|
ਸਤਿੰਦਰ ਸਰਤਾਜ ਦਾ ਪ੍ਰੋਗਰਾਮ : ਖ਼ੁਸ਼ਬੋ ਪੰਜਾਬ ਦੀ
ਮਨਾਂ
ਨੂੰ ਸਕੂਨ ਦੇਣ ਵਾਲੀ ਸਾਇਰੀ ਅਤੇ ਸੰਗੀਤ ਦਾ ਸੁਮੇਲ
ਅੰਮ੍ਰਿਤਸਰ ਟਾਈਮਜ਼
ਬਿਊਰੋ
ਸੈਨਹੋਜੇ:
ਨੌਜਵਾਨ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਦਾ ਕੈਲੀਫੋਰਨੀਆ ਵਿਚ ਪਹਿਲਾ ਸ਼ੋਅ
3
ਅਪ੍ਰੈਲ
ਸ਼ਨਿਚਰਵਾਰ
ਨੂੰ
ਸ਼ਾਮੀਂ
6:30
ਵਜੇ
ਤੋਂ
ਦੇਰ
ਰਾਤੀਂ ਤੱਕ
ਸੈਨਹੋਜ਼ੇ ਪਰਫਾਰਮਿੰਗ ਸੈਂਟਰ 255 ਐਸ ਅਲਮਾਡੇਨ ਬੁਲੇਵਾਰਡ
(ਫੋਨ
ਨੰਬਰ
408-792-4145)
ਵਿਖੇ ਹੋ ਰਿਹਾ ਹੈ।
ਇਹ ਸ਼ੋਅ ਸਾਊਥ ਏਸ਼ੀਅਨ ਬਿਹੇਵੀਅਰ ਹੈਲਥ
ਫਾਊਂਡੇਸ਼ਨ ਇੰਕ. ਦੇ
ਪ੍ਰਧਾਨ ਡਾ. ਹਰਮੇਸ਼
ਕੁਮਾਰ
ਵੱਲੋਂ
ਪੇਸ਼ ਕੀਤਾ ਜਾ ਰਿਹਾ
ਹੈ।
ਇਹ ਪ੍ਰੋਗਰਾਮ ਸਾਨ ਫਰਾਂਸਿਸਕੋ
ਬੇਅ ਏਰੀਆ
ਦੇ
ਬਜ਼ੁਰਗਾਂ ਦੀ ਸਾਂਭ ਸੰਭਾਲ ਵਾਸਤੇ,
ਸਾਊਥ ਏਸੀਅਨ ਰੈਜੀਡੈਂਸ਼ਲ ਕੇਅਰ ਫਸਿਲਟੀ ਲਈ ਕੀਤਾ ਜਾ ਰਿਹਾ
ਹੈ।
ਡਾ. ਕੁਮਾਰ ਨੇ ਦਸਿਆ ਕਿ ਇਕ ਮਨੋਵਿਗਿਆਨੀ
ਦੇ
ਤੌਰ
`ਤੇ
ਉਨ੍ਹਾਂ ਨੇ ਪਿਛਲੇ
26
ਸਾਲਾਂ
ਵਿਚ ਉਨ੍ਹਾਂ ਨੇ ਪਹਿਲਾ ਅਜਿਹਾ ਅਸਲੀ ਵਿਅਕਤੀ ਲਭਿਆ ਹੈ ਜੋ ਖ਼ੁਦ ਕਵਿਤਾ ਲਿਖਦਾ ਹੈ
ਅਤੇ ਆਮ ਲੋਕਾਂ ਲਈ
ਗਾਉਂਦਾ ਹੈ,
ਜੋ ਤਰ੍ਹਾਂ
ਤਰ੍ਹਾਂ
ਦੀਆਂ
ਪ੍ਰੇਸ਼ਾਨੀਆਂ ਦਾ ਸ਼ਿਕਾਰ ਹਨ।
ਡਾ. ਸਤਿੰਦਰ ਸਰਤਾਜ ਨੇ ਆਪਣੀ ਕਾਲਿਜ
ਦੀ ਪੜ੍ਹਾਈ ਸਰਕਾਰੀ
ਕਾਲਿਜ ਹੁਸ਼ਿਆਰਪੁਰ ਤੋਂ ਅਤੇ ਫਾਰਸੀ
ਸੰਗੀਤ ਤੇ
ਸੂਫੀ ਸੰਗੀਤ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐਚਡੀ ਕੀਤੀ
ਹੈ।
ਡਾ. ਕੁਮਾਰ ਨੇ ਵੀ ਪੀਜੀਆਈ
ਚੰਡੀਗੜ੍ਹ ਤੋਂ ਕਲੀਨੀਕਲ ਨਿਊਰੋਸਾਈਕਾਲੋਜੀ
ਵਿਚ
ਪੀਐਚਡੀ ਕੀਤੀ ਹੈ।
ਉਨ੍ਹਾਂ
ਦਸਿਆ ਕਿ ਡਾ.
ਸਰਤਾਜ ਆਪਣੇ ਕਲਾਮ ਰਾਹੀਂ ਸਰੋਤਿਆਂ
ਨੂੰ ਕੀਲ ਕੇ ਰੱਖ
ਲੈਂਦਾ ਹੈ।
ਉਸ ਦੀਆਂ ਰਚਨਾਵਾਂ ਰੋਜ਼ ਮਰ੍ਹਾ
ਦੀ
ਜ਼ਿੰਦਗੀ ਨਾਲ ਸਬੰਧਤ ਹਨ।
ਉਹ ਲੋਕਾਂ ਨੂੰ ਉਸੇ ਤਰ੍ਹਾਂ
ਪ੍ਰਭਾਵਿਤ ਕਰਦਾ ਹੈ ਜਿਵੇਂ ਉੱਤਰੀ ਭਾਰਤ ਵਿਚ ਭਗਤੀ ਲਹਿਰ
ਵਿਚ
ਸੀ।
ਡਾ.
ਹਰਮੇਸ਼
ਕੁਮਾਰ
ਨੇ
ਕਿਹਾ ਕਿ
ਪਰੰਪਰਾਗਤ ਭਾਵਨਾਵਾਂ ਅਤੇ ਸਮਾਜਿਕ
ਢਾਰਸ ਦੀ
ਬੁਨਿਆਦ ਖੁਰ ਰਹੀ
ਹੈ ਅਤੇ ਤੇਜ਼ੀ
ਨਾਲ ਕੋਈ ਨਵਾਂ
ਤਾਣਾ
ਬਾਣਾ ਨਹੀਂ
ਬਣ ਰਿਹਾ।
ਇਸ ਵਿਚ ਪ੍ਰੇਸ਼ਾਨੀਆਂ ਅਤੇ ਨਮੋਸ਼ੀਆਂ ਵਧ ਰਹੀਆਂ ਹਨ।
ਜ਼ਿਆਦਾ ਪੜ੍ਹਿਆ
ਲਿਖਿਆ
ਬੰਦਾ ਜ਼ਿਆਦਾ ਮਾਨਸਿਕ
ਪੀੜਾ ਦਾ ਸ਼ਿਕਾਰ ਹੈ।
ਇਕੰਲੇਪਣ ਅਤੇ
ਲਾਚਾਰੀ ਦੀ ਭਾਵਨਾ ਵਿਚ ਵਾਧਾ ਹੋ ਰਿਹਾ
ਹੈ।
ਡਾ. ਹਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਡਾ.
ਸਤਿੰਦਰ ਸਰਤਾਜ ਦੀ ਗਾਇਕੀ ਪੱਛਮੀ ਦੁਨੀਆਂ
`ਚ
ਰਹਿੰਦੇ
ਲੋਕਾਂ ਨੂੰ ਮਾਨਸਿਕ
ਸੁੱਖ ਦੇਵੇਗੀ ਅਤੇ ਉਨ੍ਹਾਂ
ਦੇ ਮਨਾਂ
ਉਪਰ ਉਸਾਰੂ ਅਸਰ ਪਾਏਗੀ।
ਹੋਰ
ਜਾਣਕਾਰੀ ਲਈ ਸੰਪਰਕ ਕਰੋ: ਅਦਿੱਤੀ
ਸੂਦ
ਫੋਨ :510-610-0750
27
ਜਨਵਰੀ
2010
|