BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪੰਚ ਪ੍ਰਧਾਨੀ ਵਲੋਂ ਮਾਓਵਾਦੀ ਲਹਿਰ ਦੀ ਹਮਾਇਤ ਨਾਲ ਪੰਜਾਬ ਦਾ ਸਿਆਸੀ ਮਾਹੌਲ ਨਵੀਂ ਦਿਸ਼ਾ ਵੱਲ
ਕਰਮਜੀਤ ਸਿੰਘ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਮਾਓਵਾਦੀ ਇਨਕਲਾਬੀਆਂ ਦੀ ਲਹਿਰ ਦੀ ਖੁਲ੍ਹੇਆਮ ਹਮਾਇਤ ਕਰਨ ਅਤੇ ਲਹਿਰ ਦੇ ਕਾਰਕੁੰਨਾਂ ਉਤੇ ਹੋ ਰਹੇ ਜਬਰ ਵਿਰੁੱਧ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲਾ ਤਾਜ਼ਾ ਬਿਆਨ ਪੰਜਾਬ ਦੇ ਰਾਜਨੀਤਕ ਹਲਕਿਆਂ ਵਿਚ ਅਤੇ ਖ਼ਾਸ ਕਰਕੇ ਖੱਬੇ ਪੱਖੀ ਧਿਰਾਂ ਵਿਚ ਹਾਂ ਪੱਖੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਅੰਮ੍ਰਿਤਸਰ ਜੇਲ੍ਹ ਵਿਚ ਨਜ਼ਰਬੰਦ ਭਾਈ ਦਲਜੀਤ ਸਿੰਘ ਬਿੱਟੂ ਦੇ ਦਸਤਖ਼ਤਾਂ ਹੇਠ ਜਾਰੀ ਬਿਆਨ ਵਿਚ ਮਾਓਵਾਦੀ/ਨਕਸਲਵਾੜੀ ਲਹਿਰ ਉਤੇ ਟਿੱਪਣੀ ਕਰਦਿਆਂ ਕਿਹਾ ਗਿਆ ਹੈ ਕਿ ਇਹ ਲਹਿਰ ਵੱਡੀਆਂ ਪੂੰਜੀਵਾਦੀ ਤਾਕਤਾਂ ਵਲੋਂ ਇਲਾਕਾਈ ਲੋਕਾਂ ਦੇ ਕੀਤੇ ਜਾ ਰਹੇ ਸਭਿਆਚਾਰਕ ਅਤੇ ਆਰਥਕ ਉਜਾੜੇ ਵਿਰੁੱਧ ਚਲ ਰਿਹਾ ਇਕ ਜਾਇਜ਼ ਸੰਘਰਸ਼ ਹੈ`

ਰਾਜਨੀਤਕ ਹਲਕਿਆਂ ਮੁਤਾਬਕ ਇਹੋ ਜਿਹਾ ਬਿਆਨ ਪੰਜਾਬ ਵਿਚ ਆਪਣੇ ਆਰਥਿਕ ਅਤੇ ਰਾਜਨੀਤਕ ਹੱਕਾਂ ਲਈ ਵੱਖਰੇ ਵੱਖਰੇ ਪਲੇਟਫਾਰਮਾਂ ਉਤੇ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਜਦੋ ਜਹਿਦ ਦੇ ਖਿੰਡੇ ਪੁੰਡੇ ਆਗੂਆਂ ਨੂੰ ਇਕੱਠੇ ਕਰਨ ਵਿਚ ਸਹਾਈ ਹੋਵੇਗਾ ਇਨ੍ਹਾਂ ਹਲਕਿਆਂ ਮੁਤਾਬਕ ਵਿਚਾਰਧਾਰਕ ਤੌਰ `ਤੇ ਭਾਵੇਂ ਇਨ੍ਹਾਂ ਗਰੁੱਪਾਂ ਵਿਚ ਤਿੱਖੇ ਮੱਤ ਭੇਦ ਵੀ ਹਨ ਅਤੇ ਖਾੜਕੂ ਲਹਿਰ ਦੌਰਾਨ ਖੱਬੇ ਪੱਖੀਆਂ ਦੇ ਕਈ ਕਾਰਕੁੰਨ ਤੇ ਆਗੂ ਵੀ ਖਾੜਕੂਆਂ ਹੱਥੋਂ ਮਾਰੇ ਗਏ ਸਨ ਪਰ ਹੁਣ ਜਾਪਦਾ ਹੈ ਜਿਵੇਂ ਬਦਲਦੀਆਂ ਹੋਈਆਂ ਹਾਲਤਾਂ ਵਿਚ ਉਹ ਸਾਰੇ ਰਾਜਨੀਤਕ ਤੌਰ `ਤੇ ਪਹਿਲਾਂ ਨਾਲੋਂ ਕਿਤੇ ਵੱਧ ਪ੍ਰੌੜ ਅਤੇ ਸਿਆਣੇ ਹੋ ਗਏ ਹਨ ਅਤੇ ਇੰਝ ਇਕ ਦੂਜੇ ਦੇ ਨੇੜੇ ਆਉਣ ਦੇ ਯਤਨ ਕਰ ਰਹੇ ਹਨ ਅਜੇ ਤੱਕ ਇਹ ਪਤਾ ਨਹੀਂ ਲਗ ਸਕਿਆ ਕਿ ਦੋਵਾਂ ਧਿਰਾਂ ਦੀ ਕਿਸੇ ਪੱਧਰ `ਤੇ ਕੋਈ ਵਾਰਤਾਲਾਪ ਹੋਈ ਹੈ ਜਾਂ ਨਹੀਂ ਪਰ ਇਹ ਗੱਲ ਸਪੱਸ਼ਟ ਹੈ ਕਿ ਹਾਲ ਵਿਚ ਹੀ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਅਤੇ ਉਸ ਪਿਛੋਂ ਕਿਸਾਨਾਂ ਉਤੇ ਚਲਾਈ ਜਬਰ ਦੀ ਹਨੇਰੀ ਵਿਚਾਰਧਾਰਕ ਤੌਰ `ਤੇ ਇਕ ਦੂਜੇ ਤੋਂ ਦੂਰੀ ਉਤੇ ਖਲੋਤੇ ਆਗੂਆਂ ਨੂੰ ਨੇੜੇ ਲਿਆਉਣ ਵਿਚ ਮਦਦਗਾਰ ਹੋ ਰਹੀ ਹੈ

ਪਿਛੇ ਜਿਹੇ ਇਕ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਕਈ ਮਹੀਨੇ ਪਹਿਲਾਂ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਨੂੰ ਇਕ ਸਾਂਝੀ ਕੜੀ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਵਿਉਂਤਬੱਧ ਜਬਰ ਦੇ ਵਾਰ ਨੂੰ ਠੱਲ੍ਹ ਪਾਉਣ ਲਈ ਇਕੱਠੇ ਹੋਣਾ ਸਮੇਂ ਦੀ ਸਖ਼ਤ ਲੋੜ ਹੈ ਹਾਲ ਵਿਚ ਹੀ ਦਿੱਲੀ ਤੋਂ ਸਮਾਜਿਕ ਸਰੋਕਾਰਾਂ ਨੂੰ ਪਰਨਾਏ ਇਕ ਸਰਗਰਮ ਗਰੁੱਪ ਵਲੋਂ ਚੰਡੀਗੜ੍ਹ ਵਿਚ ਕੀਤੀ ਇਕ ਪ੍ਰੈਸ ਕਾਨਫਰੰਸ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਜਿਸ ਵਿਚ ਗਰੁੱਪ ਦੇ ਆਗੂਆਂ ਨੇ ਦੋਸ਼ ਲਾਇਆ ਸੀ ਕਿ ਪੰਜਾਬ ਵਿਚ ਡੰਡੇ ਦੇ ਜ਼ੋਰ ਨਾਲ ਕਿਸਾਨਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀਆਂ ਲੋਕ ਲਹਿਰਾਂ ਨੂੰ ਦਬਾਇਆ ਜਾ ਰਿਹਾ ਹੈ ਭਾਈ ਦਲਜੀਤ ਸਿੰਘ ਬਿੱਟੂ ਦੀ ਇਹ ਟਿੱਪਣੀ ਕਿ ਅਸੀਂ ਮੁੱਢੋਂ ਹੀ ਮਨੁੱਖੀ ਬਰਾਬਰੀ ਦੇ ਹਾਮੀ ਹਾਂ ਅਤੇ ਲੁੱਟ ਜਬਰ ਅਤੇ ਅਨਿਆਂ ਦਾ ਵਿਰੋਧ ਕਰਦੇ ਹਾਂ ਅਤੇ ਇਨ੍ਹਾਂ ਬੁਨਿਆਦੀ ਬੁਰਾਈਆਂ ਵਿਰੁੱਧ ਚੱਲਣ ਵਾਲਾ ਹਰ ਇਕ ਸੰਘਰਸ਼ ਸਿੱਖਾਂ ਦੀ ਡਟਵੀਂ ਹਮਾਇਤ ਦਾ ਹੱਕਦਾਰ ਹੈ, ਰਾਜਨੀਤਕ ਅਤੇ ਸਮਾਜਿਕ ਹਲਕਿਆਂ ਵਿਚ ਇਕ ਸੁਖਾਵਾਂ ਮਾਹੌਲ ਤਿਆਰ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ ਪਾਰਟੀ ਦੇ ਆਗੂ ਦਲਜੀਤ ਸਿੰਘ ਬਿੱਟੂ ਵਲੋਂ ਕੀਤੀ ਇਹ ਟਿੱਪਣੀ ਵੀ ਮਹੱਤਵਪੂਰਨ ਹੈ ਕਿ ਜੇਕਰ ਭਾਰਤ ਸਰਕਾਰ ਮਾਓਵਾਦੀਆਂ ਦੇ ਹੱਕੀ ਸੰਘਰਸ਼ ਨੂੰ ਜਬਰ ਜ਼ੁਲਮ ਨਾਲ ਦਬਾਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਗਰੀਬਾਂ, ਮਜ਼ਦੂਰਾਂ, ਜਾਤ-ਪਾਤ ਦੇ ਸ਼ਿਕਾਰ ਲੋਕਾਂ ਅਤੇ ਇਸ ਖਿੱਤੇ ਦੀਆਂ ਸੰਘਰਸ਼ੀਲ ਕੌਮਾਂ ਲਈ ਵੱਡੀ ਹਾਰ ਹੋਵੇਗੀ ਇਸ ਲਈ ਇਨਸਾਫ਼ ਦੇ ਹਾਮੀਆਂ ਨੂੰ ਸਰਕਾਰੀ ਜਬਰ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ

ਪੰਚ ਪ੍ਰਧਾਨੀ ਪਾਰਟੀ ਦੇ ਆਗੂ ਵਲੋਂ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਸਰਕਾਰ ਮਾਓਵਾਦੀ ਸੰਘਰਸ਼ ਵਾਲੇ ਸੂਬਿਆਂ ਵਿਚ ਵੱਖ ਵੱਖ ਇਲਾਕਈ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਨਾਂ ਹੇਠਾਂ ਦੋਹਰਾ ਜ਼ੁਲਮ ਕਰ ਰਹੀ ਹੈ ਜਿਥੇ ਇਕ ਪਾਸੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਟਿਕਾਣਿਆਂ ਤੋਂ ਉਜਾੜ ਕੇ ਸ਼ਰਨਾਰਥੀ ਬਣਾਇਆ ਜਾ ਰਿਹਾ ਹੈ ਉਥੇ ਦੂਸਰੇ ਪਾਸੇ ਉਨ੍ਹਾਂ ਦੇ ਸਿਰ `ਤੇ ਮਨੂੰਵਾਦੀ ਢਾਂਚੇ ਦਾ ''ਸਾਂਝਾ ਸਭਿਆਚਾਰ`` ਮੜਨ ਦੇ ਅਮਲ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀਆਂ ਮੂਲ ਕੌਮੀ ਪਛਾਣਾਂ ਨੂੰ ਹੀ ਖ਼ਤਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇਕ ਵਿਸ਼ੇਸ਼ ਨੀਤੀ ਤਹਿਤ ਮੀਡੀਏ ਰਾਹੀਂ ਮਾਓਵਾਦੀਆਂ ਵਿਰੁੱਧ ਨਫ਼ਰਤ ਦਾ ਮਾਹੌਲ ਵੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰ ਆਪਣੀਆਂ ਫੌਜੀ ਤਾਕਤਾਂ ਭੇਜ ਕੇ ਇਸ ਆਦਵਾਸੀ ਇਲਾਕੇ ਨੂੰ ਜੰਗ ਦੇ ਮੈਦਾਨ ਵਿਚ ਤਬਦੀਲ ਕਰਨਾ ਚਾਹੁੰਦੀ ਹੈ ਤਾਂ ਜੋ ਕਬਾਇਲੀ ਲੋਕਾਂ ਤੋਂ ਉਨ੍ਹਾਂ ਦੇ ਕੁਦਰਤੀ ਸਾਧਨ ਖੋਹੇ ਜਾ ਸਕਣ ਪਾਰਟੀ ਚਾਹੁੰਦੀ ਹੈ ਕਿ ਇਸ ਰੁਝਾਨ ਦਾ ਵਿਰੋਧ ਕਰਨ ਲਈ ਸਾਰੀਆਂ ਇਨਸਾਫ਼ ਪਸੰਦ ਧਿਰਾਂ ਨੂੰ ਇਕ ਮੰਚ ਉਤੇ ਇਕੱਠੇ ਹੋਣਾ ਚਾਹੀਦਾ ਹੈ

 

ਲੁੱਟ ਤੇ ਜਬਰ ਵਿਰੁੱਧ ਚੱਲ ਰਹੀ ਮਾਓਵਾਦੀ ਲਹਿਰ ਅਸਲ ਵਿੱਚ ਲੋਕਾਂ ਦੀ ਮੁਕਤੀ ਦਾ ਅੰਦੋਲਨ : ਭਾਈ ਦਲਜੀਤ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ: ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਵਜੋਂ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਵੱਲੋਂ ਕਬਾਇਲੀ ਲੋਕਾਂ ਦੇ ਸਭਿਆਚਾਰਕ ਆਰਥਕ ਉਜਾੜੇ ਦੇ ਖਿਲਾਫ਼ ਚੱਲ ਰਹੀ ਮਾਓਵਾਦੀ ਲਹਿਰ ਦੇ ਉਦੇਸ਼ਾਂ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਹੈ ਉਨ੍ਹਾਂ ਇਸ ਲਹਿਰ ਵਿਰੁੱਧ ਚੱਲ ਰਹੀ ਸਰਕਾਰੀ ਦਮਨਕਾਰੀ ਨੀਤੀ ਨੂੰ ਗ਼ਲਤ ਕਰਾਰ ਦਿੰਦਿਆਂ ਇਸ ਦਾ ਵਿਰੋਧ ਕੀਤਾ ਜ਼ਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਇਸ ਸਮੇਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਨਜ਼ਰਬੰਦ ਹਨ

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਥਾਨਕ ਦਫ਼ਤਰ ਤੋਂ ਦਲ ਦੇ ਮੁੱਖ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਜਸਬੀਰ ਸਿੰਘ ਖੰਡੂਰ ਨੇ ਭਾਈ ਬਿੱਟੂ ਦੇ ਦਸਤਖ਼ਤਾਂ ਹੇਠ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਝਾਰਖੰਡ, ਬਿਹਾਰ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਆਦਿ ਸੂਬਿਆਂ ਵਿਚਲੀ ਨਕਸਲਬਾੜੀ/ਮਾਓਵਾਦੀ ਲਹਿਰ ਵੱਡੀਆਂ ਪੂੰਜੀਪਤੀ ਤਾਕਤਾਂ ਵੱਲੋਂ ਇਲਾਕਾਈ ਲੋਕਾਂ ਦੇ ਕੀਤੇ ਜਾ ਰਹੇ ਸਭਿਆਚਾਰਕ ਅਤੇ ਆਰਥਿਕ ਉਜਾੜੇ ਵਿਰੁੱਧ ਚੱਲ ਰਿਹਾ ਜਾਇਜ਼ ਸੰਘਰਸ਼ ਹੈ ਭਾਰਤੀ ਰਾਜ ਵੱਲੋਂ ਦਬਾਏ ਜਾ ਰਹੇ ਲੋਕ ਤੋਂ ਉਨ੍ਹਾਂ ਤੋਂ ਉਨ੍ਹਾਂ ਦੀ ਰੋਜੀ-ਰੋਟੀ ਦੇ ਸਾਧਨ ਅਤੇ ਸਨਮਾਨ ਖੋਹਿਆ ਤੇ ਲੁੱਟਿਆ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਇਕ ਨੀਤੀ ਤਹਿਤ ਮੀਡੀਏ ਰਾਹੀਂ ਮਾਓਵਾਦੀਆਂ ਵਿਰੁੱਧ ਨਫ਼ਰਤ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰ ਆਪਣੀਆਂ ਫੌਜੀ ਤਾਕਤਾਂ ਭੇਜ ਕੇ ਇਸ ਆਦਿਵਾਸੀ ਇਲਾਕੇ ਨੂੰ ਜੰਗ ਦੇ ਮੈਦਾਨ ਵਿਚ ਤਬਦੀਲ ਕਰਨਾ ਚਾਹੁੰਦੀ ਹੈ ਤਾਂ ਜੋ ਕਬਾਇਲੀ ਲੋਕਾਂ ਤੋਂ ਉਨ੍ਹਾਂ ਦੇ ਕੁਦਰਤੀ ਸਾਧਨ ਖੋਹੇ ਜਾ ਸਕਣ

ਇਸ ਬਿਆਨ ਅਨੁਸਾਰ ਸਰਕਾਰ ਮਾਓਵਾਦੀ ਸੰਘਰਸ਼ ਵਾਲੇ ਸੂਬਿਆਂ ਵਿੱਚ ਵੱਖ ਵੱਖ ਇਲਾਕਾਈ ਲੋਕਾਂ ਨੂੰ ਮੁੱਖ ਧਾਰਾ` ਵਿਚ ਲਿਆਉਣ ਦੇ ਨਾਂ ਉਤੇ ਦੋਹਰਾ ਜੁਰਮ ਕਰ ਰਹੀ ਹੈ ਜਿਥੇ ਇਕ ਪਾਸੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਟਿਕਾਣਿਆਂ ਤੋਂ ਉਜਾੜ ਕੇ ਉਨ੍ਹਾਂ ਨੂੰ 'ਰਫੂਜੀ` ਬਣਾਇਆ ਜਾ ਰਿਹਾ ਹੈ, ਓਥੇ ਦੂਸਰੇ ਪਾਸੇ ਉਨ੍ਹਾਂ ਸਿਰ ਮੰਨੂਵਾਦੀ ਢਾਂਚੇ ਦਾ 'ਸਾਝਾ ਸਭਿਆਚਾਰ` ਮੜ੍ਹਨ ਦੇ ਅਮਲ ਨੂੰ ਤੇਜ ਕਰਕੇ ਉਨ੍ਹਾਂ ਦੀਆਂ ਮੂਲ ਕੌਮੀ ਪਛਾਣਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ

ਇਸ ਬਿਆਨ ਨੂੰ ਜਾਰੀ ਕਰਨ ਮੌਕੇ ਪੰਚ ਪ੍ਰਧਾਨੀ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਭਾਰਤੀ ਢਾਂਚੇ ਅੰਦਰ ਕਸ਼ਮੀਰੀ, ਆਸਾਮੀ, ਨਾਗਿਆਂ ਅਤੇ ਮਿਜੋਆਂ ਸਮੇਤ ਵੱਖ-ਵੱਖ ਸਭਿਆਚਾਰਕ ਤੇ ਧਾਰਮਿਕ ਪਛਾਣਾਂ ਨੂੰ ਦਰੜਿਆ ਜਾ ਰਿਹਾ ਹੈ ਪੰਜਾਬ ਵੀ ਇਸ ਗੱਲ ਦਾ ਗਵਾਹ ਹੈ ਇਸ ਕਰਕੇ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਬਗਾਵਤ ਨੂੰ ਦਬਾਉਣ` ਦੇ ਨਾਂ ਹੇਠ ਮਾਓਵਾਦੀ ਲਹਿਰ ਵਾਲੇ ਸੂਬਿਆਂ ਵਿੱਚ ਕੀ ਕੁਝ ਵਾਪਰ ਰਿਹਾ ਹੈ?

ਆਗੂਆਂ ਨੇ ਕਿਹਾ ਕਿ ਅਸੀਂ ਮੁੱਢੋਂ ਮਨੁੱਖੀ ਬਰਾਬਰੀ ਦੇ ਹਾਮੀ ਹਾਂ ਅਤੇ ਲੁੱਟ, ਜਬਰ ਤੇ ਅਨਿਆਂ ਦਾ ਵਿਰੋਧ ਕਰਦੇ ਹਾਂ ਇਸ ਲਈ ਇਨ੍ਹਾਂ ਬੁਨਿਆਦੀ ਬੁਰਾਈਆਂ ਵਿਰੁੱਧ ਚੱਲਣ ਵਾਲਾ ਹਰ ਇਕ ਸੰਘਰਸ਼ ਸਿੱਖਾਂ ਦੀ ਡਟਵੀਂ ਹਮਾਇਤ ਦਾ ਹੱਕਦਾਰ ਹੈ ਇਸ ਮੌਕੇ ਸ਼ੰਕਾ ਜਾਹਿਰ ਕੀਤਾ ਗਿਆ ਕਿ ਜੇਕਰ ਭਾਰਤ ਸਰਕਾਰ ਇਸ ਹੱਕੀ ਸੰਘਰਸ਼ ਨੂੰ ਜਬਰ ਜ਼ੁਲਮ ਨਾਲ ਦਬਾਉਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਗ਼ਰੀਬਾਂ, ਮਜਦੂਰਾਂ, ਜਾਤ ਪਾਤ ਦੇ ਸ਼ਿਕਾਰ ਲੋਕਾਂ ਅਤੇ ਇਸ ਖਿੱਤੇ ਦੀਆਂ ਸੰਘਰਸ਼ਸ਼ੀਲ ਕੌਮਾਂ ਲਈ ਵੱਡੀ ਪਛਾੜ ਹੋਵੇਗੀ ਇਸ ਲਈ ਇਨਸਾਫ਼ ਦੇ ਹਾਮੀਆਂ ਨੂੰ ਸਰਕਾਰੀ ਜਬਰ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ
 

 

28 ਅਪ੍ਰੈਲ 2010
 

Bookmark with

Reddit    Yahoo     Furl    Delicious

Name

Subject

Comment

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas