|
ਅਮਲ ਨਹੀਂ
ਹੋਣਾਂ
ਤਾਂ ਪਰਵਾਸੀ ਸੰਮੇਲਨ ਦਾ ਕੀ
ਫਾਇਦਾ?
ਸੁਖਬੀਰ
ਬਾਦਲ
ਨੇ
ਵਿਕਾਸ
ਦੇ
ਦਾਅਵੇ
ਕਰਦਿਆਂ
ਫਿਰ
ਵਿਖਾਏ
ਸਬਜ਼ਬਾਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਇੱਥੇ
ਅਮੀਰ ਤਬਕੇ ਦੇ ਹਰਮਨਪਿਆਰੇ
ਹੋਟਲ
ਮਾਊਂਟਵਿਊ ਵਿਚ ਪੰਜਾਬ ਦੇ ਡਿਪਟੀ
ਮੁੱਖ
ਮੰਤਰੀ ਸ. ਸੁਖਬੀਰ ਸਿੰਘ ਬਾਦਲ,
ਐਨ.ਆਰ.ਆਈ.
ਮੰਤਰੀ ਸ.
ਸੇਵਾ
ਸਿੰਘ
ਸੇਖਵਾਂ,
ਮੁੱਖ
ਸਕੱਤਰ ਅਤੇ
ਹੋਰ
ਸੀਨੀਅਰ
ਅਧਿਕਾਰੀਆਂ
ਦੇ
ਸਾਹਮਣੇ
ਸਤਵੇਂ ਪਰਵਾਸੀ ਦਿਵਸ ਮੌਕੇ ਦੋ ਪਰਵਾਸੀ ਪੰਜਾਬੀਆਂ ਨੇ ਉੱਚੀ-ਉੱਚੀ
ਦੁਹਾਈ ਦਿਤੀ ਕਿ ਹਰ ਸਾਲ ਇਹੋ-ਜਿਹੇ
ਸਮਾਰੋਹ ਵਿਖਾਵੇ ਲਈ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਸਿੱਟਾ
ਕੁੱਝ
ਵੀ ਨਹੀਂ ਨਿਕਲਦਾ।
ਕੈਨੇਡਾ
ਵਾਸੀ
ਜੀ. ਸਿੰਘ ਅਤੇ ਇੰਗਲੈਂਡ ਤੋਂ ਆਏ ਐਮ. ਸਿੰਘ ਨੇ ਅਪਣੀ ਸੀਟ ਉਤੇ ਖੜੇ ਹੋ ਕੇ ਪੁਛਿਆ
ਕਿ ਪਿਛਲੀ ਵਾਰੀ ਤਾਜ ਹੋਟਲ ਵਿਚ ਹੋਏ ਪ੍ਰਵਾਸੀ ਦਿਵਸ ਮੌਕੇ
ਲਏ
ਫ਼ੈਸਲਿਆਂ ਦਾ ਕੀ ਬਣਿਆ ਤਾਂ ਅੰਤਰਰਾਸ਼ਟਰੀ ਪੰਜਾਬ ਚੈਂਬਰ ਫ਼ਾਰ ਸਰਵਿਸ ਇੰਡਸਟਰੀ
ਜਥੇਬੰਦੀ ਦੇ ਕਰਤਾ-ਧਰਤਾ
ਮੇਜਰ
ਗੁਲਸ਼ਨ
ਅਤੇ ਪ੍ਰਧਾਨ ਸਿੰਘਾਪੁਰ ਤੋਂ ਆਏ ਸ. ਕਰਮ ਸਿੰਘ ਠੁਕਰਾਲ
ਨੇ ਇਕ
ਦੋ ਦਲੀਲਾਂ ਦੇ ਕੇ ਇਨ੍ਹਾਂ
ਪ੍ਰਵਾਸੀ ਪੰਜਾਬੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ।
ਪੰਜਾਬ
ਦੀ ਜਵਾਨੀ ਨੂੰ ਸਰਬ-ਕਲਾ ਸਮਰੱਥ ਬਨਾਉਣ ਦੇ ਇਰਾਦੇ ਨਾਲ ਸੰਮੇਲਨ ਵਿਚ ਭਾਗ ਲੈਣ ਆਏ
100 ਦੇ ਕਰੀਬ ਪ੍ਰਵਾਸੀ ਪੰਜਾਬੀਆਂ ਦੇ ਜਜ਼ਬਾਤ
ਨੂੰ
ਹਲੂਣਿਆ ਗਿਆ ਅਤੇ
ਸਰਕਾਰੀ
ਤੇ ਗ਼ੈਰ-ਸਰਕਾਰੀ ਅਧਿਕਾਰੀਆਂ ਨੇ ਲੰਬੇ-ਚੌੜੇ
ਅੰਕੜੇ ਦੇ ਕੇ ਵਿਦੇਸ਼ਾਂ
ਵਿਚ
ਨੌਕਰੀਆਂ ਦੇ ਚੰਗੇ
ਮੌਕਿਆਂ
ਬਾਰੇ
ਅਤੇ
ਪੰਜਾਬ ਅੰਦਰ ਵੀ ਉਦਯੋਗ ਧੰਦਿਆਂ ਨੂੰ ਸ਼ੁਰੂ ਕਰਨ ਦੀ ਤਫ਼ਸੀਲ ਦਿਤੀ।
ਵੱਡੇ
ਹਾਲ
ਅੰਦਰ
ਬੈਠੇ ਬਹੁਤੇ ਪਰਵਾਸੀ ਪੰਜਾਬੀਆਂ ਨੇ ਸ਼ਿਕਾਇਤ
ਕੀਤੀ
ਕਿ ਜਲੰਧਰ ਸਥਿਤ ਐਨ.ਆਰ.ਆਈ.
ਸਭਾ
ਕੋਲ
ਕੋਈ ਸ਼ਕਤੀ ਨਹੀਂ ਹੈ ਅਤੇ ਪੰਜਾਬ ਵਿਚ ਸੂਬਾ ਸਰਕਾਰ ਬਦਲਣ ਨਾਲ ਚੱਲ ਰਹੇ
ਜ਼ਮੀਨ-ਜਾਇਦਾਦ ਦੇ ਝਗੜੇ ਨਵਾਂ
ਮੋੜ ਲੈ
ਜਾਂਦੇ ਹਨ।
ਉਨ੍ਹਾਂ
ਦਾ ਰੋਸ
ਸੀ ਕਿ ਕਰੋੜਾਂ
ਰੁਪਏ
ਖ਼ਰਚ
ਕੇ
ਅਪਣੇ
ਵਤਨ
ਵਿਚ
ਜਾਇਦਾਦ
ਖ਼ਰੀਦਣ ਦਾ ਕੋਈ
ਫ਼ਾਇਦਾ
ਨਹੀਂ ਕਿਉਂਕਿ ਆਏ ਦਿਨ ਝਗੜੇ
ਨਿਬੇੜਨਾ ਉਨ੍ਹਾਂ
ਦੇ
ਵੱਸ
ਦਾ ਰੋਗ
ਨਹੀਂ।
ਐਨਆਰਆਈ
ਮਾਮਲਿਆਂ ਦੇ
ਪ੍ਰਿੰਸੀਪਲ ਸਕੱਤਰ ਡੀਐਸ
ਬੈਂਸ
ਨੇ ਕੇਂਦਰ ਵਲੋਂ
9
ਨੁਕਾਤੀ
ਸਿਖਲਾਈ
ਪ੍ਰੋਗਰਾਮ
ਦਾ
ਵੇਰਵਾ ਦਿਤਾ।
ਮੁੱਖ
ਸਕੱਤਰ
ਸੁਬੋਧ
ਅਗਰਵਾਲ ਨੇ ਪੰਜਾਬ
ਦੇ
ਜੋਸ਼ੀਲੇ ਮੁੰਡੇ ਤੇ ਕੁੜੀਆਂ ਦੀ ਵੱਖ-ਵੱਖ ਖੇਤਰਾਂ
ਵਿਚ
ਸਿਖਲਾਈ
ਲਈ ਸਰਕਾਰ ਵਲੋਂ ਸਹੂਲਤਾਂ ਦਾ
ਵਿਸਥਾਰ
ਦਸਿਆ ਜਦਕਿ ਡਿਪਟੀ
ਮੁੱਖ
ਮੰਤਰੀ
ਸ. ਸੁਖਬੀਰ
ਸਿੰਘ
ਬਾਦਲ ਨੇ ਸੂਚਨਾ
ਤਕਨਾਲੋਜੀ ਅਤੇ ਉਦਯੋਗ ਦੇ ਖੇਤਰਾਂ ਵਿਚ
ਪ੍ਰਵਾਸੀ ਪੰਜਾਬੀਆਂ
ਵਲੋਂ
ਪੂੰਜੀ ਨਿਵੇਸ਼ ਕਰਨ ਦੀ ਲੋੜ ਉਤੇ ਜ਼ੋਰ ਦਿਤਾ।
ਉਨ੍ਹਾਂ
ਇਹ ਵੀ
ਕਿਹਾ
ਕਿ ਪੰਜਾਬ ਵਿਚ
ਅੰਮ੍ਰਿਤਸਰ,
ਮੋਹਾਲੀ
ਤੋਂ
ਇਲਾਵਾ ਮਾਛੀਵਾੜਾ ਕੋਲ ਅੰਤਰਰਾਸ਼ਟਰੀ ਹਵਾਈ ਅੱਡਾ ਉਸਾਰਨ ਲਈ ਕੇਂਦਰ ਤੋਂ
ਮਨਜ਼ੂਰੀ
ਮਿਲ ਚੁਕੀ ਹੈ।
ਜੂਨੀਅਰ
ਬਾਦਲ
ਨੇ
ਬਿਜਲੀ
ਖੇਤਰ ਵਿਚ
ਪੰਜਾਬ
ਸਰਕਾਰ
ਦੀਆਂ
ਪ੍ਰਾਪਤੀਆਂ
ਦਾ
ਜ਼ਿਕਰ
ਕਰਦਿਆਂ
ਕਿਹਾ
ਕਿ ਆਉੁਂਦੇ
ਤਿੰਨ
ਸਾਲਾਂ ਵਿਚ ਤਲਵੰਡੀ ਸਾਬੋ,
ਗੋਇੰਦਵਾਲ ਅਤੇ ਰਾਜਪੁਰਾ ਪਾਵਰ ਪਲਾਂਟ ਬਿਜਲੀ ਬਿਜਲੀ
ਦੇਣਾ
ਸ਼ੁਰੂ ਕਰ ਦੇਣਗੇ ਅਤੇ ਇਸ ਨਾਲ ਪੰਜਾਬ ਕੋਲ ਲੋੜ ਤੋਂ
ਵੱਧ
ਬਿਜਲੀ ਉਪਲਬਧ ਹੋ ਜਾਵੇਗੀ।
ਪ੍ਰਵਾਸੀਆਂ ਨੂੰ ਕੋਈ
ਵੀ
ਛੋਟਾ-ਵੱਡਾ
ਉਦਯੋਗ ਸਥਾਪਤ ਕਰਨ ਵਿਚ ਤੰਗੀ ਨਹੀਂ
ਆਵੇਗੀ।
ਪਰਵਾਸੀ
ਪੰਜਾਬੀਆਂ
ਦੀਆਂ
ਸਮੱਸਿਆਵਾਂ ਨੂੰ ਹੱਲ ਕਰਨ ਲਈ ਐਨ.ਆਰ.ਆਈ. ਕਮਿਸ਼ਨ ਸਥਾਪਤੀ ਬਾਰੇ ਡਿਪਟੀ ਮੁੱਖ
ਮੰਤਰੀ ਨੇ
ਗੱਜ-ਵੱਜ
ਕੇ
ਐਲਾਨ
ਕੀਤਾ
ਕਿ
ਕਮਿਸ਼ਨ ਦਾ ਚੇਅਰਮੈਨ ਇਕ ਸੇਵਾ ਮੁਕਤ ਜੱਜ ਨੂੰ ਲਾਇਆ ਜਾ ਰਿਹਾ
ਹੈ।
ਪ੍ਰਵਾਸੀਆਂ
ਨੂੰ
ਅਪੀਲ ਕਰਦਿਆਂ
ਉਨ੍ਹਾਂ
ਕਿਹਾ
ਕਿ
ਜਿਵੇਂ
ਤੁਸੀਂ
ਕੈਨੇਡਾ,
ਅਮਰੀਕਾ
ਤੇ
ਇੰਗਲੈਂਡ ਦੇ ਅਰਥਚਾਰੇ ਵਿਚ ਵੱਡਾ ਰੋਲ ਨਿਭਾਇਆ ਹੈ,
ਉਸੇ
ਤਰ੍ਹਾਂ
ਪੰਜਾਬ
ਦੀ ਆਰਥਕ ਅਤੇ ਰੁਜ਼ਗਾਰ ਦੀ ਹਾਲਤ ਨੂੰ ਮਜ਼ਬੂਤ ਕਰੋ
ਅਤੇ
ਹਾਂ-ਪੱਖੀ
ਵਤੀਰਾ ਅਪਨਾਉਂਦਿਆਂ ਅਪਣੇ ਵਤਨ ਦੀ ਖ਼ਾਤਰ ਹਰ ਪ੍ਰਕਾਰ ਦਾ ਹੰਭਲਾ ਮਾਰੋ।
ਪ੍ਰਵਾਸੀ ਸੰਮੇਲਨ ਲਈ ਪੰਜਾਬ ਸਰਕਾਰ,
ਪ੍ਰਵਾਸੀ ਪੰਜਾਬੀਆਂ,
ਕਾਰਪੋਰੇਟ ਸੈਕਟਰ ਅਤੇ ਬੈਂਕਾਂ ਸਣੇ ਕਈ ਕੰਪਨੀਆਂ
ਨੂੰ
ਨਾਲ ਗੰਢਣ ਵਾਸਤੇ
ਇੰਸਟੀਚਿਊਟ ਆਫ਼ ਟੈਕਨਾਲੋਜੀ
ਅਤੇ
ਫ਼ਿਊਚਰ
ਮੈਨੇਜਮੈਂਟ ਦੇ ਡਾਇਰੈਕਟਰ ਮੇਜਰ
ਗੁਲਸ਼ਨ
ਸ਼ਰਮਾ ਨੇ ਮਿਹਨਤ ਅਤੇ
ਹਿੰਮਤ
ਵਿਖਾਈ।
ਹੋਰਨਾਂ
ਤੋਂ
ਇਲਾਵਾ ਇਸ ਸਮਾਰੋਹ
ਵਿਚ
ਕੈਨੇਡਾ
ਤੋਂ
ਆਏ
ਐਮਪੀ
ਗੁਰਬਖ਼ਸ਼
ਸਿੰਘ ਮੱਲ੍ਹੀ,
ਸਿੰਘਾਪੁਰ
ਤੋਂ
ਕਰਮ ਸਿੰਘ ਠੁਕਰਾਲ,
ਪੰਜਾਬ ਸਰਕਾਰ ਦੇ ਐਨਆਰਆਈ ਮੰਤਰੀ ਸੇਵਾ ਸਿੰਘ ਸੇਖਵਾਂ,
ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਅਤੇ
ਹੋਰ
ਸ਼ਖ਼ਸੀਅਤਾਂ
ਨੇ ਵੀ
ਵਿਚਾਰ
ਪੇਸ਼
ਕੀਤੇ।
ਬਾਅਦ ਵਿਚ ਸਾਰੇ ਮਹਿਮਾਨਾਂ ਨੇ ਸ਼ਾਹੀ
ਭੋਜਨ
ਖਾ ਕੇ ਡੱਕਾਰ ਮਾਰ ਲਏ।
ਇੱਕ
ਪਾਸੇ
ਮਣਾਂਮੂੰਹੀਂ ਪੈਸਾ ਖਰਚ ਕੇ ਸ਼ਾਹੀ ਸਜ-ਧੱਜ ਨਾਲ ਇਸ ਅਖੌਤੀ
ਪਰਵਾਸੀ
ਪੰਜਾਬੀ ਦਿਵਸ ਮੌਕੇ
ਪਰਵਾਸ
ਦੀ ਕਾਇਆਕਲਪ ਕਰਨ ਦੇ ਫੋਕੇ ਦਾਅਵੇ ਅਤੇ
ਵਾਅਦੇ
ਕੀਤਾ
ਜਾ ਰਹੇ ਸਨ ਦੂਜੇ ਪਾਸੇ ਸਿੱਖ ਸਟੱਡੀਜ ਸੰਸਥਾ ਦੇ ਸੱਦੇ
ਉੱਤੇ
ਗੁਰਦੁਆਰਾ ਸਾਹਿਬ ਕੰਥਾਲਾ (ਇੰਡਸਟਰੀਅਲ ਏਰੀਆ
ਫੇਜ
)
ਵਿਖੇ
ਪੰਜਾਬ
ਦਰਦੀ ਵਿਦਵਾਨ ਜੁੜ ਕੇ ਸੁਿਹਰਦ ਵਿਚਾਰਾਂ
ਕਰਨ
ਵਿੱਚ ਮਸਰੂਫ਼ ਸਨ।
ਵੇਖਣ ਵਾਲ ਗੱਲ ਇਹ ਸੀ ਕਿ
ਇੰਟਰਨੈਸ਼ਨਲ ਪੰਜਾਬੀ
ਚੈਂਬਰ ਫ਼ਾਰ ਸਰਵਿਸ ਇੰਡਸਟਰੀ ਨਾਂ ਦੀ ਜਥੇਬੰਦੀ ਦੇ ਇਸ ਸਤਵੇਂ ਪਰਵਾਸੀ
ਦਿਵਸ ਦੇ
ਪ੍ਰਬੰਧਾਂ ਅਤੇ
ਵਿਖਾਵੇ ਉੱਤੇ
ਜਿੰਨਾ ਜੋਰ ਦਿੱਤਾ ਗਿਆ ਸੀ ਉਸਦੇ ਮੁਕਾਬਲੇ
ਪ੍ਰੋਗਰਾਮ ਦੀ
ਕਾਰਵਾਈ ਅਸਲੀ
ਵਿਸ਼ੇ ਦੀ ਖਾਨਾਪੂਰਤੀ
ਵਾਲੀ
ਤੋਂ
ਵੱਧ ਕੁਝ ਨਹੀਂ
ਸੀ ਜਾਪਦੀ।
ਪੰਜਾਬ ਨੂੰ ਕਿੱਤਾਮੁੱਖੀ
ਰੁਜ਼ਗਾਰ ਦੀ ਸਿਖਲਾਈ ਲਈ ਵਿਸ਼ਵ ਦੀ ਰਾਜਧਾਨੀ ਬਣਾਉਣ’
ਦੇ ਵਿਸ਼ੇ
ਬਾਰੇ ਬੇਸ਼ੱਕ ਸੁਖਬੀਰ ਸਿੰਘ ਬਾਦਲ ਸਮੇਤ
ਹੋਰਨਾਂ
ਨੇ ਕਾਫ਼ੀ
ਗੱਲਾਂ ਕੀਤੀਆਂ ਪਰ ਇਸਨੂੰ ਪੂਰਾ ਕਰਨ ਲਈ ਸਰਕਾਰ ਅਤੇ ਹੋਰਨਾਂ ਅਦਾਰਿਆਂ ਵਿੱਚ
ਤਾਲਮੇਲ ਸਬਂੰਧੀ ਕੋਈ ਸਪੱਸ਼ਟ ਸੁਝਾਅ ਸਾਹਮਣੇ ਨਹੀਂ ਆਇਆ।
ਹੈਰਾਨੀ ਇਸ ਗੱਲ ਦੀ
ਹੈ
ਕਿ
ਪੰਜਾਬੀ ਨੂੰ ਰਾਜ ਭਾਸ਼ਾ ਵਜੋਂ
ਬਣਦਾ ਸਨਮਾਨ
ਦਿਵਾਉਣ ਦੇ ਨਿੱਤ ਦਾਅਵੇ
ਕਰਦੇ
ਸ਼੍ਰੋਮਣੀ ਅਕਾਲੀ ਦਲ( ਬਾਦਲ) ਦੇ
ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਵਾਸੀ ਪੰਜਾਬੀਆਂ ਨਾਲ ਅਪਣੀ ਮਾਂ ਬੋਲੀ ਵਿੱਚ
ਨਹੀਂ
ਸਗੋਂ
ਅੰਗਰੇਜੀ
ਵਿੱਚ ਹੀ ਪ੍ਰਵਚਨ ਕੀਤੇ।
ਜਦੋਂ
ਕਿ ਵਰ੍ਹਿਆਂ ਤੋ ਕਨੇਡਾ
ਵਿੱਚ ਰਹਿ ਰਹੇ
ਮੈਂਬਰ ਪਾਰਲੀਮੈਂਂਟ ਸ.ਗੁਰਬਖ਼ਸ ਸਿੰਘ ਮੱਲ੍ਹੀ ਨੇ ਪੰਜਾਬੀ
ਵਿੱਚ ਬੜੀਆਂ ਹੀ ਸਪੱਸ਼ਟ ਅਤੇ
ਕਾਫ਼ੀ ਕੰੰਮ ਦੀਆਂ
ਗੱਲਾਂ ਕੀਤੀਆਂ।
ੀੲਸੇ ਤਰ੍ਹਾਂ
ਅਕਾਲੀ ਸਰਕਾਰ ਦੇ ਅਣਐਲਾਨੇ ਪੱਥ
ਪ੍ਰਦਰਸ਼ਕ ਅਤੇ ਬਾਦਲ ਪਰਿਵਾਰ ਦੇ
‘ਸੇਵਕ’
ਹਰਦੇਵ
ਸਿੰਘ ਮੱਤੇਵਾਲ,
ਐਡਵੋਕੇਟ ਜਨਰਲ ਪੰਜਾਬ,
ਨੇ ਵੀ ਅੰਗਰੇਜੀ
ਰਾਹੀਂ ਪ੍ਰਵਾਸੀਆਂ ਦੇ ਕਲਿਆਣ ਲਈ ਸਰਕਾਰ ਵਲੋਂ
ਕੀਤੇ ਜਾ
ਰਹੇ
ਕੰਮਾਂ ਦੇ
ਸੋਹਲੇ ਗਾਏ।
ਐਨ ਆਰ ਆਈ ਮਾਮਲਿਆਂ ਬਾਰੇ
ਮੰਤਰੀ
ਸੇਵਾ
ਸਿੰਘ ਸੇਖਵਾਂ ਨੇ ਸਰਕਾਰ ਵਲੋਂ ਪਰਵਾਸੀਆਂ ਦੇ ਭਲੇ ਲਈ ਸ਼ੁਰੂ ਕੀਤੀਆਂ
ਸਕੀਮਾਂ
ਦਾ
ਖੁਲਾਸਾ ਕੀਤਾ
ਪਰ ਬਹੁਤਾ
ਜੋਰ
ਬਾਦਲ ਪਰਿਵਾਰ
ਦੀ ਦੇਣ ਦੇ ਗੁਣਗਾਣ ਉੱਤੇ ਦਿੱਤਾ।
ਪਰਵਾਸੀਆਂ ਅਤੇ ਪੰਜਾਬ
ਦੇ ਮਸਲਿਆਂ ਦੇਨਾਲ ਨਾਲੋਂ ਇੱਕ
ਦੂਜੇ ਦੀ ਸਿਫ਼ਤ ਸਲਾਹ ਕਰਨ ਦਾੀ ਉਸ ਵੇਲੇ ਤਾਂ ਹੱਦ
ਹੀ
ਹੋ ਗਈ ਜਦੋਂ
ਵੇਖਿਆ ਜਾਵੇ ਤਾਂ ਅਸਲ ਮੱੁਦਾ ਤਾਂ ਰਾਜਸੀ ਪ੍ਰਭੂਆਂ ਨੂੰ ਖੁਸ਼ ਕਰਨ,ਵੱਖ
ਵੱਖ ਬੈਂਕਾਂ ਵਲੋਂ ਲੋਕ ਸੰਪਰਕ ਲਈ ਲਈ ਰੱਖੇ
ਫੰਡਾਂ ਦੀ ਵਰਤੋਂ ਕਰਕੇ ਕਾਗਜ਼ੀ ਕਾਰਵਾਈ
ਪੂਰੀ ਕਰਨ,
ਬਿਲਡਰਾਂ ਅਤੇੇ ਵਪਾਰਕ ਪਹੁੰਚ ਵਾਲੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਅਪਣਾ
ਪ੍ਰਚਾਰ ਕਰਨਾ ਹੀ ਇਸ ਪ੍ਰੋਗਰਾਮ
ਦਾ ਮੰਤਵ
ਸੀ।
27
ਜਨਵਰੀ
2010 |