|
‘ਖ਼ਾਲਸਾ
ਸਾਜਣ
ਦੀ
ਪ੍ਰਕਿਰਿਆ
ਚੱਲ
ਰਹੀ ਹੋਵੇ ਤਾਂ ਮੈਂ ਵੀ
ਗੁਰੂ
ਜੀ ਦੀ ਓਟ
`ਚ
ਹੋਵਾਂ’
ਸੁਰਿੰਦਰ ਸੋਹਲ
| |
ਗੁਰਪ੍ਰੀਤ ਘੁੱਗੀ ਨੇ ਪੰਜਾਬੀ ਕਾਮੇਡੀ
ਨੂੰ ਫ਼ਰਸ਼ ਤੋਂ ਚੁੱਕ ਕੇ ਅਰਸ਼ ਤੱਕ ਹੀ ਨਹੀਂ ਖੜ੍ਹਿਆ,
ਬਲਕਿ ਉਸਨੇ
ਆਪਣੀ ਵਿਲੱਖਣ ਪਹਿਚਾਣ ਨੂੰ ਵੀ ਲੋਕ-ਮਾਨਸਿਕਤਾ ਦਾ ਹਿੱਸਾ
ਬਣਾਇਆ ਹੈ।
ਉਸਨੇ
ਪੰਜਾਬੀ ਕਾਮੇਡੀ
ਨੂੰ ਨਵੇਂ ਆਯਾਮ ਪ੍ਰਦਾਨ ਕੀਤੇ।
ਕਾਲਜ-ਯੂਨੀਵਰਸਿਟੀ
ਦੀਆਂ ਸਟੇਜਾਂ
ਤੋਂ
ਲੈ ਕੇ ਉਸਨੇ ਆਪਣੀ
ਪ੍ਰਤਿਭਾ ਦੇ ਝੰਡੇ
ਹਿੰਦੀ-ਪੰਜਾਬੀ
ਫਿਲਮਾਂ ਵਿਚ ਵੀ
ਗੱਡੇ ਹਨ।
ਉਹ
ਪੰਜਾਬੀ ਦਾ ਇਕੋ ਇਕ ਅਜਿਹਾ ਕਾਮੇਡੀ ਕਲਾਕਾਰ ਹੈ,
ਜਿਸ ਦੇ ਅਭਿਨੈ
ਵਿਚ
ਵਿਭਿੰਨਤਾ ਹੈ,
ਵੰਨਗੀਆਂ ਦਾ ਅਤੁੱਟ
ਭੰਡਾਰ
ਹੈ,
ਪੰਜਾਬੀ
ਸੁਭਾਅ ਦੇ
ਠੱਠੇ ਵਾਲੀ ਚਾਸ਼ਨੀ ਦੀ ਪਰਤ ਗਾੜ੍ਹੀ ਹੈ।
ਕਾਮੇਡੀ ਦੌਰਾਨ ਉਸਨੇ ਆਪਣਾ ਅਜਿਹਾ
ਮਿਆਰ ਕਾਇਮ ਕੀਤਾ ਹੈ,
ਜਿਸ ਨਾਲ ਉਸਨੇ
ਕਦੇ
ਭੁੱਲ ਕੇ ਵੀ ਸਮਝੌਤਾ
ਨਹੀਂ ਕੀਤਾ।
ਉਸਾਰੂ-ਕਦਰਾਂ
ਕੀਮਤਾਂ
ਦਾ
ਹਾਮੀ ਇਹ ਕਲਾਕਾਰ ਆਪਣੀ ਸੋਚ ਨੂੰ ਏਨੀ ਪ੍ਰਪੱਕ ਕਿਵੇਂ
ਬਣਾ ਸਕਿਆ,
ਇਸਦਾ ਜਵਾਬ ਉਸਦੀ ਨਿਮਨ-ਲਿਖਤ ਸੰਖੇਪ ਪਰ ਬੇਹੱਦ ਭਾਵਪੂਰਤ ਮੁਲਾਕਾਤ ਵਿਚੋਂ
ਮਿਲ ਜਾਂਦਾ ਹੈ।
ਇਹ ਸੰਖੇਪ ਪ੍ਰਸ਼ਨਾਵਲੀ-ਉਤਰਾਵਲੀ ਪੰਜਾਬੀ
ਦੇ ਪ੍ਰਸਿੱਧ
ਤ੍ਰੈਮਾਸਿਕ
ਪੇਪਰ
‘ਹੁਣ`
ਵਿਚੋਂ ਧੰਨਵਾਦ ਸਹਿਤ ਲਈ ਕੀਤੀ ਗਈ ਹੈ।
|
|
?
ਕਿਹੜੇ ਲੇਖਕਾਂ ਨੂੰ ਪੜ੍ਹ ਕੇ ਤੁਹਾਡੀ
ਸੋਚ ਬਣੀ?
-ਸਾਈਂ
ਬੁੱਲ੍ਹੇ ਸ਼ਾਹ ਅਤੇ ਸ਼ਹੀਦ ਭਗਤ ਸਿੰਘ
?
ਕਿਸੇ ਫਿਲਮ,
ਕਿਤਾਬ ਦਾ ਨਾਂ ਲਵੋ
ਜੋ
ਤੁਸੀਂ ਚਾਹੁੰਦੇ ਹੋ ਕਿ ਹਰ ਕੋਈ
ਦੇਖੇ
ਜਾਂ
ਪੜ੍ਹੇ?
-ਫ਼ਿਲਮ
‘ਖ਼ੁਦਾ
ਕੇ ਲੀਏ`
ਅਤੇ ਕਿਤਾਬ ਰਸੂਲ ਹਮਜ਼ਾਤੋਵ ਦੀ
‘ਮੇਰਾ
ਦਾਗ਼ਿਸਤਾਨ`।
?
ਨਿੱਕੇ
ਹੁੰਦਿਆਂ ਤੁਹਾਡੇ
`ਤੇ
ਕਿਸ ਬੰਦੇ ਦਾ ਉਘੜਵਾਂ ਅਸਰ ਪਿਆ?
-ਸ਼ਹੀਦ
ਭਗਤ ਸਿੰਘ।
?
ਹੁਣ ਤੱਕ ਕਿਹੜੀ ਘਟਨਾ ਦਾ
ਤੁਹਾਡੇ ਸਿਆਸੀ ਇਤਕਾਦ ਉੱਪਰ ਉਘੜਵਾਂ
ਅਸਰ ਪਿਆ?
-ਅਪ੍ਰੇਸ਼ਨ
ਬਲਿਊ-ਸਟਾਰ।
?
ਕਿਹੜਾ ਸਿਆਸਤਦਾਨ ਜਿਊਂਦਾ
ਜਾਂ
ਮੋਇਆ ਤੁਹਾਨੂੰ ਚੰਗਾ ਲਗਦਾ
ਹੈ?
-ਸੋਨੀਆ
ਗਾਂਧੀ।
?
ਤੁਸੀਂ ਇਤਿਹਾਸ
ਦੇ
ਕਿਸੇ ਯੁਗ
ਵਿਚ
ਜਾ ਸਕੋ
ਤਾਂ
ਕਿਹੜੇ ਵਿਚ ਜਾਣਾ
ਚਾਹੋਗੇ?
-ਇਕ
ਮੁਲਾਕਾਤ ਵਿਚ ਫ਼ਿਲਮਕਾਰ ਸੁਖਵੰਤ ਢੱਡਾ ਕਹਿ ਰਹੇ ਸਨ-ਮੇਰੇ ਮਨ ਵਿਚ ਅਕਸਰ ਆਉਂਦਾ
ਹੈ
ਕਿ ਜਦੋਂ
ਸ੍ਰੀ
ਗੁਰੂ
ਗੋਬਿੰਦ
ਸਿੰਘ ਜੀ
ਖ਼ਾਲਸਾ ਸਾਜ ਰਹੇ ਸਨ ਤਾਂ ਮੈਂ ਵੀ ਉੱਥੇ
ਹੁੰਦਾ।
ਮੈਂ ਵੀ ਸਮਝਦਾ ਹਾਂ ਕਿ
ਖ਼ਾਲਸਾ ਸਾਜਣ ਦੀ ਪ੍ਰਕਿਰਿਆ ਚੱਲ ਰਹੀ ਹੋਵੇ
ਤਾਂ
ਮੈਂ ਵੀ ਗੁਰੂ ਜੀ ਦੀ ਓਟ ਵਿਚ ਹੋਵਾਂ।
ਇਸ ਤੋਂ
ਵਧੀਆ ਸਮਾਂ ਤੇ ਸਥਾਨ ਨਹੀਂ ਹੋ ਸਕਦਾ।
?
ਇਸ ਵੇਲੇ ਸ਼ਖ਼ਸੀ ਆਜ਼ਾਦੀ
ਨੂੰ ਸਭ ਤੋਂ ਵੱਡਾ ਖ਼ਤਰਾ ਕਿਸ ਤੋਂ ਹੈ?
-ਧਾਰਮਿਕ
ਕੱਟੜਤਾ,
ਫ਼ਿਰਕਾਪ੍ਰਸਤੀ,
ਨਸਲਵਾਦ,
ਜ਼ਾਤ-ਪਾਤ,
ਊਚ-ਨੀਚ ਅਤੇ
ਕਿਸੇ ਵੀ ਤਰ੍ਹਾਂ
ਦਾ
ਭੇਦ-ਭਾਵ
ਸ਼ਖ਼ਸੀ ਆਜ਼ਾਦੀ ਲਈ ਖ਼ਤਰਾ
ਹੈ।
?ਰੱਬ
ਬਾਰੇ ਤੁਹਾਡਾ
ਕੀ
ਵਿਚਾਰ ਹੈ?
-ਰੱਬ
ਆਪਣੀ ਸੁਵਿਧਾ,
ਸੁਰੱਖਿਆ,
ਮਾਨਸਿਕ ਤਸੱਲੀ
ਅਤੇ ਸਮਝ ਤੋਂ ਪਰ੍ਹੇ ਦੀਆਂ ਗੱਲਾਂ ਤੋਂ ਅਚੰਭਿਤ ਹੋ
ਕੇ
ਕਿਸੇ ਕਾਲਪਨਿਕ ਹਸਤੀ ਨੂੰ ਮੰਨ ਲੈਣ ਦਾ
ਨਾਂ
ਹੈ,
ਜਿਸਦੇ ਵਜੂਦ ਬਾਰੇ
ਸ਼ੱਕ ਅਤੇ ਅਨਿਸ਼ਚਿਤਤਾ ਹੋਣ ਦੇ ਬਾਵਜੂਦ ਉਹਨੂੰ ਦੇਖਣ ਅਤੇ
ਮਹਿਸੂਸ ਕਰਨ ਦੀ ਲਾਲਸਾ ਬਣੀ
ਰਹਿੰਦੀ ਹੈ।
?
ਜੇ
ਤੁਸੀਂ ਕੋਈ ਕਾਨੂੰਨ ਬਣਾ ਸਕੋ ਤਾਂ ਕਾਹਦਾ ਬਣਾਓਗੇ?
-ਮੈਂ
ਧਾਰਮਿਕ ਜਲੂਸ ਜਲਸਿਆਂ ਦੇ ਚਲਦੇ ਆਮ ਜਨਤਾ ਦੀ ਮਾਨਸਿਕ
ਸ਼ਾਂਤੀ ਨੂੰ ਭੰਗ ਕਰਨ ਅਤੇ ਆਵਾਜਾਈ ਦੌਰਾਨ ਲੋਕਾਂ ਦੇ ਕੀਮਤੀ ਵਕਤ ਨੂੰ ਬਰਬਾਦ ਕਰਨ
ਦੇ ਖ਼ਿਲਾਫ਼ ਕਾਨੂੰਨ ਬਣਾਵਾਂਗਾ।
?
ਕੀ
ਤੁਸੀਂ ਚਾਹੁੰਦੇ ਹੋ ਕੇ ਮਗ਼ਰਬੀ ਅਤੇ ਮਸ਼ਰਕੀ
ਪੰਜਾਬ ਮੁੜ ਇਕ ਹੋ ਜਾਵੇ?
-ਮੈਂ
ਨਹੀਂ ਚਾਹੁੰਦਾ ਕਿ ਦੋਵੇਂ
ਪੰਜਾਬ ਹੁਣ ਇਕ ਹੋ ਜਾਣ,
ਕਿਉਂਕਿ ਫਿਰ
ਤੋਂ
ਵਿਵਾਦਾਂ ਅਤੇ ਮੁਸ਼ਕਿਲਾਂ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।
ਇਹ ਦੋਵੇਂ
ਮੁਲਕ ਹੁਣ ਅਜਿਹਾ ਸੱਚ ਹੈ,
ਜਿਸ ਤੋਂ ਚਾਹ ਕੇ ਵੀ ਮੁਨਕਰ ਨਹੀਂ
ਹੋਇਆ
ਜਾ
ਸਕਦਾ।
ਹਾਂ! ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਦੋਵੇਂ ਪਾਸਿਆਂ ਦੇ ਲੋਕਾਂ
ਵਿਚ ਪਿਆਰ-ਮੁਹੱਬਤ
ਹੋਰ ਪੀਢੀ ਹੋਵੇ
ਅਤੇ ਆਉਣ ਜਾਣ ਦੀ
ਖੁੱਲ੍ਹ
ਮਿਲੇ।
?
ਵੀਹਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਵੱਡਾ ਦਾਨਿਸ਼ਵਰ ਕੌਣ ਹੈ?
-ਭਗਤ
ਪੂਰਨ ਸਿੰਘ
28
ਅਕਤੂਬਰ
2009
|