|
ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ ਨੇ ਕਿਹਾ
: 10
ਸਾਲ
ਤੋਂ
ਦੇ
ਰਿਹਾ
ਹਾਂ
ਜਵਾਬ
‘ਜਾਣਕਾਰੀ
ਦੀ ਘਾਟ ਕਾਰਨ ਉਠ ਰਿਹਾ
ਹੈ
ਵਿਵਾਦ`
ਨਾਨਕਸ਼ਾਹੀ ਕੈਲੰਡਰ ਵਿਚ ਸਾਲ ਦੀ ਲੰਬਾਈ 365
ਦਿਨ,
ਪੰਜ
ਘੰਟੇ,
48
ਮਿੰਟ ਅਤੇ
46
ਸੈਕੰਡ ਹੈ,
ਜਦੋਂ
ਕਿ
ਬਿਕਰਮੀ ਸੰਮਤ ਵਿਚ ਇਹ ਲੰਬਾਈ
365
ਦਿਨ,
ਛੇ ਘੰਟੇ,
ਨੌਂ ਮਿੰਟ,
ਦਸ ਸੈਕੰਡ ਹੈ
|
|
ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਮੇਤ ਦੇਸ਼
ਵਿਦੇਸ਼
ਦੀ ਬਹੁਤੀ ਸਿੱਖ ਸੰਗਤ ਨੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਸੀ,
ਪਰ ਕੈਲੰਡਰ ਨੂੰ
ਲੈ ਕੇ ਲੰਮੇਂ
ਸਮੇਂ
ਤੋਂ
ਚੱਲੀ
ਆ ਰਹੀ
ਬਹਿਸ ਹੁਣ ਬੜੇ ਦਿਲਚਸਪ ਮੋੜ
`ਤੇ
ਆ ਗਈ
ਹੈ।
ਸ੍ਰੋਮਣੀ ਕਮੇਟੀ ਹੁਣ
ਕੈਲੰਡਰ ਵਿਚ ਸੋਧ ਕਰਨ ਲਈ ਸਰਗਰਮ ਹੈ,
ਜਦਕਿ ਇਸ ਕੈਲੰਡਰ ਨੂੰ ਤਿਆਰ ਕਰਨ ਵਾਲੇ
ਪਰਵਾਸੀ ਪੰਜਾਬੀ ਪਾਲ ਸਿੰਘ ਪੁਰੇਵਾਲ
ਕਿਸੇ
ਵੀ ਤਬਦੀਲੀ ਦੀ ਸੰਭਾਵਨਾ
ਤੋਂ
ਸਾਫ ਇਨਕਾਰ ਕਰ ਰਹੇ ਹਨ।
ਪਾਲ ਸਿੰਘ
ਪੁਰੇਵਾਲ ਨਾਲ ਗੱਲਬਾਤ
`ਤੇ
ਆਧਾਰਿਤ
ਪੇਸ਼ ਹੈ
‘ਅੰਮ੍ਰਿਤਸਰ
ਟਾਈਮਜ਼ ਬਿਊਰੋ’
ਦੀ
ਇਹ
ਵਿਸ਼ੇਸ਼
ਰਿਪੋਰਟ |
|
ਸਿੱਖ ਪੰਥ ਲਈ ਬਿਕਰਮੀ ਸੰਮਤ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ
ਵਾਲੇ ਕੈਨੇਡੀਅਨ ਪਾਲ ਸਿੰਘ ਪੁਰੇਵਾਲ ਇਸ ਕੈਲੰਡਰ ਨੂੰ ਲੈ
ਕੇ
ਛਿੜੇ ਵਿਵਾਦ ਨੂੰ ਰਾਜਨੀਤੀ ਤੋਂ
ਪ੍ਰੇਰਿਤ ਅਤੇ ਜਾਣਕਾਰੀ ਦੀ ਘਾਟ ਦਾ
ਹੋਣਾ ਮੰਨਦੇ ਹਨ।
ਸ.
ਪੁਰੇਵਾਲ ਦਾ ਕਹਿਣਾ ਹੈ ਕਿ ਇਹ ਕੈਲੰਡਰ 1999
ਵਿਚ
ਲਾਗੂ ਕੀਤਾ ਗਿਆ ਸੀ,
ਉਦੋਂ ਇਸ
`ਤੇ
ਕਾਫੀ
ਬਹਿਸ
ਛਿੜੀ
ਅਤੇ ਬਾਅਦ ਵਿਚ
ਵਿਰਾਮ
ਲੱਗ ਗਿਆ।
2003
ਵਿਚ
ਵਿਸਾਖੀ ਵਾਲੇ ਦਿਨ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਨੇ
ਦੁਬਾਰਾ ਇਸ ਨੂੰ ਲਾਗੂ ਕੀਤਾ ਅਤੇ ਉਦੋਂ ਤੋਂ ਹੀ ਲਾਗੂ
ਹੈ।
ਹਾਲਾਂਕਿ
ਇਸ
ਦੇ
ਬਾਵਜੂਦ ਸਿੱਖ ਭਾਈਚਾਰੇ ਦਾ ਇਕ ਤਬਕਾ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ।
ਸ.
ਪੁਰੇਵਾਲ ਮੁਤਾਬਕ ਉਹ
ਪਿਛਲੇ
10
ਸਾਲਾਂ
ਤੋਂ
ਇਸ ਕੈਲੰਡਰ ਨੂੰ ਲੈ
ਕੇ
ਉਠੇ ਸਵਾਲਾਂ ਦੇ ਜਵਾਬ ਵੱਖ ਵੱਖ ਪਲੇਟਫਾਰਮਾਂ
`ਤੇ
ਦਿੰਦੇ
ਆ ਰਹੇ ਹਨ।
ਨਾਲ ਹੀ ਉਨਾਂ ਨੇ ਦਾਅਵਾ ਕੀਤਾ
ਹੈ ਕਿ ਕੈਲੰਡਰ ਦਾ ਵਿਰੋਧ ਕਰਨ ਵਾਲਾ ਤਬਕਾ
ਬਹੁਤ ਘੱਟ
ਹੈ
ਅਤੇ ਜ਼ਿਆਦਾਤਰ ਸਿੱਖ ਭਾਈਚਾਰਾ ਕੈਲੰਡਰ ਦੇ ਪੱਖ ਵਿਚ ਹੈ।
ਪਾਲ ਸਿੰਘ ਪੁਰੇਵਾਲ ਮੁਤਾਬਕ ਨਾਨਕਸ਼ਾਹੀ ਕੈਲੰਡਰ ਗੁਰਬਾਣੀ
`ਤੇ
ਪੂਰਾ ਉਤਰਦਾ ਹੈ ਅਤੇ ਹਰ ਮੌਸਮ ਅਨੁਸਾਰ ਹੈ।
ਕੈਲੰਡਰ
`ਚ
ਉਨ੍ਹਾਂ
ਨੇ
ਸਾਲ ਦੀ ਲੰਬਾਈ
365
ਦਿਨ,
ਪੰਜ ਘੰਟੇ 48 ਮਿੰਟ ਅਤੇ 46 ਸੈਕੰਡ ਲਈ ਹੈ।
ਇਹ ਲੰਬਾਈ ਅੰਤਰਰਾਸ਼ਟਰੀ ਪੱਧਰ ਦੀ
ਮੰਨੀ
ਜਾਂਦੀ ਹੈ।
ਪਾਲ ਸਿੰਘ
ਪੁਰੇਵਾਲ ਦਾ ਤਰਕ ਹੈ
ਕਿ
ਧ੍ਰਕ ਗਣਿਤ ਫਾਰਮੂਲੇ
ਨਾਲ ਤਿਆਰ ਬਿਕਰਮੀ ਸੰਮਤ
ਕੈਲੰਡਰ
(ਮੌਜੂਦਾ
ਕੈਲੰਡਰ)
`ਚ
ਸਾਲ
ਦੀ
ਲੰਬਾਈ 365 ਦਿਨ,
ਛੇ ਘੰਟੇ,
ਨੌਂ
ਮਿੰਟ ਅਤੇ ਦਸ ਸੈਕੰਡ ਲਈ ਗਈ ਹੈ।
ਬਿਕਰਮੀ ਸੰਮਤ ਕੈਲੰਡਰ ਦੇ ਸਾਲ ਦੀ ਲੰਬਾਈ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ
ਲੰਬਾਈ ਤੋਂ
ਵੱਡੀ
ਹੈ।
ਇਸ ਨਾਲ ਸੱਤਰ ਸਾਲਾਂ ਵਿਚ ਲਗਭਗ ਇਕ ਦਿਨ ਦਾ ਫਰਕ
ਪੈ
ਜਾਵੇਗਾ।
ਇਸ ਨਾਲ ਬਿਕਰਮੀ ਸੰਮਤ
ਕੈਲੰਡਰ ਵਿਚ ਸੰਗਰਾਂਦ ਦੀਆਂ ਤਰੀਕਾਂ ਹਰ ਸਾਲ ਅੱਗੇ ਖਿਸਕਦੀਆਂ ਰਹਿਣਗੀਆਂ।
ਇਸ ਨਾਲ ਦੇਸੀ ਮਹੀਨੇ ਵੀ ਅੱਗੇ ਖਿਸਕਣਗੇ ਅਤੇ ਆਪਣੇ
ਮੌਸਮ ਮੁਤਾਬਕ ਨਹੀਂ ਰਹਿਣਗੇ।
ਇਸ ਦੇ ਉਲਟ ਨਾਨਕਸ਼ਾਹੀ ਕੈਲੰਡਰ
ਮੁਤਾਬਕ ਦੇਸੀ ਮਹੀਨੇ ਅਤੇ ਇਨ੍ਹਾਂ ਨਾਲ ਸਬੰਧਤ ਮੌਸਮ ਅਗਲੇ ਸਾਲਾਂ ਵਿਚ ਇੰਝ ਹੀ
ਰਹਿਣਗੇ ਜਿਵੇਂ ਚਲਦੇ ਆ ਰਹੇ ਹਨ।
ਆਪਣੀ ਸਟੱਡੀ
ਵਿਚ ਸ. ਪੁਰੇਵਾਲ ਨੇ ਬਿਕ੍ਰਮੀ ਸੰਮਤ ਕੈਲੰਡਰ ਵਿਚ ਸੰਗਰਾਂਦ ਆਦਿ ਦੀਆਂ ਤਾਰੀਕਾਂ
ਅੱਗੇ
ਜਾਣ ਦੀ ਕਮੀ ਦੇਖੀ ਸੀ ਅਤੇ ਇਸ ਵਿੱਚ ਇਨ੍ਹਾਂ
ਨੂੰ ਕਮੀਆਂ
ਨੂੰ
ਦੂਰ ਕਰ ਦਿੱਤਾ ਗਿਆ।
ਬਾਬੇ ਨਾਨਕ
ਦਾ
ਕੈਲੰਡਰ
ਪਾਲ ਸਿੰਘ ਪੁਰੇਵਾਲ ਨੇ ਸੂਰਜ ਸਿਧਾਂਤ,
ਗ੍ਰਹਿਲਾਘਵਮ,
ਮਰਕੰਦ ਸਾਰਨੀ ਸਮੇਤ ਕਈ ਕਿਤਾਬਾਂ ਦਾ ਅਧਿਐਨ ਕੀਤਾ ਹੈ।
ਉਨ੍ਹਾਂ
ਨੇ
ਆਪਣੀ ਪੰਜ
ਸੌ
ਸਾਲ (1469-2000)
ਦੀ ਜੰਤਰੀ ਵੀ ਤਿਆਰ
ਕੀਤੀ ਹੈ।
ਬਾਬੇ ਨਾਨਕ ਦਾ ਨਾਂ ਅਤੇ ਪ੍ਰਕਾਸ਼ ਪੂਰੀ
ਦੁਨੀਆ
ਵਿਚ
ਫੈਲਾਉਣ ਲਈ ਉਨ੍ਹਾਂ
ਨੇ ਆਪਣੇ ਇਸ ਕੈਲੰਡਰ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖਿਆ।
1984
ਦੀਆਂ ਘਟਨਾਵਾਂ
ਨੇ ਸ. ਪੁਰੇਵਾਲ ਨੂੰ ਸਿੱਖ ਪੰਥ ਲਈ ਇਕ
ਵੱਖਰਾ
ਕੈਲੰਡਰ ਬਣਾਉਣ ਲਈ ਪ੍ਰੇਰਿਤ
ਕੀਤਾ।
ਪੁਰੇਵਾਲ ਮੁਤਾਬਕ ਸੂਰਜ ਸਿਧਾਂਤ ਅਤੇ ਇਸ ਤਰ੍ਹਾਂ ਦੀਆਂ ਹੋਰ ਦੂਜੀਆਂ
ਵਿਧੀਆਂ ਬਾਰੇ
ਪੂਰੀ ਜਾਣਕਾਰੀ ਨਾ ਹੋਣਾ ਵੀ ਇਸ ਸਬੰਧੀ ਉਠੇ ਵਿਵਾਦ
ਦਾ ਇਕ ਕਾਰਨ ਹੋ ਸਕਦਾ ਹੈ।
ਨਾਨਕਸ਼ਾਹੀ
ਕੈਲੰਡਰ ਬਣੇਗਾ ਚੋਣਾਵੀ
ਹਥਿਆਰ!
ਹਮੀਰ
ਸਿੰਘ
ਚੰਡੀਗੜ੍ਹ:
ਸ਼੍ਰੋਮਣੀ ਅਕਾਲੀ
ਦਲ ਅਤੇ ਤਮਾਮ ਪੰਥਕ ਜਥੇਬੰਦੀਆਂ
ਦੀਆਂ ਨਜ਼ਰਾਂ ਹੁਣ ਆਉਣ ਵਾਲੀਆਂ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਚੋਣਾਂ
`ਤੇ
ਲੱਗੀਆਂ ਹੋਈਆਂ ਹਨ।
1984
ਦੇ ਸਿੱਖ
ਵਿਰੋਧੀ ਦੰਗਿਆਂ ਦੇ ਮੁੱਦੇ
`ਤੇ
ਵੱਡੇ-ਵੱਡੇ
ਦਾਅਵੇ ਹੋਣ ਜਾਂ
ਨਾਨਕਸ਼ਾਹੀ
ਕੈਲੰਡਰ ਨੂੰ ਤੂਲ ਦੇਣ ਦਾ ਮਾਮਲਾ,
ਰਾਜਨੀਤਕ ਹਲਕੇ
ਸਾਰਿਆਂ ਨੂੰ ਹੀ ਇਸੇ
ਦਿਸ਼ਾ ਵਿਚ ਦੇਖਦੇ
ਹਨ।
ਹੋਰ ਤਾਂ
ਹੋਰ ਨਾਨਕਸ਼ਾਹੀ ਕੈਲੰਡਰ ਵਿਵਾਦ ਵਿਚ ਵੀ
ਸ਼੍ਰੋਮਣੀ ਅਕਾਲੀ ਦਲ ਲਾਹਾ ਲੈਣ ਦੀ ਤਾਕ ਵਿਚ ਹੈ,
ਪਰ ਉਸਦੇ ਵਿਰੋਧੀ ਦਲ ਇਸ ਦੇ ਸਹਾਰੇ ਬਾਦਲ ਦਲ ਨੂੰ
ਠਿੱਬੀ ਲਾਉਣ ਦੇ ਮੂਡ ਵਿਚ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਸਿੰਘ ਸਾਹਿਬ ਵਲੋਂ
2003
ਵਿਚ ਜਾਰੀ
ਕੀਤੇ ਗਏ ਨਾਨਕਸ਼ਾਹੀ ਕੈਲੰਡਰ ਉਤੇ ਛੇ ਸਾਲਾਂ
ਬਾਅਦ
ਉੱਠੇ ਵਿਵਾਦ ਨੂੰ
ਸ਼੍ਰੋਮਣੀ
ਅਕਾਲੀ ਦਲ (ਬਾਦਲ)
ਦੇ ਕਈ ਵਿਰੋਧੀ ਐਸਜੀਪੀਸੀ ਦੇ ਚੋਣ ਨਜ਼ਰੀਏ ਨਾਲ ਦੇਖ ਰਹੇ ਹਨ।
ਕੈਲੰਡਰ ਬਣਾਉਣ ਵਾਲੇ ਪਰਵਾਸੀ ਪੰਜਾਬੀ ਪਾਲ ਸਿੰਘ ਪੁਰੇਵਾਲ ਕਹਿੰਦੇ ਹਨ ਕਿ ਜਦੋਂ
ਐਨੇ ਸਾਲਾਂ
ਤੋਂ
ਵਿਸ਼ਵ ਪੱਧਰ ਉਤੇ ਸਿੱਖ ਸੰਗਤ ਇਸ
ਕੈਲੰਡਰ ਨੂੰ ਮੰਨਦੀ ਆ ਰਹੀ ਹੈ
ਤਾਂ
ਮੌਜੂਦਾ ਸਮੇਂ
ਵਿਚ ਇਸ
`ਤੇ
ਉਠਿਆ
ਵਿਵਾਦ
ਬਿਨਾਂ
ਕਿਸੇ
ਮਕਸਦ ਤੋਂ ਨਹੀਂ ਹੋ ਸਕਦਾ।
ਇਹ ਵੀ ਸੰਭਵ ਹੈ ਕਿ ਐਸਜੀਪੀਸੀ ਚੋਣਾਂ
ਕਾਰਨ ਹੀ ਅਜਿਹਾ ਹੋਇਆ ਹੋਵੇ।
ਪੰਜਾਬ ਦੀ ਰਾਜਨੀਤੀ ਅਤੇ ਖਾਸ ਤੌਰ
`ਤੇ
ਅਕਾਲੀ ਰਾਜਨੀਤੀ ਵਿਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦਾ ਇਸ ਤਰ੍ਹਾਂ
ਦਾ ਪ੍ਰਭਾਵ ਹੈ ਕਿ ਜਿਸ ਅਕਾਲੀ ਧੜੇ ਦਾ ਸ੍ਰੋਮਣੀ ਕਮੇਟੀ
`ਤੇ
ਕਬਜ਼ਾ
ਹੋਵੇ,
ਉਸੇ ਨੂੰ ਹੀ ਵੱਡਾ ਅਕਾਲੀ ਦਲ ਮੰਨਿਆ ਜਾਂਦਾ ਹੈ।
ਇਸੇ
ਦਬਦਬੇ ਕਾਰਨ ਕਈ ਕਾਂਗਰਸੀ ਮੁੱਖ ਮੰਤਰੀਆਂ ਨੇ ਵੀ ਐਸਜੀਪੀਸੀ
ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਭਾਵ
ਤੋਂ
ਮੁਕਤ ਕਰਾਉਣ ਦੀ
ਕੋਸ਼ਿਸ਼
ਕੀਤੀ।
ਗਿਆਨੀ
ਜ਼ੈਲ
ਸਿੰਘ
`ਤੇ
ਸਾਧ ਸੰਗਤ ਬੋਰਡ ਬਣਾ ਕੇ ਐਸਜੀਪੀਸੀ ਦੀਆਂ
ਚੋਣਾਂ ਲੜਨ ਅਤੇ ਕੈਪਟਨ ਅਮਰਿੰਦਰ ਸਿੰਘ
`ਤੇ
ਸਰਕਾਰੀ ਦਖ਼ਲ
ਨਾਲ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ
`ਤੇ
ਕਬਜ਼ਾ ਕਰਵਾਉਣ
ਦੇ
ਦੋਸ਼ ਲਗਦੇ ਰਹੇ ਹਨ।
ਇਸ ਲਈ ਅਕਾਲੀ ਦਲ
(ਬਾਦਲ)
ਇਨ੍ਹਾਂ
ਚੋਣਾਂ
ਨੂੰ ਪੂਰੇ ਲਾਮ ਲਸ਼ਕਰ ਅਤੇ ਸਿਆਸੀ ਦਾਅ ਪੇਚਾਂ ਨਾਲ ਲੜਦਾ
ਰਿਹਾ ਹੈ।
ਸੂਤਰਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਕਿਸੇ
ਵੀ ਸੂਰਤ ਵਿਚ ਅਪਣੇ ਵਿਰੋਧੀਆਂ
ਨੂੰ ਇਕ
ਮੰਚ
`ਤੇ
ਆਉਣ
ਤੋਂ
ਰੋਕਣ ਦੀ
ਕੋਸ਼ਿਸ਼ ਕਰੇਗਾ।
ਓਧਰ ਸੰਤ ਸਮਾਜ ਦੇ ਕੁਝ ਆਗੂ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ਼ ਦੱਸੇ ਜਾਂਦੇ ਹਨ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀ
ਮੀਟਿੰਗ ਵਿਚ ਕੁਝ ਦਿਨ ਪਹਿਲਾਂ ਹੀ ਉਨ੍ਹਾਂ
ਨੇ
ਕੈਲੰਡਰ ਵਿਚ ਸੋਧ ਦੀ
ਮੰਗ
ਕੀਤੀ
ਸੀ।
ਜਦਕਿ
ਸ੍ਰੋਮਣੀ ਅਕਾਲੀ ਦਲ
(ਬਾਦਲ)
ਦੇ ਸਿਆਸੀ
ਵਿਰੋਧੀ ਕਈ ਧੜੇ,
ਜਿਨ੍ਹਾਂ ਵਿਚ ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ),
ਸ਼੍ਰੋਮਣੀ ਅਕਾਲੀ
ਦਲ (ਮਾਨ)
ਤੇ
ਉਨ੍ਹਾਂ
ਦੀਆਂ
ਹਮਖ਼ਿਆਲ ਜਥੇਬੰਦੀਆਂ ਨਾਨਕਸ਼ਾਹੀ ਕੈਲੰਡਰ
ਦੇ
ਪੱਖ ਵਿਚ ਹਨ।
ਸ਼੍ਰੋਮਣੀ
ਅਕਾਲੀ ਦਲ (ਪੰਚ ਪ੍ਰਧਾਨੀ)
ਦੇ ਮੁੱਖ ਸਕੱਤਰ
ਭਾਈ ਹਰਪਾਲ ਸਿੰਘ ਚੀਮਾ ਦਾ
ਕਹਿਣਾ ਹੈ ਕਿ ਇਸ ਦੇ ਪਿੱਛੇ ਬਾਦਲ ਦਲ ਦੀ ਕੋਈ ਚਾਲ ਹੋ ਸਕਦੀ ਹੈ।
ਇਸ ਲਈ
ਕੈਲੰਡਰ ਸਬੰਧੀ ਉਠੇ ਵਿਵਾਦ
`ਤੇ
ਬਾਦਲ ਵਿਰੋਧੀ
ਪਾਰਟੀਆਂ ਹਾਲੇ ਖੁੱਲੇਆਮ
ਸਾਹਮਣੇ ਆਉਣ ਤੋਂ
ਗੁਰੇਜ਼ ਕਰ ਰਹੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਅਕਾਲੀ
ਦਲ (ਬਾਦਲ) ਸਿੱਖਾਂ ਵਿਚ ਪਾੜ ਪਾ ਕੇ ਚੋਣਾਂ ਜਿੱਤਣਾ ਚਾਹੁੰਦਾ ਹੈ ਤਾਂ ਇਸ ਤੋਂ
ਮਾੜੀ ਗੱਲ
ਹੋਰ
ਕੋਈ ਨਹੀਂ ਹੋ ਸਕਦੀ।
ਉਨਾਂ
ਨੇ
ਕਿਹਾ ਕਿ ਜੇਕਰ ਸੰਤ ਸਮਾਜ
ਕੇ ਮੋਹਤਵਰ ਆਗੂ ਵੀ ਇਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦੇਣ ਦੀ ਗੱਲ
ਕਰਨ ਤਾਂ ਕੋਈ ਕੀ ਕਰ ਸਕਦਾ ਹੈ?
