BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ
ਸਰਵਜੀਤ ਸਿੰਘ 

ਕੈਲੰਡਰ ਦਾ ਇਤਿਹਾਸ ਵੀ ਉਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸਭਿਅਤਾ ਦਾ ਪਰ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ  ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੰੂਦਾ ਹੈ ਕੈਲੰਡਰ ਚੰਦ ਦੇ ਸਾਲ ਦੀ ਜਾਂ ਸੂਰਜ ਦੇ ਸਾਲ ਦੀ ਲੰਬਾਈ ਮੁਤਾਬਕ ਬਣਾਏ ਜਾਂਦੇ ਹਨ ਹਰ ਧਰਮ ਜਾਂ ਕੌਮ ਦਾ ਆਪਣਾ ਆਪਣਾ  ਕੈਲੰਡਰ ਹੈ ਜਿਵੇ ਸਿੱਖਾਂ, ਹਿੰਦੂਆਂ, ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਦਾ ਕੈਲੰਡਰ।  ਕਿਸੇ ਵੀ ਕੌਮ ਦਾ ਕੈਲੰਡਰ ਦੂਜੇ ਨਾਲ ਨਹੀ ਮਿਲਦਾ ਪਰ ਇਨ੍ਹਾਂ ਸਾਰਿਆਂ ਵਿਚ ਇਕ ਬੁਨਿਆਦੀ ਸਾਂਝ ਹੈ, ਉਹ ਹੈ ਇਨਸਾਨ ਨੂੰ ਕੈਲੰਡਰ ਦੀ ਲੋੜ।   

ਨਾਨਕਸ਼ਾਹੀ ਕੈਲੰਡਰ ਦੀ ਚਰਚਾ ਇਕ ਵੇਰ ਫੇਰ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਹੈ ਭਾਵੇਂ ਕਿ ਇਸ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਸ੍ਰੋਮਣੀ ਕਮੇਟੀ ਵਲੋਂ 2003 ਵਿਚ ਲਾਗੂ ਕਰ ਦਿੱਤਾ ਗਿਆ ਸੀ ਸਰਕਾਰੀ ਪੱਧਰ ਤੇ ਵੀ ਇਸ ਨੂੰ ਮਾਨਤਾ ਮਿਲ ਚੁੱਕੀ ਹੈ ਸਿੱਖ ਸੰਗਤ ਵਲੋਂ ਵੀ ਖਾਸ ਕਰਕੇ ਵਿਦੇਸ਼ੀ ਸੰਗਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਜਾ ਚੁੱਕਾ ਹੈ ਅਚਾਨਕ ਹੀ 17 ਅਕਤੂਬਰ 2009 , ਬੰਦੀ ਛੋੜ ਦਿਵਸ ਤੋਂ ਇਹ ਇਕ ਵੇਰਾਂ ਫੇਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਆਪਣੇ ਆਪ ਨੂੰ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ (ਸੰਤਾਂ ਦੀ ਯੂਨੀਅਨ) ਵਲੋਂ ਇਸ ਤੇ ਇਤਰਾਜ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਮੁੱਖ ਇਤਰਾਜ ਇਹ ਹੈ ਕਿ ਸਾਨੂੰ ਵਿਗਿਆਨਕ ਕੈਲੰਡਰ ਪ੍ਰਵਾਨ ਨਹੀ ਹੈ  

ਉਜੈਨ ਦੇ ਰਾਜੇ ਬਿਕ੍ਰਮਾਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਬਿਕ੍ਰਮੀ ਕੈਲੰਡਰ ਚੰਦ/ਸੂਰਜ ਦੇ ਸੁਮੇਲ ਤੇ ਅਧਾਰਤ ਹੈ ਜਦੋ ਕਿ ਨਾਨਕ ਸ਼ਾਹੀ ਕੈਲੰਡਰ ਸੂਰਜ ਤੇ ਅਧਾਰਤ ਹੈ ਜਦੋਂ ਤੋਂ ਇਨਸਾਨ ਨੇ ਹੋਸ਼ ਸਭਾਲੀ ਸੀ ਤਾਂ ਚੰਦ ਦੇ  ਵੱਧਣ-ਘੱਟਣ ਦਾ ਹੀ ਚੇਤਾ ਰੱਖ ਕੇ ਕੋਈ ਕੈਲੰਡਰ ਹੋਂਦ ਵਿਚ ਆਇਆ ਹੋਵੇਗਾ ਪਰ ਜਿਓਂ ਜਿਓਂ ਜਾਣਕਾਰੀ ਵਿਚ ਵਾਧਾ ਹੁੰਦਾ ਗਿਆ ਤਾਂ ਪਹਿਲੀਆਂ ਮਿਥਾਂ ਵਿਚ ਸੋਧਾਂ ਦਾ ਹੋਣਾ ਲਾਜਮੀ ਸੀ ਹੁਣ ਵਿਗਿਆਨ ਨੇ ਬੁਹਤ ਤਰੱਕੀ ਕਰ ਲਈ ਹੈ ਅੱਜ ਛੋਟੀ ਤੋਂ ਛੋਟੀ ਗਲਤੀ ਵੀ ਸੋਧ ਦੀ ਮੰਗ ਕਰਦੀ ਹੈ ਇਸ ਦਾ ਭਾਵ ਇਹ ਨਹੀਂ ਹੈ ਕਿ ਬਿਕਰਮੀ ਕੈਲੰਡਰ ਗਲਤ ਹੈ ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਕਿਵਂੇ ਅੱਜ ਤੋਂ 2066 ਸਾਲ ਪਹਿਲਾਂ ਇਹ ਕੈਲੰਡਰ ਹੋਦ ਵਿਚ ਆਇਆ ਸੀ ਪਰ ਅੱਜ ਦੇ ਸੂਰਜੀ ਕੈਲੰਡਰ ਇਸ ਨਾਲੋਂ ਜਿਆਦਾ ਢੁਕਵਂੇ ਹਨ 

ਬਿਕਰਮੀ ਕੈਲੰਡਰ ਚੰਦ ਦੀ ਸੁਦੀ-ਵਦੀ ਪ੍ਰਣਾਲੀ  ਨਾਲ ਚਲਦਾ ਹੈ ਚੰਦ  ਦਾ ਇਕ ਸਾਲ 354 ਦਿਨਾਂ ਦਾ ਹੁੰਦਾ ਹੈ ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ ਸੂਰਜ ਦਾ ਇਕ ਸਾਲ   365.2422 ਦਿਨਾ ਦਾ ਭਾਵ ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੰੂਦਾ ਹੈ ਹੁਣ ਜਦੋਂ ਅਸੀਂ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ ਪਿਛਲੇ  ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਂਦਾ ਹੈ ਅਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾਂ ਹੋ ਜਾਵੇਗਾ ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾਂ ਵਿਚ ਹੀ 22 ਇਨਾਂ ਦਾ ਅੰਤਰ ਹੋ ਗਿਆ ਹੁਣ ਚੰਦ ਦੇ ਸਾਲ ਨੂੰ ਸੂਰਜ ਦੇ ਸਾਲ ਦੇ ਬਰਾਬਰ ਕਰਨ ਲਈ ਚੰਦ ਦੇ ਸਾਲ ਵਿੱਚ ਤੀਜੇ ਜਾਂ ਚੌਥੇ ਸਾਲ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾਂ ਜੋ ਉਹ ਸੂਰਜੀ ਸਾਲ ਦੇ  ਨੇੜੇ-ਤੇੜੇ ਹੋ ਸਕੇ ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ  ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ ਇਸ ਵਿਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਲੌਂਦ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਪੁਰਬ 18/19 ਦਿਨ ਪਛੜ ਜਾਂਦੇ ਹਨ ਮਿਸਾਲ ਵਜੋਂ ਹੋਲਾ 2009 ਵਿੱਚ 11 ਮਾਰਚ ਨੂੰ ਸੀ, 2010 ਵਿਚ 1 ਮਾਰਚ ਨੂੰ ਅਤੇ 2011 ਵਿਚ ਇਹ 20 ਮਾਰਚ ਨੰੂ ਹੋਵੇਗਾ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬਿਕਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਬਰਾਬਰ ਹੀ ਕਰਨਾ ਪੈਣਾ ਹੈ ਤਾਂ ਕਿਓਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ

ਸੂਰਜੀ ਕੈਲੰਡਰ ਦਾ ਸਾਲ 365 ਦਿਨਾਂ ਤੋਂ ਵੱਡਾ  ਹੁੰਦਾ ਹੈ।  ਇਸ ਲਈ ਹਰ ਚੌਥੇ ਸਾਲ (ਮੋਟੇ ਹਿਸਾਬ ਨਾਲ) ਫਰਵਰੀ ਦੇ ਮਹੀਨੇ ਵਿਚ 1 ਦਿਨ ਜੋੜ ਕੇ ਸੂਰਜੀ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਂਦਾ ਹੈ ਇਹ ਫਰਵਰੀ 29 ਦਿਨਾਂ ਦੀ ਹੰੁਦੀ ਹੈ ਇਸ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ ਸੂਰਜੀ ਕੈਲੰਡਰ ਦੇ ਦੋ ਮੁੱਖ  ਕੈਲੰਡਰ ਹੋਂਦ ਵਿਚ ਆਏ , ਜੂਲੀਅਨ ਅਤੇ ਗਰੈਗੋਰੀਅਨ ਸਮੇਂ-ਸਮੇਂ ਇਨ੍ਹਾਂ ਕੈਲੰਡਰਾਂ ਵਿੱਚ ਸੋਧਾਂ ਵੀ ਹੋਈਆਂ ਹਨ ਜਿਵੇ 5 ਅਕਤੂਬਰ 1582 ਨੂੰ 15 ਅਕਤੂਬਰ ਜਾਂ 3 ਸਤੰਬਰ 1752 ਨੂੰ 14 ਸਤੰਬਰ ਮੰਨ ਲਿਆ ਗਿਆ ਸੀ ਹੁਣ ਗੈਗੋਰੀਅਨ ਕੈਲੰਡਰ ਨੂੰ ਹੀ ਸੀ ਈ (ਕੌਮਨ ਐਰਾ) ਕਿਹਾ ਜਾਂਦਾ ਹੈ ਜੋ ਸਾਰੀ ਦੁਨੀਆ ਵਿਚ ਪ੍ਰਚੱਲਤ ਹੈ ਸੀ ਈ ਕੈਲੰਡਰ ਵਿਚ ਵੀ ਗੁੱਡ ਫਰਾਈਡੇ ਦਾ ਦਿਨ ਹਰ ਸਾਲ ਬਦਲਵੀਂ ਤਰੀਖ ਨੂੰ ਹੀ ਹੁੰਦਾ ਹੈ 1928 ਵਿਚ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਬਿਲ ਪੇਸ਼ ਹੋਇਆ ਸੀ ਕਿ ਇਸ ਤਰੀਖ ਨੂੰ ਫਿਕਸ ਕੀਤਾ ਜਾਵੇ ਪਰ ਉਥੇ ਦੇ ਧਾਰਮਿਕ ਲੀਡਰਾਂ ਦੇ ਦਖਲ ਕਾਰਨ ਇਹ ਨਹੀਂ ਸੀ ਹੋ ਸਕਿਆ ਬੜੀ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਦੇ ਸੰਤਾਂ ਅਤੇ ਸਾਡੇ ਸੰਤਾਂ ਵਿੱਚ ਕਿੰਨੀ ਸਾਂਝ ਹੈ!  

2010 ਦੇ ਬਿਕ੍ਰਮੀ ਕੈਲੰਡਰ ਦੀ ਵਿਸ਼ਸ਼ੇਤਾ :- 1 ਜਨਵਰੀ ਨੂੰ ਮਾਘ ਵਦੀ 1 ਹੈ ਜਨਵਰੀ 5 ਨੂੰ ਮਾਘ ਵਦੀ 5 ਅਤੇ ਮਾਘ ਵਦੀ 6 ਹੈ ਫਰਵਰੀ 26 ਨੂੰ ਫਗਣ ਸੁਦੀ 12 ਅਤੇ ਫਗਣ ਸੁਦੀ 13 ਹੈ। 14 ਅਪ੍ਰੈਲ ਵੈਸਾਖ 1 (ਨਾਨਕ ਸ਼ਾਹੀ ਅਤੇ ਬਿਕ੍ਰਮੀ) ਮੁਤਾਬਕ ਵੈਸਾਖ ਵਦੀ ਮੱਸਿਆ ਹੈ ਅਤੇ ਇਸ ਤੋਂ ਅਗਲੇ ਦਿਨ ਭਾਵ 5 ਅਪ੍ਰੈਲ, 2 ਵੈਸਾਖ  ਨੂੰ ਵੈਸਾਖ ਸੁਦੀ 1 ਹੈ ਇਸ ਮੁਤਾਬਕ ਹੀ 27 ਅਪ੍ਰੈਲ ਨੂੰ ਵੈਸਾਖ ਸੁਦੀ 14 ਹੈ ਜੋ ਗੁਰੂ ਅਮਰ ਦਾਸ ਜੀ ਦਾ ਜਨਮ ਦਿਹਾੜਾ ਹੈ ਪਰ ਇਹ ਪੁਰਬ ਇਸ ਦਿਨ ਨਹੀਂ ਮਨਾਇਆ ਜਾਵੇਗਾ ਕਿੳਂਕਿ ਇਹ ਦਿਨ ਹਿੰਦੂ ਮੱਤ ਅਨੁਸਾਰ ਅਸ਼ੁਭ ਹੈ 2010 ਵਿਚ ਚੰਦਰ-ਵੈਸਾਖ ਦੇ ਦੋ ਮਹੀਨੇ ਹਨ ਪਹਿਲੇ ਵੈਸਾਖ ਦੇ  ਸੁਦੀ ਪੱਖ  ਅਤੇ ਦੂਜੇ ਵੈਸਾਖ ਦੇ ਵਦੀ ਪੱਖ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ 27 ਅਪ੍ਰੈਲ ਦੀ ਬਜਾਏ 26 ਮਈ ਨੂੰ ਮਨਾਇਆ ਜਾਵੇਗਾ ਉਸ ਦਿਨ ਦੂਜੇ ਵੈਸਾਖ ਦੀ ਸ਼ੁਭ ਸੁਦੀ 14 ਹੈ ਯਾਦ ਰਹੇ ਇਸ ਦਿਨ ਸੁਦੀ 13 ਅਤੇ ਸੁਦੀ 14 ਦੋਵੇਂ ਇਕ ਹੀ ਦਿਨ ਹਨ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਮਿਤ ਵਿਚ ਕੋਈ ਦਿਨ ਸ਼ੁਭ ਜਾਂ ਅਸ਼ੁਭ ਹੁੰਦਾ ਹੈ? 2010 ਵਿਚ ਦੋ ਵੈਸਾਖ ਹੋਣ ਕਾਰਨ ਇਹ ਸਾਲ 31 ਦਸੰਬਰ, ਪੋਹ ਵਦੀ 11 ਨੂੰ ਸਮਾਪਤ ਹੋ ਜਵੇਗਾ ਇਸ ਲਈ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜੋ ਬਿਕ੍ਰਮੀ ਕੈਲੰਡਰ ਮੁਤਾਬਕ ਪੋਹ ਸੁਦੀ 7 ਨੂੰ ਹੰੁਦਾ ਹੈ ਨਹੀ ਆਵੇਗਾ ਹੁਣ ਇਹ ਜਨਵਰੀ 11, 2011 ਵਿਚ ਨੂੰ ਆਵੇਗਾ ਜਿਵੇਂ ਕਿ ਪਹਿਲਾਂ ਜਿਕਰ ਕੀਤਾ ਜਾ ਚੁਕਾ ਹੈ ਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਗਲੀ ਵਾਰੀ 11 ਦਿਨ ਪਹਿਲਾਂ ਆ ਜਾਵੇਗਾ ਸੋ ਹੁਣ ਪੋਹ ਸੁਦੀ 7, 31 ਦਸੰਬਰ 2011 ਨੂੰ ਹੋਵੇਗੀ ਭਾਵ 2010 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਹੀਂ ਆਵੇਗਾ ਪਰ 2011 ਵਿਚ ਦੋ ਵਾਰੀ, ਜਨਵਰੀ 11 ਅਤੇ ਦਸੰਬਰ 31 ਨੂੰ ਆਵੇਗਾ ਇਹ ਹੈ ਬਿਕ੍ਰਮੀ ਕੈਲੰਡਰ ਦੀ ਵਿਸ਼ੇਸ਼ਤਾ  

ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ ਈ ਕੈਲੰਡਰ ਬਿਨਾਂ ਗੁਜਾਰਾ ਹੋ ਜਾਵੇਗਾਂ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ ਅੱਜ (ਦਿਨ ਸ਼ੁਕਰਵਾਰ) ਕਿੰਨੀ ਤਰੀਖ ਹੈ? ਜੇ ਤਾਂ ਤੁਹਾਡਾ ਜਵਾਬ 1 ਜਨਵਰੀ  ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਲੋੜ ਹੈ ਜੇ ਤੁਹਾਡਾ ਜਵਾਬ ਮਾਘ ਵਦੀ 1 ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀਂ ਬਿਕ੍ਰਮੀ ਕੈਲੰਡਰ ਵਿਚ ਹਰ ਸਾਲ ਤਾਰੀਖ ਬਦਲ ਜਾਂਦੀ ਹੈ ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ ਸਕਦੀ ਅਤੇ ਨਾ ਹੀ ਅਸੀ ਆਪ ਇਸ ਨੂੰ ਲਭ ਸਕਦੇ ਹਾਂ ਸਾਨੂੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ ਨਾਨਕਸ਼ਾਹੀ ਕੈਲੰਡਰ ਵਿਚ ਕਨੇਡਾ ਨਿਵਾਸੀ ਡਾ.ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਰੀਖ ਪੱਕੀ ਕਰ ਦਿੱਤੀ ਹੈ ਸਾਧ ਬਾਬੇ ਇਹ ਰੌਲਾ ਪਾ ਕੇ ਕਿ ਤਰੀਖਾਂ ਬਦਲ ਦਿੱਤੀਆਂ ਗਈਆਂ ਹਨ, ਸੰਗਤਾਂ ਨੂੰ ਗੁਮਰਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ ਹਰ ਦਿਨ ਤਿੰਨ ਤਰੀਖਾਂ ਹੁੰਦੀਆਂ ਹਨ ਜਿਵੇੇ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7 ਅਤੇ 22 ਦਸੰਬਰ ਨੂੰ ਹੋਇਆ ਸੀ ਹੁਣ ਇਹ ਤਿੰਨ ਤਰੀਖਾਂ ਕਦੇ ਵੀ ਇਸ ਤਰਾਂ ਇਕੱਠੀਆਂ ਨਹੀਂ ਆਉਣਗੀਆਂ ਇਸ ਲਈ ਸਾਨੂੰ ਇੱਕ ਤਰੀਖ ਹੀ ਮਿਥਣੀ ਪਵੇਗੀ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਇਹ ਦਿਹਾੜਾ, 23 ਪੋਹ 5 ਜਨਵਰੀ ਨੂੰ ਹੀ ਆਵੇਗਾ ਜਦੋਂ ਕਿ ਪੋਹ ਸੁਦੀ 7 ਹਰ ਸਾਲ ਨਹੀ ਆਉਂਦੀ

30 ਦਸੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas