|
ਹਾਈ ਸਕੂਲ
ਪਾਸ ਕਰਕੇ ਕਾਲਜਾਂ
`ਚ
ਜਾਣ
ਵਾਲੇ
ਬੱਚਿਆਂ
ਦੀ
ਰਹਿਨੁਮਾਈ ਲਈ ਗੁਰਦੁਆਰਾ
ਸਾਹਿਬ ਫਰੀਮਾਂਟ ਵਿਖੇ ਕੈਂਪ
ਸਤਨਾਮ
ਸਿੰਘ ਖਾਲਸਾ
ਫਰੀਮਾਂਟ:
ਗੁਰਦੁਆਰਾ
ਸਾਹਿਬ ਫਰੀਮਾਂਟ ਵਿਖੇ ਹਾਈ ਸਕੂਲ
ਵਿਚ
ਪੜ੍ਹ ਰਹੇ ਬੱਚਿਆਂ ਅਤੇ ਹਾਈ ਸਕੂਲ ਪਾਸ ਕਰਕੇ ਕਾਲਜਾਂ ਵਿਚ ਜਾ ਰਹੇ ਬੱਚਿਆਂ ਵਾਸਤੇ
ਕੈਂਪ ਲਗਾਇਆ ਗਿਆ ਜਿਸ
ਵਿਚ
ਭਾਰੀ
ਗਿਣਤੀ
ਵਿਚ
ਵਿਦਿਆਰਥੀ ਅਤੇ ਉਨਾਂ ਦੇ ਮਾਪੇ
ਸ਼ਾਮਲ
ਹੋਏ
ਸੈਟਾ
ਕਲਾਰਾ ਯੂਨੀਵਰਸਿਟੀ ਦੇ ਵਾਈਸ
ਪ੍ਰੈਜ਼ੀਡੈਂਟ
Micheal B Sexton,
ਬਰਕਲੇ
ਯੂਨੀਵਰਸਿਟੀ ਦੀ ਸਾਬਕਾ ਐਡਮਿਸ਼ਨ ਆਫੀਸਰ
Sylvia Juazez
ਅਤੇ
ਸਟੈਨਫਰਡ ਯੂਨੀਵਰਸਿਟੀ ਵਿਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕਰ ਰਹੀ ਹਰਪ੍ਰੀਤ
ਕੌਰ ਸੰਘਾ ਨੇ ਸੰਬੋਧਨ ਕੀਤਾ ਅਤੇ ਵਿਸਥਾਰ ਨਾਲ ਸਮਝਾਇਆ।
ਇਸ
ਸੈਮੀਨਾਰ ਵਿਚ
ਖਾਸ
ਗੱਲ
ਇਹ ਸੀ ਕਿ ਬੱਚਿਆਂ
ਦੇ
ਨਾਲ
ਨਾਲ ਮਾਪਿਆਂ ਨੇ ਵੀ
ਕਾਫ਼ੀ
ਦਿਲਚਸਪੀ ਦਿਖਾਈ।
ਇਸ
ਵਿਚ ਦੱਸਿਆ ਗਿਆ ਕਿ ਹਾਈ ਸਕੂਲ ਵਿਚ ਕਿਹੜੀਆਂ ਕਿਹੜੀਆਂ
ਕਲਾਸਾਂ ਲਈਆਂ ਜਾਣ।
ਉਪਰੰਤ ਕਾਲਜ ਜਾਣ ਵੇਲੇ ਕਿਵੇਂ
ਯੂਨੀਵਰਸਿਟੀਆਂ ਦੀ ਅਤੇ
ਵਿਸ਼ਿਆਂ ਦੀ ਚੋਣ ਕਿਵੇਂ ਕੀਤੀ ਜਾਵੇ,
ਜਿਸ
ਦੀ ਬੱਚਿਆਂ
ਅਤੇ
ਮਾਪਿਆਂ ਨੇ ਭਰਵੀਂ ਸ਼ਲਾਘਾ ਕੀਤੀ।
ਇਸ ਕੈਂਪ ਬਾਰੇ ਗੱਲ ਕਰਦਿਆਂ ਗਿਆਰ੍ਹਵੀਂ ਗਰੇਡ ਵਿਚ ਪੜ੍ਹਦੀ
ਵਿਦਿਆਰਥਣ ਰੌਬਿਨ ਸਿੰਘ,
ਜੋ ਕਿ ਵਾਸ਼ਿੰਗਟਨ ਹਾਈ ਸਕੂਲ ਦੀ ਵਿਦਿਆਰਥਣ ਹੈ ਨੇ ਕਿਹਾ ਕਿ ਮੈਂ
ਸਕੂਲ
ਤੋਂ
ਬਾਅਦ ਬਰਕਲੇ ਯੂਨੀਵਰਸਿਟੀ
ਜਾਣਾ
ਚਾਹੁੰਦੀ ਹਾਂ।
ਅੱਜ
ਦੇ
ਸੈਮੀਨਾਰ ਨੇ
ਮੈਨੂੰ ਬਹੁਤ ਕੁੱਝ ਸਿੱਖਣ ਨੂੰ
ਦਿੱਤਾ ਹੈ।
ਮੈਂ
Ophometry
ਦੇ ਵਿਚ ਜਾਣਾ ਹੈ,
ਜਿਸ
ਬਾਰੇ
ਮੈਂ
ਗੁਰਦੁਆਰਾ ਸਾਹਿਬ
ਵਿਚ
ਟਿਊਸ਼ਨ ਦੀਆਂ ਕਲਾਸਾਂ ਵੀ ਲੈਂਦੀ
ਹਾਂ।
ਉਸ ਨੇ ਕਿਹਾ
ਕਿ
ਬਹੁਤ ਆਰਗੇਨਾਈਜੇਸ਼ਨ ਕੰਮ ਤਾਂ
ਸ਼ੁੁਰੂ ਕਰਦੀਆਂ ਹਨ ਪਰ ਉਸ ਨੂੰ ਲਗਾਤਾਰ
ਫਾਲੋਅੱਪ ਨਹੀਂ ਕਰਦੀਆਂ।
ਉਸ
ਨੇ ਕਲਾਸ ਲਗਾਉਣ
ਵਾਲਿਆਂ ਦੀ ਅਤੇ ਇਸ ਦਾ ਇੰਤਜਾਮ ਕਰ ਰਹੀ ਕਮੇਟੀ ਦਾ ਧੰਨਵਾਦ ਕੀਤਾ।
ਜਿਸ ਨਾਲ
ਬੱਚਿਆਂ
ਨੂੰ
ਟਿਊਸ਼ਨ ਪੜ੍ਹਨ ਦਾ
ਮੌਕਾ
ਮਿਲਦਾ ਹੈ ਅਤੇ ਇਹੋ ਜਿਹੇ
ਉਚ
ਪਾਏ ਦੇ ਸੈਮੀਨਾਰ ਵਾਕਿਆ ਹੀ
ਕਿਸੇ
ਵੀ ਸਟੂਡੈਂਟ ਦਾ ਮਾਰਗ ਦਰਸ਼ਨ ਕਰ ਸਕਦੇ ਹਨ।
ਪ੍ਰਬੰਧਕ ਕਮੇਟੀ ਵਾਕਿਆ ਹੀ ਕਾਬਿਲੇ ਤਾਰੀਫ਼ ਦੀ ਹੱਕਦਾਰ ਹੈ,
ਕਲਾਸ
ਦਾ ਪ੍ਰਬੰਧ ਕਰ ਰਹੀ
ਅਤੇ
ਲਗਾਤਾਰ
ਬੱਚਿਆਂ
ਨੂੰ
ਟਿਊਸ਼ਨ ਪੜ੍ਹਾ
ਰਹੀ
ਹੈ।
ਸਟੈਨਫੋਰਡ
ਯੂਨੀਵਰਸਿਟੀ ਦੀ ਵਿਦਿਆਰਥਣ ਹਰਪ੍ਰੀਤ ਕੌਰ ਸੰਘਾ ਨੇ ਕਿਹਾ
ਕਿ
ਮੇਰਾ
ਮਕਸਦ ਆਪਣੀ ਆਉਣ ਵਾਲੀ
ਪੀੜ੍ਹੀ
ਦੇ
ਜੋ ਬੱਚੇ ਹਨ,
ਉਹ
ਵੱਧ ਤੋਂ
ਵੱਧ
ਐਜੂਕੇਸ਼ਨ ਲੈ ਸਕਣ।
ਇਹੀ
ਮੇਰੀ
ਦਿਲੀ ਤਮੰਨਾ ਹੈ।
ਇਸ
ਕਰਕੇ ਹੀ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ
ਹਾਂ।
ਉਸ ਨੇ ਦੱਸਿਆ ਕਿ ਅਗਲਾ ਪ੍ਰੋਗਰਾਮ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਤੋਂ
7
ਵਜੇ ਤੱਕ ਡਾ.
ਮੀਤਪਾਲ ਸਿੰਘ ਬੀਐਸ.ਐਮਬੀਡੀ,ਐਮਡੀ,
ਪੀਐਚਡੀ ਸਟੈਨਫੋਰਡ ਯੂਨੀਵਰਸਿਟੀ
ਤੋਂ
ਕਲਾਸ ਲਗਾਉਣਗੇ,
ਜਿਸ ਦਾ ਵਿਸ਼ਾ ਹੈ-10
ਪਰੈਕਟੀਕਲ ਤਰੀਕੇ
ਜੋ
ਕਿ ਜਿੰਦਗੀ ਦੇ ਪ੍ਰਸਨਲ ਅਤੇ
ਪ੍ਰੋਫੈਸ਼ਨਲ ਕਾਮਯਾਬੀ ਲਈ ਹੁੰਦੇ
ਹਨ,
ਬਾਰੇ
ਦੱਸਣਗੇ ਜੋ
Sikhi Schooling and success can go hand in hand
ਬਾਰੇ
ਦੱਸਣਗੇ।
ਵਿਦਿਆਰਥੀਆਂ ਅਤੇ ਮਾਪਿਆਂ
ਨੂੰ
ਸਮੇਂ
ਸਿਰ
ਪਹੁੰਚਣ ਦੀ ਬੇਨਤੀ ਹੈ।
ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ ਦੇ ਮੈਂਬਰ ਭਾਈ ਜਸਵਿੰਦਰ
ਸਿੰਘ ਜੰਡੀ ਨੇ ਇਸ ਬਾਰੇ ਗੱਲ ਕਰਦਿਆਂ
ਕਿਹਾ
ਕਿ ਵਿਦਿਆ ਇਸ ਜੱਗ ਮਹਿ ਚਾਨਣ ਦੇ ਮਹਾਂਵਾਕ ਅਨੁਸਾਰ ਇਹੋ ਜਿਹੇ
ਸੈਮੀਨਾਰ ਅਤੀ ਜ਼ਰੂਰੀ
ਹਨ।
ਐਜੂਕੇਸ਼ਨ ਹੀ
ਕਿਸੇ
ਕੌਮ ਦਾ ਭਵਿੱਖ
ਹੁੰਦੀ ਹੈ।
ਉਨ੍ਹਾਂ ਅੱਗੇ ਵੀ ਲਗਾਤਾਰ ਇਹ ਪ੍ਰੋਗਰਾਮ ਦੇਣ
ਦਾ
ਵਾਅਦਾ ਕੀਤਾ।
ਵਿਦਵਾਨ ਅਤੇ
ਉੱਚ
ਪੱਧਰੀਅਧਿਆਪਕ ਡਾ.
ਸੁਖਮਿੰਦਰ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਅਸੀਂ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ
ਨਹੀਂ ਦੇਵਾਂਗੇ ਅਤੇ ਬੱਚੇ ਦਿਲ ਲਗਾ
ਕੇ
ਨਹੀਂ ਪੜਨਗੇ।
ਉਨੀ ਦੇਰ ਅਸੀਂ
ਕਿਸੇ
ਵੀ
ਫੀਲਡ
ਵਿਚ ਤਰੱਕੀ ਨਹੀਂ ਕਰ ਸਕਦੇ।
ਉਨ੍ਹਾਂ
ਕਿਹਾ
ਕਿ
ਅਸੀਂ
ਕਈ ਕੁਝ ਕਰਕੇ ਅਤੇ ਅਜਮਾ ਕੇ ਦੇਖ ਲਿਆ
ਹੈ,
ਹੁਣ
ਸਾਨੂੰ ਪੜ੍ਹਾਈ ਉਪਰ ਜੋਰ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਵੇਂ
ਯਹੂਦੀਆਂ
ਨੇ
ਯਹੂਦੀ ਐਜੂਕੇਸ਼ਨ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ
ਸੀ,
ਉਸੇ
ਤਰ੍ਹਾਂ
ਸਾਨੂੰ ਕਰਨਾ ਚਾਹੀਦਾ ਹੈ ਤਾਂ ਕਿ ਪੜਨ ਵਾਲੇ ਬੱਚਿਆਂ ਦੀ ਮਦਦ ਕਰ ਸਕੀਏ।
ਉਨ੍ਹਾਂ
ਗੁਰੂ
ਘਰ ਦੀ ਕਮੇਟੀ
ਵੱਲੋਂ ਜੋ
20
ਹਜ਼ਾਰ ਡਾਲਰ ਦੀ ਸਕਾਰਸ਼ਿਪ ਸ਼ੁਰੂ ਕੀਤੀ ਹੈ,
ਉਸ
ਨੂੰ ਬਹੁਤ ਹੀ ਸ਼ਲਾਘਾਯੋਗ ਅਤੇ
ਦੂਰਅੰਦੇਸ਼ੀ ਫੈਸਲਾ ਦੱਸਿਆ।
ਗੁਰੂਘਰ ਦੇ ਮੁੱਖ
ਸੇਵਾਦਾਰ ਭਾਈ ਹਰਜੋਤ
ਸਿੰਘ
ਖਾਲਸਾ ਨੇ ਕਿਹਾ ਕਿ ਸਾਡਾ
ਇੱਕੋ
ਇੱਕ ਮਕਸਦ ਬੱਚਿਆ ਨੰੂ ਗੁਰੂਘਰ ਨਾਲ ਜੋੜਨਾ ਹੈ ਇਸ ਵਾਸਤੇ ਸਾਨੰੂ ਜੋ ਵੀ ਤਰੀਕੇ
ਅਪਣਾਉਣ ਦੀ
ਲੋੜ
ਪਈ ਅਪਣਾਵਾਗੇ ਭਵਿੱਖ ਦੀ ਡੋਰ ਇਨਾਂ ਦੇ ਹੱਥ ਵਿੱਚ ਹੀ ਤਾ ਹੈ ਉਨਾਂ ਸਮੂੰਹ ਸਟਾਫ
ਅਤੇ
ਬੱਚਿਆ ਦਾ ਅਤੇ ਉਨਾਂ ਦੇ
ਮਾਪਿਆ ਦਾ ਧੰਨਵਾਦ
ਕੀਤਾ
।
24
ਫਰਵਰੀ
2010
|