ਪਾਲ ਸਿੰਘ
ਪੁਰੇਵਾਲ ਦਾ ਤਰਕ
*
ਸ.ਪਾਲ
ਸਿੰਘ ਪੁਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ
1998
ਦੇ ਨੇੜੇ
ਤੇੜੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪ੍ਰਚੱਲਤ ਬਿਕਰਮੀ
ਕੈਲੰਡਰ ਦੀਆਂ 2999
ਤਕ ਆਉਣ
ਵਾਲੀਆਂ ਸੰਗਰਾਂਦਾਂ ਬਾਰੇ ਪੂਰੀ
ਸੂਚੀ ਬਣਾ
ਕੇ
ਭੇਜੀ ਸੀ,
ਜਿਨ੍ਹਾਂ ਅਨੁਸਾਰ 2999
ਵਿਚ
ਵਿਸਾਖੀ
27
ਅਪ੍ਰੈਲ ਦੇ ਨੇੜੇ ਤੇੜੇ ਪੁੱਜ ਜਾਣੀ ਸੀ।
ਉੁਨ੍ਹਾਂ
ਕਿਹਾ
ਕਿ
ਜੇ
ਪ੍ਰਚੱਲਤ ਬਿਕਰਮੀ
ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ
ਨਾ
ਅਪਣਾਇਆ ਜਾਵੇ
ਤਾਂ
2999
ਵਿਚ
ਗੁਰੂ
ਨਾਨਕ ਸਾਹਿਬ ਦਾ ਜਨਮ ਦਿਨ 13 ਦਸੰਬਰ ਅਤੇ 3000
ਵਿਚ ਸ੍ਰੀ
ਗੁਰੂ
ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਫ਼ਰਵਰੀ ਵਿਚ ਆਉਣਾ ਸੀ।
ਸ.ਪੁਰੇਵਾਲ ਨੇ ਕਿਹਾ
ਕਿ
ਬਿਕਰਮੀ ਕੈਲੰਡਰ ਚੰਨ ਦੀ ਗਣਨਾ
`ਤੇ
ਆਧਾਰਤ
ਹੈ
ਅਤੇ ਇਸ ਵਿਚ ਵਾਧ-ਘਾਟ
ਹੁੰਦੀ ਹੀ ਰਹਿੰਦੀ ਹੈ ਜਦਕਿ ਉੁਨ੍ਹਾਂ ਵਲੋਂ
ਬਣਾਇਆ ਗਿਆ ਨਾਨਕਸ਼ਾਹੀ
ਕੈਲੰਡਰ ਗੁਰਬਾਣੀ
ਵਿਚ ਆਏ ਬਾਰਹਮਾਹ
`ਤੇ
ਆਧਾਰਤ ਹੈ।
ਨਾਨਕਸ਼ਾਹੀ ਕੈਲੰਡਰ ਵਿਚ ਇਕੋ ਦਿਨ ਦੋ-ਦੋ
ਜਾਂ
ਚਾਰ-ਚਾਰ
ਤਿਉਹਾਰ ਆਉਣ ਬਾਰੇ ਪੁਛੇ
ਜਾਣ
`ਤੇ
ਉਨ੍ਹਾਂ
ਕਿਹਾ ਕਿ ਸਬੰਧਤ ਦਿਨ ਤਿਉਹਾਰਾਂ
ਦੀਆਂ
ਤਰੀਕਾਂ ਇਤਿਹਾਸ ਦੀ ਪੁਣਛਾਣ ਕਰ
ਕੇ
ਹੀ
ਪੱਕੀਆਂ ਕੀਤੀਆਂ ਗਈਆਂ ਹਨ।
* 1982
ਵਿਚ ਜਦੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਨਹੀਂ ਸੀ ਆਇਆ
ਤਾਂ ਉਦੋਂ ਅੰਮ੍ਰਿਤਸਰ ਦੇ ਇਕ ਨਿੱਜੀ ਪ੍ਰਕਾਸ਼ਕ ਵਲੋਂ ਛਾਪੀ ਬਿਕਰਮੀ ਜੰਤਰੀ ਅਨੁਸਾਰ
ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਵਤਾਰ
ਦਿਹਾੜਾ
ਅਤੇ
ਸਾਹਿਬਜ਼ਾਦਿਆਂ
ਦੀ ਸ਼ਹੀਦੀ ਇਕ ਹੀ ਦਿਨ
22
ਦਸੰਬਰ ਨੂੰ ਆਏ ਸਨ।
ਉਨ੍ਹਾਂ
ਕਿਹਾ ਕਿ ਅਜਿਹਾ
ਇਸ ਤੋਂ ਪਹਿਲਾਂ
1944
ਵਿਚ ਅਤੇ ਫਿਰ
1963
ਵਿਚ ਵੀ ਹੋਇਆ।
ਡੇਰੇਦਾਰਾਂ ਵਲੋਂ
ਨਾਨਕਸ਼ਾਹੀ ਕੈਲੰਡਰ ਅਤੇ
ਬਿਕਰਮੀ ਕੈਲੰਡਰ ਦੀਆਂ ਸੰਗਰਾਂਦਾਂ ਬਾਰੇ ਪੁਛੇ ਜਾਣ
`ਤੇ
ਸ. ਪੁਰੇਵਾਲ ਨੇ ਕਿਹਾ
ਕਿ ਜਦੋਂ ਅਸੀਂ ਪਿਛਲਾ ਕੈਲੰਡਰ ਰੱਦ ਕਰ ਹੀ ਚੁਕੇ ਹਾਂ,
ਫਿਰ ਸਾਨੂੰ ਉਸ ਵਲ ਵੇਖਣ ਦੀ ਕੋਈ ਲੋੜ ਨਹੀਂ ਰਹਿ
ਜਾਂਦੀ।
ਉੁਨ੍ਹਾਂ
ਕਿਹਾ ਕਿ ਨਾਨਕਸ਼ਾਹੀ ਕੈਲੰਡਰ ਮੌਸਮੀ ਸਾਲ
`ਤੇ
ਆਧਾਰਤ ਹੈ ਅਤੇ ਇਸ ਕੈਲੰਡਰ ਨੂੰ ਤਿਆਰ ਕਰਨ ਲਈ ਉਨ੍ਹਾਂ
ਨੇ ਕਰੀਬ 34 ਇਤਿਹਾਸਕ ਵਸੀਲਿਆਂ ਦੀ ਜਾਂਚ-ਪੜਤਾਲ
ਕੀਤੀ ਅਤੇ ਇਸ
ਨੂੰ
ਵਿਗਿਆਨਕ ਕੈਲੰਡਰ ਬਣਾਇਆ।
* 1995
ਵਿਚ ਉੁਨ੍ਹਾਂ
ਨੇ ਚੰਡੀਗੜ੍ਹ
ਵਿਚ ਕੈਲੰਡਰ ਸਬੰਧੀ
ਸਾਰੀ
ਸਮੱਗਰੀ
ਵੰਡੀ ਸੀ।
ਸ.ਪੁਰੇਵਾਲ ਨੇ ਕਿਹਾ
ਕਿ ਜਦ ਕੈਲੰਡਰ ਤਿਆਰ ਹੋਇਆ ਤਾਂ ਥਿੱਤਾਂ ਅਤੇ ਅੰਗਰੇਜ਼ੀ ਤਰੀਕਾਂ
ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ
ਨੂੰ ਆਧਾਰ ਬਣਾ ਕੇ ਇਤਿਹਾਸਕ ਦਿਹਾੜੇ ਤੈਅ ਕੀਤੇ ਗਏ।
ਉਨ੍ਹਾਂ
ਕਿਹਾ ਕਿ ਸੂਰਜੀ ਸਿਧਾਂਤ ਦੇ
ਕੈਲੰਡਰ ਗੁਰੂ
ਕਾਲ
ਤੋਂ
ਪ੍ਰਚੱਲਤ ਹਨ।
ਸ.ਪੁਰੇਵਾਲ ਨੇ ਕਿਹਾ ਕਿ ਸਾਲ 2003 ਵਿਚ ਜਦ ਉਨ੍ਹਾਂ
ਨਾਲ ਡੇਰੇਦਾਰਾਂ ਦੀ ਅਕਾਲ ਤਖ਼ਤ
ਸਾਹਿਬ ਉਤੇ ਆਖ਼ਰੀ ਮੀਟਿੰਗ
ਹੋਈ ਸੀ,
ਉਦੋਂ ਵੀ ਕੋਈ ਇਤਰਾਜ਼ ਦੇਣ ਵਿਚ ਡੇਰੇਦਾਰ ਅਸਫ਼ਲ ਰਹੇ ਸਨ।
ਬਨਾਰਸ ਦੇ
ਬ੍ਰਾਹਮਣਾਂ ਨੇ
1960
ਵਿਚ
‘ਸੂਰਜੀ
ਸਿਧਾਂਤ`
ਨੂੰ ਤਿਲਾਂਜਲੀ ਦੇ ਦਿਤੀ ਸੀ।
ਉਨ੍ਹਾਂ ਕਿਹਾ ਕਿ ਜੇ ਉਦੋਂ ਕਿਸੇ
‘ਬ੍ਰਾਹਮਣ`
ਨੇ
ਸਾਨੂੰ ਨਹੀਂ ਪੁਛਿਆ
ਤਾਂ
ਫਿਰ
ਅੱਜ ਸਾਨੂੰ ਕਿਉਂ ਵਾਰ-ਵਾਰ ਉਨ੍ਹਾਂ ਵਲ ਵੇਖਣਾ ਪੈ ਰਿਹਾ
ਹੈ?
*
ਭਾਰਤ ਸਰਕਾਰ ਤੇ
ਪੰਜਾਬ ਸਰਕਾਰ
ਨੇ
ਵੀ ਇਸ ਨਾਨਕਸ਼ਾਹੀ
ਕੈਲੰਡਰ ਨੂੰ ਮਾਨਤਾ ਦੇ ਦਿਤੀ ਹੈ।
ਸ. ਪੁਰੇਵਾਲ ਦਾ ਕਹਿਣਾ ਹੈ ਕਿ ਜਦ ਇਹ ਕੈਲੰਡਰ
2003
ਵਿਚ ਲਾਗੂ ਹੋਇਆ ਸੀ
ਤਾਂ ਉਦੋਂ ਭਾਰਤ ਸਰਕਾਰ
ਨੂੰ
ਸ਼੍ਰੋਮਣੀ ਕਮੇਟੀ ਨੇ ਸਿੱਖ ਇਤਿਹਾਸਕ
ਦਿਹਾੜਿਆਂ
`ਤੇ
ਨਾਨਕਸ਼ਾਹੀ ਕੈਲੰਡਰ ਅਨੁਸਾਰ ਛੁੱਟੀਆਂ ਕਰਨ ਲਈ ਚਿੱਠੀ
ਲਿਖੀ ਸੀ
ਤਾਂ
ਉਦੋਂ ਭਾਰਤ ਸਰਕਾਰ ਨੇ ਸ੍ਰੀ
ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ
ਬਿਕਰਮੀ ਕੈਲੰਡਰ ਅਨੁਸਾਰ ਰੱਖੇ ਜਾਣ
`ਤੇ
ਇਤਰਾਜ਼
ਕੀਤਾ
ਸੀ।
ਉਨ੍ਹਾਂ ਕਿਹਾ ਕਿ ਉਸ ਵੇਲੇ
ਦੇ
ਪ੍ਰਧਾਨ ਜਥੇਦਾਰ ਗੁਰਚਰਨ
ਸਿੰਘ ਟੌਹੜਾ ਨੇ ਭਾਰਤ ਸਰਕਾਰ ਦੇ ਇਤਰਾਜ਼
ਵਾਲੀ
ਚਿੱਠੀ
ਉਨ੍ਹਾਂ
ਕੋਲ ਕੈਨੇਡਾ
ਭੇਜੀ ਸੀ।
ਉਦੋਂ ਉਨ੍ਹਾਂ ਇਸ ਚਿੱਠੀ
ਦੇ ਜਵਾਬ ਵਿਚ ਇਕ ਸਖ਼ਤ ਚਿੱਠੀ ਲਿਖੀ
ਸੀ ਜਿਸ ਵਿਚ ਉਨ੍ਹਾਂ
ਭਾਰਤ ਸਰਕਾਰ
ਨੂੰ
ਸਾਫ਼ ਸ਼ਬਦਾਂ ਵਿਚ ਕਿਹਾ ਸੀ ਕਿ ਇਹ ਫ਼ੈਸਲਾ ਪੰਥ ਦਾ ਹੈ ਅਤੇ
ਤੁਹਾਡਾ ਕੰਮ ਸੁਝਾਅ ਦੇਣਾ ਨਹੀਂ।
|
|
ਕਿਉਂ ਜ਼ਰੂਰੀ ਹੈ ਇਹ
ਕੈਲੰਡਰ
ਨਾਨਕਸ਼ਾਹੀ ਕੈਲੰਡਰ ਬਣਾਉਣ ਪਿੱਛੇ ਵੈਬਸਾਈਟ
`ਤੇ
ਜੋ ਤਰਕ ਹੈ ਉਹ ਇਸ ਤਰ੍ਹਾਂ ਹੈ:
1.
ਸਮੇਂ ਦੀ ਗਿਣਤੀ ਮਿਣਤੀ ਤੋਂ ਇਲਾਵਾ
ਸਿੱਖਾਂ
ਨੂੰ ਵੱਖਰੀ ਪਹਿਚਾਣ
ਦੇਣਾ।
2.
ਧਾਰਮਿਕ ਅਤੇ ਇਤਿਹਾਸਕ ਤੌਰ
`ਤੇ
ਮਹੱਤਵਪੂਰਨ ਦਿਨਾਂ
ਨੂੰ ਇਤਿਹਾਸ ਦੇ
ਪੰਨਿਆਂ
`ਤੇ
ਅੰਕਿਤ ਕਰਨਾ।
3.
ਚੰਦ
ਸਾਲ
354
ਦਿਨਾਂ ਦਾ ਹੁੰਦਾ ਹੈ ਤੇ ਸੂਰਜ ਸਾਲ
365
ਦਾ,
ਅਰਥਾਤ
ਚੰਦ ਸਾਲ
ਸੂਰਜ ਸਾਲ ਤੋਂ
11
ਦਿਨ ਛੋਟਾ ਹੁੰਦਾ ਹੈ।
ਇਸ ਨਾਲ ਭਰਮ ਬਣਿਆ ਰਹਿੰਦਾ ਹੈ।
4.
ਚੰਦ ਸਾਲ ਨੂੰ ਸੂਰਜ ਸਾਲ ਦੇ ਬਰਾਬਰ ਕਰਨ ਲਈ ਹਰ ਤੀਜੇ ਜਾਂ
ਚੌਥੇ ਸਾਲ,
ਚੰਦ ਸਾਲ
ਦੇ
13
ਮਹੀਨੇ ਬਣਾ ਦਿੱਤੇ ਜਾਂਦੇ ਹਨ,
ਇਸ ਨਾਲ ਇਕ ਹੀ ਮਹੀਨਾ
ਸਾਲ ਵਿਚ ਦੋ ਵਾਰ ਆਉਂਦਾ
ਹੈ,
ਜਿਸ
ਨੂੰ ਮਲ ਮਹੀਨਾ
ਕਿਹਾ ਜਾਂਦਾ ਹੈ,
ਇਸ ਨੂੰ
ਅਸ਼ੁਭ
ਮੰਨਿਆ ਜਾਂਦਾ
ਹੈ।
5.
ਇਸ ਨਾਲ ਸਿੱਖਾਂ ਦੇ
ਗੁਰਪੁਰਬ ਸਾਲ
ਵਿਚ
ਜਾਂ
ਤਾਂ
ਦੋ
ਵਾਰ ਆ ਰਹੇ ਸਨ ਜਾਂ ਆਉਂਦੇ ਹੀ ਨਹੀਂ ਸਨ,
ਪੋਹ
ਸੁਦੀ ਸੱਤਵੀਂ ਦਾ ਦਿਹਾੜਾ,
ਜੋ
ਸ੍ਰੀ
ਗੁਰੂ
ਗੋਬਿੰਦ ਸਿੰਘ ਜੀ ਦਾ ਜਨਮ ਦਿਨ
ਹੁੰਦਾ ਹੈ,
ਸਾਲ ਵਿਚ ਜਾਂ ਤਾਂ ਦੋ ਵਾਰ ਆਉਂਦਾ ਹੈ ਜਾਂ ਫਿਰ ਆਉਂਦਾ ਹੀ ਨਹੀਂ।
6.
ਬਿਕ੍ਰਮੀ
ਸਾਲ
ਮੌਸਮੀ ਸਾਲ ਤੋਂ
20
ਮਿੰਟ ਦੇ ਫਰਕ ਨਾਲ ਹੈ।
3300
ਸਾਲਾ
ਵਿਚ ਜਿਥੇ
ਸਾਂਝੇ
ਕੈਲੰਡਰ ਦਾ ਮੌਸਮੀ ਸਾਲ ਤੋਂ ਸਿਰਫ਼ ਇਕ ਦਿਨ ਦਾ ਫਰਕ ਹੁੰਦਾ ਹੈ,
ਉਥੇ
ਬਿਕਰਮੀ ਕੈਲੰਡਰ ਦਾ ਇਸ ਤੋਂ
ਲਗਭਗ 70-71
ਸਾਲ ਦਾ ਫਰਕ ਹੋ ਜਾਵੇਗਾ,
ਇਸ ਤਰ੍ਹਾਂ
ਵੈਸਾਖੀ ਜੋ ਕਿ
1753
ਵਿਚ
8
ਅਪ੍ਰੈਲ ਨੂੰ ਸੀ ਉਹ 2199
ਵਿਚ 16
ਅਪ੍ਰੈਲ ਨੂੰ ਹੋਵੇਗੀ
ਅਤੇ
13000
ਸਾਲ ਬਾਅਦ ਇਹ ਅਕਤੂਬਰ ਮਹੀਨੇ ਵਿਚ
ਖਿਸਕ ਜਾਵੇਗੀ।
ਅਜਿਹੇ ਸਮੇਂ
ਵੱਖਰਾ
ਵਿਗਿਆਨਕ ਕੈਲੰਡਰ ਚਾਹੀਦਾ ਹੈ।
ਕੈਲੰਡਰ ਦੀਆਂ ਵਿਸ਼ੇਸ਼
ਗੱਲਾਂ
1.ਸਾਲ
ਦਾ ਪਹਿਲਾ ਮਹੀਨਾ ਚੇਤ ਅਤੇ
ਆਖ਼ਰੀ ਫੱਗਣ ਮੰਨਿਆ ਗਿਆ ਹੈ।
2.
ਪਹਿਲੇ
ਪੰਜ ਮਹੀਨੇ ਚੇਤ,
ਵੈਸਾਖ਼,
ਜੇਠ,
ਹਾੜ ਅਤੇ ਸਾਉਣ ਵਿਚ
31
ਦਿਨ ਹੋਣਗੇ,
ਪਿਛਲੇ ਸੱਤ ਮਹੀਨਿਆਂ,
ਭਾਦੋਂ,
ਅੱਸੂ,
ਕੱਤਕ,
ਮੱਘਰ,
ਪੋਹ,
ਮਾਘ ਅਤੇ ਫੱਗਣ
`ਚ
30-30
ਦਿਨ ਹੋਣਗੇ।
3.
ਲੀਪ ਦੇ ਸਾਲ ਨਾਲ ਤਾਲਮੇਲ ਬਿਠਾਉਣ ਦੇ ਲਈ ਚਾਰ ਸਾਲ ਬਾਅਦ ਫੱਗਣ 31
ਦਿਨ ਦਾ ਬਣਾ ਦਿੱਤਾ
ਗਿਆ
ਹੈ।
4.
ਸੂਰਜ ਦਾ ਚੜ੍ਹਨਾ
ਅਤੇ ਛਿਪਣਾ ਸ੍ਰੀ ਦਰਬਾਰ
ਸਾਹਿਬ
ਅੰਮ੍ਰਿਤਸਰ ਦੇ ਲਾਂਗੀਚਿਊਡ ਅਤੇ ਲੈਟੀਚਿਊਡ ਨੂੰ ਆਧਾਰ ਮੰਨ ਕੇ ਤੈਅ ਕੀਤਾ ਗਿਆ
ਹੈ।
ਇਹ
ਟ੍ਰਾਪੀਕਲ ਈਅਰ
`ਤੇ
ਆਧਾਰਤ ਹੈ।
5.
ਫਿਲਹਾਲ ਗੁਰੂ
ਨਾਨਕ ਦੇਵ ਜੀ
ਦੇ
ਜਨਮ ਦਿਨ,
ਕੱਤਕ ਦੀ ਪੂਰਨਮਾਸੀ
ਨੂੰ ਬਦਲਿਆ ਨਹੀਂ ਗਿਆ
ਹੈ। |
|
ਕੈਲੰਡਰ ਨੂੰ ਲੈ ਕੇ ਵਿਵਾਦ ਮੰਦਭਾਗਾ
2003
ਵਿਚ
ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ
ਵੇਦਾਂਤੀ ਨੇ ਲਾਗੂ ਕੀਤਾ,
ਜਥੇਦਾਰ ਕਿਰਪਾਲ ਸਿੰਘ ਬਡੂੰਗਰ ਉਸ ਵੇਲੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ
ਪ੍ਰਧਾਨ ਸਨ ਅਤੇ ਮੌਕੇ
`ਤੇ
ਹਾਜ਼ਰ ਸਨ।
ਜਥੇਦਾਰ ਵੇਦਾਂਤੀ ਹੁਣ ਉੱਠੇ ਵਿਵਾਦ ਨੂੰ ਮੰਦਭਾਗਾ ਕਹਿਦੇ ਹਨ।
ਇਸ ਤੋਂ
ਪਹਿਲਾਂ ਵੀ ਉਹ ਇਸ ਮੁੱਦੇ
ਨੂੰ ਸ਼ਾਂਤ ਕਰਨ ਲਈ ਭਰਪੂਰ ਕੋਸ਼ਿਸ਼ ਕਰਦੇ ਆਏ ਹਨ।
ਉਨ੍ਹਾਂ
ਦਾ ਕਹਿਣਾ ਹੈ,
‘ਪਿਛਲੇ
ਸਾਲ
ਮੈਂ ਇਸ ਕੈਲੰਡਰ ਨੂੰ ਲੈ ਕੇ ਉਂਗਲੀ ਉਠਾਉਣ ਵਾਲਿਆਂ
ਨੂੰ
ਕਿਹਾ ਸੀ ਕਿ
11
ਮੈਂਬਰੀ ਕਮੇਟੀ ਦੇ ਸਾਹਮਣੇ ਆ ਕੇ ਆਪਣੇ ਇਤਰਾਜ
ਪ੍ਰਗਟ ਕਰਨ।
ਜੇਕਰ
ਸਿਧਾਂਤਕ
ਜਾਂ ਇਤਿਹਾਸਕ ਤੌਰ
`ਤੇ
ਕੋਈ ਗਲਤੀ ਪਾਈ ਜਾਂਦੀ ਹੈ ਤਾਂ ਇਸ ਵਿਚ ਸੋਧ ਕੀਤੀ ਜਾ ਸਕਦੀ ਹੈ,
ਉਸ ਵੇਲੇ ਕੋਈ ਸਾਹਮਣੇ ਨਹੀਂ ਆਇਆ,
ਕੁਝ ਲੋਕ ਕੈਲੰਡਰ ਨੂੰ ਵਾਪਸ ਲੈਣ ਦੀ ਮੰਗ
`ਤੇ
ਅੜ ਗਏ ਹਨ,
ਇਹ ਠੀਕ ਨਹੀਂ
ਹੈ।’
-ਜਥੇਦਾਰ
ਜੋਗਿੰਦਰ ਸਿੰਘ
ਵੇਦਾਂਤੀ,
ਸਾਬਕਾ ਜਥੇਦਾਰ
ਸ੍ਰੀ
ਅਕਾਲ ਤਖਤ
ਸਾਹਿਬ
ਬਹੁਤ
ਖਾਮੀਆਂ ਹਨ,
ਸੁਧਾਰ ਕਰਾਂਗੇ
:
ਜਥੇਦਾਰ ਮੱਕੜ
ਮੈਂ
ਮੰਨਦਾ ਹਾਂ ਕਿ ਕੈਲੰਡਰ ਵਿਚ ਬਹੁਤ ਖਾਮੀਆਂ ਹਨ,
ਸਾਇੰਸਦਾਨ ਵੀ ਅਜਿਹਾ ਹੀ ਸੋਚਦੇ ਹਨ,
ਅਸੀਂ ਜ਼ਰੂਰੀ ਗੱਲਾਂ
ਨੂੰ ਧਿਆਨ ਵਿਚ ਰੱਖ ਕੇ ਇਸ ਵਿਚ ਸੁਧਾਰ ਕਰਾਂਗੇ।
ਜਿਨ੍ਹਾਂ ਗੱਲਾਂ`
ਉੱਤੇ ਇਤਰਾਜ ਕੀਤਾ ਗਿਆ ਹੈ,
ਉਨ੍ਹਾਂ
ਉੱਤੇ
ਗੰਭੀਰਾਤਾ
ਨਾਲ ਵਿਚਾਰ ਕੀਤਾ
ਜਾਵੇਗਾ।
-ਜਥੇਦਾਰ
ਅਵਤਾਰ ਸਿੰਘ
ਮੱਕੜ ਪ੍ਰਧਾਨ ਐਸ ਜੀਪੀਸੀ
25
ਨਵੰਬਰ
2009 |