|
ਡੇਰੇ ਦੀ ਅੱਗ
ਚ ਮੁੜ ਝੁਲਸਿਆ
ਪੰਜਾਬ
ਸਿਰਸਾ ਸਾਧ ਵਿਰੁਧ ਹੱਤਿਆ ਦਾ
ਨਵਾਂ
ਮੁਕੱਦਮਾ ਦਰਜ ਹੋਣ
ਤੋਂ
ਬੁਖਲਾਏ ਪੈਰੋਕਾਰਾਂ ਨੇ ਕੀਤੀ ਸਾੜਫੂਕ
ਘਟਨਾਵਾਂ
ਕਾਰਨ ਕਰੋੜਾਂ
ਦਾ ਨੁਕਸਾਨ
ਅੰਮ੍ਰਿਤਸਰ
ਟਾਈਮਜ਼ ਬਿਊਰੋ

ਚੰਡੀਗੜ੍ਹ:
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਸੀਬੀਆਈ ਵਲੋਂ ਕਤਲ ਸਬੰਧੀ ਦਰਜ
ਕੀਤੇ
ਨਵੇਂ ਕੇਸ
ਪਿਛੋਂ
ਡੇਰੇ ਦੇ ਪੈਰੋਕਾਰ
ਬੁਖਲਾਹਟ
ਵਿਚ ਆ ਗਏ ਅਤੇ ਉਨਾਂ ਨੇ ਮਾਲਵਾ
ਇਲਾਕੇ
ਵਿਚ ਜਬਰਦਸਤ
ਹਿੰਸਾ ਫੈਲਾਈ।
ਹਿੰਸਕ ਵਾਰਦਾਤਾਂ
ਕਾਰਨ ਪੰਜਾਬ ਤੇ ਹਰਿਆਣਾ ਵਿਚ ਸਥਿਤੀ ਤਣਾਅ
ਪੂਰਨ ਬਣ ਗਈ,
ਜਿਸ
ਕਾਰਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬਠਿੰਡਾ,
ਮਾਨਸਾ,
ਮੋਗਾ,
ਬਰਨਾਲਾ ਸਮੇਤ ਮਾਲਵੇ
ਦੇ
ਬਹੁਤੇ
ਹਿੱਸਿਆਂ ਵਿਚ ਕਰਫਿਊ ਵਾਲੇ ਹਾਲਾਤ ਰਹੇ।
ਨੀਮ ਫੌਜੀ ਦਸਤਿਆਂ ਦੇ ਹੱਥ
ਸੁਰੱਖਿਆ ਦਾ ਜਿੰਮਾ
ਸੌਂਪਣਾ ਪਿਆ।
ਸੋਮਵਾਰ ਨੂੰ
ਹਾਲਾਤ ਆਮ ਵਾਂਗ ਬਣ ਗਏ।
ਸਿਰਸਾ ਡੇਰੇ ਦੇ ਪੈਰੋਕਾਰਾਂ
ਦੀ ਹਿੰਸਾ ਪਿੱਛੇ ਜਿੱਥੇ ਡੇਰੇ
ਦੇ
ਬੁਲਾਰਿਆਂ
ਅਤੇ ਮੁਖੀ ਨੇ ਅਪਣੀ ਸ਼ਹਿ ਹੋਣ ਤੋਂ ਇਨਕਾਰ ਕੀਤਾ ਹੈ,
ਉਥੇ ਬਾਦਲ ਸਰਕਾਰ ਵਲੋਂ ਡੇਰੇ ਪ੍ਰਤੀ ਵਰਤੀ ਨਰਮਾਈ ਨੇ ਵੀ ਕਈ ਸ਼ੰਕੇ ਖੜ੍ਹੇ
ਕੀਤੇ ਹਨ।
ਓਧਰ ਡੇਰੇ ਦੀ ਹਿੰਸਾ ਵਿਰੁਧ
ਪੰਥਕ ਜਥੇਬੰਦੀਆਂ ਨੇ ਤਿੱਖੀ ਬਿਆਨਬਾਜ਼ੀ ਕੀਤੀ ਹੈ।
ਖਾਲਸਾ ਐਕਸ਼ਨ ਕਮੇਟੀ
ਨੇ
ਡੇਰਾ ਮੁਖੀ ਦੀ ਕਤਲ ਕੇਸ ਅਤੇ ਇਸ ਹਿੰਸਾ ਪਿੱਛੇ ਤੁਰੰਤ
ਗ੍ਰਿਫਤਾਰੀ ਦੀ ਮੰਗ ਕੀਤੀ ਹੈ।
|
ਮੈਨੂੰ
ਫਸਾਇਆ ਜਾ
ਰਿਹਾ ਹੈ :
ਡੇਰਾ
ਮੁਖੀ
ਕਿਹਾ,
‘ਹਿੰਸਾ
ਫੈਲਾਉਣ ਵਾਲੇ
ਸਾਡੇ ਸਮਰਥਕ ਨਹੀਂ ਹੋ ਸਕਦੇ’
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਿਰਸਾ:
ਡੇਰਾ ਸੱਚਾ
ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਨੂੰ ਕਿਸੇ ਸਾਜ਼ਿਸ਼
ਤਹਿਤ ਫਸਾਇਆ ਜਾ
ਰਿਹਾ ਹੈ।
ਡੇਰਾ ਮੁਖੀ ਨੇ ਕਿਹਾ
ਕਿ
ਸੀਬੀਆਈ ਵਲੋਂ ਉਸ ਖਿਲਾਫ਼ ਦਰਜ ਕੀਤਾ ਕਤਲ ਦਾ ਨਵਾਂ ਮਾਮਲਾ
ਪੂਰਾ
ਤਰਾਂ੍ਹ
ਝੂਠਾ ਹੈ।
ਜਦੋਂ ਡੇਰਾ ਮੁਖੀ
ਤੋਂ
ਪੁੱਛਿਆ ਗਿਆ ਕਿ ਕੀ ਸੀਬੀਆਈ ਕਿਸੇ
ਰਾਜਨੀਤਕ ਦਬਾਅ ਹੇਠ ਕੰਮ ਕਰ ਰਹੀ ਹੈ ਤਾਂ ਉਸ ਨੇ ਕਿਹਾ ਕਿ ਇਹ ਤਾਂ ਰੱਬ ਹੀ
ਜਾਣਦਾ ਹੈ।
ਡੇਰਾ
ਮੁਖੀ ਨੇ ਤੋੜ ਫੋੜ ਅਤੇ ਅਗਜ਼ਨੀ ਦੀਆਂ ਘਟਨਾਵਾਂ ਸਬੰਧੀ
ਕਿਹਾ ਕਿ ਇਹ ਡੇਰੇ ਦਾ ਧਰਮ ਨਹੀਂ
ਹੈ।
ਓਧਰ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰੇ
ਦੇ
ਬੁਲਾਰੇ ਡਾ.
ਆਦਿੱਤਿਆ ਇੰਸਾ
ਨੇ
ਕਿਹਾ ਕਿ
ਫਕੀਰ
ਚੰਦ ਦੀ
ਗੁੰਮਸ਼ੁਦਗੀ ਤੇ ਕਤਲ ਦੇ ਸ਼ੱਕ ਨੂੰ
ਲੈ ਕੇ ਜੋ
ਮਾਮਲਾ ਦਰਜ ਕੀਤਾ
ਗਿਆ ਹੈ ਉਹ ਝੂਠਾ ਹੈ।
ਉਸ ਨੇ ਵੀ ਕਿਹਾ
ਕਿ
ਇਹ ਮਾਮਲਾ
ਬਿਨਾਂ
ਕਿਸੇ
ਸਬੂਤ ਦਰਜ ਕੀਤਾ ਗਿਆ ਹੈ।
ਉਸ
ਨੇ
ਕਿਹਾ ਕਿ ਅੱਗ ਲਾਉਣ ਅਤੇ
ਤੋੜ
ਫੋੜ ਕਰਨ
ਦੀਆਂ ਘਟਨਾਵਾਂ ਦੀ ਡੇਰਾ
ਨਿਖੇਧੀ ਕਰਦਾ ਹੈ।
ਡੇਰਾ ਸਿਰਸਾ
ਵਿਚ ਅਖੌਤੀ ਸਤਿਸੰਗ ਦੌਰਾਨ ਡੇਰਾ ਮੁਖੀ
ਗੁਰਮੀਤ
ਰਾਮ ਰਹੀਮ ਨੇ ਅਪਣੀਆਂ ਹੋਰਨਾਂ
ਗੱਲਾਂ
ਦੇ
ਨਾਲ ਨਾਲ ਪੱਤਰਕਾਰਾਂ ਦੇ ਸਵਾਲਾਂ
ਦੇ ਜਵਾਬ ਵੀ ਦਿੱਤੇ।
ਉਸਨੇ
ਕਿਹਾ ਕਿ ਫਕੀਰ ਚੰਦ ਦੇ ਮਾਮਲੇ ਵਿਚ
ਸੀਬੀਆਈ ਵਲੋਂ ਲਗਾਏ ਗਏ ਦੋਸ਼
ਬੇਬੁਨਿਆਦ ਹਨ।
ਕਿਹਾ ਕਿ ਜੋ
ਲੋਕ ਇਹ ਨਹੀਂ
ਚਾਹੁੰਦੇ ਕਿ
ਸਮਾਜ
ਸੁਧਰੇ,
ਉਹੀ
ਲੋਕ ਹਿੰਸਾ ਫੈਲਾ ਰਹੇ ਹਨ।
ਉਸਨੇ ਸਪੱਸ਼ਟ ਕਿਹਾ ਕਿ ਹਿੰਸਾ
ਫੈਲਾਉਣ ਵਾਲੇ
ਮੇਰੇ ਸਮਰਥਕ ਨਹੀਂ
ਹੋ ਸਕਦੇ। |
|
ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਾ
ਪ੍ਰਸ਼ਾਸ਼ਨਾਂ ਵਲੋਂ
ਹਿੰਸਾ
ਲਈ
ਜਿੰਮੇਵਾਰ 100 ਤੋਂ ਵਧੇਰੇ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ
ਚੁੱਕੀਆਂ ਹਨ।
ਤਪਾ
ਮੰਡੀ ਵਿਚ 55
ਡੇਰਾ ਪੈਰੋਕਾਰਾਂ
ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਨ੍ਹਾਂ
ਲੋਕਾਂ
ਨੇ ਐਸਡੀਐਮ ਦਫ਼ਤਰ,
ਰੇਲਵੇ ਸਟੇਸ਼ਨ,
ਇਕ ਪ੍ਰਾਈਵੇਟ
ਬੱਸ
ਨੂੰ ਅੱਗ ਲਗਾਉਣ ਅਤੇ ਟੈਲੀਫੋਨ ਐਕਸਚੇਂਜ ਦੀ ਭੰਨ-ਤੋੜ ਕਰਨ ਦੇ ਦੋਸ਼ ਹਨ।
ਰਾਜ ਸਰਕਾਰ ਵਲੋਂ
ਮਾਲਵੇ ਦੇ ਬਹੁਤੇ ਖੇਤਰਾਂ
`ਚ
ਧਾਰਾ
144
ਲਾਗੂ ਕਰ ਦਿੱਤੀ ਗਈ ਤੇ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ
ਨੂੰ
ਰਾਤ ਦੀ ਗਸ਼ਤ ਵਧਾਏ ਜਾਣ
ਦੇ
ਹੁਕਮ
ਦਿੱਤੇ ਗਏ ਹਨ।
ਹਿੰਸਾ
ਦੇ ਦਿਨ ਰੇਲਵੇ ਨੇ ਬਠਿੰਡਾ ਹੋ ਕੇ ਲੰਘਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕਰ
ਦਿੱਤੀਆਂ ਸਨ।
ਹਿੰਸਾ
ਸਬੰਧੀ
ਤਪਾ
`ਚ
55,
ਮੋਗਾ
`ਚ
10
ਔਰਤਾਂ ਸਮੇਤ
46,
ਮਹਿਲ ਕਲਾਂ
`ਚ
19 ਅਤੇ ਤਲਵੰਡੀ
ਸਾਬੋ
`ਚ
12 ਖਿਲਾਫ ਪਰਚਾ ਦਰਜ ਕੀਤਾ ਹੈ ਤੇ ਚਾਰ ਵਿਅਕਤੀਆਂ
ਨੂੰ
ਜੇਲ੍ਹ ਭੇਜ ਦਿੱਤਾ ਹੈ।
ਝੁਨੀਰ ਵਿਚ 3 ਵਿਅਕਤੀਆਂ
ਨੂੰ
ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੁਝ ਹੋਰ ਥਾਵਾਂ
`ਤੇ
ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਹੋਣ ਦੀਆਂ ਖਬਰਾਂ ਹਨ।
ਇਸ ਤੋਂ ਪਹਿਲਾਂ
ਕੀਤੀਆਂ ਗ੍ਰਿਫਤਾਰੀਆਂ
`ਚ
ਔਰਤਾਂ
ਨੂੰ ਛੱਡ
ਦਿੱਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਜਾਇਦਾਦ
ਨੂੰ ਪਹੁੰਚੇ ਨੁਕਸਾਨ ਦਾ ਭਾਵੇਂ
ਅਜੇ
ਅੰਦਾਜ਼ਾ ਲਗਾਇਆ ਜਾ ਰਿਹਾ
ਹੈ,
ਪਰ ਕੋਈ 2 ਦਰਜਨ ਦੇ ਕਰੀਬ ਬੱਸਾਂ
ਨੂੰ
ਨੁਕਸਾਨ ਪੁੱਜਾ ਹੈ,
ਜਿਨ੍ਹਾਂ
ਵਿਚੋਂ
16
ਬੱਸਾਂ
ਨੂੰ ਅੱਗ ਲਗਾਈ ਗਈ।
ਵਰਨਣਯੋਗ ਹੈ ਕਿ
ਇਨ੍ਹਾਂ
ਵਿਚੋਂ
6
ਬੱਸਾਂ ਓਰਬਿਟ ਦੀਆਂ ਦੱਸੀਆਂ ਜਾ ਰਹੀਆਂ ਹਨ,
ਜੋ ਮੁੱਖ ਮੰਤਰੀ ਦੇ ਪਰਿਵਾਰ ਨਾਲ ਸਬੰਧਤ ਕੰਪਨੀ ਹੈ।
ਡੇਰਾ ਪੈਰੋਕਾਰਾਂ ਵਲੋਂ
ਹਰਿਆਣਾ ਅਤੇ ਰਾਜਸਥਾਨ ਵਿਚ ਵੀ ਵਿਆਪਕ ਹਿੰਸਾ
ਕੀਤੀ ਗਈ।
ਜਿਨਾਂ
ਨੇ
ਚਾਰ ਰੇਲ ਗੱਡੀਆਂ ਅਤੇ 27 ਬੱਸਾਂ
ਸਮੇਤ 37
ਮੋਟਰ ਗੱਡੀਆਂ
ਨੂੰ
ਅੱਗ ਲਾ ਕੇ ਸਾੜ ਦਿੱਤਾ
ਸੀ।
ਓਧਰ ਡੇਰੇ ਦੇ ਬੁਲਾਰੇ ਅਦਿਤਿਆ ਇੰਸਾ ਨੇ ਕਿਹਾ ਕਿ ਹਿੰਸਾ ਪਿੱਛੇ ਡੇਰਾ ਪੈਰਸਕਾਰਾਂ
ਦਾ ਹੱਥ ਨਹੀਂ।
ਪੰਜਾਬ
ਤੇ
ਹਰਿਆਣਾ ਵਿਚ ਡੇਰੇ ਦੇ ਪੈਰੋਕਾਰਾਂ ਵਲੋਂ ਕੀਤੀਆਂ ਅਗਜ਼ਨੀ ਦੀਆਂ ਘਟਨਾਵਾਂ
ਵਿਚ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।
ਪੰਜਾਬ ਵਿਚਲੇ
ਮੋਗਾ,
ਮਾਨਸਾ,
ਲੁਧਿਆਣਾ,
ਜਲੰਧਰ,
ਤਰਨਤਾਰਨ,
ਬਰਨਾਲਾ,
ਫਿਰੋਜ਼ਪੁਰ,
ਅਬੋਹਰ ਅਤੇ ਫਰੀਦਕੋਟ ਵਿਚ ਵਾਪਰੀਆਂ ਹਿੰਸਕ ਘਟਨਾਵਾਂ
ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ ਅੱਗ
ਦੀ
ਭੇਟ ਚੜ ਗਈ।
ਪੰਜਾਬ ਵਿਚ ਸਭ ਤੋਂ
ਵੱਧ ਨੁਕਸਾਨ ਟਰਾਂਸਪੋਰਟ ਵਿਭਾਗ ਨੂੰ ਹੋਇਆ ਹੈ।
ਭੜਕੀ ਹਿੰਸਾ ਦੇ ਮੱਦੇਨਜ਼ਰ ਹਰਿਆਣਾ ਰੋਡਵੇਜ਼ ਦੀਆਂ ਇਕ ਚੌਥਾਈ ਬੱਸਾਂ
ਬੰਦ ਰਹੀਆਂ
ਅਤੇ ਹਿੰਸਾਗ੍ਰਸਤ ਇਲਾਕਿਆਂ ਵਿਚ ਰੇਲ
ਸੇਵਾਵਾਂ ਵੀ
ਪ੍ਰਭਾਵਿਤ ਹੋਈਆਂ।
ਭੜਕੀ ਭੀੜ
ਨੇ
20
ਬੱਸਾਂ
ਨੂੰ
ਅੱਗ ਲਗਾਈ ਅਤੇ ਬਿਜਲੀ,
ਤਹਿਸੀਲਦਾਰ,
ਪੁਲਿਸ ਦੀਆਂ ਗੱਡੀਆਂ
ਨੂੰ ਵੀ
ਨੁਕਸਾਨ ਪਹੁੰਚਾਇਆ।
ਹਰਿਆਣਾ
ਰੋਡਵੇਜ਼ ਦੀਆਂ
ਬੱਸਾਂ ਬੰਦ ਹੋਣ ਕਾਰਨ ਯਾਤਰੀਆਂ
ਨੂੰ
ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ ਰੋਡਵੇਜ਼ ਯੂਨੀਅਨ ਦੇ
ਪ੍ਰਧਾਨ ਬਲਦੇਵ ਸਿੰਘ ਘਨਘਸ ਨੇ ਦਾਅਵਾ ਕੀਤਾ ਹੈ ਕਿ
23
ਬੱਸਾਂ
ਸਾੜ
ਦਿੱਤੀਆਂ ਗਈਆਂ ਹਨ ਅਤੇ ਦਰਜਨਾਂ ਬੱਸਾਂ ਭੰਨ ਦਿੱਤੀਆਂ ਗਈਆਂ ਹਨ।
ਇਸ ਕਾਰਨ ਹਰਿਆਣਾ ਰੋਡਵੇਜ਼
ਨੂੰ ਲਗਭਗ 10
ਤੋਂ
12
ਕਰੋੜ
ਦਾ
ਨੁਕਸਾਨ ਹੋਇਆ ਹੈ।
| |
ਸੀਬੀਆਈ ਵਲੋਂ
ਡੇਰੇ ਵਿਰੁਧ ਨਵੇਂ
ਮੁਕੱਦਮੇ ਦੀ ਮੁਢਲੀ
ਜਾਂਚ ਸ਼ੁਰੂ
ਅੰਮ੍ਰਿਤਸਰ
ਟਾਈਮਜ਼ ਬਿਊਰੋ
ਚੰਡੀਗੜ੍ਹ:
ਕੇਂਦਰੀ
ਜਾਂਚ ਬਿਊਰੋ
(ਸੀਬੀਆਈ)
ਦੇ ਚੰਡੀਗੜ੍ਹ ਜ਼ੋਨ ਦਫ਼ਤਰ ਨੇ ਡੇਰਾ ਮੁਖੀ
ਰਾਮ ਰਹੀਮ ਅਤੇ ਚਾਰ ਹੋਰਨਾਂ ਖਿਲਾਫ਼ ਦਰਜ ਕੀਤੇ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ
ਕਰ ਦਿੱਤੀ ਹੈ।
ਭਾਵੇਂ ਸੀਬੀਆਈ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ
`ਤੇ
ਪ੍ਰਤੀਕਰਮ ਵਜੋਂ ਹੋਈਆਂ ਹਿੰਸਕ ਘਟਨਾਵਾਂ ਸਬੰਧੀ
ਬੋਲਣ ਲਈ ਤਿਆਰ ਨਹੀਂ,
ਪਰ ਸੂਤਰ ਦੱਸਦੇ ਹਨ ਕਿ ਇਸ ਮਾਮਲੇ
ਦੇ ਦਸਤਾਵੇਜ਼ਾਂ
ਦੀ ਪੜਚੋਲ ਸ਼ੁਰੂ ਹੋ ਗਈ
ਹੈ।
ਦੱਸਣਯੋਗ
ਹੈ
ਕਿ
ਪੰਜਾਬ
ਤੇ
ਹਰਿਆਣਾ ਹਾਈਕੋਰਟ
ਵੱਲੋਂ
ਡੇਰੇ ਦੇ ਸਾਬਕਾ ਮੈਨੇਜਰ ਫਕੀਰ ਚੰਦ ਦੇ ਭੇਦ ਭਰੇ ਢੰਗ ਨਾਲ ਗੁੰਮ ਹੋਣ ਦੇ ਇਕ
ਮਾਮਲੇ ਵਿਚ ਰਿੱਟ ਦੇ ਆਧਾਰ
`ਤੇ
ਸੀਬੀਆਈ ਨੂੰ ਇਸ ਮਾਮਲੇ
ਵਿਚ ਐਫ਼ਆਈਆਰ ਦਰਜ ਕਰਕੇ ਬਣਦੀ ਕਾਨੂੰਨੀ
ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।
ਸੀਬੀਆਈ ਵਲੋਂ ਇਸ ਬਾਬਤ ਹਾਈਕੋਰਟ ਵਿਚ ਪਾਈ ਰਿੱਟ ਵਿਚਲੇ ਦੋਸ਼ਾਂ ਦੇ ਆਧਾਰ
`ਤੇ
ਡੇਰਾ
ਮੁਖੀ ਖਿਲਾਫ਼ ਕਤਲ (302)
ਅਤੇ ਲਾਸ਼ ਖੁਰਦ ਬੁਰਦ (201)
ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪਤਾ ਲੱਗਾ
ਹੈ ਕਿ ਸੀਬੀਆਈ ਇਸ ਗੰਭੀਰ ਮਾਮਲੇ ਵਿਚ ਪਹਿਲੇ ਦੌਰ ਵਿਚ ਇਸ ਮਾਮਲੇ ਵਿਚ
ਸ਼ਿਕਾਇਤਕਰਤਾ ਨੂੰ ਬੁਲਾ ਕੇ ਉਸ ਵਲੋਂ ਲਾਏ ਦੋਸ਼ਾਂ
ਬਾਬਤ
ਜਾਣਕਾਰੀ ਹਾਸਲ ਕਰੇਗੀ।
ਇਸ ਪ੍ਰਕਿਰਿਆ ਦੌਰਾਨ ਸ਼ਿਕਾਇਤਕਰਤਾ ਵਲੋਂ
ਸੀਬੀਆਈ ਦੇ ਹੱਥ ਲੱਗੇ ਸਬੂਤਾਂ ਦੇ
ਆਧਾਰ
`ਤੇ
ਹੀ ਬਾਅਦ ਵਿਚ ਡੇਰਾ ਮੁਖੀ ਅਤੇ ਹੋਰ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੀ
ਪ੍ਰ੍ਰਕਿਰਿਆ ਸ਼ੁਰੂ ਹੋਣ
ਦੇ
ਸੰਕੇਤ ਮਿਲੇ ਹਨ।
ਕਾਬਿਲੇਗੌਰ
ਹੈ ਕਿ ਪਹਿਲਾਂ ਵੀ ਡੇਰਾ ਮੁਖੀ
ਵਿਰੁੱਧ ਕਤਲ ਅਤੇ ਬਲਾਤਕਾਰ ਆਦਿ ਦੇ
ਦੋਸ਼ਾਂ ਤਹਿਤ ਮਾਮਲੇ ਸੀਬੀਆਈ
ਦੇ
ਚੰਡੀਗੜ ੍ਹਦਫ਼ਤਰ ਵਿਚ ਹੀ ਦਰਜ ਹੋਏ ਸਨ।
ਡੇਰਾ ਮੁਖੀ ਵਿਰੁੱਧ ਪਹਿਲਾਂ ਦਰਜ ਹੋਏ ਮਾਮਲਿਆਂ ਦੇ ਵਿਰੋਧ ਵਜੋਂ
ਡੇਰੇ ਦੇ ਸਮਰਥਕਾਂ ਨੇ ਪਿਛਲੇ ਸਮੇਂ
ਸੀਬੀਆਈ ਵਿਰੁੱਧ ਚੰਡੀਗੜ੍ਹ ਵਿਚ ਭਾਰੀ ਰੈਲੀ ਕੀਤੀ ਸੀ। |
|
| |
|
|
| |
ਸਿੰਘ ਸਾਹਿਬਾਨ ਨੇ ਹਿੰਸਾ ਤੇ ਸਾੜਫੂਕ
ਨੂੰ
ਮੰਦਭਾਗਾ ਦੱਸਿਆ
ਅੰਮ੍ਰਿਤਸਰ
ਟਾਈਮਜ਼ ਬਿਊਰੋ
ਅਨੰਦਪੁਰ
ਸਾਹਿਬ:
ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਸਿੰਘ ਸਾਹਿਬ ਗਿਆਨੀ ਗੁਰਬਚਨ
ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ
ਸਾਹਿਬ
ਦੇ ਜਥੇਦਾਰ ਸਾਹਿਬ ਗਿਆਨੀ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਡੇਰਾ
ਸਿਰਸਾ
ਦੇ
ਪੈਰੋਕਾਰਾਂ ਵਲੋਂ ਭੜਕਾਹਟ ਵਾਲਾ
ਵਾਤਾਵਰਣ ਅਤੇ ਹਿੰਸਕ ਮਾਹੌਲ ਪੈਦਾ ਕਰਕੇ ਥਾਂ-ਥਾਂ
`ਤੇ
ਸਾੜਫੂਕ ਕਰਨਾ ਬਹੁਤ
ਮੰਦਭਾਗਾ ਹੈ ਕਿਉਂਕਿ
ਸਾਨੂੰ
ਸਾਰਿਆਂ ਨੂੰ ਕਾਨੂੰਨ
`ਚ
ਵਿਸ਼ਵਾਸ਼
ਰੱਖਣਾ ਚਾਹੀਦਾ ਹੈ ਨਾ ਕਿ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ
`ਚ
ਲੈਣਾ ਚਾਹੀਦਾ ਹੈ। |
|
| |
|
|
| |
‘ਸਾਧ
ਦੇ ਹੌਸਲੇ ਬੁਲੰਦ ਕਰ ਰਹੀ ਹੈ ਪੰਜਾਬ ਸਰਕਾਰ’
ਖ਼ਾਲਸਾ
ਐਕਸ਼ਨ ਕਮੇਟੀ ਨੇ ਡੇਰਾ ਪੈਰੋਕਾਰਾਂ ਦੀਆਂ ਵਾਰਦਾਤਾਂ ਨੂੰ ਭੰਡਿਆ,
ਰਾਮ ਰਹੀਮ ਦੀ ਗ੍ਰਿਫਤਾਰੀ ਦੀ ਮੰਗ
ਅੰਮ੍ਰਿਤਸਰ
ਟਾਈਮਜ਼ ਬਿਊਰੋ
ਅਨੰਦਪੁਰ
ਸਾਹਿਬ:
ਖ਼ਾਲਸਾ ਐਕਸ਼ਨ ਕਮੇਟੀ ਵਲੋਂ
ਕੀਤੀ ਗਈ ਕਾਨਫ਼ਰੰਸ
ਨੂੰ ਸੰਬੋਧਨ ਕਰਦਿਆਂ ਭਾਈ ਮੋਹਕਮ
ਸਿੰਘ,
ਭਾਈ ਹਰਚਰਨਜੀਤ ਸਿੰਘ ਧਾਮੀ,
ਭਾਈ ਹਰਪਾਲ
ਸਿੰਘ ਚੀਮਾ,
ਭਾਈ ਨਰਾਇਣ ਸਿੰਘ ਅਤੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਡੇਰਾ
ਸਿਰਸਾ ਦੇ ਸਮਰਥਕਾਂ ਵਲੋ ਸ਼ੁਰੂ
ਕੀਤੇ
ਹਿੰਸਾ ਦੇ ਤਾਜ਼ਾ ਦੌਰ ਦਾ ਸਖ਼ਤ ਨੋਟਿਸ ਲਿਆ।
ਉਨ੍ਹਾਂ
ਕਿਹਾ ਕਿ ਝੂਠੇ ਸੌਦੇ
ਕਰਨ ਵਾਲੇ ਨੇ ਪੰਜਾਬ ਵਿਚ ਹਿੰਸਾ ਦਾ ਨੰਗਾ
ਨਾਚ ਸ਼ੁਰੂ
ਕੀਤਾ ਹੋਇਆ ਹੈ ਪਰ ਪੰਜਾਬ
ਦੀ ਅਯੋਗ
ਤੇ
ਨਾਲਾਇਕ ਸਰਕਾਰ ਉਸ ਨੂੰ ਲੋਕਾਂ ਦੀ ਜਾਨ
ਨਾਲ
ਖੇਡਣ ਦੀ
ਖੁੱਲ੍ਹ
ਦੇ ਰਹੀ ਹੈ।
ਵੀਆਨਾ
ਕਾਂਡ ਅਤੇ ਬਟਾਲਾ
ਕਾਂਡ ਮਗਰੋਂ ਹੁਣ ਸਿਰਸਾ
ਡੇਰੇ
ਵਲੋਂ
ਕੀਤੀਆਂ
ਹਿੰਸਕ ਘਟਨਾਵਾਂ
ਇਸ ਗੱਲ ਦੀ ਮਿਸਾਲ ਹਨ ਕਿ ਪੰਜਾਬ ਸਰਕਾਰ ਬੁਰੀ ਤਰ੍ਹਾ
ਫ਼ੇਲ੍ਹ ਹੋ ਚੁੱਕੀ ਹੈ।
ਉਪਰੋਕਤ ਆਗੂਆਂ
ਨੇ
ਸਾਂਝੇ
ਰੂਪ ਵਿਚ ਪੰਜਾਬ,
ਹਰਿਆਣਾ,
ਰਾਜਸਥਾਨ
ਤੇ ਕੇਂਦਰ ਸਰਕਾਰ ਨੂੰ ਤਾੜਣਾ ਕੀਤੀ ਕਿ ਉਹ ਡੇਰਿਆਂ ਨਾਲ
ਜੁੜੀਆਂ ਵੋਟਾਂ
ਹਾਸਲ ਕਰਨ ਲਈ ਇਨ੍ਹਾਂ
ਸਮਾਜ
ਤੇ ਧਰਮ ਵਿਰੋਧੀ ਅਨਸਰਾਂ ਦੀ ਪੁਸ਼ਤ-ਪਨਾਹੀ
ਬੰਦ ਕਰਨ ਅਤੇ
ਡੇਰਾ ਮੁਖੀ ਤੇ ਉਸ ਦੇ ਗੁੰਡਾ ਗਰੋਹ ਵਿਰੁਧ ਸਖ਼ਤ ਕਾਰਵਾਈ
ਕੀਤੀ ਜਾਵੇ। |
|
3
ਮਾਰਚ
2010
|