|
‘ਖਾੜਕੂ’
ਦੀ
ਗ੍ਰਿਫਤਾਰੀ
ਬਾਰੇ ਪੁਲਿਸ ਵਲੋਂ ਘੜੀ ਕਹਾਣੀ
ਨੂੰ
ਪਰਿਵਾਰ ਨੇ ਮਨਘੜਤ ਦੱਸਿਆ
ਪਰਿਵਾਰ ਨੇ ਕਿਹਾ ਕਿ ਗੁਰਮੇਲ ਸਿੰਘ ਬੋਬਾ
ਨੂੰ
ਤਾਂ ਅੱਧੀ ਰਾਤ ਵੇਲੇ ਘਰੋਂ
ਚੁੱਕਿਆ ਸੀ,
ਪਰ ਪੁਲਿਸ ਨੇ ਦੱਸਿਆ ਕਿ ਉਸਨੂੰ ਨਾਕੇ ਦੌਰਾਨ
ਗ੍ਰਿਫਤਾਰ ਕੀਤਾ ਹੈ
ਰਾਜਪੁਰਾ/ਅੰਮ੍ਰਿਤਸਰ
ਟਾਈਮਜ਼ ਬਿਊਰੋ
ਮਾਛੀਵਾੜਾ
ਪੁਲਿਸ
ਵਲੋਂ
ਗ੍ਰਿਫਤਾਰ
ਸਿੱਖ
ਨੌਜਵਾਨ ਦੇ ਖਾੜਕੂ ਹੋਣ ਅਤੇ ਉਸ ਤੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦੇ ਦਾਅਵਿਆਂ
ਵਿਚ ਉਸ
ਵੇਲੇ
ਪੁਲਸੀਆ
ਕਾਰਵਾਈ
ਸਵਾਲਾਂ ਵਿਚ ਘਿਰ ਗਈ ਜਦੋਂ ਨੌਜਵਾਨ ਦੇ ਪਰਿਵਾਰ ਨੇ
ਪੁਲਿਸ
ਦੀ
ਕਹਾਣੀ
ਨੂੰ
ਮਨਘੜਤ ਦੱਸਦਿਆਂ
ਇਸਦਾ
ਸੱਚ
ਬਿਆਨਿਆ।
ਮਾਛੀਵਾੜਾ ਦੇ ਐਸਐਚਓ ਅਤੇ ਐਫਆਈਆਰ ਮੁਤਾਬਕ
ਪਿੰਡ
ਦੁਪਾਣਾ ਨੇੜੇ ਨਾਕਾਬੰਦੀ ਕਰਕੇ
ਇਕ
ਮੋਟਰਸਾਈਕਲ ਸਮੇਤ ਗੁਰਮੇਲ
ਸਿੰਘ
ਬੋਬਾ ਪੁੱਤਰ ਅਰਜਨ ਸਿੰਘ ਨੂੰ ਧਮਾਕਾਖੇਜ਼ ਸਮੱਗਰੀ,
ਇਕ
ਛੋਟੀ
ਬੈਟਰੀ ਅਤੇ ਪੰਜ ਮੀਟਰ ਤਾਰ ਆਦਿ ਸਮੇਤ ਕਾਬੂ
ਕੀਤਾ
ਗਿਆ ਜਦਕਿ ਨੌਜਵਾਨ ਦੇ ਪਰਿਵਾਰਕ
ਮੈਂਬਰਾਂ
ਨੇ
ਦਾਅਵਾ ਕੀਤਾ ਹੈ ਕਿ ਉਸਨੂੰ
ਅੱਧੀ
ਰਾਤ ਨੂੰ
ਪੁਲਿਸ
ਨੇ ਘਰੋਂ ਚੁੱਕਿਆ
ਸੀ ਅਤੇ
ਬਾਅਦ ਵਿਚ ਝੂਠਾ ਕੇਸ ਪਾ
ਦਿੱਤਾ।
ਗੁਰਮੇਲ
ਸਿੰਘ ਹਲਕਾ ਰਾਜਪੁਰਾ ਦੇ ਪਿੰਡ
ਬੂਟਾ
ਸਿੰਘ
ਵਾਲਾ
(ਰਾਮਗੜ੍ਹ)
ਦਾ
ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਖਸ਼ੀਸ਼
ਸਿੰਘ
ਅਤੇ ਹਰਮਿੰਦਰ ਸਿੰਘ ਦੀ ਗ੍ਰਿਫਤਾਰੀ
ਤੋਂ
ਬਾਅਦ
ਦਰਜਨ ਦੇ ਲਗਭਗ ਨੌਜਵਾਨਾਂ ਨੂੰ
ਪੁਲਿਸ
ਨੇ
ਹਿਰਾਸਤ ਵਿਚ ਲਿਆ ਹੈ ਅਤੇ ਉਨਾਂ ਤੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਵਰਗੇ ਕੇਸ
ਦਰਜ ਕੀਤੇ ਹਨ।
ਗੁਰਮੇਲ
ਸਿੰਘ ਉਰਫ
ਬੋਬਾ
ਦੀ ਪਤਨੀ ਨੇ ਦੱਸਿਆ
ਕਿ ਜੋ
ਲੰਘੀ
ਸ਼ਾਮ ਉਸ
ਦੇ ਪਤੀ ਨੂੰ ਐਸਐਚਓ ਮਾਛੀਵਾੜਾ ਵਲੋਂ ਨਾਕਾਬੰਦੀ ਦੌਰਾਨ ਕਾਬੂ ਕਰਨ ਦਾ ਜੋ
ਡਰਾਮਾ
ਰਚਿਆ
ਹੈ,
ਇਹ ਬਿਲਕੁੱਲ ਝੂਠ ਹੈ,
ਜਦੋਂ
ਕਿ ਉਸ ਦੇ ਘਰ ਵਾਲੇ ਨੂੰ
16/17
ਜੁਲਾਈ
ਦੀ ਰਾਤ ਨੂੰ ਤਿੰਨ ਜਿਪਸੀਆਂ ਵਿਚ ਆਏ 30 ਕੁ
ਦੇ
ਕਰੀਬ
ਪੁਲਿਸ ਮੁਲਾਜ਼ਮ ਘਰੋਂ ਵਰਾਂਡੇ
ਵਿਚ
ਸੁੱਤੇ ਪਏ ਨੂੰ ਡੇਢ ਵਜੇ ਦੇ ਕਰੀਬ ਲੈ ਗਏ ਸਨ।
ਇਹ
ਪੁਲਿਸ ਵਾਲੇ ਉਨ੍ਹਾਂ
ਦੇ ਘਰ
ਗੇਟ ਖੱੁਲ੍ਹਵਾ ਕੇ
ਨਹੀਂ
ਸਗੋਂ ਕੰਧਾਂ
ਟੱਪ ਕੇ
ਵੜੇ ਸਨ ਜਦੋਂ ਅਸੀਂ
ਪੁਲਿਸ
ਮੁਲਾਜ਼ਮਾਂ ਤੋਂ
ਬੋਬੇ
ਨੂੰ
ਲਿਜਾਣ
ਦਾ ਕਾਰਨ ਪੁੱਛਿਆ
ਤਾਂ
ਉਨ੍ਹਾਂ
ਸਾਨੂੰ
ਵੀ
ਮਾਰਨ
ਦੀ ਧਮਕੀ ਦਿੱਤੀ।
ਇਸ ਮੌਕੇ
`ਤੇ
ਫੜੇ ਗਏ ਗੁਰਮੇਲ ਸਿੰਘ ਬਾਰੇ ਦੱਸਿਆ ਕਿ ਸਾਨੂੰ
ਤਾਂ
ਅਖਬਾਰਾਂ ਵਿਚ ਪੜ੍ਹ ਕੇ ਹੀ ਪਤਾ
ਚੱਲਿਆ
ਹੈ
ਕਿ
ਮੇਰੇ
ਪਤੀ
`ਤੇ
ਇਨ੍ਹਾਂ ਵੱਡਾ ਝੂਠਾ
ਕੇਸ
ਪਾ
ਦਿੱਤਾ ਹੈ।
ਸਾਬਕਾ
ਸਰਪੰਚ ਡਾ. ਗੁਰਮੇਲ
ਸਿੰਘ
ਨੇ
ਦੱਸਿਆ
ਕਿ ਅਸੀਂ
17
ਜੁਲਾਈ
ਨੂੰ
ਇਲਾਕੇ
ਦੇ
ਚਾਰ-ਪੰਜ
ਥਾਣਿਆਂ
ਵਿਚ
ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਲੈ ਕੇ ਪੁੱਜੇ ਪਰ ਸਾਨੂੰ
ਕਿਤੇ
ਵੀ
ਉੱਘ-ਸੁੱਘ ਨਹੀਂ ਲੱਗੀ,
ਪਰ ਆਖਰ
ਨੂੰ ਬਨੂੜ ਪੁਲਿਸ ਵਲੋਂ ਸਾਨੂੰ ਕਿਹਾ ਕਿ ਤੁਸੀਂ
ਬੋਬੇ
ਬਾਰੇ
ਖੰਨਾ ਪੁਲਿਸ ਨੂੰ
ਪੁੱਛੋ।
ਫਿਰ ਅਸੀਂ
ਅਗਲੇ
ਦਿਨ 18
ਜੁਲਾਈ
ਨੂੰ ਡੀਐਸਪੀ ਖੰਨਾ ਮਨਜੀਤ ਸਿੰਘ ਬਰਾੜ ਨੂੰ ਮਿਲੇ ਤਾਂ ਉਨ੍ਹਾਂ
ਕਿਹਾ
ਕਿ ਤੁਹਾਡਾ ਮੁੰਡਾ ਸਾਡੇ
ਪਾਸ ਹੈ,
ਅਸੀਂ
ਦੋ ਕੁ
ਦਿਨਾਂ
ਬਾਅਦ
ਪੁੱਛਗਿੱਛ ਕਰਕੇ ਛੱਡ ਦੇਵਾਂਗੇ।
ਫਿਰ ਇਸ
ਤੋਂ
ਇਲਾਵਾ
ਅਸੀਂ
20
ਜੁਲਾਈ
ਨੂੰ
ਮੁੱਖ
ਮੰਤਰੀ
ਪ੍ਰਕਾਸ਼ ਸਿੰਘ ਬਾਦਲ ਤੋਂ
ਐਸਐਸਪੀ
ਪੁਲਿਸ ਜ਼ਿਲ੍ਹਾ
ਖੰਨਾ
ਨੂੰ
ਫੋਨ
ਕਰਵਾਇਆ ਜਿਨ੍ਹਾਂ
ਨੇ
ਅਗਲੇ
ਦਿਨ
ਮਿਲਣ
ਵਾਸਤੇ
ਕਿਹਾ।
ਜਦੋਂ
ਅਸੀਂ
21
ਜੁਲਾਈ
ਨੂੰ ਐਸਐਸਪੀ ਨੂੰ ਮਿਲਣ ਲਈ
ਖੰਨਾ
ਗਏ ਤਾਂ ਉਨ੍ਹਾਂ
ਨੇ
ਸਮਾਂ ਨਾ
ਹੋਣ
ਦਾ
ਬਹਾਨਾ ਮਾਰ ਕੇ ਡੀਐਸਪੀ
ਨੂੰ
ਮਿਲਣ
ਵਾਸਤੇ
ਕਿਹਾ।
ਪਰ ਫਿਰ
ਕੋਈ ਚਾਰਾ ਚੱਲਦਾ ਨਾ ਦੇਖ ਕੇ ਅਸੀਂ ਹਾਈ ਕੋਰਟ ਤੋਂ ਅਪੀਲ ਪਾ ਕੇ ਵਾਰੰਟ ਅਫਸਰ
ਲੈ
ਕੇ
ਖੰਨਾ
ਦੇ ਚਾਰ
ਥਾਣਿਆਂ
ਵਿਚ ਰੇਡ ਕਰਵਾਈ,
ਪਰ
ਸਾਨੂੰ ਬੋਬੇ
ਬਾਰੇ
ਕੋਈ ਥਹੁ-ਪਤਾ
ਨਹੀਂ
ਲੱਗਾ।
ਸਾਨੂੰ
ਤਾਂ
ਫਿਰ
ਵੀ
ਇਹ ਆਸ
ਸੀ
ਕਿ
ਬੋਬੇ
ਨੂੰ
ਪੁੱਛਗਿੱਛ ਕਰਕੇ ਛੱਡ ਦੇਣਗੇ।
ਪਰ ਜੇ
ਅਸੀਂ ਸਵੇਰੇ ਵੱਖ-ਵੱਖ
ਅਖਬਾਰਾਂ ਵਿਚ ਇਹ ਪੜ੍ਹਿਆ
ਕਿ
ਪੁਲਿਸ
ਨੇ
ਬੋਬੇ
ਨੂੰ
ਇੰਨੇ ਸੰਗੀਨ ਜੁਰਮ ਵਿਚ ਕਾਬੂ ਕੀਤਾ
ਦਿਖਾ
ਦਿੱਤਾ
ਤਾਂ ਉਨ੍ਹਾਂ
ਦੇ
ਪੈਰਾਂ
ਹੇਠੋਂ
ਜ਼ਮੀਨ ਨਿਕਲ ਗਈ।
ਗੁਰਮੇਲ
ਸਿੰਘ ਦੀ ਪਤਨੀ
ਕੁਲਵਿੰਦਰ
ਕੌਰ,
ਬੇਟੀ ਸੁਖਬੀਰ ਕੌਰ (13) ਅਤੇ
ਬੇਟਾ
ਮਨਿੰਦਰ
ਸਿੰਘ (9)
ਜ਼ਾਰ-ਜ਼ਾਰ ਰੋ ਰਹੇ ਸਨ।
ਜਾਣਕਾਰੀ ਅਨੁਸਾਰ ਗੁਰਮੇਲ
ਸਿੰਘ
ਉਰਫ ਬੋਬਾ ਦਸ ਜਮਾਤਾਂ ਪਾਸ
ਹੈ
ਅਤੇ ਇਕ
ਕਿੱਲਾ ਜ਼ਮੀਨ ਵਿਚ ਖੇਤੀਬਾੜੀ ਕਰਕੇ
ਆਪਣਾ
ਜੀਵਨ ਬਤੀਤ ਕਰ ਰਿਹਾ ਸੀ।
ਇਸ ਤੋਂ ਇਲਾਵਾ ਜੋ ਵਿਅਕਤੀ ਤਰਨਜੀਤ
ਸਿੰਘ
ਇਸ ਦੇ ਨਾਲ ਤੋਂ
ਫਰਾਰ
ਦੱਸਿਆ
ਗਿਆ ਹੈ,
ਉਸ ਬਾਰੇ ਚਰਨਜੀਤ ਦੇ ਭਰਾ
ਦਾ
ਕਹਿਣਾ
ਹੈ,
ਉਨ੍ਹਾਂ
ਦਾ
ਭਰਾ
ਵੀ
16/17
ਜੁਲਾਈ
ਤੋਂ ਘਰੋਂ
ਗਾਇਬ
ਹੈ
ਅਤੇ
ਪੁਲਿਸ
ਸਾਨੂੰ
ਰੋਜ਼ ਹੀ
ਰਾਤ ਸਮੇਂ
ਤੰਗ
ਕਰਦੀ ਹੈ।
ਉਪਰੋਕਤ ਦੋਵਾਂ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ
ਦੋਵਾਂ
ਬਾਰੇ
ਪਹਿਲਾਂ
ਕਦੇ ਕੋਈ ਕੇਸ ਦਰਜ ਨਹੀਂ
ਹੋਇਆ
ਅਤੇ
ਨਾ
ਹੀ ਕੋਈ
ਇਨ੍ਹਾਂ ਦੀ ਕੋਈ ਇਹੋ ਜਿਹੀ
ਸਰਗਰਮੀ
ਰਹੀ ਹੈ।
ਜਦੋਂ
ਇਸ ਬਾਰੇ ਐਸਐਸਪੀ ਖੰਨਾ ਸੁਖਵਿੰਦਰ ਸਿੰਘ ਨਾਲ ਫੋਨ
`ਤੇ
ਰਾਬਤਾ
ਕਾਇਮ ਕੀਤਾ ਤਾਂ
ਉਨ੍ਹਾਂ
ਕਿਹਾ
ਕਿ ਪਿੰਡ ਬੂਟਾ
ਸਿੰਘ
ਵਾਲਾ ਵਸਨੀਕਾਂ ਅਤੇ ਪਰਿਵਾਰ ਵਲੋਂ ਲਾਏ ਦੋਸ਼
ਝੂਠੇ
ਹਨ।
28
ਜੁਲਾਈ
2010
|