|
ਸੱਜਣ ਕੁਮਾਰ ਦਾ
ਮੁਕੱਦਮਾ ਸੈਸ਼ਨ ਕੋਰਟ
`ਚ
ਤਬਦੀਲ
ਨਵੀਂ
ਦਿੱਲੀ,
1
ਅਪ੍ਰੈਲ
(ਭਾਠੂਆਂ/ਏਜੰਸੀਆਂ)-ਦਿੱਲੀ ਦੀ ਇਕ ਅਦਾਲਤ ਨੇ
1984 `ਚ
ਹੋਏ ਸਿੱਖ ਕਤਲੇਆਮ
`ਚ
ਸ਼ਾਮਿਲ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਇਕ ਸਾਥੀ ਵੱਲੋਂ ਇਨ੍ਹਾਂ ਦੰਗਿਆਂ
ਨਾਲ
ਸੰਬੰਧਿਤ
ਮੁਕੱਦਮਿਆਂ ਦੀ ਸੁਣਵਾਈ ਵਿਸ਼ੇਸ਼ ਅਦਾਲਤ
ਤੋਂ
ਇਲਾਕਾ
ਮੈਜਿਸਟਰੇਟ
ਕੋਲ
ਤਬਦੀਲ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ
`ਤੇ
ਆਪਣਾ ਫ਼ੈਸਲਾ ਦਿੰਦਿਆਂ
ਇਹ
ਮੁਕੱਦਮੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਤੋਂ
ਤਬਦੀਲ
ਕਰਕੇ ਸੈਸ਼ਨ ਕੋਰਟ
`ਚ
ਭੇਜ ਦਿੱਤੇ ਹਨ।
ਜ਼ਿਲ੍ਹਾ
ਅਤੇ ਸੈਸ਼ਨ ਜੱਜ ਸ੍ਰੀ ਜੀ. ਪੀ. ਮਿੱਤਲ
ਨੇ
ਸੀ.
ਬੀ. ਆਈ.
ਅਤੇ
ਸੱਜਣ
ਦੇ
ਸਾਥੀ
ਦੋਸ਼ੀ ਖੁਸ਼ਹਾਲ ਸਿੰਘ ਦੇ ਵਕੀਲਾਂ
ਦੀਆਂ
ਦਲੀਲਾਂ
ਸੁਣਨ
ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
ਖੁਸ਼ਹਾਲ
ਸਿੰਘ ਦੇ ਵਕੀਲ ਵੀ.
ਕੇ.
ਮਲਿਕ
ਨੇ
ਦਲੀਲ
ਦਿੱਤੀ
ਕਿ ਜੁਰਮ ਦੀ ਸੁਣਵਾਈ
ਦਾ
ਹੱਕ ਨਾ
ਰੱਖਣ ਵਾਲੀ ਅਦਾਲਤ
`ਚ
ਮਾਮਲਾ ਭੇਜਣਾ ਗ਼ੈਰ-ਕਾਨੂੰਨੀ ਹੈ।
ਉਨ੍ਹਾਂ
ਕਿਹਾ
ਕਿ
ਦਿੱਲੀ
ਨੂੰ
9
ਨਿਆਂਇਕ
ਜ਼ਿਲ੍ਹਿਆਂ
`ਚ
ਵੰਡਿਆ ਗਿਆ ਹੈ,
ਇਸ ਲਈ
ਦੰਗਿਆਂ ਦੌਰਾਨ
ਮਾਰੇ
ਗਏ
ਵਿਅਕਤੀਆਂ
ਦੇ
ਮੁਕੱਦਮੇ ਸੰਬੰਧਿਤ ਅਦਾਲਤ
`ਚ
ਪੇਸ਼ ਕੀਤੇ ਜਾਣੇ
ਚਾਹੀਦੇ
ਹਨ।
ਉਨ੍ਹਾਂ
ਕਿਹਾ
ਕਿ ਸੀ. ਬੀ. ਆਈ. ਨੇ ਜਿਹੜੇ ਜੁਰਮਾਂ ਪ੍ਰਤੀ
ਦੋਸ਼
ਪੱਤਰ
ਦਾਖਲ
ਕੀਤੇ ਹਨ ਉਹ ਸੁਲਤਾਨਪੁਰੀ
ਅਤੇ
ਦਿੱਲੀ ਛਾਉਣੀ ਇਲਾਕੇ
`ਚ
ਹੋਏ ਹਨ ਇਸ ਲਈ ਇਨ੍ਹਾਂ
ਦੀ
ਸੁਣਵਾਈ
ਕ੍ਰਮਵਾਰ
ਰੋਹਿਣੀ
ਅਤੇ ਦਵਾਰਕਾ ਅਦਾਲਤਾਂ
`ਚ
ਹੋਣੀ ਚਾਹੀਦੀ ਹੈ।
7
ਅਪ੍ਰੈਲ
2010
|