BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਔਰੰਗਜ਼ੇਬ ਅਜੇ ਵੀ ਜ਼ਿੰਦਾ ਹੈ
ਪਾਕਿਸਤਾਨੀ ਤਾਲਿਬਾਨ ਨੇ ਸਿੱਖਾਂ ਦੀਆਂ ਕਬਾਇਲੀ
ਸਾਂਝਾਂ ਲੀਰੋ ਲੀਰ ਕੀਤੀਆਂ 
ਅੰਮ੍ਰਿਤਸਰ ਟਾਈਮਜ਼ ਬਿਊਰੋ

 

ਤਾਲਿਬਾਨ ਨੇ ਜ਼ਬਰਦਸਤੀ ਸਿੱਖ ਵਪਾਰੀਆਂ ਦੀਆਂ ਦੁਕਾਨਾਂ ਅਤੇ ਘਰਾਂ ਉਪਰ ਕਬਜ਼ਾ ਕਰ ਲਿਆ ਇਸ ਕਾਰਵਾਈ ਨਾਲ ਪਖਤੂਨ ਸਭਿਆਚਾਰ ਵਿਚ ਸਦੀਆਂ ਤੋਂ ਰਹਿ ਰਹੇ ਖੱਤਰੀ ਜਾਤੀਆਂ ਨਾਲ ਸਬੰਧਤ ਸਿੱਖਾਂ ਦੇ ਰਿਸ਼ਤੇ ਲੀਰੋ ਲੀਰ ਹੋ ਗਏ ਤਾਲਿਬਾਨ ਅੱਗੇ ਉਨ੍ਹਾਂ ਮੁਸਲਮਾਨਾਂ ਦਾ ਵੀ ਜ਼ੋਰ ਨਹੀਂ ਚਲਿਆ ਜੋ ਦਿਲੋਂ ਇਹ ਚਾਹੁੰਦੇ ਸਨ ਕਿ ਇਹ ਸਿੱਖ ਪਰਿਵਾਰ ਉਨ੍ਹਾਂ ਨੂੰ ਛੱਡ ਕੇ ਨਾ ਜਾਣ ਪਖਤੂਨ ਸਭਿਆਚਾਰ ਵਿਚ ਫਰੰਟੀਅਰ ਸੂਬੇ ਅਤੇ ਕਬਾਇਲੀ ਇਲਾਕਿਆਂ ਵਿਚ ਕੋਈ 10,000 ਸਿੱਖ ਰਹਿੰਦੇ ਹਨ ਇਹ ਉਹ ਲੋਕ ਹਨ ਜਿਨ੍ਹਾਂ ਨੇ 1947 ਦੀ ਵੰਡ ਫਿਰਕੂ ਕਤਲੇਆਮ ਵੇਲੇ ਭਾਰਤ ਜਾਣਾ ਨਹੀਂ ਸੀ ਮੰਨਿਆ, ਪਾਕਿਸਤਾਨ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ ਸੀ

 

ਪੇਸ਼ਾਵਰ: ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪ੍ਰਮੁੱਖ ਸ਼ਹਿਰ ਪੇਸ਼ਾਵਰ ਦੇ ਪੁਰਾਤਨ ਇਲਾਕੇ ਵਿਚ ਪੁਹੱਲਾ ਜੋਗਨ ਸ਼ਾਹ ਸਿੱਖਾਂ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਪੇਸ਼ਾਵਰ ਵਿਚ ਕੋਈ 520 ਸਿੱਖ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿਚੋਂ 380 ਪਰਿਵਾਰ ਮੁਹੱਲਾ ਜੋਗਨ ਸ਼ਾਹ `ਚ ਰਹਿੰਦੇ ਹਨ ਜੋ ਪੁਰਾਤਨ ਆਸ਼ੀਆ ਦਰਵਾਜ਼ਾ ਲੰਘ ਕੇ ਆਉਂਦਾ ਹੈ ਇਹ ਸਾਰੇ ਪਰਿਵਾਰ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਓੜਕਜ਼ਈ, ਕੁਰੱਮ ਅਤੇ ਖ਼ੈਬਰ ਤੋਂ ਹਿਜਰਤ ਕਰਕੇ ਆਏ ਹਨ ਇਨ੍ਹਾਂ ਦੀ ਹਿਜਰਤ ਭਾਵੇਂ 1980 ਵਿਆਂ `ਚ ਸ਼ੁਰੂ ਹੋ ਗਈ ਸੀ ਪਰ ਬਹੁਤੇ ਪਰਿਵਾਰ ਪਿਛਲੇ ਦਹਾਕੇ ਤੋਂ ਪਾਕਿਸਤਾਨੀ ਤਾਲਿਬਾਨ ਦੇ ਉਭਾਰ ਤੋਂ ਬਾਅਦ ਇੱਥੇ ਆਏ ਹਨ

ਇਨ੍ਹਾਂ ਕਬਾਇਲੀ ਸਿੱਖਾਂ ਲਈ 1981 ਵਿਚ ਪੇਸ਼ਾਵਰ ਦਾ ਗੁਰਦੁਆਰਾ ਭਾਈ ਜੋਗ ਸਿੰਘ ਖੋਲ੍ਹਿਆ ਜਾਣਾ ਇਨ੍ਹਾਂ ਦੇ ਉਥੇ ਆਉਣ ਦਾ ਕਾਰਨ ਸੀ ਪਰ ਤਾਲਿਬਾਨ ਵੱਲੋਂ ਪਰੰਪਰਾਗਤ ਕਬਾਇਲੀ ਤਾਣਾਬਾਣਾ ਭੰਗ ਕਰਨ ਮਗਰੋਂ ਘੱਟਗਿਣਤੀ ਸਿੱਖਾਂ ਲਈ ਕਬਾਇਲੀ ਖੇਤਰਾਂ ਵਿਚ ਰਹਿਣਾ ਮੁਸ਼ਕਲ ਹੋ ਗਿਆ। 78 ਸਾਲ ਬਜ਼ੁਰਗ ਚਰਨਜੀਤ ਸਿੰਘ ਜੋ ਕਬਾਇਲੀ ਪਸ਼ਤੋ ਲਹਿਜੇ ਵਿਚ ਬੋਲਦਾ ਹੈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲੀਟੈਂਟਾਂ ਦੇ ਜ਼ੁਲਮ ਤੋਂ ਬਚਣ ਲਈ ਕਬਾਇਲੀ ਇਲਾਕਾ ਛੱਡਣਾ ਪਿਆ ਉਹ 1997 ਵਿਚ ਖ਼ੈਬਰ ਇਲਾਕੇ ਦੀ ਤਿਰਾ ਵਾਦੀ `ਚੋਂ ਆਇਆ ਹੈ

ਪੇਸ਼ਵਰ ਵਿਚ 10 ਤੋਂ ਵੱਧ ਗੁਰਦੁਆਰੇ ਹਨ ਜੋ ਪਾਕਿਸਤਾਨ ਸਰਕਾਰ ਦੇ ਕੰਟਰੋਲ ਹੇਠ ਹਨ ਇਨ੍ਹਾਂ ਵਿਚੋਂ ਬਹਤੇ ਅਜੇ ਵੀ ਬੰਦ ਹਨ ਕੁਝ ਨੂੰ ਸਕੂਲਾਂ ਕਾਲਿਜਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕਈ ਸਰਕਾਰ ਨੇ ਗ਼ੈਰ ਸਿੱਖ ਪਰਿਵਾਰਾਂ ਨੂੰ ਕਿਰਾਏ ਉਪਰ ਦਿੱਤੇ ਹੋਏ ਹਨ

ਮੁਸਲਿਮ ਧਰਮ ਨਾ ਅਪਨਾਉਣ `ਤੇ ਤਾਲਿਬਾਨ ਨੇ ਕੀਤਾ ਸੀ ਜਸਪਾਲ ਸਿੰਘ ਦਾ ਕਤਲ
ਅੰਮ੍ਰਿਤਸਰ/ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਪਿਸ਼ਾਵਰ ਇਲਾਕੇ `ਚ ਤਾਲਿਬਾਨੀ ਅੱਤਵਾਦੀਆਂ ਵਲੋਂ ਕਤਲ ਕੀਤੇ ਨੌਜਵਾਨ ਜਸਪਾਲ ਸਿੰਘ ਦੇ ਚਾਚੇ ਦੇ ਪੁੱਤਰ ਤਰਨਜੀਤ ਸਿੰਘ ਅਤੇ ਮ੍ਰਿਤਕ ਦੇ ਜੀਜਾ ਕ੍ਰਿਪਾਲ ਸਿੰਘ, ਜੋ ਪਿਛਲੇ ਦਿਨੀਂ ਭਾਰਤ ਦੇ ਵੱਖ-ਵੱਖ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਏ ਸਨ, ਨੇ ਮਨ ਭਰਦਿਆਂ ਕਿਹਾ ਕਿ ਜਸਪਾਲ ਸਿੰਘ ਨੂੰ ਪੈਸਿਆਂ ਲਈ ਨਹੀਂ ਤਾਲਿਬਾਨ ਲੋਕਾਂ ਨੇ ਮੁਸਲਿਮ ਧਰਮ ਅਪਣਾਉਣ ਲਈ 34 ਦਿਨ ਪਹਿਲਾਂ ਅਗਵਾ ਕੀਤਾ ਸੀ ਜਸਪਾਲ ਸਿੰਘ ਪਿਸ਼ਾਵਰ ਦੇ ਖੈਬਰ ਇਲਾਕੇ `ਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਉਸ ਨੂੰ ਕਈ ਵਾਰ ਦੁਕਾਨ `ਤੇ ਆ ਕੇ ਤਾਲਿਬਾਨੀ ਅੱਤਵਾਦੀਆਂ ਨੇ ਮੁਸਲਿਮ ਧਰਮ ਅਪਣਾਉਣ ਲਈ ਅਤੇ ਕੇਸ ਕਤਲ ਕਰਵਾਉਣ ਲਈ ਧਮਕੀਆਂ ਦਿੱਤੀਆਂ ਸਨ ਜੇਕਰ ਤਾਲਿਬਾਨੀ ਅੱਤਵਾਦੀ ਜਸਪਾਲ ਸਿੰਘ ਨੂੰ ਛੱਡਣ ਲਈ ਪੈਸਿਆਂ ਦੀ ਮੰਗ ਕਰਦੇ ਤਾਂ ਪਰਿਵਾਰ ਵਲੋਂ ਪੈਸੇ ਦੇ ਦਿੱਤੇ ਜਾਣੇ ਸਨ ਭਾਰਤ ਤੋਂ ਆਪਣੇ ਵਤਨ ਜਾ ਰਹੇ ਵੱਖ-ਵੱਖ ਪਿਸ਼ੌਰੀ ਸਿੱਖ ਜੋ ਬਹੁਤ ਸਹਿਮੇ ਹੋਏ ਸਨ, ਉਨ੍ਹਾਂ ਭਾਰਤ ਸਰਕਾਰ, ਸ਼੍ਰੋਮਣੀ ਕਮੇਟੀ, ਸਿੱਖ ਆਗੂਆਂ ਅਤੇ ਹੋਰਨਾਂ ਕੋਲੋਂ ਮੰਗ ਕੀਤੀ ਕਿ ਪਾਕਿਸਤਾਨ ਵਿਖੇ ਰਹਿ ਗਏ ਨਾ ਮਾਤਰ ਸਿੱਖ ਪਰਿਵਾਰਾਂ ਨੂੰ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਭਾਰਤ ਅੰਦਰ ਲਿਆ ਕੇ ਨਾਗਰਿਕਤਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ `ਚ ਪਾਕਿ ਵਿਖੇ ਹੋਰ ਸਿੱਖ ਪਰਿਵਾਰਾਂ `ਤੇ ਤਾਲਿਬਾਨੀ ਅੱਤਵਾਦੀ ਜੁਲਮ ਨਾ ਕਰ ਸਕਣ ਜਥੇ `ਚ ਸ਼ਾਮਿਲ ਪਿਸ਼ੌਰੀ ਸਿੱਖਾਂ ਨੇ ਕਿਹਾ ਕਿ ਉਹ ਜਲਦ ਹੀ ਆਪਣੇ ਪਿਸ਼ਾਵਰ ਵਿਚਲੇ ਕਾਰੋਬਾਰ, ਘਰ ਆਦਿ ਛੱਡ ਕੇ ਪਰਿਵਾਰਾਂ ਬੱਚਿਆਂ ਸਮੇਤ ਭਾਰਤ ਅੰਦਰ ਵਸੇਬੇ ਲਈ ਜਲਦ ਆਉਣਗੇ

 

ਪੇਸ਼ਾਵਰ ਦੇ ਸਾਰੇ ਸਿੱਖ ਸਥਾਨਕ ਜ਼ੁਬਾਨ ਪਸ਼ਤੋ ਬੋਲਦੇ ਹਨ ਅਤੇ ਉਨ੍ਹਾਂ ਦੀਆਂ ਇਸਤਰੀਆਂ ਵੀ ਪਸ਼ਤੋ ਹੀ ਬੋਲਦੀਆਂ ਹਨ ਫਰਹਾਟ ਅਫਰੀਦੀ ਨਾਂ ਦੇ ਇਕ ਮੁਸਲਮਾਨ ਦਾ ਕਹਿਣਾ ਹੈ ਕਿ ਪੇਸ਼ਾਵਰ ਦੇ ਕਬਾਇਲੀ ਸਿੱਖ ਅਫਰੀਦੀਆ ਅਤੇ ਓੜਕਜ਼ਈਆਂ ਵਾਂਗ ਅਨਪੜ੍ਹ ਅਤੇ ਦਲੇਰ ਹਨ ਉਨ੍ਹਾਂ ਦੀ ਪ੍ਰਾਹੁਣਚਾਰੀ ਬਹੁਤ ਕਮਾਲ ਦੀ ਹੈ ਉਹ ਆਪਣੇ ਮੁਸਲਿਮ ਦੋਸਤਾਂ ਲਈ ਘਰ ਵਿਚ ਵੱਖਰੇ ਬਰਤਨ ਰਖਦੇ ਹਨ ਪਰ ਨੌਜਵਾਨ ਪੀੜ੍ਹੀ ਹੁਣ ਪੜ੍ਹਨ ਲਿਖਣ ਵੱਲ ਵਧੇਰੇ ਧਿਆਨ ਦੇਣ ਲੱਗੀ ਹੈ ਉਨ੍ਹਾਂ ਦੇ ਬੱਚੇ ਗਲੀ ਮੁਹੱਲੇ ਵਿਚ ਇਕੱਠੇ ਹੋ ਕੇ ਖੇਡਦੇ ਹਨ ਅਤੇ ਕਿਲਕਾਰੀਆਂ ਮਾਰਦੇ ਹਨ ਇਸ ਦੇ ਨਾਲ ਨਾਲ ਉਹ ਧਾਰਮਿਕ ਸਿਖਿਆ ਵੀ ਲੈਂਦੇ ਹਨ ਬਕਾਇਦਾ ਪਾਠ ਕਰਦੇ ਅਤੇ ਗੁਰਮੁਖੀ ਪੜ੍ਹਨਾ ਲਿਖਣਾ ਸਿਖਦੇ ਹਨ ਉਹ ਹਰ ਸ਼ਾਮ ਗੁਰੂ ਅੰਗਦ ਦੇਵ ਜੀ ਖ਼ਾਲਸਾ ਧਾਰਮਿਕ ਕਲਾਸ ਵਿਚ ਸਿਖਿਆ ਹਾਸਲ ਕਰਦੇ ਹਨ

ਇਕ ਹੋਰ ਬਜ਼ੁਰਗ ਜਗਤ ਸਿੰਘ ਨੇ ਇਸ ਕਬਾਇਲੀ ਪੱਟੀ ਵਿਚ ਸਿੱਖਾਂ ਦੇ ਆਉਣ ਅਤੇ ਉਨ੍ਹਾਂ ਦੇ ਇਥੇ ਰਹਿਣ ਬਾਰੇ ਦਸਦਿਆਂ ਕਿਹਾ ਕਿ ਅਸਲ ਵਿਚ ਉਨ੍ਹਾਂ ਦੇ ਵੱਡੇ ਵਡੇਰੇ 17ਵੀਂ ਸਦੀ ਵਿਚ ਔਰੰਗਜ਼ੇਬ ਦੇ ਜ਼ੁਲਮਾਂ ਕਾਰਨ ਇਧਰ ਕਬਾਈਲੀ ਲੋਕਾਂ ਵਿਚ ਆਣ ਵਸੇ ਸਨ ਕਬਾਇਲੀ ਲੋਕਾਂ ਦੀ ਸ਼ਰਨ ਆਏ ਦੀ ਰਖਿਆ ਕਰਨ ਦੇ ਕਬੀਲਾ ਅਸੂਲਾਂ ਮੁਤਾਬਿਕ ਉਹ ਕਬੀਲਿਆਂ ਵਿਚ ਰਹਿਣ ਲੱਗੇ ਜਗਤ ਸਿੰਘ ਨੇ ਦਸਿਆ ਕਿ 9/11 ਦੇ ਸਾਕੇ ਤੱਕ ਸਿੱਖ ਕਬਾਇਲੀ ਸਭਿਆਚਾਰ ਨਾਲ ਇਕ ਮਿਕ ਹੋ ਕੇ ਰਹੇ 9/11 ਦੀ ਘਟਨਾ ਤੋਂ ਬਾਅਦ ਅਫਗਾਨਸਤਾਨ ਅਤੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ `ਚ ਅਮਰੀਕੀ ਫੌਜੀ ਕਾਰਵਾਈ ਮਗਰੋਂ ਹੀ ਇਹ ਸੰਕਟ ਸ਼ੁਰੂ ਹੋਇਆ

9/11 ਦੀ ਘਟਨਾ ਤੋਂ ਪਹਿਲਾਂ ਪਾਕਿਸਤਾਨੀ ਤਾਲਿਬਾਨ ਨੂੰ ਕੋਈ ਨਹੀਂ ਜਾਣਦਾ ਸੀ ਜਿੱਥੇ ਅਮਰੀਕਾ ਨੇ ਕਾਰਵਾਈ ਕੀਤੀ ਇਹ ਉਹੀ ਕਬਾਇਲੀ ਇਲਾਕਾ ਸੀ, ਜਿੱਥੇ 80ਵਿਆਂ ਦੇ ਦਹਾਕੇ ਵਿਚ ਸੀਆਈਏ ਤੇ ਪਾਕਿਸਤਾਨੀ ਏਜੰਸੀ ਆਈਐਸਆਈ ਸਰਗਰਮ ਸਨ ਜੋ, ਅਫਗਾਨਸਤਾਨ ਵਿਚ ਬੈਠੇ ਸੋਬੀਅਤ ਯੂਨੀਅਨ ਖਿਲਾਫ਼ ਜਿਹਾਦੀ ਕਾਰਵਾਈਆਂ ਨੂੰ ਹਵਾ ਦੇ ਰਹੀਆਂ ਸਨ

ਇਨ੍ਹਾਂ ਸਾਰੀਆਂ ਸਿਆਸੀ ਅਤੇ ਮਜ਼ਬੀ ਕੱਟੜਤਾ ਵਾਲੀਆਂ ਸਰਗਰਮੀਆਂ ਦਾ ਕਬਾਇਲੀ ਸਭਿਆਚਾਰਕ ਸਾਂਝਾਂ ਉਪਰ ਕੋਈ ਅਸਰ ਨਹੀਂ ਪਿਆ ਪਰ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨੀ ਤਾਲਿਬਾਨ ਦੇ ਉਭਾਰ ਨੇ ਨਵੀਆਂ ਕਾਰਵਾਈਆਂ ਨੂੰ ਜਨਮ ਦਿਤਾ ਜਿਨ੍ਹਾਂ ਦਾ ਕਬਾਇਲੀ ਸਿੱਖ ਪਰਿਵਾਰਾਂ ਤੇ ਪ੍ਰਭਾਵ ਪਿਆ

ਪਾਕਿਸਤਾਨੀ ਤਾਲਿਬਾਨ ਦੇ ਸਰਗਰਮ ਹੋਣ ਮਗਰੋਂ ਉਨ੍ਹਾਂ ਨੇ ਓੜਕਜ਼ਈ ਅਤੇ ਖ਼ੈਬਰ ਦੇ ਕਬਾਇਲੀ ਇਲਾਕਿਆਂ `ਚ ਰਹਿੰਦੇ ਗੈਰ ਮੁਸਲਮਾਨਾਂ ਲਈ ਤਿੰਨ ਸ਼ਰਤਾਂ ਰੱਖੀਆਂ ਜਿਨ੍ਹਾਂ ਵਿਚੋਂ ਉਹ ਕੋਈ ਵੀ ਚੁਣ ਸਕਦੇ ਸੀ ਪਹਿਲਾ ਕਿ ਉਹ ਮੁਸਲਮਾਨ ਬਣ ਜਾਣ, ਜਾਂ ਤਾਲਿਬਾਨ ਨੂੰ ਜਜ਼ੀਆ ਦੇਣ ਜਾਂ ਤੀਜਾ ਉਹ ਇਲਾਕਾ ਛੱਡ ਕੇ ਚਲੇ ਜਾਣ

ਕਾਬਇਲੀ ਇਲਾਕਿਆਂ `ਚ ਰਹਿੰਦੇ ਸਿੱਖਾਂ ਵੱਲੋਂ ਜਜ਼ੀਆ ਨਾ ਦੇਣ ਸਕਣ ਕਾਰਨ ਪਿਛਲੇ ਸਾਲ ਤਾਲਿਬਾਨ ਨੇ ਸਿੱਖ ਭਾਈਚਾਰੇ ਦੇ 11 ਘਰ ਢਾਹ ਦਿੱਤੇ ਸਨ ਇਹ ਕਾਰਵਾਈ ਤਹਿਰੀਕ-ਏ-ਤਾਲਿਬਾਨ ਦੇ ਓੜਕਜ਼ਈ ਏਜੰਸੀ ਦੇ ਮੁਖੀ ਹਕੀਮ ਉੱਲਾ ਮਹਿਸੂਦ ਦੇ ਹੁਕਮਾਂ ਤੇ ਕੀਤੀ ਗਈ ਸਿੱਖ ਭਾਈਚਾਰੇ ਨਾਲ ਸਬੰਧਤ 30-35 ਪਰਿਵਾਰ ਫਿਰੋਜ਼ ਖੇਲ ਇਲਾਕੇ ਤੋਂ ਹਿਜ਼ਰਤ ਕਰ ਕੇ ਨੀਮ ਓੜਕਜ਼ਈ ਏਜੰਸੀ ਦੇ ਮੀਰੋਜ਼ਾਈ ਇਲਾਕੇ ਵਿਚ ਆ ਗਏ ਇਹ ਪਰਿਵਾਰ 15 ਕਰੋੜ ਪਾਕਿਸਤਾਨੀ ਰੁਪਏ (180,000 ਅਮਰੀਕੀ ਡਾਲਰ) ਦਾ ਪ੍ਰਬੰਧ ਨਹੀਂ ਕਰ ਸਕੇ ਜੋ ਤਾਲਿਬਾਨ ਨੇ ਜਜ਼ੀਏ ਦੇ ਰੂਪ ਵਿਚ ਮੰਗਿਆ ਸੀ

ਤਾਲਿਬਾਨ ਨੇ ਜ਼ਬਰਦਸਤੀ ਸਿੱਖ ਵਪਾਰੀਆਂ ਦੀਆਂ ਦੁਕਾਨਾਂ ਅਤੇ ਘਰਾਂ ਉਪਰ ਕਬਜ਼ਾ ਕਰ ਲਿਆ ਇਸ ਕਾਰਵਾਈ ਨਾਲ ਪਖਤੂਨ ਸਭਿਆਚਾਰ ਵਿਚ ਸਦੀਆਂ ਤੋਂ ਰਹਿ ਰਹੇ ਖੱਤਰੀ ਜਾਤੀਆਂ ਨਾਲ ਸਬੰਧਤ ਸਿੱਖਾਂ ਦੇ ਰਿਸ਼ਤੇ ਲੀਰੋ ਲੀਰ ਹੋ ਗਏ ਤਾਲਿਬਾਨ ਅੱਗੇ ਉਨ੍ਹਾਂ ਮੁਸਲਮਾਨਾਂ ਦਾ ਵੀ ਜ਼ੋਰ ਨਹੀਂ ਚਲਿਆ ਜੋ ਦਿਲੋਂ ਇਹ ਚਾਹੁੰਦੇ ਸਨ ਕਿ ਇਹ ਸਿੱਖ ਪਰਿਵਾਰ ਉਨ੍ਹਾਂ ਨੂੰ ਛੱਡ ਕੇ ਨਾ ਜਾਣ ਪਖਤੂਨ ਸਭਿਆਚਾਰ ਵਿਚ ਫਰੰਟੀਅਰ ਸੂਬੇ ਅਤੇ ਕਬਾਇਲੀ ਇਲਾਕਿਆਂ ਵਿਚ ਕੋਈ 10,000 ਸਿੱਖ ਰਹਿੰਦੇ ਹਨ ਇਹ ਉਹ ਲੋਕ ਹਨ ਜਿਨ੍ਹਾਂ ਨੇ 1947 ਦੀ ਵੰਡ ਫਿਰਕੂ ਕਤਲੇਆਮ ਵੇਲੇ ਭਾਰਤ ਜਾਣਾ ਨਹੀਂ ਸੀ ਮੰਨਿਆ, ਪਾਕਿਸਤਾਨ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ ਸੀ

ਪਿਛਲੇ ਮਹੀਨੇ ਖ਼ੈਬਰ ਕਬਾਇਲੀ ਇਲਾਕੇ ਵਿਚ ਟੀਟੀਪੀ ਕਮਾਂਡਰ ਨੇ 2 ਸਿੱਖਾਂ ਨੂੰ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਛੁਡਾਉਣ ਬਦਲੇ ਫਿਰੌਤੀ ਮੰਗੀ ਸੀ ਸਿੱਖਾਂ ਦਾ ਇਕ ਪ੍ਰਤੀਨਿਧ ਮੰਡਲ ਮੰਗਲ ਬਾਗ਼ ਗਿਆ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਪਰ ਤਾਬਿਲਾਨ ਨੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਬਜਾਏ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ 2 ਸਿੱਖ ਨੌਜਵਾਨਾਂ ਜਸਪਾਲ ਸਿੰਘ ਅਤੇ ਮਾਹਲ ਸਿੰਘ ਦੇ ਕਤਲ ਤੋਂ ਬਾਅਦ ਕਬਾਇਲੀ ਇਲਾਕੇ ਵਿਚ ਰਹਿੰਦੇ ਸਿੱਖ ਹੋਰ ਖੌਫ਼ਜਦਾ ਹੋ ਗਏ ਹਨ ਜਿਥੇ ਉਨ੍ਹਾਂ ਦੀ ਟੇਕ ਪਾਕਿਸਤਾਨੀ ਸਰਕਾਰ ਉਪਰ ਹੈ ਉੱਥੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵੱਲ ਵੀ ਨਜ਼ਰਾਂ ਫੈਲਾ ਕੇ ਆਪਣੀ ਸਲਾਮਤੀ ਦੀ ਤਵੱਕੋ ਕਰਦੇ ਹਨ

ਸਤਾਰਵੀਂ ਸਦੀ ਵਿਚ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਪਾਸਾ ਵੱਟ ਕੇ ਕਬਾਇਲੀ ਸਾਂਝਾਂ ਵਿਚ ਇਕ ਸੁਰ ਹੋਏ ਸਿੱਖ ਪਰਿਵਾਰਾਂ ਦੀ ਜਾਨ ਮਾਲ ਅਤੇ ਮਾਣ ਇੱਜ਼ਤ ਉਪਰ ਅੱਜ ਫੇਰ ਔਰੰਗਜ਼ੇਬੀ ਖੰਜਰ ਮੰਡਰਾ ਰਿਹਾ ਹੈ

ਸੰਯੁਕਤ ਰਾਸ਼ਟਰ ਪੱਜਾ ਕਤਲ ਹੋਏ ਸਿੱਖਾਂ ਦਾ ਮਾਮਲਾ

ਪਾਕਿਸਤਾਨ ਦੇ ਸਰਹੱਦੀ ਸੂਬੇ ਵਿਚ ਸਿੱਖਾਂ `ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰੀ ਕੌਂਸਲ ਕੋਲ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਦਸਣਯੋਗ ਹੈ ਕਿ ਤਾਲਿਬਾਨ ਅਤਿਵਾਦੀਆਂ ਨੇ ਫ਼ਿਰੌਤੀ ਦੀ ਰਕਮ ਨਾ ਮਿਲਣ `ਤੇ ਦੋ ਸਿੱਖਾਂ ਦੇ ਸਿਰ ਕਲਮ ਕਰ ਦਿਤੇ ਸਨ ਦੁਨੀਆਂ ਵਿਚ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਸਿੱਖ ਨੇਸ਼ਨਜ਼ ਆਰਗੇਨਾਈਜੇਸ਼ਨ ਵਲੋਂ ਦਾਖ਼ਲ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਘੱਟ ਗਿਣਤੀਆਂ ਵਿਰੁਧ ਹੋ ਰਹੇ ਜ਼ੁਲਮਾਂ ਲਈ ਪਾਕਿਸਤਾਨ ਸਰਕਾਰ ਜਿੰਮੇਵਾਰ ਹੈ ਅਜਿਹੀ ਜ਼ਾਲਮਾਨਾ ਕਾਰਵਾਈ ਰੋਕਣ ਤੋਂ ਅਸਮਰੱਥ ਪਾਕਿ ਸਰਕਾਰ ਤੋਂ ਸੰਯੁਕਤ ਰਾਸ਼ਟਰ ਨੂੰ ਜਵਾਬ ਤਲਬੀ ਕਰਨੀ ਚਾਹੀਦੀ ਹੈ ਉਥੋਂ ਦੀ ਸਰਕਾਰ ਇਸ ਘਟਨਾ ਨੂੰ ਅਤਿਵਾਦੀ ਗਤੀਵਿਧੀ ਕਹਿ ਕੇ ਪੱਲਾ ਨਹੀਂ ਝਾੜ ਸਕਦੀ ਕਿਉਂਕਿ ਪਾਕਿ ਸਰਕਾਰ ਨੇ ਹੀ ਉਨ੍ਹਾਂ ਨੂੰ ਹਥਿਆਰਬੰਦ ਕੀਤਾ ਅਤੇ ਹੁਣ ਤਾਲਿਬਾਨੀ ਸਿੱਖਾਂ, ਹਿੰਦੂਆਂ ਅਤੇ ਇਸਾਈਆਂ ਦੇ ਜਾਨ ਮਾਲ ਲਈ ਖ਼ਤਰਾ ਬਣੇ ਹੋਏ ਹਨ ਪਟੀਸ਼ਟ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਨਾਲ ਧਾਰਮਕ ਤੌਰ `ਤੇ ਹੀ ਨਹੀਂ ਸਗੋਂ ਸਭਿਆਚਾਰਕ ਤੌਰ `ਤੇ ਵੀ ਵਿਤਕਰਾ ਹੁੰਦਾ ਹੈ ਉਥੇ ਤਾਲਿਬਾਨ ਨੇ ਸਜ਼ਾ ਦੇਣ ਦੇ ਆਪਣੇ ਨਿਯਮ ਬਣਾਏ ਹੋਏ ਹਨ ਜੋ ਸਿੱਧੇ ਤੌਰ `ਤੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ ਪਟੀਸ਼ਨ ਵਿਚ ਬਾਲ ਵਿਆਹ ਵਰਗੀ ਸਮਾਜਕ ਬੁਰਾਈ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਥੇਬੰਦੀ ਦੇ ਮੁਖੀ ਡਾ. ਐਮਐਸ ਰੰਧਾਵਾ ਨੇ ਪਾਕਿਸਤਾਨ ਦੀ ਆਗੂ ਅਸਮਾ ਜਹਾਂਗੀਰ ਕੋਲ ਵੀ ਇਹ ਮੁੱਦਾ ਉਠਾਇਆ ਜਿਨ੍ਹਾਂ ਨੇ ਭਰੋਸਾ ਦਿਤਾ ਕਿ ਉਹ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਲਈ ਸਰਕਾਰ ਉਪਰ ਦਬਾਅ ਪਾਉਣਗੇ 

 

ਪਾਕਿਸਤਾਨ ਵਿਚ ਤਾਲਿਬਾਨ ਦਾ ਵਧਦਾ ਪ੍ਰਭਾਵ

ਪਾਕਿਸਤਾਨੀ ਤਾਲਿਬਾਨ ਉਤਰ ਪੱਛਮੀ ਸੂਬਾ ਸਰਹੱਦ ਅਤੇ ਕਬਾਇਲੀ ਇਲਾਕਿਆਂ ਦੇ 24 ਫੀਸਦੀ ਹਿੱਸੇ `ਤੇ ਪੂਰੀ ਤਰ੍ਹਾਂ ਕਬਜ਼ਾ ਕਰ ਚੁੱਕੇ ਹਨ ਜਦੋਂ ਕਿ ਉਸ ਦੇ ਲੜਾਕੇ ਅਤੇ ਸਮਰਥਕ ਹੋਰ 38 ਫੀਸਦੀ ਇਲਾਕੇ ਵਿਚ ਸਰਗਰਮ ਨਜ਼ਰ ਆਉਂਦੇ ਹਨ

ਪਿਛਲੇ ਕੁਝ ਹਫਤਿਆਂ ਤੋਂ ਲਗਾਤਾਰ ਚੱਲ ਰਹੀ ਫੌਜੀ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਇਨ੍ਹਾਂ ਇਲਾਕਿਆਂ ਤੋਂ ਤਾਲਿਬਾਨ ਦਾ ਕਬਜ਼ਾ ਪੂਰੀ ਤਰ੍ਹਾਂ ਖਤਮ ਕਰਨ ਵਿਚ ਅਸਫ਼ਲ ਰਹੀ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਸੂਬਾ ਸਰਹੱਦ ਵਿਚ 38 ਫੀਸਦੀ ਹਿੱਸੇ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਤਾਲਿਬਾਨ ਦੇ ਕਬਜ਼ੇ ਵਾਲੇ ਇਨ੍ਹਾਂ ਖੇਤਰਾਂ ਵਿਚ ਉਤਰੀ ਪਾਕਿਸਤਾਨ ਦੀ 22 ਫੀਸਦੀ ਜਨਸੰਖਿਆ ਆਉਂਦੀ ਹੈ ਇਸ ਤਰ੍ਹਾਂ ਤਾਲਿਬਾਨੀ ਸੂਬਾ ਸਰਹੱਦ ਅਤੇ ਕਬਾਇਲੀ ਇਲਾਕਿਆਂ ਦੇ 65 ਲੱਖ ਲੋਕਾਂ `ਤੇ ਰਾਜ ਕਰ ਰਹੇ ਹਨ, ਜਦੋਂ ਕਿ ਹੋਰ ਡੇਢ ਕਰੋੜ ਲੋਕ ਇਸ ਖੌਫ਼ ਨਾਲ ਰਹਿ ਰਹੇ ਹਨ ਕਿ ਉਨ੍ਹਾਂ ਦਾ ਇਲਾਕਾ ਕਦੇ ਵੀ ਤਾਲਿਬਾਨ ਦੇ ਕਬਜ਼ੇ ਵਿਚ ਆ ਸਕਦਾ ਹੈ ਇਸ ਤਰ੍ਹਾਂ ਸਰਕਾਰ ਦਾ ਕੰਟਰੋਲ ਉਤਰੀ ਪਾਕਿਸਤਾਨ ਵਿਚ ਸਿਰਫ਼ 28 ਫੀਸਦੀ ਆਬਾਦੀ ਤੱਕ ਹੀ ਸਿਮਟ ਕੇ ਰਹਿ ਗਿਆ ਹੈ ਸੂਬਾ ਸਰਹੱਦ ਵਿਚ ਤਾਲਿਬਾਨ ਕਬਜੇ ਹੇਠਲੇ ਖੇਤਰਾਂ ਵਿਚ ਸਵਾਤ, ਬੁਨੇਰ, ਸਾਂਗਲਾ ਅਤੇ ਲੋਵਰ ਦੇਰ ਸ਼ਾਮਲ ਹਨ ਜਦੋਂ ਕਿ ਕਬਾਇਲੀ ਇਲਾਕਿਆਂ ਵਿਚ ਔਰਕਰਜ਼ਈ ਏਜੰਸੀ, ਉਤਰੀ ਬਜੀਰਿਸਤਾਨ, ਦੱਖਣੀ ਬਜੀਰਿਸਤਾਨ ਅਤੇ ਬਾਜੌੜ ਖੇਤਰ ਇਸ ਵੇਲੇ ਪੂਰੀ ਤਰ੍ਹਾਂ ਤਾਲਿਬਾਨ ਜਾਂ ਉਸ ਦੇ ਸਮਰਥਕ ਲੜਾਕਿਆਂ ਦੇ ਕਬਜ਼ੇ ਹੇਠ ਹਨ

ਪਾਕਿਸਤਾਨ ਦੇ ਕਬਾਇਲੀ ਇਲਾਕੇ ਦੱਖਣੀ ਬਜੀਰਿਸਤਾਨ, ਉਤਰੀ ਬਜੀਰਿਸਤਾਨ, ਔਰਕਰਜਈ ਏਜੰਸੀ ਅਤੇ ਬਾਜੌੜ ਤੋਂ ਸਵਾਤ ਘਾਟੀ, ਤਾਲਿਬਾਨ ਵੱਲੋਂ ਆਪਣਾ ਪ੍ਰਭਾਵ ਕਾਇਮ ਕਰਨ ਤੋਂ ਪਹਿਲਾਂ ਹੀ ਤਾਲਿਬਾਨ ਜਾਂ ਉਸ ਦੇ ਸਮਰਥਕ ਲੜਾਕਿਆਂ ਦੇ ਨਿਸ਼ਾਨੇ `ਤੇ ਆ ਚੁੱਕੇ ਸਨ ਪ੍ਰੰਤੂ ਸਵਾਤ ਘਾਟੀ ਵਿਚ ਹੋਏ ਸ਼ਾਂਤੀ ਸਮਝੌਤੇ ਤੋਂ ਕੁਝ ਮਹੀਨਿਆਂ ਬਾਅਦ ਹੀ ਤਾਲਿਬਾਨ ਨੇ ਸੂਬਾ ਸਰਹੱਦ ਦੇ ਬੁਨੇਰ, ਸ਼ਾਂਗਲਾ ਅਤੇ ਲੋਵਰ ਦੇਰ ਜ਼ਿਲ੍ਹਿਆਂ `ਤੇ ਕਬਜ਼ਾ ਕਰ ਲਿਆ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਉਤਰੀ ਦੇਰ, ਸਵਾਬੀ ਮਰਦਾਨ, ਪੇਸ਼ਾਵਰ, ਮਾਲਾਕੰਡ, ਹੰਗੂ, ਕੋਹਾਟ, ਲੱਕੀ ਮਰੌਤ, ਟਾਂਕ ਅਤੇ ਡੇਰਾ ਇਸਮਾਈਲ ਖਾਨ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ

ਬਾਜੌੜ, ਓੜਕਜ਼ਈ, ਉਤਰੀ ਬਜੀਰਿਸਤਾਨ ਅਤੇ ਦੱਖਣੀ ਬਜੀਰਿਸਤਾਨ `ਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੈ ਪਾਕਿਸਤਾਨੀ ਫੌਜ ਦੱਖਣੀ ਬਜੀਰਿਤਸਾਨ ਦੇ ਜ਼ਿਆਦਾਤਰ ਇਲਾਕਿਆਂ ਵਿਚੋਂ ਲਗਭਗ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ, ਜਦੋਂ ਕਿ ਬਾਕੀ ਇਲਾਕੇ `ਤੇ ਵਜੀਰ ਕਬੀਲੇ ਦੇ ਤਾਲਿਬਾਨ ਦਾ ਕਬਜ਼ਾ ਹੈ ਮਿਲੀ ਸੂਚਨਾ ਮੁਤਾਬਕ ਉਤਰੀ ਅਤੇ ਦੱਖਣੀ ਬਜੀਰਿਸਤਾਨ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਕੱਟੜਪੰਥੀ ਮੌਜੂਦ ਹਨ

ਓੜਕਜ਼ਈ ਏਜੰਸੀ ਵਿਚ ਸਥਾਨਕ ਤਾਲਿਬਾਨ ਕਮਾਂਡਰ ਹਕੀਮੁੱਲਾ ਮਹਿਸੂਦ ਬਜੀਰਿਸਤਾਨ ਵਿਚ ਆਤਮਘਾਤੀ ਹਮਲਾ ਕਰਨ ਅਤੇ ਕੱਟੜਪੰਥੀ ਬਣਾਉਣ ਵਾਲੇ ਕਾਰੀ ਹੁਸੈਨ ਦਾ ਰਿਸ਼ਤੇਦਾਰ ਹੈ, ਜਿਥੇ ਸਥਾਨਕ ਸ਼ਿਆ ਅਤੇ ਸੁੰਨੀ ਭਾਈਚਾਰਿਆਂ ਵਿਚ ਤਣਾਅ ਰਹਿੰਦਾ ਹੈ, ਜਿਸ ਕਾਰਨ ਹੇਠਲੇ ਔਰਕਰਜ਼ਈ ਵਿਚ ਤਾਲਿਬਾਨ ਸੁੰਨੀ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਦਾ ਹੈ ਇਸ ਸੰਪਰਦਾਇਕ ਤਣਾਅ ਨੇ ਇਲਾਕੇ ਦੇ ਸਰਕਾਰੀ ਤੰਤਰ ਨੂੰ ਬਿਲਕੁਲ ਬੇਵਸ ਕਰ ਦਿੱਤਾ ਹੈ

ਪਾਕਿਸਤਾਨੀ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਚਕਵਾਲ, ਮਿਆਂਵਾਲੀ, ਭਕਰ, ਝੰਗ, ਮੁਜ਼ੱਫ਼ਰਗੜ੍ਹ, ਬਹਾਬਲਨਗਰ, ਰਾਜਨਪੁਰ ਅਤੇ ਡੇਰਾ ਗਾਜ਼ੀ ਖਾਂ ਸ਼ਾਮਲ ਹਨ ਸੂਬਾ ਪੰਜਾਬ ਦੇ 47 ਫੀਸਦੀ ਜਾਂ ਲਗਭਗ ਅੱਧੇ ਹਿੱਸੇ `ਤੇ ਫੈਲੇ ਹੋਏ ਇਲਾਕਿਆਂ ਵਿਚ ਸਵਾ ਕਰੋੜ ਲੋਕ ਰਹਿੰਦੇ ਹਨ ਜੋ ਪੰਜਾਬ ਦੀ ਕੁਲ ਆਬਾਦੀ ਦਾ 22 ਫੀਸਦੀ ਹਨ ਪਿਛਲੇ ਡੇਢ ਸਾਲ ਇਨ੍ਹਾਂ ਸਾਰਿਆਂ ਜ਼ਿਲ੍ਹਿਆਂ ਵਿਚੋਂ ਕੋਈ ਨਾ ਕੋਈ ਤਾਲਿਬਾਨੀ ਕਾਰਵਾਈ ਦੀਆਂ ਖ਼ਬਰਾਂ ਮਿਲੀਆਂ ਹਨ

ਸਵਾਤ ਤੇ ਮਿੰਗੋਰਾ ਖੇਤਰਾਂ ਤੋਂ ਵੀ ਲਗਭਗ ਇਕ ਸੌ ਸਿੱਖ ਪਰਿਵਾਰਾਂ ਵਲੋਂ ਤਾਲਿਬਾਨ ਦੇ ਖੌਫ ਕਾਰਨ ਹਿਜ਼ਰਤ ਕਰਨ ਦੀ ਖ਼ਬਰ ਹੈ ਪਾਕਿਸਤਾਨ ਹੀ ਨਹੀਂ ਬਲਕਿ ਅਫਗਾਨਿਸਤਾਨ ਦੇ ਕੰਧਾਰ, ਜਲਾਲਾਬਾਦ ਅਤੇ ਕਾਬਲ ਵਰਗੇ ਸ਼ਹਿਰਾਂ `ਚ ਹਜ਼ਾਰਾਂ ਹੀ ਸਿੱਖ ਪਰਿਵਾਰ ਕਈ ਪੀੜ੍ਹੀਆਂ ਤੋਂ ਰਹਿੰਦੇ ਆ ਰਹੇ ਹਨ, ਜਿਨ੍ਹਾਂ ਨੂੰ ਅਕਸਰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਵਿਚੋਂ ਜ਼ਿਆਦਾਤਰ ਛੋਟਾ ਮੋਟਾ ਕਾਰੋਬਾਰ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ

3 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas