|
ਕਿਰਨਬੀਰ
ਸਿੰਘ ਕੰਗ ਨੇ ਕੀਤਾ
ਹੈਰਾਨ,
ਯੂਥ ਅਕਾਲੀ ਦਲ ਦੀ
ਪ੍ਰਧਾਨਗੀ ਤੋਂ ਅਸਤੀਫ਼ਾ
ਅੰਮ੍ਰਿਤਸਰ
ਟਾਈਮਜ਼ ਬਿਊਰੋ
ਮੋਹਾਲੀ:
ਆਲ
ਇੰਡੀਆ ਯੂਥ ਅਕਾਲੀ ਦਲ
(ਬਾਦਲ)
ਦੇ ਪ੍ਰਧਾਨ
ਕਿਰਨਬੀਰ
ਸਿੰਘ ਕੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ
ਪਾਰਟੀ
ਖੇਮੇ ਵਿਚ ਦਿਲਚਸਪ ਚਰਚਾ
ਸ਼ੁਰੂ ਕਰ ਦਿੱਤੀ ਹੈ।
ਚਰਚਾ ਮੁਤਾਬਕ ਸ.
ਕੰਗ
ਨੇ ਇਹ ਅਸਤੀਫਾ ਮਰਹੂਮ ਆਗੂ
ਕੈਪਟਨ ਕੰਵਲਜੀਤ ਸਿੰਘ ਦੀ ਬਰਸੀ
ਮੌਕੇ ਸੁਖਬੀਰ ਸਿੰਘ ਬਾਦਲ ਦੇ ਹੱਥ
`ਚ
ਫੜਾ ਦਿੱਤਾ
ਸੀ।
ਕਿਰਨਬੀਰ
ਕੰਗ
ਨੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ
ਪਾਰਟੀ ਨੇ ਅਣਦੇਖਾ ਕੀਤਾ
ਹੈ,
ਹਾਲਾਂਕਿ
ਸੁਖਬੀਰ ਬਾਦਲ
ਨੇ
ਉਸਦੇ ਅਸਤੀਫੇ
ਪਿੱਛੇ
ਵੱਡੀ ਉਮਰ ਹੋਣ ਨੂੰ ਕਾਰਨ ਦੱਸਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ
26
ਫਰਵਰੀ ਨੂੰ
ਲਿਖੇ ਪੱਤਰ ਵਿਚ
25
ਫਰਵਰੀ ਨੂੰ ਉਨ੍ਹਾਂ
ਨਾਲ ਹੋਈ
ਮੁਲਾਕਾਤ ਦਾ
ਹਵਾਲਾ
ਦਿੰਦਿਆਂ ਕਿਰਨਬੀਰ ਸਿੰਘ ਕੰਗ ਨੇ ਕਿਹਾ ਹੈ ਕਿ
‘..ਜਾਪਦਾ
ਹੈ ਕਿ
ਸ਼੍ਰੋਮਣੀ ਅਕਾਲੀ ਦਲ ਵਿਚ ਹੁਣ ਜਨੂਨ ਨਾਲ ਸਿਧਾਂਤਾਂ
`ਤੇ
ਅਤੇ ਜਬਰ ਦੇ ਉਲਟ ਲੜਨ ਵਾਲੇ ਜੁਝਾਰੂ ਜਰਨੈਲਾਂ ਦੀ ਲੋੜ ਨਹੀਂ ਬਲਕਿ
ਨਿਰੋਲ ਸਰਮਾਏਦਾਰਾਂ ਦੀ ਲੋੜ ਹੈ।’
ਆਪਣੇ ਪੱਤਰ ਵਿਚ ਕਿਰਨਬੀਰ ਸਿੰਘ ਕੰਗ ਨੇ ਇਹ
ਵੀ
ਕਿਹਾ ਹੈ ਕਿ
‘ਮੈਂ
ਸ਼੍ਰੋਮਣੀ
ਅਕਾਲੀ
ਦਲ
ਦਾ
ਜੁਝਾਰੂ ਸਿਪਾਹੀ
ਹਾਂ ਅਤੇ ਮਰਦੇ ਦਮ ਤਕ ਰਹਾਂਗਾ।
ਮੈਂ
ਸਿਧਾਂਤਕ
ਢਾਂਚੇ ਲਈ ਨਿਸ਼ਕਾਮ
ਸੇਵਾ ਕਰਨ ਦਾ ਉਪਰਾਲਾ ਕਰਦਾ ਰਹਾਂਗਾ।
ਮੇਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ
ਹੈ
‘ਮਹਾਰਾਜ
ਜੀਓ ਸ਼੍ਰੋਮਣੀ
ਅਕਾਲੀ ਦਲ
ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ
ਰੱਖੇ।’
ਵਰਨਣਯੋਗ
ਹੈ ਕਿ ਕਿਰਨਬੀਰ ਸਿੰਘ ਕੰਗ ਨੂੰ
14
ਅਪ੍ਰੈਲ,
2008
ਨੂੰ
ਸ਼੍ਰੋਮਣੀ
ਅਕਾਲੀ ਦਲ ਬਾਦਲ ਦੇ ਯੂਥ
ਵਿੰਗ ਦਾ ਪ੍ਰਧਾਨ ਥਾਪਿਆ ਗਿਆ ਸੀ।
ਉਸਤੋਂ
ਬਾਅਦ ਅਜੇ ਤਾਈਂ
ਉਨ੍ਹਾਂ
ਦੀ ਅਗਵਾਈ ਵਾਲੇ ਯੂਥ ਵਿੰਗ ਦੀ ਨਵੀਂ ਜੱਥੇਬੰਦੀ ਦਾ
ਐਲਾਨ ਨਹੀਂ ਕੀਤਾ ਜਾ ਸਕਿਆ ਸੀ ਹਾਲਾਂਕਿ
ਸ.
ਕੰਗ
ਨੇ ਕਿਹਾ
ਸੀ
ਕਿ ਉਨ੍ਹਾਂ
ਨੇ ਸੂਚੀ
ਬਣਾ ਕੇ ਪਾਰਟੀ ਪ੍ਰਧਾਨ ਸੁਖਬੀਰ
ਸਿੰਘ ਬਾਦਲ ਨੂੰ ਸੌਂਪ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਅਕਾਲੀ ਦਲ
ਦੇ ਪ੍ਰਧਾਨ
ਕਿਰਨਬੀਰ
ਸਿੰਘ ਕੰਗ ਦਾ ਯੂਥ ਅਕਾਲੀ ਦਲ ਦੀ
ਪ੍ਰਧਾਨਗੀ ਤੋਂ ਅਸਤੀਫਾ
ਪ੍ਰਵਾਨ ਕਰ ਲਿਆ ਹੈ।
ਕੰਗ ਨੂੰ ਉਮਰ ਕਰਕੇ ਹਟਾਇਆ
:
ਸੁਖਬੀਰ ਸਿੰਘ
ਬਾਦਲ ਦਾ
ਦਾਅਵਾ
ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਿਰਨਬੀਰ
ਸਿੰਘ ਕੰਗ ਨੂੰ ਪਾਰਟੀ ਦੀ ਵਰਕਿੰਗ ਕਮੇਟੀ
ਅਤੇ
ਕੋਰ ਕਮੇਟੀ ਵੱਲੋਂ
ਲਏ ਗਏ ਫ਼ੈਸਲੇ ਕਾਰਨ
ਯੂਥ
ਵਿੰਗ ਦੇ
ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਕਿਉਂਕਿ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਯੂਥ
ਵਿੰਗ ਦੀ ਉਮਰ ਹੱਦ
35
ਸਾਲ ਰੱਖੀ ਜਾਵੇ।
ਕਿਰਨਬੀਰ ਸਿੰਘ ਕੰਗ ਵਲੋਂ ਆਪਣੇ ਅਸਤੀਫ਼ੇ ਵਿਚ ਪਾਰਟੀ
ਵਿਚ ਜੁਝਾਰੂ ਜਰਨੈਲਾਂ ਦੀ ਜਗ੍ਹਾ
ਸਰਮਾਏਦਾਰਾਂ ਨੂੰ
ਅੱਗੇ
ਕਰਨ ਦੇ ਲਾਏ ਦੋਸ਼ਾਂ
`ਤੇ
ਸੁਖਬੀਰ ਸਿੰਘ
ਬਾਦਲ ਨੇ ਕੋਈ
ਵੀ
ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਉਨ੍ਹਾਂ
ਕਿਹਾ
ਕਿ ਅਜੇ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਅਮਲ ਮੁਕੰਮਲ ਹੋਣ ਅਤੇ ਨਵੇਂ ਪ੍ਰਧਾਨ
ਦੀ
ਨਿਯੁਕਤੀ ਵਿਚ ਕਿੰਨਾ
ਸਮਾਂ ਲੱਗੇਗਾ।
3
ਮਾਰਚ
2010
|