|
5200 ਕਰੋੜ ਦੀ
ਸਬਸਿਡੀ ਦਾ ਬੋਝ ਚੁੱਕ ਰਹੀ ਸਰਕਾਰ
64
ਹਜ਼ਾਰ ਕਰੋੜ ਦਾ ਕਰਜ਼ਾ ਹੈ ਪੰਜਾਬ ਸਰਕਾਰ ਸਿਰ,
ਜਿਸ
`ਤੇ
4400
ਕਰੋੜ ਦਾ ਵਿਆਜ ਦਿੰਦੀ
ਹੈ
ਸਰਕਾਰ
ਵਧੀਆਂ ਬਿਜਲੀ
ਦੀਆਂ ਕੀਮਤਾਂ
ਦਾ
ਭਾਰ ਚੁੱਕਣ ਦੇ ਐਲਾਨ ਨਾਲ ਸਰਕਾਰ ਨੂੰ ਲੱਗੇਗਾ
800
ਕਰੋੜ ਦਾ
ਚੂਨਾ
ਅੰਮ੍ਰਿਤਸਰ ਟਾਈਮਜ਼
ਬਿਊਰੋ
ਚੰਡੀਗੜ੍ਹ:
64
ਹਜ਼ਾਰ ਕਰੋੜ ਰੁਪਏ
ਦੇ
ਕਰਜੇ ਹੇਠ ਦਬੇ ਪੰਜਾਬ
`ਤੇ
ਸਬਸਿਡੀਆਂ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ।
ਇਹ ਸਿਲਸਿਲਾ ਜੇਕਰ ਇਸੇ ਤਰ੍ਹਾਂ
ਜਾਰੀ ਰਿਹਾ ਤਾਂ ਸਾਲ
2012
ਵਿਚ
ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਸਬਸਿਡੀਆਂ
ਦੇ
ਰੂਪ
ਵਿਚ
ਦਿੱਤੀ ਗਈ ਰਾਸ਼ੀ 20 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ
ਜਾਵੇਗੀ।
ਸੱਤਾਧਾਰੀ ਗਠਜੋੜ ਦੀ ਸੱਤਾ ਵਿਚ ਭਾਈਵਾਲ ਪਾਰਟੀ
ਭਾਰਤੀ ਜਨਤਾ ਪਾਰਟੀ ਦੇ ਦਬਾਅ ਵਿਚ ਸੂਬਾ ਸਰਕਾਰ
ਨੇ
ਡੋਮੈਸਟਿਕ/ਕਮਰਸ਼ੀਅਲ
ਅਤੇ ਇੰਡਸਟਰੀਅਲ ਸੈਕਟਰ ਲਈ ਵਧੀਆਂ ਬਿਜਲੀ ਦੀਆਂ ਦਰਾਂ
`ਤੇ
ਸਬਸਿਡੀ ਦੇਣ
ਦਾ
ਫੈਸਲਾ ਪਿਛਲੇ
ਐਤਵਾਰ ਨੂੰ ਲਿਆ,
ਉਸ ਨਾਲ ਇਹ ਅੰਕੜਾ ਪੰਜ ਹਜ਼ਾਰ ਕਰੋੜ
ਰੁਪਏ ਸਾਲਾਨਾ
ਨੂੰ
ਵੀ
ਟੱਪ ਜਾਵੇਗਾ।
ਅਗਰ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਇਸ ਫੈਸਲੇ
ਨੂੰ
ਮੰਨ
ਲੈਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਲਗਭਗ 800
ਕਰੋੜ ਰੁਪਏ ਪੰਜਾਬ ਸਟੇਟ ਇਲੈਕਟ੍ਰਸਿਟੀ ਬੋਰਡ
ਨੂੰ ਬਤੌਰ ਸਬਸਿਡੀ ਦੇਣੇ
ਪੈਣਗੇ।
ਸਰਕਾਰ ਪਹਿਲਾਂ ਹੀ ਲਗਭਗ
3150
ਕਰੋੜ
ਰੁਪਏ ਖੇਤੀ ਅਤੇ ਹੋਰ ਵਰਗਾਂ
ਨੂੰ
ਦਿੱਤੀ ਜਾਣ ਵਾਲੀ ਮੁਫਤ
ਬਿਜਲੀ ਦੇ ਲਈ
ਪੀ
ਐਸ
ਈ ਬੀ
ਨੂੰ
ਦੇ
ਰਹੀ ਹੈ।
ਬਿਜਲੀ ਸਬਸਿਡੀ
`ਤੇ
ਮੌਜੂਦਾ ਵਾਧੇ ਤੋਂ ਪੰਜਾਬ ਸਰਕਾਰ ਨੂੰ
ਚਾਲੂ
ਵਿੱਤੀ ਸਾਲ
ਦੌਰਾਨ ਲਗਭਗ 5200 ਕਰੋੜ ਰੁਪਏ ਵੱਖ
ਵੱਖ ਸਬਸਿਡੀਆਂ ਦੇ ਰੂਪ ਵਿਚ
ਦੇਣੇ ਹੋਣਗੇ।
ਇਸ
ਤੋਂ
ਇਲਾਵਾ ਪਹਿਲਾਂ ਲਏ ਕਰਜੇ
`ਤੇ
ਵਿਆਜ ਦੇ ਰੂਪ ਵਿਚ
ਪੰਜਾਬ ਸਰਕਾਰ
ਨੂੰ
4400
ਕਰੋੜ ਰੁਪਏ ਦੇਣੇ
ਪੈ
ਰਹੇ ਹਨ।
ਇਸ
ਤੋਂ ਇਲਾਵਾ
ਸੂਬਾ ਸਰਕਾਰ ਚੂੰਗੀ ਮੁਆਫ਼ੀ ਕਾਰਨ
700
ਕਰੋੜ ਅਤੇ ਸਸਤਾ ਆਟਾ ਦਾਲ ਸਕੀਮ ਦੇ ਤਹਿਤ 500
ਕਰੋੜ
ਰੁਪਏ ਦੀ ਸਬਸਿਡੀ ਵੀ ਦੇ ਰਹੀ ਹੈ।
ਹੁਣ
800
ਕਰੋੜ ਰੁਪਏ ਦੀ ਨਵੀਂ ਸਬਸਿਡੀ ਦਾ ਬੋਝ ਚੁੱਕਣ ਲਈ ਸਰਕਾਰ
ਪੈਸਾ
ਕਿਥੋਂ
ਲਿਆਵੇਗੀ ਇਹ ਸਵਾਲ ਮੌਜੂਦਾ ਸਮੇਂ
ਚਰਚਾ
ਦਾ
ਵਿਸ਼ਾ ਬਣਿਆ ਹੋਇਆ ਹੈ।
ਬੇਸ਼ੱਕ ਸਰਕਾਰ ਨੇ ਸੂਬੇ ਦੀ ਵਿੱਤੀ
ਸਥਿਤੀ
ਨੂੰ ਸੁਧਾਰਨ ਲਈ ਨਵੇਂ ਵਸੀਲੇ ਲੱਭਣ ਲਈ ਉਪ ਮੁੱਖ ਮੰਤਰੀ ਅਤੇ ਮਨੋਰੰਜਨ ਕਾਲੀਆ
`ਤੇ
ਅਧਾਰਤ ਇਕ ਕਮੇਟੀ
ਬਣਾਈ ਹੈ।
ਪਰ ਪਹਿਲਾਂ
ਹੀ
ਸਬਸਿਡੀਆਂ ਦਾ ਪ੍ਰਸਪਰ ਵਿਰੋਧ ਕਰ ਰਹੇ
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਲਈ ਉਨ੍ਹਾਂ
ਦੀ
ਸਰਕਾਰ ਦਾ ਇਹ ਤਾਜ਼ਾ
ਫੈਸਲਾ ਨਿਸਚਿਤ ਤੌਰ
`ਤੇ
ਨਵਾਂ ਵਿਖੇੜਾ
ਖੜ੍ਹਾ
ਕਰੇਗਾ।
ਹੁਣ ਦੇਖਣਾ ਇਹ ਹੈ ਕਿ ਵਿੱਤ ਮੰਤਰੀ ਇਸ
800
ਕਰੋੜ
ਰੁਪਏ ਦਾ ਨਵਾਂ ਬੋਝ ਕਿਵੇਂ
ਐਡਜਸਟ ਕਰਦੇ ਹਨ। |