BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪ੍ਰਭੂ ਯਸੂ ਮਸੀਹ ਦੀ ਇਤਰਾਜ਼ਯੋਗ ਤਸਵੀਰ ਨੂੰ ਲੈ ਕੇ ਹੋਇਆ ਹਿੰਸਕ ਟਕਰਾਅ
ਬਟਾਲਾ `ਚ ਹਿੰਸਾ ਮਗਰੋਂ, ਮਾਹੌਲ ਸ਼ਾਂਤ
ਅੰਮ੍ਰਿਤਸਰ ਟਾਈਮਜ਼ ਬਿਊਰੋ

ਬਟਾਲਾ: ਪ੍ਰਭੂ ਯਸੂ ਮਸੀਹ ਦੀ ਇਤਰਾਜ਼ਯੋਗ ਤਸਵੀਰ ਦੇ ਮਾਮਲੇ ਨੂੰ ਲੈ ਕੇ ਬਟਾਲਾ ਵਿਚ ਦੋ ਭਾਈਚਾਰਿਆਂ ਵਿਚ ਪੈਦਾ ਹੋਏ ਤਣਾਅ ਤੋਂ ਬਾਅਦ ਬਟਾਲਾ ਇਲਾਕੇ ਵਿਚ ਕਰਫਿਊ ਲਗਾਉਣਾ ਪਿਆ ਭੜਕੀ ਭੀੜ ਵਲੋਂ ਤੋੜਫੋੜ, ਸਾੜ ਫੂਕ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹਾਲਾਤ ਏਨੇ ਬੇਕਾਬੂ ਰਹੇ ਕਿ ਸ਼ਹਿਰ ਹਿੰਸਾ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ

ਪਰ ਘਟਨਾਂ ਤੋਂ ਤਿੰਨ ਦਿਨ ਬਾਅਦ ਜਿੰਦਗੀ ਮੁੜ ਲੀਹ `ਤੇ ਆ ਗਈ ਹੈ ਬਟਾਲਾ ਵਿਚ ਦਿਨ ਦੇ ਕਰਫਿਊ ਤੋਂ ਬਾਅਦ ਰਾਤ ਦਾ ਕਰਫਿਊ ਵੀ ਹਟਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਘਟਨਾਵਾਂ ਦੌਰਾਨ ਮਸੀਹੀ ਭਾਈਚਾਰੇ ਦੇ ਲੋਕਾਂ ਵਲੋਂ ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਕਲਾਨੌਰ, ਰਮਦਾਸ, ਮਜੀਠਾ, ਖੇਮਕਰਨ ਅਤੇ ਬਠਿੰਡਾ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਇਸ ਕਾਰਨ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਦਰਜਨਾਂ ਮੋਟਰ-ਗੱਡੀਆਂ ਨੂੰ ਸਾੜ ਕੇ ਸੁਆਹ ਕਰਨ ਤੇ ਦੁਕਾਨਾਂ ਤੇ ਵੱਡੇ ਸ਼ੋਅ ਰੂਮਾਂ ਸਮੇਤ ਵੱਖ-ਵੱਖ ਅਦਾਰਿਆਂ ਦੀ ਵੀ ਰੱਜ ਕੇ ਭੰਨ-ਤੋੜ ਕੀਤੇ ਜਾਣ ਦੀ ਖ਼ਬਰ ਹੈ ਭੰਨ-ਤੋੜ ਕਾਰਨ ਜਿਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਉਥੇ ਨਾਲ ਹੀ ਭਾਰੀ ਦਹਿਸ਼ਤ ਅਤੇ ਤਨਾਅ ਵਾਲਾ ਮਾਹੌਲ ਬਣਿਆ ਰਿਹਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮਸੀਹੀ ਆਗੂਆਂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਪਣੇ ਬਿਆਨ ਵਿਚ ਮਸੀਹੀ ਭਾਈਚਾਰੇ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ, ਪਰ ਦੋ ਦਿਨ ਤੱਕ ਇਹ ਬੇਅਸਰ ਨਜ਼ਰ ਆਇਆ

ਨੁਕਸਾਨ ਦਾ ਮੁਆਵਜ਼ਾ ਸਰਕਾਰ ਦੇਵੇਗੀ : ਕਾਹਲੋਂ

ਬਟਾਲਾ `ਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਉਚੇਚੇ ਤੌਰ `ਤੇ ਬਟਾਲਾ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਸ. ਕਾਹਲੋਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਟਾਲੇ `ਚ ਹੋਏ ਨੁਕਸਾਨ ਦੀ ਜਾਂਚ ਰਿਪੋਰਟ ਤਿਆਰ ਕਰਕੇ ਲੋਕਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ

 

ਯਸੂ ਮਸੀਹ ਦੀ ਇਤਰਾਜ਼ਯੋਗ ਤਸਵੀਰ ਦੇ ਮਾਮਲੇ ਨੂੰ ਲੈ ਕੇ ਭੜਕੇ ਮਸੀਹੀ ਭਾਈਚਾਰੇ ਦੇ ਲੋਕਾਂ ਵਲੋਂ ਬਟਾਲਾ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸਥਿਤੀ ਉਸ ਵੇਲੇ ਵਿਗੜੀ ਜਦੋਂ ਵੱਡੀ ਗਿਣਤੀ ਵਿਚ ਪਿੰਡਾਂ ਤੋਂ ਪਹੁੰਚੇ ਮਸੀਹੀ ਭਾਈਚਾਰੇ ਦੇ ਨੌਜਵਾਨਾਂ ਨੂੰ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਅਤੇ ਭੰਨ-ਤੋੜ ਕਰਨ ਤੋਂ ਰੋਕਣ ਲਈ ਕੁਝ ਜਥੇਬੰਦੀਆਂ ਸਮੇਤ ਸ਼ਹਿਰ ਵਾਸੀਆਂ ਵੱਲੋਂ ਇਕੱਠੇ ਹੋ ਕੇ ਇਨ੍ਹਾਂ ਮੁਜ਼ਾਹਰਾਕਾਰੀਆਂ ਦਾ ਵਿਰੋਧ ਕੀਤਾ ਗਿਆ ਬਾਅਦ ਵਿਚ ਸਾਰੀ ਸਥਿਤੀ ਨੇ ਭਿਆਨਕ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਅਤੇ ਸਮੁੱਚੀ ਸਥਿਤੀ ਬੇਹੱਦ ਤਨਾਅਪੂਰਵਕ ਬਣ ਗਈ, ਕਿਉਂਕਿ ਹਿੰਦੂ ਸੰਗਠਨਾਂ ਨਾਲ ਸਬੰਧਤ ਕੁਝ ਲੋਕਾਂ ਵਲੋਂ ਸਿਟੀ ਰੋਡ `ਤੇ ਪੈਂਦੀ ਇਕ ਵੱਡੀ ਚਰਚ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਰਕੇ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਬਟਾਲਾ ਅਧੀਨ ਪੈਂਦੇ ਖੇਤਰ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ

ਯਸੂ ਮਸੀਹ ਦੀ ਤਸਵੀਰ ਦੇ ਮਾਮਲੇ ਨੂੰ ਲੈ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਭਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦਿੱਤਾ ਇਕਦਮ ਹੀ ਕਿਸੇ ਅਗਾਊ ਬੰਦ ਦੇ ਸੱਦੇ ਤੋਂ ਬਗੈਰ ਹੀ ਮਸੀਹੀ ਭਾਈਚਾਰੇ ਦੇ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦਿਆਂ ਜਬਰੀ ਦੁਕਾਨਾਂ ਬੰਦ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਮੁਜ਼ਾਹਰਾਕਾਰੀਆਂ ਜਿਨ੍ਹਾਂ ਨੇ ਹੱਥਾਂ ਵਿਚ ਨੰਗੀਆਂ ਕ੍ਰਿਪਾਨਾਂ, ਗੰਡਾਸੇ, ਕੁਹਾੜੀਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਡਾਗਾਂ, ਸੋਟੇ, ਬੇਸਬਾਲ, ਹਾਕੀਆਂ ਸਮੇਤ ਹੋਰ ਮਾਰੂ ਹਥਿਆਰ ਫੜੇ ਹੋਏ ਸਨ, ਨੇ ਵੱਡੇ ਪੱਧਰ `ਤੇ ਭੰਨ-ਤੋੜ ਸ਼ੁਰੂ ਕਰ ਦਿੱਤੀ, ਜਿਸ ਕਰਕੇ ਕੁਝ ਘੰਟਿਆਂ ਵਿਚ ਹੀ ਭਾਰੀ ਗਿਣਤੀ ਵਿਚ ਮੁਜ਼ਾਹਰਾਕਾਰੀਆਂ ਦੇ ਵੱਖ-ਵੱਖ ਟੋਲਿਆਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚ ਕੇ ਦੁਕਾਨਾਂ, ਵੱਡੇ ਸ਼ੋਅ ਰੂਮਾਂ ਅਤੇ ਹੋਰ ਅਦਾਰਿਆਂ ਦੀ ਬਿਨ੍ਹਾਂ ਕਿਸੇ ਡਰ-ਭੈਅ ਦੇ ਰੱਜ ਕੇ ਭੰਨ-ਤੋੜ ਕੀਤੀ ਇਸ ਹੁਲੜਬਾਜ਼ੀ ਦੌਰਾਨ ਦੁਕਾਨਾਂ ਦੇ ਅੱਗੇ ਅਤੇ ਸੜਕਾਂ ਕਿਨਾਰੇ ਲੱਗੇ ਸਕੂਟਰਾਂ, ਮੋਟਰ ਸਾਈਕਲਾਂ, ਬੱਸਾਂ, ਕਾਰਾਂ, ਜੀਪਾਂ ਤੇ ਹੋਰ ਨਿੱਕੀਆਂ ਵੱਡੀਆਂ ਗੱਡੀਆਂ ਨੂੰ ਅੱਗ ਲਾ ਕੇ ਸਾੜ ਕੇ ਸੁਆਹ ਕਰ ਦਿੱਤਾ ਗਿਆ

ਈਸਾਈ ਭਾਈਚਾਰੇ ਦੇ ਲੋਕ ਏਨੇ ਗੁੱਸੇ ਵਿਚ ਆਏ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਭਾਈਚਾਰੇ ਦਾ ਹੀ ਸਕੂਲ ਸੇਂਟ ਥਾਮਸ ਕਾਨਵੈਂਟ ਹਾਈ ਸਕੂਲ ਮਸਤਕੋਟ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਕਤ ਸਕੂਲ ਦੀਆਂ ਬੱਸਾਂ ਦੀ ਵੀ ਭਾਰੀ ਭੰਨ-ਤੋੜ ਕੀਤੀ ਗਈ ਸਕੂਲ ਦੇ ਅਧਿਆਪਕਾਂ ਨੇ ਭੱਜ ਕੇ ਜਾਨ ਬਚਾਈ ਅਤੇ ਸਕੂਲ ਵਿਦਿਆਰਥੀਆਂ ਵਿਚ ਵੀ ਪੂਰਾ ਸਹਿਮ ਪਾਇਆ ਜਾ ਰਿਹਾ ਸੀ ਬੱਚਿਆਂ ਦੇ ਮਾਪੇ ਵੀ ਇਸ ਘਟਨਾ ਤੋਂ ਪੂਰੀ ਤਰ੍ਹਾਂ ਚਿੰਤਤ ਦਿਖਾਈ ਦਿੱਤੇ

 

ਕਿਸੇ ਵੀ ਧਰਮ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿਆਂਗੇ : ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਰਾਜ ਅੰਦਰ ਕਿਸੇ ਨੂੰ ਕਿਸੇ ਵੀ ਧਰਮ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦੇਵੇਗੀ ਅਤੇ ਲੋਕਾਂ ਵਿਚ ਫੁੱਟ ਪਾਉਣ ਤੇ ਭੰਨਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਕੁਝ ਦੁਸ਼ਮਣ ਸ਼ਕਤੀਆਂ ਇਕ ਗਿਣੀ ਮਿਥੀ ਸਾਜਿਸ਼ ਅਧੀਨ ਪੰਜਾਬ ਵਿਚ ਭਾਈਚਾਰਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿਚ ਹਨ ਪਰ ਸਰਕਾਰ ਉਨ੍ਹਾਂ ਦੇ ਬੁਰੇ ਇਰਾਦੇ ਨਾਕਾਮ ਕਰ ਦੇਵੇਗੀ

 
 

ਪੰਜਾਬ `ਚ ਹਾਲਾਤ ਵਿਗੜੇ, ਰਾਸ਼ਟਰਪੀ ਰਾਜ ਲਾਗੂ ਹੋਵੇ : ਕੈਪਟਨ

ਰਾਜ ਦੇ ਵਿਗੜ ਰਹੇ ਹਾਲਾਤ ਲਈ ਸਿੱਧੇ ਤੌਰ `ਤੇ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਮੰਗ ਕੀਤੀ ਹੈ ਕਿ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਆਪਣਾ ਪ੍ਰਤੀਕਰਮ ਦਰਜ ਕਰਾਉਂਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਸਮਾਜ ਦੇ ਤਾਣੇ-ਬਾਣੇ ਨੂੰ ਤਬਾਹ ਕਰਨ ਵਾਲੀ ਇਹ ਪੰਜਵੀਂ ਅਹਿਮ ਘਟਨਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਡੇਰਾ ਸਿਰਸਾ ਵਿਵਾਦ, ਡੇਰਾ ਨੂਰਮਹਿਲ ਵਿਵਾਦ, ਵਿਆਨਾ ਕਾਂਡ ਤੋਂ ਬਾਅਦ ਜਲੰਧਰ ਵਿਚ ਹੋਈ ਹਿੰਸਾ, ਲੁਧਿਆਣਾ ਵਿਚ ਪ੍ਰਵਾਸੀ ਮਜ਼ਦੂਰਾਂ ਨਾਲ ਸੰਬੰਧਿਤ ਘਟਨਾਵਾਂ ਅਤੇ ਹੁਣ ਬਟਾਲਾ ਵਿਚ ਹੋਈ ਘਟਨਾ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਹਮੋ-ਸਾਹਮਣੇ ਲਿਆ ਖੜ੍ਹੇ ਕੀਤਾ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੇਲੇ ਇਸ ਤਰ੍ਹਾਂ ਦਾ ਇਕ ਵੀ ਕਾਂਡ ਨਹੀਂ ਸੀ ਹੋਇਆ ਕਿਉਂਕਿ ਉਨ੍ਹਾਂ ਦੀ ਸਰਕਾਰ ਇਸ ਤਰ੍ਹਾਂ ਦੀ ਕਿਸੇ ਘਟਨਾ ਤੋਂ ਰਾਜਸੀ ਲਾਹਾ ਲੈਣ ਬਾਰੇ ਨਹੀਂ ਸੀ ਸੋਚਦੀ

 
 

ਪੁਆੜੇ ਦੀ ਜੜ੍ਹ ਪ੍ਰਿਤਪਾਲ ਸਿੰਘ ਤੇ ਰਾਜ ਕੁਮਾਰ ਗ੍ਰਿਫ਼ਤਾਰ
ਦਵਾਖਾਨਾ
ਤੇ ਪ੍ਰਿੰਟਿੰਗ ਪ੍ਰੈਸ ਵੀ ਸੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ: ਯਸੂ ਮਸੀਹ ਦੇ ਸਵਾਗਤੀ ਗੇਟ `ਚ ਇਤਰਾਜ਼ਯੋਗ ਤਸਵੀਰ ਲਾਉਣ ਦੇ ਮਾਮਲੇ `ਚ ਨਾਮਜ਼ਦ ਕੀਤੇ ਗਏ ਸਿਕੰਦਰ ਦਵਾਖਾਨਾ ਦੇ ਡਾ. ਪ੍ਰਿਤਪਾਲ ਸਿੰਘ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ ਲੁਧਿਆਣਾ ਦੇ ਹੈਬੋਵਾਲ ਖੇਤਰ ਤੋਂ ਕਾਬੂ ਕਰ ਲਿਆ ਅਤੇ ਉਕਤ ਮਾਮਲੇ `ਚ ਨਾਮਜ਼ਦ ਕੀਤੇ ਗਏ ਪ੍ਰਿੰਟਿੰਗ ਪ੍ਰੈੱਸ ਦੇ ਮਾਲਿਕ ਰਾਜ ਕੁਮਾਰ ਨੇ ਮਾਣਯੋਗ ਜੱਜ ਸਾਹਿਬ ਦੀ ਅਦਾਲਤ `ਚ ਆਤਮ-ਸਮਰਪਣ ਕਰ ਦਿੱਤਾ ਡਾ. ਪ੍ਰਿਤਪਾਲ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਨਾਮਜ਼ਦ ਕੀਤੇ ਡਾ. ਪ੍ਰਿਤਪਾਲ ਸਿੰਘ ਦਾ ਦਵਾਖਾਨਾ ਤੇ ਪ੍ਰਿੰਟਿੰਗ ਪ੍ਰੈਸ ਸੀਲ ਕਰ ਦਿੱਤੀ ਗਈ ਹੈ

ਜ਼ਿਕਰਯੋਗ ਹੈ ਕਿ ਰਾਮਨੌਮੀ ਦੇ ਸਬੰਧ `ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਸ਼ਹਿਰ `ਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਸਵਾਗਤੀ ਗੇਟ ਤੇ ਬੋਰਡ ਲਾਏ ਗਏ ਸਨ, ਜਿਸ ਸਬੰਧੀ ਡਾ. ਪ੍ਰਿਤਪਾਲ ਸਿੰਘ ਵਲੋਂ ਵੀ ਕੰਪਨੀ ਬਾਗ ਚੌਕ ਨੇੜੇ ਇਕ ਸਵਾਗਤੀ ਗੇਟ ਲਾਇਆ ਗਿਆ ਸੀ, ਜਿਸ `ਚ ਯਸੂ ਮਸੀਹ ਦੀ ਬਹੁਤ ਹੀ ਇਤਰਾਜ਼ਯੋਗ ਤਸਵੀਰ (ਯਸੂ ਮਸੀਹ ਦੇ ਇਕ ਹੱਥ `ਚ ਸਿਗਰੇਟ ਅਤੇ ਇਕ ਹੱਥ `ਚ ਬੀਅਰ ਦੇ ਗਿਲਾਸ ਵਾਲੀ ਤਸਵੀਰ) ਲਾਈ ਗਈ ਸੀ ਜੋ ਕਿ ਉਨ੍ਹਾਂ ਵਲੋਂ ਰਾਮਾ ਮੰਡੀ ਨੇੜੇ ਸਥਿਤ ਬਾਵਾ ਪ੍ਰਿਟਿੰਗ ਪ੍ਰੈੱਸ ਦੇ ਮਾਲਿਕ ਰਾਜ ਕੁਮਾਰ ਤੋਂ ਬਣਵਾਈ ਗਈ ਸੀ, ਜਿਸ ਕਾਰਨ ਜਲੰਧਰ ਅਤੇ ਫਿਰ ਸੂਬੇ ਭਰ ਦੇ ਈਸਾਈ ਭਾਈਚਾਰੇ ਦੇ ਲੋਕਾਂ `ਚ ਰੋਸ ਦੀ ਲਹਿਰ ਦੌੜ ਗਈ ਸੀ

 

24 ਫਰਵਰੀ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas