BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਅਖੌਤੀ ਕਾਲੀ ਸੂਚੀ ਨੇ ਭਾਰਤ ਸਰਕਾਰ ਦਾ ਬੌਧਿਕ ਦੀਵਾਲੀਆਪਣ ਜ਼ਾਹਰ ਕੀਤਾ
ਅਮਰੀਕਨ ਗੁਰਦੁਆਰਾ
ਪ੍ਰਬੰਧਕ ਕਮੇਟੀ(ਏ.ਜੀ.ਪੀ.ਸੀ), ਸਿੱਖ ਯੂਥ ਆਫ਼ ਅਮਰੀਕਾ ਅਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਹਿਟਲਰਸ਼ਾਹੀ ਨਿਜ਼ਾਮ ਦੀ ਕਾਰਵਾਈ ਦੀ ਕੀਤੀ ਨਿੰਦਾ
ਸੈਨ ਫ਼ਰਾਂਸਿਸਕੋ/ਬਲਵਿੰਦਰਪਾਲ
ਸਿੰਘ ਖ਼ਾਲਸਾ:  

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ(ਏ.ਜੀ.ਪੀ.ਸੀ), ਸਿੱਖ ਯੂਥ ਆਫ਼ ਅਮਰੀਕਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਆਪਣੇ ਸਾਂਝੇ ਬਿਆਨ ਵਿਚ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਦੁਆਰਾ ਸਿੱਖ ਕੌਮ ਦੇ ਸਰਗਰਮ ਸਿੱਖ ਆਗੂਆਂ ਦੀ ਇਕ ਸੂਚੀ ਜਾਰੀ ਕਰਕੇ ਆਪਣੇ ਔਰੰਗਜ਼ੇਬੀ ਤੇ ਹਿਟਲਰਸ਼ਾਹੀ ਕਿਰਦਾਰ ਨੂੰ ਹੀ ਨੰਗਿਆਂ ਕਰ ਲਿਆ ਹੈ

ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨ੍ਹਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਵੱਲੋਂ ਭਾਈ ਬਲਵਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਇਹ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਾਰਾ ਸੰਸਾਰ ਜਾਣਦਾ ਹੈ ਕਿ ਭਾਰਤ ਦਾ ਸਰਕਾਰੀ ਢਾਂਚਾ ਗ਼ੈਰ ਮਨੁੱਖੀ, ਨਾ ਬਰਾਬਰੀ, ਬੇਇਨਸਾਫ਼ੀ, ਜ਼ਾਤ-ਪਾਤ ਆਧਾਰਿਤ ਮਨੁੱਖਤਾ ਵਿਰੋਧੀ, ਦੁਨੀਆਂ ਦੀ ਅੱਧੀ ਆਬਾਦੀ ਔਰਤ ਨੂੰ ਦਰੜਣ ਤੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕਰਨ ਵਿਚ ਭਰੋਸਾ ਰਖਦਾ ਹੈਇਸ ਕੋਲੋਂ ਕਿਸੇ ਚੰਗੇ ਦੀ ਆਸ ਰਖਣੀ ਮੂਰਖਾਂ ਦੀ ਦੁਨੀਆਂ ਵਿਚ ਰਹਿਣ ਦੇ ਬਰਾਬਰ ਹੈ

ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਆਪਣੀ ਸਥਾਪਨਾ ਤੋਂ ਹੀ ਬ੍ਰਾਹਮਣਵਾਦ ਦੀ ਖੁਣਸੀ ਪ੍ਰਵਿਰਤੀ ਦਾ ਸਾਹਮਣਾ ਕਰਨਾ ਪਿਆ ਹੈਵਰਨ ਵੰਡ ਦੇ ਭਰਮ ਪਾਊ ਭੁਲੇਖੇ ਨਾਲ ਜਨਤਾ ਦੀ ਲੁੱਟ ਕਰਨ ਵਾਲੇ ਬ੍ਰਾਹਮਣਵਾਦੀ ਢਾਂਚੇ ਨੂੰ ਗੁਰੂ ਨਾਨਕ ਸਾਹਿਬ ਦਾ ਮਨੁੱਖਤਾ ਦੀ ਭਲਾਈ ਦਾ ਸੱਚਾ ਪੈਗ਼ਾਮ ਰਾਸ ਨਾ ਆਇਆ ਪੰਡਤਾਂ ਬ੍ਰਾਹਮਣਾਂ ਦੀ ਪਹਿਲੇ ਪਾਤਸ਼ਾਹ ਨਾਲ ਤਕਰਾਰ ਭਰੀ ਵੀਚਾਰ, ਪ੍ਰਿਥੀ ਚੰਦ ਨਾਲ ਮਿਲਕੇ ਅਸਲ ਸਿੱਖ ਗ੍ਰੰਥਾਂ ਵਿਚ ਮਿਲਾਵਟ ਕਰਨੀ, ਹਿੰਦੂਆਂ ਵੱਲੋਂ ਸਿੱਖ ਗੁਰੂ ਸਾਹਿਬਾਨ ਵਿਰੁੱਧ ਝੂਠੀਆਂ ਤੋਹਮਤਾਂ ਲਾਉਣੀਆਂ, ਹਿੰਦੂ ਚੰਦੂ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵਿਚ ਸਿੱਧਾ ਰੋਲ, ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀ ਬ੍ਰਾਹਮਣੀ ਸ਼ਾਜ਼ਿਸ਼, ਦਸਮ ਪਾਤਸ਼ਾਹ ਵਿਰੁੱਧ ਪਹਾੜੀ ਹਿੰਦੂ ਰਾਜਿਆਂ ਦੁਆਰਾ ਕੀਤੀਆਂ ਜੰਗਾਂ ਤੇ ਉਨਾਂ ਦੀਆਂ ਫ਼ਰੇਬ ਭਰੀਆਂ ਗ਼ਲਤ ਸ਼ਿਕਾਇਤਾਂ ਨਾਲ ਔਰੰਗਜ਼ੇਬ ਦਾ ਗੁਰੂ ਸਾਹਿਬ ਤੇ ਨਵੇਂ ਸਾਜੇ ਖਾਲਸਾ ਪੰਥ ਵਿਰੁੱਧ ਹਿੰਦੂ/ਮੁਸਲਿਮ ਜਹਾਦ, ਹਿੰਦੂ ਗੰਗੂ ਦੀ ਅਕ੍ਰਿਤਘਣਤਾ ਰਾਹੀਂ ਹੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਪਹਿਲੇ ਸਿੱਖ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਅਮੀਰ ਹਿੰਦੂਆਂ ਰਾਹੀਂ ਮੁਸਲਿਮ ਹਾਕਮਾਂ ਦੀ ਵਡੀ ਸਹਾਇਤਾ, ਖਾਲਸਾ ਰਾਜ ਦੀ ਤਬਾਹੀ ਵਿਚ ਹਿੰਦੂਆਂ ਦਾ ਅੰਗਰੇਜ਼ਾਂ ਦੇ ਹੱਕ ਵਿਚ ਭੁਗਤਣਾ, ਭਾਰਤ ਦੀ ਅਖੌਤੀ ਆਜ਼ਾਦੀ ਮਿਲਦਿਆਂ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੱਖਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਡੱਕਣਾ ਤੇ ਸੈਂਕੜੇ ਸ਼ਹੀਦੀਆਂ ਵਾਪਰਨੀਆਂ, 1984 ਦੇ ਜੂਨ ਤੇ ਨਵੰਬਰ ਮਹੀਨਿਆਂ ਵਿਚ ਭਾਰਤ ਦੇ ਹਿੰਦੂ ਹਾਕਮਾਂ ਵੱਲੋਂ ਸਿੱਖ ਨਸਲਘਾਤ ਤੇ ਹਿੰਦੂ ਟੈਂਕਾ ਤੋਪਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਤੇ ਹਰ ਹੀਲਾ ਵਰਤ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਰੋਧਤਾ ਦੇ ਉਸ ਖ਼ਿਲਾਫ਼ ਡੂੰਘੀਆਂ ਸਾਜ਼ਿਸ਼ਾਂ ਰਚਣ ਦੇ ਭਾਰੀ ਦੁਖਾਂਤ ਸਿੱਖ ਵਿਰੋਧੀ ਹਿੰਦੂ ਬ੍ਰਾਹਮਵਾਦੀ ਚਾਣਕੀਆ ਨੀਤੀ ਦੀਆਂ ਸਾਜ਼ਿਸ਼ੀ ਕੜੀਆਂ ਦੇ ਪ੍ਰਤੱਖ ਸਬੂਤ ਹਨ

ਭਾਰਤ ਤੇ ਕਾਬਜ਼ ਹਿੰਦੂ ਬਹੁਗਿਣਤੀ ਦੇ ਹਾਕਮਾਂ ਵੱਲੋਂ ਅਣ-ਐਲਾਨੀ ਜੰਗ ਅਧੀਨ ਨਵਾਂ ਹਮਲਾ ਸਿੱਖਾਂ ਦੀ ਕਾਲੀ ਸੂਚੀ ਦੇ ਨਾਮ ਤੇ ਕੀਤਾ ਗਿਆ ਹੈ ਜਿਸ ਵਿਚ ਭਾਰਤ ਤੋਂ ਬਾਹਰ ਦੇ ਆਜ਼ਾਦ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਕਿ ਗੁਮੰਰਾਹਕੁਨ ਹੈ ਨਵੇਂ ਹਮਲੇ ਦੇ ਬਾਵਜੂਦ ਭਾਰਤ ਦੀ ਕੈਦ ਤੋਂ ਅਜ਼ਾਦ ਵਿਚਰਦੇ ਸਿੱਖਾਂ ਨੂੰ ਇਨਸਾਫ਼ ਦੀ ਮੰਗ, ਭਾਰਤ ਦੇ ਜ਼ੁਲਮਾਂ ਨੂੰ ਨਸ਼ਰ/ਨੰਗਿਆਂ ਤੇ ਖ਼ਾਲਿਸਤਾਨ ਦੀ ਮੰਗ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਸਿੱਖ ਅਜ਼ਾਦੀ ਦੀ ਮੰਗ ਕਰਨਾ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ

ਭਾਰਤ ਸਰਕਾਰ ਨੂੰ ਸਿੱਖਾਂ ਦੀ ਤਾਂ ਕੀ ਕਿਸੇ ਵੀ ਘੱਟ ਗਿਣਤੀ ਦੀ ਕਾਲੀ ਸੂਚੀ ਬਣਾਉਣ ਦਾ ਕੋਈ ਸੰਵਿਧਾਨਕ ਹੱਕ ਨਹੀਂ ਸਰਕਾਰ ਵਿਰੋਧੀ ਵਿਚਾਰ ਰਖਣਾ ਤੇ ਇਸਦਾ ਪ੍ਰਚਾਰ ਕਰਨਾ ਲੋਕਤੰਤਰ ਦੀ ਸਭ ਤੋਂ ਪਹਿਲੀ ਸ਼ਰਤ ਹੈ ਜਿਸ ਵਿਚ ਭਾਰਤ ਸਰਕਾਰ ਲੋਕਤੰਤਰ ਦੇ ਅਸਲ ਇਮਤਿਹਾਨ ਸਦਾ ਹੀ ਅਸਫ਼ਲ ਰਹੀ ਹੈ, ਕਿਉਕਿ ਇਸਨੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਮਾਰ ਮੁਕਾਇਆ, ਬਾਕੀਆਂ ਨੂੰ ਲੰਮੀਆਂ ਕੈਦਾਂ ਸੁਣਾਈਆਂ ਤੇ ਜੋ ਕਿਸੇ ਤਰੀਕੇ ਬਚ ਕੇ ਇਸਦੇ ਖ਼ੂਨੀ ਪੰਜਿਆਂ ਤੋਂ ਪਰਦੇਸਾਂ ਵਿਚ ਚਲੇ ਗਏ ਉਨਾਂ ਦੀਆਂ ਕਾਲੀਆਂ ਸੂਚੀਆਂ ਜਾਰੀ ਕਰ ਦਿੱਤੀਆਂ

ਇਸਨੂੰ ਕਹਿੰਦੇ ਹਨ ਲੋਕਤੰਤਰ ਦੇ ਨਾਮ ਹਿੰਦੂ ਬਹੁਗਿਣਤੀ ਦੇ ਤਾਨਾਸ਼ਾਹੀ ਵਤੀਰੇ ਦੀ ਵਹਿਸ਼ੀ ਸੋਚ ਜਦ ਕਿ ਅਸਲ ਵਿਚ ਭਾਰਤ ਦੇ ਹਾਕਮਾਂ ਨੂੰ ਆਪਣੀ ਹਿੰਦੂ ਕੌਮ ਦੇ ਦਹਿਸ਼ਤਗਰਦਾਂ ਤੇ ਮਨੁੱਖਤਾ ਵਿਰੋਧੀ ਬ੍ਰਾਹਮਣਵਾਦੀ ਵਿਚਾਰਾਂ ਵਾਲੇ ਪਗੜੀਧਾਰੀ ਸਿੱਖਾਂ ਦੀ ਕਾਲੀ ਸੂਚੀ ਜਾਰੀ ਕਰਨੀ ਚਾਹੀਦੀ ਹੈ

ਜਿਸ ਵਿਚ ਸਭ ਤੋਂ ਪਹਿਲਾਂ ਚੰਦੂ, ਗੰਗੂ ਤੇ ਸੁਚੱਨੰਦ ਵਰਗੇ ਵਹਿਸ਼ੀ ਨਾਮ ਆਉਣੇ ਚਾਹੀਦੇ ਹਨ ਤੇ ਫਿਰ ਅਖੌਤੀ ਮਹਾਤਮਾ ਗਾਂਧੀ, ਸਾਵਰਕਰ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਚੰਦੂ ਲਾਲ ਤ੍ਰਿਵੇਦੀ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਇੰਦਰਾ ਗਾਂਧੀ, ਰਾਜੀਵ ਗਾਂਧੀ, ਦਰਬਾਰਾ ਸਿੰਘ, ਮੈਕਲਿਓਡ, ਬੇਅੰਤ ਸਿੰਘ, ਕੇ.ਪੀ.ਐਸ.ਗਿੱਲ, ਸੁਮੇਧ ਸੈਣੀ, ਸਿਧਾਰਥ ਸ਼ੰਕਰ ਰੇਅ, ਜਗਦੀਸ਼ ਟਾਈਟਲਰ, ਪ੍ਰਕਾਸ਼ ਬਾਦਲ, ਸੁਰਜੀਤ ਬਰਨਾਲਾ, ਜਰਨਲ ਵੈਦਿਆ, ਬਲਰਾਮ ਜਾਖੜ, ਨਰਿੰਦਰ ਮੋਦੀ, ਅਮਿਤ ਸ਼ਾਹ, ਡੀ.ਜੀ. ਵਨਜਾਰਾ ਆਦਿ ਤੇ ਸਿੱਖਾਂ ਨੂੰ ਝੂਠੇ ਬਦਨਾਮ ਕਰਨ ਲਈ ਅਖ਼ੀਰ ਵਿਚ ਮਨਮੋਹਨ ਸਿੰਘ ਦਾ ਨਾਮ ਸ਼ਾਮਲ ਕਰਨਾ ਚਾਹੀਦਾ ਹੈ

ਭਾਰਤ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਨੂੰ ਬ੍ਰਾਹਮਣਵਾਦੀ ਨੀਤੀ ਅਨੁਸਾਰ ਢਾਲ ਕੇ ਜਿਊਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਭਾਰਤ ਦੇ ਹਾਕਮਾਂ ਨੂੰ ਆਪਣੀ ਹਜ਼ਾਰ ਸਾਲ ਦੀ ਗ਼ੁਲਾਮੀ ਕਦੇ ਨਹੀਂ ਭੁੱਲਣੀ ਚਾਹੀਦੀ ਤੇ ਉਸਤੋਂ ਸਬਕ ਸਿੱਖਦਿਆਂ ਕਿਸੇ ਵੀ ਦੂਜੀ ਕੌਮ ਨੂੰ ਗ਼ੁਲਾਮ ਬਣਾਉਣ ਦੇ ਦਰਿੰਦਗੀ ਭਰੇ ਕਾਰੇ ਤੋਂ ਬਾਜ ਆਉਣਾ ਚਾਹੀਦਾ ਹੈ ਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਪਰਦੇਸੀਂ ਵੱਸਦੇ ਖਾਲਸਾ ਪੰਥ ਨੂੰ ਅਖੌਤੀ ਕਾਲੀਆਂ ਸੂਚੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੇ ਮੋਹ ਮਾਇਆ ਦੇ ਵਕਤੀ ਵਰਤਾਰੇ ਤੋਂ ਉਪਰ ਉਠਦਿਆਂ ਆਪਣੀ ਖ਼ਾਲਸਾ ਕੌਮ ਲਈ ਰੋਲ ਮਾਡਲ ਬਣਕੇ ਇਤਿਹਾਸ ਸਿਰਜਣਾ ਚਾਹੀਦਾ ਹੈ

ਆਪਣੀ ਧਰਤੀ ਪੰਜਾਬ ਵੱਲ ਮੁੜ ਜਾਣ ਦਾ ਮੋਹ ਬੜਾ ਡੂੰਘਾ ਹੈ ਪਰ ਇਸ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀ ਦਾ ਜਜ਼ਬਾ ਉਸ ਤੋਂ ਕਿਤੇ ਜ਼ਿਆਦਾ ਮਹਾਨ ਤੇ ਵਿਸ਼ਾਲ ਹੈਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਦੁਆਰਾ ਸਾਜੇ ਖਾਲਸਾ ਪੰਥ ਦੀ ਬੇਹਤਰੀ ਤੇ ਉਜਵਲ ਭਵਿੱਖ ਲਈ ਜਲਾਵਤਨੀ ਭੋਗਣੀ ਬੜੀ ਉਚੀ ਸੁੱਚੀ ਸੋਚ ਤੇ ਕੌਮ ਲਈ ਤਿਆਗ ਕਰਨ ਦੀ ਦਰਦੀਲੀ ਗਾਥਾ ਦਾ ਨਾਮ ਹੈ 

ਸਿੱਖ ਯੂਥ ਆਫ਼ ਅਮਰੀਕਾ ਵਲੋਂ ਸਿੱਖਾਂ ਦੀ ਅਖੌਤੀ ਕਾਲੀ ਸੂਚੀ ਦੀ ਨਿਖੇਧੀ
ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ
ਰੱਖਣ ਦੀ ਦ੍ਰਿੜਤਾ ਦੁਹਰਾਈ
ਨਿਊਯਾਰਕ/ਅੰਮ੍ਰਿਤਸਰ ਟਾਈਮਜ਼ ਬਿਊਰੋ :

ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਆਗੂਆਂ ਨੇ ਹਿੰਦੋਸਤਾਨ ਦੀ ਗੌਰਮਿੰਟ ਅਤੇ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਸਾਜਿਸ਼ੀ ਤੌਰ `ਤੇ ਅਖੌਤੀ ਕਾਲੀ ਸੂਚੀ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਹੈ

ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਦੀ ਅਗਵਾਈ ਹੇਠ ਇਨ੍ਹਾਂ ਨੇਤਾਵਾਂ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਸਿੱਖ ਯੂਥ ਆਫ਼ ਦੇ ਸੀਨੀਅਰ ਆਗੂਆਂ ਦੇ ਨਾਂ ਇਸ ਸੂਚੀ ਵਿਚ ਸਰਕਾਰ ਨੂੰ ਨਾ ਲੋਂੜੀਦੇ ਵਿਤਅਕਤੀਆਂ ਵਿੱਚ ਦਾਖ਼ਲ ਵਿਖਾ ਕੇ ਸਿੱਖ ਸੰਗਤ ਵਿਚ ਇੱਕ ਤਰ੍ਹਾਂ ਦਾ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ  ਸਿੱਖ ਯੂਥ ਆਫ਼ ਅਮਰੀਕਾ ਖਾਲਿਸਤਾਨ ਦੇ ਸੰਘਰਸ਼ ਨੂੰ ਪ੍ਰਣਾਈ ਹੋਈ ਅਮਰੀਕਾ ਦੀ ਪ੍ਰਮੁੱਖ ਸਿੱਖ ਜਥੇਬੰਦੀ ਹੈ ਜੋ ਕਿਸੇ ਤਰ੍ਹਾਂ ਦੀ ਖਾਹਮਖਾਹ ਦੀ ਹਿੰਸਾ ਵਿਚ ਯਕੀਨ ਨਹੀਂ ਰੱਖਦੀ ਪਰ ਖ਼ਾਲਿਸਤਾਨੀ ਦੀ ਕਾਇਮੀ ਤੱਕ ਆਪਣੇ-ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜ ਹੈ ਉਨ੍ਹਾਂ ਹਿੰਦੋਸਤਾਨ ਦੀ ਗੌਰਮਿੰਟ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਉਸਨੂੰ (ਸਰਕਾਰ) ਸਿੱਖਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਤੁਰੰਤ ਬੰਦ ਕਰਨਾ ਚਾਹੀਦਾ ਹੈਇਸ ਦੇ ਉਲਟ ਜੇਕਰ ਉਹ ਕਸ਼ਮੀਰੀ ਆਗੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੰਦੇ ਹਨ, ਬਾਗੀ ਨਾਗਾ ਤੇ ਮੀਜੀਓ ਆਗੂਆਂ ਨੂੰ ਗੱਲਬਾਤ ਅਤੇ ਨਕਸਲੀ ਆਗੂਆਂ ਗੱਲਬਾਤ ਕਰਨ ਲਈ ਤਰਲੋ ਮੱਛੀ ਹਨ ਤਾਂ ਸਿੱਖ ਕੌਮ, ਜਿਸ ਦਾ ਆਪਣੇ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦਾ ਜਨਮਸਿੱਧ ਅਧਿਕਾਰ ਹੈ, ਦੀ ਕਾਲੀਆਂ ਸੂਚੀਆਂ ਹੀ ਕਿਉਂ? ਇਸ ਦੇ ਉਲਟ ਰੋਜ਼ ਹਜ਼ਾਰਾਂ ਸਿੱਖਾਂ ਨੂੰ ਹਿੰਦੋਸਤਾਨ ਵੀਜ਼ਿਆਂ ਦੇ ਨਾਂ ਹੇਠ ਭਾਰਤੀ ਅੰਬੈਂਸੀਆਂ ਵਿਚ ਕਿਉਂ ਜ਼ਲੀਲ ਕਰ ਰਹੀ ਹੈ? ਹਿੰਦੋਸਤਾਨ ਦੀ ਗੌਰਮਿੰਟ ਨੂੰ ਇਸ ਤਰ੍ਹਾਂ ਦੀਆਂ ਘਟੀਆ ਚਾਲਾਂ ਨਹੀਂ ਚਲਣੀਆਂ ਚਾਹੀਦੀਆਂਇਸ ਦੇ ਉਲਟ ਖਾਲਿਸਤਾਨੀ ਆਗੂਆਂ ਨੂੰ ਆਪਣੇ ਦੇਸ਼ ਖ਼ਾਲਿਸਤਾਨ ਜਾਣ ਦੀ ਖੁੱਲ੍ਹ ਚਾਹੀਦੀ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦੇ ਖ਼ੂਨ ਖਰਾਬੇ ਤੋਂ ਬਗ਼ੈਰ ਖ਼ਾਲਿਸਤਾਨ ਦੀ ਕਾਇਮੀ ਹੋ ਸਕੇ

ਸਿੱਖ ਯੂਥ ਆਫ਼ ਅਮਰੀਕਾ ਸਮਝਦੀ ਹੈ ਕਿ ਹਿੰਦੋਸਤਾਨ ਦੀ ਸਰਕਾਰ, ਇਸ ਦਾ ਹੱਥਠੋਕਾ ਬਣੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਾਲੀਆਂ ਸੂਚੀਆਂ ਦੇ ਨਾਂ `ਤੇ ਗੰਦੀ ਰਾਜਨੀਤੀ ਖੇਡ ਰਹੇ ਹਨ, ਜਿਥੇ ਉਨ੍ਹਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਰਾਜਸੀ ਆਗੂ ਨੂੰ ਕਈ ਸਮਰਥਕਾਂ ਸਮੇਤ ਜੇਲ ਵਿਚ ਡੱਕਿਆ ਹੋਇਆ ਹੁਣ ਬਾਹਰਲੇ ਸਿੱਖਾਂ ਵਿਚ ਲਗਤਾਰ ਗ਼ਲਤ ਫ਼ਹਿਮੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਸਿੱਖ ਸੰਗਤ ਨੂੰ ਸੁਚੇਤ ਕਰਦੇ ਹਾਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਛਮੀ ਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਸਿੱਖਾਂ ਨੂੰ ਕ੍ਰਿਮੀਨਲ ਕੌਮ ਵਜੋਂ ਪੇਸ਼ ਕਰਨ ਦੀ ਹਿੰਦੋਸਤਾਨ ਸਰਕਾਰ ਦੀ ਲਗਤਾਰ ਕੋਸ਼ਿਸ਼, ਜਿਸ ਦੀ ਤਾਜ਼ਾ ਮਿਸਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ੀ-20 ਦੀ ਫ਼ੇਰੀ ਦੌਰਾਨ ਉਭਰ ਕੇ ਸਾਹਮਣੇ ਆਈ ਹੈ ਸਿੱਖ ਪ੍ਰਧਾਨ ਮੰਤਰੀ ਦਾ ਰੋਲ ਵੀ ਅੱਤ ਨਿੰਦਨਯੋਗ ਰਿਹਾ ਹੈ, ਜਿਸ ਨੇ ਅੱਡੀਆਂ ਚੁੱਕ ਚੁੱਕ ਕੇ ਹਿੰਦੂ ਅੱਤਵਾਦੀ ਸਰਕਾਰ ਲਈ ਜ਼ੋਰ ਲਾਇਆ ਹੋਇਆ ਹੈ ਅਤੇ ਕਾਲੀ ਸੂਚੀ ਉਸੇ ਲੜੀ ਦਾ ਹੀ ਹਿੱਸਾ ਹੈ

28 ਜੁਲਾਈ 2010
 

Bookmark with

Reddit    Yahoo     Furl    Delicious

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas