|
ਇਨਸਾਫ਼ ਦੇ ਮੁੱਦੇ
`ਚ
ਸਿਆਸਤ
ਸਿੱਖ ਨਸਲਕੁਸ਼ੀ ਦੇ ਕੇਸਾਂ
ਦੀ ਪੈਰਵਾਈ ਤੋਂ ਛਿੜੇ ਵਿਵਾਦ
ਨੇ ਇਨਸਾਫ ਲਈ ਬਣੇ ਏਕੇ
ਨੂੰ
ਢਾਹ ਲਾਈ
ਸਿੱਖ
ਕਤਲੇਆਮ ਦੇ ਮਾਮਲਿਆਂ ਦੀ ਪੈਰਵਾਈ ਦੇ ਸਵਾਲ
`ਤੇ
ਸ਼ੁਰੂ ਹੋਏ ਵਿਵਾਦ ਦੇ ਪਿਛੋਕੜ
ਵਿਚ
ਜੋ ਵੀ ਚਲਦਾ
ਆ ਰਿਹਾ ਹੋਵੇ,
ਇਸ ਰੂਪ ਵਿਚ ਇਸ ਮਾਮਲੇ
ਦਾ
ਜਨਤਾ ਵਿਚ ਨਸ਼ਰ ਕੀਤੇ
ਜਾਣਾ ਬਹੁਤ ਮੰਦਭਾਗਾ
ਹੈ।
ਆਰੰਭ
ਤੋਂ
ਹੀ ਇਸ ਮਾਮਲੇ ਦੀ
ਪੈਰਵਾਈ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ
ਵਲੋਂ ਕੀਤੀ ਜਾ ਰਹੀ
ਹੈ।
ਅਦਾਲਤ ਵਿਚ ਪੈਰਵਾਈ
`ਤੇ
ਸਵਾਲ ਉਠਾਉਂਦਿਆਂ
ਦਿੱਲੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਪਰਮਜੀਤ ਸਿੰਘ
ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਸਿੱਖ
ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਸ. ਫੂਲਕਾ ਨੇ ਹੁਣ ਤੱਕ ਇਕ ਕਰੋੜ
90 ਲੱਖ
ਰੁਪਏ ਜ਼ਾਇਆ ਕਰ ਦਿੱਤੇ
ਹਨ ਅਤੇ ਦੰਗਾ ਪੀੜਤ
ਸਿੱਖ ਪਰਿਵਾਰਾਂ ਨੂੰ
26 ਸਾਲ ਬਾਅਦ ਵੀ ਕੋਈ
ਇਨਸਾਫ ਨਹੀਂ
ਮਿਲਿਆ ਹੈ।
ਅੰਮ੍ਰਿਤਸਰ ਟਾਈਮਜ਼
ਬਿਊਰੋ ਦੀ ਰਿਪੋਰਟ।
ਦਿੱਲੀ
ਵਿਚ 1984
ਦੌਰਾਨ
ਸਿੱਖਾਂ ਦੀ ਨਸਲਕੁਸ਼ੀ
ਦੇ
ਮੁੱਦੇ
`ਤੇ
ਪੀੜਤ ਪਰਿਵਾਰ ਪਿਛਲੇ
26
ਸਾਲਾਂ
ਤੋਂ
ਇਨਸਾਫ ਲਈ ਅਦਾਲਤਾਂ ਵੱਲ ਅੱਖਾਂ ਟਿਕਾਈ ਬੈਠੇ ਹਨ,
ਪਰ ਇਨਸਾਫ ਲੈਣ ਲਈ ਸਿੱਖ ਭਾਈਚਾਰੇ ਵਲੋਂ
ਵਿਖਾਈ
ਜਾਂਦੀ ਰਹੀ ਏਕਤਾ ਨੂੰ ਰਾਜਨੀਤਕ ਪੈਂਤੜੇਬਾਜ਼ੀ ਨੇ ਕਈ ਹਿੱਸਿਆਂ ਵਿਚ ਵੰਡ ਦਿੱਤਾ
ਹੈ।
ਅਜਿਹੇ ਮਾਹੌਲ
ਵਿਚ
ਜਦੋਂ ਸਿੱਖ ਕਤਲੇਆਮ ਦੇ ਮੁੱਖ ਸਾਜਿਸ਼ਕਰਤਾ ਸੱਜਣ
ਕੁਮਾਰ
ਵਿਰੁਧ
ਕਾਨੂੰਨੀ ਸ਼ਿਕੰਜਾ
ਕਸਿਆ
ਜਾ ਰਿਹਾ ਹੋਵੇ,
ਜਗਦੀਸ਼
ਟਾਈਟਲਰ
ਬੇਦਾਗ ਹੋਣ ਲਈ ਤਰਲੋਮੱਛੀ
ਹੋਵੇ
ਅਤੇ ਕੇਂਦਰੀ ਮੰਤਰੀ ਕਮਲ ਨਾਥ ਨੂੰ
ਇਸ
ਮਾਮਲੇ ਵਿਚ ਘੇਰਿਆ ਜਾ ਰਿਹਾ ਹੋਵੇ,
ਕੇਸਾਂ
ਦੀ ਪੈਰਵਾਈ
ਨੂੰ
ਲੈ
ਕੇ
ਛਿੜਿਆ
ਤਾਜ਼ਾ
ਵਿਵਾਦ ਮੰਦਭਾਗਾ ਮੰਨਿਆ ਜਾ ਰਿਹਾ
ਹੈ।
ਕਾਬਿਲੇਗੌਰ ਹੈ ਕਿ ਹਾਲ ਹੀ
ਦੌਰਾਨ
ਸ਼੍ਰੀ
ਅਕਾਲ
ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿ
`84
ਦੇ ਸਿੱਖ
ਵਿਰੋਧੀ
ਦੰਗਿਆਂ
ਨੂੰ
ਸਿੱਖਾਂ
ਦੀ
ਨਸਲਕੁਸ਼ੀ
ਕਿਹਾ
ਜਾਵੇ ਅਤੇ ਕੈਨੇਡਾ
ਦੀ
ਪਾਰਲੀਮੈਂਟ
ਵਿਚ ਵੀ
ਇਸ ਸਬੰਧੀ ਅਹਿਮ ਪਟੀਸ਼ਨ ਦਾਖਲ
ਕੀਤੀ
ਗਈ ਸੀ।
ਪਰ ਐਨ
ਮੌਕੇ
`ਤੇ
ਪੈਦਾ
ਹੋਏ
ਵਿਵਾਦ
ਨੇ ਸਿੱਖ ਭਾਈਚਾਰੇ ਨੂੰ ਦੋ ਧਿਰਾਂ ਵਿਚ ਵੰਡ ਦਿੱਤਾ ਹੈ।
ਇਸ ਸਭ
ਘਟਨਾਕ੍ਰਮ
ਨੂੰ
ਆਉਣ ਵਾਲੀਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਚੋਣਾਂ
ਦੇ
ਸੰਦਰਭ
ਵਿਚ ਰਾਜਨੀਤੀ
ਦੇ
ਹਿੱਸੇ
ਵਜੋਂ ਵੀ ਵੇਖਿਆ ਜਾ ਰਿਹਾ ਹੈ,
ਪਰ ਜਿਸ ਤਰ੍ਹਾਂ
ਕੇਸਾਂ
ਦੀ
ਪੈਰਵਾਈ ਨੂੰ ਲੈ ਕੇ ਸਵਾਲ ਉੱਠੇ ਹਨ ਅਤੇ ਦੂਸ਼ਣਬਾਜ਼ੀ ਹੋ ਰਹੀ ਹੈ,
ਉਸ ਨੇ
ਪੀੜਤ ਪਰਿਵਾਰਾਂ ਦੀਆਂ ਉਮੀਦਾਂ ਨੂੰ ਧੁੰਦਲਾ ਕਰ ਦਿੱਤਾ ਹੈ।
ਸਿੱਖ
ਕਤਲੇਆਮ ਦੇ
ਮਾਮਲਿਆਂ ਦੀ ਪੈਰਵਾਈ ਦੇ ਸਵਾਲ
`ਤੇ
ਸ਼ੁਰੂ
ਹੋਏ ਵਿਵਾਦ ਦੇ
ਪਿਛੋਕੜ
ਵਿਚ ਜੋ ਵੀ ਚਲਦਾ ਆ
ਰਿਹਾ
ਹੋਵੇ,
ਇਸ ਰੂਪ
ਵਿਚ ਇਸ ਮਾਮਲੇ ਦਾ ਜਨਤਾ
ਵਿਚ
ਨਸ਼ਰ ਕੀਤੇ ਜਾਣਾ
ਬਹੁਤ
ਮੰਦਭਾਗਾ ਹੈ।
ਆਰੰਭ ਤੋਂ ਹੀ ਇਸ ਮਾਮਲੇ ਦੀ ਪੈਰਵਾਈ ਸੁਪਰੀਮ
ਕੋਰਟ
ਦੇ
ਸੀਨੀਅਰ
ਐਡਵੋਕੇਟ ਹਰਵਿੰਦਰ ਸਿੰਘ
ਫੂਲਕਾ
ਵਲੋਂ
ਕੀਤੀ
ਜਾ
ਰਹੀ
ਹੈ।
ਅਦਾਲਤ
ਵਿਚ ਪੈਰਵਾਈ
`ਤੇ
ਸਵਾਲ ਉਠਾਉਂਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ
ਪ੍ਰਧਾਨ
ਪਰਮਜੀਤ ਸਿੰਘ ਸਰਨਾ
ਅਤੇ
ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਵਲੋਂ ਦੋਸ਼ ਲਾਇਆ ਗਿਆ ਹੈ ਕਿ
ਸਿੱਖ
ਕਤਲੇਆਮ
ਦੇ
ਪੀੜ੍ਹਤਾਂ
ਨੂੰ
ਇਨਸਾਫ
ਦਿਵਾਉਣ
ਲਈ ਸ. ਫੂਲਕਾ ਨੇ ਹੁਣ
ਤੱਕ ਇਕ
ਕਰੋੜ 90
ਲੱਖ
ਰੁਪਏ
ਜ਼ਾਇਆ
ਕਰ
ਦਿੱਤੇ
ਹਨ ਅਤੇ ਦੰਗਾ ਪੀੜਤ ਸਿੱਖ ਪਰਿਵਾਰਾਂ ਨੂੰ
26
ਸਾਲ
ਬਾਅਦ ਵੀ ਕੋਈ ਇਨਸਾਫ ਨਹੀਂ
ਮਿਲਿਆ
ਹੈ।
ਓਧਰ
ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ
ਸਪੱਸ਼ਟ
ਕੀਤਾ ਹੈ ਕਿ ਉਨਾਂ ਨੇ
ਸਾਲ
1985
ਵਿਚ
ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ
15
ਹਜ਼ਾਰ ਰੁਪਏ ਲੈਣ
ਤੋਂ
ਬਾਅਦ
ਅੱਜ ਤੱਕ ਬਿਨਾਂ
ਕੋਈ
ਪੈਸਾ ਲਏ ਕੇਸਾਂ ਦੀ ਪੈਰਵਾਈ ਅਪਣੀ ਜਾਨ ਜ਼ੋਖਮ ਵਿਚ ਪਾ ਕੇ ਕੀਤੀ ਹੈ।
ਹੁਣ ਉਨਾਂ ਨੇ
ਸ਼੍ਰੀ
ਅਕਾਲ
ਤਖਤ ਸਾਹਿਬ
ਦੇ
ਸਿੰਘ
ਸਾਹਿਬ
ਨੂੰ ਇਕ ਚਿੱਠੀ ਲਿਖ ਕੇ ਅਪਣੇ ਆਪ ਨੂੰ ਇਨਾਂ
ਕੇਸਾਂ
ਤੋਂ ਲਾਮੇਂ ਕਰਨ ਦਾ ਨਿਰਣਾ
ਸੁਣਾ
ਦਿੱਤਾ
ਹੈ,
ਹਾਲਾਂਕਿ
ਉਨਾਂ
ਨੇ
ਸਿੰਘ
ਸਾਹਿਬ
ਦੇ ਸੁਝਾਅ ਤੋਂ
ਬਾਅਦ
ਇਸ ਨੂੰ
ਕੁਝ
ਸਮੇਂ ਲਈ ਮੁਲਤਵੀ ਵੀ ਕਰ
ਦਿੱਤਾ।
ਪਰ ਇਹ
ਮਾਮਲਾ
ਹੁਣ ਇਕ
ਸਿੱਧੀ ਦੂਸ਼ਣਬਾਜ਼ੀ ਵਿਚ ਬਦਲ ਗਿਆ ਹੈ,
ਜਿਸ ਦਾ
ਹੋਰਨਾਂ
ਪੰਥਕ
ਧਿਰਾਂ
ਵਲੋਂ ਵੀ ਪ੍ਰਤੀਕਰਮ ਕੀਤਾ ਜਾ ਰਿਹਾ
ਹੈ।
ਸ. ਫੂਲਕਾ ਦਾ ਕਹਿਣਾ ਹੈ ਕਿ ਇਹ ਖਿਚਾਅ ਉਦੋਂ ਹੀ ਪੈਦਾ ਹੋਇਆ ਹੈ ਜਦੋਂ
ਤੋਂ
ਉਨਾਂ
ਨੇ
ਸੀਨੀਅਰ
ਕਾਂਗਰਸੀ
ਨੇਤਾ
ਕਮਲ ਨਾਥ,
ਜੋ ਇਸ ਵੇਲੇ ਕੇਂਦਰੀ ਮੰਤਰੀ ਵੀ ਹਨ,
ਦੇ
ਵਿਰੁਧ
ਦਿੱਲੀ
ਦੰਗਿਆਂ
ਦੇ ਮਾਮਲੇ ਵਿਚ ਐਫਆਈਆਰ ਦਰਜ ਕਰਾਉਣ ਦਾ ਮੁੱਦਾ ਉਠਾਇਆ ਹੈ।
ਕਮਲ ਨਾਥ
ਵਿਰੁਧ
ਐਫਆਈਆਰ ਦਰਜ ਕਰਾਉਣ ਲਈ
ਫੂਲਕਾ
ਨੇ
2
ਨਵੰਬਰ
1984 ਨੂੰ ਇਕ ਗੁਰਦੁਆਰੇ ਨੂੰ ਅੱਗ ਲਾਉਣ ਅਤੇ ਦੋ ਸਿੱਖ ਨੌਜਵਾਨਾਂ
ਨੂੰ
ਮਾਰੇ
ਜਾਣ ਦਾ
ਆਧਾਰ ਤਿਆਰ ਕੀਤਾ ਹੈ।
ਦੂਜੇ
ਪਾਸੇ
ਸ.
ਸਰਨਾ ਦਾ ਕਹਿਣਾ ਹੈ ਕਿ ਸ. ਫੂਲਕਾ ਉਨਾਂ ਵਲੋਂ
ਕਮਿਸ਼ਨ
ਬਣਾਏ ਜਾਣ
`ਤੇ
ਨਾਖੁਸ਼ ਹਨ,
ਜਿਹੜਾ ਉਨਾਂ
ਕਾਰਨਾਂ
ਦੀ ਪੜਤਾਲ ਕਰੇਗਾ,
ਜਿਨਾਂ
ਕਰਕੇ ਦੰਗਾ ਪੀੜ੍ਹਤਾਂ
ਨੂੰ
ਅੱਜ ਤੱਕ ਵੀ ਪੂਰਾ
ਇਨਸਾਫ
ਨਹੀਂ ਮਿਲਿਆ।
ਦਿੱਲੀ
ਵਿਚ
ਹੋਏ ਸਿੱਖ ਕਤਲੇਆਮ ਪਿੱਛੇ ਕਈ
ਕਾਂਗਰਸ
ਨੇਤਾਵਾਂ ਦੀ ਮੋਹਰੀ ਭੂਮਿਕਾ
ਰਹੀ ਹੈ।
ਜਿਨਾਂ
ਵਿਚ ਐਚਕੇਐਲ ਭਗਤ,
ਸੱਜਣ
ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਨਾਂ ਲਗਾਤਾਰ ਚਰਚਾ ਵਿਚ ਹਨ।
ਟਾਈਟਲਰ
ਅਤੇ
ਸੱਜਣ
ਕੁਮਾਰ ਨੂੰ ਪਿਛਲੀਆਂ ਚੋਣਾਂ ਦੌਰਾਨ ਪਾਰਟੀ ਦੀਆਂ ਟਿਕਟਾਂ
`ਤੇ
ਉਠੇ ਸਵਾਲ ਕਾਰਨ ਕਾਂਗਰਸ ਹਾਈਕਮਾਂਡ ਨੂੰ ਅਪਣਾ
ਫੈਸਲਾ
ਬਦਲਣਾ
ਪਿਆ ਸੀ।
ਇਸ ਨਾਲ
ਇਹ ਪ੍ਰਭਾਵ
ਤਾਂ
ਗਿਆ
ਹੀ
ਸੀ ਕਿ
ਕਾਂਗਰਸ ਇਨਾਂ ਨੇਤਾਵਾਂ ਨੂੰ ਅਪਣੀ ਸੁਰੱਖਿਆ ਛਤਰੀ
ਦੇ ਰਹੀ
ਹੈ,
ਜਦਕਿ ਮੰਗ ਇਹ ਕੀਤੀ ਜਾ ਰਹੀ ਹੈ ਕਿ
ਸਿੱਖ
ਕਤਲੇਆਮ ਦੌਰਾਨ ਇਨਾਂ
ਵਲੋਂ
ਨਿਭਾਈ
ਗਈ ਭੂਮਿਕਾ ਕਾਰਨ ਇਨਾਂ ਨੂੰ ਸਜ਼ਾਵਾਂ ਦਿੱਤੀਆਂ
ਜਾਣ।
ਇਥੋਂ
ਤੱਕ ਕਿ
ਸੀਬੀਆਈ ਵਲੋਂ ਟਾਈਟਲਰ ਵਿਰੁਧ ਕੀਤੀ ਗਈ ਜਾਂਚ
ਬਾਰੇ
ਵੀ ਇਹ
ਪ੍ਰਭਾਵ
ਰਿਹਾ
ਹੈ ਕਿ
ਸਾਰੀ ਕੋਸ਼ਿਸ਼ ਉਸ ਨੂੰ
ਬੇਕਸੂਰ
ਸਿੱਧ ਕਰਨ ਵਾਸਤੇ ਹੋਈ ਹੈ।
ਦੰਗਾ
ਪੀੜ੍ਹਤਾਂ
ਨੂੰ
ਮੁਆਵਜਾ
ਦਿੱਤੇ ਜਾਣ ਦੇ ਬਾਵਜੂਦ ਉਨਾਂ
ਕਾਂਗਰਸੀ ਨੇਤਾਵਾਂ
ਨੂੰ
ਸਜ਼ਾ
ਦਿੱਤੇ
ਜਾਣ ਦੀ
ਮੰਗ
ਬਰਕਰਾਰ ਰਹੀ
ਹੈ,
ਜਿਨਾਂ
`ਤੇ
ਦੰਗੇ ਕਰਾਉਣ ਦਾ ਦੋਸ਼ ਲੱਗਦਾ ਸੀ,
ਪਰ
ਸਬੂਤਾਂ
ਦੀ ਘਾਟ
ਕਾਰਨ ਜਿਹੜੇ ਬਚਦੇ ਚਲੇ ਆ ਰਹੇ ਹਨ।
ਸੱਜਣ ਕੁਮਾਰ ਦਾ ਹੁਣ ਘੇਰੇ ਵਿਚ ਆ ਜਾਣਾ ਅਤੇ ਦਿੱਲੀ ਹਾਈਕੋਰਟ ਵਲੋਂ ਉਨਾਂ ਦੀ
ਨਜ਼ਰਸਾਨੀ
ਵਾਲੀ
ਪਟੀਸ਼ਨ ਰੱਦ
ਕੀਤੇ
ਜਾਣ ਨੂੰ ਪੈਰਵਾਈ ਦਾ ਹਾਸਲ ਮੰਨਿਆ ਜਾ ਰਿਹਾ ਹੈ,
ਪਰ ਇਹ ਨਵਾਂ ਵਿਵਾਦ ਇਸ
`ਤੇ
ਮਾੜਾ
ਅਸਰ ਪਾ
ਸਕਦਾ
ਹੈ।
ਕਿਉਂਕਿ
ਸਜ਼ਾ ਦੀ ਲਪੇਟ ਵਿਚ ਆਉਣ ਵਾਲੇ
ਸਿੱਖ
ਭਾਈਚਾਰੇ ਦੀ ਇਸ ਫੁੱਟ ਦਾ ਫਾਇਦਾ
ਲੈਣ
ਦੀ
ਕੋਸ਼ਿਸ਼ ਕਰਨਗੇ।
ਸ. ਫੂਲਕਾ ਨੇ ਕਿਹਾ ਹੈ ਕਿ ਉਹ ਬਦਲਵਾਂ ਪ੍ਰਬੰਧ
ਕੀਤੇ
ਜਾਣ ਤੱਕ ਅਪਣਾ ਕੰਮ
ਜਾਰੀ
ਰੱਖਣਗੇ
ਅਤੇ
ਸ਼੍ਰੀ
ਅਕਾਲ
ਤਖਤ ਸਾਹਿਬ
ਅੱਗੇ
ਜਥੇਦਾਰ
ਗੁਰਬਚਨ ਸਿੰਘ ਨੇ ਉਨਾਂ ਨੂੰ ਅਪਦੀ
ਜਿੰਮੇਵਾਰੀ ਪਹਿਲਾਂ
ਵਾਂਗ
ਸੰਭਾਲੀ ਰੱਖਣ ਲਈ ਹਰੀ ਝੰਡੀ ਦੇ ਦਿੱਤੀ ਹੈ।
ਫਿਰ ਵੀ ਇਸ
ਵਿਵਾਦ
ਦਾ ਪਰਛਾਵਾਂ ਇਨਾਂ ਮਾਮਲਿਆਂ
`ਤੇ
ਪੈਣ ਦਾ ਖਦਸ਼ਾ ਰੱਦ ਨਹੀਂ
ਕੀਤਾ
ਜਾ
ਸਕਦਾ।
ਸਿੱਖ
ਕਤਲੇਆਮ ਦੇ
ਪੀੜਤਾਂ
ਨੂੰ
ਜਿਨਾਂ ਸਮਾਂ ਇਨਸਾਫ
ਲੈਣ ਲਈ
ਲੱਗਾ ਹੈ,
ਉਨਾਂ ਸਮਾਂ ਸਮਾਂ ਇਹ ਵਿਵਾਦ ਨਹੀਂ ਚੱਲੇਗਾ ਪਰ ਜਿਸ ਤਰਾਂ ਦਾ ਵਿਵਾਦ ਉਠਿਆ ਹੈ,
ਉਸਨੇ ਪੀੜਤਾਂ ਨੂੰ ਵੀ ਚਿੰਤਾ
ਵਿਚ
ਪਾਇਆ
ਹੋਇਆ
ਹੈ।
ਸਾਫ ਹੈ
ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਮਾਮਲੇ ਨੂੰ ਛੇਤੀ ਹੀ ਸੁਲਝਾ ਲਿਆ ਜਾਵੇਗਾ,
ਪਰ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ
ਚੋਣਾਂ
ਤੋਂ ਐਨ
ਪਹਿਲਾਂ ਭਖੇ ਇਸ ਵਿਵਾਦ ਨੇ
ਜਿਥੇ
ਸਰਨਾ ਗੁਟ ਲਈ ਔਕੜ ਪੈਦਾ ਕਰ ਦਿੱਤੀ ਹੈ,
ਉਥੇ
ਸੱਤਾਧਾਰੀ ਬਾਦਲ ਧਿਰ ਇਸ ਵਿਵਾਦ
ਤੋਂ
ਲਾਹਾ ਲੈਣ ਦੀ ਤਾਕ
ਵਿਚ
ਬੈਠੀ
ਨਜ਼ਰ ਆ
ਰਹੀ ਹੈ।
ਸ਼ਿਕੰਜਾ ਸੱਜਣ ਕੁਮਾਰ
`ਤੇ,
ਤਕਲੀਫ਼ ਸਰਨਾ
ਨੂੰ
ਕਿਉਂ : ਫੂਲਕਾ
ਨਵੀਂ ਦਿੱਲੀ/ਅੰਮ੍ਰਿਤਸਰ
ਟਾਈਮਜ਼ ਬਿਊਰੋ
:
ਨਵੰਬਰ
1984 ਦੇ ਸਿੱਖ ਕਤਲੇਆਮ ਦੇ 26
ਸਾਲਾਂ
ਤੋਂ ਮੁਕੱਦਮੇ ਲੜਦੇ ਆ ਰਹੇ ਸੀਨੀਅਰ ਵਕੀਲ ਹਰਵਿੰਦਰ
ਸਿੰਘ
ਫੂਲਕਾ ਨੇ ਦਿੱਲੀ
ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ
ਪ੍ਰਧਾਨ
ਪਰਮਜੀਤ ਸਿੰਘ ਸਰਨਾ
ਵਲੋਂ
ਲਾਏ ਗਏ ਦੋਸ਼ਾਂ ਤੋਂ ਦੁਖੀ ਹੋ ਕੇ
ਸ਼੍ਰੀ
ਅਕਾਲ
ਤਖ਼ਤ ਦੇ ਜਥੇਦਾਰ
ਗਿਆਨੀ
ਗੁਰਬਚਨ ਸਿੰਘ ਨੂੰ
ਲੰਬੀ
ਚਿੱਠੀ
ਲਿੱਖ
ਕੇ
`84
ਦੇ
ਮੁਕੱਦਮਿਆਂ ਦੀ ਪੈਰਵੀ ਲਈ ਹੋਰ ਵਕੀਲ ਦੀਆਂ
ਸੇਵਾਵਾਂ ਲੈਣ
ਦੀ
ਬੇਨਤੀ
ਕੀਤੀ ਹੈ।
ਉਨ੍ਹਾਂ
ਨੇ
ਸੰਕੇਤ ਦਿੱਤਾ ਹੈ ਕਿ ਸ. ਸਰਨਾ ਨੇ ਦੰਗਿਆਂ ਨਾਲ ਸਬੰਧਤ ਕੁਝ ਕਾਂਗਰਸੀ ਨੇਤਾਵਾਂ ਦੀ
ਹਿੱਤ ਪੂਰਤੀ ਲਈ ਉਨ੍ਹਾਂ
`ਤੇ
ਦੋਸ਼ ਲਾਏ।
ਇਹ
ਵੱਖਰੀ ਗੱਲ ਹੈ ਕਿ ਗਿਆਨੀ ਗੁਰਬਚਨ
ਸਿੰਘ
ਨੇ ਸ. ਫੂਲਕਾ ਨੂੰ ਦੰਗਿਆਂ
ਦੀ
ਪੈਰਵੀ
ਜਾਰੀ ਰੱਖਣ ਦੀ ਹਦਾਇਤ ਕੀਤੀ
ਹੈ।
ਸ.
ਫੂਲਕਾ ਨੇ ਆਪਣੀ ਚਿੱਠੀ
`ਚ
ਕਿਹਾ,’ਮੇਰੇ
`ਤੇ
ਦੋਸ਼ ਲਾਉਣ ਵਾਲੇ ਸਾਰੇ ਸਿੱਖ ਆਗੂ ਸ੍ਰੀ
ਅਕਾਲ
ਤਖ਼ਤ
ਅੱਗੇ
ਮੇਰੇ ਵਿਰੁੱਧ ਧਨ ਲੈਣ
ਦੇ
ਸਬੂਤ
ਪੇਸ਼ ਕਰਨ।
ਉਹ ਇਹ
ਸਿੱਧ ਕਰਨ ਕਦੋਂ ਮੈਂ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਤੇ ਕਦੋਂ
ਤੇ
ਕਿੱਥੇ
ਰੁਪਏ
ਦੀ ਬਰਬਾਦੀ
ਕੀਤੀ?`
ਸ. ਫੂਲਕਾ ਨੇ ਕਿਹਾ
ਕਿ
ਨਾਨਾਵਤੀ ਕਮਿਸ਼ਨ ਰਾਹੀਂ ਪੁਲੀਸ ਰਿਕਾਰਡ ਤੇ ਦਿੱਲੀ
ਦਾ
ਸਰਕਾਰੀ
ਰਿਕਾਰਡ ਘੋਖਿਆ ਜਾ ਸਕਿਆ ਜੋ ਅੱਗੇ
ਚੱਲ ਕੇ
ਇਤਿਹਾਸਕ ਮਹੱਤਤਾ ਵਾਲਾ
ਰਿਕਾਰਡ
ਬਣ ਸਕਦਾ ਹੈ।
ਉਨ੍ਹਾਂ
ਨੇ ਨਾਨਵਤੀ ਕਮਿਸ਼ਨ
ਦੀ
ਸਾਰਥਕਤਾ
`ਤੇ
ਕਿੰਤੂ-ਪ੍ਰੰਤੂ
ਕਰਨ ਵਾਲਿਆਂ
ਨੂੰ
ਚੇਤਾਇਆ
ਕਿ ਕਰੀਬ ਇਕ ਲੱਖ ਸਫਿਆਂ ਦੇ ਰਿਕਾਰਡ ਵਿਚ ਦਿੱਲੀ ਪੁਲੀਸ ਦੀਆਂ
ਰਿਪੋਰਟਾਂ,
ਰੋਜ਼ਨਾਮਚੇ,
ਅਧਿਕਾਰੀਆਂ
ਦੀਆਂ
ਰਿਪੋਰਟਾਂ,
ਮੁਕੱਦਮਿਆਂ ਦੀਆਂ ਫਾਈਲਾਂ ਅਤੇ ਕਮਿਸ਼ਨਾਂ ਦੀਆਂ ਕਾਰਵਾਈਆਂ
ਦੇ
ਵੇਰਵੇ
ਸ਼ਾਮਲ
ਹਨ ਅਤੇ ਇਨ੍ਹਾਂ
ਸਾਰੇ
ਦਸਤਾਵੇਜ਼ਾਂ ਨੂੰ
'ਕਾਰਨੇਜ
84
ਡੌਟ
ਕੌਮ`
ਵੈਬਸਾਈਟ ਉਪਰ ਪਾਇਆ ਗਿਆ।
ਇਸ
ਰਿਕਾਰਡ ਤੋਂ ਹੁਣ ਅਮਰੀਕਾ,
ਇੰਗਲੈਡ ਤੇ ਕੈਨੇਡਾ
ਦੀਆਂ
ਯੂਨੀਵਰਸਿਟੀਆਂ
ਵਿਚ
1984
ਬਾਰੇ
ਲੇਖ ਲਿਖਣ
ਜਾਂ
ਹੋਰ
ਅਧਿਐਨ ਕਰਨ ਵਿਚ ਮਦਦ ਲਈ ਜਾ ਰਹੀ ਹੈ।
ਨਾਨਵਤੀ
ਕਮਿਸਨ ਕਰਕੇ ਹੀ ਕੇਂਦਰ ਵੱਲੋਂ ਸਿੱਖਾਂ
`ਤੇ
712
ਕਰੋੜ
ਤੋਂ ਵੱਧ ਦਾ ਮੁਆਵਜ਼ਾ
ਦਿੱਤਾ
ਗਿਆ।
ਉਨ੍ਹਾਂ
ਦੁਖੀ ਮਨ ਨਾਲ ਕਿਹਾ ਕਿ
'ਸ਼ਿਕੰਜਾ
ਸੱਜਣ
ਕੁਮਾਰ ਉਪਰ
ਕੱਸਿਆ
ਜਾ ਰਿਹਾ ਹੈ ਪਰ ਤਕਲੀਫ ਕਿਤੇ ਹੋਰ ਹੋ ਰਹੀ ਹੈ।`
ਐਚਐਸ
ਫੂਲਕਾ ਵੱਲੋਂ
ਸ੍ਰੀ
ਅਕਾਲ
ਤਖ਼ਤ ਨੂੰ
ਲਿਖੀ
ਚਿੱਠੀ
ਵਿਚ
ਜ਼ਿਕਰ
ਕੀਤਾ
ਗਿਆ ਕਿ ਨਵੰਬਰ 1984
ਦੇ
ਮੁਕੱਦਮਿਆਂ ਨੂੰ ਲੈ ਕੇ ਪਹਿਲਾਂ
ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਡੋਕ ਅਤੇ ਫਿਰ
ਅਵਤਾਰ ਸਿੰਘ
ਹਿੱਤ
ਨੇ ਉਨ੍ਹਾਂ
(ਫੂਲਕਾ)
ਉਪਰ ਵੱਡੀਆਂ ਰਕਮਾਂ
ਲੈਣ ਦੇ
ਦੋਸ਼ ਲਾਏ।
ਉਨ੍ਹਾਂ
ਕਿਹਾ
ਕਿ ਹੁਣ ਪਰਮਜੀਤ ਸਿੰਘ ਸਰਨਾ ਨੇ ਹਰਵਿੰਦਰ ਸਿੰਘ ਸਰਨਾ ਨੇ ਇਕ ਝੂਠੇ ਇਲਜ਼ਾਮ ਲਾਉਣ
ਦਾ
ਬੀੜਾ
ਚੁੱਕ
ਲਿਆ ਹੈ
ਕਿ ਫੂਲਕਾ ਨੇ
1.09
ਕਰੋੜ
ਰੁਪਏ ਡਕਾਰ ਲਏ ਹਨ।
ਚਿੱਠੀ ਵਿਚ ਉਨ੍ਹਾਂ ਲਿਖਿਆ ਹੈ,
'ਪਿਛਲੇ
ਸ਼ਨਿਚਰਵਾਰ
17
ਜੁਲਾਈ
ਨੂੰ ਇਕ ਮੀਟਿੰਗ ਵਿਚ ਮੈਂ ਸਰਨਾ ਭਰਾਵਾਂ ਨੂੰ ਗੁਰਦੁਆਰਾ ਕਮੇਟੀ
ਦੇ
ਦਫਤਰ
ਵਿਚ
ਮਿਲਿਆ।
ਜਦੋਂ
ਮੈਂ
ਇਨ੍ਹਾਂ
ਨੂੰ
ਇਹ ਗੱਲ
ਪੁੱਛੀ ਕਿ ਤੁਸੀਂ ਇਹੋ ਜਿਹੇ ਇਲਜ਼ਾਮ
ਲਾ ਰਹੇ
ਹੋ ਤੇ ਇਨ੍ਹਾਂ
ਦਾ
ਸਬੂਤ
ਕੀ ਹੈ ਤਾਂ ਹਰਵਿੰਦਰ ਸਿੰਘ ਸਰਨਾ
ਨੇ
ਮੇਰੀ
ਬੜੀ
ਬੇਇੱਜ਼ਤੀ ਕੀਤੀ।`
ਚਿੱਠੀ
ਵਿਚ ਇਸ
ਗੱਲ
`ਤੇ
ਜ਼ੋਰ
ਦਿੱਤਾ
ਗਿਆ ਹੈ ਕਿ ਇਲਜ਼ਾਮਤਰਾਸ਼ੀ ਦਾ ਮੁੱਖ ਮਕਸਦ ਸੱਜਣ ਕੁਮਾਰ ਅਤੇ
1984
ਦੇ
ਕਤਲੇਆਮ ਨਾਲ
ਜੁੜੇ
ਹੋਰ ਮਾਮਲਿਆਂ
ਤੋਂ
ਉਨ੍ਹਾਂ
ਦਾ ਧਿਆਨ ਹਟਾਉਣਾ ਹੋ ਸਕਦਾ ਹੈ।
ਸ੍ਰੀ
ਫੂਲਕਾ
ਨੇ
ਲਿਖਿਆ
ਕਿ ਇਕ ਸੀਨੀਅਰ ਸਿੱਖ ਐਡਵੋਕੇਟ ਵੀ ਇਨ੍ਹਾਂ
ਇਲਜ਼ਾਮਾਂ ਨੂੰ ਫੈਲਾਉਣ ਵਿਚ ਅਜਿਹੇ ਆਗੂਆਂ ਦਾ ਸਾਕ ਦੇ
ਰਿਹਾ
ਹੈ।
ਸਾਰੇ
ਘਟਨਾਕ੍ਰਮ ਤੋਂ ਦੁਖੀ
ਸ੍ਰੀ
ਫੂਲਕਾ
ਨੇ ਸ੍ਰੀ
ਅਕਾਲ
ਤਖ਼ਤ
ਅੱਗੇ
ਆਪਣੀ ਫਰਿਆਦ ਵਿਚ ਲਿਖਿਆ ਹੈ,
'ਪਿਛਲੇ
ਚਾਰ ਦਿਨਾਂ ਤੋਂ ਮੈਂ ਏਨੀ ਜ਼ਿਆਦਾ ਮਾਨਸਿਕ
ਪ੍ਰੇਸ਼ਾਨੀ
ਵਿਚ
ਹਾਂ ਕਿ ਕੇਸ ਵੱਲ
ਪੂਰਾ
ਧਿਆਨ
ਹੀ
ਨਹੀਂ
ਦੇ ਪਾ
ਰਿਹਾ।
ਅੱਗੇ
ਇਹੀ
ਕੁਝ ਰਿਹਾ ਤਾਂ ਕੇਸ ਵਿਚ
ਵੱਡਾ
ਨੁਕਸਾਨ
ਹੋ ਸਕਦਾ ਹੈ।`
ਸ.
ਫੂਲਕਾ ਨੇ ਪੈਸਾ ਖਾਣ ਦੇ ਇਲਜ਼ਾਮਾਂ
ਨੂੰ
ਮੁੱਢੋਂ
ਹੀ ਰੱਦ ਕਰਦਿਆਂ ਕਿਹਾ ਕਿ ਪਿਛਲੇ 26 ਸਾਲਾਂ
ਤੌਰਾਨ
ਉਨ੍ਹਾਂ ਨੇ ਸਿਰਫ 1985
ਵਿਚ
ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ
15,000
ਰੁਪਏ ਲਏ ਸਨ।
ਉਸ ਪਿੱਛੋਂ ਦੇਸ਼-ਵਿਦੇਸ਼
ਤੋਂ ਕੋਈ ਅੱਠਨੀ ਵੀ
ਨਹੀਂ
ਲਈ।
ਆਪਣੇ
ਉਪਰ ਹਮਲਾ ਹੋਣ ਦੇ ਖਦਸ਼ਿਆਂ
ਬਾਰੇ
ਸ੍ਰੀ
ਫੂਲਕਾ ਨੇ ਸ੍ਰੀ ਅਕਾਲ ਤਖ਼ਤ ਨੂੰ ਲਿਖਿਆ ਹੈ ਕਿ ਪਹਿਲੀ ਵਾਰ 1985
ਵਿਚ
ਜਸਟਿਸ ਰੰਗਨਾਥ ਮਿਸ਼ਰਾ
ਨੇ
ਪੁਲੀਸ
ਨੂੰ
ਹਦਾਇਤ ਕੀਤੀ
ਸੀ ਕਿ
ਫੂਲਕਾ
ਦੀ
ਸੁਰੱਖਿਆ ਦੇ ਪ੍ਰਬੰਧ
ਕੀਤੇ
ਜਾਣ,
ਪਰ ਉਨ੍ਹਾਂ ਨੇ ਇਸ ਲਈ ਸੁਰੱਖਿਆ ਨਹੀਂ ਲਈ ਕਿ
ਇੰਜ
ਪੁਲੀਸ
ਦੇਖ ਕੇ ਪੀੜਤ ਵਿਧਾਵਾਵਾਂ ਹੋਰ
ਵੀ
ਡਰ
ਜਾਣਗੀਆਂ ਤਅੇ ਉਹ ਗਵਾਹੀ
ਲਈ
ਅੱਗੇ
ਨਹੀਂ
ਆਉਣਗੀਆਂ।
ਇਸ ਦਾ
ਹਾਂ ਪੱਖੀ ਅਸਰ ਪਿਆ
ਸੀ।
ਸਿੱਖ
ਮੁੰਡੇ
ਅਤੇ
ਫੌਜੀ ਹਰਕਿਸ਼ਨ ਲਾਲ ਭਗਤ ਤੇ ਸੱਜਣ ਕੁਮਾਰ ਦੇ ਇਲਾਕਿਆਂ ਵਿਚ ਜਾਣ
ਲੱਗੇ
ਸਨ।
ਇਕ
ਪ੍ਰਾਈਵੇਟ ਟੀ
ਵੀ
ਉਪਰ
ਜਗਦੀਸ਼ ਟਾਈਟਲਰ ਵੱਲੋਂ
ਸ੍ਰੀ
ਫੂਲਕਾ
ਨੂੰ ਧਮਕਾਉਣ
`ਤੇ
ਵੀ ਉਹ ਨਹੀਂ
ਡਰੇ
ਸਗੋਂ
ਮਾਣਹਾਨੀ ਦਾ ਮਾਮਲਾ ਲੁਧਿਆਣਾ ਵਿਚ ਪਾਇਆ ਗਿਆ ਸੀ।
ਉਨ੍ਹਾਂ
ਨੇ
ਜਗਦੀਸ਼ ਟਾਈਟਲਰ ਮਾਮਲੇ ਦਾ ਵੀ ਇਸੇ ਚਿੱਠੀ
ਵਿਚ
ਜ਼ਿਕਰ
ਕੀਤਾ
ਕਿ ਸੁਰਿੰਦਰ ਸਿੰਘ (ਗਵਾਹ) ਜਦੋਂ ਅਮਰੀਕਾ ਗਿਆ ਅਤੇ ਉਸ ਨੇ ਇਕ ਸਾਲ ਲਈ ਛੁੱਟੀ ਦੀ
ਦਰਖਾਸਤ
ਦਿੱਤੀ
ਸੀ,
ਪਰ ਸ੍ਰੀ ਸਰਨਾ ਨੇ ਛੁੱਟੀ ਮਨਜ਼ੂਰ ਨਹੀਂ
ਕੀਤੀ
ਸੀ।
ਆਖਰਕਾਰ
ਸੁਰਿੰਦਰ ਸਿੰਘ ਜਨਵਰੀ
2009
ਵਿਚ
ਵਾਪਸ ਆਇਆ
ਤਾਂ
ਤਿੰਨ
ਮਹੀਨੇ ਬਾਅਦ ਉਸ ਦੀ ਡਿਊਟੀ ਮੰਜਨੂੰ ਕਾ ਟਿੱਲਾ ਗੁਰਦੁਆਰੇ ਲਾ
ਦਿੱਤੀ
ਗਈ ਜੋ ਕਿ ਜਗਦੀਸ਼ ਟਾਈਟਲਰ
ਦਾ
ਇਲਾਕਾ
ਸੀ।
ਸ.
ਫੂਲਕਾ ਨੇ ਸਰਨਾ ਭਰਾਵਾਂ ਨੂੰ ਇਕ ਕਰੋੜ
9
ਲੱਖ
ਰੁਪਏ
ਬਾਰੇ
ਬਿਲ ਅਤੇ ਰਸੀਦਾਂ ਦਿਖਾਉਣ ਦੀ
ਚੁਣੌਤੀ
ਦਿੱਤੀ ਹੈ।
ਨਵੰਬਰ
1984 ਦੇ ਦੰਗਿਆਂ ਬਾਰੇ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ
ਪਹੁੰਚ
ਬਾਰੇ ਸ੍ਰੀ
ਫੂਲਕਾ
ਨੇ
ਦੱਸਿਆ,
'ਜਦੋਂ
ਮੈਂ ਕਮਲ ਨਾਥ ਦੇ ਖ਼ਿਲਾਫ਼ ਇਨ੍ਹਾਂ
ਨੂੰ
ਕੇਸ ਫਾਈਲ ਕਰਨ ਬਾਰੇ
ਕਿਹਾ
ਤਾਂ
ਸਰਨਾ ਇਕਦਮ ਭੜਕ ਗਿਆ।
`84
ਦੇ
ਦੰਗਿਆਂ
ਬਾਰੇ
ਪੈਰਵੀ ਕਰਕੇ ਪ੍ਰਸਿੱਧ ਹੋਏ ਸ੍ਰੀ ਫੂਲਕਾ
ਨੇ
ਇਹ
ਕਿਹਾ
ਕਿ ਸੱਜਣ ਕੁਮਾਰ ਮੁਕੱਦਮੇ
`ਚ
ਬੁਰੀ
ਤਰ੍ਹਾਂ
ਫਲ ਗਿਆ ਹੈ ਤੇ ਕਮਲ ਨਾਲ (ਕੇਂਦਰੀ ਮੰਤਰੀ)
ਵਿਰੁੱਧ
ਵੀ ਬੜੇ ਪੁਖਤਾ ਸਬੂਤ ਇਕੱਠੇ ਹੋ ਗਏ ਹਨ।`
‘ਮੈਂ
ਅਪਣੀ ਜਾਇਦਾਦ ਦੇ ਵੇਰਵੇ ਜਨਤਕ ਕਰਨ ਲਈ ਤਿਆਰ ਹਾਂ`
ਐਚਐਸ
ਫ਼ੂਲਕਾ ਨੇ ਸਰਨਾ
ਦੇ
ਦੋਸ਼ਾਂ
ਦਾ
ਜਵਾਬ
ਦਿੰਦਿਆਂ ਕਿਹਾ
ਕਿ ਉਹ
ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕਰਨ ਨੂੰ ਤਿਆਰ ਹਨ ਬਸ਼ਰਤੇ
ਕਿ
ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਵੀ ਆਪਣੀਆਂ ਜਾਇਦਾਦਾਂ ਦੇ ਵੇਰਵੇ
ਜਨਤਕ ਕਰਨ ਤਾਂ ਜੋ ਪਤਾ ਲੱਗ ਸਕੇ ਕਿ 1984
ਤੋਂ
ਬਾਅਦ ਹੁਣ ਤਕ ਉਨ੍ਹਾਂ
ਦੀਆਂ
ਜਾਇਦਾਦਾਂ ਵਿਚ ਕਿੰਨਾ ਵਾਧਾ
ਹੋਇਆ
ਹੈ।
ਸ. ਫ਼ੂਲਕਾ
ਨੇ
ਕਿਹਾ
ਹੈ ਕਿ ਗੁਰਦੁਆਰਾ ਸਾਹਿਬ ਦੇ ਮੰਚ ਤੋਂ
ਇਹ
ਕਿਹਾ
ਗਿਆ ਕਿ
ਉਨ੍ਹਾਂ ਕੋਲ 1984 ਵਿਚ ਮੋਟਰ ਸਾਈਕਲ ਹੁੰਦਾ ਸੀ ਅਤੇ ਅੱਜ ਮਰਸੀਡੀਜ਼ ਕਾਰ ਹੈ।
ਉਨ੍ਹਾਂ
ਕਿਹਾ
ਕਿ ਮੈਂ ਆਮਦਨ ਕਰ ਦੀ
ਜਾਂਚ
ਲਈ ਵੀ ਤਿਆਰ
ਹਾਂ ਪਰ
ਆਮਦਨ ਕਰ ਜਾਂਚ
ਦਿੱਲੀ
ਕਮੇਟੀ ਦੇ ਸਾਰੇ ਮੈਂਬਰਾਂ
ਦੀ
ਹੋਵੇ।
ਸ.
ਫ਼ੂਲਕਾ
ਨੇ ਕਿਹਾ ਕਿ
1984
ਵਿਚ ਉਨ੍ਹਾਂ
ਦਾ
ਵਕੀਲ ਦੇ ਤੌਰ
`ਤੇ
3 ਸਾਲ ਦਾ ਤਜਰਬਾ ਸੀ ਅਤੇ ਉਹ ਦਿੱਲੀ ਆ ਕੇ ਆਪਣੇ ਅਮੀਰ ਰਿਸ਼ਤੇਦਾਰ ਤੇਜ ਪ੍ਰਤਾਪ
ਸਿੰਘ ਕੋਲ ਰਹੇ ਸਨ।
ਉਨ੍ਹਾਂ
ਕਿਹਾ
ਕਿ
ਦਿੱਲੀ
ਦੇ
ਉਨ੍ਹਾਂ
ਤੋਂ ਸੀਨੀਅਰ ਵਕੀਲਾਂ
ਕੋਲ
ਉਨ੍ਹਾਂ
ਤੋਂ
ਪੰਜ
ਗੁਣਾ ਵੱਧ ਜਾਇਦਾਦ ਹੋਵੇਗੀ ਅਤੇ ਦਿੱਲੀ ਕਮੇਟੀ ਨੂੰ ਤਾਂ ਪਤਾ ਹੀ ਹੈ ਕਿ ਆਪਣੀਆਂ
ਕਾਨੂੰਨੀ ਚੋਣ ਲੜਾਈਆਂ ਲੜਨ ਲਈ ਉਹ ਵਕੀਲਾਂ ਨੂੰ ਇਕ ਦਿਨ ਵਿਚ ਇਕ
ਪੇਸ਼ੀ
ਦੀ ਇਕ ਲੱਖ ਰੁਪਏ ਤੱਕ
ਫ਼ੀਸ
ਦਿੰਦੀ
ਹੈ ਜਦਕਿ ਉਨ੍ਹਾਂ
ਨੇ ਤਾਂ
ਸਿੱਖ
ਨਸਲਕੁਸ਼ੀ
ਦੇ
ਕੇਸਾਂ
ਦੀ ਪੈਰਵੀ
ਲਈ ਕੋਈ
ਰਕਮ ਹੀ ਨਹੀਂ ਲਈ।
ਫੂਲਕਾ 26
ਸਾਲ ਕਮਲ ਨਾਥ ਬਾਰੇ
ਚੁੱਪ ਕਿਉਂ ਰਹੇ
:
ਪਰਮਜੀਤ ਸਿੰਘ ਸਰਨਾ
ਚੰਡੀਗੜ੍ਹ/ਅੰਮ੍ਰਿਤਸਰ
ਟਾਈਮਜ਼ ਬਿਊਰੋ :
ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ
ਸਿੰਘ
ਸਰਨਾ ਨੇ ਦਿੱਲੀ ਦੰਗਾ ਪੀੜਤਾਂ ਦੇ ਕੇਸ ਲੜਨ ਵਾਲੇ
ਸੀਨੀਅਰ
ਵਕੀਲ ਹਰਵਿੰਦਰ ਸਿੰਘ
ਫੂਲਕਾ
`ਤੇ
ਮੋੜਵਾ ਵਾਰ ਕਰਦੇ ਹੋਏ ਕਿਹਾ ਹੈ ਕਿ
ਦਿੱਲੀ
ਦੰਗਿਆਂ
ਵਿਚ
ਹੁਣ ਕਾਂਗਰਸੀ ਨੇਤਾ ਕਮਲ ਨਾਥ ਦੀ ਸ਼ਮੂਲੀਅਤ ਦਾ ਮੁੱਦਾ ਉੁਠਾਉਣ ਵਾਲੇ ਸ. ਫੂਲਕਾ
ਜੁਆਬ
ਦੇਣ
ਕਿ ਉਹ
26 ਸਾਲ ਇਸ
ਕਾਂਗਰਸੀ ਨੇਤਾ
ਬਾਰੇ
ਚੁੱਪ ਕਿਉਂ ਰਹੇ?
ਉਨ੍ਹਾਂ
ਸਪੱਸਟ
ਕੀਤਾ
ਹੈ ਕਿ ਦਿੱਲੀ
ਕਮੇਟੀ
ਦਿੱਲੀ
ਦੰਗਾ ਪੀੜਤਾਂ ਲਈ ਰਾਜਸੀ ਅਤੇ
ਕਾਨੂੰਨੀ ਪੱਧਰ
`ਤੇ
ਲੜਾਈ ਲੜ ਰਹੀ ਹੈ।
ਲੜਦੀ
ਰਹੇਗੀ ਅਤੇ ਇਸ ਲੜਾਈ
ਨੂੰ
ਕਿਸੇ
ਸਿੱਟੇ
`ਤੇ
ਪਹੁੰਚਾਇਆ
ਜਾਵੇਗਾ।
ਸ.
ਸਰਨਾ ਨੇ ਕਿਹਾ
ਕਿ
ਅਸਲ
ਵਿਚ ਸ. ਫੂਲਕਾ
ਨੂੰ
ਤੜਫ ਉਸ ਕਮਿਸ਼ਨ ਤੋਂ ਹੋਈ ਹੈ
ਜਿਹੜਾ
ਇਹ ਪੜਤਾਲ ਕਰੇਗਾ
ਕਿ ਏਨੇ
ਸਾਲਾਂ ਵਿਚ ਕਿਸੇ ਦੋਸ਼ੀ
ਨੂੰ
ਸਜ਼ਾ ਨਾ ਮਿਲਣ ਅਤੇ ਪੀੜਤਾਂ
ਨੂੰ
ਇਨਸਾਫ਼
ਨਾ ਮਿਲ ਸਕਣ
ਦੇ
ਕਿਹੜੇ
ਕਾਰਨਹਨ।
ਇਹ ਪਤਾ
ਲਾਇਆ
ਜਾਵੇਗਾ
ਕਿ
ਕਿਸ
ਪੱਧਰ
`ਤੇ
ਘਾਟ ਰਹਿ ਗਈ ਹੈ।
ਇਸ
ਬਾਰੇ
ਪੰਜ ਮਈ
ਦੀ ਕਾਰਜਕਾਰਨੀ ਨੇ ਉਨ੍ਹਾਂ
ਨੂੰ
ਕਮਿਸ਼ਨ ਬਣਾਉਣ ਦੇ ਅਧਿਕਾਰ ਦੇ ਦਿੱਤੇ ਸਨ।
ਸੱਤ ਮਈ
ਨੂੰ
ਕਮਿਸ਼ਨ
ਬਣਾ ਦਿਤਾ ਗਿਆ।
ਇਨ੍ਹਾਂ
ਮੈਬਰਾਂ ਵਿਚ ਜਸਟਿਸ ਪੀਐਸ
ਦੁਆਬੀਆਂ ਅਤੇ ਸ.
ਫੂਲਕਾ
ਵੀ
ਸ਼ਾਮਲ
ਸਨ।
ਜਸਵੰਤ
ਸਿੰਘ ਮਾਨ (ਚੰਡੀਗੜ੍ਹ)
ਇਸ ਦੇ
ਸਕੱਤਰ ਬਣਾਏ ਗਏ।
ਉਸ
ਵੇਲੇ ਸ. ਫੂਲਕਾ ਕਮਿਸ਼ਨ ਨਾਲ ਸਹਿਮਤ ਸਨ।
ਉਨ੍ਹਾਂ
ਕਿਹਾ
ਕਿ 11
ਮਈ ਨੂੰ
ਸ੍ਰੀ
ਫੂਲਕਾ
ਦੀ
ਰਿਪੋਰਟ
ਆਈ ਕਿ ਪਾਰਲੀਮੈਂਟ ਥਾਣੇ ਵਿਚ
ਸ੍ਰੀ
ਕਮਲ
ਨਾਥ ਵਿਰੁੱਧ
ਕੇਸ਼
ਦਰਜ ਕਰਵਾਇਆ ਜਾਵੇ।
ਸ.
ਫੂਲਕਾ ਨੇ ਇਹ ਵੀ ਲਿਖਿਆ ਸੀ ਕਿ ਇਹ ਰਿਪੋਰਟ ਜੱਜਾਂ
ਨੂੰ
ਵੀ
ਵਿਖਾਈ
ਗਈ ਹੈ।
ਕਮਲ
ਨਾਥ ਕੇਂਦਰੀ ਮੰਤਰੀ ਹਨ ਅਤੇ ਸੰਜੇ ਗਾਂਧੀ ਦੇ ਸਮੇਂ ਤੋਂ ਕਾਂਗਰਸ ਵਿਚ ਸਰਗਰਮ ਨੇਤਾ
ਹਨ।
ਸ੍ਰੀ
ਸਰਨਾ ਨੇ ਹੈਰਾਨੀ
ਪ੍ਰਗਟ
ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦਾ ਪੱਤਰ
ਸ੍ਰੀ
ਫੁਲਕਾ
ਵਲੋਂ
ਆਇਆ ਹੀ ਸੀ ਕਿ ਨਾਲ ਹੀ
ਬਾਦਲ
ਪਰਿਵਾਰ
ਦਾ
ਇਕ
ਚੈਨਲ ਉਨ੍ਹਾਂ ਦਾ ਇੰਟਰਵਿਊ ਲੈਣ ਆ ਗਿਆ।
ਉਨ੍ਹਾਂ
ਕਿਹਾ ਕਿ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਇਹ ਤਾਂ
ਕੋਈ
ਸਾਜ਼ਿਸ਼ ਹੈ।
ਉਨ੍ਹਾਂ
ਕਿਹਾ
ਕਿ ਪਹਿਲੇ ਦਿਨ ਉਨ੍ਹਾਂ
ਨੇ
ਇੰਟਰਵਿਊ
ਤੋਂ
ਜੁਆਬ
ਦੇ
ਦਿੱਤਾ
ਪਰ ਦੂਜੇ ਦਿਨ
ਟੀਵੀ
ਚੈਨਲ ਦੀ ਟੀਮ ਫਿਰ ਆ ਗਈ।
ਉਨ੍ਹਾਂ
ਨੇ
ਜਸਟਿਸ ਦੁਆਬੀਆ ਅਤੇ ਜਸਟਿਸ ਕੁਲਦੀਪ ਸਿੰਘ ਨਾਲ ਗੱਲ ਕੀਤੀ।
ਸ੍ਰੀ
ਸਰਨਾ
ਨੇ ਚੈਨਲ ਨੂੰ ਵੀ ਕਿਹਾ ਕਿ ਉਹ ਦੋਵਾਂ ਜੱਜਾਂ ਦੀ ਲਿਖਤੀ ਰਾਇ ਲੈਣਗੇ
ਅਤੇ
ਉਨ੍ਹਾਂ ਨੂੰ
ਕਿਸੇ
ਸਾਜ਼ਿਸ਼ ਦਾ ਸ਼ੱਕ
ਹੈ।
ਉਨ੍ਹਾਂ ਕਿਹਾ ਕਿ
26
ਸਾਲ ਤਾਂ ਕਮਲ ਨਾਥ ਬਾਰੇ ਸ. ਫੂਲਕਾ ਚੁੱਪ ਰਹੇ ਪਰ ਹੁਣ ਅਚਾਨਕ ਉਸ ਦੇ ਕੇਸ
ਦਾ
ਮੁੱਦਾ
ਖੜ੍ਹਾ
ਕਰ ਲਿਆ।
ਉਨ੍ਹਾਂ
ਕਿਹਾ
ਕਿ ਉਸੇ ਹੀ ਸ਼ਾਮ ਉਸ ਚੈਨਲ
`ਤੇ
ਸ. ਫੂਲਕਾ ਅਤੇ ਅਕਾਲੀ ਦਲ
(ਬਾਦਲ)
ਦੇ ਨੇਤਾ ਮਨਜੀਤ
ਸਿੰਘ
ਜੀ ਕੇ ਦੀ ਬਹਿਸ ਆ ਗਈ ਅਤੇ ਉਸ ਵਿਚ ਮੇਰੇ
ਤੇ
ਦੋਸ਼
ਲਗਾਏ ਗਏ।
ਚੈਨਲ
ਨੇ ਉਨ੍ਹਾਂ
ਦੀ
ਟਿੱਪਣੀ ਵੀ ਨਾਲ
ਦੇ
ਦਿੱਤੀ।
ਸ.
ਸਰਨਾ ਨੇ ਕਿਹਾ
ਹੈ ਕਿ
ਪਿਛਲੇ
26
ਸਾਲ ਤੋਂ ਦਿੱਲੀ ਕਮੇਟੀ,
ਦੰਗਾ
ਪੀੜਤਾਂ
ਦਾ ਕੇਸ
ਲੜ ਰਹੀ ਹੈ ਪਰ ਸ. ਫੂਲਕਾ ਹੁਣ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨ
ਲੱਗੇ
ਹਨ ਜਿਹੜੀ ਕਿ ਦੋ ਸਾਲ ਤੋਂ ਪਹਿਲਾਂ ਇਨ੍ਹਾਂ
ਕੇਸ਼ਾਂ
ਵਿਚ ਨਜ਼ਰ ਨਹੀਂ
ਆਈ।
ਉਨ੍ਹਾਂ
ਕਿਹਾ
ਕਿ ਦਿੱਲੀ ਕਮੇਟੀ ਨੇ ਨਾਨਾਵਤੀ ਕਮਿਸ਼ਨ ਮੁੱਦੇ
`ਤੇ
88
ਲੱਖ
ਰੁਪਏ
ਖਰਚ ਕੀਤੇ।
ਸਾਢੇ
ਅੱਠ
ਲੱਖ
ਰੁਪਏ
ਸ.
ਫੂਲਕਾ
ਦੇ ਦਫ਼ਤਰ ਲਈ ਖਰਚ ਹੋਏ।
ਉਨ੍ਹਾਂ
ਨੇ ਇਹ
ਮੰਨਿਆ ਕਿ ਸ.
ਫੂਲਕਾ
ਨੇ ਇਨ੍ਹਾਂ
ਕੇਸਾਂ
ਦੀ ਕੋਈ ਫੀਸ ਨਹੀਂ ਲਈ।
ਉਨ੍ਹਾਂ
ਨੇ ਸ.
ਫੂਲਕਾ ਨੂੰ ਅਪੀਲ ਕੀਤੀ ਹੈ ਕਿ
ਦੋਸ਼ੀਆਂ
ਨੂੰ
ਸਜ਼ਾਵਾਂ
ਦਾ ਬਹਾਨਾਬਣਾ ਕੇ ਕੇਸ ਕਮਜ਼ੋਰ ਨਾ ਕੀਤੇ
ਜਾਣ।
ਉਨ੍ਹਾਂ
ਕਿਹਾ
ਕਿ ਸ. ਫੂਲਕਾ ਉਸ ਵਿਅਕਤੀ
`ਤੇ
ਦੋਸ਼ ਲਗਾ ਰਹੇ ਹਨ ਜਿਸ ਨੇ ਇਹ ਪਤਾ
ਲਾਉਣ
ਲਈ ਕਮਿਸ਼ਨ ਬਣਾਇਆ ਹੈ ਕਿ ਦੋਸ਼ੀਆਂ
ਨੂੰ
ਸਜ਼ਾ ਨਾ ਮਿਲਣ ਵਿਚ ਕਿਥੇ ਕਮਜ਼ੋਰੀ ਰਹਿ ਗਈ।
ਸ.
ਸਰਨਾ
ਨੇ
ਕਿਹਾ
ਕਿ ਸ. ਫੂਲਕਾ ਝੂਠ
ਬੋਲ
ਰਹੇ ਹਨ ਅਤੇ
ਗਲਤ
ਬਿਆਨੀ ਕਰ ਰਹੇ ਹਨ।
17
ਜੁਲਾਈ
ਨੂੰ ਗੁਰੂ ਹਰਕਿਸ੍ਰਨ
ਮੈਡੀਕਲ
ਟਰੱਸਟ ਦੀ ਸ਼ਾਮੀ ਮੀਟਿੰਗ ਹੋਈ
ਸੀ।
ਸ. ਫੂਲਕਾ ਦਾ ਸੁਨੇਹਾ ਆਇਆ ਕਿ ਟਰੱਸਟ
ਦੇ
ਚੇਅਰਮੈਨ ਨਾ ਹੋਣ ਕਾਰਨ ਮੀਟਿੰਗ ਨਹੀਂ ਹੈ ਸਕਦੀ ਪਰ ਟਰੱਸਟ ਦੇ ਚੇਅਰਮੈਨ ਦਾ ਬਾਅਦ
ਵਿਚ ਸੁਨੇਹਾ ਆ
ਗਿਆ
ਕਿ ਉਹ
ਤਾਂ ਸਿੰਗਾਪੁਰ ਹਨ ਅਤੇ
ਮੀਟਿੰਗ
ਮੁਲਤਵੀ ਨਾ ਕੀਤੀ ਜਾਵੇ।
ਇਹ ਮੀਟਿੰਗ ਫਿਰ
ਦਿੱਲੀ
ਕਮੇਟੀ
ਦੇ
ਪ੍ਰਧਾਨ
ਸ. ਸਰਨਾ ਦੀ ਅਗਵਾਈ ਹੇਠ ਹੋਈ।
ਸ.
ਫੂਲਕਾ
ਇਥੇ ਆਪਣੇ
ਦੋਸ਼ਾਂ
ਦੀ
ਗੱਲ
ਕਰਨੀ
ਚਾਹੁੰਦੇ ਸਨ,
ਪਰ
ਫੈਸਲਾ ਹੋਇਆ ਕਿ ਮੀਟਿੰਗ
ਕੇਵਲ
ਹਸਪਤਾਲ
ਦੇ
ਏਜੰਡੇ
`ਤੇ
ਹੀ ਹੋਵੇਗੀ।
ਮੀਟਿੰਗ
ਬਾਅਦ ਸ.
ਫੂਲਕਾ
ਨੇ
ਗੱਲ
ਕੀਤੀ
ਤਾਂ ਸ.
ਸਰਨਾ ਨੇ
ਕਿਹਾ
ਕਿ ਉਨ੍ਹਾਂ
ਦੇ
ਦਫਤਰ ਆ ਕੇ ਗੱਲ ਹੋ ਸਕਦੀ ਹੈ ਜਾਂ ਹੋਰ ਕਿਸੇ ਵੀ
ਥਾਂ
ਉਹ ਜਾਣ
ਲਈ ਤਿਆਰ ਹਨ।
ਸ. ਸਰਨਾ ਨੇ ਇਹ
ਵੀ
ਕਿਹਾ
ਕਿ ਸ. ਫੂਲਕਾ ਨੇ
ਪਹਿਲਾਂ
ਵੀ ਬਦਨਾਮ ਕਰਨ ਦੀ ਕੋਸ਼ਿਸ਼
ਕੀਤੀ
ਸੀ ਪਰ
ਉਨ੍ਹਾਂ ਦੇ ਚਿੱਟੇ ਕੱਪੜਿਆਂ
`ਤੇ
ਸੂਈ ਦੇ ਨੱਕੇ ਜਿੰਨਾ ਵੀ ਦਾਗ਼ ਨਹੀਂ ਹੈ।
ਉਨ੍ਹਾਂ
ਨੈ
ਇਹ ਵੀ
ਸਪੱਸ਼ਟ ਕੀਤਾ ਕਿ
ਉਨ੍ਹਾਂ
ਦੀ ਕੋਈ ਬੇਇੱਜ਼ਤੀ ਕੀਤੀ ਹੈ।
ਉਨ੍ਹਾਂ
ਕਿਹਾ
ਕਿ ਆਖਰ ਸ੍ਰੀ ਫੂਲਕਾ
ਮੀਟਿੰਗ
ਖਤਮ ਹੋਣ
`ਤੇ
ਚਲੇ ਗਏ ਕਿਉ ਜੋ ਮੀਟਿੰਗ
ਬਾਅਦ
ਸ੍ਰੀ ਫੂਲਕਾ ਅਤੇ
ਦੂਜੇ
ਆਗੂ ਇਕ
ਦੂਜੇ
ਦੀ ਹਾਜ਼ਰੀ ਕਾਰਨ ਸੁਖਾਵਾਂ
ਮਹਿਸੂਸ
ਨਹੀਂ
ਕਰ ਰਹੇ
ਸਨ।
ਉਨ੍ਹਾਂ
ਕਿਹਾ
ਕਿ ਸ੍ਰੀ ਫੂਲਕਾ ਨੂੰ ਉਨ੍ਹਾਂ
ਦੀ
ਭਾਜਪਾ
ਤੋਂ
ਦੂਰੀ
ਅਤੇ
ਕਾਂਗਰਸ ਨਾਲ
ਨੇੜਤਾ
ਦੀ ਤਕਲੀਫ ਹੈ।
ਸ੍ਰੀ
ਸਰਨਾ
ਨੇ ਦਾਅਵਾ
ਕੀਤਾ
ਹੈ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਦੀਆਂ ਟਿਕਟਾਂ ਉਨ੍ਹਾਂ ਦੇ
ਦਬਾਅ
ਕਾਰਨ
ਹੀ
ਕਾਂਗਰਸ
ਨੇ ਕੱਟੀਆਂ ਸਨ।
ਉਨ੍ਹਾਂ
ਕਿਹਾ
ਕਿ
ਉਨ੍ਹਾਂ
ਨੇ
ਦਿੱਲੀ ਦੀ ਮੁੱਖ
ਮੰਤਰੀ
ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ
ਕਾਂਗਰਸ
ਨੇ ਇਹ ਦੋ ਟਿਕਟਾਂ
ਦਿੱਤੀਆਂ ਤਾਂ
ਇਥੇ
ਦਿੱਲੀ
ਅਕਾਲੀ
ਦਲ ਮਦਦ
ਨਹੀਂ
ਕਰੇਗਾ
ਪਰ
ਬਾਕੀ
ਸਾਰੀਆਂ
ਸੀਟਾਂ
ਲਈ ਕਰੇਗਾ।
ਇਸ
`ਤੇ
ਯੂਪੀਏ ਦੀ ਨੇਤਾ ਸੋਨੀਆ ਗਾਂਧੀਨੇ
ਸਹਿਮਤ
ਹੋ
ਕੇ
ਇਹ ਦੋ
ਟਿਕਟਾਂ
ਕੱਟੀਆਂ
ਸਨ।
ਉਨ੍ਹਾਂ
ਕਿਹਾ
'ਮੇਰੀ
ਪੈਰਵੀ
ਨਾਲ ਹੀ
ਸੱਜਣ ਕੁਮਾਰ ਅਤੇ ਟਾਈਟਲਰ
`ਤੇ
ਕੇਸ
ਮੁੜ
ਖੁਲ੍ਹੇ`।
ਉਨ੍ਹਾਂ
ਇਹ ਵੀ ਆਖਿਆ ਕਿ ਦਿੱਲੀ ਪਿਛਲੇ ਦਿਨੀਂ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਈ ਗਈ ਸੀ ਤਾਂ
ਉਨ੍ਹਾਂ
ਸਾਰੀਆਂ
ਮੀਟਿੰਗਾਂ ਵਿਚ ਸ.
ਫੂਲਕਾ
ਆਏ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਦੇ ਦੁਆਬ ਵੀ ਮਿਲੇ ਸਨ।
ਉਨ੍ਹਾਂ
ਦਾਅਵਾ
ਕੀਤਾ
ਕਿ
ਅਜੇ ਕਈ
ਮੁੱਦਿਆਂ
`ਤੇ
ਉਹ ਚੁੱਪ ਹਨ,
ਪਰ ਜੇਕਰ ਸ. ਫੂਲਕਾ
ਨਾ ਹਟੇ
ਤਾਂ ਉਹ ਸਾਰੇ ਮਾਮਲੇ ਸਿੱਖ ਸੰਗਤ ਅੱਗੇ ਪੇਸ਼ ਕਰਨਗੇ।
ਪੰਥਕ ਹਿੱਤਾਂ ਲਈ ਸਰਨਾ ਤੇ ਫੂਲਕਾ ਵਿਵਾਦ
ਨੂੰ
ਅੱਗੇ ਨਾ ਵਧਾਇਆ ਜਾਵੇ
:
ਪੰਚ ਪ੍ਰਧਾਨੀ
ਫੂਲਕਾ
ਵਲੋਂ ਦੋਸ਼ੀਆਂ
ਖਿਲਾਫ਼ ਡਟੇ ਰਹਿਣ ਦਾ ਫ਼ੈਸਲਾ
ਸ਼ਲਾਘਾਯੋਗ
ਚੰਡੀਗੜ੍ਹ/ਅੰਮ੍ਰਿਤਸਰ ਟਾਈਮਜ਼ ਬਿਊਰੋ
:
ਪਰਮਜੀਤ
ਸਿੰਘ
ਸਰਨਾ ਤੇ ਐਚਐਸ ਫੂਲਕਾ ਦਰਮਿਆਨ ਵਿਵਾਦ
`ਤੇ
ਚਿੰਤਾ
ਪ੍ਰਗਟ
ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ
ਦੇ
ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ
ਨੇ
ਕਿਹਾ
ਕਿ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਫੂਲਕਾ
ਦੋਵਾਂ
ਨੂੰ ਹੀ ਕਿਸੇ
ਵਿਵਾਦ
ਵਿਚ
ਪੈਣ ਦੀ
ਥਾਂ
ਕੌਮ
ਪ੍ਰਤੀ ਆਪਣੀਆਂ ਸੇਵਾਵਾਂ
ਨਿਭਾਉਂਦੇ ਰਹਿਣ ਵੱਲ ਧਆਨ ਦੇਣਾ ਚਾਹੀਦਾ ਹੈ।
ਉਨ੍ਹਾਂ
ਕਿਹਾ
ਕਿ ਦਵਾਂ ਸਖਸ਼ੀਅਤਾਂ
ਨੂੰ
ਉਨ੍ਹਾਂ
ਪੰਥ ਵਿਰੋਧੀ
ਸ਼ਕਤੀਆਂ
ਤੋਂ ਸੁਚੇਤ ਰਹਿਣਾ ਚਾਹੀਦਾ
ਹੈ,
ਜੋ ਇਸ
ਵਿਵਾਦ ਦਾ ਲਾਭ ਉਠਾ ਕੇ ਸਿੱਖ ਕਤਲੇਆਮ ਦੇ
ਕੇਸਾਂ
ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਉਨ੍ਹਾਂ
ਸ. ਫੂਲਕਾ
ਵਲੋਂ
ਦੋਸ਼ੀਆਂ
ਖਿਲਾਫ
ਡਟੇ ਰਹਿਣ ਦੇ ਕੀਤੇ ਵਾਅਦੇ
`ਤੇ
ਖੁਸ਼ੀ
ਪ੍ਰਗਟ
ਕਰਦਿਆਂ
ਕਿਹਾ
ਕਿ ਉਹ ਦੁਸ਼ੀਆਂ
ਨੂੰ
ਸਜ਼ਾਵਾਂ ਦਿਵਾਉਣ ਤੱਕ ਆਪਣੀ
ਲੜਾਈ
ਜਾਰੀ ਰੱਖਣ।
ਸ.
ਸਰਨਾ
ਵੀ
ਫਰਾਖ ਦਿਲੀ ਨਾਲ ਪੀੜਤਾਂ
ਦੀ ਮਦਦ
ਕਰਨ ਅਤੇ ਸ. ਫੂਲਕਾ
ਨਾਲ
ਪੈਦਾ
ਹੋਏ
ਵਿਵਾਦ
ਨੂੰ ਮਿਲ ਬੈਠ ਕੇ ਸਿੱਖ ਕੌਮ ਦੀ ਬਿਹਤਰੀ ਲਈ ਸੁਲਝਾਉਣਾ ਚਾਹੀਦਾ
ਹੈ।
ਉਕਤ
ਆਗੂਆਂ ਨੇ ਕਿਹਾ ਕਿ ਅੱਜ
26
ਸਾਲ
ਬੀਤ ਜਾਣ
`ਤੇ
ਵੀ
ਸਿੱਖ ਕੌਮ ਨੂੰ
ਇਸ
ਨਸਲਕੁਸ਼ੀ ਦੇ ਮਾਮਲੇ
ਵਿਚ
ਇਨਸਾਫ਼ ਨਹੀਂ ਮਿਲ ਸਕਿਆ।
ਉਨ੍ਹਾਂ
ਕਿਹਾ ਕਿ ਹਜ਼ਾਰਾਂ ਨਿਰਦੋਸ਼ ਸਿਰਫ਼ ਸਿੱਖ ਹੋਣ ਦੇ
'ਦੋਸ਼`
ਵਿਚ
ਹੀ
ਬੇ-ਰਹਿਮੀ
ਨਾਲ
ਕਤਲ ਕਰ ਦਿੱਤੇ ਗਏ।
ਹੁਣ
ਜਦੋਂ ਇਸ ਕਤਲੇਆਮ ਦੇ ਕੁਝ ਪੀੜਤਾਂ ਨੂੰ ਇਨਸਾਫ਼
ਮਿਲਣ
ਦੀ ਉਮੀਦ ਜਾਗੀ ਸੀ ਤਾਂ ਐਨ ਉਸੇ ਸਮੇਂ ਅਜਿਹਾ ਮਾਹੌਲ ਬਣਨ ਨਾਲ ਸਿੱਖ ਕਤਲੇਆਮ ਦੇ
ਦੋਸ਼ੀਆਂ
ਨੂੰ
ਹੀ
ਫ਼ਾਇਦਾ ਪਹੁੰਚੇਗਾ।
ਇਸ ਲਈ ਸ. ਸਰਨਾ
ਤੇ
ਸ.
ਫੂਲਕਾ
ਦੋਵਾਂ
ਨੂੰ ਹੀ ਚਾਹੀਦਾ ਹੈ ਕਿ ਉਹ ਖਾਸ ਕਰ
ਕੌਮ
ਦੀ
ਬਿਹਤਰੀ ਲਈ ਇਸ ਵਿਵਾਦ ਨੂੰ ਹੋਰ
ਅੱਗੇ
ਨਾ
ਲਿਜਾਣ।
ਕਿਤੇ
ਇਹ ਨਾ
ਹੋਵੇ
ਕਿ
ਸਿੱਖ
ਕਤਲੇਆਮ ਦੇ ਕੇਸ ਮੰਜ਼ਿਲ ਤੇ ਪਹੁੰਚਣ ਤੋਂ
ਪਹਿਲਾਂ
ਹੀ ਦਮ
ਤੋੜ
ਦੇਣ।
ਉਕਤ
ਆਗੂਆਂ ਨੇ ਕਿਹਾ ਕਿ ਜੇਕਰ ਇਹ ਵਿਵਾਦ ਅੱਗੇ ਵਧਦਾ ਹੈ ਤਾਂ ਦੋਵੇਂ ਹੀ ਸਖਸ਼ੀਅਤਾ ਨੂੰ
ਸਿੱਖ
ਕਤਲੇਆਮ ਦੇ ਦੋਸ਼ੀਆਂ
ਨੂੰ
ਫਾਇਦਾ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ
ਹੈ ਜਿਸ
ਨਾਲ ਉਨ੍ਹਾਂ
ਵਲੋਂ
ਇਸ ਕਤਲੇਆਮ ਦੇ ਪੀੜਤਾਂ
ਨੂੰ
ਇਨਸਾਫ਼
ਦਿਵਾਉਣ ਲਈ ਲੜੀ ਗਈ ਲੰਮੀ ਲੜਾਈ ਅਜਿਹੇ
ਦੋਸ਼ਾਂ
ਅੱਗੇ
ਛੋਟੀ ਨਾ ਪੈ ਜਾਵੇ।
ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ,
ਪੰਥਕ
ਜਥੇਬੰਦੀਆਂ
ਤੇ
ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ
ਕਿ
1984
ਦੇ
ਸਿੱਖ
ਕਤਲੇਆਮ ਨਾਲ ਸਬੰਧਤ ਕਿਸੇ ਵੀ ਮੁੱਦੇ
ਨੂੰ
ਰਾਜਨੀਤੀ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ
ਸਗੋਂ
ਸਮੁੱਚੀ
ਸਿੱਖ
ਕੌਮ
ਨੂੰ
ਇਕੱਠੀ ਹੋ ਕੇ ਅਣਖ ਤੇ ਗ਼ੈਰਤ ਦੇ ਇਸ ਸੰਘਰਸ਼ ਵਿਚ ਦੋਸ਼ੀਆਂ
ਨੂੰ
ਸਜ਼ਾਵਾਂ
ਦਿਵਾਉਣ ਲਈ
ਕੰਮ
ਕਰਨਾ ਚਾਹੀਦਾ ਹੈ।
ਐਡਵੋਕੇਟ ਫੂਲਕਾ
`ਤੇ
ਦੋਸ਼ ਕਾਂਗਰਸ ਦੀ ਸਾਜ਼ਿਸ਼ : ਸਿੱਖਸ ਫਾਰ ਜਸਟਿਸ
ਜਲੰਧਰ/ਅੰਮ੍ਰਿਤਸਰ ਟਾਈਮਜ਼ ਬਿਊਰੋ
:
ਪਿਛਲੇ
ਦੋ ਦਹਾਕਿਆਂ
ਤੋਂ
ਵੱਧ
ਸਮੇਂ ਤੋਂ ਸਿੱਖ ਨਸਲਕੁਸ਼ੀ ਦੇ ਪੀੜਤਾਂ
ਨੂੰ
ਇਨਸਾਫ਼ ਦੁਆਉਣ ਲਈ ਮਿਹਨਤ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ
ਵਿਰੁੱਧ
ਲਗਾਏ
ਦੋਸ਼ਾਂ
`ਤੇ
ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ
ਫੈਡਰੇਸ਼ਨ ਨੇ ਕਿਹਾ
ਹੈ
ਹੈ
ਕਿ ਇਹ
ਦੋਸ਼ ਆਧਾਰਹੀਣ ਹਨ ਅਤੇ ਕਾਂਗਰਸ ਵਲੋਂ ਸ. ਫੂਲਕਾ ਨੂੰ ਰਚੀ ਬਦਨਾਮ ਕਰਨ ਦੀ ਸਾਜ਼ਿਸ਼
ਦਾ
ਹਿੱਸਾ ਹਨ ਤਾਂ ਜੋ
ਸਿੱਖ
ਨਸਲਕੁਸ਼ੀ
ਦੇ
ਕੇਸਾਂ
ਰਾਹੀਂ
ਇਨਸਾਫ਼
ਲੈਣ ਦੇ ਯਤਨਾਂ
`ਚ
ਅੜਿੱਕਾ ਪਾਇਆ ਜਾ ਸਕੇ।
ਜਾਰੀ
ਬਿਆਨ ਵਿਚ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ
ਪੀਰਮੁਹੰਮਦ ਨੇ ਕਿਹਾ ਕਿ ਅਦਾਲਤ ਹੁਣ ਰੋਜ਼ਾਨਾ ਗਵਾਹਾਂ ਦੇ ਬਿਆਨ ਦਰਜ ਕਰ ਰਹੀ ਹੈ
ਅਤੇ
ਇਹ ਦੋਸ਼
ਉਸ ਵੇਲੇ ਹੀ ਸਾਹਮਣੇ ਆਏ ਹਨ ਜਦ ਦਿੱਲੀ ਹਾਈ ਕੋਰਟ ਨੇ ਸੱਜਣ
ਕੁਮਾਰ
ਦੇ ਖ਼ਿਲਾਫ਼ ਕਤਲ ਦੇ ਦੋਸ਼ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸੇ
ਦੌਰਾਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ
ਨੇ ਕਿਹਾ ਹੈ ਕਿ ਸਿੱਖ ਨਸਲਕੁਸ਼ੀ ਦੇ ਕਾਰਜ ਨਾਲ ਜੁੜੇ ਕਿਸੇ
ਵੀ
ਵਿਅਕਤੀ
ਦੀ ਭਰੋਸੇਯੋਗਤਾ
`ਤੇ
ਕਿਸੇ ਵੀ ਤਰ੍ਹਾਂ
ਦੇ
ਬਦਨੀਅਤੀ
ਵਾਲੇ
ਹਮਲੇ ਨੂੰ ਸਿੱਖ ਭਾਈਚਾਰਾ
ਨਾਕਾਮ
ਕਰ ਦੇਵੇਗਾ।
ਉਨ੍ਹਾਂ
ਕਿਹਾ
ਕਿ ਐਡਵੋਕੇਟ ਫੂਲਕਾ ਨੂੰ ਬਦਨਾਮ ਕਰਨ ਦੀ ਇਹ
ਸਾਜ਼ਿਸ਼
ਸਫਲ ਨਹੀਂ
ਹੋਣ
ਦਿੱਤੀ ਜਾਵੇਗੀ।
ਫੂਲਕਾ ਵਲੋਂ
ਦੰਗਿਆਂ ਦੀ ਪੈਰਵੀ ਤੋਂ ਪਿੱਛੇ ਹਟਣਾ ਮੰਦਭਾਗਾ
:
ਜਸਟਿਸ ਬੈਂਸ
ਚੰਡੀਗੜ੍ਹ/ਅੰਮ੍ਰਿਤਸਰ ਟਾਈਮਜ਼ ਬਿਊਰੋ
:
ਪੰਜਾਬ
ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਜਸਟਿਸ
(ਸੇਵਾ
ਮੁਕਤ)
ਅਜੀਤ
ਸਿੰਘ
ਬੈਂਸ,
ਸਰਕਾਰੀ
ਦਮਨ ਵਿਰੋਧੀ
ਲਹਿਰ
ਦੇ ਕਨਵੀਨਰ
ਇੰਦਰਜੀਤ
ਸਿੰਘ
ਜੇਜੀ ਅਤੇ ਬਲਜੀਤ
ਕੌਰ ਨੇ
ਜਾਰੀ ਸਾਂਝੇ ਬਿਆਨ ਰਾਹੀਂ ਐਚਐਸ ਫੂਲਕਾ ਵਲੋਂ
`84
ਦੇ
ਦੰਗਿਆਂ
ਦੇ
ਕੇਸਾਂ
ਦੀ
ਪੈਰਵੀ
ਕਰਨ ਤੋਂ ਪਿਛਾਂਹ ਹਟਣ ਦੇ ਫੈਸਲੇ ਨੂੰ ਸਿੱਖ ਕੌਮ ਲਈ ਮੰਦਭਾਗਾ ਕਰਾਰ ਦਿੱਤਾ
ਹੈ।
ਉਨ੍ਹਾਂ ਕਿਹਾ ਕਿ ਸਰਨਾ
ਨੇ
ਫੂਲਕਾ
ਦੀ
ਨੇਕਨੀਤੀ ਅਤੇ ਸਰਵਿਸ
ਰਿਕਾਰਡ
`ਤੇ
ਵਾਰ ਕੀਤਾ
ਅਤੇ
ਉਨ੍ਹਾਂ ਨੂੰ
ਨਿਆਂ
ਲਈ
25
ਸਾਲ ਦੇ
ਸੰਘਰਸ਼
ਦੌਰਾਨ
ਸਿੱਖ
ਸਮਾਜ ਦੀ ਪੂੰਜੀ ਨੂੰ
ਅਜਾਈਂ
ਗਵਾਉਣ
ਦਾ ਦੋਸ਼ ਲਗਾਉਣਾ ਮੰਦਭਾਗਾ
ਹੈ।
ਉਨ੍ਹਾਂ
ਕਿਹਾ ਕਿ ਸ. ਫੂਲਕਾ ਦੀਆਂ ਅਣਥੱਕ
ਕੋਸ਼ਿਸ਼ਾਂ ਕਾਰਨ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ
ਸਿੱਖਾਂ
ਵਿਰੁੱਧ
ਹੋਏ ਕਤਲੇਆਮ ਲਈ ਮਾਫ਼ੀ
ਮੰਗੀ,
ਮਾਰੇ
ਗਏ ਵਿਅਕਤੀਆਂ ਦੇ ਵਾਰਸਾਂ/ਸਬੰਧੀਆਂ
ਨੂੰ
ਦਿਤੇ
ਜਾਣ ਵਾਲੇ ਮੁਆਵਜ਼ੇ
ਦੀ ਰਕਮ
ਨੂੰ ਵਧਾ ਕੇ
10
ਲੱਖ
ਰੁਪਏ
ਕੀਤਾ ਅਤੇ ਜਗਦੀਸ਼
ਟਾਈਟਲਰ
ਨੂੰ
ਕੇਂਦਰੀ
ਮੰਤਰੀ
ਮੰਡਲ
ਵਿਚੋਂ ਅਸਤੀਫ਼ਾ
ਦੇਣਾ
ਪਿਆ।
ਮਨੁੱਖੀ
ਅਧਿਕਾਰਾਂ ਲਈ ਲੜਨ ਵਾਲੇ ਉਕਤ ਆਗੂਆਂ ਨੇ ਕਿਹਾ ਕਿ ਸ. ਫੂਲਕਾ ਜਿਹੀਆਂ
ਸਖ਼ਸ਼ੀਅਤਾਂ ਦੇ ਉੱਦਮ ਕਾਰਨ ਹੀ ਸੱਜਣ ਕੁਮਾਰ ਦਾ
ਕੇਸ
ਦੁਬਾਰਾ
ਲਿਆ ਗਿਆ ਹੈ।
ਇਸੇ
ਤਰ੍ਹਾਂ
ਕਮਲਨਾਥ ਖਿਲਾਫ਼ ਵੀ ਠਸੋ ਸਬੂਤ ਸਾਹਮਣੇ ਆ ਰਹੇ ਹਨ।
ਉਹਨਾਂ
ਕਿਹਾ
ਕਿ ਐਨ
ਅਜਿਹੇ
ਮੌਕੇ
`ਤੇ
ਡੀਐਸਜੀਐਮਸੀ ਦੇ ਪ੍ਰਧਾਨ ਨੇ
ਕਾਂਗਰਸ
ਦੇ ਆਪਣੇ
ਸਹਿਯੋਗੀਆਂ ਵਿਰੁੱਧ ਸੰਭਾਵੀ
ਫ਼ੈਸਲੇ
ਤੋਂ ਧਿਆਨ ਹਟਾਉਣ ਲਈ ਇਹ ਚਾਲ ਰਹੀ ਹੈ।
ਜਸਟਿਸ
ਬੈਂਸ,
ਸ੍ਰੀ
ਜੇਜੀ ਅਤੇ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਕਾਲ ਤਖ਼ਤ ਦੇ ਤਤਕਾਲੀਨ
ਕਾਰਜਕਾਰੀ ਜਥੇਦਾਰ ਗੁਰਦੇਵ
ਸਿੰਘ
ਕਾਉਂਕੇ,
ਸੰਸਦ
ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ,
ਮਨੁੱਖੀ
ਅਧਿਕਾਰਾਂ
ਦੇ
ਸਰਗਰਮ ਆਗੂ ਜਸਵੰਤ ਸਿੰਘ ਖਾਲੜਾ ਅਤੇ ਅਣਗਿਣਤ
ਹੋਰ
ਵਿਅਕਤੀਆਂ ਦੇ ਕਾਤਲਾਂ
ਨੂੰ
ਲਗਾਤਾਰ
ਬਚਾਉਂਦੀ ਰਹੀ ਹੈ।
ਉਨ੍ਹਾਂ
ਕਿਹਾ
ਕਿ ਤਖ਼ਤਾਂ ਦੇ ਜੱਥੇਦਾਰਾਂ
ਨੇ
ਐਲਾਨਿਆ
ਹੈ ਕਿ ਨਵੰਬਰ 1984
ਦੇ
ਦੰਗੇ
'ਕੌਮਘਾਤ`
ਤੋਂ
ਘੱਟ
ਨਹੀਂ ਸਨ।
'ਲਾਇਰ
ਫ਼ਾਰ ਹਿਊਮਨ ਰਾਈਟਸ`
ਦੇ
ਨੁਮਾਇੰਦੇ,
ਸੀਨੀਅਰ
ਵਕੀਲ ਨਵਕਿਰਨ
ਸਿੰਘ
ਨੇ ਕਿਹਾ
ਹੈ
ਕਿ
ਦਿੱਲੀ
ਸਿੱਖ
ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਖੜ੍ਹਾ
ਕੀਤਾ
ਗਿਆ
ਵਿਵਾਦ ਗੁਰਦੁਆਰਾ ਰਕਾਬ ਗੰਜ
`ਤੇ
ਹਮਲੇ ਦੇ ਦੋਸ਼ੀ ਕਾਂਗਰਸ ਆਗੂ ਕਮਲ ਨਾਥ ਨੂੰ ਬਚਾਉਣ ਦੀ ਸਾਜ਼ਿਸ਼ ਹੈ।
ਜਾਰੀ
ਬਿਆਨ ਵਿਚ ਇਹ ਦੋਸ਼ ਲਾਉਂਦਿਆਂ
ਕਿਹਾ
ਕਿ ਦਿੱਲੀ ਕਮੇਟੀ ਦੇ ਮੁਖੀ ਹੋਣ ਨਾਤੇ ਕੇਵਲ ਸ:
ਸਰਨਾ
ਹੀ
ਦਿੱਲੀ
ਹਾਈਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ
ਦੇਣ
ਦੇ
ਸਮਰੱਥ ਹਨ,
ਜਿਸ
ਰਾਹੀਂ
ਕਮਲ
ਨਾਥ ਨੂੰ
ਦੋਸ਼
ਮੁਕਤ
ਕੀਤਾ
ਗਿਆ ਹੈ ਅਤੇ ਕਮਲ ਨਾਥ
ਦੇ
ਖਿਲਾਫ਼
ਪ੍ਰਮੁੱਖ ਗਵਾਹ ਵੀ ਦਿੱਲੀ ਕਮੇਟੀ ਦਾ ਮੁਲਾਜ਼ਮ ਹੋਣ ਕਾਰਨ ਉਨ੍ਹਾਂ
ਦੀ
ਕਮਾਨ ਹੇਠ ਹੈ।
ਸ:
ਨਵਕਿਰਨ ਸਿੰਘ ਨੇ ਕਿਹਾ ਕਿ ਇਸ ਉਸ ਨਿਆਂ ਦੀ
ਪ੍ਰਕ੍ਰਿਆ
ਨੂੰ
ਤਾਰਪੀਡੋ ਕਰਨ ਅਤੇ ਸੰਬੰਧਤ ਲੋਕਾਂ ਨੂੰ ਨਿਰਉਤਸ਼ਾਹਿਤ ਕਰਨ
ਦੀ
ਕੋਸ਼ਿਸ਼
ਹੈ
ਜਿਸ
ਦਾ ਸ:
ਫ਼ੂਲਕਾ ਇਕ ਪ੍ਰਮੁੱਖ ਹਿੱਸਾ
ਹਨ।
| |
ਹਰਵਿੰਦਰ ਸਿੰਘ ਫੂਲਕਾ
C-253,
ਡਿਫੈਂਸ ਕਾਲੋਨੀ
ਸੀਨੀਅਰ ਐਡਵੋਕੇਟ ਨਵੀਂ ਦਿੱਲੀ -110024
Email:
phoolka@phoolka.com
ਸਿੰਘ
ਸਾਹਿਬ ਗਿਆਨੀ ਗੁਰਬਚਨ ਸਿੰਘ
ਜੀ,
20.7.2010
ਜੱਥੇਦਾਰ
ਸ੍ਰੀ
ਅਕਾਲ ਤਖਤ
ਸਾਹਿਬ
ਜੀ
ਅਤੇ ਬਾਕੀ ਤਖਤਾਂ ਦੇ ਜੱਥੇਦਾਰ ਸਾਹਿਬਾਨ
ਵਾਹਿਗੁਰੂ ਜੀ ਕਾ ਖਾਲਸਾ
।।
ਵਾਹਿਗੁਰੂ ਜੀ ਕੀ ਫਤਿਹ
।।
ਨਵੰਬਰ 1984
ਤੋਂ
ਹੀ ਗੁਰੂ ਬਖਸ਼ਿਸ਼ ਸਦਕਾ
ਮੈਂ
ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਜ਼ੋਰਦਾਰ ਢੰਗ ਨਾਲ
ਪੈਰਵਾਈ ਕਰਦਾ ਆ ਰਿਹਾ ਹਾਂ।
ਤਕਰੀਬਨ
26
ਵਰ੍ਹੇ ਹੋ ਗਏ ਹਨ ਇਸ ਪੈਰਵਾਈ ਵਿਚ
ਲੱਗੇ
ਹੋਏ।
ਇਹਨਾਂ
26
ਵਰ੍ਹਿਆਂ ਵਿਚ ਇਨ੍ਹਾਂ
ਕੇਸਾਂ ਦੀ ਪੈਰਵਾਈ ਲਈ ਮੈਂ ਨਾ ਕੋਈ ਫੀਸ ਲਈ ਹੈ,
ਨਾ ਹੀ ਹੋਰ ਕੋਈ ਚੰਦਾ
ਲਿਆ
ਹੈ।
1985ਵਿਚ
ਦਿੱਲੀ ਸਿੱਖ ਗੁਰੁੂਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ
15000
ਰੁਪਏ
ਫੀਸ
ਦਿੱਤੀ ਸੀ ਉਸ ਤੋਂ ਬਾਅਦ
1986ਤੋਂ
ਲੈ
ਕੇ
ਅੱਜ ਤਕ ਨਾ ਮੈਂ ਗੁਰੂਦੁਆਰਾ
ਕਮੇਟੀ
ਤੋਂ ਅਤੇ ਨਾ ਹੀ ਕਿਸੇ ਹੋਰ ਸੰਸਥਾ ਕੋਲੋਂ ੲ੍ਹਿਨਾਂ
ਕੇਸਾਂ ਦੀ
ਪੈਰਵਾਈ ਲਈ ਕੋਈ ਪੈਸਾ ਲਿਆ
ਹੈ।
ਪਰ ਬੜੇ ਅਫਸੋਸ ਦੀ ਗੱਲ
ਹੈ
ਕਿ ਦਿੱਲੀ
ਦੇ
ਕੁਝ ਸਿੱਖ ਆਗੂ ਇੱਕ ਸੋਚੀ ਸਮਝੀ
ਸਾਜ਼ਿਸ਼
ਦੇ
ਤਹਿਤ
ਸਿੱਖ
ਕਤਲੇਆਮ ਦੇ ਦੋਸ਼ੀ ਕਾਂਗਰੇਸੀ ਲੀਡਰਾਂ
ਨੂੰ ਬਚਾਉਣ ਲਈ ਮੇਰੇ ਖਿਲਾਫ ਇੱਕ
ਮੁਹਿੰਮ ਛੇੜੀ
ਬੈਠੇ ਹਨ।
ਲਗਾਤਾਰ ਇਹ
ਕਹਿ
ਰਹੇ
ਹਨ ਕਿ ਮੈਂ ਕਰੋੜਾਂ ਰੁਪਏ ਖਾ ਗਿਆ
ਹਾਂ ਅਤੇ ਮੈਂ ਕੌਮ
ਦੇ
ਫਾਇਦੇ ਲਈ ਨਹੀਂ ਬਲਕਿ ਆਪਣੇ
ਨਿਜੀ
ਸੁਆਰਥ ਲਈ ਇਨ੍ਹਾਂ
ਕੇਸਾਂ ਨੂੰ ਜਿੰਦਾ ਰੱਖਿਆ ਹੋਇਆ ਹੈ।
ਹੁਣ ਇਹ ਕੇਸ ਸਿਖਰ ਉੱਤੇ ਪੁੱਜ ਚੁਕੇ ਹਨ ਅਤੇ ਸੱਜਣ ਕੁਮਾਰ ਬੁਰੀ ਤਰ੍ਹਾਂ ਫਸ
ਗਿਆ ਹੈ ਅਤੇ ਕਮਲ ਨਾਥ
ਦੇ ਖਿਲਾਫ ਵੀ ਬੜੇ ਪੁਖਤਾ ਸਬੂਤ ਇਕੱਠੇ
ਹੋ ਗਏ ਹਨ।
ਐਸੇ ਨਾਜੁਕ ਮੌਕੇ ਤੇ ਇਨਾਂ
ਲੀਡਰਾਂ
ਨੇ ਇਹ ਮੁਹਿੰਮ ਹੋਰ
ਵੀ
ਤੇਜ ਕਰ ਦਿੱਤੀ ਹੈ ਤਾਂਕਿ ਉਹ ਮੈਨੂੰ ਇਨਾਂ
ਕੇਸਾਂ ਵਿਚ ਮਿਲ ਰਹੀ ਭਾਵਨਾਤਮੱਕ ਮਦਦ,
ਮੀਡੀਆ ਅਤੇ ਕਾਨ੍ਹੰਨੀ
ਦਾਇਰੇ ਉੱਤੇ ਪੁੱਠਾ ਅਸਰ ਪਾ ਸਕਣ,
ਜਿਸ
ਦਾ ਸਿੱਧਾ ਫਾਇਦਾ ਦੋਸ਼ੀਆਂ ਨੂੰ
ਜਾਵੇ ਤੇ ਨਾਲ ਹੀ ਮੈਂ ਇਨ੍ਹਾਂ ਝੂਠੇ
ਇਲਜ਼ਾਮਾਂ ਦੀ ਸਫਾਈਆਂ ਦੇਣ ਵਿਚ ਹੀ ਉਲਝਿਆ
ਰਹਾਂ ਅਤੇ ਆਪਣਾ ਪੂਰਾ ਸਮਾਂ
ਕੇਸਾਂ ਵਿਚ ਨਾ ਲਗਾ ਸਕਾਂ।
ਮੈਂ
ਹਮੇਸ਼ਾਂ ਹੀ
84
ਦੀ ਨਸਲਕੁਸ਼ੀ
ਦੇ
ਕੇਸਾਂ
ਨੂੰ
ਜ਼ਿਆਦਾ ਮਹਤੱਤਾ
ਦਿੱਤੀ ਹੈ।
ਆਪਣੇ ਦੂਜੇ ਕੇਸਾਂ
ਨੂੰ ਛੱਡ ਕੇ
ਇਹ ਕੇਸ ਕਰਦਾ
ਰਿਹਾ
ਹਾਂ।
ਜਦੋਂ ਸੱਜਣ ਕੁਮਾਰ ਦਾ ਕੇਸ ਹੁਣ ਇੱਨੇ
ਸਿਖਰ ਉੱਤੇ ਪੁਜਿਆ
ਹੈ ਮੇਰਾ ਲਗਭਗ ਸਾਰਾ
ਸਮਾਂ
ਇਸੇ ਹੀ ਕੇਸ ਵਿਚ ਲਗ ਰਿਹਾ ਹੈ।
ਇਹੋ ਜਹੇ ਨਾਜੁਕ ਮੌਕੇ ਤੇ ਮੇਰਾ
ਧਿਆਨ ਦੂਜੇ ਪਾਸੇ ਲਗਵਾ ਕੇ ਇਨਾਂ ਕੇਸਾਂ
ਦਾ ਨੁਕਸਾਨ ਕਰਨ ਦੀ
ਸਾਜ਼ਿਸ਼ ਹੈ।
ਜੇਕਰ ਚਾਹੁੰਦਾ
ਤਾਂ
ਮੈਂ
ਵੀ ਦੂਜੇ
ਕਿਸੇ ਸੀਨੀਅਰ ਐਡਵੋਕੇਟ ਵਾਂਗ ਆਪਣੀ ਨਿੱਜੀ
ਵਕਾਲਤ ਦੇ
ਕੇਸਾਂ ਵਲ ਹੀ
ਧਿਆਨ ਦੇ ਕੇ
ਬਹੁਤ
ਸਾਰਾ
ਪੈਸਾ ਕਮਾ ਸਕਦਾ ਸੀ।
ਪਰ ਮੈਂ ਉਹ ਪੈਸਾ ਕਮਾਉਣ
ਨਾਲੋਂ ਇਨ੍ਹਾਂ
ਕੌਮੀ
ਕੇਸਾਂ
ਨੂੰ ਆਪਣਾ
ਫਰਜ਼ ਸਮਝਦੇ ਹੋਏ ਜ਼ਿਆਦਾ ਤਰਜੀਹ
ਦਿੱਤੀ।
ਸਿਰਫ ਆਪਣੀ ਵਕਾਲਤ ਨੂੰ ਹੀ ਨਹੀਂ ਬਲਕਿ
ਆਪਣੀ ਜਾਨ
ਨੂੰ
ਵੀ
ਜੋਖਿਮ ਵਿਚ ਪਾ ਕੇ
ਇਕੱਲੇ
ਖੜੇ ਹੋ
ਕੇ
ਇਨ੍ਹਾਂ ਜ਼ਾਲਮ ਮੁਲਜ਼ਮਾਂ ਦਾ ਮੁਕਾਬਲਾ ਕੀਤਾ
ਹੈ
ਜਿਨ੍ਹਾਂ ਨੇ ਇਹ ਨਸਲਕੁਸ਼ੀ
ਕਰਵਾਈ।
ਮੈਂ
ਆਪਣੀ ਸੁਰਖਿਆ ਲਈ ਕਦੇ ਵੀ ਕੋਈ ਸਕਿਉਰਿਟੀ ਨਹੀਂ
ਲਈ।
ਪਹਿਲੀ ਵਾਰ 1985
ਵਿਚ ਜਸਟਿਸ
ਰੰਗਨਾਥ ਮਿਸ਼ਰਾ ਨੇ ਪੁਲਿਸ ਨੂੰ ਆਰਡਰ ਕਰ ਦਿੱਤੇ ਸੀ ਕਿ ਮੈਨੂੰ
ਸੁੱਰਖਿਆ
ਦਿੱਤੀ
ਜਾਵੇ ਪਰ ਮੈਂ ਇਹ ਸੁੱਰਖਿਆ
ਲੈਣ ਤੋਂ ਨਾਂਹ ਕਰ
ਦਿੱਤੀ
ਸੀ।
ਮੇਰਾ
ਵਿਚਾਰ ਇਹ ਸੀ
ਕਿ
ਜੇਕਰ
ਮੈਂ ਆਪਣੇ ਲਈ
ਸੁੱਰਖਿਆ
ਲੈ ਲਿੱਤੀ ਅਤੇ ਮੇਰੇ
ਨਾਲ ਬੰਦੂਕਾਂ
ਲੈ ਕੇ ਪੁਲਿਸ
ਵਾਲੇ
ਘੁੰਮਣਗੇਂ
ਤਾਂ ਇਨਾਂ ਪੀੜਤ ਗਵਾਹਾਂ ਦੇ
ਹੌਸਲੇ ਡਿਗਣਗੇਂ।
ਮੈਂ
ਇਨ੍ਹਾਂ ਵਿਧਵਾਵਾਂ
ਨੂੰ
ਕਿਹੜੇ ਮੂੰਹ ਨਾਲ ਕਹਾਂਗਾਂ ਕਿ ਡਰੋ ਨਹੀਂ ਹੌਸਲਾ ਰੱਖੋ,
ਖੁੱਲ ਕੇ ਬਿਆਨ ਦਵੋ।
ਮੇਰੀ ਤਾਕਤ ਇਹ ਸੀ
ਕਿ
ਮੈਂ
ਵੀ
ਇਕੱਲਾ
ਕਿਸੇ
ਹੋਰ ਸੁੱਰਖਿਆ ਬਿਨਾਂ
ਨਾਲ ਖੜਾ ਹੋਵਾਂ।
ਇਸੇ ਲਈ ਮੈਂ
1985
ਤੋਂ ਸਾਰੀਆਂ
ਥਾਵਾਂ
ਅਤੇ ਅਦਾਲਤਾਂ
ਵਿਚ ਇਕੱਲਾ ਹੀ ਆਪਣੀ ਮੋਟਰਸਾਈਕਲ ਤੇ ਜਾਂਦਾ ਸੀ।
ਇਹੋ
ਹੀ
ਚੀਜ਼ ਮੇਰੀ
ਤਾਕਤ ਬਣੀਂ ਅਤੇ ਇਸ ਨੇ ਮੁਲਜ਼ਮਾਂ
ਦੇ ਹੌਂਸਲੇ ਵੀ ਡੇਗ ਦਿੱਤੇ।
ਇਸੇ
ਨੂੰ
ਵੇਖ
ਕੇ ਕਈ ਹੋਰ ਮੁੰਡੇ-ਕੁੜੀਆਂ
ਤੇ
ਰਿਟਾਇਰ ਫੌਜ਼ੀ ਜੋ ਸਾਡੇ ਨਾਲ
ਜੁੜੇ ਸੀ
ਇਕੱਲੇ ਹੀ ਕੈੇਂਪਾਂ
ਵਿਚ ਜਾਂਦੇ ਸੀ।
ਇਹ ਐਚ ਕੇ ਐਲ ਭਗਤ,
ਸੱਜਣ ਕੁਮਾਰ ਦੇ ਇਲਾਕੇ ਵਿਚ ਵੀ ਜਾਣ
ਲੱਗੇ।
ਮੈਨੂੰ
ਖੁਸ਼ੀ
ਸੀ ਕਿ
ਮੇਰਾ ਸੁੱਰਖਿਆ ਨਾ ਲੈਣ ਦਾ ਫੈਸਲਾ ਸਹੀ
ਨਿਕਲਿਆ।
ਦੂਜੀ ਵਾਰ ਜਦੋਂ
2004
ਵਿਚ
NDTV
ਉਤੇ ਮੇਰੀ
ਬਹਿਸ ਜਗਦੀਸ਼ ਟਾਈਟਲਰ ਨਾਲ ਹੋਈ ਅਤੇ ਟਾਈਟਲਰ
ਨੇ ਮੈਨੂੰ ਜਾਨਂੋ ਮਾਰਣ
ਦੀ
ਧਮਕੀ
ਦਿੱਤੀ ਤਾਂ ਉਸ ਤੋਂ ਬਾਅਦ ਵੀ.ਆਈ.ਪੀ.
ਸੁੱਰਖਿਆ
ਤੋਂ
ਮੇਰੇ
ਕੋਲ ਇੱਕ ਉੱਚ
ਪੱਧਰ ਦਾ ਅਫਸਰ ਆਇਆ।
ਉਸੇ ਨੇ ਮੈਨੂੰ ਦਸਿਆ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ
ਦੇ ਮੁਖ ਮੰਤਰੀ ਨੇ ਪ੍ਰਧਾਨ ਮੰਤਰੀ ਡਾ.
ਮਨਮੋਹਨ ਸਿੰਘ
ਨੂੰ
ਚਿੱਠੀ ਲਿਖੀ
ਹੈ ਕਿ ਮੈਨੂੰ
ਸੁੱਰਖਿਆ ਪ੍ਰਦਾਨ
ਕੀਤੀ ਜਾਵੇ ਅਤੇ
ਪ੍ਰਧਾਨ ਮੰਤਰੀ ਦਫਤਰ ਨੇ ਸੁੱਰਖਿਆ ਦੇ ਆਦੇਸ ਜ਼ਾਰੀ ਕੀਤੇ ਹਨ।
ਮੈਂ
ਉਸ
ਵੇਲੇ ਵੀ ਸੁੱਰਖਿਆ
ਲੈਣੋਂ ਮਨ੍ਹਾ ਕਰ
ਦਿੱਤਾ।
ਇਹ ਫਿਰ ਇੱਕ ਨਾਜੁਕ ਮੌਕਾ ਸੀ ਜਦੋਂ ਕਿ ਦੋਸ਼ੀਆਂ
ਦੇ
ਖਿਲਾਫ ਕੇਸ ਖੁੱਲ੍ਹਣ ਵਾਲੇ ਸੀ ਅਤੇ ਨਾਨਾਵਤੀ
ਕਮਿਸ਼ਨ ਦੀ ਰਿਪੋਰਟ ਆਉਣ ਵਾਲੀ ਸੀ।
ਇਹੋ ਜਹੇ
ਮੌਕੇ ਤੇ ਮੈਂ ਸੁੱਰਖਿਆ ਲੈ ਕੇ ਫਿਰਦਾ ਤਾਂ ਫਿਰ ਪੀੜਤ ਗਵਾਹਾਂ
ਦੇ ਹੌਸਲੇ ਡਿੱਗਣ ਲੱਗ
ਪੈਂਦੇ।
ਉਹ ਅਫਸਰ ਮੈਨੂੰ ਜਾਣ ਲਗੇ ਇਹ ਕਹਿ ਕੇ ਗਿਆ
ਕਿ
ਮੈਂ
ਤੁਹਾਨੰ ਸੈਲਉਟ
(Salute)
ਕਰਦਾ
ਹਾਂ।
ਉਸਨੇ ਇਹ
ਵੀ
ਕਿਹਾ ਕਿ ਤੁਸੀ ਭਾਂਵੇਂ
ਸੁੱਰਖਿਆ ਨਾ ਲਵੋ ਪਰ ਅਸੀਂ ਆਪਣੀ
ਪੂਰੀ ਤਹਕੀਕਾਤ ਕਰਾਂਗੇਂ
ਕਿ
ਤੁਹਾਨੂੰ ਖਤਰਾ ਕਿਹੜੀ ਜਗ੍ਹਾ
ਤੋਂ ਹੈ।
ਉਸ ਤੋਂ
ਬਾਅਦ
ਮੈਨੂੰ
ਵਾਰੀ-ਵਾਰੀ
ਗ੍ਰਹਿ ਮੰਤ੍ਰਾਲਾ ਤੋਂ ਫੋਨ ਆਉਂਦੇ
ਰਹੇ ਕਿ ਮੈਂ
ਆਪਣਾ ਫੈਸਲਾ ਬਦਲਿਆ ਹੈ?
ਪਰ
ਮੈਂ ਉਹਨਾਂ ਨੂੰ
ਕਿਹਾ
ਕਿ
ਮੇਰਾ ਫੈਸਲਾ ਅਟਲ ਹੈ।
ਮੈਂ ਇਹ ਸਭ ਇਸ ਲਈ ਲਿਖ
ਰਿਹਾ ਹਾਂ ਕਿ ਮੈਂ ਸਿਰਫ
ਪੈਸਾ ਹੀ ਨਹੀ ਸਗੋਂ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਇਹਨਾਂ
ਕੇਸਾਂ ਦੀ ਪੈਰਵਾਈ
ਕਰਦੇ।
ਮੇਰੇ
ਵਲੋਂ ਐਨਾ ਕਰਨ ਦੇ ਬਾਵਜ਼ੂਦ ਅੱਜ ਫਿਰ ਅਚਾਨਕ ਸਿੱਖ ਕੌਮ ਦੇ ਲੀਡਰ ਮੇਰੇ ਖਿਲਾਫ
ਸਰੇਆਮ ਝੂਠੇ
ਇਲਜ਼ਾਮ ਲਗਾ ਰਹੇ ਹਨ।
ਇਹ ਕਿੱਥੇ ਦਾ ਇਨਸਾਫ ਹੈ?
ਪੀੜਤਾਂ ਨੂੰ ਇਨਸਾਫ
ਦਿਵਾਉਂਦੇ
-ਦਿਵਾਉਂਦੇ
ਅੱਜ ਮੈਂ
ਤੁਹਾਡੇ ਕੋਲੋਂ ਇਨਸਾਫ ਮੰਗਣ ਆਇਆ ਹਾਂ।
ਇਹ ਇਲਜ਼ਾਮ ਲਗਾਉਣ ਦਾ ਸਿਲਸਿਲਾ
ਮੇਰੀ ਟਾਈਟਲਰ ਦੇ ਨਾਲ
NDTV
ਤੇ
2004
ਵਿਚ ਹੋਈ ਬਹਿਸ
ਤੋਂ
ਬਾਅਦ
ਸ਼ੁਰੂ ਹੋਇਆ।
ਟਾਈਟਲਰ ਨੇ
NDTV
ਉੱਤੇ ਮੇਰੇ
ਤੇ
ਇਲਜ਼ਾਮ ਲਾਏ ਸਨ ਕਿ ਮੈਂ
ਇਨਾਂ
ਕੇਸਾਂ ਵਿਚ ਬਹੁਤ
ਪੈਸੇ ਲਏ ਹਨ ਅਤੇ
ਪੈਸਾ
ਬਣਾਉਣ ਲਈ
ਹੀ
ਮੈਂ
ਉਸਦੇ (ਟਾਈਟਲਰ) ਖਿਲਾਫ ਇਹ
ਮੁਹਿਮ
ਛੇੜੀ ਹੈ
।
ਉਸ ਨੇ ਕਿਹਾ
ਕਿ
ਸਿੱਖ ਕੌਮ ਤਾਂ ਟਾਈਟਲਰ ਦੇ ਨਾਲ ਹੈ,
ਇੱਕਲਾ ਫੂਲਕਾ ਹੀ ਉਸ ਦੇ ਖਿਲਾਫ ਹੈ।
ਜਦੋਂ
ਇਸ ਇੰਟਰਵਿਉ ਤੋਂ ਬਾਅਦ ਅਖਬਾਰ ਵਾਲੇ ਟਾਈਟਲਰ ਕੋਲ ਸਬੂਤ ਬਾਬਤ ਪੁੱਛਣ ਗਏ
ਤਾਂ ਉਹ ਕੋਈ
ਸਬੂਤ
ਪੇਸ਼
ਨਾ ਕਰ ਸਕਿਆ।
ਮੈਂ ਲੁਧਿਆਣਾ ਵਿਚ ਟਾਈਟਲਰ ਦੇ
ਖਿਲਾਫ
ਮਾਣ-ਹਾਨੀ
ਦਾ
ਮੁਕਦਮਾ ਦਾਖਲ ਕਰ
ਦਿੱਤਾ।
ਟਾਈਟਲਰ ਲਈ ਇਹ ਮੁਸੀਬਤ ਬਣ ਗਿਆ ਸੀ
।
ਉਹ ਆਪਣੇ ਲਗਾਏ ਇਲਜ਼ਾਮਾਂ
ਦੇ ਲਈ ਮਦਦ ਲਭ
ਰਿਹਾ
ਸੀ।
ਉਸ ਵਕਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਪ੍ਰਹਲਾਦ
ਸਿੰਘ ਚੰਢੋਕ ਉਸ ਦੀ ਮਦਦ
ਲਈ
ਸਾਹਮਣੇ ਆਇਆ
।
ਚੰਢੋਕ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ
ਕਿ
ਫੂਲਕਾ ਨੇ
50
ਲੱਖ
ਰੁਪਏ ਦਿੱਲੀ
ਸਿੱਖ
ਗੁਰਦੁਆਰਾ
ਪ੍ਰਬੰਧਕ ਕਮੇਟੀ ਤੋਂ ਲਏ ਹਨ,
ਜਦੋਂ ਕਿ ਸਰਾਸਰ ਝੂਠ
ਸੀ
ਅਤੇ ਮੈਂ ਇੱਕ ਪੈਸਾ ਵੀ ਗੁਰੂਦੁਆਰਾ ਕਮੇਟੀ
ਤੋਂ
ਨਹੀਂ
ਲਿਆ।
ਪਰ ਕਿਉਂਕਿ
ਚੰਢੋਕ ਗੁਰੂਦੁਆਰਾ ਕਮੇਟੀ ਦਾ ਪ੍ਰਧਾਨ ਸੀ ਤਾਂ ਕਈ ਲੋਕਾਂ
ਨੇ ਉਸ ਦਾ
ਜ਼ਿਆਦਾ
ਵਿਸਵਾਸ਼ ਕੀਤਾ
।
ਮੈਂ ਇਹ ਸਾਰੀ ਘਟਨਾ ਆਪਣੀ
ਕਿਤਾਬ
‘ਜਦੋਂ
ਇੱਕ ਦਰਖ਼ਤ ਨੇ ਦਿੱਲੀ ਹਲਾਈ’
ਵਿਚ
ਸੰਖੇਪ
ਨਾਲ ਲਿਖੀ ਹੈ।
ਇਸ
ਤੋਂ
ਕੁਝ
ਦੇਰ ਬਾਅਦ ਜਦੋਂ ਟਾਈਟਲਰ ਦਾ ਕੇਸ ਫਿਰ ਭਖਿਆ ਤਾਂ ਇੱਕ ਦੂਜੇ ਸਿੱਖ ਲੀਡਰ,
ਦਿੱਲੀ
ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ
ਨੇ
ਇਹੋ ਜਹੇ ਇਲਜ਼ਾਮ ਲਾਣੇ ਸੁਰੂ
ਕਰ ਦਿੱਤੇ
।
ਹੁਣ ਜਦੋਂ ਸੱਜਣ ਕੁਮਾਰ ਦੇ ਗਲੇ ਵਿਚ ਸ਼ਿਕੰਜਾ ਪੂਰੀ
ਤਰ੍ਹਾਂ ਕਸਿਆ ਗਿਆ ਤਾਂ ਹੁਣ ਇਹ
ਝੂਠੇ ਇਲਜ਼ਾਮਾਂ ਦਾ
ਬੀੜਾ
ਦਿੱਲੀ
ਕਮੇਟੀ
ਦੇ
ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਸ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ
ਚੁੱਕ
ਲਿਆ ਹੈ।
ਉਹਨਾਂ
ਨੇ
ਲਗਾਤਾਰ ਇਹ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਫੂਲਕਾ ਨੇ ਗੁਰੂਦੁਆਰਾ
ਕਮੇਟੀ ਦੇ
1
ਕਰੋੜ 9
ਲੱਖ ਰੁਪਏ ਖਾ ਲਏ ਹਨ।
ਪਿਛਲੇ ਸ਼ਨੀਵਾਰ 17
ਜੁਲਾਈ
ਨੂੰ ਇੱਕ
ਮੀਟਿੰਗ ਦੇ ਵਿਚ ਮੈਂ
ਦੋਵਾਂ ਭਰਾਵਾਂ
ਨੂੰ
ਗੁਰੂਦੁਆਰਾ ਕਮੇਟੀ
ਦੇ ਦਫਤਰ ਵਿਚ ਮਿਲਿਆ।
ਜਦੋਂ
ਮੈਂ
ਇਹਨਾਂ ਨੂੰ ਇਹ ਗੱਲ
ਪੁੱਛੀ ਕਿ ਤੁਸੀਂ
ਇਹੋ ਜਹੇ ਇਲਜ਼ਾਮ
ਲਗਾ ਰਹੇ ਹੋ ਅਤੇ ਇਸ ਦਾ ਸਬੂਤ ਕੀ ਹੈ ਤਾਂ
ਹਰਵਿੰਦਰ ਸਿੰਘ ਸਰਨਾ ਨੇ ਮੇਰੀ ਬੜੀ ਬੇਇੱਜਤੀ ਕੀਤੀ।
ਬੜੀ ਉਚੀ
ਆਵਾਜ਼ ਵਿਚ
ਮੈਨੂੰ ਬੜਾ ਬੁਰਾ
ਭਲਾ ਕਿਹਾ ਅਤੇ ਇਤਰਾਜ
ਜੋਗ ਭਾਸਾ ਦਾ ਇਸਤੇਮਾਲ
ਕੀਤਾ ਤੇ ਧਮਕੀ ਦਿੱਤੀ।
ਇਹ
ਵੀ ਕਿਹਾ ਕਿ
‘ਹਾਂ
ਮੈਂ
ਕਿਹਾ
ਹੈ
ਜਾ ਜੋ ਵਿਗਾੜ ਸਕਦਾ ਹੈ ਸਾਡਾ ਵਿਗਾੜ ਲੈ ਅਤੇ ਮੈਂ ਤੇਰੀਆਂ ਕਰਤੂਤਾਂ
ਸਾਰੀ ਸੰਗਤ
ਅੱਗੇ
ਨੰਗੀਆਂ ਕਰਾਂਗਾ’।
ਉਸ ਦੀ ਭਾਸ਼ਾ
ਇੰਨੀ ਇਤਰਾਜ਼ਯੋਗ ਸੀ ਕਿ ਜੇਕਰ ਮੈਂ
ਉਥੋਂ ਉਠ ਕੇ ਨਾ ਆਉਂਦਾ ਤਾਂ
ਸ਼ਾਇਦ ਉਹ ਮੈਨੁੂੰ ਅਗਲੇ
2-3
ਮਿੰਟ
ਵਿਚ ਗਾਲ੍ਹਾਂ
ਵੀ ਕੱਢ ਦਿੰਦਾ।
ਮੈਨੁੂੰ ਜ਼ਿਆਦਾ ਦੁਖ ਇਸ ਗੱਲ ਦਾ ਹੋਇਆ ਕਿ
ਇਹ ਸਾਰਾ ਵਾਕਿਆ ਇੱਕ ਉਘੇ
ਵਕੀਲ ਕੇ.ਟੀ.ਐਸ.ਤੁਲਸੀ
ਦੀ ਮੌਜੂਦਗੀ ਵਿਚ ਹੋਇਆ।
ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੀਆਂ
ਕਿਹੜੀਆਂ ਕਰਤੂਤਾਂ
ਸੰਗਤ
ਦੇ
ਅੱਗੇ ਨੰਗੀਆਂ
ਕਰਨਗੇਂ।
ਮੈਂ
ਇਹ
ਚਿੱਠੀ ਆਪ ਜੀ ਨੂੰ ਲਿਖ ਰਿਹਾ ਹਾਂ ਕਿ ਮੈਂ
ਇਹ ਇਲਜ਼ਾਮ ਸੁਣ ਸੁਣ ਕੇ ਐਨਾ ਤੰਗ ਆ
ਗਿਆ
ਹਾਂ ਕਿ ਜਿਸ ਵੀ
ਲੀਡਰ ਨੇ ਮੇਰੀਆਂ
ਕਰਤੂਤਾਂ ਨੰਗੀਆਂ ਕਰਨੀਆਂ ਹਨ ਤਾਂ ਸਾਹਮਣੇ ਬੁਲਾ ਲਵੋ ਜੋ ਵੀ
ਮੇਰੇ ਖਿਲਾਫ ਇਹਨਾਂ ਕੋਲ ਹੈ ਉਹ
ਆਪ ਜੀ ਅੱਗੇ ਪੇਸ਼ ਕਰਨ।
ਮੈਂ
ਜਵਾਬ ਦੇਵਾਂਗਾ।
ਇੰਝ ਜਾਪਦਾ
ਹੈ ਕਿ ਇਹਨਾਂ
ਦਾ ਮਕਸਦ ਇਹ ਹੈ ਕਿ ਮੇਰਾ ਧਿਆਨ ਸੱਜਣ ਕੁਮਾਰ ਤੇ 84
ਦੇ ਕੇਸਾਂ
ਤੋਂ ਹਟਾ
ਕੇ ਝੂਠੇ ਇਲਜ਼ਾਮਾਂ ਦੀ
ਸਫਾਈ
ਦੇਣ ਵਿਚ
ਹੀ
ਲਗਾ ਦੇਣ।
ਇਸ ਵੇਲੇ ਥੋੜੀ ਜਹੀ ਵੀ ਕੇਸ
ਵਿਚ
ਢਿੱਲ ਛੱਡੀ ਤਾਂ
ਅੰਜਾਮ ਬੜੇ ਖਤਰਨਾਕ ਹੋ ਸਕਦੇ ਹਨ।
ਸਭ ਤੋਂ
ਵੱਡੀ,
ਹੋਰ
ਵੀ ਅਫਸੋਸ ਦੀ ਗੱਲ ਹੈ ਕਿ ਸਰਨਾ ਭਰਾਵਾਂ ਨਾਲ ਇਸ ਵਿੱਚ ਇੱਕ
ਸੀਨੀਅਰ
ਐਡਵੋਕੇਟ ਭੀ
ਹੈ
ਜੋ
ਮੇਰੇ ਖਿਲਾਫ ਲਗਾਏ ਗਏ ਇਲਜ਼ਾਮਾਂ ਵਿਚ ਇਨਾਂ ਦਾ ਸਾਥ ਦੇ ਰਿਹਾ
ਹੈ।
ਮੈਨੁੰ
ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ
ਮੈਂ
ਜੋ ਫੈਸਲਾ ਲੈਣ ਜਾ ਰਿਹਾ ਹਾਂ ਉਸ ਦੇ ਨਾਲ ਕੇਸ ਦਾ ਨੁਕਸਾਨ
ਹੋਵੇਗਾ ਪਰ ਹੁਣ ਮੇਰਾ ਵਸ ਨਹੀਂ
।
ਪਿਛਲੇ
4
ਦਿਨਾਂ
ਤੋਂ
ਮੈਂ ਐਨਾ
ਜ਼ਿਆਦਾ ਮਾਨਸਕ ਪਰੇਸ਼ਾਨੀ ਵਿਚ
ਹਾਂ
ਕਿ ਕੇਸ
ਵਿਚ ਧਿਆਨ ਹੀ
ਨਹੀ
ਦੇ ਪਾ ਰਿਹਾ।
ਅੱਗੇ ਇਹੋ
ਹੀ
ਕੁਝ ਰਿਹਾ
ਤਾਂ
ਕੇਸ ਵਿਚ
ਵੱਡਾ ਨੁਕਸਾਨ
ਨਾ
ਹੋ
ਜਾਵੇ।
ਇਸੇ
ਕਰਕੇ ਮੈਂ ਇਹ ਫਰਿਆਦ
ਤੁਹਾਨੂੰ ਲਿਖਣ ਦਾ ਫੈਸਲਾ ਕੀਤਾ ਹੈ ਕਿ ਇਸ ਵੇਲੇ
ਇਨਾਂ ਹਾਲਤਾਂ
ਵਿਚ ਮੇਰੇ
ਵਾਸਤੇ ਇਨ੍ਹਾਂ
ਕੇਸਾਂ
ਦੀ ਪੈਰਵਾਈ ਕਰਣਾ ਬੜਾ ਮੁਸ਼ਕਲ ਹੋ ਗਿਆ ਹੈ।ਕੋਈ
ਹੋਰ ਇੰਤਜਾਮ ਕਰੋ।
ਤੁਸੀਂ ਜਲਦ
ਫੈਸਲਾ ਲਵੋ ਕੌਮ ਦਾ
ਨੁਕਸਾਨ
ਨਾ
ਹੋਵੇ।
ਇਹਨਾਂ
ਦੇ ਲਗਾਏ ਹੋਏ ਇਲਜ਼ਾਮਾਂ ਦਾ ਮੈਨੂੰ ਜ਼ਿਆਦਾ ਹੀ ਦੁਖ ਹੋਇਆ ਹੈ ਕਿੳਂਕਿ
ਮੈਂ ਸਰਦਾਰ ਪਰਮਜੀਤ
ਸਿੰਘ ਸਰਨਾ
ਦੀ ਕਦਰ ਕਰਦਾ
ਸੀ।
ਮੇਰੀ ਇਸ ਦੇ ਨਾਲ ਨੇੜਤਾ 1995ਵਿਚ
ਸ਼ੁਰੂ ਹੋਈ ਜਦੋਂ ਇਸ ਨੇ ਐਚ ਕੇ ਐਲ ਭਗਤ ਵਾਲੇ
ਕੇਸ ਵਿਚ
ਚੰਗਾ
ਕਿਰਦਾਰ
ਨਿਭਾਇਆ।
ਮੇਰੀ ਨਾਰਾਜ਼ਗੀ ਸਰਨਾ
ਨਾਲ
2008ਤੋਂ
ਇਹ ਨਸਲਕੁਸੀ ਦੇ ਕੇਸਾਂ ਬਾਰੇ ਹੀ
ਹੋਈ।
ਟਾਈਟਲਰ ਦੇ ਖਿਲਾਫ ਜੋ ਮੁਖ ਗਵਾਹ ਗਿਆਨੀ ਸੁਰਿੰਦਰ ਸਿਘ ਜਦੋਂ ਆਪਣੀ ਗਵਾਹੀ
ਤੋਂ
ਮੁਕਰ ਗਿਆ ਉਦੋਂ
ਉਸ
ਨੂੰ
ਚੰਗੀ ਪਦਵੀ ਗੁਰੂਦੁਆਰਾ ਰਕਾਬ ਗੰਜ ਸਾਹਿਬ ਦਾ ਹੈਡ
ਗ੍ਰੰਥੀ ਬਣਾਂ ਕੇ ਰਖਿਆ ਗਿਆ।
ਬਾਅਦ
ਵਿਚ
2008
ਵਿਚ ਉਸਨੇ ਆਪਣੀ
ਗਵਾਹੀ ਠੀਕ ਦਿੱਤੀ।
ਸੀ.ਬੀ.ਆਈ. ਨੂੰ ਟਾਈਟਲਰ ਦੇ ਖਿਲਾਫ ਬਿਆਨ ਦੇ ਦਿੱਤੇ
ਤਾਂ ਉਸ ਦੇ
ਬਾਅਦ ਉਸਨੇ ਕਿਹਾ ਕਿ
ਮੇਰੀ
ਜਾਨ ਨੂੰ ਖਤਰਾ ਹੈ।
ਉਹ ਅਮਰੀਕਾ ਚਲਾ ਗਿਆ ਉਸ ਨੇ ਸਰਨਾ ਨੂੰ
1
ਸਾਲ ਲਈ
ਛੁੱਟੀ ਦੀ ਦਰਖਾਸਤ
ਦਿੱਤੀ ਪਰ ਸਰਨਾ ਨੇ ਛੁੱਟੀ ਮੰਜੂਰ ਨਹੀ ਕੀਤੀ।
ਸਰਨਾ ਉੱਤੇ ਬੜਾ ਦਬਾਅ ਪਾਣ ਤੇ ਵੀ ਉਸ
ਦੀ ਛੁੱਟੀ ਮੰਜੂਰ ਨਹੀ ਹੋਈ।
ਆਖਰ ਗਿਆਨੀ ਸੁਰਿੰਦਰ ਸਿੰਘ ਨੂੰ ਜਨਵਰੀ 2009
ਵਿਚ ਵਾਪਸ ਆਉਣਾ
ਪਿਆ ਨਹੀ
ਤਾਂ
ਉਸ ਨੂੰ ਆਪਣੀ
ਨੌਕਰੀ ਤੋਂ ਹੱਥ ਧੋਣੇਂ
ਪੈਂਦੇ।
ਜਦੋਂ ਉਹ ਵਾਪਸ ਆ ਗਿਆ ਤਾਂ
3
ਮਹੀਨੇ ਤੱਕ ਸਰਨਾ ਨੇ ਕਿਸੇ ਵੀ
ਗੁਰਦੁਆਰੇ
ਵਿਚ ਉਸ ਦੀ ਡਿਯੁਟੀ
ਨਹੀ
ਲਗਾਈ ਅਤੇ ਉਹ ਘਰ
ਬੈਠਾ ਰਿਹਾ।
ਕਈ ਲੋਕਾਂ ਨੇ ਸਰਨਾ ਤੇ ਜੋਰ ਪਾਇਆ
ਪਰ ਕਿਸੇ ਦੀ ਵਾਹ ਨਹੀਂ ਚਲੀ।
ਬਾਅਦ ਵਿਚ ਉਸ ਦੀ ਡਿਯੁਟੀ
ਮਜਨੂੰ
ਟਿੱਲਾ
ਗੁਰਦੁਆਰੇ ਲਗਾ ਦਿੱਤੀ,
ਜੋ ਕਿ
ਜਗਦੀਸ਼ ਟਾਈਟਲਰ | |