|
ਖੁਫ਼ੀਆ ਏਜੰਸੀਆਂ
ਨੇ ਨਵਾਂ ਹਊਆ ਖੜਾ ਕੀਤਾ
-ਬੱਬਰ
ਖਾਲਸਾ ਤੋਂ ਕਾਮਨਵੈਲਥ ਖੇਡਾਂ ਨੂੰ ਖ਼ਤਰਾ?
ਚੰਡੀਗੜ੍ਹ/ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ
ਦਿੱਲੀ
ਵਿਚ ਅਕਤੂਬਰ ਮਹੀਨੇ ਦੌਰਾਨ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ
`ਤੇ
ਸਿੱਖ ਖਾੜਕੂਆਂ ਦਾ ਪਰਛਾਵਾਂ ਮੰਡਰਾ ਰਿਹਾ
ਹੈ।
ਇਹ ਹਊਆ ਪੰਜਾਬ ਦੀਆਂ ਖੁਫੀਆ ਏਜੰਸੀਆਂ
ਨੇ
ਖੜਾ
ਕੀਤਾ
ਹੈ।
ਅਜਿਹਾ ਮਾਹੌਲ ਉਸ ਸਮੇਂ
ਪੈਦਾ
ਕੀਤਾ ਜਾ ਰਿਹਾ ਹੈ ਜਦੋਂ ਪੰਜਾਬ ਸਰਕਾਰ ਉਪਰ ਸਿੱਖਾਂ ਦੀ ਕਾਲੀ
ਸੂਚੀ
ਦੇ ਮਾਮਲੇ
`ਤੇ
ਦੋਗਲੀ
ਨੀਤੀ ਅਪਣਾਉਣ ਦੇ
ਦੋਸ਼
ਲੱਗ
ਰਹੇ
ਹੋਣ।
ਪੰਜਾਬ ਦੇ ਖੁਫੀਆ ਵਿਭਾਗ ਅਤੇ ਆਈਬੀ ਨੇ ਇਹ ਜਾਣਕਾਰੀ ਭੇਜੀ ਹੈ ਕਿ
ਕਾਮਨਵੈਲਥ ਖੇਡਾਂ
ਉਪਰ
ਦਹਿਸ਼ਤਵਾਦੀ ਹਮਲਾ ਹੋ ਸਕਦਾ ਹੈ।
ਇਸ ਵਿਚ ਸਭ
ਤੋਂ
ਉਪਰ ਬੱਬਰ ਖਾਲਸਾ
ਇੰਟਰਨੈਸ਼ਨਲ ਅਤੇ ਭਿੰਡਰਾਂਵਾਲਾ ਟਾਈਗਰ ਫੋਰਸ ਦਾ ਨਾਂ ਰੱਖਿਆ ਜਾ ਰਿਹਾ ਹੈ।
ਖੁਫੀਆ
ਵਿਭਾਗ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਣਕਾਰੀ ਦਿੱਲੀ
ਪੁਲਿਸ
ਸਣੇ ਆਈਬੀ
ਦੇ ਆਲਾ
ਅਫਸਰਾਂ ਨੂੰ ਭੇਜ ਦਿੱਤੀ ਗਈ ਹੈ।
ਜਾਣਕਾਰੀ ਹੈ ਕਿ ਇੰਟੈਲੀਜੈਂਸ
ਬਿਊਰੋ
ਨੇ ਪੰਜਾਬ ਅਤੇ
ਹਰਿਆਣਾ
ਦੇ ਗ੍ਰਹਿ
ਵਿਭਾਗਾਂ
ਸਮੇਤ
ਦੋਵਾਂ
ਪੁਲਿਸ
ਮੁਖੀਆਂ
ਨੂੰ
ਪਾਕਿਸਤਾਨ
ਵਿਚ
ਪਨਾਹ ਲੈ ਰਹੇ ਬੱਬਰ ਖਾਲਸਾ
ਇੰਟਰਨੈਸ਼ਨਲ ਦੇ ਮੁਖੀ
ਵਧਾਵਾ
ਸਿੰਘ
ਤੋਂ ਇਕ
ਵਾਰ ਫਿਰ ਖਤਰੇ ਦੀ ਚੇਤਾਵਨੀ
ਦਿੱਤੀ
ਹੈ।
ਆਈਬੀ
ਨੇ ਦੋਵਾਂ
ਸੂਬਿਆਂ
ਨੂੰ ਲਿਖੇ ਪੱਤਰ
ਵਿਚ
ਸਾਫ਼
ਕਿਹਾ ਹੈ ਕਿ ਇਸ ਵਾਰ ਸਭ ਤੋਂ ਜ਼ਿਆਦਾ
ਖਤਰਾ
ਵਧਾਵਾ ਸਿੰਘ ਬੱਬਰ
ਤੋਂ
ਹੈ।
ਜ਼ਿਕਰਯੋਗ
ਹੈ ਕਿ
ਹਾਲ ਹੀ ਦੌਰਾਨ ਖੁਫੀਆ ਵਿਭਾਗ ਅਤੇ
ਪੰਜਾਬ
ਪੁਲਿਸ ਨੇ ਸਿੱਖ ਖਾੜਕੂਆਂ ਅਤੇ ਲਸ਼ਕਰ ਦੇ ਆਪਸੀ
ਤਾਲਮੇਲ
ਦਾ ਖੁਲਾਸਾ ਕਰਕੇ ਸਨਸਨੀ ਫੈਲਾ
ਦਿੱਤੀ
ਸੀ।
28
ਜੁਲਾਈ
2010
|