BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸਹਿਜੇ ਰਚਿਓ ਖਾਲਸਾ
ਵਿਸ਼ਵ ਧਰਮਾਂ ਦੇ ਸੰਦਰਭ ਵਿਚ ਸਰਬੋਤਮ ਤੇ
ਬੇਮਿਸਾਲ ਰਚਨਾ
ਡਾ. ਗੁਰਤਰਨ ਸਿੰਘ         

ਹਰਿੰਦਰ ਸਿੰਘ ਮਹਿਬੂਬ ਦੀ ਵੱਡ ਆਕਾਰੀ ਰਚਨਾ ''ਸਹਿਜੇ ਰਚਿਓ ਖਾਲਸਾ`` ਦੀ ਸੰਜਮਮਈ ਪਹਿਚਾਣ ਕਰਵਾਉਣ ਤੋਂ ਪਹਿਲਾਂ ਇਸ ਮਹਾਨ ਪੁਸਤਕ ਦੀ ਰਚਨਾ ਪਿੱਛੇ ਲੇਖਕ ਦਾ ਕੀ ਮਨੋਰਥ ਅਤੇ ਕੀ ਦ੍ਰਿਸ਼ਟੀ ਕੋਨ ਸੀ? ਇਸ ਪੱਖ ਦੀ ਸੰਖੇਪ ਜਾਣਕਾਰੀ ਦੇਣੀ ਮੁਢ ਵਿਚ ਹੀ ਅਤਿ ਆਵੱਸ਼ਕ ਸਮਝਦੇ ਹਾਂ ਇਸ ਪੁਸਤਕ ਦੀ ਰਚਨਾ ਪਿੱਛੇ ਲੇਖਕ ਦਾ ਮੂਲ ਮਨੋਰਥ ਇਹ ਸੀ ਕਿ ਵਿਸ਼ਵ ਧਰਮਾਂ ਵਿਚ ਸਿੱਖ ਧਰਮ ਇਸ ਧਰਤੀ ਦਾ ਆਖਰੀ ਅਤੇ ਸਭ ਤੋਂ ਸੰਪੂਰਨ ਇਲਹਾਮ (Revelation) ਕਿਵੇਂ ਮੰਨਿਆ ਜਾ ਸਕਦਾ ਹੈ ਧਰਤੀ ਉਪਰ ਜਿੰਨ੍ਹੇ ਵੀ ਇਲਹਾਮ ਸਿੱਧੇ /ਅਸਿੱਧੇ (Direct/Indirect) ਰੂਪ ਵਿਚ ਵੱਖ-ਵੱਖ ਧਰਮ ਗ੍ਰੰਥਾਂ ਦੀ ਸ਼ਕਲ ਵਿਚ ਹੋਂਦ ਵਿਚ ਆਏ, ਉਹਨਾਂ ਸਭ ਧਰਮਾਂ ਦੀ ''ਪਹਿਲ ਤਾਜ਼ਗੀ`` (Primordial Originality) ਵਿਚ ਸਮੇਂ ਦੀ ਗਤੀ ਦੇ ਅਨੁਪਾਤ ਅਨੁਸਾਰ ਪਤਨ ਕਿਉਂ ਆਉਂਦਾ ਰਿਹਾ ਹੈ ਵਿਸ਼ਵ ਵਿਚ ਕਿਹੜੇ ਅਜਿਹੇ ਧਰਮ ਹਨ ਜਿਹਨਾਂ ਦੇ ਪੈਗੰਬਰਾਂ, ਰਸੂਲਾਂ ਅਤੇ ਅਵਤਾਰਾਂ ਦੀ ਆਮਦ ਦੇ ਨਾਲ ਉਹਨਾਂ ਨੇ ਸਿੱਧੇ ਜਾਂ ਅਸਿਧੇ ਇਲਹਾਮ ਰਾਹੀਂ ਜੋ ਧਰਮ ਗ੍ਰੰਥ ਸਾਜੇ, ਉਹਨਾਂ ਧਰਮਾਂ ਦੇ ਅੰਤਰੀਵ ਅਤੇ ਬਾਹਰੀ ਰਹੱਸ ਦੇ ਅਨੁਕੂਲ ਉਹ ਵੱਖ-ਵੱਖ ਧਰਮ ਆਪਣਾ ਸ਼ੁਧ ਇਤਿਹਾਸ ਸਿਰਜਣ ਵਿਚ ਕਿਥੋਂ ਕੁ ਤੱਕ ਸਫਲ ਹੋਏ ਹਨ, ਅਤੇ ਇਸ ਸਫਲਤਾ ਪਿੱਛੇ ਵਿਸ਼ੇਸ਼ ਧਰਮ ਦਾ ਕੀ ਵਿਲੱਖਣ ਯੋਗਦਾਨ ਹੈ ਆਦਿ ਦੀ ਪਹਿਚਾਣ ਨੂੰ ਲੇਖਕ ਨੇ ਅਤਿ ਸੂਖਮ ਅਧਿਆਤਮਕ ਦ੍ਰਿਸ਼ਟੀ ਰਾਹੀਂ ਮੰਨਣਯੋਗ ਬਣਾਇਆ ਹੈ ਵਿਸ਼ਵ ਵਿਚ ਅਜਿਹੇ ਕਿਹੜੇ ਧਰਮ ਹਨ ਜੋ ਕਿ ਅਵਤਾਰਾਂ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਅਤੇ ਯੋਗੀਆਂ ਰਾਹੀਂ ਰਚੇ ਧਰਮ ਗ੍ਰੰਥਾਂ ਦੀ ਕਹਿਣੀ ਤੇ ਕਰਨੀ ਦੇ ਲਿਖਤੀ ਅਤੇ ਜਬਾਨੀ ਦਾਅਵਿਆਂ ਦੇ ਅਨੁਕੂਲ ਆਪਣਾ ਸਹੀ ਇਤਿਹਾਸ ਸਿਰਜਣ ਵਿਚ ਅਸਫਲ ਰਹੇ ਹਨ ਭਾਵ ਉਹਨਾਂ ਦੇ ਅਵਤਾਰਾਂ ਅਤੇ ਗ੍ਰੰਥਾਂ ਦੇ ਦਾਅਵੇ ਹੋਰ ਹਨ, ਪ੍ਰੰਤੂ ਉਹਨਾਂ ਰਾਹੀਂ ਸਿਰਜਿਆ ਇਤਿਹਾਸ ਨਿਰੋਲ ਦੁਨੀਆਦਾਰੀ ਨੂੰ ਉਲਾਰੂ ਹੱਦ ਤੱਕ ਪਹਿਲ ਦੇ ਕੇ ਆਪਣੇ ਦੈਵੀ ਮਨੋਰਥ ਦੇ ਅਸਲ ਨੂੰ ਇਤਿਹਾਸ ਵਿਚ ਪਾਲਣ ਤੋਂ ਮੂਲੋਂ ਅਸਮਰਥ ਆਖਿਆ ਜਾ ਸਕਦਾ ਹੈਉਪਰੋਕਤ ਦ੍ਰਿਸ਼ਟੀ ਕੋਨ ਨੂੰ ਸਾਰਥਕ ਬਨਾਉਣ ਲਈ ਕੁਦਰਤੀ ਹੈ ਕਿ ਲੇਖਕ ਨੂੰ ਇਸ ਪੁਸਤਕ ਨੁੰ ਅੱਠ ਛੋਟੀਆਂ ਕਿਤਾਬਾਂ ਵਿਚ ਵਿਸ਼ੇ ਦੀ ਤਰਤੀਬ ਅਨੁਸਾਰ ਵੰਡਣਾ ਪਿਆ ਹੈ ਇਹਨਾਂ ਅੱਠ ਆਪਣੇ ਆਪ ਵਿਚ ਮੁਕੰਮਲ ਪੁਸਤਕਾਂ ਦਾ ਵੇਰਵਾ ਅੱਗੇ ਲਿਖੇ ਅਨੁਸਾਰ ਹੈ :

1.                 ਜਿਉਂ ਕਰ ਸੂਰ ਨਿਕਲਿਆ                              ਸਫਾ 1-101

2.                 ਅਕਾਲ ਫਤਹਿ                                            ਸਫਾ 102-222

3.                 ਸ਼ਬਦ ਅਸਗਾਹ                                      ਸਫਾ 223-354

4.                 ਪੰਥ ਦਾ ਵਾਲੀ- ਕਲਗੀਆਂ ਵਾਲਾ ਨੀਲੇ ਵਾਲਾ          ਸਫਾ 355-518

5.                 ਜ਼ਫਰਨਾਮਾ                                      ਸਫਾ 519-639

6.                 ਬਿਪਰ ਸੰਸਕਾਰ                                         ਸਫਾ 640-790

7.                 ਸਹਿਜੇ ਰਚਿਓ ਖਾਲਸਾ (ਮਜ੍ਹਬਾਂ ਦਾ ਸਫਰ) ਸਫਾ 791-1032

8.                 ਸਮਸ਼ੀਰਾਂ ਦਾ ਵਜਦ                                 ਸਫਾ 1033-1104

 

 

ਹਰਿੰਦਰ ਸਿੰਘ ਮਹਿਬੂਬ ਨੇ ''ਸਹਿਜੇ ਰਚਿਓ ਖਾਲਸਾ`` ਦੀ ਪਹਿਲੀ ਪੁਸਤਕ

ਜਿਉਂ ਕਰ ਸੂਰਜ ਨਿਕਲਿਆ`` ਵਿਚ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਵਿਸ਼ਵ ਦੇ ਕੁੱਲ ਧਰਮਾਂ ਅਤੇ ਪੈਗੰਬਰਾਂ ਵਿਚ ਸਭ ਤੋਂ ਮਹਾਨ ਤੇ ਉਤਮ ਮੰਨਿਆਂ ਹੈ ਇਸ ਪੁਸਤਕ ਦੀ ਭੂਮਿਕਾ ਤੋਂ ਲੈ ਕੇ ਲਗਭਗ ਹਰ ਪੁਸਤਕ ਵਿਚ ਲੇਖਕ ਨੇ ਸਿੱਖ ਧਰਮ ਦੇ ਅੰਤਰੀਵ ਰਹੱਸ ਦੀ ਪਹਿਚਾਣ ਕਰਵਾਉਣ ਸਬੰਧੀ ਇਸਲਾਮ ਦੀਆਂ ਖੂਬੀਆਂ ਅਤੇ ਉਹਨਾਂ ਰੂਹਾਨੀ ਖੂਬੀਆਂ ਨੂੰ ਘਟਾਉਣ ਵਾਲੇ ਇਸਲਾਮ ਵਿਰੋਧੀ ਅੰਸਾਂ ਦੀ ਜਾਣਕਾਰੀ ਇਸ ਲਈ ਵਿਸਥਾਰ ਵਿਚ ਕਰਵਾਈ ਹੈ, ਤਾਂ ਕਿ ਇਸਲਾਮ ਦੇ ਉਤਾਰ-ਚੜ੍ਹਾਵਾਂ ਦੇ ਇਤਿਹਾਸ ਰਾਹੀਂ ਸਿੱਖ ਇਤਿਹਾਸ ਦਾ ਸਹੀ ਪੱਖ ਸਾਹਮਣੇ ਆ ਸਕੇ ਉਹਨਾਂ ਦੇ ਆਪਣੇ ਸ਼ਬਦਾਂ ਵਿਚ : ਦਾਸ ਨੇ ਇਸ ਲੰਮੀ ਪੁਸਤਕ ਵਿਚ ਇਤਿਹਾਸ ਦੇ ਰਾਜਸੀ ਅਤੇ ਸਮਾਜਿਕ ਰੰਗ ਮੰਚ ਉਤੇ ਵਿਚਰਦੇ ਇਸਲਾਮ ਦੇ ਰੂਹਾਨੀ ਯੋਗਦਾਨ ਦਾ ਵੀ ਮੁੱਲ ਪਾਉਣ ਦਾ ਨਿਮਾਣਾ ਜੇਹਾ ਯਤਨ ਕੀਤਾ ਹੈ, ਕਿਉਂਕਿ ਇਸ ਤਰ੍ਹਾਂ ਦੀ ਸੂਝ ਬਿਨਾਂ ਖਾਲਸਾ ਇਤਿਹਾਸ ਦਾ ਨਿਰਮਲ ਨਜ਼ਾਰਾ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਣਾ (XIX)

ਇਸ ਉਪਰੋਕਤ ਹਵਾਲੇ ਸਬੰਧੀ ਸਾਡਾ ਮਨੋਰਥ ਇਹ ਹੈ ਕਿ ਕੁਰਾਨ ਵਿਚ ਆਈਆਂ ਬਹੁਤ ਸਾਰੀਆਂ ਆਇਤਾਂ ਦੇ ਕਥਨ ਸਿੱਖ ਧਰਮ ਦੇ ਅਸਲੀ ਰੂਪ ਵਿਚ ਅਕਸਰ ਹੀ ਪ੍ਰਕਾਸਮਾਨ ਹੋਏ ਹਨ ਕੁਰਾਨ ਵਿਚ ਰਸੂਲ ਨੇ ਫਰਮਾਇਆ ਹੈ ਕਿ ਸਾਰੇ ਪੈਗੰਬਰ ਹੀ ਇਕ ਸਮਾਨ ਹਨ, ਅਸੀਂ ਉਹਨਾਂ ਵਿਚ ਕੋਈ ਵਖਰੇਵਾਂ ਜਾਂ ਅੰਤਰ ਨਹੀਂ ਸਮਝਦੇ ਪ੍ਰੰਤੂ ਅੱਗੇ ਜਾ ਕੇ ਸਤਾਰਵੀਂ ਸੂਰਤ ਵਿਚ ਫਰਮਾਇਆ ਹੈ ਕਿ ''ਅਸੀਂ ਕੁੱਝ ਪੈਗੰਬਰਾਂ ਨੂੰ ਦੂਸਰੇ ਪੈਗੰਬਰਾਂ ਨਾਲੋਂ ਉਚਾ ਰੁਤਬਾ ਦਿੱਤਾ ਹੋਇਆ ਹੈ, ਜਦੋਂ ਕਿ 'ਡੇਵਿਡ` ਨੂੰ ਅਸੀਂ ਭਜਨ ਜਾਂ ਸ਼ਬਦ ਰਚਣ ਜਾਂ ਗਾਇਣ ਦਾ ਅਧਿਕਾਰੀ ਹੀ ਥਾਪਿਆ ਹੈ``

We make no distinction between any of His Apostle (Quran II,285)

And we have favored some of The prophets above others, and to David We gave The Psalms (XVII,55)

ਇਸਲਾਮ ਦੇ ਵਿਸ਼ਵ ਪੈਗੰਬਰਾਂ ਪ੍ਰਤੀ ਉਪਰੋਕਤ ਦ੍ਰਿਸ਼ਟੀ ਕੋਨ ਦੇ ਸਬੰਧ ਵਿਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੂੰ ਵਿਸ਼ਵ ਪੈਗੰਬਰਾਂ ਅਤੇ ਵਿਸ਼ਵ ਧਰਮਾਂ ਦੇ ਸੰਦਰਭ ਵਿਚ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਪਹਿਲੀ ਪੁਸਤਕ ''ਜਿਉਂਕਰ ਸੂਰਜ ਨਿਕਲਿਆ`` ਵਿਚ ਇਸ ਧਰਤੀ ਦਾ ਸਭ ਤੋਂ ਮਹਾਨ ਗੁਰੂ / ਪੈਗੰਬਰ ਦ੍ਰਿੜ੍ਹ ਕਰਵਾਇਆ ਹੈ

ਇਸ ਪਹਿਲੀ ਪੁਸਤਕ ਵਿਚ ਲੇਖਕ ਨੇ ਖਾਲਸ ਕੁਦਰਤ, ਅਕਾਲ ਫਤਿਹ, ਅੰਤਮ ਹਾਂ ਅਤੇ ਅੰਤਮ ਨਾਂਹ, ਆਦਿ ਦੇ ਨਵੇਂ ਸੰਕਲਪ ਸਿਰਜੇ ਹਨ, ਜਿਹਨਾਂ ਦੀ ਅਨੁਭਵੀ ਵਿਆਖਿਆ ਸਮੇਂ ਲੇਖਕ ਨੇ ਹਿੰਦੂ ਧਰਮ ਦੀਆਂ ਉਪਨਿਸ਼ਦਾਂ ਸਾਸਤਰਾਂ ਅਤੇ ਪੁਰਾਣਾਂ ਦੇ ਜੋ ਵੇਰਵੇ ਦਿੱਤਾ ਹੈ, ਉਹਨਾਂ ਦਾ ਦੈਵੀ ਸ੍ਰੋਤ ਗੁਰੂ ਨਾਨਕ ਸਾਹਿਬ ਦੇ ਪੈਗੰਬਰੀ ਜਲਾਲ ਦੀ ਸੰਪੂਰਨਤਾ ਸਾਹਮਣੇ ਹਰ ਪੱਖ ਤੋਂ ਊਣਾ ਅਤੇ ਇਲਾਹੀ ਜ਼ੀਨਤ ਦੇ ਇਲਹਾਮ ਤੋਂ ਸੱਖਣਾ ਦਿਸਦਾ ਹੈ, ਜਿਸ ਵਿਚ ਕਿ ਲੇਖਕ ਨੇ ਆਪਣੇ ਨਿਰਲੇਪ ਦ੍ਰਿਸ਼ਟੀ ਕੋਨ ਰਾਹੀਂ ਇਸ ਦ੍ਰਿਸ਼ਟੀ ਦਾ ਪਾਲਣ ਐਨ ਕੁਦਰਤੀ ਪਣ ਵਿਚ ਕੀਤਾ ਹੈ : ਸੋ ਬੁੱਧ ਦੇ ਪ੍ਰਵੇਸ਼ ਤੋਂ ਸੌ ਤੋਂ ਦੋ ਸੌ ਸਾਲ ਪਹਿਲਾਂ ਸਿਰਜੀਆਂ ਮਹਾਨ ਉਪਨਿਸ਼ਦਾਂ ਨੇ ਵਿਕਰਾਲ ਹਨੇਰੇ ਦੀ ਇਕੱਲ ਵਿਚ ਆਏ ਮਨੁੱਖ ਨੂੰ ਅਕਾਲ ਫਤਹ ਦਾ ਧਰਵਾਸ ਨਹੀਂ ਦਿੱਤਾ ਨਿਰੋਲ ਨਿਰਾਕਾਰਤਾ ਨੇ ਮਨੁੱਖ ਨੂੰ ਖਾਲਸ ਕੁਦਰਤ ਤੋਂ ਗੈਰ ਕਰ ਦਿੱਤਾ ਅਚਿਹਨਤਾ ਦੇ ਬਾਰੀਕ ਕਿਸਿਆ ਨੇ ਉਸਦੀ ਇਕੱਲ ਨੂੰ ਵਧਾ ਦਿੱਤਾ ਬੇਸ਼ੱਕ ਉਪ ਨਿਸਦ ਅਚਿਹਨਤਾ ਬੇਰੋਕ ਸਨਕ ਦੀ ਹਿੰਸਾ ਨਾਲ ਹਾਲੀ ਨਗਾਰਜੁਨ ਵਾਲੇ ਸ਼ੂਨਯ ਵਿਚ ਨਹੀਂ ਸੀ ਪਲਟੀ, ਪਰ ਫੇਰ ਵੀ ਇਸ ਦੀ ਵਿਧੀ ਚਾਲ ਵਿਚ, ਪ੍ਰਕ੍ਰਿਆ ਵਿਚ, ਅਦਾ ਵਿਚ ਅਤੇ ਅੰਤਰੀਵ ਸੁਭਾਅ ਵਿਚ ਐਸਾ ਸਨਕ ਹੈ, ਜਿਹੜਾ ਮਨੁੱਖ ਨੂੰ ਚੇਤਨਾ ਦੇ ਮੌਲਿਕ ਸੁਆਦਾਂ ਤੋਂ ਲਗਾਤਾਰ ਬੇਗਾਨਾ ਬਣਾਈ ਜਾਂਦਾ ਹੈ ਫੇਰ ਜਦ ਇਸੇ ਅਚਿਹਨਤਾ ਨੇ ਅਰਾਧਨਾ ਦੇ ਨਿਸ਼ਚਿਤ ਅਤੇ ਠੋਸ ਕੇਂਦਰ ਬਣਨ ਦਾ ਪ੍ਰਬੀਨ ਅਭਿਆਸ ਕੀਤਾ ਤਾਂ ਨੇਮ ਦੇ ਘੇਰੇ ਵਧੇਰੇ ਸਿਥਲ ਅਤੇ ਸਥੂਲ ਹੋ ਗਏ ਅਤੇ ਪਿਛੋਕੜ ਦਾ ਬੁਤ ਬਲਵਾਨ ਹੋ ਗਿਆ (8) ਏਸੇ ਤਰ੍ਹਾਂ ਨਯਾਬ ਸ਼ਾਸਤਰ, ਵੈਸਸ਼ਿਕ ਸ਼ਾਸਤਰ, ਸਾਂਖਯ ਸ਼ਾਸਤਰ, ਪੂਰਬ ਮੀਮਾਂਸਾ ਅਤੇ ਯੋਗ ਸ਼ਾਸਤਰ ਆਦਿ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਦੇ ਮੁਕੰਮਲ ਪੈਗੰਬਰੀ ਜਲਾਲ ਅਤੇ ਉਹਨਾਂ ਰਾਹੀਂ ਇਲਹਾਮ ਦੇ ਰੂਪ ਵਿਚ ਰੱਬ ਵੱਲੋਂ ਸਿੱਧੇ ਰੂਪ ਵਿਚ ਆਈ ਬਾਣੀ ਦੇ ਸਬੰਧ ਵਿਚ ਕਰਵਾਈ ਗਈ ਹੈ

ਬੁੱਧ ਮੱਤ, ਇਸਾਈ ਧਰਮ ਅਤੇ ਇਸਲਾਮ ਦੇ ਸੰਦਰਭ ਵਿਚ ਹਰਿੰਦਰ ਸਿੰਘ ਮਹਿਬੂਬ ਨੇ ਗੁਰੂ ਨਾਨਕ ਸਾਹਿਬ ਦੀ ਬੁਲੰਦ ਰੂਹਾਨੀਅਤ ਨੂੰ ਅਕਾਲ ਫਤਹ ਅਤੇ ਖਾਲਸ ਕੁਦਰਤ ਦੇ ਸੰਕਲਪਾਂ ਦੀ ਨਿਰਾਕਾਰਕ ਵਿਆਖਿਆ ਰਾਹੀਂ ਵਧੇਰੇ ਦ੍ਰਿੜ੍ਹ ਕਰਵਾਇਆ ਹੈ

ਜਿਥੋਂ ਤਕ ਬੁੱਧ ਮੱਤ ਦਾ ਸਬੰਧ ਹੈ, ਹਰਿੰਦਰ ਸਿੰਘ ਮਹਿਬੂਬ ਨੇ ਅਕਾਲ ਫਤਹ ਦੇ ਪ੍ਰਸੰਗ ਵਿਚ ਬੁੱਧ ਮੱਤ ਦੀਆਂ ਯੋਗਤਾਵਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਸੰਦਰਭ ਵਿਚ ਇਸ ਧਰਮ ਦੀ ਵਿਲੱਖਣ ਕਿਸਮ ਦੀ ਮੰਨਣਯੋਗ ਢੰਗ ਨਾਲ ਪਹਿਚਾਣ ਕਰਵਾਈ ਹੈ ਲੇਖਕ ਨੇ ਜਦੋਂ ਬੁੱਧ ਧਰਮ ਸਬੰਧੀ ਵਿਸ਼ਵ ਦੇ ਮਹਾਨ ਚਿੰਤਕ ਅਸ਼ਵਘੋਸ਼ ਦੀ ਪੁਸਤਕ ''ਦੀ ਅਵੇਕਨਿੰਗ ਆਫ ਫੇਥ`` (The Awakening of Faith) ਦਾ ਅਧਿਐਨ ਕੀਤਾ ਤਾਂ ਇਸ ਪੁਸਤਕ ਪ੍ਰਤੀ ਉਹਨਾਂ ਨੇ ਮੇਰੇ ਨਾਲ ਅੱਗੇ ਲਿਖੇ ਵਿਚਾਰ ਜੂਬਾਨੀ ਸਾਂਝੇ ਕੀਤੇ ਅਸ਼ਵਘੋਸ਼ ਜਦੋਂ ਆਪਣੇ ਅਨੁਭਵੀ ਆਵੇਸ਼ ਰਾਹੀਂ ਮਹਾਤਮਾ ਬੁੱਧ ਦੇ ਲੌਕਿਕ ਅਤੇ ਅਲੌਕਿਕ ਰਹੱਸਾਂ ਦੀ ਵਿਆਖਿਆ ਕਰਦਾ ਹੈ ਤਾਂ, ਉਹਨਾਂ ਦੀ ਇਸ ਕਮਾਲ ਦੀ ਰਚਨਾਂ ਦਾ ਦੁਖਾਂਤ ਇਹ ਹੈ ਕਿ ਉਹਨਾਂ ਦੀਆਂ ਨਿਰਾਕਾਰਕ ਸੁਰਤੀਆਂ ਮਹਾਤਮਾਂ ਬੁੱਧ ਦੀਆਂ ਮੌਲਿਕ ਸਿਫਤਾਂ ਨਾਲੋਂ ਵੱਖ ਹੋ ਕੇ ਸਗੋਂ ਆਪਣੀਆਂ ਨਿੱਜੀ ਬਾਰੀਕੀਆਂ ਵਿਚ ਇਕ ਡਰਾਉਣੀ ਅਲਹਿਦਗੀ ਧਾਰਨ ਕਰ ਲੈਂਦੀਆਂ ਹਨ ਲਗਭਗ ਵਿਸ਼ਵ ਦੇ ਹਰ ਧਰਮ ਦੇ ਯਤਨ ਦਾ ਮੂਲ ਕਾਰਨ ਹੀ ਇਹ ਹੈ ਕਿ ਗਿਆਨ ਭਾਵੇਂ ਕਿੰਨਾਂ ਵੀ ਦਿਬ ਅਤੇ ਦੂਰਦਰਸੀ ਕਿਉਂ ਨਾ ਹੋਵੇ, ਅਖੀਰ ਵਿਚ ਇਹ ਧਰਮਾਂ ਦੀ ਪਹਿਲ ਤਾਜ਼ਗੀ ਨੂੰ ਸਭ ਕੁੱਝ ਮੰਨ ਕੇ ਪੇਸ਼ ਕਰਨ ਪ੍ਰਤੀ ਸਦਾ ਮੁਨਕਰ ਹੁੰਦਾ ਰਿਹਾ ਹੈ ਸਿੱਖ ਧਰਮ ਵੀ ਅੱਜ ਦੇ ਦੌਰ ਵਿਚ ਵਿਦਵਾਨਾਂ ਦੀ ਅਜਿਹੀ ਲਘੂ ਦ੍ਰਿਸ਼ਟੀ ਤੋਂ ਮੁਕਤ ਨਹੀਂ ਆਖਿਆ ਜਾ ਸਕਦਾ, ਜਿਹੜੀ ਲਘੂ ਦ੍ਰਿਸ਼ਟੀ ਸਿੱਖ ਧਰਮ ਦੀ ਥਾਂ ਆਪਣੇ ਨਿੱਜੀ ਅਨੁਭਵ ਨੂੰ ਅਚੇਤ ਹੀ ਧਰਮ ਦਾ ਅਨਿਖੜ ਅੰਗ ਬਣਾ ਕੇ ਪੇਸ਼ ਕਰਨ ਦੇ ਲਗਾਤਾਰ ਯਤਨ ਵਿਚ ਹੈ ਇਹ ਦੁਖਾਂਤ ਸਾਧਾਰਨ ਸਾਹਿਤਕਾਰ ਤੋਂ ਲੈ ਕੇ ਪ੍ਰਤਿਭਾਸ਼ਾਲੀ ਲੇਖਕਾਂ ਤਕ ਵਾਪਰਨਾ ਐਨ ਸੰਭਵ ਹੈ

ਅਕਾਲ ਫਹਿਤ ਦੇ ਸੰਕਲਪ ਦੀ ਪੂਰਤੀ ਸਬੰਧੀ ਹਿੰਦੂ ਧਰਮ ਬੁੱਧ ਧਰਮ ਤੇ ਇਸਾਈ ਧਰਮ ਦੀਆਂ ਗੁਰੂ ਨਾਨਕ ਦੇ ਸਬੰਧ ਵਿਚ ਕੀ ਵਿਸ਼ੇਸ਼ ਭਿੰਨਤਾਵਾਂ ਆਖੀਆਂ ਜਾ ਸਕਦੀਆਂ ਹਨ, ਉਹਨਾਂ ਦਾ ਸੰਖੇਪ ਵਿਚ ਹਵਾਲਾ ਲੇਖਕ ਦੇ ਆਪਣੇ ਸ਼ਬਦਾਂ ਵਿਚ ਹੀ ਏਥੇ ਦੇਣਾ ਯੋਗ ਸਮਝਦੇ ਹਾਂ, ਜਿਸ ਰਾਹੀਂ ਵਿਸ਼ਵ ਧਰਮਾਂ ਦੇ ਸਬੰਧ ਵਿਚ ਗੁਰੂ ਨਾਨਕ ਸਾਹਿਬ ਦੇ ਪੈਗੰਬਰ. ਵਿਲੱਖਣਤਾ ਦਾ ਵੀ ਇਸ ਦੇ ਨਾਲ ਹੀ ਗਿਆਨ ਹੋ ਜਾਂਦਾ ਹੈ :

ਗੁਰੂ ਨਾਨਕ ਸਾਹਿਬ ਨੇ ਤਵਾਰੀਖ ਵਿਚ ਜਿਸ ਅਕਾਲ ਫਤਹ ਦੀ ਸਿਖਰ ਨੂੰ ਪਹਿਲੀ ਵਾਰ ਸਪਰਸ਼ ਕੀਤਾ, ਉਸ ਦੀਆਂ ਪੰਜ ਤੈਹਾਂ ਹਨ ਪਹਿਲੀ ਤਹਿ ਅੰਤਮ ਹੈ ਦੀ  ਦੂਰੀ ਤੋਂ ਵਿਆਪ ਦੀ ਵਿਆਕੁਲਤਾ ਵਿਚ ਦਿੱਤਾ ਮਹਾਂ ਧਰਵਾਸ ਹੈ ਇਹ ਦੂਰੀ ਭੈਅ ਵਿਚੋਂ ਵਿਆਪਦੀ ਹੈ ਇਸ ਭੈਅ ਦੇ ਛੇ ਰੂਪ :

1.       ਬੇਜਾਨ ਅਚਿਹਨਤਾ, ਜੋ ਗਿਣਤੀ ਮਿਣਤੀ ਵਿਚ ਆ ਕੇ ਵਿਵੇਕ ਨੂੰ ਬੇਸਹਾਰਾ ਕਰਦੀ ਹੈ

2.       ਮੌਤ ਦਾ ਸੱਚੀ ਮੁੱਚੀ ਦਾ ਭੈਅ, ਜੋ ਰਿਗਵੇਦ, ਯਜੁਰਵੇਦ, ਪੁਰਾਣਾਂ ਅਤੇ ਪੁਰਾਤਨ ਇੰਜੀਲ ਵਿਚ ਮਿਲਦਾ ਹੈ

3.       ਜੋ ਸਿਧਾਂਤ ਵਰਨ ਊਚ ਨੀਚਤਾ ਵਿਚ ਬੰਨ੍ਹਿਆ ਹੈ, ਉਸ ਇਕਹਿਰੇ ਸਿਧਾਂਤ ਨਾਲ ਅੰਤਮ ਅਸਲੀਅਤ ਦੇ ਪੈਮਾਨੇ ਨੀਅਤ ਕਰਨੇ ਅਤੇ ਇਸ ਵਿਰੋਧ ਵਿਚੋਂ ਉਪਜਿਆ ਨਾਸਤਕ ਭੈਅ

4.       ਨਵੀਂ ਅੰਜੀਲ ਦੀ ਪਾਲ ਪਰਵਾਨ ਇਕਾਗਰਤਾ ਦਾ ਭੈਅ

5.       ਜ਼ਿੰਦਗੀ ਨੂੰ ਸਰਬ ਦੁਖ ਵਿਚ ਚਿਤਵਦਾ ਭੈਅ

6.       ਪਰਤੱਖ ਕੁਦਰਤ ਤੋਂ ਮੁਨਕਰ ਸ਼ੂਨਯ ਦਾ ਭੈਅ

 

ਅਕਾਲ ਫਤਹ ਦੀ ਦੂਸਰੀ ਤਹਿ ਨਿੱਕੀ ਤੋਂ ਨਿੱਕੀ ਚੀਜ਼ ਵਿਚ ਸਿਦਕ ਉਪਜਾਉਂਦੀ ਹੈ, ਹੁਕਮ ਦੀ ਤਾਨ ਹਰ ਚੀਜ਼ ਵਿਚੋਂ ਪਾਰਦਰਸ਼ੀ ਹੋ ਕੇ ਝਾਕਦੀ ਹੈ ਅਕਾਲ ਫਤਹ ਦੀ ਤੀਸਰੀ ਤਹਿ ਜੀਵਨ ਦੀ ਤੁਛਤਾ ਨੂੰ ਆਪਣੀ ਪਹਿਚਾਣ ਹੇਠ ਲਿਆਉਣ ਦਾ ਕਰਮ ਕਰਦੀ ਹੈ ਹਰ ਚੀਜ਼ ਕਿਸੇ ਇਕਰਾਰ ਨਾਲ ਬੱਝ ਜਾਂਦੀ ਹੈ ਅਕਾਲ ਫਤਹ ਦੀ ਚੌਥੀ ਤਹਿ ਖਾਲਸ ਵਜਦ ਦਾ ਉਹ ਰੂਪ ਹੈ, ਜਦ ਸਿੱਖ ਉਤੇ ਅਪਾਰ ਬਖਸ਼ਿਸ਼ ਦੀ ਬੇਪਰਵਾਹ ਭਰਪੂਰਤਾ ਛਾ ਜਾਂਦੀ ਹੈ ਅਤੇ ਉਹ ਸਦਾ ਸਲਾਮਤ ਹੋਣ ਦੇ ਚਾਅ ਵਿਚ ਤੁਰਦਾ ਹੈ

 

ਅਕਾਲ ਫਤਹਿ ਦੀ ਪੰਜਵੀਂ ਤਹਿ ਉਪਰੋਕਤ ਚਾਰ ਰੂਪਾਂ ਨੂੰ ਇਨਸਾਨ ਵਿਚ ਅਭੇਦ ਕਰਦੀ ਹੈ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀ ਮਹਾਨ ਸੰਗਤ ਉਪਰੋਕਤ ਚਾਰ ਤੈਹਾਂ ਦੀ ਪਛਾਣ ਵਿਚ ਹੋਣੀ ਜਰੂਰੀ ਹੈ (18)

 

 

 

ਹਰਿੰਦਰ ਸਿੰਘ ਮਹਿਬੂਬ ਰਾਹੀਂ ਅਕਾਲ ਫਤਹਿ ਦੇ ਦਰਸਾਏ ਉਪਰੋਕਤ ਪੰਜ ਤੈਹਾਂ ਵਾਲੇ ਸਗਲ ਰੂਪ ਨੂੰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਵੀ ਵਿਸ਼ਵ ਦੇ ਪੈਗੰਬਰ, ਅਵਤਾਰ ਜਾਂ ਸੰਤ ਨੇ ਪੂਰਨ ਰੂਪ ਵਿਚ ਅਮਲ ਵਿਚ ਨਹੀਂ ਲਿਆਂਦਾ ਖਾਲਸ ਕੁਦਰਤ ਅਤੇ ਅਕਾਲ ਫਤਹਿ ਦੇ ਪ੍ਰਸੰਗ ਵਿਚ ਹਰਿੰਦਰ ਸਿੰਘ ਮਹਿਬੂਬ ਨੇ ਕਿਹੜੀ ਸੰਪੂਰਨ ਅਨੁਭਵੀ ਦ੍ਰਿਸ਼ਟੀ ਦਾ ਪ੍ਰਯੋਗ ਕੀਤਾ ਤਾਂ ਕਿ ਗੁਰੂ ਨਾਨਕ ਸਾਹਿਬ ਦੀ ਮਹਾਨ ਗੁਰੂ ਆਮਦ ਦੇ ਸੂਖਮ ਰਹੱਸਾਂ ਦੀ ਵਿਲੱਖਣ ਪਹਿਚਾਣ ਨੂੰ ਬਾਕੀ ਧਰਮਾਂ ਦੇ ਸਬੰਧ ਵਿਚ ਜਿਵੇਂ ਕਿ ਹਿੰਦੂ ਧਰਮ, ਬੁੱਧ ਧਰਮ, ਪੁਰਾਣੀ ਬਾਈਬਲ, ਨਵੀਂ ਬਾਈਬਲ ਅਤੇ ਇਸਲਾਮ ਦੇ ਸਬੰਧ ਵਿਚ ਮੰਨਣਯੋਗ ਢੰਗ ਨਾਲ ਸਹਿਮਤ ਕੀਤਾ ਜਾ ਸਕੇ ਉਹਨਾਂ ਨੇ ਉਪਰੋਕਤ ਅਤਿ ਕਰਨ ਕਾਰਜ ਨੂੰ ਨਿਭਾਉਣ ਲਈ ਅਧਿਆਤਮਕ ਦ੍ਰਿਸ਼ਟੀ (Metaphysical vision) ਦਾ ਪ੍ਰਯੋਗ ਕੀਤਾ ਇਸ ਵਿਧੀ ਨਾਲ ਦਰਸਵਾਰ ਤਰਕ, ਲੌਜਿਕ, ਯਥਾਰਥਵਾਦ, ਮਨੋਵਿਗਿਆਨ ਅਤੇ ਦਰਸ਼ਨ ਆਦਿ ਦਾ ਆਪਸੀ ਤਾਲਮੇਲ ਵੀ ਅਨਿਖੜ ਰੂਪ ਵਿਚ ਇਕ ਸੁਰ ਰਹਿੰਦਾ ਹੈ ਹਰਿੰਦਰ ਸਿੰਘ ਮਹਿਬੂਬ ਦੇ ਉਪਰੋਕਤ ਧਰਮਾਂ ਪ੍ਰਤੀ ਅਤਿ ਢੁਕਵੀਂ ਤੇ ਅਨੁਕੂਲ ਅਧਿਆਤਮਕ ਦ੍ਰਿਸ਼ਟੀ ਦੇ ਅਪਨਾਉਣ ਸਬੰਧੀ ਵਿਸ਼ਵ ਪ੍ਰਸਿੱਧ ਚਿੰਤਕ ਫਰਿਥ ਜਾਫ ਸ਼ੂਨ ਦਾ ਹਵਾਲਾ ਉਹਨਾਂ ਦੀ ਵਿਸ਼ਵ ਪ੍ਰਸਿੱਧ ਪੁਸਤਕ ''ਮਜ੍ਹਬਾਂ ਦੀ ਪਾਰਗਾਮੀ ਏਕਤਾ`` ਵਿਚੋਂ ਦੇਣਾ ਉਚਿਤ ਸਮਝਦੇ ਹਾਂ ਤਾਂ ਕਿ ਅਧੁਨਿਕ ਯੁਗ ਦੀ ਨਾਸਤਕ ਪਰਵਿਰਤੀ ਵਾਲੀ ਇਕਹਰੀ ਸੋਚਣੀ ਪ੍ਰਤੀ ਪਾਠਕ ਨੂੰ ਸਹੀ ਅਨੁਮਾਨ ਲੱਗ ਸਕੇ :

          Since purely intellectual knowledge is by definition beyond the reach of the individual, being in its essence super individual, universal, or divine and since it proceeds from pure intelligence, which is direct and not discursive, it follows that this knowledge not only goes future than faith in the ordinary sense of this term. In other words, intellectual knowledge also transcends the specifically theological point of view, which is itself incomparably superior to the philosophical point of view, sense like metaphysical knowledge, it emanates from God and not from man ; but where as metaphysic proceeds wholly from intellectual intuition religion proceeds from Revelation. The letter is the word of God spoken to His creatures, where as intellectual intuition is a direct and active participation in divine knowledge and not an indirect and passive participation , as is faith. (XXX)

          ''ਜਿਉਂਕਰ ਸੂਰਜ ਨਿਕਲਿਆ`` ਵਾਲੀ ਇਸ ਪਹਿਲੀ ਪੁਸਤਕ ਵਿਚ ਵਿਸ਼ਵ ਧਰਮਾਂ ਦੇ ਸਬੰਧ ਵਿਚ ਕੇਵਲ ਇਸਲਾਮ ਧਰਮ ਨੂੰ ਹੀ ਮਜ੍ਹਬਾਂ ਦੇ ਅੰਤਰੀਵ ਤਾਲ ਵਿਚ ਜਨਮੀ ਬੁਤ ਪ੍ਰਸਤੀ ਦੇ ਤੋੜਨ ਸਬੰਧੀ ਬਾਕੀ ਧਰਮਾਂ ਵਿਚ ਸਭ ਤੋਂ ਸਫਲ ਮੰਨਿਆ ਹੈ ਮਜ੍ਹਬਾਂ ਵਿਚੋਂ ਬੁਤ ਪ੍ਰਸਤੀ ਦਾ ਦੌਰ ਕਿਉਂ ਅਤੇ ਕਿਵੇਂ ਸ਼ੁਰੂ ਹੁੰਦਾ ਹੈ, ਇਸ ਦੀ ਪੂਰੀ ਪਹਿਚਾਣ ''ਸਹਿਜੇ ਰਚਿਓ ਖਾਸਲਾ`` ਦੀ ਛੇਵੀ ਕਿਤਾਬ ''ਬਿਪਰ ਸੰਸਕਾਰ`` ਵਿਚ ਵਿਸਥਾਰ ਸਹਿਤ ਕਰਵਾਈ ਜਾਵੇਗੀ ਏਥੇ ਕੇਵਲ ਸੰਕੇਤਕ ਰੂਪ ਵਿਚ ਹੀ ਦੱਸਣਾ ਯੋਗ ਹੈ ਕਿ ਵਿਸ਼ਵ ਧਰਮਾਂ ਵਿਚ ਵਿਆਪ ਦੇ ਬੁਤ ਪ੍ਰਸਤੀ ਦੇ ਦੌਰ ਨੂੰ ਇਸਲਾਮ ਨੇ ਕਿਥੋਂ ਕੁ ਤੱਕ ਤੋੜਿਆ ਕੁਰਾਨ ਵਿਚ ਜੋ ਪੁਸ਼ਤਾ ਦੀਆਂ ਪੁਸ਼ਤਾਂ ਦੇ ਤਬਾਹ ਹੋਣ ਦਾ ਲਗਾਤਾਰ ਜ਼ਿਕਰ ਚੱਲਦਾ ਹੈ, ਉਹ ਅਸਲ ਵਿਚ ਧਰਮਾਂ ਵਿਚ ਨਿਰਾਕਾਰ ਬੁੱਤ ਦੇ ਟੁੱਟਣ ਵੱਲ ਹੀ ਇਕ ਸੰਕੇਤ ਹੈ, ਜਿਹੜਾ ਬੁੱਤ ਲੇਖਕ ਦੇ ਆਪਣੇ ਸ਼ਬਦਾਂ ਵਿਚ ਹੀ :

1.                 ਮਨੁੱਖ ਅਤੇ ਮਨ ਨੂੰ ਜਾਦੂ ਨਾਲ ਘੇਰਦਾ ਸੀ ;

2.                 ਸੂਨਯਤਾ ਅਤੇ ਨਿਰਾਕਾਰਤਾ ਦਾ ਹੌਲ ਉਪਜਾਉਂਦਾ ਸੀ ;

3.                 ਪੌਰਾਣਿਕ ਅਚੰਭੇ ਨਾਲ ਮਨ ਨੂੰ ਸਿਥਲ ਕਰਦਾ ਸੀ ;

4.                 ਕੁਹਿਮ ਰੋਮਾਂਸ ਦਾ ਫਰੇਬ ਕਰਦਾ ਸੀ ;

5.                 ਹੰਕਾਰ ਅਤੇ ਸ਼ੇਖੀ ਨੂੰ ਪੈਦਾ ਕਰਦਾ ਸੀ

 

ਲੇਖਕ ਨੇ ਇਸ ਪੁਸਤਕ ਵਿਚ ਇਸਲਾਮ ਨੂੰ ਵਿਸ਼ੇਸ਼ ਤਿੰਨ ਹਿੱਸਿਆ ਵਿਚ ਪੇਸ਼ ਕਰਦਿਆਂ ਇਸ ਧਰਮ ਦੀਆਂ ਬੇਮਿਸਾਲ ਖੂਬੀਆਂ ਨੂੰ ਦਰਸਾਇਆ ਹੈ ਪਹਿਲੇ ਪੜਾਅ ਵਿਚ ਕੁਫਰ ਦੇ ਬੁੱਤ ਦੇ ਟੁੱਟਣ ਦੀ ਦਾਸਤਾਨ ਹੈ, ਕਿ ਕਿਵੇਂ ਮਨੁੱਖ ਖੁਦ ਦੀ ਅਮਾਨਤ ਦੇ ਬੋਝ ਚੁੱਕੇ ਜਮੀਨਾਂ ਅਤੇ ਅਸਮਾਨਾਂ ਤੋਂ ਵੱਡਾ ਹੋ ਜਾਂਦਾ ਹੈ ਦੂਸਰੇ ਪੜਾਅ ਵਿਚ ਲੇਖਕ ਨੇ ਮਿਆਰਾਜ ਦੀ ਅਧਿਆਤਮਕ ਵਿਲੱਖਣਤਾ ਨੂੰ ਪੇਸ਼ ਕੀਤਾ ਹੈ ਅਤੇ ਤੀਸਰੇ ਪੜਾਅ ਵਿਚ ਕਿਆਮਤ ਦੇ ਰੋਜ਼ ਨੂੰ ਬਿਆਨ ਕੀਤਾ ਗਿਆ ਹੈ ਕਿ ਇਹਨਾਂ ਕਰਮਵਾਰ ਤਿੰਨ ਪੜਾਵਾਂ ਵਿਚ ਰਸੂਲ ਰਾਹੀਂ ਨਾਜਲ ਹੋਏ ਕੁਰਾਨ ਮਜੀਦ ਦੇ ਤਸੱਵੁਫ ਨੁੰ ਬਾਖੂਬੀ ਦਰਸਾਇਆ ਹੈ ਪ੍ਰੰਤੂ ਏਸੇ ਪੁਸਤਕ ਦੇ ਸਫਾ 22-23 ਵਿਚ ਰਸੂਲ ਦੇ ਸੰਨੂੰ ਵੀ ਬੇਨਕਾਬ ਕਰਦਿਆਂ ਇਹਨਾਂ ਨੂੰ ਹਵਾਲਿਆਂ ਸਹਿਤ ਦ੍ਰਿੜ੍ਹ ਕਰਵਾਇਆ ਹੈ

ਲੇਖਕ ਨੇ ਇਸ ਪੁਸਤਕ ਵਿਚ ਖਾਲਸ ਕੁਦਰਤ ਦੇ ਤਿੰਨ-ਤਿੰਨ ਪੜਾਵਾਂ ਜਿਵੇਂ ਕਿ ਉਚੀ ਸੁਰਤਿ, ਵਿਜੈਈ ਤਰਕ, ਸਿਦਕ ਪ੍ਰਬਲਤਾ, ਸਾਦਗੀ ਦੀ ਬੇਮਿਸਾਲ ਘੜੀ, ਵਿਸਮਾਦ ਨਕਸ ਅਤੇ ਗੁਰਮੁਖ ਰਾਹੀਂ, ਵਿਸ਼ਵ ਧਰਮ ਦੇ ਪ੍ਰਸੰਗ ਵਿਚ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਉਪਰੋਕਤ ਸੰਕਲਪਾਂ ਨੂੰ ਕਰਮਵਾਰ ਵਿਸ਼ਵ ਧਰਮਾਂ ਨੇ ਜ਼ਿੰਦਗੀ ਦੇ ਅਮਲ ਵਿਚ ਕਿਥੋਂ ਕੁ ਤਕ ਨਿਭਾਇਆ ਹੈ

ਅਕਾਲ ਫਤਹਿ ਦੇ ਸੰਕਲਪ ਨੂੰ ਖਾਲਸ, ਕੁਦਰਤ, ਅੰਤਮ ਹਾਂ ਅਤੇ ਅੰਤਮ ਨਾਂਹ ਦੇ ਪ੍ਰਸੰਗ ਵਿਚ ਵੱਖ-ਵੱਖ ਧਰਮਾਂ ਨੂੰ ਉਹਨਾਂ ਦੀ ਸਮਰਥਾ ਅਨੁਸਾਰ ਬੇਨਕਾਬ ਕਰਦਿਆਂ ਹਰਿੰਦਰ ਸਿੰਘ ਮਹਿਬੂਬ ਨੇ ਇਹ ਦਰਸਾਇਆ ਹੈ ਕਿ ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨਾਂ ਦੀ ਆਮਦ ਤੋਂ ਪਹਿਲਾਂ ਕਿਸੇ ਵੀ ਧਰਮ ਵਿਚ ਅਕਾਲ ਫਤਹਿ ਦਾ ਮੁਕੰਮਲ ਪ੍ਰਕਾਸ਼ ਨਹੀਂ ਹੁੰਦਾ, ਭਾਵੇਂ ਕਿ ਖੰਡਿਤ ਰੂਪ ਵਿਚ ਵੱਖ-ਵੱਖ ਧਰਮਾਂ ਦੇ ਸਬੰਧ ਵਿਚ ਇਸ ਦਾ ਜ਼ਹੂਰ ਮਜ੍ਹਬਾਂ ਦੀ ਦੈਵੀ ਚੜ੍ਹਤ ਦੇ ਅਨੁਪਾਤ ਅਨੁਸਾਰ ਹੁੰਦਾ ਰਿਹਾ ਹੈ ਉਹਨਾਂ ਦੇ ਆਪਣੇ ਸ਼ਬਦਾਂ ਵਿਚ ਅਕਾਲ ਫਤਹਿ ਦੇ ਸੰਕਲਪ ਦੀ ਪੂਰਤੀ ਕਰਨ ਪ੍ਰਤੀ ਬਾਕੀ ਧਰਮਾਂ ਦਾ ਕੀ ਸਥਾਨ ਅਤੇ ਯੋਗਦਾਨ ਹੈ, ਏਥੇ ਦੇਣਾ ਅਤਿ ਯੋਗ ਸਮਝਦੇ ਹਾਂ :

ਸਾਨੂੰ ਮੁਲਕਾਂ ਦੀ ਲੰਬਾਈ-ਚੌੜਾਈ ਨਾਲ ਵਾਸਤਾ ਨਹੀਂ ਅਤੇ ਨਾ ਗਿਣਤੀ ਦਾ ਹੀ ਸੁਆਲ ਉਠਾਉਂਦੇ ਹਾਂ, ਕੇਵਲ ਇਹੋ ਕਥਨ ਕਰਨਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਵੇਦਾਂ ਅਤੇ ਪੁਰਾਤਨ ਬਾਈਬਲ ਦੇ ਜਮਾਨਿਆਂ ਤੋਂ ਲੈ ਕੇ ਕਿਸੇ ਖੁਦਾਈ ਕਿਤਾਬ, ਬਿਬੇਕ ਸ਼ਾਸਤਰ ਕਿਸੇ ਸੰਤ ਰਿਸੀ ਮੁਨੀ, ਕਵੀ ਯੋਗ, ਅਵਤਾਰ ਜਾਂ ਪੈਗੰਬਰ ਨੇ ਅਕਾਲ ਫਤਹ ਦਾ ਪੂਰਨ ਪ੍ਰਕਾਸ਼ ਨਹੀਂ ਕੀਤਾ ਰਾਮ ਅਤੇ ਕ੍ਰਿਸ਼ਨ ਜਹੇ ਅਰਥ ਪੌਰਾਣਿਕ ਜਾਂ ਧੁੰਧਲੇ ਇਤਿਹਾਸਕ ਨਾਇਕ, ਜਿਹੜੇ ਕਵਿਤਾ ਅਤੇ ਫਲਸਫੇ ਅਨੁਸਾਰ ਮਰਯਾਦਾ ਪ੍ਰਸੋਅਤੇ ਕਰਮ ਜੋਧੇ ਆਖੀਂ ਦੇ ਹਨ, ਵੱਡੇ ਜਪਾਂ ਤਪਾਂ ਅਤੇ ਗਹਿਰ-ਗੰਭੀਰ ਨਿਰਵਾਨ ਵਾਲੇ ਬੁੱਧ ਜੀ, ਜਿਹੜੇ ਬੁੱਧ ਜਾਤਕਾਵਾਂ ਅਨੁਸਾਰ ਅਨੰਤ ਬੋਧੀ ਸਤੂ ਲੜੀ ਦੀ ਆਖਰੀ ਸੰਪੂਰਨਤਾ ਸਨ ਅਤੇ ਬੇ-ਪਨਾਹ ਤਰਸ ਨਾਲ ਭਰੇ ਅਤੇ ਸੂਲੀ ਤੇ ਖੁਦਾਈ ਰੌਸ਼ਨੀ ਦਾ ਜਲਵਾ ਨਮੂਦਾਰ ਕਰਨ ਵਾਲੇ ਈਸਾ-ਮਸੀਹ ਜੀ, ਜਿੰਨ੍ਹਾਂ ਨੂੰ ਨਵੀਨ ਅੰਜੀਲ ਸੱਚੀ ਮੁੱਚੀਂ ਪਰਮਾਤਮਾ ਦਾ ਸਪੁੱਤਰ ਫਰਮਾਉਂਦੀ ਹੈ ਇਹਨਾਂ ਵਿਚੋਂ ਕਿਸੇ ਨੇ ਵੀ ਅਕਾਲ ਫਤਿਹ ਦਾ ਸੰਪੂਰਣ ਦੀਦਾਰ ਖਾਲਸ ਕੁਦਰਤ ਵਿਚ ਪੈਦਾ ਨਹੀਂ ਕੀਤਾ। (2-3)

ਲੇਖਕ ਨੇ ਪਹਿਲਾਂ ਵੱਖ-ਵੱਖ ਧਰਮਾਂ ਦੀ ਸੂਖਮ ਵਿਆਖਿਆ ਰਾਹੀਂ ਇਹ ਦ੍ਰਿੜ੍ਹ ਕਰਵਾਇਆ ਕਿ ਗੁਰੂ ਨਾਨਕ ਸਾਹਿਬ ਨੇ ਅਕਾਲ ਫਤਿਹ ਦਾ ਸੰਦੇਸ਼ ਸਭ ਤੋਂ ਪਹਿਲਾਂ ਮਰਦਾਨੇ ਨੂੰ ਦਿੱਤਾ ਅਤੇ ਫੇਰ ਸਮੁੱਚੀ ਮਨੁੱਖਤਾ ਉਪਰ ਇਸ ਦੀ ਬਖਸ਼ਿਸ਼ ਕੀਤੀ

ਜਿਉਂਕਰ ਸੂਰਜ ਨਿਕਲਿਆ`` ਪੁਸਤਕ ਇਹ ਦਸਦੀ ਹੈ ਕਿ ਵਿਸ਼ਵ ਧਰਮਾਂ ਵਿਚ ਗੁਰੂ ਨਾਨਕ ਸਾਹਿਬ ਅਕਾਲ ਫਤਹਿ ਦੇ ਸੰਕਲਪ ਨੂੰ ਸਭ ਤੋਂ ਸੰਪੂਰਨ ਤੇ ਮੁਕੰਮਲ ਰੂਪ ਵਿਚ ਅਮਲ ਵਿਚ ਲਿਆਉਂਦੇ ਹਨ ਏਸੇ ਪੁਸਤਕ ਵਿਚ ਹਰਿੰਦਰ ਸਿੰਘ ਮਹਿਬੂਬ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਅਤੇ ਉਹਨਾ ਦੇ ਪਿਛੋਂ ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਕਵੀਆਂ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੇ ਕਾਵਿ-ਆਵੇਸ਼ ਰਾਹੀਂ ਇਹ ਦਰਸਾਇਆ ਹੈ ਕਿ ਵਿਸ਼ਵ ਦੇ ਵੱਖ-ਵੱਖ ਧਰਮਾਂ ਨੂੰ ਸਾਜਣ ਵਾਲੇ ਪੈਗੰਬਰਾਂ, ਗੁਰੂਆਂ ਅਤੇ ਅਵਤਾਰਾਂ ਨੂੰ ਉਹਨਾਂ ਦੇ ਆਪਣੇ ਯੁਗ ਵਿਚ ਕਿਸੇ ਵੀ ਸਮਕਾਲੀ ਮਹਾਨ ਕਵੀ ਨੇ ਅਜਿਹੀ ਬੁਲੰਦੀ ਅਤੇ ਉਚਾਈ ਤੋਂ ਪੇਸ਼ ਨਹੀਂ ਕੀਤਾ, ਜਿਵੇਂ ਕਿ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਸਮਕਾਲੀ ਕਵੀ ਭਾਈ ਗੁਰਦਾਸ ਅਤੇ ਥੋੜਾ ਸਮਾਂ ਪਿਛੋਂ ਆਉਣ ਵਾਲੇ ਕਵੀ ਭਾਈ ਨੰਦ ਲਾਲ ਜੀ ਨੇ ਪੇਸ਼ ਕੀਤਾ ਹੈ ਇਹਨਾਂ ਦੋਵਾਂ ਕਵੀਆਂ ਦੇ ਕਾਵਿ-ਆਵੇਸ਼ ਨੂੰ ਗੁਰੂ ਨਾਨਕ ਆਮਦ ਨਾਲ ਜਿਹੜੀ ਦਿਬ ਦ੍ਰਿਸ਼ਟੀ ਅਤੇ ਇਲਾਹੀ ਜ਼ੀਨਤ ਦੀ ਨੇੜਤਾ ਨਸੀਬ ਹੋਈ, ਉਸ ਨੇੜਤਾ ਦੇ ਸੰਪੂਰਨ ਪ੍ਰਕਾਸ਼ ਵਿਚੋਂ ਇਹਨਾਂ ਕਵੀਆਂ ਨੂੰ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਹਰ ਧਰਮ ਅਤੇ ਪੈਗੰਬਰ ਵਿਚੋਂ ਕੋਈ ਨਾ ਕੋਈ ਊਣਤਾ ਜ਼ਰੂਰ ਦਿਸੀ, ਭਾਵੇਂ ਕਿ ਇਹਨਾਂ ਕਵੀਆਂ ਨੇ ਗੁਰੂ ਨਾਨਕ ਸਾਹਿਬ ਸੱਚ ਦੇ ਪ੍ਰਕਾਸ਼ ਵਿਚੋਂ ਪਹਿਲੇ  ਧਰਮਾਂ ਦੀ ਸਹੀ ਪਹਿਚਾਣ ਕਰਵਾਉਂਦਿਆਂ ਉਹਨਾਂ ਦੀਆਂ ਵਿਸ਼ੇਸ਼ ਖੂਬੀਆਂ ਵੀ ਜ਼ਰੂਰ ਪ੍ਰਵਾਨ ਕੀਤੀਆਂ ਹਨ ਭਾਈ ਗੁਰਦਾਸ ਜੀ ਨੂੰ ਗੁਰੂ ਨਾਨਕ ਸੱਚ ਵਿਚੋਂ ਮਜ੍ਹਬਾਂ ਦਾ ਅਸਲ ਮੁਹਾਂਦਰਾ ਕਿਵੇਂ ਦਿਸਿਆ ਅਤੇ ਇਹਨਾਂ ਮਜ੍ਹਬਾਂ ਦੀ ਨਾਲ ਅਤੇ ਵਿਥ ਤੇ ਫੈਲੀ ਲੰਬੀ ਕਤਾਰ ਵਿਚ ਹਨੇਰੇ ਦਾ ਮੌਜੂਦ ਹੋਣਾ ਆਦਿ ਨੂੰ ਭਾਈ ਗੁਰਦਾਸ ਨੇ ਬਾਖੂਬੀ ਨਿਭਾਇਆ ਹੈ ਜਦੋਂ ਕਿ ਉਹਨਾਂ ਦੇ ਆਵੇਸ਼ ਦਾ ਮੂਲ ਆਧਾਰ ਗੁਰੂ ਨਾਨਕ ਸੱਚ ਦੇ ਪ੍ਰ੍ਰ੍ਰਕਾਸ਼ ਦਾ ਸਿਦਕ ਹੀ ਆਖਿਆ ਜਾ ਸਕਦਾ ਹੈ ਹਰਿੰਦਰ ਸਿੰਘ ਮਹਿਬੂਬ ਦੀ ਪਹਿਲੀ ਪੁਸਤਕ ਵਿਚੋਂ ਇਸ ਦਾ ਹਵਾਲਾ ਪੇਸ਼ ਕਰਦੇ ਹੋਏ, ਉਪਰੋਕਤ ਪੱਖ ਨੂੰ ਦ੍ਰਿੜ੍ਹ ਕਰਵਾਉਣ ਦਾ ਜਤਨ ਕਰਦੇ ਹਾਂ

ਭਾਈ ਗੁਰਦਾਸ ਦੇ ਵਿਵੇਕ ਵਿਚ ਗੁਰੂ ਨਾਨਕ ਸੱਚ ਅਤੇ ਗੁਰੂ ਨਾਨਕ ਹੋਂਦ ਦੀ ਇਕ ਐਸੀ ਤਾਕਤ ਹੈ, ਜਿਸਨੇ ਸਾਰੇ ਮਨੁੱਖੀ ਗੁਨਾਹਾਂ ਨੂੰ ਆਖਰੀ ਇਨਸਾਫ ਦੀ ਹਜ਼ੂਰੀ ਵਿਚ ਬੁਲਾਇਆ ਹੈ, ਜਮ ਦੇ ਭੈਅ ਤੋਂ ਬਾਹਰ ਇਕ ਸਿਦਕ ਅਪਣਾ ਲਿਆ ਹੈ, ਜਿਸ ਨੇ ਫਲਸਫਿਆਂ ਦੀ ਨਿਪੁੰਨਤਾ, ਰਿਧੀਆਂ-ਸਿਧੀਆਂ ਦੇ ਲਤੀਫ ਜੁਗਤੀ, ਵੇਦਾਂਤ ਦੀ ਮਹਾਨ ਸੁਰਤਿ, ਕਰਾਮਾਤਾਂ ਅਤੇ ਸੂਰਮਿਆਂ ਦੀ ਪੈਰਾਂ ਹੇਠੋਂ ਜ਼ਮੀਨ ਨੂੰ ਫਿਸਲਦੀ ਵੇਖ ਲਿਆ, ਪਰ ਇਸ ਵੀਰਾਨੀ ਵਿਚ ਵੀ ਕਿਸੇ ਆਸਰੇ ਨੂੰ ਟੋਲ ਲਿਆ ਹੈ ਇਸ ਉਚੀ ਸੁਰਤਿ ਨੇ ਹਰ ਚੀਜ਼ ਦੀ ਉਪਰ ਦਾ ਭੇਦ ਪਾ ਲਿਆ ਹੈ ਹਰ ਪੜਾਅ ਉਤੇ ਵੱਖ-ਵੱਖ ਰੂਹਾਨੀ ਤਜਰਬਿਆਂ ਨੂੰ ਪਰਖ ਲਿਆ ਹੈ, ਪੈਗੰਬਰਾਂ ਦੇ ਫੈਸਲੇ ਸੁਣ ਲਏ ਹਨ, ਆਤਮਾਂ ਦੇ ਚੋਜਾਂ ਨੂੰ ਜਾਂਚ ਲਿਆ ਹੈ, ਕੌਮਾਂ ਨਾਲ ਸਾਂਝ ਪਾ ਕੇ ਵਿਜੋਗ ਨੂੰ ਵਿਹਾਜਿਆ ਹੈ ਅਤੇ ਵੱਖ-ਵੱਖ ਉਪਦੇਸ਼ਾਂ ਦੀ ਹੰਢਣਸਾਰੀ ਜਾਣ ਲਈ ਹੈ ਗੁਰਮੁਖ ਗੁਰੂ ਨਾਨਕ ਸਾਹਿਬ ਦਾ ਨਿਰੰਤਰ ਅਹਿਸਾਸ ਹੈ (43-44)

 

''ਸਹਿਜੇ ਰਚਿਓ ਖਾਲਸਾ`` ਦੀ ਦੂਸਰੀ ਕਿਤਾਬ :

''ਅਕਾਲ ਫਤਹਿ

ਹਰਿੰਦਰ ਸਿੰਘ ਮਹਿਬੂਬ ਨੇ ''ਸਹਿਜੇ ਰਚਿਓ ਖਾਲਸਾ`` ਨਾ ਦੀ ਵੱਡੀ ਅਕਾਰੀ ਪੁਸਤਕ ਦੀ ਦੂਸਰੀ ਕਿਤਾਬ ਦਾ ਨਾਂ ਵੀ ਉਹਨਾਂ ਨੇ ਆਪਣੇ ਸਵੈ-ਸਿਰੇ ਸੰਕਲਪ ਅਕਾਲ ਫਤਹਿ ਨੂੰ ਹੀ ਦਿੱਤਾ ਹੈ ਅਕਾਲ ਫਤਹਿ ਦੇ ਸੰਕਲਪ ਦੀ ਲੋੜਵੰਦ ਜਾਣਕਾਰੀ ਪਹਿਲੀ ਕਿਤਾਬ ਵਿਚ ਤਸੱਲੀ ਬਖਸ਼ ਢੰਗ ਨਾਲ ਦਿੱਤੀ ਗਈ ਹੈ ਪ੍ਰੰਤੂ ਸੱਤਵੀਂ ਕਿਤਾਬ ''ਮਜ੍ਹਬਾਂ ਦਾ ਸਫਰ`` ਵਿਚ ਇਹ ਸਵੈ-ਸਿਰਜਿਆ ਸੰਕਲਪ ਵਿਸ਼ਵ ਧਰਮਾਂ ਦੀ ਰੂਹਾਨੀ ਮੰਜ਼ਿਲ ਦੀ ਪ੍ਰਾਪਤੀ ਦੇ ਪ੍ਰਸੰਗ ਵਿਚ ਉਹਨਾਂ ਦੀ ਦੈਵੀ ਪਹਿਚਾਣ ਕਰਵਾਉਣ ਵਿਚ ਵਿਸ਼ੇਸ਼ ਤੌਰ `ਤੇ ਸਹਾਈ ਹੁੰਦਾ ਹੈ ਇਸ ਦੂਸਰੀ ਕਿਤਾਬ ''ਅਕਾਲ ਫਤਹਿ`` ਵਿਚ ਲੇਖਕ ਨੇ ਦੂਸਰੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਤੱਕ ਦੇ ਗੁਰੂ ਸਫਰ ਦੇ ਨਿਰਵਿਘਨ ਰੂਹਾਨੀ ਤਾਲ ਦੀ ਹਰ ਗੁਰੂ ਦੇ ਪ੍ਰਸੰਗ ਵਿਚ ਵਿਸ਼ੇਸ਼ ਅਤੇ ਵਿਲੱਖਣ ਪਹਿਚਾਣ ਕਰਵਾਈ ਹੈ ਇਸ ਪੁਸਤਕ ਦਾ ਅਦ੍ਰਿਸ਼ਟ ਦੈਵੀ ਨਿਯਮ ਪ੍ਰਬੰਧ ਪੂਰਨ ਸਿੰਘ ਦੀ ਪੁਸਤਕ ''ਦੀ ਟੈØੱਨ ਮਾਸਟਰਜ਼`` ਨਾਲ ਕੁੱਝ ਹੱਦ ਤੱਕ ਜ਼ਰੂਰ ਮੇਲ ਖਾਂਦਾ ਹੈ; ਭਾਵੇਂ ਕਿ ਪੂਰਨ ਸਿੰਘ ਨੇ ਦਸ ਗੁਰੂ ਸਾਹਿਬਾਨ ਦੇ ਜੀਵਨ ਨੂੰ ਗੁਰਬਾਣੀ ਦੀ ਅਧਿਆਤਮਕ ਰਮਜ਼ ਦੇ ਅਨੁਕੂਲ ਵਿਚਰਦਿਆਂ ਵਿਖਾਉਣ ਸਬੰਧੀ ਅਤਿ ਸੰਜਮ ਭਰੀ ਵਿਆਖਿਆ ਕੀਤੀ ਹੈ ਹਰਿੰਦਰ ਸਿੰਘ ਮਹਿਬੂਬ ਨੇ ''ਸਹਿਜੇ ਰਚਿਓ ਖਾਲਸਾ`` ਪੁਸਤਕ ਵਿਚ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਕਿਤਾਬ ਪੂਰੀ ਦੀ ਪੂਰੀ ਸਮਰਪਣ ਕੀਤੀ ਹੈ, ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਏਸੇ ਪੁਸਤਕ ਦੀ ਚੌਥੀ ਕਿਤਾਬ ਸਾਰੀ ਦੀ ਸਾਰੀ ਭੇਟ ਕੀਤੀ ਹੈ ਪ੍ਰੰਤੂ ਦੂਸਰੇ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਜੀ ਤੱਕ ਨੂੰ ਸਾਰੀ ਦੀ ਸਾਰੀ ਦੂਸਰੀ ਕਿਤਾਬ ''ਅਕਾਲ ਫਤਹਿ`` ਭੇਟ ਕੀਤੀ ਗਈ ਹੈ ਭਾਵ ਇਸ ਪੁਸਤਕ ਵਿਚ ਵਿਚਕਾਰਲੇ ਅੱਠ ਗੁਰੂ ਸਹਿਬਾਨ ਦੀ ਜਿੰਦਗੀ ਦੇ ਉਹਨਾ ਬੇਮਿਸਾਲ ਪੱਖਾਂ ਅਤੇ ਸਾਖੀਆਂ ਨੂੰ ਆਧਾਰ ਬਣਾਇਆ ਗਿਆ ਹੈ, ਜਿਹੜੇ ਕਿ ਗੁਰੂ ਸਾਹਿਬਾਨ ਦੇ ਜੀਵਨ ਅਮਲ ਵਿਚੋਂ ਗੁਰਬਾਣੀ ਦਾ ਹੂਬਹੂ ਜ਼ਹੂਰ (Menifestation) ਕਰਨ ਸਬੰਧੀ ਵਿਸ਼ੇਸ਼ ਤੌਰ `ਤੇ ਸਹਾਈ ਹੁੰਦੇ ਹਨ ਇਸ ਪੁਸਤਕ ''ਅਕਾਲ ਫਤਹਿ`` ਵਿਚ ਲੇਖਕ ਦੀ ਮਹਾਨ ਪ੍ਰਤਿਭਾ ਦੀ ਪਹਿਚਾਣ ਇਹ ਹੈ ਕਿ ਏਥੇ ਉਹਨਾ ਨੇ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੇ ਸਬੰਧ ਵਿਚ ਪਹਿਲੀ ਵਾਰ ਮੰਨਣ ਯੋਗ ਢੰਗ ਨਾਲ ਇਹ ਸਾਬਤ ਕੀਤਾ ਹੈ, ਕਿ ਇਹ ਜ਼ਰੂਰੀ ਨਹੀਂ ਸੀ ਕਿ ਹਰ ਗੁਰੂ ਹੀ ਬਾਣੀ ਰਚੇ ਸਗੋਂ ਜ਼ਰੂਰੀ ਇਹ ਸੀ ਕਿ ਬਾਣੀ ਭਾਵੇਂ ਕਿਸੇ ਵੀ ਗੁਰੂ ਨੇ ਕਿਉਂ ਨਾ ਰਚੀ ਹੋਵੇ, ਪ੍ਰੰਤੂ ਹਰ ਗੁਰੂ ਉਸ ਬਾਣੀ ਦਾ ਜ਼ਿੰਦਗੀ ਦੇ ਅਮਲ ਵਿਚ ਆਪਣੀ ਤਰ੍ਹਾਂ ਵੱਖਰੇ-ਵੱਖਰੇ ਪ੍ਰਸੰਗ ਵਿਚ ਪ੍ਰਕਾਸ਼ ਕਰੇ ਭਾਵੇਂ ਕਿ ਗੁਰੂ ਸਾਹਿਬਾਨ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਖ  ਕਰਕੇ ਨਹੀਂ ਵੇਖਿਆ ਜਾ ਸਕਦਾ, ਪ੍ਰੰਤੂ ਲੇਖਕ ਨੇ ਏਥੇ ਇਹ ਸਪਸ਼ਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਦਸਵੇਂ ਗੁਰੂ ਸਾਹਿਬ ਤੱਕ ਦੀ ਨਿਰਵਿਘਨ ਰੂਹਾਨੀਅਤ ਦੇ ਸਫਰ ਵਿਚ ਹਰ ਗੁਰੂ ਦਾ ਕਾਰਜ ਉਸ ਦੇ ਸਥਾਨ ਅਤੇ ਪਾਵਨ ਜਿਸਮ ਦੇ ਅਨੁਸਾਰ ਵੱਖਰਾ ਅਤੇ ਵਿਸ਼ੇਸ਼ ਸੀ, ਕਿਉਂਕਿ ਦਸ ਗੁਰੂ ਸਾਹਿਬਾਨ ਦੇ ਕਾਰਜਕਾਲ ਤੱਕ ਨਿਭਣ ਲਈ ਕੇਵਲ ਗੁਰੂ ਨਾਨਕ ਸਾਹਿਬ ਦਾ ਇਕੋ ਸਰੀਰ ਕਾਫੀ ਨਹੀਂ ਸੀ ਕੁਦਰਤ ਦੇ ਨਿਯਮ ਅਨੁਸਾਰ ਸਰੀਰ ਦੀ ਭਾਵੇਂ ਸੀਮਾ ਹੈ, ਪ੍ਰੰਤੂ ਸਰੀਰ ਰਾਹੀਂ ਆਉਣ ਵਾਲੀ ਗੁਰੂ ਲਿਵ ਦੀ ਸੀਮਾਂ ਨਹੀਂ ; ਇਸ ਲਈ ਗੁਰੂ ਲਿਵ ਆਪਣੇ ਕਾਰਜ ਦੀ ਪੂਰਤੀ ਅਨੁਸਾਰ ਅੱਗੇ ਤੋਂ ਅੱਗੇ ਜਿਸਮ ਸਾਜਦੀ ਰਹੀ ਹੈ ਹਰ ਗੁਰੂ ਦੀ ਗੁਰੂਤਵ ਦੇ ਪੱਖ ਤੋਂ ਨਿੱਕੀ ਵੱਡੀ ਉਮਰ ਦਾ ਨਿਯਮ ਪ੍ਰਬੰਧ ਵੀ ਏਸੇ ਦ੍ਰਿਸ਼ਟੀ ਵਿਚ ਜ਼ਾਹਿਰ ਹੋ ਜਾਂਦਾ ਹੈ ਦੂਸਰੇ ਗੁਰੂ ਸਾਹਿਬਾਨ ਤੋਂ ਲੈ ਕੇ ਨੌਵੇਂ ਗੁਰੂ ਤੱਕ ਦੇ ਹਰ ਗੁਰੂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦਾ ਮੁਕੰਮਲ ਦੈਵੀ ਪ੍ਰਕਾਸ਼ ਅਭੇਦ ਸੀ ਹਰ ਗੁਰੂ ਆਪਣੇ-ਆਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਸਫਿਆਂ ਦਾ ਸਮੂਹਿਕ ਦੈਵੀ ਪ੍ਰਕਾਸ਼ ਸੀ ਭਾਵ ਹਰ ਗੁਰੂ ਦਾ ਸਰੀਰ ਨਾਲ ਭਾਵੇ ਦੈਵੀ ਅੱਖਰ (Word in Flesh) ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਰਾਹੀਂ 1430 ਸਫਿਆਂ ਵਿਚ ਜਿਹੜਾ ਇਲਹਾਮ ਦਾ ਬੁਲੰਦ ਉਚਾਈ ਵਾਲਾ ਪੈਂਡਾ ਤਹਿ ਕੀਤਾ, ਉਹ ਸਾਰਾ ਸਫਰ ਗੁਰੂ ਦੇ ਜਿਸਮ ਜਿਸਨੂੰ ਨਾਮ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਵਿਚ ਇਕੋ ਵੇਲੇ ਮੌਜੂਦ ਸੀ ਜੋ ਲੇਖਕ ਦਾ ਕਮਾਲ ਏਥੇ ਇਹ ਹੈ ਕਿ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਨੌਵੇਂ ਗੁਰੂ ਤੱਕ ਦੇ ਗੁਰੂ ਕਾਲ ਵਿਚੋਂ ਕਿਸੇ ਵੀ ਗੁਰੂ ਤੇ ਧਿਆਨ ਧਰਨ ਨਾਲ ਉਸ ਦੇ ਅੱਖਰ ਰੂਪ ਸਰੀਰ ਭਾਵ ਨਾਮ ਵਿਚੋਂ ਮੁਕੰਮਲ ਗੁਰੂ ਗ੍ਰੰਥ ਸਾਹਿਬ ਨੂੰ ਪਹਿਚਾਣਿਆ  ਜਾ ਸਕਦਾ ਹੈ ਭਾਵ ਹਰ ਗੁਰੂ ਦਾ ਸਰੀਰ ਜਾਂ ਨਾਮ ਆਪਣੇ ਆਪ ਵਿਚ ਮੁਕੰਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਸ ਪੁਸਤਕ ਵਿਚ ਲੇਖਕ ਨੇ ਆਪਣੀ ਅਧਿਆਤਮਕ ਦ੍ਰਿਸ਼ਟੀ ਦੀ ਦੀਰਘਾ ਤੇ ਵਿਸ਼ਾਲ ਕਾਵਿ-ਆਵੇਸ਼ ਰਾਹੀਂ ਇਹ ਦਰਸਾਇਆ ਹੈ ਕਿ ਭਾਵੇਂ ਹਰ ਗੁਰੂ ਨੇ ਬਾਣੀ ਨਹੀਂ ਰਚੀ, ਪ੍ਰੰਤੂ ਗੁਰੂ ਸਾਹਿਬਾਨ ਨੇ ਬਾਣੀ ਲਿਖਣ ਦੇ ਨਾਲ ਇਸ ਦਾ ਅਮਲ ਵਿਚ ਜ਼ਹੂਰ ਕਰਨਾ ਹੋਰ ਵੀ ਲਾਜ਼ਮੀਂ ਮੰਨਿਆ ਹੈ ਜੇਕਰ ਬਾਣੀ ਦੀ ਗਵਾਹੀ ਜੀਵਨ ਅਮਲ ਵਿਚੋਂ ਪ੍ਰਾਪਤ ਨਹੀਂ ਹੁੰਦੀ ਤਾਂ ਇਹ ਇਕ ਇਲਹਾਮ (Revelation) ਵਾਲਾ ਧਰਮ ਗ੍ਰੰਥ ਜਾਂ ਪਾਠ ਗ੍ਰੰਥ ਹੋਣ ਦੀ ਥਾਂ ਨਿਰੋਲ ਕੋਰਾ ਦਰਸ਼ਨ ਹੀ ਆਖੀ ਜਾ ਸਕਦੀ ਹੈ ਭਗਵਦ ਗੀਤਾ ਅਤੇ ਵੇਦਾਂਤ ਦੇ ਖੁਸ਼ਕ ਫਲਸਪੇ ਨੂੰ ਲੇਖਕ ਨੇ ਇਸ ਪੁਸਤਕ ਵਿਚ ਹੀ ਏਸੇ ਲਈ ਧਰਮ ਗ੍ਰੰਥਾਂ ਦਾ ਰੁਤਬਾ ਹਾਸਲ ਕਰਨ ਵਾਲੇ ਨਹੀਂ ਮੰਨਿਆਂ ਵਿਸ਼ਵ ਪ੍ਰਸਿੱਧ ਚਿੰਤਕ ਫਰਿਥ ਜਾਫ ਸ਼ੂਨ ਦਾ ਵਿਚਾਰ ਵੀ ਭਾਗਵਤ ਕੀਤਾ ਅਤੇ ਵੇਦਾਂਤ ਦੇ ਸਬੰਧ ਵਿਚ ਮਹਿਬੂਬ ਨਾਲ ਹੀ ਮੇਲ ਖਾਂਦਾ ਹੈ ਗੁਰੂ ਅੰਗਦ ਸਾਹਿਬ ਦੇ ਗੁਰੂ ਬਣਨ ਤੋਂ ਪਹਿਲਾਂ ਉਹਨਾਂ ਨੂੰ ਭਾਰਤੀ ਧਰਮਾਂ ਦੇ ਸਬੰਧ ਵਿਚ ਗੁਰੂ ਨਾਨਕ ਸਾਹਿਬ ਦੀ ਰੂਹਾਨੀਂ ਵਿਲੱਖਣਤਾ ਕਿਸ ਅੰਦਾਜ਼ ਵਿਚ ਦਿਸੀ ਕਿ ਗੁਰੂ ਅੰਗਦ ਸਾਹਿਬ ਖੁਦ ਹੀ ਗੁਰੂ ਨਾਨਕ ਸਾਹਿਬ ਦੇ ਤੀਸਰੇ ਰਾਹ ਦਾ ਇਕ ਅਨਿਖੜ ਅੰਗ ਬਣ ਗਏ

ਸੋ ਇਸ ਵਿਸ਼ਾਲ ਅੰਤਰੀਵ ਇਤਿਹਾਸ ਦੀਆਂ ਅਨੇਕਾਂ ਸ਼ਾਖਾਂ, ਆਪਣਾ ਆਖਰੀ ਰੂਪ ਵੇਖਣ ਦੇ ਚਾਅ ਨਾਲ, ਆਪਣੇ-ਆਪ ਨੂੰ ਆਖਰੀ ਰਣ ਵੱਲ ਲਿਜਾਣ ਦੀ ਤੀਬਰ ਭਾਵਨਾ ਨਾਲ, ਆਵੇਸ਼ਾਂ ਦਾ ਪੰਧ ਮੁਕਾ ਲੈਣ ਦੀ ਤੇਜ਼ੀ ਨਾਲ ਅਤੇ ਸੰਪੂਰਨ ਤੌਰ ਤੇ ਨਮੂਦਾਰ ਹੋਣ ਦੀ ਹੁਬ ਨਾਲ ਗੁਰੂ ਨਾਨਕ ਸਾਹਿਬ ਦੀ ਹਸਤੀ ਵਿਚ ਇੰਞ ਇਕੱਠੀਆਂ ਹੁੁੱਲ ਪਈਆਂ, ਜਿਵੇਂ ਲੱਖਾਂ ਦਰਿਆ ਅਗਾਹ ਡੂੰਘਾਣਾ ਤੱਕ ਖੁੱਭੇ ਹੋਏ ਕਿਸੇ ਇਕ ਕੇਂਦਰ ਵਿਚ ਡੁੱਬ ਜਾਣ, ਜਾਂ ਜਿਵੇਂ ਬ੍ਰਹਿਮੰਡ ਦੀਆਂ ਅਗੰਮ-ਅਸੰਖ ਰਿਸ਼ਮਾਂ ਲਹਿੰਦੀਆਂ ਲਹਿੰਦੀਆਂ ਕਿਸੇ ਇਕਥਲੀ ਸੂਰਜ ਉਤੇ ਲਹਿ ਜਾਣ

ਸੋ ਐਸੇ ਗੁਰੂ ਨਾਨਕ ਜੀ ਨੂੰ ਲਹਿਣਾ ਮਿਲੇ, ਉਹਨਾਂ ਦੇ ਤੀਸਰੇ ਰਾਹ ਨੂੰ ਪਛਾਣਿਆਂ, ਪਛਾਣ ਦੇ ਪਛਾਣਦੇ ਆਪ ਹੀ ਤੀਸਰਾ ਰਾਹ ਬਣ ਗਏ ਇਸ ਭਾਰੀ ਦਰਿਆ ਨੂੰ ਪਾਰ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੀ ਸੱਚੀ ਦਰਗਾਹ ਦਾ ਸੱਚਾ ਨਿਸ਼ਾਨ ਵੇਖਿਆ। (1103)

ਹਰਿੰਦਰ ਸਿੰਘ ਮਹਿਬੂ ਨੇ ਗੁਰੂ ਅੰਗਦ ਸਾਹਿਬ ਦੇ ਪ੍ਰਸੰਗ ਵਿਚ ਇਹ ਵੀ ਦਰਸਾਇਆ ਕਿ ਉਹਨਾਂ ਰਾਹੀਂ ਧਾਰੇ ਗੁਰੂ ਮਾਰਗ ਦੇ ਨਾਲ ਉਹਨਾਂ ਰਾਹੀਂ ਰਚੀ ਬਾਣੀ, ਗੁਰਮੁਖੀ ਅੱਖਰ ਅਤੇ ਲੰਗਰ ਦੀ ਆਪਣੀ ਆਪਣੀ ਥਾਂ ਦੀ ਕੀ ਰੂਹਾਨੀ ਮਹੱਤਤਾ ਹੈ ਲੇਖਕ ਨੇ ਗੁਰੂ ਅੰਗਦ ਸਾਹਿਬ ਦੇ ਸਬੰਧ ਵਿਚ ਹਮਾਯੂੰ ਦੀ ਅੱਧ ਖਿਚੀ ਤਲਵਾਰ ਦੇ ਗਜ਼ਬ ਨੂੰ ਵੀ ਏਥੇ ਗੁਰੂ ਅਹਿੰਸਾ ਅੱਗੇ ਇਬਾਦਤ ਦਾ ਸੱਜਦਾ ਬਣ ਕੇ ਲੇਟਦਿਆਂ ਵਿਖਾਇਆ ਹੈ

 

ਤੀਸਰੇ ਗੁਰੂ ਅਮਰਦਾਸ ਜੀ ਜਦੋਂ ਗੁਰੂ ਬਣੇ ਉਸ ਵੇਲੇ ਉਹਨਾ ਦੀ ਉਮਰ 73 ਸਾਲ ਦੇ ਲਗਭਗ ਸੀ ਸੁਖਮਨੀ ਸਾਹਿਬ ਵਿਚ ਆਉਂਦਾ ਹੈ ਕਿ ''ਪ੍ਰਭੂ ਕਾ ਸਿਮਰਨ ਅਨਦਿਨ ਜਾਗੈ``, ਭਾਵ ਗੁਰੂ ਲਿਵ ਨਾਲ ਇਕ ਮਿਕ ਸਿਮਰਨ ਵਿਚ ਲੀਨ ਸਰੀਰ ਦਿਨ ਅਤੇ ਰਾਤ ਅਥਾਹ ਪ੍ਰੇਰਨਾਂ ਦਾ ਸੋਮਾ ਭਾਵ ਲਗਾਤਾਰ ਜਾਗਰਤ ਰਹਿੰਦਾ ਹੈ ਅਜਿਹੇ ਪ੍ਰੇਰਤ ਅਤੇ ਜਾਗਰਤ ਸਰੀਰ ਉਪਰ ਉਮਰ ਦੀ ਸੀਮਾਂ ਲਾਗੂ ਨਹੀਂ ਹੁੰਦੀ ਵਿਸ਼ਵ ਪ੍ਰਸਿੱਧ ਚਿੰਤਕਾਂ ਰੈਨੇਗੁਈਨਾਨ, ਫਰਿਥਜਾਫ ਸ਼ੂਨ ਅਤੇ ਮਾਰਟਨ ਲਿੰਗਜ਼ ਨੇ ਇਹ ਸਾਂਝਾ ਮੱਤ ਪੇਸ਼ ਕੀਤਾ ਹੈ ਕਿ ਆਧੁਨਿਕ ਦੌਰ ਦਾ ਮਨੁੱਖ ਪਤਨ ਦੇ ਸਭ ਤੋਂ ਨੀਵੇਂ ਮਯਾਰ ਤੇ ਪਹੁੰਚ ਚੁੱਕਿਆ ਹੈ ਰੂਹਾਨੀਅਤ ਦੇ ਪੱਖ ਤੋਂ ਇਸ ਵੀਹਵੀਂ ਸਦੀ ਤੋਂ ਲੈ ਕੇ ਪਿਛਲੇ ਦੋ ਹਜ਼ਾਰ ਸਾਲ ਤੱਕ ਦੇ ਸਮੇਂ ਨੂੰ ਅਸੀਂ ਬੁਢਾਪੇ ਦਾ ਯੁੱਗ ਹੀ ਆਖ ਸਕਦੇ ਹਾਂ, ਭਾਵੇਂ ਕਿ ਮਨੁੱਖ ਜੀਵਨ ਦੇ ਕਿਸੇ ਵੀ ਪੜਾਅ ਵਿਚੋਂ ਕਿਉਂ ਨਾ ਲੰਘ ਰਿਹਾ ਹੋਵੇ (ਬਚਪਨ, ਜਵਾਨੀ, ਬੁਢਾਪਾ) ਗਰੂ ਅਮਰਦਾਸ ਜੀ ਦੇ ਵੱਡੀ ਉਮਰ ਵਿਚ ਗੁਰਗੱਦੀ ਸੰਭਾਲਣ ਵੇਲੇ ਉਹ ਰੂਹਾਨੀਅਤ ਦੇ ਪੱਖ ਤੋਂ ਭਰ ਜਵਾਨ ਸਨ ਰੂਹਾਨੀਅਤੇ ਨੂੰ ਧਾਰਨ ਕਰਨ ਵਾਲੇ ਸਰੀਰ ਤੇ ਉਮਰ ਦੇ ਕਿਸੇ ਵੀ ਪੜਾਅ ਤੇ ਬੁਢਾਪਾ ਲਾਗੂ ਨਹੀਂ ਹੁੰਦਾ, ਇਸ ਦੀਆਂ ਅਨੇਕ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਪ੍ਰੰਤੂ ਏਥੇ ਮਾਰਟਿਨ ਲਿੰਗਜ਼ ਦਾ ਹਵਾਲਾ ਉਪਰੋਕਤ ਸਬੰਧੀ ਦੇਣਾ ਹੀ ਯੋਗ ਸਮਝਦੇ ਹਾਂ, ਤਾਂ ਕਿ ਗੁਰੂ ਅਮਰਦਾਸ ਜੀ ਦੀ ''ਅਨਦਿਨੁ ਜਾਗਣ) ਦੀ ਅਵਸਥਾ ਦਾ ਰਾਜ਼ ਬੇਨਕਾਬ ਹੋ ਸਕੇ ਤਾਂ ਕਿ ਗੁਰੂਆਂ, ਪੈਗੰਬਰਾਂ, ਸੰਤਾਂ, ਫਕੀਰਾਂ, ਯੋਗੀਆਂ, ਸੰਨਿਆਸੀਆਂ, ਜੋਧਿਆਂ ਅਤੇ ਆਸ਼ਕਾਂ ਆਦਿ ਉਪਰ ਉਮਰ ਦਾ ਬੰਧਨ ਲਾਗੂ ਨਹੀਂ ਹੁੰਦਾ :

          Christendom had been allowed a "fresh flowering", precariously set through it was within the old age of the great cycle. IT could not last : all too quickly and easily it was drawn into the main cosmic current of degeneration, with the result that to day there is nothing to modify. The greater cycle's old age which is, on the contrary, reinforced by the old age of all the lesser cycles which it contains. It can therefore be said, macrocosmically speaking, That all men alive to day, whatever their years, are 'old' ; and the question arises, for each individual, which aspect of old age, The positive or the negative, will he or she represent in the macrocosm, that is in the human collectivity taken as a whole, and how active or passive will each be in this respect (62-63)

ਹਰਿੰਦਰ ਸਿੰਘ ਮਹਿਬੂਬ ਨੇ ਕਲਜੁੱਗ ਦੇ ਲੰਮੇ ਦੌਰ ਦੇ ਪ੍ਰਸੰਗ ਵਿਚ ਗੁਰੂ ਅਮਰਦਾਸ ਜੀ ਦੇ 73 ਸਾਲਾਂ ਦੇ ਸਮੇਂ ਦੀ ਵੱਡੀ ਉਮਰ ਤੋਂ ਉਹਨਾਂ ਨੂੰ ਪਾਰਗਾਮੀ ਹੁੰਦਿਆਂ ਵਿਖਾਇਆ ਹੈ ਜਿਵੇਂ ਰੂਹਾਨੀਅਤ ਅਤੇ ਸੱਚ ਕਦੀ ਕਾਲ ਦੇ ਜ਼ਰਜ਼ਰੇ ਪਣ ਨੂੰ ਕਬੂਲ ਨਹੀਂ ਕਰਦੇ, ਏਸੇ ਤਰ੍ਹਾਂ ਰੂਹਾਨੀਅਤ ਅਤੇ ਸੱਚ ਨਾਲ ਲਗਾਤਾਰ ਇਕਮਿਕ ਗੁਰੂ ਜਿਸਮ ਲੌਕਿਕ ਸੰਸਾਰ ਦੀ ਉਮਰ ਦੀ ਗਤੀ ਦੇ ਬੰਧਨਾਂ ਤੋਂ ਸਦਾ ਹੀ ਸੁਤੰਤਰ ਹੁੰਦਾ ਹੈ ਉਪਰੋਕਤ ਪੱਖ ਨੂੰ ਦ੍ਰਿੜ ਕਰਵਾਉਣ ਲਈ ਅਸੀਂ ਹਰਿੰਦਰ ਸਿੰਘ ਮਹਿਬੂਬ ਦੇ ਆਪਣੇ ਵਿਚਾਰ ਗੁਰੂ ਅਮਰਦਾਸ ਜੀ ਸਬੰਧੀ ਗੁਰੂ ਬਣਨ ਤੋਂ ਪਹਿਲਾਂ ਦੀ ਉਹਨਾ ਦੀ ਜਾਗਰਤ ਅਵਸਥਾ ਸਬੰਧੀ ਦੇਣੇ ਅਤਿ ਯੋਗ ਸਮਝਦੇ ਹਾਂ :

ਗੁਰੂ  ਅੰਗਦ ਸਾਹਿਬ ਦੇ ਇਸ਼ਨਾਨ ਲਈ ਅੰਮ੍ਰਿਤ ਵੇਲੇ ਸਿਰ ਉØੱਤੇ ਘੜਾ ਉਠਾਕੇ ਬਾਬਾ ਅਮਰਦਾਸ (ਫੇਰ ਗੁਰੂ ਅਮਰਦਾਸ) ਜੀ ਵਗਦੇ ਹੋਏ ਬਿਆਸ ਦਰਿਆ ਦੇ ਪੱਤਣਾ ਉØੱਤੇ ਕਈ ਸਾਲ ਫੇਰੀ ਪਾਉਂਦੇ ਰਹੇ, ਅਤੇ ਪਾਣੀ ਦਾ ਘੜਾ ਚਾਕੇ ਸੱਚੇ ਪਾਤਸ਼ਾਹ ਦੀ ਦਰਗਾਹ ਵੱਲ ਪਰਤ ਜਾਂਦੇ ਰਹੇ, ਇਹ ਕੋਈ ਸਾਧਾਰਨ ਜੇਹੀ ਸੇਵਾ ਨਹੀਂ ; ਇਹ ਡੂੰਘੀ ਹਕੀਕਤ ਵਾਲੀ ਕਹਾਣੀ ਹੈ ਦਰਿਆਵਾਂ ਨਾਲ ਸਾਡੇ ਗੁਰਾਂ ਨੇ ਅਨਿਖੜ ਰਿਸ਼ਤੇ ਹਨ, ਇਹਨਾਂ ਦੇ ਸੁਮੇਲ ਵਿਚੋਂ ਬਹੁਤ ਡੂੰਘੀਆਂ ਰਮਜ਼ਾਂ ਜਾਗਦੀਆਂ ਰਹੀਆਂ ਹਨ ਦਰਿਆ ਸਿਖ ਗੁਰਾਂ ਦੇ ਐਨੇ ਨੇੜੇ ਹਨ, ਜਿਵੇਂ ਛੇਵੇਂ ਪਾਤਸ਼ਾਹ ਦੇ ਆਲੇ ਦੁਆਲੇ ਮੀਰੀ ਪੀਰੀ ਦੀਆਂ ਲਟਕਦੀਆਂ ਦੋ ਤਲਵਾਰਾਂ ਬਿਆਸ ਦੇ ਪੱਤਣਾਂ ਉØੱਤੇ ਪਾਣੀ ਦਾ ਘੜਾ ਤਰਦੇ ਹੋਏ ਬਾਬਾ ਅਮਰਦਾਸ ਜੀ ''ਸਾਚੀ ਲਿਵੈ`` ਨਾਲ ਗੁਰੂ ਅੰਗਦ ਸਾਹਿਬ ਵੇਖਦੇ ਸਨ, ਜਿਸ ਬਿਨਾਂ ਕਿ ''ਦੇਹ ਨਿਮਾਣੀ`` ਹੈ ਉਹਨਾਂ ਅੰਦਰ ਦਿਤ ਅਤੇ ਨਾਮ ਦਾ ਸੰਗੀਤਕ ਮੇਲ ਹੋ ਰਿਹਾ ਸੀ ਬਿਆਸ ਦੀ ਫਰਜੀ ਇਕਾਂਤ ਗੁਰੂ ਅੰਗਦ ਸਾਹਿਬ ਦੀ ਨਦਰ ਨਾਲ ਭਰਪੂਰ ਸੀ। (114)

ਹਰਿੰਦਰ ਸਿੰਘ ਮਹਿਬੂਬ ਨੇ ਗੁਰੂ ਅਮਰਦਾਸ ਜੀ ਦੇ ਗੁਰੂ ਮਾਰਗ ਨੂੰ ਅਧਿਆਤਮਕ ਦ੍ਰਿਸ਼ਟੀ (Metaphysical vision) ਦੇ ਅਜਿਹੇ ਅਛੋਹ ਅਤੇ ਬੁਲੰਦ ਅੰਦਾਜ਼ ਰਾਹੀਂ ਪੇਸ਼ ਕੀਤਾ ਹੈ ਕਿ ਉਹਨਾਂ ਦੇ ਜੀਵਨ ਮਾਰਗ ਦੇ ਗੁਰੂ ਬਣਨ ਤੋਂ ਪਹਿਲਾਂ ਦੇ ਗੁਰੂ ਬਣਨ ਉਪਰੰਤ ਆਦਿ ਦੇ ਪੜਾਵਾਂ ਵਿਚੋਂ ਉਹਨਾਂ ਰਾਹੀਂ ਪ੍ਰਕਾਸ਼ ਹੋਏ ਸਮੁੱਚੀ ਬਾਣੀ ਅਤੇ ਉਹਨਾਂ ਦੇ ਗੁਰੂ ਗੱਦੀ ਪ੍ਰਾਪਤ ਕਰਨ ਦੇ ਸੂਖਮ ਰਹੱਸ ਦੀ ਵਿਸ਼ੇਸ਼ ਪਹਿਚਾਣ ਪਾਠਕ ਨੂੰ ਪਹਿਲੀਵਾਰ ਸੰਪੂਰਨ ਰੂਪ ਵਿਚ ਹੁੰਦੀ ਹੈ, ਭਾਵੇਂ ਕਿ ਉਹਨਾਂ ਦੇ ਜੀਵਨ ਅਤੇ ਰਚੀ ਗੁਰਬਾਣੀ ਸਬੰਧੀ ਅਨੇਕਾਂ ਪੁਸਤਕਾਂ ਉਪਲਬਧ ਹਨ ਪਾਠਕ ਨੂੰ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਅਸਲ ਅਧਿਆਤਮਕ ਰਹੱਸ ਦੀ ਪਹਿਚਾਣ ਤਾਂ ਇਸ ਪੁਸਤਕ ''ਅਕਾਲ ਫਤਹ`` ਦੇ ਪੂਰੇ ਅਧਿਐਨ ਰਾਹੀਂ ਹੋ ਸਕਦੀ ਹੈ ਇਹ ਅਧਿਐਨ ਵੀ ਵਿਸੇਅੰਤਰ-ਧਿਆਨ (Contemplation) ਦੀ ਮੰਗ ਪਾਠਕ ਕੋਲੋ ਵਿਸ਼ੇਸ਼ ਤੌਰ ਤੇ ਕਰਦਾ ਹੈ ਹਰਿੰਦਰ ਸਿੰਘ ਮਹਿਬੂਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਖਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਦੇ ਜੀਵਨ ਦੇ ਅਧਿਆਤਮਕ ਰਹੱਸ ਦੇ ਸਹੀ ਤਾਲ ਨੂੰ ਜ਼ਾਹਿਰ ਕਰਨ ਲਈ ਕੁੱਝ ਚੋਣਵੀਆਂ ਸਾਖੀਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਕਿ ਵੱਖ ਵੱਖ ਗੁਰੂ ਸਾਹਿਬਾਨ ਦੀ ਰੂਹਾਨੀ ਪਹਿਚਾਣ ਕਰਵਾਉਣ ਸਬੰਧੀ ਵਿਸ਼ੇਸ਼ ਸਥਾਨ ਰੱਖਦੀਆਂ ਹਨ ਇਹਨਾਂ ਸਾਖੀਆਂ ਰਾਹੀਂ ਗੁਰੂ ਜੀਵਨ ਦੇ ਅਮਲ ਅਤੇ ਉਹਨਾਂ ਰਾਹੀਂ ਰਚੀ ਬਾਣੀ ਦੇ ਮੂਲ ਅਧਿਆਤਮਕ ਰਹੱਸ ਨੂੰ ਸਹੀ ਰੂਪ ਵਿਚ ਫੇਰ ਹੀ ਪਹਿਚਾਣਿਆ ਜਾ ਸਕਦਾ ਹੈ ਜੇਕਰ ਲੇਖਕ ਕੋਲ ਜਪੁਜੀ ਦੇ ਪੰਜ ਖੰਡ, ਸੌਦਰੁ, ਆਰਤੀ, ਬਾਰਾਮਾਹ ਤੁਖਾਰੀ, ਮਾਰੂ ਸੋਹਲੇ, ਸਮੇਂ ਤੇ ਸਥਾਨ (Time and space), ''ਸਿੱਧ ਗੋਸ਼ਟਿ`` ਵਿਸ਼ਵ ਧਰਮਾਂ ਦੀ ਸਮੂਹਿਕ ਜਾਣਕਾਰੀ, ਸੱਚੀ ਤੇ ਸੁੱਧ ਇਤਿਹਾਸਕ ਦ੍ਰਿਸ਼ਟੀ, ਧਰਮੀ ਧਰਮਸਾਲ ਦੀ ਸਮੂਹਿਕ ਜਾਣਕਾਰੀ, ਹੁਕਮ, ਵਿਗਾਸ, ਵਜਦ, ਵਿਸਮਾਦ, ਖਾਲਸ ਕੁਦਰਤ, ਅਕਾਲ ਫਤਹਿ, ਸ਼ਬਦ, ਨਾਮ, ਜਿਸਮ (ਕਾਇਆ) ਅਤੇ ਗੁਰਮੁਖ ਆਦਿ ਦੀਰਘ ਅਤੇ ਸਾਧਾਰਨ ਬੁੱਧੀ ਤੋਂ ਅਪਹੁੰਚ ਸੰਕਲਪਾਂ ਦੀ ਲੌਕਿਕ/ਪਰਾਲੌਕਿਕ ਸੰਪੂਰਨ ਜਾਣਕਾਰੀ ਹੋਵੇ ਇਸਲਾਮ ਦੇ ਸੂਫੀ ਫਕੀਰ ਇਸ ਨਿਰਣੇ ਤੇ ਪਹੁੰਚੇ ਹਨ ਕਿ ਰਸੂਲ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨੂੰ ਬਿਆਨ ਕਰਨ ਸਮੇਂ ਅਕਸਰ ਹੀ ਸੂਖਮ ਦ੍ਰਿਸ਼ਟੀ ਵਾਲੇ ਸੂਫੀ ਚਿੰਤਕ ਵੀ ਕਈ ਵਾਰ ਉਸਦੀ ਵਿਆਖਿਆ ਸਬੰਧੀ ਸਰੋਤਿਆਂ ਅਤੇ ਸ਼ਰਧਾਲੂਆਂ ਦੇ ਮਨਾਂ ਵਿਚ ਭੁਲੇਖੇ ਖੜੇ ਕਰਦੇ ਰਹੇ ਹਨ, ਜਿਹਨਾਂ ਭੁਲੇਖਿਆਂ ਨੇ ਸ਼ਰਧਾਲੂਆਂ, ਦੇ ਮਨਾਂ ਵਿਚ ਸੰਕੇ ਖੜ੍ਹੇ ਕਰਕੇ ਉਹਨਾਂ ਦੇ ਧਾਰਮਿਕ ਵਿਸ਼ਵਾਸ਼ ਨੂੰ ਕੋਈ ਨਾ ਕੋਈ ਢਾਹ ਜ਼ਰੂਰ ਲਾਈ ਹੈ ਹਰਿੰਦਰ ਸਿੰਘ ਮਹਿਬੂਬ ਦੀਆਂ ਗੁਰੂ ਅਮਰਦਾਸ ਜੀ ਦੇ ਸਬੰਧ ਵਿਚ ਬਿਆਨ ਕੀਤੀਆਂ ਸਾਖੀਆਂ ਤੋਂ ਸਾਡੇ ਉਪਰੋਕਤ ਪੱਖ ਦੀ ਦ੍ਰਿੜ੍ਹਤਾ ਹੋ ਜਾਂਦੀ ਹੈ ਹਰਿੰਦਰ ਸਿੰਘ ਮਹਿਬੂਬ ਦੇ ਆਪਣੇ ਸ਼ਬਦਾਂ ਵਿਚ ਹੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਵਿਸੇਸਾਖੀ ਦਾ ਅਧਿਆਤਮਕ ਰਹੱਸ ਪਹਿਚਾਨਣ ਪ੍ਰਤੀ ਪਾਠਕ ਦੇ ਧਿਆਨ ਵਿਚ ਲਿਆਉਣਾ ਏਥੇ ਅਤਿਯੋਗ ਸਮਝਦੇ ਹਾ :

ਜਦੋਂ ਮਾਘ ਦੀ ਤੇਜ਼ ਬਰਖਾ ਭਿਜੀ ਪੌਣ ਨੂੰ ਚੀਰ ਦੇ ਹੋਏ ''ਹਰਿ ਰਸਿ`` ਦੇ ਸੱਚੇ ਸੱਚੇ ਵਣਜਾਰੇ ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਇਕ ਦਿਨ ਗੁਰੂ ਅੰਗਦ ਸਾਹਿਬ ਵੱਲ ਪਾਣੀ ਦੇ ਘੜੇ ਨੂੰ ਚਾਈ ਆ ਰਹੇ ਸਨ, ਤਾਂ ਤਾਣੀ ਦੀ ਕਿੱਲੀ ਨਾਲ ਅਟਕ ਕੇ ਜੁਲਾਹੇ ਦੇ ਦਰ ਅੱਗੇ ਡਿੱਗ ਪਏ ਜੁਲਾਹੀ, ਜਿਹੜੀ ਕਿ ਉਸ ਅੰਮ੍ਰਿਤ ਨੂੰ ਵੇਖਣ ਦੀ ਨਜ਼ਰ ਨਹੀ ਸੀ ਰੱਖਦੀ, ਜਿਹੜਾ ਕਿ ਅਨੰਦ ਸਾਹਿਬ ਅਨੁਸਾਰ ਵੇਸ਼ਨਵ ਰਿਸੀਆਂ ਮੁਨੀਆਂ ਅਤੇ ਅਵਤਾਰਾਂ ਦੀ ਢੂੰਡ ਤੋਂ ਅਗੇਰੇ ਹੈ, ''ਹਰਿ ਰਸ`` ਦੇ ਉਸ ਸੱਚੇ ਵਣਜਾਰੇ ਤੋਂ ਨਾ ਵਾਕਿਫ ਜੁਲਾਹੀ ਨੇ ਉਸ ਨੂੰ ''ਨਿਥਾਣੇ`` ਹੋਣ ਦਾ ਮਿਹਣਾ ਦਿੱਤਾ, ਪਰ ਉਸੇ ਭਾਰੀ ਭੁੱਲ ਵਿਚ ਡੁੱਬੇ ਛਿਣ ਉਤੇ ਬਾਬਾ ਅਮਰਦਾਸ ਜੀ ਦੀ ਲਿਵ ਇਲਾਹੀ ਸਲਤਨਤ ਦਾ ਆਖਰੀ ਰੁਤਬਾ ਹਾਸਲ ਕਰ ਚੁੱਕੀ ਸੀ ; ਯਾਅਨੀ ਗੁਰੂ ਦੀ ਨਦਰ ਗੁਰੂ ਬਣ ਗਈ ਸੀ ਦੂਸਰੇ ਦਿਨ ਬਾਬਾ ਬੁੱਢਾ ਜੀ ਹੋਰਾਂ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਉਤੇ ਗੁਰਿਆਈ ਦਾ ਨਿਸ਼ਾਨ ਲਾਇਆ ਖਾਲਸਾ ਪੰਥ ਦੇ ਦੂਜੇ ਗੁਰਾਂ ਨੇ ਗੁਰੂ ਅਮਰਦਾਸ ਜੀ ਨੂੰ ''ਨਿਓਣਿਆਂ ਦੀ ਓਟ`` ਅਤੇ ''ਨਿਥਾਣਿਆਂ ਦਾ ਥਾਉਂ`` ਦੀ ਬਖਸ਼ਿਸ਼ ਦਿੱਤੀ (115-116)

ਅਕਾਲ ਫਤਹਿ`` ਦੀ ਦੂਸਰੀ ਕਿਤਾਬ ਵਿਚ ਹਰਿੰਦਰ ਸਿੰਘ ਮਹਿਬੂਬ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਅਧਿਆਤਮਕ ਰਹੱਸ ਅਤੇ ਉਹਨਾਂ ਨਾਲ ਸਬੰਧਤ ਪੱਟੀ ਦੇ ਚੌਧਰੀ ਦੀ ਸ਼ੁਸ਼ੀਲ ਕੰਨਿਆਂ ਦੀ ਸਾਖੀ ਨੂੰ ਜਿਸ ਰੂਹਾਨੀ ਅੰਦਾਜ਼ ਵਿਚ ਪੇਸ਼ ਕੀਤਾ ਹੈ, ਉਸ ਦੀ ਮਿਸਾਲ ਪੰਜਾਬੀ ਜਾਂ ਅੰਗਰੇਜ਼ੀ ਸਾਹਿਤ ਵਿਚ ਕਿਤੇ ਵੀ ਉਪਲਬਧ ਨਹੀਂ ਅਸਲ ਵਿਚ ''ਅਕਾਲ ਫਤਹ`` ਵਿਚ ਦਿੱਤੀ ਹਰ ਗੁਰੂ ਦੀ ਬਾਣੀ ਦੀ ਅਧਿਆਤਮਕ ਵਿਲੱਖਣਤਾ ਨੂੰ ਲੇਖਕ ਨੇ ਅਤਿ ਸੰਜਮ ਭਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ ਭਾਵੇਂ ਇਸ ਸੰਜਮ ਵਿਚ ਰਚੀ ਹਰ ਰਚਨਾਂ ਵਿਚ ਅਮੁਲ ਸੰਕੇਤ ਅਭੇਦ ਹਨ, ਜਿਹਨਾਂ ਦੀਆਂ ਅਦ੍ਰਿਸ਼ਟ ਮੰਜ਼ਿਲਾਂ ਦੇ ਵਿਭਿਨ ਰਸਾਂ ਦੀ ਗਾਥਾਂ ਅਕੱਥ ਅਤ ਅਕਿਹ ਦੇ ਪ੍ਰਭਾਵ ਲਗਤਾਰ ਦੇ ਰਹੀ ਹੈ ਇਸ ਦਾ ਮੂਲ ਕਾਰਨ ਇਹ ਹੈ ਕਿ ਹਰ ਗੁਰੂ ਦੀ ਬਾਣੀ ਦੀ ਸੰਖੇਪ ਜਾਣਕਾਰੀ ਪਿੱਛੇ ਇਕ ਮਹਾਨ ਮਹਾਂਕਾਵਿ ਦੇ ਅਮੁਕ ਸ੍ਰੋਤ ਦਾ ਹੜ੍ਹ ਲਗਾਤਾਰ ਵੇਗਸ਼ੀਲ ਹੈ ਚੌਥੇ ਗੁਰੂ ਰਾਮ ਦਾਸ ਜੀ ਦੀ ਬਾਣੀ ਬਾਰੇ ਕਵੀ ਲੇਖਕ ਨੇ ਜੋ ਅਨੁਭਵੀ ਵਿਚਾਰ ਅਤਿ ਸੰਜਮ ਨਾਲ ਪੇਸ਼ ਕੀਤੇ ਹਨ, ਉਹਨਾਂ ਵਿਚਾਰਾਂ ਪਿੱਛੇ ਕਿਸੇ ਨੇ ਭਵਿੱਖ ਵਿਚ ਰਚੇ ਜਾਣ ਵਾਲੇ ਮਹਾਂਕਾਵਿ ਦੇ ਨਾਂਲ ਪ੍ਰਚੰਡ, ਅਨਭਉ, ਅੰਮ੍ਰਿਤਭਿੰਨੀ ਦੇ ਹੋਰੀ, ਅੰਮ੍ਰਿਤ ਭਿੰਨੇ ਲੋਇਣਾ, ਪੂਰਨ ਤਾਲ ਖਟਾਇਆ ਨ੍ਰਿਤ ਦਾ ਦਿਹੁੰ, ਮਨ ਸਹਿਜ ਭਇਆ, ਗੁਰਮੁਖਿ ਮਿਲਿਆ, ਨਿਰਭਉ ਭੈ ਮਨੂ ਹੋਇ, ਦੇਹ ਵਿਚ ਬਿਦੇਹੀ, ਸੀਲ ਸੰਤੋਖ, ਦੁਖ ਭੰਜਨੀ ਆਦਿ ਦੈਵੀ ਸੰਕਲਪਾਂ ਦੇ ਅਧਿਆਤਮਕ ਰਹੱਸ ਆਪਣੀ ਬੇਮਿਸਾਲ ਖੂਬੀ ਸਾਹਿਤ ਪ੍ਰਕਾਸ਼ਮਾਨ ਹੋ ਰਹੇ ਹਨ

ਗੁਰੂ ਰਾਮਦਾਸ ਜੀ ਦੀਆਂ ਰਚੀਆਂ ਚਾਰ ਲਾਵਾਂ ਨੂੰ ਲੇਖਕ ਨੇ ਆਪਣੇ ਕਾਵਿ ਆਵੇਸ਼ ਦੇ ਪ੍ਰਚੰਡ ਵੇਗ ਵਿਚ ਜਿਵੇਂ ਪ੍ਰਕਾਸ਼ਮਾਨ ਕੀਤਾ ਹੈ, ਉਸ ਦੀ ਵਿਆਖਿਆ ਬੇਮਿਸਾਲ ਅਤੇ ਹਾਲੀ ਤੱਕ ਅਛੋਹ ਹੀ ਆਖੀ ਆ ਸਕਦੀ ਹੈ, ਜਿਸ ਵਿਚੋਂ ਗੁਰੂ ਰਾਮਦਾਸ ਜੀ ਦੇ ਬੀਬੀ ਭਾਨੀ ਨਾਲ ਇਕਮਿਕ ਹੋਏ ਗ੍ਰਹਿਸਤ ਵਿਚੋਂ ਇਕ ਸੰਪੂਰਨ ਦੈਵੀ