|
ਸਰਨਾ-ਫੂਲਕਾ
ਵਿਵਾਦ
ਦਾ
ਸ਼੍ਰੀ
ਅਕਾਲ
ਤਖਤ ਸਾਹਿਬ
`ਤੇ
ਹੋਵੇਗਾ
ਨਬੇੜਾ
ਸਿੰਘ ਸਾਹਿਬਾਨ ਵਲੋਂ ਸਰਨਾ ਭਰਾਵਾਂ
ਨੂੰ ਸਪੱਸ਼ਟੀਕਰਨ ਦੇਣ ਲਈ ਇਕ ਹੋਰ
ਮੌਕਾ
ਅੰਮ੍ਰਿਤਸਰ/ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸੀਨੀਅਰ ਐਡਵੋਕੇਟ
ਹਰਵਿੰਦਰ
ਸਿੰਘ
ਫੂਲਕਾ ਵਿਚਾਲੇ ਸਿੱਖ ਕਤਲੇਆਮ ਸਬੰਧੀ ਅਦਾਲਤੀ ਕੇਸਾਂ ਦੀ ਪੈਰਵਾਈ ਬਾਰੇ ਤਿੱਖੀ
ਬਿਆਨਬਾਜ਼ੀ ਦਾ ਮਾਮਲਾ ਸ਼੍ਰੀ
ਅਕਾਲ
ਤਖਤ
ਸਾਹਿਬ
`ਤੇ
ਪਹੁੰਚ ਗਿਆ ਹੈ।
ਸ੍ਰੀ
ਅਕਾਲ
ਤਖਤ ਸਾਹਿਬ ਵਿਖੇ ਤਲਬ ਕੀਤੇ ਗਏ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ
ਹਰਵਿੰਦਰ ਸਿੰਘ ਸਰਨਾ ਵਲੋਂ ਪੇਸ਼ ਹੋਣ ਦੀ ਥਾਂ ਹੋਰ ਸਮਾਂ ਮੰਗਣ ਲਈ ਭੇਜੇ ਗਏ ਬੇਨਤੀ
ਪੱਤਰ
`ਤੇ
ਸਿੰਘ
ਸਾਹਿਬਾਨ ਨੇ ਦੋਵਾਂ ਭਰਾਵਾਂ ਨੂੰ
7
ਅਗਸਤ
ਨੂੰ ਖੁਦ
ਪੇਸ਼
ਹੋ ਕੇ
ਸਪੱਸ਼ਟੀਕਰਨ ਦੇਣ
ਦੇ
ਆਦੇਸ਼
ਦਿੱਤੇ
ਹਨ।
ਦੂਜੇ
ਪਾਸੇ ਸਿੱਖ ਨਸਲਕੁਸ਼ੀ ਦੇ ਕੇਸਾਂ
`ਚ
ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ
ਫੂਲਕਾ
ਵਲੋਂ
ਨਿੱਜੀ
ਤੌਰ
`ਤੇ
ਪੇਸ਼ ਹੋ
ਕੇ
ਅਪਣਾ
ਪੱਖ
ਰੱਖਣ
ਉਪਰੰਤ ਸਿੰਘ
ਸਾਹਿਬਾਨ ਵਲੋਂ ਉਨ੍ਹਾਂ
ਨੂੰ
ਅਪਣੀਆਂ ਸੇੇਵਾਵਾਂ ਪਹਿਲਾਂ
ਦੀ
ਤਰ੍ਹਾਂ
ਹੀ
ਜਾਰੀ
ਰੱਖਣ
ਦੇ ਆਦੇਸ਼ ਦਿੱਤੇ ਗਏ ਹਨ।
ਕਾਬਿਲੇਗੌਰ ਹੈ
ਕਿ
1984
ਦੇ
ਸਿੱਖ
ਕਤਲੇਆਮ ਸਬੰਧੀ
ਅਦਾਲਤੀ
ਕੇਸਾਂ
ਦੀ ਪੈਰਵਾਈ
`ਤੇ
ਸਵਾਲ ਉਠਾਉਂਦਿਆਂ
ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ
ਹਰਵਿੰਦਰ ਸਿੰਘ ਸਰਨਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਸਿੱਖ ਕਤਲੇਆਮ ਦੇ ਪੀੜ੍ਹਤਾਂ
ਨੂੰ
ਇਨਸਾਫ ਦਿਵਾਉਣ ਲਈ ਸ.
ਐਚਐਸ
ਫੂਲਕਾ ਨੇ ਹੁਣ ਤੱਕ ਇਕ ਕਰੋੜ 90
ਲੱਖ
ਰੁਪਏ
ਜ਼ਾਇਆ ਕਰ ਦਿੱਤੇ ਹਨ ਅਤੇ
ਦੰਗਾ
ਪੀੜਤ ਸਿੱਖ ਪਰਿਵਾਰਾਂ ਨੂੰ
26
ਸਾਲ
ਬਾਅਦ ਵੀ ਕੋਈ ਇਨਸਾਫ ਨਹੀਂ
ਮਿਲਿਆ
ਹੈ।
ਓਧਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸਪੱਸ਼ਟ
ਕੀਤਾ
ਹੈ ਕਿ ਉਨਾਂ ਨੇ ਸਾਲ 1985 ਵਿਚ ਦਿੱਲੀ
ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ
15
ਹਜ਼ਾਰ
ਰੁਪਏ
ਲੈਣ ਤੋਂ ਬਾਅਦ ਅੱਜ ਤੱਕ ਬਿਨਾਂ ਕੋਈ
ਪੈਸਾ
ਲਏ ਕੇਸਾਂ ਦੀ ਪੈਰਵਾਈ ਅਪਣੀ ਜਾਨ ਜ਼ੋਖਮ ਵਿਚ ਪਾ ਕੇ
ਕੀਤੀ
ਹੈ।
ਹੁਣ
ਉਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ
ਸਿੰਘ
ਸਾਹਿਬ ਨੂੰ ਇਕ ਚਿੱਠੀ ਲਿਖ
ਕੇ
ਅਪਣੇ
ਆਪ ਨੂੰ
ਇਨਾਂ
ਕੇਸਾਂ ਤੋਂ
ਲਾਮੇਂ
ਕਰਨ ਦਾ ਨਿਰਣਾ ਸੁਣਾ ਦਿੱਤਾ
ਹੈ,
ਹਾਲਾਂਕਿ ਉਨਾਂ ਨੇ
ਸਿੰਘ
ਸਾਹਿਬ ਦੇ ਸੁਝਾਅ
ਤੋਂ
ਬਾਅਦ ਇਸ ਨੂੰ ਕੁਝ ਸਮੇਂ ਲਈ ਮੁਲਤਵੀ
ਵੀ ਕਰ
ਦਿੱਤਾ।
ਪਰ ਇਹ ਮਾਮਲਾ ਹੁਣ ਇਕ ਸਿੱਧੀ ਦੂਸ਼ਣਬਾਜ਼ੀ ਵਿਚ ਬਦਲ ਗਿਆ ਹੈ,
ਜਿਸ ਦਾ ਹੋਰਨਾਂ ਪੰਥਕ ਧਿਰਾਂ
ਵਲੋਂ
ਵੀ
ਪ੍ਰਤੀਕਰਮ
ਕੀਤਾ
ਜਾ ਰਿਹਾ ਹੈ।
ਸ੍ਰੀ
ਅਕਾਲ
ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ
ਨੂੰ
ਹੋਈ
ਮੀਟਿੰਗ
ਦੀ ਜਾਣਕਾਰੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ
ਸ੍ਰੀ
ਅਕਾਲ
ਤਖਤ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ
ਸਿੱਖ
ਨਸਲਕੁਸ਼ੀ ਦੇ ਕੇਸਾਂ ਦੀ ਪੈਰਵਾਈ ਕਰ ਰਹੇ
ਸਿੱਖ
ਵਕੀਲ ਐਚਐਸ ਫੂਲਕਾ
ਤੇ
ਸਰਨਾ
ਭਰਾਵਾਂ
ਦਰਮਿਆਨ
ਹੋਏ ਤਿੱਖੇ ਤਕਰਾਰ ਦੀ ਸ਼ਿਕਾਇਤ
`ਤੇ
ਦੋਵਾਂ
ਧਿਰਾਂ
ਨੂੰ
ਅੱਜ 26
ਜੁਲਾਈ
ਨੂੰ ਤਲਬ ਕੀਤਾ ਸੀ।
ਸਿੰਘ ਸਾਹਿਬ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ
ਪ੍ਰਧਾਨ
ਭਜਨ ਸਿੰਘ
ਵਾਲੀਆ
ਸਰਨਾ
ਭਰਾਵਾਂ
ਦਾ ਬੇਨਤੀ
ਪੱਤਰ
ਲੈ ਕੇ ਪੰਜ ਸਿੰਘ ਸਾਹਿਬਾਨ ਨੂੰ ਮਿਲੇ ਹਨ।
ਉਨ੍ਹਾਂ
ਦੱਸਿਆ
ਕਿ ਸਰਨਾ ਭਰਾਵਾਂ
ਵੱਲੋਂ
ਆਪਣੇ
ਬਜ਼ੁਰਗਾਂ
ਦੀ
ਬਰਸੀ
ਮਨਾਈ
ਜਾ
ਰਹੀ
ਹੈ।
ਇਸ
ਕਰਕੇ
ਉਨ੍ਹਾਂ
ਨੂੰ
7
ਅਗਸਤ
ਸਨਿੱਚਰਵਾਰ ਤੱਕ ਦਾ ਸਮਾਂ
ਦਿੱਤਾ
ਗਿਆ ਹੈ।
ਸਿੰਘ
ਸਾਹਿਬ ਨੇ ਦੱਸਿਆ ਕਿ ਪੰਜ
ਸਿੰਘ
ਸਾਹਿਬਾਨ ਨੇ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਵਕੀਲ ਐਚਐਸ ਫੂਲਕਾ
ਵਲੋਂ
ਨਿਭਾਈ
ਜਾ ਰਹੀ ਸੇਵਾ ਦੀ ਸ਼ਲਾਘਾ ਕਰਨ ਤੋਂ
ਇਲਾਵਾ
ਉਨ੍ਹਾਂ
ਨੂੰ
ਆਦੇਸ਼ ਦਿੱਤਾ ਹੈ ਕਿ ਉਹ ਪਹਿਲਾਂ
ਵਾਂਗ
ਸਿੱਖ
ਨਸਲਕੁਸ਼ੀ ਦੇ ਕੇਸਾਂ ਦੀ ਪੈਰਵਾਈ ਕਰਕੇ ਦੋਸ਼ੀਆਂ
ਨੂੰ
ਸਖ਼ਤ ਸਜ਼ਾਵਾਂ
ਦਿਵਾਉਣ।
ਉਨ੍ਹਾਂ
ਕਿਹਾ
ਕਿ ਸਿੱਖ ਕੌਮ,
ਪੰਜ
ਸਿੰਘ
ਸਾਹਿਬਾਨ,
ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ,
ਸਮੂਹ ਸਿੱਖ
ਸੰਗਤਾਂ
ਐਚਐਸ
ਫੂਲਕਾ
ਦੇ ਨਾਲ ਚਟਾਨ ਵਾਂਗ ਖੜੀਆਂ ਹਨ।
28
ਜੁਲਾਈ
2010
|