BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਨਵਾਂ ਸਾਲ ਮੁਬਾਰਿਕ, ਨਵੇਂ ਆਸਾਰ ਮੁਬਾਰਿਕ
ਪਸ਼ੌਰਾ ਸਿੰਘ ਢਿਲੋਂ

 

2009 ਦਾ ਸਾਲ ਲੋਕਾਂ ਤੇ ਖਾਸ ਕਰ ਸਾਡੇ ਅਮਰੀਕਾ ਨਿਵਾਸੀਆਂ ਦੇ ਮੂੰਹਾਂ ਵਿਚ ਡਾਢਾ ਖੱਟਾ-ਮਿੱਠਾ ਸੁਆਦ ਛੱਡ ਕੇ ਗਿਆ ਹੈ, ਇਸੇ ਲਈ ਨਵਾਂ ਸਾਲ ਮੁਬਾਰਕ` ਦੇ ਨਾਲ ਨਵੇਂ ਆਸਾਰ ਮੁਬਾਰਿਕ` ਦਾ ਸ਼ਬਦ ਜੋੜਨ ਦੀ ਲੋੜ ਪਈ ਸੀ ਗਲੋਬਲ ਮਹਾਂ-ਮੰਦਵਾੜਾ, ਗਲੋਬਲ ਵਾਰਮਿੰਗ ਤੇ ਗਲੋਬਲ ਆਤੰਕਵਾਦ ਵਿਰੁਧ, ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਢੀਆਂ ਜੰਗਾਂ ਵਿਗੜਦੇ ਹਾਲਾਤ ਵਿਚ ਇਸ ਨਿੱਕੀ ਜਿਹੀ ਧਰਤੀ ਨੂੰ ਗਲੋਬਲ ਦੀ ਥਾਂ ਗੋਲ-ਮੋਲ ਵੀ ਕਰ ਸਕਦੀਆਂ ਹਨ ਇਸ ਸਭ ਕੁਝ ਦੇ ਇਸ ਤਰ੍ਹਾਂ ਗਲੋਬਲ ਤੋਂ ਗੋਲਮੋਲ ਹੋ ਜਾਣ ਵਾਲਾ ਖਦਸ਼ਾ ਜ਼ਾਤੀ ਤੌਰ ਤੇ ਉਸ ਇੱਕਲੇ ਦਾ ਕਸੂਰ ਤਾਂ ਨਹੀਂ ਸੀ, ਫਿਰ ਵੀ ਇਸ ਮੋੜ ਤੇ ਅਮਰੀਕਾ ਦੇ ਨਵੇਂ ਤੇ ਬਹੁ-ਚਰਚਿੱਤ ਪਰਧਾਨ ਹੋਣ ਦੇ ਨਾਤੇ ਬਰਾਕ ਓਬਾਮਾ ਦੀ ਜ਼ਿੰਮੇਵਾਰੀ ਜ਼ਰੂਰ ਬਣ ਗਿਆ ਹੈ

 

ਪਿੱਛਲਾ ਮਹੀਨਾ ਯਸੂ ਮਸੀਹ ਦੇ ਜਨਮ ਦਿਨ ਵਾਲਾ ਮਹੀਨਾ ਸੀ, ਜੋ ਹੁਣ ਕ੍ਰਿਸਮਸ ਵਜੋਂ ਸੰਸਾਰ ਪੱਧਰ ਤੇ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ ਉਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਵਿਚ ਬਾਬੇ ਨਾਨਕ ਦਾ ਪਰਕਾਸ਼ ਉਤਸਵ ਵੀ ਇਸੇ ਤਰਾਂ ਹੀ ਦੁਨੀਆਂ ਦੇ ਹਰ ਕੋਨੇ ਵਿਚ ਜਿੱਥੇ ਵੀ ਨਾਨਕ ਨਾਮ ਲੇਵਾ ਵਸਦੇ ਹਨ ਮਨਾਇਆ ਜਾਂਦਾ ਹੈ ਜਨਵਰੀ ਮਹੀਨੇ ਦਾ ਨਵੇਂ ਸਾਲ ਨਾਲ ਵੀ ਅਜਿਹਾ ਹੀ ਨਾਤਾ ਹੈ ਜਿਸ ਦੀ ਸੰਸਾਰ ਪੱਧਰ ਤੇ ਹਰ ਸਾਲ ਇਸੇ ਉਤਸੁਕਤਾ ਨਾਲ ਉਡੀਕ ਕੀਤੀ ਜਾਂਦੀ ਹੈ ਨਾਨਕ ਪਰਕਾਸ਼ ਉਤਸਵ ਅਤੇ ਕ੍ਰਿਸਮਸ ਦੀ ਪੂਰਬ ਪੱਛਮ ਸਭ ਨੂੰ ਦੋਹਰੀ ਹਾਰਦਿਕ ਵਧਾਈ ਅਤੇ ਨਵਾਂ ਸਾਲ ਮੁਬਾਰਿਕ!

ਯਸੂ ਮਸੀਹ ਤੇ ਬਾਬੇ ਨਾਨਕ ਨੇ ਆਪੋ ਆਪਣੇ ਜੀਵਨ ਕਾਲ ਵਿਚ ਸਮੇਂ, ਸਥਿੱਤੀ ਤੇ ਹਾਲਾਤ ਨੂੰ ਵੇਂਹਦਿਆਂ ਜੋ ਕੁਝ ਕਿਹਾ-ਸੁਣਿਆ ਤੇ ਮਨੁੱਖਤਾ ਦੇ ਕਲਿਆਣ ਵਾਸਤੇ ਨਿਰਭਉ, ਨਿਰਵੈਰ ਹੋਕੇ ਉਸ ਉਪਰ ਕਦਮ ਕਦਮ ਚੱਲ ਕੇ ਵਿਖਾਇਆ ਸੀ ਉਹ ਤਾਂ ਖੁਲ੍ਹੀ ਕਿਤਾਬ ਵਾਂਗ ਹੈ ਪੈਰੋਕਾਰਾਂ ਵਜੋਂ ਅਸਾਂ ਪਰ ਉਨ੍ਹਾਂ ਦੀ ਉਸ ਕਿਤਾਬ ਦੇ ਉਸ ਸ਼ਬਦ ਨੂੰ ਪੜ੍ਹਨ ਵਿਚਾਰਨ ਨਾਲੋਂ ਉਨ੍ਹਾਂ ਦੇ ਨਾਵਾਂ ਦੀ ਮਾਲਾ ਫੇਰਦਿਆਂ ਉਨ੍ਹਾਂ ਨੂੰ ਰੱਬ ਬਣਾ ਕੇ ਫਿਰ ਮੰਦਰਾਂ ਵਿਚ ਟਿਕਾ ਦਿੱਤਾ ਹੋਇਆ ਹੈ ਉਸੇ ਖੁਸ਼ਾਮਦੀ ਸ਼ਰਧਾ ਨਾਲ ਅਸਾਂ ਉਨ੍ਹਾਂ ਦੇ ਨਾਵਾਂ ਦੀ ਮਾਲਾ ਤਾਂ ਖੂਬ ਫੇਰੀ ਹੈ, ਪਰ ਉਨ੍ਹਾਂ ਦੇ ਕਿਰਦਾਰ ਅਤੇ ਉਪਦੇਸ਼ਾਂ ਦੇ ਕਿਤੇ ਆਸ ਪਾਸ ਵੀ ਪਹੁੰਚ ਨਹੀਂ ਪਾ ਰਹੇ ਸਾਡੇ ਵਾਸਤੇ ਹੁਣ ਉਹ ਅਜਿਹੇ ਰੱਬ ਬਣ ਗਏ ਹਨ ਜੋ ਮਨੁੱਖਤਾ ਤੋਂ ਦੂਰ ਕਿਸੇ ਸਤਵੇਂ ਆਕਾਸ਼ ਵਿਚ ਵਸਦਾ ਹੈ, ਜਿਸਦਾ ਉਨ੍ਹਾਂ ਨੇ ਖੰਡਨ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਰੱਬ ਦਾ ਨਿਵਾਸ ਕਿਤੇ ਬਾਹਰ ਨਹੀਂ ਤੁਹਾਡੇੇ ਅੰਦਰ ਹੀ ਹੈ ਸ਼ਬਦ ਦੀ ਵਿਚਾਰ ਕਰਕੇ ਇਸ ਨੂੰ ਜਗਾਉਗੇ ਤਾਂ ਤੁਸੀਂ ਯਸੂ ਵੀ ਬਣ ਸਕਦੇ ਹੋ ਤੇ ਨਾਨਕ ਵੀ ਯਸੂ ਵੀ ਕਿਸੇ ਮਹੱਲ ਵਿਚ ਨਹੀਂ ਇੱਕ ਤਬੇਲੇ ਦੀ ਖੁਰਲੀ ਵਿਚ ਜੰਮਿਆ ਸੀ ਉਨ੍ਹਾਂ ਨੂੰ ਭੇਡਾਂ ਬੱਕਰੀਆਂ ਚਾਰਨ ਵਾਲੇ ਗਰੀਬ ਲੋਕ ਜਿਨ੍ਹਾਂ ਦਾ ਕਦੇ ਕੋਈ ਵਾਲੀ ਵਾਰਿਸ ਬਣਿਆਂ ਹੀ ਨਹੀਂ ਸੀ ਉਹ ਹੀ ਪਹਿਲਾਂ ਵੇਖਣ ਲਈ ਆਏ ਸਨਉਹ ਗਰੀਬਾਂ ਦਾ ਮਸੀਹਾ ਸੀ ਬਾਬੇ ਨਾਨਕ ਨੇ ਵੀ ਭਾਈ ਲਾਲੋ ਦੇ ਘਰ ਰੁੱਖਾ ਮਿੱਸਾ ਖਾਧਾ ਸੀ ਤੇ ਮਲਿਕ ਭਾਗੋ ਦੇ ਪਕਵਾਨ ਠੁਕਰਾ ਦਿੱਤੇ ਸਨ ਯਸੂ ਵੀ ਕਿਸੇ ਵੱਡੀ ਤਾਕਤ ਅੱਗੇ ਨਹੀਂ ਸੀ ਝੁਕੇ ਅਤੇ ਬਾਬਾ ਨਾਨਕ ਵੀ ਬਾਬਰ ਨੂੰ ਜਾਬਰ ਕਹਿਣ ਲੱਗਿਆਂ ਘਬਰਾਏ ਨਹੀਂ ਸਨ

ਕਹਿੰਦੇ ਨੇ ਇਤਿਹਾਸ ਕੇਵਲ ਉਨ੍ਹਾਂ ਘਟਨਾਵਾਂ ਦਾ ਫਲ-ਸਰੂਪ ਹੀ ਨਹੀਂ ਹੁੰਦਾ ਜੋ ਵਾਪਰਦੀਆਂ ਹਨ; ਜੋ ਨਹੀਂ ਵੀ ਵਾਪਰਦੀਆਂ ਉਨ੍ਹਾਂ ਘਟਨਾਵਾਂ ਦਾ ਵੀ ਇਤਿਹਾਸ ਵਿਚ ਵੱਡਾ ਯੋਗਦਾਨ ਹੂੰਦਾ ਹੈ ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੀ ਦੇਣ ਦਾ ਸਹੀ ਮੁਲ-ਅੰਕਣ ਕਰਨਾ ਅਸੰਭਵ ਹੁੰਦਾ ਹੈ ਮਿਸਾਲ ਵਜੋਂ, ਜੇ ਗ਼ਦਰ ਲਹਿਰ ਫੇਲ੍ਹ ਨਾ ਹੁੁੰਦੀ ਤਾਂ ਹਿੰਦੁਸਤਾਨ ਦੇ ਰਾਜ ਪ੍ਰਬੰਧ ਦਾ ਚੇਹਰਾ-ਮੁਹਰਾ ਕੀ ਹੁੰਦਾ! ਉਸ ਤੋਂ ਵੀ ਪਿੱਛੇ ਚਲੇ ਜਾਇਆਂ, ਜੇ ਸਿੱਖ ਰਾਜ ਗ਼ਦਾਰਾਂ ਕਾਰਣ ਨਾ ਖੁੱਸਦਾ ਤਾਂ ਪੰਜਾਬ ਦੀ ਰੂਪ-ਰੇਖਾ ਭਲਾ ਕੀ ਹੁੁੰਦੀ? ਅਨੁਮਾਣ ਲਗਾਉਣਾ ਅਸੰਭਵ ਸਹੀ, ਪਰ ਹੈ ਤਾਂ ਇਤਿਹਾਸ ਦਾ ਹਿੱਸਾ  ਹੀ ਵਰਤਮਾਨ ਵਿਚ ਅਮਰੀਕਾ ਦੀਆਂ 2000 ਦੀਆਂ ਚੋਣਾਂ ਵਿਚ ਜਾਰਜ ਬੁਸ਼ ਦੀ ਥਾਂ ਜੇ ਅਲ-ਗੋਰ ਜਿੱਤ ਕੇ ਪਰਧਾਨ ਬਣ ਜਾਂਦੇ ਜੋ ਜਿੱਤ ਵੀ ਗਏ ਸਨ, ਤਾਂ ਸੰਸਾਰ ਪੱਧਰ ਤੇ ਦ੍ਰਿਸ਼ ਕੀ ਹੋਣਾ ਸੀ! ਭਾਵੇਂ ਇਹ ਰਹਿਸ ਹੀ ਬਣ ਕੇ ਰਹਿ ਗਿਆ ਹੈ ਪਰ ਇਤਿਹਾਸ ਦਾ ਇਕ ਮਹੱਤਵ ਪੂਰਨ ਹਿੱਸਾ ਤਾਂ ਬਣ ਹੀ ਗਿਆ ਹੈ

ਇੱਕੀਵੀਂ ਸਦੀ ਦੇ ਚੜ੍ਹਾਅ ਤੇ ਮਨੁੱਖਤਾ ਨੂੰ ਬੜੀਆਂ ਆਸਾਂ ਉਮੀਦਾਂ ਸਨ 2000 ਵਿਚ ਅਮਰੀਕਾ ਅਤੇ ਲਗ ਭਗ ਸਾਰੇ ਦੇਸਾਂ ਦਾ ਅਰਥਚਾਰਾ ਟਾਕਰੇ ਵਜੋਂ ਹਰ ਪੱਖ ਤੋਂ ਉੱਚੀ ਪੱਧਰ ਵੱਲ ਜਾ ਰਿਹਾ ਸੀ ਮੈਂ ਆਇਆ ਦੂਰੋਂ ਚੱਲ ਕੈ??, ਮਨੁੱਖਤਾ ਵਲੋਂ ਮੁੱਢ ਕਦੀਮ ਤੋਂ ਨਾ ਸੲ੍ਹੀ, ਪਿੱਛਲੇ 2000 ਸਾਲਾਂ ਵਾਲਾ ਤਹਿ ਕੀਤਾ ਬਿੱਖੜਾ ਪੈਂਡਾ ਤਾਂ ਸਭ ਦੇ ਸਾਹਮਣੇ ਹੀ ਸੀ ਹੁਣ ਮਨੁੱਖ ਤੀਰ-ਤਲਵਾਰ ਤੋਂ ਲੈ ਕੇ ਐਟਮੀ ਤਾਕਤਾਂ ਦੀ ਵਰਤੋਂ ਕਰ ਕੇ ਵੀ ਵੇਖ ਚੁੱਕਾ ਸੀ ਪੂਰਬ ਪੱਛਮ ਦੋਵਾਂ ਚੋਂ ਕਿਸੇ ਨੂੰ ਵੀ ਹੁਣ ਭੁਲੇਖਾ ਨਹੀਂ ਰਹਿ ਗਿਆ ਸੀ ਕਿ ਵਰਤਮਾਨ ਵਿਚ ਪ੍ਰਮਾਣੂ ਟੱਕਰ ਦੌਰਾਨ ਜੇਤੂ ਰਹਿਣ ਵਾਲੀ ਧਿਰ ਦੇ ਮੂੰਹ ਵਿਚ ਵੀ ਜਿੱਤ ਦੇ ਫਲਸਰੂਪ ਸਵਾਹ ਵਰਗੇ ਸੁਆਦ ਤੋਂ ਬਿਨਾਂ ਹੋਰ ਕੁਝ ਨਹੀਂ ਹੋਣਾ ਸੀ

ਤਵੱਕੋ ਇਹੀ  ਸੀ ਕਿ ਖੁਲ੍ਹੀ ਅੱਖ ਹੁਣ ਸਮੇਂ ਦੀ ਡਾਚੀ` ਨੂੰ ਅਮਨ ਸ਼ਾਂਤੀ ਨਾਲ ਅਗਲੇਰੀਆਂ ਮੰਜ਼ਲਾਂ ਵਲ ਹੀ ਤੁਰਦਾ ਰੱਖੇਗੀ ਪਰ ਵਕਤ ਨੂੰ ਜਾਂ ਇੱਕ ਸੋਚ ਨੂੰ ਇਹ ਪਰਵਾਨ ਨਹੀਂ ਸੀ ਤੇ ਉਹ ਪੁੱਠਾ ਗੇੜਾ ਦੇਣ ਵਿਚ ਸਫਲ ਹੋ ਗਈ ਮੂੰਹ ਫਿਰ ਉਨ੍ਹਾਂ ਬਿੱਖੜੇ ਪੈਂਡਿਆਂ ਵਲ ਪਿਛਾਂਹ ਨੂੰ ਹੋ ਗਿਆ ਜੋ ਸਦੀਆਂ ਭਰ ਨੰਗੀਂ ਪੈਰੀਂ ਇਸ ਡਾਚੀ ਦੇ ਪਿੱਛੇ ਤੁਰਦਿਆਂ ਮੁਕਾਏ ਸਨ ਫਿਰ ਜਹਾਦ ਤੇ ਕਰੂਸੇਡ ਵਰਗੇ ਨਾਅਰੇ ਗੂੰਜੇਤੇ ਉਸ ਪਿੱਛਲਖੁਰੀ ਦੌੜ ਵਿਚ ਖੁਸ਼ਹਾਲੀ ਵਾਲਾ ਰਾਹ ਪਿੱਛੇ ਵਲ ਰਹਿ ਗਿਆ ਅੱਜ ਸਾਰਾ ਸੰਸਾਰ ਤੇ ਖਾਸਕਰ ਅਮਰੀਕਾ ਉਸ ਮੰਦਵਾੜੇ ਦੀ ਡੂੰਘੀ ਖਾਈ ਵਿਚ ਜਾ ਡਿਗਿਆ ਹੈ, ਜੋ ਹਰ ਦੇਸ ਦੀ ਉੱਨਤੀ ਦੇ ਰਾਹ ਵਿਚ ਵੱਡਾ ਰੋੜਾ ਬਣ ਸਕਦਾ ਹੈ ਇਸ ਵਿਚੋਂ ਬਾਹਿਰ ਨਿਕਲਣ ਜਾਂ ਇਸ ਨੂੰ ਬਾਹਿਰ ਰੱਖਣ ਲਈ ਹਰ ਦੇਸ ਅਤੇ ਹਰ ਕੌਮ ਫਿਕਰਮੰਦ ਹੈ 

2009 ਦਾ ਸਾਲ ਲੋਕਾਂ ਤੇ ਖਾਸ ਕਰ ਸਾਡੇ ਅਮਰੀਕਾ ਨਿਵਾਸੀਆਂ ਦੇ ਮੂੰਹਾਂ ਵਿਚ ਡਾਢਾ ਖੱਟਾ-ਮਿੱਠਾ ਸੁਆਦ ਛੱਡ ਕੇ ਗਿਆ ਹੈ, ਇਸੇ ਲਈ ਨਵਾਂ ਸਾਲ ਮੁਬਾਰਕ` ਦੇ ਨਾਲ ਨਵੇਂ ਆਸਾਰ ਮੁਬਾਰਿਕ` ਦਾ ਸ਼ਬਦ ਜੋੜਨ ਦੀ ਲੋੜ ਪਈ ਸੀ ਗਲੋਬਲ ਮਹਾਂ-ਮੰਦਵਾੜਾ, ਗਲੋਬਲ ਵਾਰਮਿੰਗ ਤੇ ਗਲੋਬਲ ਆਤੰਕਵਾਦ ਵਿਰੁਧ, ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਢੀਆਂ ਜੰਗਾਂ ਵਿਗੜਦੇ ਹਾਲਾਤ ਵਿਚ ਇਸ ਨਿੱਕੀ ਜਿਹੀ ਧਰਤੀ ਨੂੰ ਗਲੋਬਲ ਦੀ ਥਾਂ ਗੋਲ-ਮੋਲ ਵੀ ਕਰ ਸਕਦੀਆਂ ਹਨ ਇਸ ਸਭ ਕੁਝ ਦੇ ਇਸ ਤਰ੍ਹਾਂ ਗਲੋਬਲ ਤੋਂ ਗੋਲਮੋਲ ਹੋ ਜਾਣ ਵਾਲਾ ਖਦਸ਼ਾ ਜ਼ਾਤੀ ਤੌਰ ਤੇ ਉਸ ਇੱਕਲੇ ਦਾ ਕਸੂਰ ਤਾਂ ਨਹੀਂ ਸੀ, ਫਿਰ ਵੀ ਇਸ ਮੋੜ ਤੇ ਅਮਰੀਕਾ ਦੇ ਨਵੇਂ ਤੇ ਬਹੁ-ਚਰਚਿੱਤ ਪਰਧਾਨ ਹੋਣ ਦੇ ਨਾਤੇ ਬਰਾਕ ਓਬਾਮਾ ਦੀ ਜ਼ਿੰਮੇਵਾਰੀ ਜ਼ਰੂਰ ਬਣ ਗਿਆ ਹੈ

ਅਮਰੀਕਾ ਵਿਚ ਇਸ ਵਰਤਮਾਨ ਮੰਦਵਾੜੇ ਦਾ 1930 ਵਾਲੇ ਮਹਾਂ-ਮੰਦਵਾੜੇ ਨਾਲ ਟਾਕਰਾ ਕਰਦਿਆਂ ਇੱਕ ਵਿਦਵਾਨ ਨੇ ਲਿਖਿਆ ਸੀ ਕਿ ਉਹ ਮੰਦਵਾੜਾ ਟਾਲਿਆ ਜਾ ਸਕਦਾ ਸੀ ਜੇ ਕਰ ਫੈਡਰਲ ਰੀਜ਼ਰਵ ਪੈਸੇ ਦੀ ਸਪਲਾਈ ਤੇ ਰੋਕ ਨਾ ਲਾਉਂਦਾ ਵਡੀ ਗਿਣਤੀ ਵਿਚ ਬੈਂਕਾਂ ਨੂੰ ਫੇਲ੍ਹ ਨਾ ਹੋਣ ਦਿੱਤਾ ਜਾਂਦਾ ਅਤੇ ਲੋਕਾਂ ਨੂੰ ਸਖਤ ਸੰਜਮ ਦੀਆਂ ਹਦਾਇਤਾਂ ਨਾ ਕੀਤੀਆਂ ਜਾਂਦੀਆਂ ਸਮੇਂ ਦਾ ਗੇੜ ਵੇਖੋ, ਉਹ ਵਿਦਵਾਨ ਕੋਈ ਹੋਰ ਨਹੀਂ ਸੀ, ਬੈੱਨ ਬਰਨੈਂਕੀ ਹੀ ਸੀ, ਜੋ ਹੁਣ ਅਮਰੀਕਾ ਦੇ ਫੈਡਰਲ ਰੀਜ਼ਰਵ ਦਾ ਖੁਦ ਆਪ ਚੇਅਰਮੈਨ ਸੀ, ਜਦੋਂ ਇਹ ਭਾਣਾ ਫਿਰ ਵਰਤ ਗਿਆ ਉਹ ਲੋਕ ਕਥਾ ਕਿ ਇਤਹਿਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਜੋ ਲੋਕ ਇਸ ਤੋਂ ਸਿਖਦੇ ਨਹੀਂ ਉਹ ਉਹੀ ਸੰਤਾਪ ਬਾਰ ਬਾਰ ਹੰਢਾਉਂਦੇ ਰਹਿੰਦੇ ਹਨ; ਅੱਜ ਦੇ ਹਾਲਾਤ ਅਤੇ ਖਾਸ ਤੌਰ ਤੇ ਬੈੱਨ ਬਰਨੈਂਕੀ ਉੱਪਰ ਜਿਸਤਰਾਂ ਢੁਕਦੀ ਸੀ ਸ਼ਾਇਦ ਹੀ ਪਹਿਲਾਂ ਕਿਸੇ ਨਾਲ ਇਸਤਰਾਂ ਵਾਪਰਿਆ ਹੋਵੇ 

ਬਰਨੈਂਕੀ ਨੇ ਨਾ ਸਿਰਫ ਇਤਿਹਾਸ ਤੋਂ ਸਿੱਖਿਆ ਹੀ ਸੀ, ਸਗੋਂ ਇਹ ਇਤਿਹਾਸ ਵੀ ਆਪ ਹੀ ਲਿਖਿਆ ਸੀ  ਅੱਜ ਆਪ ਹੀ ਉਸ ਇਤਿਹਾਸ ਨੂੰ ਦੁਹਰਾਏ ਜਾਣ ਵਰਗਾ ਸੰਤਾਪ ਉਸਦੇ ਸਾਹਮਣੇ ਮੂੰਹ ਚਿੜਾ ਰਿਹਾ ਸੀ ਉਸ ਦਾ ਇਹ ਮੰਨਣਾ ਸੀ ਕਿ ਬੇਸ਼ੱਕ ਇਹ ਸੰਕਟ ਜਿਵੇਂ ਤੇ ਜਿੰਨੀ ਤੇਜ਼ ਰਫਤਾਰ ਨਾਲ ਆਇਆ ਸੀ, ਉਹ ਅਗਾਊਂ ਵੇਖ ਨਹੀਂ ਸਕੇ ਸਨ, ਤੇ ਇਸੇ ਲਈ ਹੀ ਸ਼ਾਇਦ ਉਨ੍ਹਾਂ ਦਾ ਪ੍ਰਤੀ ਕਰਮ ਵੀ ਤੁਰੰਤ ਤੇ ਤੱਟ ਫੱਟ ਨਹੀਂ ਸੀ ਹੋ ਸਕਿਆ ਪਰ ਉਨ੍ਹਾਂ ਨੇ  ਐਨ ਉਸਦੇ ਉਲਟ ਕੀਤਾ ਜੋ ਫੈੱਡ ਨੇ 1930 ਵਿਚ ਕੀਤਾ ਸੀ ਬਰਨੈਂਕੀ ਨੇ ਸਰਕਾਰੀ ਖਜ਼ਾਨੇ ਦੇ ਜਿੱਥੋਂ ਤੱਕ ਸੰਭਵ ਸੀ ਮੂੰਹ ਖੋਲ੍ਹ ਦਿੱਤੇ ਵਾਲ ਸਟਰੀਟ ਤੇ ਜਿੰਨੇ ਵੱਡੇ ਬੈਂਕ ਤੇ ਅਦਾਰੇ ਬਚਾਏ ਜਾ ਸਕਦੇ ਸੀ ਹਾਲ ਦੀ ਘੜੀ ਡੁੱਬਣ ਤੋਂ ਬਚਾਉਣ ਵਿਚ ਕੋਈ ਕਸਰ ਨਾ ਰੱਖੀ ਲੋਕਾਂ ਨੂੰ ਵੀ ਸੰਜਮ ਲਈ ਲੋੜੀਂਦੀ ਸੂਝ ਬੂਝ ਵਰਤਣ ਤੋਂ ਵੱਧ ਕੁਝ ਨਾ ਆਖਿਆ ਜਦੋਂ ਬਰਨੈਂਕੀ ਤੇ ਪਰਧਾਨ ਓਬਾਮਾ ਨੂੰ ਇਸ ਦੀ ਪਰਮਾਣਕਤਾ ਬਾਰੇ ਪੁੱਛਿਆ ਗਿਆ ਤਾਂ ਆਪਣੀ ਸਫਾਈ ਵਿਚ ੳਨ੍ਹਾਂ ਦਾ ਜਵਾਬ ਸੀ, ਕਿ ਗੈਰਜ਼ਿਮੇਦਾਰ ਤੇ ਇਨ੍ਹਾਂ ਅਤਿ ਦਰਜੇ ਦੇ ਲਾਲਚੀ, ਆਫਰੀਆਂ ਹੋਈਆਂ ਤਨਖਾਹਾਂ ਲੈਣ ਵਾਲੇ ਪਰਬੰਧਕਾਂ, ਅਧਿਕਾਰੀਆਂ ਨੂੰ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਡੁੱਬਣ ਤੋਂ ਬਚਾਉਣਾ ਉਨ੍ਹਾਂ ਦਾ ਮਨੋਰਥ ਤਾਂ ਨਹੀਂ ਸੀ, ਪਰ ਇਸ ਸਭ ਕੁਝ ਵਿਚ ਦੋਸ਼ ਬਹੁਤਾ ਉਸ ਪਰਬੰਧਕੀ ਢਾਂਚੇ ਦਾ ਸੀ, ਜਿਸ ਨੇ ਸਰਕਾਰੀ ਸਰਪ੍ਰੱਸਤੀ ਹੇਠ ਇਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਰੱਖੀ ਸੀ ਜੋ ਅਖੀਰ ਆਪਣੇ ਭਾਰ ਹੇਠ ਆਪ ਹੀ ਢਹਿ ਪਿਆ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਬੈਂਕ ਜਾਂ ਅਦਾਰਾ ਇੰਨਾ ਵੱਡਾ ਨਹੀਂ ਸੀ ਹੋਣ ਦੇਣਾ ਚਾਹੀਦਾ ਜੋ ਨਾ ਸਿਰਫ ਆਪਣੇ ਹੀ ਭਾਰ ਹੇਠ ਦੱਬ ਕੇ ਰਹਿ ਜਾਵੇ, ਸਗੋਂ ਨਾਲ ਹੋਰਾਂ ਨੂੰ ਵੀ ਲੈ ਡੁੱਬੇ ਪਰ ਜੇ ਇਸਤਰਾਂ ਹੋ ਜਾਵੇ ਤੇ ਉਸਦਾ ਬਚਾਅ ਨਾ ਕੀਤਾ ਜਾਵੇ, ਜਿਵੇਂ ਹੋ ਗਿਆ ਸੀ, ਤਾਂ ਨਤੀਜਾ ਲੱਖਾਂ ਲੋਕਾਂ ਦੇ ਰੁਜ਼ਗਾਰ ਅਤੇ ਜੀਵਨ ਦੀ ਬਰਬਾਦੀ ਹੀ ਹੋਣਾ  ਸੀ ਆਰਥਕ ਢਾਂਚੇ ਅਤੇ ਆਰਥਕਤਾ ਵਿਚਾਲੇ ਵੱਡਾ ਅੰਤਰ ਹੈ ਪਰ ਜੇ ਆਰਥਕ ਢਾਂਚਾ ਹੀ ਡਿਗ ਜਾਏ ਤਾਂ ਆਰਥਕਤਾ ਨੂੰ ਵੀ ਨਾਲ ਹੀ ਡੋਬ ਦੇਂਦਾ ਹੈ

ਬਰਨੈਂਕੀ ਮੁਤਾਬਿਕ ਉਨ੍ਹਾਂ ਦੀ ਇਸ ਚਾਰਾਜੋਈ ਦੇ ਫਲਸਰੂਪ ਵਿਉਪਾਰਿਕ ਮੰਡੀਆਂ ਤੇ ਸਬੰਧਤ ਅਦਾਰਿਆਂ ਵਿਚ ਉਹ ਹਰੀਆਂ ਵੇਲਾਂ ਤੇ ਫੁੱਟਾਰੇ ਦੇ ਆਸਾਰ ਦਿਖਾਈ ਦੇਣ ਲਗ ਪਏ ਹਨ ਤੇ ਭਰੋਸਗੀ ਵਾਲੀ ਹਰਕਤ ਵਾਪਸ ਆ ਰਹੀ ਹੈ ਜੋ ਆਰਥਕ ਗਤੀ ਦਾ ਪ੍ਰਤੀਕ ਹੁੰਦੀ ਹੈ ਜੇ ਓਬਾਮਾ ਸਰਕਾਰ ਇਸ ਵਿਚ ਸਫਲ ਹੋ ਜਾਂਦੀ ਹੈ ਤਾਂ ਜਿੱਥੇ 2009, ਅਮਰੀਕਾ ਦੇ ਆਰਥਕ ਮਹਾਂ-ਮੰਦਵਾੜੇ ਵਜੋਂ ਜਾਣਿਆ ਜਾਵੇਗਾ, ਉਥੇ ਇੱਕ ਹੋਰ ਮਹੱਤਵਪੂਰਨ ਵਾਕਿਆ ਵਜੋਂ ਵੀ ਯਾਦ ਕੀਤਾ ਜਾਇਆ ਕਰੇਗਾਇਹ ਸਾਲ ਇੱਕ ਲਿਬਰਲ ਸਰਕਾਰ ਵਲੋਂ ਮਨੁੱਖਤਾ ਦੇ ਉਸ ਵਡੇਰੇ ਹਿੱਤ ਲਈ ਪਾਈ ਗਈ ਨਵੀਂ ਪਿਰਤ ਵਜੋਂ ਵੀ ਜਾਣਿਆਂ ਜਾਵੇਗਾ; ਜਦੋਂ ਪਾਰਟੀ ਪੋਲਿਟਿਕਸ ਤੋਂ ਉਪਰ ਉੱਠ, ਇਨੀ ਵੱਡੀ ਪੱਧਰ ਤੇ ਮੇਹਨਤ-ਕਸ਼ ਲੋਕਾਂ ਵਲੋਂ ਵਸੂਲੇ ਹੋਏ ਹੱਡ-ਭੰਨਵੀਂ ਕਮਾਈ ਵਾਲੇ ਪੈਸੇ ਨਾਲ ਇੱਕ ਪੂੰਜੀਵਾਦੀ ਢਾਂਚੇ ਨੂੰ ਡੁੱਬਣ ਤੋਂ ਬਚਾਇਆ ਗਿਆ ਸੀ

ਗਲੋਬਲ ਵਾਤਾਵਰਨ-ਤਬਦੀਲੀ ਦੇ ਮੋਰਚੇ ਤੇ ਕੋਪਨਹੈਗਨ ਵਿਚ ਸਾਰੇ ਦੇਸਾਂ ਦੀਆਂ ਸਭ ਤੋਂ ਸ਼ਕਤੀਸ਼ਾਲੀ ਤੋਪਾਂ ਤੇ ਸੈਂਕੜੇ ਵਿਖਾਵਾਕਾਰੀ ਸ਼ਾਮਿਲ ਹੋਏ ਸਨ ਸਾਂਝੇ ਬਾਬੇ ਨੂੰ ਰੋਣ ਵਾਂਗ ਚਾਰ ਪੰਜ ਦੇਸਾਂ ਤੋਂ ਛੁੱਟ, ਜਿਨ੍ਹਾਂ ਦੇ ਮੋਹਰੀਆਂ ਵਿਚ ਭਾਰਤ ਤਾਂ ਸ਼ਾਮਿਲ ਸੀ, ਹੋਰ ਦੇਸ ਰੋਂਦੇ ਥੋੜ੍ਹਾ ਤੇ ਪਿੱਟਦੇ ਹੋਏ ਬਹੁਤਾ ਰਸਮੀ ਚੀਕ-ਚਿਹਾੜਾ ਕਰਦੇ ਹੋਏ ਉਸੇ ਤਰਾਂ ਹੀ ਘਰੋ ਘਰੀ ਮੁੜ ਜਾਣਾ ਚਾਹੁੰਦੇ ਸਨ ਅਖੀਰ ਵਿਚ ਪਰਧਾਨ ਬਰਾਕ ਓਬਾਮਾ ਦੀ ਹਿੰਮਤ ਤੇ ਚੋਭ ਅਤੇ ਮਨਮੋਹਨ ਸਿੰਘ ਦੀ ਸੁਹਿਰਦਗੀ ਨਾਲ ਹੀ ਕੋਈ ਗੱਲ ਅੱਗੇ ਤੁਰਨ ਵਲ ਨੂੰ ਮੋੜੀ ਜਾ ਸਕੀ ਸੀ ਜਿਸਦੇ ਫਲਸਰੂਪ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਇਹ ਕਹਿਣਯੋਗ ਹੋ ਸਕੇ ਸਨ ਕਿ ਆਖਰਕਾਰ ਸਾਡੀ ਇੱਕ ਸਮਝੌਤੇ ਤੇ ਸਹਿਮਤੀ ਹੋ ਗਈ ਹੈ ਬੇਸ਼ਕ ਇਹ ਸਮਝੌਤਾ ਉਸ ਤਰਾਂ ਦਾ ਤਾਂ ਨਹੀਂ ਜਿਸਤਰਾਂ ਦਾ ਅਸੀਂ ਚਾਹੁੰਦੇ ਸੀ, ਪਰ ਜਿਸ ਉਪਰ ਸਹਿਮਤੀ ਹੋਈ ਹੈ, ਉਹ ਇੱਕ ਜ਼ਰੂਰੀ ਸ਼ੁਰੂਆਤ ਹੈ ਜੋ ਰੀਓ ਜਾਂ ਕਿਯੋਟੋ ਵਿਚ ਨਹੀਂ ਸੀ ਹੋ ਸਕੀ ਉਨ੍ਹਾਂ ਦੇ ਇਸ ਬਿਆਨ ਤੋਂ 2010 ਵਿਚ ਮੈਕਸੀਕੋ ਹੋਣ ਵਾਲੀ ਕਾਨਫ੍ਰੰਸ ਵਿਚ ਇਸ ਮੋਰਚੇ ਤੇ ਜਿੱਤ ਵਲ ਵਧਣ ਦੀ ਆਸ ਬੱਝ ਗਈ ਹੈ

ਗਲੋਬਲ ਆਤੰਕਵਾਦ ਵਿਰੁਧ ਲੜਾਈ ਵਿਚ ਓਬਾਮਾ ਸਿਧਾਂਤ ਅਜੇ ਕਾਰਗਰ ਸਾਬਤ ਨਹੀਂ ਹੋ ਸਕਿਆ ਜਿਨ੍ਹਾਂ ਵਲ ਅਮਰੀਕਾ ਨੇ ਓਬਾਮਾ ਦੀ ਅਗਵਾਈ ਹੇਠ ਸੱਜਾ ਹੱਥ ਵਧਾਇਆ ਹੋਇਆ ਹੈ, ਖੱਬੇ ਹੱਥ ਵਿਚ ਕੀ ਹੈ ਉਹ ਇਸ ਬਾਰੇ ਸੋਚ ਵਿਚਾਰ ਰਹੇ ਹਨ ਵਰ੍ਹਿਆਂ ਦੀ ਬੇਭਰੋਸਗੀ ਤੇ ਇਤਿਹਾਸਕ ਕੁੜਿਤਣਾਂ ਇਸ ਦੇ ਰਾਹ ਵਿਚ ਅੜ ਕੇ ਖਲੋਤੀਆਂ ਹੋਈਆਂ ਹਨ ਇੱਕ ਸਾਲ ਵਿਚ ਜਿੱਨੀ ਵੱਡੀ ਤਬਦੀਲ਼ੀ ਅਮਰੀਕਾ ਦੀ ਵਿਦੇਸ਼ੀ ਨੀਤੀ ਦੀ ਪਹੁੰਚ ਵਿਚ ਓਬਾਮਾ ਸਿਧਾਂਤ ਦੁਆਰਾ ਆਈ ਹੈ ਇਸ ਤੋਂ ਅਧੀ ਵੀ ਦੂਜੇ ਪਾਸੇ ਆ ਜਾਵੇ ਤਾਂ ਕੋਈ ਵਜ੍ਹਾ ਨਹੀਂ ਕਿ ਇਹ ਵਧੇ ਹੋਏ ਹੱਥ ਮਿਲ ਨਾ ਸਕਣ ਸ਼ਾਇਦ ਜਾਰਜ ਵਾਸ਼ਿੰਗਟਨ ਦਾ ਹੀ ਕੁਝ ਇਸਤਰਾਂ ਦਾ  ਕੱਥਨ ਸੀ ਕਿ ਦੁਸ਼ਮਣ ਨਾਲ ਮਿਲਾਇਆ ਹੱਥ ਇਹ ਤਾਂ ਯਕੀਨੀ ਬਣਾਉਂਦਾ ਹੈ ਕਿ ਉਸਦਾ ਇੱਕ ਹੱਥ ਤਾਂ ਰੁੱਝ ਗਿਆ ਹੈ ਕੀ ਹੈ? ਕੁਝ ਲੋਕ ਅਜੇ ਵੀ ਬਾਰ ਬਾਰ ਪੁਛਦੇ ਹਨ, ਓਬਾਮਾ ਸਿਧਾਂਤ ਵੀ ਇਹੀ ਹੈ

ਆਮੀਨ!

6 ਜਨਵਰ 2010

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas