|
ਤਾਲਿਬਾਨਾਂ
ਦੀ ਘਿਨਾਉਣੀ
ਕਾਰਵਾਈ
ਹੈਵਾਨੀਅਤ ਦਾ ਸਿੱਖਰ ਪਰ ਸਿੱਖ
ਕੌਮ
ਹਿੰਦੂ ਤਾਲਿਬਾਨਾਂ ਤੋ ਵੀ ਸੁਚੇਤ ਰਹੇ : ਅਮੈਰਿਕਨ ਸਿੱਖ ਆਰਗੇਨਾਈਜੇਸ਼ਨ
ਅਡਵਾਨੀ ਅਤੇ ਉਸਦੀ ਜੁੰਡਲੀ ਮਗਰਮੱਛ ਦੇ
ਅੱਥਰੂ ਨਾ ਕੇਰੇ
ਅੰਮ੍ਰਿਤਸਰ ਟਾਈਮਜ਼ ਬਿਊਰੋ :
ਨਿਊਯਾਰਕ:
ਅਮੈਰਿਕਨ
ਸਿੱਖ ਆਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ,
ਭਾਈ
ਸੁਰਿੰਦਰ
ਸਿੰਘ ਸਰਪੰਚ,
ਭਾਈ
ਦੀਦਾਰ ਸਿੰਘ,
ਭਾਈ ਤਰਜਿੰਦਰ ਸਿੰਘ,
ਭਾਈ ਸੁਖਦੇਵ ਸਿੰਘ,
ਭਾਈ ਕਰਨੈਲ ਸਿੰਘ,
ਭਾਈ ਭੁਪਿੰਦਰ ਸਿੰਘ,
ਅਤੇ ਚਰਨਜੀਤ
ਸਿੰਘ ਸਮਰਾ ਨੇ ਤਾਲਿਬਾਨਾਂ
ਵਲੋ
ਨਿਰਦੋਸ਼ ਸਿੱਖਾਂ ਦੇ ਕਤਲ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਦਰਿੰਦਗੀ ਦਾ
ਨੰਗਾ ਨਾਚ ਨੱਚਣ ਵਾਲੇ ਇਨਸਾਨੀਅਤ ਦੇ ਇਖਲਾਕੀ ਗੁਣਾਂ ਤੋ
ਡਿੱਗ
ਚੁੱਕੇ ਤਾਲਿਬਾਨਾਂ ਨੇ
ਸਿੱਖਾਂ ਨੂੰ ਅਗਵਾ
ਕਰਕੇ ਦੋ ਸ਼ਰਤਾਂ ਰੱਖੀਆਂ
ਕਿ
ਜਾਂ
ਤਾਂ
ਜਜੀਆ ਅਦਾ ਕਰੋ
ਜਾਂ
ਫਿਰ ਮੁਸਲਮਾਨ ਸ਼ਰਾ ਕਬੁਲ ਕਰ ਲਵੋ ਪਰ ਧੰਨ ਹਨ ਉਹ ਸਿੱਦਕੀ ਸਿੱਖ ਜਿੰਨ੍ਹਾਂ ਗਰੀਬ
ਸਿੱਖਾਂ
ਕੋਲੋ ਪੈਸੇ ਦੀ ਮੰਗ ਤਾਂ
ਪੂਰੀ ਨਹੀ
ਹੋਈ ਪਰ ਉਨ੍ਹਾਂ ਸਿਦਕ ਦੇ ਜਲਾਲ ਨੂੰ
ਆਂਚ ਨਹੀ
ਆਣ
ਦਿਤੀ
।
ਜਾਨ ਬਚਾਉਣ ਬਦਲੇ ਧਰਮ ਪਰਿਵਰਤਨ ਨਹੀਂ ਕੀਤਾ ਸਗੋਂ
ਸਿਰ ਦੇ ਕੇ ਸਿੱਖੀ ਸਿਦਕ ਨੂੰ ਕਾਇਮ ਰੱਖਿਆ।
ਇੱਥੇ ਜਾਰੀ ਇੱਕ ਲਿਖਤੀ ਬਿਆਨ ਅਮੈਰਿਕਨ ਸਿੱਖ ਆਗੇਨਾਈਜੇਸ਼ਨ ਦੇ ਆਗੂਆਂ ਨੇ ਕਿਹਾ
ਏ. ਐਸ. ਓ. ਵਲੋਂ ਉਨ੍ਹਾਂ
ਸਿੱਦਕੀ
ਸਿੰਘਾਂ
ਨੂੰ
ਕੌਮੀਂ ਸ਼ਹੀਦ ਕਰਾਰ ਦਿਤਾ ਜਾਦਾ
ਹੈ
।
ਉਨਾਂ
ਕਿਹਾ
ਜਿਥੇ ਸਾਨੂੰ ਤਾਲਿਬਾਨਾਂ ਨੂੰ ਸਖਤ ਸ਼ਬਦਾਂ
ਵਿੱਚ
ਭੰਡਣ ਦੀ
ਲੋੜ
ਹੈ ਉਥੇ ਭਾਰਤ ਵਿਚ ਵਸਦੇ ਹਿੰਦੂ ਤਾਲਿਬਾਨਾਂ ਤੋ ਸੁਚੇਤ ਰਹਿਣ ਦੀ ਜਰੂਰਤ ਹੈ ਕਿੳਕਿ
ਇਹ ਬੁੱਕਲ ਦੇ ਤਾਲਿਬਾਨ ਉਨ੍ਹਾਂ
ਤੋਂ ਵੀ ਜਿਆਦਾ ਖਤਰਨਾਕ ਹਨ।
ਸਿੱਖ ਆਗੂਆਂ
ਨੇ
ਕਿਹਾ ਕਿ ਇਨ੍ਹਾਂ
ਹਿੰਦੂਤਵੀਆਂ ਦੀ
ਸਿੱਖਾਂ ਨਾਲ ਹਮਦਰਦੀ ਮੱਗਰਮਛ
ਦੇ
ਅੱਥਰੂਆਂ ਤੋ ਜਿਆਦਾ ਕੁਝ
ਵੀ
ਨਹੀ।
ਇਕ ਪਾਸੇ ਭਾਜਪਾ ਆਗੂ ਅਤੇ ਸਿਹਤ ਮੰਤਰੀ ਲਕਸ਼ਮੀ
ਕਾਂਤ
ਚਾਵਲਾ ਵਾਹਘਾ ਬਾਰਡਰ ਤੇ ਜਾ ਕੇ ਸਿੱਖਾਂ ਦੇ ਕਤਲਾਂ ਦੀ ਨਿਖੇਧੀ
ਕਰਦੀ ਹੈ ਦੂਜੇ ਪਾਸੇ
ਇਹੀ ਚਾਵਲਾ ਜਦੋਂ
ਪੰਜਾਬ
ਕੈਬਨਟ ਦੀ ਮੰਤਰੀ
ਬਣੀ ਉਦੋ ਇਸਨੇ ਸਿੱਖੀ ਨੂੰ ਨਹੀਂ
ਸਗੋ ਪੰਜਾਬੀ ਜੋ ਕਿ
ਸੂਬੇ ਦੀ
ਮਾਂ
ਬੋਲੀ ਹੈ,
ਨੂੰ ਵੀ ਨਫਰਤ ਕਰਦਿਆਂ ਹਿੰਦੀ ਵਿਚ ਸੁੰਹ ਚੁੱਕੀ ਸੀ।
ਜਿਹੜੀ ਔਰਤ ਇਕ
ਸੂਬੇ ਦੀ ਬੋਲੀ ਜੋ ਉਸ ਖਿਤੇ ਵਿਚ ਵਸਦੇ
ਸਭ
ਲੋਕਾਂ
ਦੀ
ਸਾਂਝੀ
ਬੋਲੀ ਹੁੰਦੀ ਹੈ,
ਨਹੀਂ ਬੋਲ ਸਕਦੀ ਉਹ ਯੋਧਿਆਂ
ਦੀ
ਇਸ ਕੌਮ ਦੀ ਹਮਦਰਦ ਕਿਵੇਂ ਬਣ ਸਕਦੀ ਹੈ।
ਉਸ ਦੇ ਨਾਲ ਗਏ ਨਵਜੋਤ
ਸਿੱਧੂ,
ਜੋ ਬਿਪਰਾਂ ਦੇ ਤਲਵੇ ਚੱਟਦਾ
ਮਾਨਸਿਕ ਤੌਰ ਤੇ ਹਿੰਦੂ ਬਣ ਚੁੱਕਿਆ ਹੈ,
ਨੂੰ ਜੇਲਾਂ ਵਿਚ ਬੰਦ ਸਿਖ ਨੌਜਵਾਨ ਕਦੇ ਨਹੀ ਵਿਖਾਈ ਦਿਤੇ।
ਅਡਵਾਨੀ
ਵਲੋਂ ਕੁਝ ਕੁ ਟੁਕੜਬੋਚ ਅਕਾਲੀਆਂ ਨੂੰ ਨਾਲ ਲੈ
ਕੇ
ਦਿਲੀ ਬੰਗਲਾ ਸਾਹਿਬ ਗੁਰੂਦੁਆਰੇ ਅੰਦਰ ਕੀਰਤਨ ਬੰਦ ਕਰਵਾ ਕੇ ਕਤਲ ਹੋਏ ਸਿੱਖਾਂ ਲਈ
ਅਰਦਾਸ ਕਰਨਾ ਮਹਿਜ ਡਰਾਮੇ
ਅਤੇ ਚਾਣਕੀਆ ਨੀਤੀ ਤੋਂ ਜਿਆਦਾ ਕੁਝ ਵੀ ਨਹੀ ਸੀ ਕਿਉਕਿ ਅਪਣੀ ਕਿਤਾਬ
‘ਮਾਈ
ਕੰਟਰੀ ਮਾਈ ਲਾਈਫ’
ਦੇ ਅੰਦਰ ਇਹੀ ਅਡਵਾਨੀ ਦਰਬਾਰ ਸਾਹਿਬ ਤੇ ਕੀਤੇ ਹਮਲੇ,
ਜਿਥੇ ਹਜਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ ਇਥੋਂ ਤੱਕ ਕਿ
ਛੋਟੇ-ਛੋਟੇ
ਮਾਸੂਮਾਂ ਨੂੰ ਨਹੀਂ
ਬਖਸ਼ਿਆ ਗਿਆ,
ਨੂੰ ਜਾਇਜ ਠਹਿਰਾਉਦਾ ਹੈ
ਅਤੇ
21ਵੀ
ਸਦੀ
ਦੇ
ਕੌਮੀ ਜਰਨੈਲ ਬਾਬਾ ਜਰਨੈਲ ਸਿੰਘ ਖਾਲਸਾ
ਭਿੰਡਰਾਂਵਾਲਿਆਂ ਨੂੰ ਭਾਸਕਰ
ਦੈਂਤ ਦੱਸਦਾ ਹੈ
।
ਜਿਨਾਂ
ਲੋਕਾਂ
ਦਾ ਏਜੰਡਾ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਰੱਖਣ ਦਾ ਹੋਵੇ ਉਹ ਸਿੱਖਾਂ
ਦੇ ਹਮਦਰਦ ਕਦੀ ਵੀ ਨਹੀ
ਹੋ
ਸਕਦੇ
।ਸਿੱਖ
ਆਗੂਆਂ ਨੇ ਕਿਹਾ ਸਿੱਖੋ ! ਅਜਿਹੇ
ਦੋਮੂੰਹੇ ਸੱਪਾਂ ਤੋ ਬਚ ਕੇ ਰਹੋ,
ਖੁਦਗਰਜੀ ਅਤੇ ਲਾਲਚ ਦੇ ਜਨੂੰਨੀ ਅਹੁਦਿਆਂ
ਨੂੰ ਤਿਆਗ ਕੇ ਇਨਾਂ ਲੋਕਾਂ
ਨੂੰ
ਸਿੱਖ ਕੌਮ ਦੇ
ਪੱਕੇ ਦੁਸ਼ਮਣ ਸਮਝੋ ਅਤੇ ਇਕਮੁੱਠ ਹੋ ਕੇ ਕੌਮੀ ਹੱਕਾਂ ਲਈ ਕਮਰਕੱਸੋ ਨਹੀਂ
ਤਾਂ
ਯਾਦ ਰੱਖਿਓ
।
ਅਗਲੀਆ
ਪੀੜੀਆਂ ਆਪਣੇ ਬੱਚਿਆ
ਨੂੰ ਇਹ ਹੀ ਗਾਥਾ ਸੁਣਾਇਆ ਕਰਨਗੀਆਂ ਕਿ ਇਹ ਪੰਜਾਬ ਕਦੀ ਸਾਡਾ ਹੁੰਦਾ ਸੀ
।
3
ਮਾਰਚ
2010
|