|
ਪੇਸ਼
ਹੋਵੇਗਾ ‘84
ਕਤਲੇਆਮ ਉਤੇ ਨਿਖੇਧੀ
ਮਤਾ
ਅੰਮ੍ਰਿਤਸਰ ਟਾਈਮਜ਼
ਬਿਊਰੋ
ਨਵੀਂ
ਦਿੱਲੀ:
ਬਲੂ
ਸਟਾਰ ਆਪ੍ਰੇਸ਼ਨ ਦੇ ਤੌਰ
`ਤੇ
ਜਾਣੇ
ਜਾਂਦੇ
ਸ੍ਰੀ
ਦਰਬਾਰ ਸਾਹਿਬ ਅੰਮ੍ਰਿਤਸਰ
`ਤੇ
ਕੀਤੇ
ਹਮਲੇ
ਅਤੇ ਨਵੰਬਰ 1984
ਵਿਚ
ਦਿੱਲੀ
ਸਣੇ
ਦੇਸ਼ ਦੇ ਕਈ ਸ਼ਹਿਰਾਂ
ਵਿਚ
ਹੋਏ
ਸਿੱਖਾਂ
ਦੇ
ਵਹਿਸ਼ੀਆਨਾ
ਕਤਲੇਆਮ
ਦੀ ਨਿਖੇਧੀ ਦਾ ਇਕ ਮਤਾ ਭਾਰਤ ਦੀ ਪਾਰਲੀਮੈਂਟ
ਵਿਚ
ਲਿਆਂਦਾ
ਜਾ ਰਿਹਾ ਹੈ।
ਇਹ ਮਤਾ
11
ਦਸੰਬਰ
ਨੂੰ
ਇਕ
‘ਪ੍ਰਾਈਵੇਟ
ਮੈਂਬਰ
ਮਤੇ’
ਦੇ ਰੂਪ
ਵਿਚ ਸੰਸਦ ਦੇ ਸਾਹਮਣੇ ਆਵੇਗਾ।
ਸੰਸਦ
ਵਿਚ ਇਹ ਮਤਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵਲੋਂ
ਲਿਆਂਦਾ
ਜਾ ਰਿਹਾ ਹੈ।
ਤਰਲੋਚਨ ਸਿੰਘ ਨੇ
1984
ਸਿੱਖ ਕਤਲੇਆਮ ਦੇ ਮੁੱਦੇ
`ਤੇ
ਸੰਸਦ
ਵਿਚ
ਬਹਿਸ ਕਰਵਾਉਣ ਲਈ 25 ਸੰਸਦ ਮੈਂਬਰਾਂ ਦੇ ਦਸਤਖ਼ਤਾਂ
ਵਾਲੀ
ਇਕ
ਦਰਖ਼ਾਸਤ ਸੰਸਦ ਵਿਚ ਕਾਰਵਾਈ ਲਈ
ਸੌਂਪ
ਦਿਤੀ ਹੈ।
ਦਰਖ਼ਾਸਤ ਉਤੇ ਹਰੇਕ ਪਾਰਟੀ ਨਾਲ ਸਬੰਧਤ (ਕਾਂਗਰਸ ਤੇ ਡੀਐਮਕੇ
ਨੂੰ
ਛੱਡ ਕੇ)
ਸੰਸਦ
ਮੈਂਬਰਾਂ ਦੇ ਦਸਤਖ਼ਤ ਹਨ।
ਤਰਲੋਚਨ
ਸਿੰਘ ਨੇ ਦੱਸਿਆ ਕਿ ਸਾਕਾ ਨੀਲਾ
ਤਾਰਾ
ਅਤੇ
1984
ਦੇ ਸਿੱਖ ਕਤਲੇਆਮ ਦੇ 25
ਵਰ੍ਹੇ
ਲੰਘ ਜਾਣ ਦੇ ਬਾਅਦ ਅੱਜ ਤਾਈਂ ਨਾ ਤਾਂ ਭਾਰਤੀ ਸੰਸਦ
ਨੇ
ਇਨ੍ਹਾਂ
ਦੋਵਾਂ
ਨੂੰ
ਗਲਤ ਠਹਿਰਾਇਆ ਹੈ
ਅਤੇ
ਨਾ ਹੀ
ਇਨ੍ਹਾਂ
ਦੀ
ਨਿਖੇਧੀ ਕੀਤੀ ਹੈ।
ਉਨ੍ਹਾਂ
ਕਿਹਾ
ਕਿ ਹਾਲਾਤ
ਤਾਂ ਇਹ
ਹਨ ਕਿ ਅਜੇ ਤੱਕ ਸਾਕਾ ਨੀਲਾ
ਤਾਰਾ
ਅਤੇ 1984
ਦੇ
ਸਿੱਖ
ਕਤਲੇਆਮ ਵਿਚ
ਮਾਰੇ
ਗਏ ਹਜ਼ਾਰਾਂ
ਸਿੱਖਾਂ
ਨੂੰ ਸ਼ਰਧਾਂਜਲੀ ਦੇਣ ਜਾਂ
ਉਨ੍ਹਾਂ
ਦੀ ਯਾਦ ਵਿਚ ਸੰਸਦ ਵਿਚ
2
ਮਿੰਟ
ਦਾ ਮੌਨ
ਵੀ
ਨਹੀਂ
ਧਾਰਿਆ ਗਿਆ।
ਉਨਾਂ
ਦੱਸਿਆ
ਕਿ ਉਨ੍ਹਾਂ
ਨੇ ਇਹ
ਮਤਾ ਪਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਸੀ ਅਤੇ ਲਾਟਰੀ ਰਾਹੀਂ ਚੁਣੇ ਗਏ ਪੰਜ ਮਤਿਆਂ
ਵਿਚ ਉਨ੍ਹਾਂ ਦਾ ਉਕਤ ਮਤਾ ਸ਼ਾਮਿਲ ਹੈ।
ਇਸ ਮਤੇ
ਵਿਚ ਕਿਸੇ ਧਿਰ ਦਾ ਨਾਂਅ ਲਏ ਬਿਨਾਂ
ਸੰਸਦ
ਵੱਲੋਂ
ਇਨ੍ਹਾਂ
ਦੋਵਾਂ
ਘਟਨਾਵਾਂ
ਨੂੰ
ਗਲਤ ਠਹਿਰਾਉਣ ਅਤੇ ਇਨ੍ਹਾਂ
ਦੀ
ਨਿਖੇਧੀ
ਕਰਨ ਦਾ ਮਤਾ
ਰੱਖਿਆ
ਹੈ।
ਸਾਕਾ
ਨੀਲਾ
ਤਾਰਾ ਅਤੇ
1984
ਦੇ ਸਿੱਖ ਕਤਲੇਆਮ ਤੋਂ ਬਾਅਦ ਹੁਣ ਤਕ ਇਹ ਪਹਿਲਾ ਮੌਕਾ ਹੈ ਕਿ ਇਨ੍ਹਾਂ ਦੋਵਾਂ
ਘਟਨਾਵਾਂ ਦੀ ਨਿਖੇਧੀ ਲਈ ਕੋਈ ਮਤਾ ਸੰਸਦ
ਵਿਚ
ਪੇਸ਼
ਕੀਤਾ ਜਾ ਰਿਹਾ
ਹੈ।
ਇਹ
ਨਿਸਚਿਤ ਹੈ ਕਿ ਮਤਾ ਪੇਸ਼ ਹੋਣ
`ਤੇ
ਭਾਰਤ ਦੇ ਗ੍ਰਹਿ ਮੰਤਰੀ ਸੰਸਦ ਦੇ ਇਸ ਇਜਲਾਸ
ਦੌਰਾਨ
ਇਸ ਸੰਦਰਭ ਵਿਚ ਸਰਕਾਰੀ
ਪੱਖ
ਦੇ ਰੂਪ
ਵਿਚ ਆਪਣਾ ਜਵਾਬ ਦੇਣਗੇ।
| |
ਸਿੱਖ ਜਥੇਬੰਦੀਆਂ
ਨੇ
ਇਨਸਾਫ ਲਈ ਓਬਾਮਾ ਨੂੰ ਚਿੱਠੀ ਲਿਖੀ
ਦੋ
ਸਿੱਖ ਜਥੇਬੰਦੀਆਂ
ਨੇ
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ
ਨੂੰ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਹੋਣ ਵਾਲੀ ਗੱਲਬਾਤ ਵਿਚ 1984 ਦੇ
ਸਿੱਖ ਕਤਲੇਆਮ ਦਾ ਮਾਮਲਾ ਉਠਾ ਕੇ ਹਜ਼ਾਰਾਂ
ਪੀੜਤਾਂ
ਨੂੰ
ਇਨਸਾਫ਼ ਦਿਵਾਉਣ ਲਈ ਦਖਲ ਦੇਣ ਦੀ ਬੇਨਤੀ
ਕੀਤੀ ਹੈ।
ਅਮਰੀਕਾ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ
‘ਸਿੱਖ
ਫਾਰ ਜਸਟਿਸ’
ਨੇ
ਓਬਾਮਾ
ਨੂੰ ਇਕ ਖੁੱਲ੍ਹੀ
ਚਿੱਠੀ ਲਿਖ ਕੇ ਮਨਮੋਹਨ
ਸਿੰਘ ਦੇ ਅਮਰੀਕੀ ਦੌਰੇ ਦੌਰਾਨ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਉਠਾਉਣ ਦੀ
ਬੇਨਤੀ ਕੀਤੀ ਹੈ। |
|
25
ਨਵੰਬਰ
2009 |