BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪਰਵਾਸੀ ਭਾਰਤੀਓ, ਧੀ ਦਾ ਸਵਾਗਤ ਕਰੋ
ਡਾ. ਜਸਵੰਤ
ਸਿੰਘ ਸੱਚਦੇਵ

ਸਮੁੱਚੀ ਮਨੁੱਖੀ ਨਸਲ ਦੀ ਜੀਵਨ-ਜਾਚ ਵਿਚ ਵਕਤ ਦੇ ਬੀਤਣ ਨਾਲ ਤਬਦੀਲੀਆਂ ਵਾਪਰਦੀਆਂ ਹਨ ਭਾਵੇਂ ਕੋਈ ਕਿਧਰੇ ਵੀ ਰਹਿੰਦਾ ਹੋਵੇ, ਉਸ ਦੀ ਜ਼ਿੰਦਗੀ ਵਿਚ ਪਰਿਵਰਤਨ ਨਿਰੰਤਰ ਵਾਪਰਦੇ ਰਹਿੰਦੇ ਹਨ ਅਤੇ ਸਮਾਜਿਕ ਵਾਤਾਵਰਣ ਲਗਾਤਾਰ ਬਦਲਦਾ ਰਹਿੰਦਾ ਹੈ ਭਾਰਤ ਵਿਚ ਵਸਦੇ ਲੋਕਾਂ ਤੇ ਵੀ, ਹੋਰਾਂ ਵਾਂਗ ਇਨ੍ਹਾਂ ਪਰਿਵਰਤਨਾਂ ਦਾ ਕਿਸੀ ਹਦ ਤਕ ਪ੍ਰਭਾਵ ਪਿਆ ਹੈ ਜਿਸ ਕਾਰਨ ਭਾਰਤੀਆਂ ਦਾ ਸਮਾਜਿਕ ਅਤੇ ਸਭਿਆਚਾਰਕ ਵਿਹਾਰ ਬਦਲਿਆ ਹੈ ਇਹ ਪਰਿਵਰਤਨ ਆਦਤਾਂ ਵਿਚ ਹੀ ਨਹੀਂ, ਸੋਚ ਵਿਚ ਵੀ ਵਾਪਰਿਆ ਹੈ ਪਰਿਵਰਤਨ ਨਾਲ ਜੀਵਨ ਵਿਚ ਦਿਲਚਸਪੀ ਬਣੀ ਰਹਿੰਦੀ ਹੈ

ਪਰਿਵਰਤਨ ਉਸ ਵੇਲੇ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਜਦੋਂ ਇਹ ਬੜੀ ਤੇਜ਼ੀ ਨਾਲ ਅਤੇ ਅਣਚਾਹੀ ਦਿਸ਼ਾ ਵਿਚ ਵਾਪਰਦਾ ਹੈ ਪਰ ਪੱਛਮ ਵਿਚ ਵਸਦੇ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਪੁਰਸ਼ਾਂ ਵਿਚ ਧੀ ਦੇ ਸਬੰਧ ਵਿਚ ਸੋਚਣ ਵਿਚ ਅਤੇ ਦ੍ਰਿਸਟੀਕੋਣ ਵਿਚ ਨਾ ਵਾਪਰਿਆ ਜਾਂ ਘਟ ਵਾਪਰਿਆ ਪਰਿਵਰਤਨ ਹੈਰਾਨ ਕਰਨ ਵਾਲਾ ਹੈ ਨਿਰਸੰਦੇਹ ਭਾਰਤੀ ਸਭਿਆਚਾਰ ਧਰਮ, ਪੁੱਤਰ ਅਤੇ ਧੀ ਵਿਚ, ਪੁਰਸ਼ ਅਤੇ ਇਸਤਰੀ ਵਿਚ ਅਕਸਰ ਪੱਖਪਾਤ ਪਾਲਦੇ ਰਹੇ ਹਨ ਚਾਹੀਦਾ ਤਾਂ ਇਹ ਸੀ ਕਿ ਪੱਛਮ ਦੇ ਸੁਖਾਵੇਂ ਅਤੇ ਖੁਲ੍ਹੇ-ਡੁਲ੍ਹੇ ਵਾਤਾਵਰਣ ਵਿਚ ਪੁੱਤਰ ਅਤੇ ਧੀ  ਬਾਰੇ ਕਿਸੇ ਪ੍ਰਕਾਰ ਦੇ ਅੰਤਰ ਦਾ ਵਿਚਾਰ ਹੀ ਮਨ ਵਿਚ ਨਾ ਉਪਜਦਾ ਪਰ ਪੱਛਮ ਵਿਚ ਭਾਰਤੀ ਪਰਵਾਸੀਆਂ ਵਿਚ ਸਹੀ ਦ੍ਰਿਸ਼ਟੀਕੋਣ ਅਪਨਾਉਣ ਦੀ ਦਲੇਰੀ ਵੇਖਣ ਵਿਚ ਨਹੀਂ ਮਿਲਦੀ ਪਰਵਾਸੀਆਂ ਦੇ ਧੀ ਪ੍ਰਤੀ ਗਲਤ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨਾ ਹੀ ਇਸ ਲੇਖ ਦਾ ਉਦੇਸ਼ ਹੈ

ਸਦੀਆਂ ਤੋਂ, ਭਾਰਤ ਵਿਚ ਪੁੱਤਰ ਦੇ ਜਨਮ ਸਮੇਂ, ਭਾਵੇਂ ਉਹ ਪਹਿਲਾ ਬੱਚਾ ਹੋਵੇ, ਦੂਜਾ ਜਾਂ ਤੀਜਾ, ਹਰੇਕ ਪੁੱਤਰ ਦੇ ਜਨਮ ਦੀ ਵਿਸ਼ੇਸ਼ ਖੁਸ਼ੀ ਮਨਾਈ ਜਾਂਦੀ ਹੈ ਧੀ ਦੇ ਜਨਮ ਤੇ ਕਿਸੇ ਪ੍ਰਕਾਰ ਦੀ ਖੁਸ਼ੀ ਮਨਾਉਣ ਦੀਆਂ ਉਦਾਹਰਣਾ ਨਾ ਹੋਣ ਦੇ ਬਰਾਬਰ ਹਨ ਭਾਰਤੀ ਪਰਿਵਾਰਾਂ ਵਿਚ ਪਤੀ-ਪਤਨੀ ਨੂੰ ਉਤਸ਼ਾਹ ਦਿਤਾ ਜਾਂਦਾ ਹੈ ਕਿ ਪੁੱਤਰ ਦੇ ਪੈਦਾ ਹੁੋਣ ਤਕ ਉਹ ਬੱਚੇ ਪੈਦਾ ਕਰਦੇ ਰਹਿਣ, ਇਹੀ ਕਾਰਨ ਹੈ ਕਿ ਧੀਆਂ ਭਾਵੇਂ ਕਈ ਹੋ ਜਾਣ, ਉਡੀਕ ਪੁੱਤਰ ਦੀ ਹੀ ਰਹਿੰਦੀ ਹੈ ਅਤੇ ਧੀਆਂ ਨੂੰ ਜੰਮ-ਜੰਮ ਕੇ ਭਾਵੇਂ ਇਸਤਰੀ ਦੀ ਸਿਹਤ ਵਿਗੜ ਜਾਵੇ ਪਰ ਚਾਹਿਆ ਜਾਂਦਾ ਹੈ ਕਿ ਉਹ ਪੁੱਤਰ ਨੂੰ ਜਨਮ ਜ਼ਰੂਰ ਦੇਵੇ

ਨਿਰਸੰਦੇਹ ਪੁੱਤਰ ਪ੍ਰਾਪਤੀ ਦਾ ਮੋਹ, ਆਰਥਿਕ ਕਾਰਨਾਂ ਤੋਂ ਪ੍ਰੇਰਿਤ ਹੁੰਦਾ ਹੈ ਭਾਰਤ ਦੀ ਲਗਭਗ ਤਿੰਨ-ਚੌਥਾਈ ਵਸੋਂ ਪਿੰਡਾ ਵਿਚ ਰਹਿੰਦੀ ਹੈ ਇਸ ਵਸੋਂ ਦੀ ਉਪਜੀਵਕਾ ਖੇਤੀ-ਬਾੜੀ ਤੇ ਨਿਰਭਰ ਕਰਦੀ ਹੈ ਅਤੇ ਖੇਤੀ-ਬਾੜੀ ਦਾ ਕੰਮ ਸਰੀਰਕ ਬਲ ਦੀ ਮੰਗ ਕਰਦਾ ਹੈ ਮੰਦੀ ਆਰਥਿਕ ਹਾਲਤ ਕਾਰਨ ਇਹ ਪਰਿਵਾਰ ਉਜਰਤੀ ਮਜ਼ਦੂਰ ਨਹੀਂ ਲਾ ਸਕਦਾ, ਇਸ ਲਈ ਪੁੱਤਰਾਂ ਨੂੰ ਛੋਟੀ ਉਮਰ ਵਿਚ ਹੀ ਖੇਤੀ ਦੇ ਕੰਮਾਂ ਵਿਚ ਲਾ ਦਿਤਾ ਜਾਂਦਾ ਰਿਹਾ ਹੈ ਇਸ ਮਜਬੂਰੀ ਕਾਰਨ ਪੁੱਤਰ-ਪ੍ਰਾਪਤੀ ਦੀ ਇੱਛਾ ਬਲਵਾਨ ਹੁੰਦੀ ਗਈ ਹੈ

ਇਸ ਦਾ ਅਰਥ ਇਹ ਨਹੀਂ ਕਿ ਧੀਆਂ, ਮਾਪਿਆਂ ਦੀ ਮਦਦ ਨਹੀਂ ਕਰਦੀਆਂ ਭਾਵੇਂ ਸਾਰੇ ਬੱਚਿਆਂ ਨੂੰ ਸਕੂਲ ਭੇਜਣ ਦੇ ਕਾਨੂੰਨ ਹਨ ਪਰ ਪੇਂਡੂ ਇਲਾਕਿਆਂ ਵਿਚ ਅਨੇਕਾਂ ਪਰਿਵਾਰ ਧੀਆਂ ਨੂੰ ਪੜ੍ਹਨ ਲਈ ਸਕੂਲ ਨਹੀਂ ਭੇਜਦੇ, ਜੇ ਭੇਜਦੇ ਹਨ ਤਾਂ ਸਕੂਲ ਦੀ ਪੜ੍ਹਾਈ ਤਕ ਹੀ ਭੇਜਦੇ ਹਨ ਕਾਰਨ ਇਹ ਹੈ ਕਿ ਧੀਆਂ ਨੂੰ ਘਰੇਲੂ ਕੰਮ ਕਰਨੇ ਪੈਂਦੇ ਹਨ ਅਤੇ ਪਰਿਵਾਰ ਵਡੇ ਹੋਣ ਕਾਰਨ ਇਹ ਕੰਮ ਮੁੱਕਦੇ ਹੀ ਨਹੀਂ ਅਕਸਰ ਭੈਣਾਂ ਨੂੰ ਆਪਣੇ ਛੋਟੇ ਭਰਾਵਾਂ ਦੀ ਦੇਖ-ਭਾਲ ਵੀ ਕਰਨੀ ਪੈਂਦੀ ਹੈ, ਕਿਉਂਕਿ ਮਾਪੇ ਖੇਤੀ ਦੇ ਕੰਮਾਂ ਵਿਚ ਰੁਝੇ ਹੁੰਦੇ ਹਨ ਅਤੇ ਹੋਰ ਬਚੇ ਪੈਦਾ ਕਰਦੇ ਰਹਿੰਦੇ ਹਨ ਭਾਵੇਂ ਧੀਆਂ ਸਾਰੇ ਕੰਮ ਕਰਦੀਆਂ ਹਨ ਪਰ ਪੁੱਤਰਾਂ ਦੇ ਮੁਕਾਬਲੇ ਉਨ੍ਹਾਂ ਦਾ ਦਰਜਾ ਨੀਵਾਂ ਹੀ ਰਹਿੰਦਾ ਹੈ

ਦਾਜ ਦੀ ਰਸਮ ਅਤੇ ਪਰੰਪਰਾ ਕਾਰਨ ਭਾਰਤੀ ਪਰਿਵਾਰਾਂ ਵਿਚ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਧੀਆਂ ਦਾ ਸਮਾਜਿਕ ਮਹੱਤਵ ਹੀ ਨੀਵਾਂ ਨਹੀਂ, ਇਹ ਆਸ ਵੀ ਕੀਤੀ ਜਾਂਦੀ ਹੈ ਕਿ ਉਹ ਨਿਵ ਕੇ ਰਹਿਣ ਇਸ ਪ੍ਰਵਿਰਤੀ ਕਾਰਨ ਭਾਰਤ ਵਿਚ ਨਾਰੀ ਪੱਛੜੀ ਹੋਈ ਹੈ ਪੱਛੜੀ ਹੋਣ ਦੇ ਬਾਵਜੂਦ ਭਾਰਤੀ ਨਾਰੀ ਕਿਸੇ ਪ੍ਰਕਾਰ ਦਾ ਵਿਰੋਧ ਨਹੀਂ ਪ੍ਰਗਟਾਉਂਦੀ ਨਾਰੀ ਪ੍ਰਤੀ ਇਸ ਦ੍ਰਿਸ਼ਟੀਕੋਣ ਨੇ ਹੀ ਨੂੰਹਾਂ ਸਾੜਨ, ਧੀਆਂ ਦੀ ਭਰੂਣ ਹਤਿਆ ਕਰਨ ਅਤੇ ਧੀਆਂ ਨੂੰ ਬਾਲਪਨ ਵਿਚ ਹੀ ਮਾਰਨ ਦੀਆਂ ਕੁਰੀਤੀਆਂ ਨੇ ਸਿਰ ਚੁਕਿਆ ਹੈ

ਭਾਰਤੀ ਪਰਵਾਸੀਆਂ ਨੇ, ਦੁਰਭਾਗਵਸ, ਕਦੇ ਇਹ ਸੋਚਿਆ ਹੀ ਨਹੀਂ ਕਿ ਧੀਆਂ ਪ੍ਰਤੀ ਪੱਛਮ ਦੀ ਸੋਚ ਵੱਖਰੀ ਹੈ ਅਤੇ ਪੱਛਮੀ ਸਭਿਆਚਾਰ ਧੀਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਦੇ ਪਰੰਤੂ ਭਾਰਤੀ ਪਰਵਾਸੀਆਂ ਨੇ ਪੱਛਮੀ ਜੀਵਨ-ਜਾਚ ਦੇ ਉਸਾਰੂ ਪੱਖ ਅਪਨਾਉਣ ਦੀ ਥਾਂ ਭਾਰਤੀ ਸਭਿਆਚਾਰ ਵਾਲੀ ਆਪਣੀ ਸੋਚ ਨੂੰ ਜਿਉਂ ਦਾ ਤਿਉਂ ਜਾਰੀ ਰਖਿਆ ਹੈ ਜਿਸ ਕਾਰਨ ਭਾਰਤੀ ਪਰਵਾਸੀ ਪਰਿਵਾਰਾਂ ਵਿਚ ਵੀ ਧੀ ਦੇ ਮੁਕਾਬਲੇ ਪੁੱਤਰ ਨੂੰ ਤਰਜੀਹ ਦਿਤੀ ਜਾਂਦੀ ਹੈ ਪਰਵਾਸੀ ਪਰਿਵਾਰਾਂ ਨੇ ਦਾਜ ਜਿਹੀਆਂ ਕਈ ਕੁਰੀਤੀਆਂ ਨੂੰ ਵਧੇਰੇ ਸ਼ਾਨ-ਸ਼ੌਕਤ ਨਾਲ ਅਪਣਾਇਆ ਹੇ ਇਵੇਂ ਪਰਵਾਸੀ ਭਾਰਤੀਆਂ ਨੇ ਪੱਛਮੀ ਜੀਵਨ-ਜਾਚ ਤੋਂ ਕੁਝ ਵੀ ਸਿਖਣ ਤੋਂ ਇਨਕਾਰ ਹੀ ਕੀਤਾ ਹੈ

ਸਾਰੇ ਜਾਣਦੇ ਹਨ ਕਿ ਲੋੜ ਵੇਲੇ ਮਦਦ ਕਰਨ ਲਈ ਧੀ ਹੀ ਬਹੁੜਦੀ ਹੈ ਅਤੇ ਉਹ ਹੀ ਸਭ ਪ੍ਰਕਾਰ ਦੀਆਂ ਕੁਰਬਾਨੀਆਂ ਕਰਦੀ ਹੈ ਹਸਪਤਾਲਾਂ ਵਿਚ ਕੰਮ ਕਰਨ ਦੇ ਆਪਣੇ ਜੀਵਨ-ਭਰ ਦੇ ਤਜਰਬੇ ਵਿਚ ਮੈਂ ਵੇਖਿਆ ਹੈ ਕਿ ਬਜ਼ੁਰਗ ਮਾਪਿਆਂ ਦਾ ਪੁੱਤਰ ਨਹੀ, ਧੀਆਂ ਹੀ ਧਿਆਨ ਰਖਦੀਆਂ ਹਨ ਧੀਆਂ ਹੀ ਆਪਣੀਆਂ ਕਾਰਾਂ ਵਿਚ ਆਪਣੇ ਬਜ਼ੁਰਗ ਮਾਪਿਆਂ ਨੂੰ ਡਾਕਟਰਾਂ ਕੋਲ ਲੈ ਕੇ ਜਾਂਦੀਆਂ ਹਨ ਮਾਪਿਆਂ ਦਾ ਹਸਪਤਾਲਾਂ ਵਿਚ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੇ ਸੁਖਾਂ ਦਾ ਧਿਆਨ ਧੀਆਂ ਹੀ ਰਖਦੀਆਂ ਹਨ ਧੀਆਂ ਹੀ ਮਾਪਿਆਂ ਨੂੰ ਚਰਚ ਅਤੇ ਨਿੱਕ-ਸੁੱਕ ਖਰੀਦਣ ਲਈ ਬਾਜ਼ਾਰ ਲੈ ਕੇ ਜਾਂਦੀਆਂ ਹਨ ਜਦੋਂ ਮਾਪਿਆਂ ਵਿਚ ਹਿੱਲਣ-ਜੁਲਣ ਦੀ ਹਿੰਮਤ ਨਹੀਂ ਹੁੰਦੀ ਤਾਂ ਪੁੱਤਰ ਨਹੀਂ, ਧੀਆਂ ਹੀ ਉਨ੍ਹਾਂ ਦੀ ਤਾਮੀਰਦਾਰੀ ਲਈ ਬਹੁੜਦੀਆਂ ਹਨ

ਇੰਨਾ ਹੀ ਨਹੀਂ, ਜੇ ਮਾਪੇ ਵੱਖਰੇ ਰਹਿਣ ਦੇ ਯੋਗ ਨਾ ਹੋਣ ਤਾਂ ਧੀਆਂ ਹੀ ਉਨ੍ਹਾਂ ਨੂੰ ਆਪਣੇ ਘਰ ਰਖਦੀਆਂ ਹਨ ਕਈ ਵਾਰੀ ਪੁੱਤਰ ਉਸੇ ਸ਼ਹਿਰ ਵਿਚ ਰਹਿ ਰਿਹਾ ਹੁੰਦਾ ਹੈ ਪਰ ਉਹ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਰਖਣ ਲਈ ਤਿਆਰ ਨਹੀਂ ਹੁੰਦਾ ਮਾਪੇ ਉਸ ਸ਼ਹਿਰ ਰਹਿਣਾ ਪਸੰਦ ਕਰਦੇ ਹਨ, ਜਿਸ ਸ਼ਹਿਰ ਵਿਚ ਧੀ ਰਹਿੰਦੀ ਹੋਵੇ ਜੇਕਰ ਮਾਪਿਆਂ ਕੋਲ ਪੁੱਤਰ ਅਤੇ ਧੀ ਦੋਹਾਂ ਦੇ ਘਰ ਜਾਣ ਦੀ ਸਹੂਲਤ ਹੋਵੇ ਤਾਂ ਉਹ ਧੀ ਕੋਲ ਜਾਣਾ ਵਧੇਰੇ ਪਸੰਦ ਕਰਦੇ ਹਨ ਅਕਸਰ ਮਾਪਿਆਂ ਅਤੇ ਧੀਆਂ ਵਿਚਕਾਰ ਮੋਹ ਦਾ ਰਿਸ਼ਤਾ ਪੁੱਤਰ ਨਾਲ ਰਿਸ਼ਤੇ ਦੇੋ ਮੁਕਾਬਲੇ ਵਧੇਰੇ ਪੀਡਾ ਹੁੰਦਾ ਹੈ ਜਿਨ੍ਹਾਂ ਮਾਪਿਆਂ ਦੀਆਂ ਧੀਆਂ ਨਹੀਂ ਹੁੰਦੀਆਂ, ਉਹ ਮਾਪੇ ਇਸ ਅੰਤਰ ਨੂੰ ਵਧੇਰੇ ਸ਼ਿੱਦਤ ਨਾਲ ਪ੍ਰਗਟਾਉਂਦੇ ਹਨ

ਭਾਰਤੀ ਸਮਾਜ ਵਿਚ ਜੀਵਨ-ਫਲਸਫਾ ਅਤੇ ਧਾਰਮਿਕ ਵਿਸ਼ਵਾਸ ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਧੀ ਨੇ ਇਕ ਦਿਨ ਮਾਪਿਆਂ ਦੇ ਘਰੋਂ ਚਲੇ ਜਾਣਾ ਹੈ ਅਤੇ ਆਪਣੇ ਪਤੀ ਦਾ ਘਰ ਵਸਾਉਣਾ ਹੈ, ਇਸ ਕਾਰਨ, ਧੀਆਂ ਨੂੰ ਪਰਾਇਆ ਧਨ ਸਮਝੇ ਜਾਣ ਕਰਕੇ ਬਚਪਨ ਵਿਚ ਹੀ ਉਸ ਪ੍ਰਤੀ ਪੁੱਤਰਾਂ ਦੇ ਮੁਕਾਬਲੇ ਅਣਗਹਿਲੀ ਵਰਤੀ ਜਾਂਦੀ ਹੈ ਜਦੋਂ ਲੋੜ ਪੈਂਦੀ ਹੈ ਤਾਂ ਪੁੱਤਰ ਨਹੀਂ, ਧੀਆਂ ਹੀ ਮਾਪਿਆਂ ਦੀ ਮਦਦ ਲਈ ਅਗੇ ਆਉਂਦੀਆਂ ਹਨ ਜਦੋਂ ਕਿ ਪੁੱਤਰ ਬਹਾਨੇ ਲਾਉਂਦੇ ਰਹਿੰਦੇ ਹਨ

ਉਪਰੋਕਤ ਤੱਥਾਂ ਅਤੇ ਪੱਖਾਂ ਨੂੰ ਧਿਆਨ ਵਿਚ ਰਖਦਿਆਂ ਪੱਛਮ ਵਿਚ ਵਸਦੇ ਭਾਰਤੀਆਂ ਨੂੰ ਧੀਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਢੁੱਕਵਾਂ ਮਹੱਤਵ ਦੇਣਾ ਚਾਹੀਦਾ ਹੈ ਭਾਰਤ ਵਿਚ ਵੀ ਮਾਪਿਆਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਵਕਤ ਆ ਗਿਆ ਹੈ ਕਿ ਅਸੀਂ ਆਪਣੀਆਂ ਧੀਆਂ ਦੇ ਹੱਕ ਵਿਚ ਆਵਾਜ਼ ਉਚੀ ਕਰੀਏ ਅਤੇ ਧੀਆਂ ਦੀ ਜੈ ਕਹਿੰਦੇ ਹੋਏ ਆਪਣੀ ਸੋਚ ਦੀ ਵੋਟ ਉਨ੍ਹਾਂ ਦੇ ਪੱਖ ਵਿਚ ਪਾਈਏ ਸਾਡਾ ਧਿਆਨ ਪੁੱਤਰਾਂ ਨੇ ਨਹੀਂ, ਧੀਆਂ ਨੇ ਹੀ ਰੱਖਣਾ ਹੈ, ਸੋ ਸਾਨੂੰ ਵੀ ਧੀਆਂ ਦਾ ਧਿਆਨ ਰਖਣਾ ਚਾਹੀਦਾ ਹੈ ਕਿਸੇ ਨੇ ਸਚ ਹੀ ਕਿਹਾ ਹੈ ਕਿ ਜਾਇਦਾਦ ਵੰਡਾਣ ਲਈ  ਪੁੱਤਰ, ਦਖ ਵੰਡਾਣ ਲਈ ਧੀਆਂ   

(ਅਨੁਵਾਦਕ: ਨਰਿੰਦਰ ਸਿੰਘ ਕਪੂਰ)

* ਹਾਲੀਆ ਪ੍ਰਕਾਸ਼ਿਤ ਕਿਤਾਬ  ਸਕੂਏਰ ਪੈਗਸ, ਰਾਊਂਡ ਹੋਲਜ਼` (SQUARE PEGS, ROUND HOLES) ਦੇ ਲੇਖਕ ਇਸ ਕਿਤਾਬ ਬਾਰੇ ਹੋਰ ਜਾਣਕਾਰੀ ਲਈ ਦੇਖੋ ਵੈਬਾਈਟ   www.SquarePegsRoundHolesBook.com

4 ਨਵੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas