BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਜਸਵੰਤ ਸਿੰਘ ਕੰਵਲ ਪੰਜਾਬ ਦੀ ਪੱਗ ਪੁਸਤਕ ਬਾਬਾ ਬੇਦੀ ਵੱਲੋਂ ਰਿਲੀਜ਼
ਰਾਜਿੰਦਰ ਸਿੰਘ
ਰਾਹੀ ਨੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਨਵੇਂ  ਅੰਦਾਜ਼ ਵਿਚ ਮੁਲੰਕਣ ਕਰਨ ਦਾ ਯਤਨ ਕੀਤਾ ਹੈ : ਕਰਮਜੀਤ ਸਿੰਘ
ਜਲੰਧਰ/ਅੰਮ੍ਰਿਤਸਰ ਟਾਈਮਜ਼ ਬਿਊਰੋ:

ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਰਾਜਿੰਦਰ ਸਿੰਘ ਰਾਹੀ ਵੱਲੋਂ ਲਿਖੀ ਗਈ ਪੁਸਤਕ 'ਪੰਜਾਬ ਦੀ ਪੱਗ ਜਸਵੰਤ ਸਿੰਘ ਕੰਵਲ` ਸਿੱਖ ਪੰਥ ਦੀ ਉੱਘੀ ਹਸਤੀ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵੱਲੋਂ ਪ੍ਰੈੱਸ ਕਲੱਬ ਜਲੰਧਰ ਵਿਚ ਰਿਲੀਜ ਕੀਤੀ ਗਈ ਇਸ ਪੁਸਤਕ ਦੀ ਜਾਣ-ਪਛਾਣ ਕਰਵਾਉਂਦਿਆਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਕੰਵਲ ਸਾਹਿਬ ਦੀ ਸਮੁੱਚੀ ਸ਼ਖ਼ਸੀਅਤ ਦਾ ਉਘੜਵਾਂ ਪੱਖ ਇਹ ਹੈ ਕਿ ਉਸ ਨੇ ਨਾ ਸਿਰਫ ਹਰ ਸਥਿਤੀ ਵਿਚ ਸੱਚ ਦੀ ਪਛਾਣ ਕੀਤੀ, ਸਗੋਂ ਇਸ ਤੋਂ ਅੱਗੇ ਵਧ ਕੇ ਉਹ ਸਾਰੇ ਜੀਵਨ ਅੰਦਰ ਸੱਚ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੇ ਸੰਘਰਸ਼ਸ਼ੀਲ ਅਮਲ ਦਾ ਸਦੀਵੀ ਤੌਰ `ਤੇ ਲੜ ਫੜ ਕੇ ਚੱਲਿਆ ਅੱਜ ਤੋਂ ਤਕਰੀਬਨ ਅੱਧੀ ਸਦੀ ਪਹਿਲਾਂ ਕੰਵਲ ਸਾਹਿਬ ਦਾ ਸਮਾਜਿਕ ਤੇ ਰਾਜਸੀ ਚੇਤਨਾ ਦਾ ਚਾਨਣ ਬਿਖੇਰਦਾ ਪਹਿਲਾ ਨਾਵਲ ਰਾਤ ਬਾਕੀ ਹੈ ਛਪਿਆ ਸੀ ਇਸ ਨਾਵਲ ਨੇ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਨੌਜਵਾਨਾਂ ਦੀ ਕਮਿਉਨਿਸਟ ਵਿਚਾਰਧਾਰਾ ਤੇ ਲਹਿਰ ਨਾਲ ਸਾਂਝ ਪੁਆਈ ਸੀ ਉਸ ਤੋਂ ਬਾਅਦ ਸੱਤਰਵਿਆਂ ਵਿਚ ਨਕਸਲਬਾੜੀ ਲਹਿਰ ਬਾਰੇ ਲਿਖੇ ਲਹੂ ਦੀ ਲੋਅ ਨਾਮੀ ਨਾਵਲ ਨੇ ਨਕਸਲੀ ਲਹਿਰ ਨੂੰ ਵਿਆਪਕ ਪੱਧਰ `ਤੇ ਹਰਮਨਪਿਆਰਾ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ

ਕਰਮਜੀਤ ਸਿੰਘ ਨੇ ਕਿਹਾ ਕਿ ਫਿਰ ਜਦ ਅੱਸੀਵਿਆਂ ਵਿਚ ਪੰਜਾਬ ਅੰਦਰ ਖਾੜਕੂ ਸਿੱਖ ਸੰਘਰਸ਼ ਦਾ ਬਿਗਲ ਵੱਜਿਆ ਅਤੇ ਅਠਾਰਵੀਂ ਸਦੀ ਤੋਂ ਬਾਅਦ ਪੰਜਾਬ ਦੀ ਧਰਤੀ ਇਕ ਵਾਰ ਫਿਰ ਸਿੱਖਾਂ ਦੇ ਖੂਨ ਨਾਲ ਲਹੂ-ਲੁਹਾਣ ਹੋਈ ਤਾਂ ਜਸਵੰਤ ਸਿੰਘ ਕੰਵਲ ਨੇ ਹਮੇਸ਼ਾ ਸੱਚ ਦਾ ਪੱਖ ਪੂਰਨ ਦਾ ਆਪਣਾ ਸਾਹਿਤਕ ਫਰਜ਼ ਨਿਭਾਉਂਦਿਆਂ ਸਿੱਖ ਸੰਘਰਸ਼ ਦੀ ਡਟਵੀਂ ਹਮਾਇਤ ਦਾ ਪਿੜ ਮੱਲ ਲਿਆ ਉਸ ਦੇ ਇਸ ਪੈਂਤੜੇ ਨੇ ਪੰਜਾਬ ਦੇ ਖੱਬੀ ਪੱਖੀ ਬੁਧੀਜੀਵੀਆਂ, ਲੇਖਕਾਂ ਤੇ ਸਾਹਿਤਕਾਰਾਂ ਏਨਾ ਪ੍ਰੇਸ਼ਾਨ ਕਰ ਦਿਤਾ ਕਿ ਉਹ ਕੰਵਲ ਸਾਹਿਬ ਦੇ ਪਿੱਛੇ ਭੂੰਡਾਂ ਵਾਂਗ ਪੈ ਗਏ ਪਰ ਸੱਚ ਦੇ ਆਸ਼ਕ ਕੰਵਲ ਨੇ ਇਸ ਝੱਲਿਆਏ ਵਿਰੋਧ ਦੀ ਰਤੀ ਪਰਵਾਹ ਨਾ ਕੀਤੀ ਅਤੇ ਆਪਣੀ ਕਲਮ ਨਾਲ ਝੂਠ ਦੇ ਪੜਦੇ ਲੀਰੋ-ਲੀਰ ਕਰਨੇ ਜਾਰੀ ਰੱਖੇ ਰਾਜਿੰਦਰ ਸਿੰਘ ਰਾਹੀ ਨੇ ਜਸਵੰਤ ਸਿੰਘ ਕੰਵਲ ਦੇ ਇਸ ਸੰਘਰਸ਼ਸ਼ਾਲੀ ਸਾਹਿਤਕ ਜੀਵਨ ਦਾ ਜਿੰਨੀ ਡੂਘਾਈ ਤੇ ਬਾਰੀਕੀ ਵਿਚ ਜਾ ਕੇ ਚਿਤਰਣ ਕੀਤਾ ਹੈ, ਉਸ ਤੋਂ ਉਸ ਦੀ ਬੌਧਿਕ ਲਿਆਕਤ ਦਾ ਰੰਗ ਆਪਣੇ ਆਪ ਉਘੜ ਆਉਂਦਾ ਹੈ

ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਰਾਹੀ ਨੇ ਕੰਵਲ ਸਾਹਿਬ ਦੀਆਂ ਲਿਖੀਆਂ ਗਈਆਂ ਲਿਖਤਾਂ ਦਾ ਨਵੇਂ ਅੰਦਾਜ਼ ਵਿਚ ਮੁਲੰਕਣ ਕਰਨ ਦਾ ਯਤਨ ਕੀਤਾ  ਹੈ ਖਾਸ ਕਰਕੇ ਉਨ੍ਹਾਂ ਦੇ ਨਾਵਲਾਂ 'ਰਾਤ ਬਾਕੀ ਹੈ` ਤੋਂ ਲੈ ਕੇ 'ਐਨਿਆਂ `ਚੋਂ ਉਠੋ ਸੂਰਮਾ` ਤੱਕ ਦੇ ਸਫ਼ਰ ਦੇ ਹਰ ਪੜਾਅ ਨੂੰ ਗਹਿਰਾਈ ਵਿਚ ਜਾ ਕੇ ਸਮਝਣ ਦਾ ਉਪਰਾਲਾ ਕੀਤਾ ਹੈ ਇਸ ਕਿਤਾਬ ਨੂੰ ਪੜ੍ਹ ਕੇ ਇਤਿਹਾਸ ਦੇ ਕੁੱਝ ਅਜਿਹੇ ਵਰਤਾਰਿਆਂ ਦਾ ਪਤਾ ਚਲਦਾ ਹੈ, ਜਿਨ੍ਹਾਂ ਤੋਂ ਜ਼ਿਆਦਾਤਰ ਲੋਕ ਪੂਰੀ ਤਰ੍ਹਾਂ ਅਨਜਾਣ ਹਨ ਜਿਵੇਂ ਇਹ ਕਿਤਾਬ ਪੜ੍ਹ ਕੇ ਇਤਿਹਾਸ ਦਾ ਇਹ ਰੌਚਿਕ ਤੱਥ ਮਾਲੂਮ ਹੋ ਜਾਂਦਾ ਹੈ ਕਿ ਅੱਧੀ ਸਦੀ ਪਹਿਲਾਂ ਭਾਰਤ ਦੇ ਹਿੰਦੂ ਫਿਰਕਾਪ੍ਰਸਤ ਹਾਕਮਾਂ ਵੱਲੋਂ ਪੰਜਾਬੀ ਬੋਲੀ ਦਾ ਦੇਵਨਗਰੀ ਲਿਪੀ ਦੇ ਘਾਤਕ ਹਥਿਆਰ ਨਾਲ ਕਤਲ ਕਰ ਦੇਣ ਦੀ ਇਕ ਖਤਰਨਾਕ ਸਾਜ਼ਸ਼ ਘੜੀ ਗਈ ਸੀ ਅਤੇ ਡਾ.ਜੋਧ ਸਿੰਘ ਤੇ ਸੰਤ ਸਿੰਘ ਸੇਖੋਂ ਵਰਗੇ ਧੁਨੰਤਰ ਵਿਦਵਾਨ ਇਸ ਸਾਜ਼ਸ਼ ਵਿਚ ਮੋਹਰੇ ਬਣਨ ਲਈ ਤਿਆਰ ਹੋ ਗਏ ਸਨ ਉਸ ਸੰਕਟਮਈ ਹਾਲਤ ਵਿਚ ਜਸਵੰਤ ਸਿੰਘ ਕੰਵਲ ਨੇ ਕੁੱਝ ਹੋਰਨਾਂ ਪੰਜਾਬੀ ਪ੍ਰੇਮੀਆਂ ਨਾਲ ਰਲ ਕੇ ਇਸ ਸਾਜ਼ਸ਼ ਵਿਰੁੱਧ ਸੰਘਰਸ਼ ਦਾ ਮੋਰਚੇ ਮੱਲ ਲਏ ਸਨ ਅਤੇ ਅਖੀਰ ਵਿਚ ਇਸ ਨਾਪਾਕ ਸਾਜ਼ਸ਼ ਨੂੰ ਥਾਏਂ ਜਾਮ ਕਰ ਦਿਤਾ ਸੀ ਇਸੇ ਤਰ੍ਹਾਂ ਪੰਜਾਬ ਦੇ ਸਿਰਮੌਰ ਨਾਟਕਕਾਰ ਸ. ਗੁਰਸ਼ਰਨ ਸਿੰਘ ਵੱਲੋਂ ਅੱਸੀਵਿਆਂ ਵਿਚ ਆ ਕੇ ਪੈਦਾ ਹੋਈ ਰਾਜਸੀ ਹਾਲਤ ਦੇ ਪਰਭਾਵ ਤੇ ਦਬਾਅ ਹੇਠ ਆ ਕੇ ਸਿੱਖ ਵਿਰਸੇ ਦਾ ਮੋਹ ਤਿਆਗ ਦੇਣ ਅਤੇ ਸਿੱਖ ਸੰਘਰਸ਼ ਦੇ ਖਿਲਾਫ਼ ਭਾਰਤੀ ਸਟੇਟ ਦਾ ਪੱਖ ਮੱਲ ਲੈਣ ਦੇ ਮੰਦਭਾਗੇ ਵਰਤਾਰੇ ਦਾ ਬਹੁਤ ਹੀ ਤਰਕ-ਸੰਗਤ ਵਿਸ਼ਲੇਸ਼ਣ ਕੀਤਾ ਗਿਆ ਹੈ

ਪੁਸਤਕ ਅਤੇ ਜਸਵੰਤ ਸਿੰਘ ਕੰਵਲ ਬਾਰੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਤਾਬ ਦੇ ਲੇਖਕ ਰਾਜਿੰਦਰ ਸਿੰਘ ਰਾਹੀ ਸੱਚਮੁੱਚ ਹੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸ.ਜਸਵੰਤ ਸਿੰਘ ਕੰਵਲ ਵਰਗੇ ਮਹਾਨ ਲੇਖਕ ਦੇ ਦਰਦ ਦੀ ਹਰ ਪਰਤ ਨੂੰ ਉਘਾੜਿਆ ਤੇ ਇਹ ਸਪੱਸ਼ਟ ਕੀਤਾ ਹੈ ਕਿ ਗੁਰਬਾਣੀ ਕੰਵਲ ਸਾਹਿਬ ਦੀ ਮੁੱਖ ਪ੍ਰੇਰਨਾ ਸਰੋਤ ਹੈ ਤੇ ਉਨ੍ਹਾਂ ਨੇ ਜਜ਼ਬਿਆਂ ਦਾ ਸਰਸਬਜ਼ ਚਸ਼ਮਾ ਹੈ

ਉੱਘੇ ਚਿੰਤਕ ਸ. ਅਜਮੇਰ ਸਿੰਘ ਨੇ ਬਹੁਤ ਹੀ ਸੰਖੇਪ ਵਿਚ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਸੱਚ ਦੀ ਰਾਖੀ ਕਰਨ ਦਾ ਅਮਲ ਕਦੇ ਵੀ ਸਰਲ ਪੱਧਰਾ ਨਹੀਂ ਹੁੰਦਾ ਇਹ ਲੜਾਈ ਹਮੇਸ਼ਾ ਦੋ ਫਰੰਟਾਂ ਉਤੇ ਲੜੀ ਜਾਂਦੀ ਹੈ ਬਾਹਰਲੇ ਦੁਸ਼ਮਣ ਖਿਲਾਫ਼ ਲੜਦਿਆਂ ਹੋਇਆਂ, ਨਾਲ ਹੀ ਅੰਦਰੂਨੀ ਵਿਰੋਧਾਂ ਦਾ ਵੀ ਟਾਕਰਾ ਕਰਨਾ ਪੈਂਦਾ ਹੈ ਜਸਵੰਤ ਸਿੰਘ ਕੰਵਲ ਨੇ ਸੱਚ ਦੀ ਰਾਖੀ ਕਰਦਿਆਂ ਇਨ੍ਹਾਂ ਦੋਨੋਂ ਮੋਰਚਿਆਂ ਉਤੇ ਬਹੁਤ ਹੀ ਸਿਦਕ ਭਰੀ ਲੜਾਈ ਲੜੀ ਹੈ ਉਸ ਦੇ ਇਸ ਸਿਦਕ ਦੀ ਬੁਨਿਆਦ ਉਸ ਦੀ ਸਿੱਖ ਚੇਤਨਾ ਤੇ ਸਿੱਖ ਸਪਿਰਟ ਵਿਚ ਦੇਖੀ ਜਾ ਸਕਦੀ ਹੈ ਬਾਕੀ ਖੱਬੇ ਪੱਖੀ ਲੇਖਕਾਂ ਨਾਲੋਂ ਉਸ ਦੀ ਇਹ ਖਾਸ ਵਿਲੱਖਣਤਾ ਹੈ

ਗੁਰਬਚਨ ਸਿੰਘ ਦੇਸ਼ ਪੰਜਾਬ ਅਤੇ ਸਹਿਯੋਗੀਆਂ ਵਲੋਂ ਕਰਵਾਏੁ ਇਸ ਸਮਾਗਮ ਵਿਚ ਉਘੇ ਪੱਤਰਕਾਰ ਸ.ਦਲਬੀਰ ਸਿੰਘ, ਨਿਰਮਲ ਸਿੰਘ ਕੰਦੋਲਾ, ਲਛਮਣ ਸਿੰਘ ਚੱਕ ਭਾਈਕਾ, ਪੱਤਰਕਾਰ ਜਸਵੀਰ ਸਿੰਘ ਸ਼ੀਰੀ, ਮਲਕੀਤ ਸਿੰਘ ਬਰਾੜ, ਅਤੇ ਪੰਜਾਬੀ ਸੱਥ ਲਾਂਬੜਾ ਦੇ ਸ: ਬਹਾਦਰ ਸਿੰਘ ਵੀ ਮੌਜੂਦ ਸਨ

28 ਜੁਲਾਈ 2010
 

Bookmark with

Reddit    Yahoo     Furl    Delicious

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas