਸੰਬੰਧਤ ਨੌਜਵਾਨ ਸਿੱਖ
ਮੁੱਦਿਆਂ
ਨੂੰ
ਬਾਕਾਇਦਾ
ਮੁਖ਼ਾਤਿਬ ਹੋਏ ਸਨ ਅਤੇ ਉਹਨਾਂ ਨੇ ਇਤਿਹਾਸ ਵਿਚ ਬਣਦਾ ਰੋਲ
ਵੀ
ਅਦਾ ਕੀਤਾ ਪਰ ਇਹ ਅਫ਼ਸੋਸ
ਵਾਲੀ ਗੱਲ ਹੈ
ਕਿ
`84
ਵਾਲੀ
ਪੀੜ੍ਹੀ
ਅਜੇ ਬੌਧਿਕ ਰੂਪ ਵਿਚ ਉਚੀ ਉਠੀ ਨਹੀਂ।
ਉਹਨਾਂ ਨੇ ਨਕਸਲੀ ਕਵਿਤਾ
ਬਾਰੇ ਆਪਣੇ ਵਿਚਾਰ
ਪ੍ਰਗਟ ਕਰਦੇ
ਹੋਏ ਕਿਹਾ
ਕਿ
ਇਸ ਲਹਿਰ ਦੇ ਕਵੀਆਂ ਨੇ ਵੀ ਆਪਣੀਆਂ
ਕਵਿਤਾਵਾਂ ਵਿਚ ਸਿੱਖ ਵਿਰਸੇ ਦੀ ਭਰਪੂਰ ਵਰਤੋਂ
ਕੀਤੀ।
ਅਜਿਹਾ ਕਰਦਿਆਂ ਉਹ ਬੁਨਿਆਦੀ ਤੌਰ
`ਤੇ
ਸਿੱਖੀ ਦੀ
ਲਹਿਰ
ਦੇ ਵਿਰੋਧ ਵਿਚ ਭੁਗਤ ਰਹੇ ਸਨ।
ਉਹਨਾਂ
ਕਿਹਾ ਕਿ ਗਜਿੰਦਰ ਸਿੰਘ ਨੇ ਇਸ ਕਵਿਤਾ ਦੇ ਮੁਕਾਬਲੇ ਜਿਹੜੀਆਂ
ਕਵਿਤਾਵਾਂ
ਪੇਸ਼
ਕੀਤੀਆਂ ਉਹਨਾਂ ਵਿਚੋਂ
‘ਪੰਜ
ਤੀਰ ਹੋਰ`
ਸ਼ਾਮਿਲ ਹੈ।
ਦਲ ਖ਼ਾਲਸਾ ਦੇ ਯੂਥ ਆਗੂ ਪ੍ਰਭਜੋਤ ਸਿੰਘ ਦਾ
ਕਹਿਣਾ ਸੀ ਕਿ ਸਾਨੂੰ ਉਸ ਸਮੇਂ ਦਾ ਢੁੱਕਵਾਂ
ਮੁਲਾਂਕਣ ਕਰਨਾ ਹੋਵੇਗਾ ਜਿਸ
ਦੌਰ
ਵਿਚ ਭਾਈ ਗਜਿੰਦਰ ਸਿੰਘ
ਦੀਆਂ
ਕਵਿਤਾਵਾਂ ਉਭਰ ਕੇ ਸਾਹਮਣੇ ਆਈਆਂ।
ਉਹਨਾਂ
ਕਿਹਾ
ਕਿ ਉਸ ਦੌਰ ਵਿਚ ਅਤੇ
ਅੱਜ ਦੇ ਦੌਰ ਵਿਚ
ਬੁਨਿਆਦੀ ਤੌਰ
`ਤੇ
ਢੇਰ ਅੰਤਰ ਹੈ।
ਉਸ ਦੌਰ ਵਿਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਨੂੰ ਇੰਨਾ ਭਰਵਾਂ
ਹੁੰਗਾਰਾ ਅਜੇ ਨਹੀਂ ਸੀ ਮਿਲਿਆ ਅਤੇ ਇਹ ਗੱਲ ਸਿੱਖ ਮਾਨਸਿਕਤਾ
ਦਾ ਰੂਹ ਦੀ ਪੱਧਰ ਉਤੇ ਹਿੱਸਾ ਨਹੀਂ ਸੀ ਬਣੀ।
ਪਰ ਹੁਣ ਸਥਿਤੀ ਇਹ ਹੈ
ਕਿ
ਅਸੀਂ ਹਾਲ
ਵਿਚ
ਹੀ ਆਜ਼ਾਦੀ ਦੀ ਮੰਗ
ਨੂੰ
ਲੈ
ਕੇ ਇਕ ਵੱਡੀ ਲਹਿਰ ਵਿਚੋਂ ਗੁਜ਼ਰੇ ਹਾਂ
ਅਤੇ
ਇੰਝ ਸਾਡੇ
ਕੋਲ ਅਮੀਰ ਵਿਰਾਸਤ ਦਾ ਖ਼ਜ਼ਾਨਾ ਇਕੱਠਾ ਹੋ ਗਿਆ ਹੈ।
ਉਹਨਾਂ ਇਹ ਵੀ
ਵਿਚਾਰ
ਪ੍ਰਗਟ
ਕੀਤਾ ਕਿ ਅੱਜ ਦੀ ਨੌਜਵਾਨੀ
ਨੂੰ ਬੌਧਿਕ ਪੱਧਰ ਉਤੇ ਜਥੇਬੰਦ ਹੋਣ ਦੀ ਸਖ਼ਤ ਲੋੜ ਹੈ ਅਤੇ ਨਾਲ ਹੀ
ਸਾਨੂੰ ਮਾਂਗਵੇਂ ਰਾਜਨੀਤਕ ਮਾਡਲਾਂ ਦੀ ਸ਼ਰਨ ਨਹੀਂ ਲੈਣੀ ਚਾਹੀਦੀ।
ਸਾਨੂੰ ਆਪਣੇ ਮੌਲਿਕ,
ਰਾਜਨੀਤਕ ਮਾਡਲ ਉਭਾਰਨੇ ਚਾਹੀਦੇ
ਹਨ ਅਤੇ ਨਾਲ ਹੀ ਬਾਹਰਲੇ
ਮਾਡਲਾਂ
ਦੇ ਤਜਰਬਿਆਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਸਿੱਖ ਵਿਦਵਾਨ ਅਤੇ ਸੈਮੀਨਾਰ ਦੇ ਮੁੱਖ ਮਹਿਮਾਨ ਸ. ਅਜਮੇਰ ਸਿੰਘ ਨੇ ਕਿਹਾ ਕਿ ਸ.
ਗਜਿੰਦਰ ਸਿੰਘ ਦਾ ਜਲਾਵਤਨ ਹੋਣਾ ਸਾਡੀ ਕੌਮ ਲਈ ਬਹੁਤ ਦੁਖਦਾਈ ਹੈ ਅਤੇ ਸਾਨੂੰ ਇਸ
ਸੰਬੰਧ ਵਿਚ ਰੋਮਾਂਟਿਕ ਨਹੀਂ ਹੋਣਾ ਚਾਹੀਦਾ।
ਉਹਨਾਂ
ਕਿਹਾ ਸ. ਗਜਿੰਦਰ ਸਿੰਘ ਦੀ ਸਭ ਤੋਂ
ਵੱਡੀ
ਮਹਾਨਤਾ ਇਸ ਗੱਲ ਵਿਚ ਹੈ ਕਿ
ਜਦੋਂ ਉਹਨਾਂ ਨੇ ਆਜ਼ਾਦੀ ਦੀ ਗੱਲ ਕੀਤੀ ਉਦੋਂ ਸਮੁੱਚਾ ਮਾਹੌਲ ਵਿਰੋਧੀ ਸੀ
ਅਤੇ
ਸਥਾਪਤੀ ਦੀ ਲੀਡਰਸ਼ਿਪ ਵੀ
ਨਾਲ
ਹੀ ਉਹਨਾਂ ਦਾ ਵਿਰੋਧ ਕਰ ਰਹੀ ਸੀ।
ਉਹਨਾਂ
ਕਿਹਾ ਕਿ ਇਹ ਠੀਕ ਹੈ ਕਿ ਉਸ ਦੌਰ ਵਿਚ ਅਕਾਲੀ ਵੀ ਸੰਘਰਸ਼ ਕਰ ਰਹੇ ਸਨ ਪਰ ਰਾਜ ਕਰਨ
ਦਾ ਹੱਕ ਨਹੀਂ ਸੀ ਮੰਗਦੇ।
ਸ. ਗਜਿੰਦਰ ਸਿੰਘ
ਨੀਤੀਆਂ ਨੂੰ ਬਦਲਣ ਦੇ ਹੱਕ ਵਿਚ ਨਹੀਂ ਸਨ ਜਿਵੇਂ ਕਿ ਅਕਾਲੀ ਉਸ ਦੌਰ ਵਿਚ ਕਰ ਰਹੇ
ਸਨ।
ਉਹ ਤਾਂ
ਰਾਜ ਦੀ ਗੱਲ ਕਰਦੇ ਸਨ।
ਉਹਨਾਂ ਕਿਹਾ ਕਿ ਵਿਦਵਾਨਾਂ ਨੂੰ ਉਸ ਸਾਰੇ ਮਾਹੌਲ ਵਿਚ
ਬੁਨਿਆਦੀ ਫ਼ਰਕਾਂ ਦਾ ਗੰਭੀਰ ਮੁਲਾਂਕਣ ਕਰਨਾ
ਚਾਹੀਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਅਸੀਂ
ਹਿੰਸਾ ਦੇ ਸੰਕਲਪ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ
ਹਾਂ।
ਅਸੀਂ ਬਹੁਤੀ ਵਾਰੀ ਹਿੰਸਾ ਪ੍ਰਤੀ ਬੇਲੋੜਾ ਮੋਹ ਪਾਲ ਲੈਂਦੇ ਹਾਂ।
ਉਹਨਾਂ ਸਵਾਲ ਕੀਤਾ ਕਿ ਸਾਡੀ ਕੌਮ ਨੇ ਸਭ ਤੋਂ ਵੱਧ
ਖ਼ੂਨ
ਡੋਲ੍ਹਿਆ
ਹੈ
ਅਤੇ ਇਹ ਵੀ ਹਕੀਕਤ ਹੈ ਕਿ ਸਾਡੇ
ਪੱਲੇ ਕੁਝ ਵੀ ਨਹੀਂ।
ਸਾਨੂੰ ਆਪਣੀ
ਅਜੋਕੀ ਹਾਲਤ ਉਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ
ਅਤੇ
ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ
ਹੈ
ਕਿ ਦੁਸ਼ਮਣ
ਕਿਸੇ ਵੀ ਹੱਦ ਤਕ ਅੱਗੇ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਦੁਸ਼ਮਣ ਦੇ ਅੰਦਰ
ਨੈਤਿਕਤਾ ਵਾਲੀ ਕੋਈ ਗਲ ਨਹੀਂ ਰਹਿ ਗਈ,
ਉਹ ਸਭ ਹੱਦਾਂ ਪਾਰ ਕਰ ਰਹੇ ਹਨ।
ਸਾਨੂੰ ਆਪਣੇ ਦੁਸ਼ਮਣਾਂ
ਦੀ ਸਰਬ-ਪੱਖੀ
ਪੜਚੋਲ ਕਰਨੀ
ਚਾਹੀਦੀ ਹੈ।
ਜੇ ਸਾਡਾ ਲਹਿਜਾ ਉਹੋ ਰਿਹਾ ਅਤੇ ਭਾਸ਼ਾ ਵੀ ਉਹੀ ਰਹੀ
ਤਾਂ ਇਸ ਦਾ ਮਤਲਬ ਹੈ ਕਿ ਅਸੀਂ ਬੀਤੇ ਦੇ ਤਜਰਬਿਆਂ ਤੋਂ ਕੁਝ ਵੀ ਨਹੀਂ ਸਿੱਖਿਆ।
ਉਹਨਾਂ
ਕਿਹਾ ਕਿ ਸਾਨੂੰ ਮਰਨ ਤੋਂ ਡਰਨਾ
ਨਹੀਂ ਚਾਹੀਦਾ
ਪਰ ਮਰਨ ਦਾ ਠਰਕ ਵੀ ਨਹੀਂ ਰੱਖਣਾ ਚਾਹੀਦਾ।
ਪ੍ਰੋ.
ਜਗਮੋਹਨ ਸਿੰਘ ਕਿਸੇ ਜ਼ਰੂਰੀ ਰੁਝੇਵੇਂ
ਕਾਰਨ ਸੈਮੀਨਾਰ ਵਿਚ ਸ਼ਾਮਿਲ ਨਹੀਂ ਸਨ ਹੋ ਸਕੇ,
ਇਸ ਲਈ ਉਹਨਾਂ
ਦਾ ਪੇਪਰ ਬੀਬੀ ਯਸ਼ਪ੍ਰੀਤ
ਕੌਰ ਨੇ
ਪੜ੍ਹਿਆ।
ਇਸ ਪੇਪਰ ਵਿਚ
ਪ੍ਰੋ.
ਜਗਮੋਹਨ ਸਿੰਘ ਨੇ ਵਿਚਾਰ ਪ੍ਰਗਟ ਕੀਤਾ ਕਿ ਗਜਿੰਦਰ
ਸਿੰਘ ਦੇ ਕਾਰਜ ਅੱਜ ਵੀ ਉਂਨੀ
ਹੀ ਮਹੱਤਤਾ ਰੱਖਦੇ ਹਨ ਜਿੰਨੀ ਉਸ ਸਮੇਂ ਰੱਖਦੇ ਸਨ।
ਅੱਜ ਉਸ ਇਨਕਲਾਬੀ ਕਵੀ ਦੇ ਸ਼ਬਦਾਂ
ਨੂੰ
ਮੁੜ
ਦੁਹਰਾਉਣ
ਦਾ
ਅਤੇ ਉਹਨਾਂ ਦੇ ਹਰ ਅੱਖਰ
ਨੂੰ ਸਮਝਣ ਦੀ
ਲੋੜ
ਹੈ।
ਨਹੀਂ ਤਾਂ ਉਹ ਸਾਨੂੰ ਇਕ ਨਵੀਂ
ਸ਼ੈਲੀ
ਵਿਚ ਫਿਰ ਵੰਗਾਰੇਗਾ ਜਿਵੇਂ ਉਸ ਨੇ ਦਹਾਕਿਆਂ ਪਹਿਲਾਂ ਕਿਹਾ ਸੀ
:
ਦੋਸਤੋ
ਸਾਥ ਦਿਉ,
ਦੂਰ ਖੜੇ ਹੋ ਕੇ ਨਾ ਵੇਖੋ
ਕਿ ਕੀ ਅਸੀਂ ਕੀ ਕਰਦੇ ਹਾਂ
ਅਸੀਂ ਤਾਂ ਰਾਤ ਦਿਨ,
ਦਰਦਾਂ ਦੇ
ਡੂੰਘੇ ਸਾਗਰ ਤਰਦੇ ਹਾਂ।
ਇਸ
ਸੈਮੀਨਾਰ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਸ. ਹਰਚਰਨਜੀਤ
ਸਿੰਘ ਧਾਮੀ ਅਤੇ ਅੰਤ੍ਰਿਗ ਕਮੇਟੀ
ਦੇ
ਮੈਂਬਰ ਸ.
ਕੰਵਰਪਾਲ
ਸਿੰਘ ਨੇ ਵੀ ਆਪਣੇ
ਵਿਚਾਰ ਪ੍ਰਗਟ
ਕੀਤੇ।
ਸ. ਕੰਵਰਪਾਲ ਸਿੰਘ ਨੇ ਸ. ਗਜਿੰਦਰ ਸਿੰਘ
ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਦ ਕਿ ਡਾ. ਮਨਜਿੰਦਰ ਸਿੰਘ ਜੰਡੀ ਨੇ
ਸਟੇਜ ਸਕੱਤਰੀ ਦੀ ਸੇਵਾ ਨਿਭਾਈ।
7
ਅਕਤੂਬਰ
2009
|