BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਜੂਨ 1984 ਦੇ ਦਰਦਨਾਕ ਸਾਕੇ ਨੂੰ ਭੁਲਾਉਣਾ ਸਾਕੇ ਦੌਰਾਨ ਜਾਨਾਂ ਵਾਰਨ ਵਾਲਿਆਂ ਨੂੰ ਦੁਬਾਰਾ ਮਾਰਨ ਵਾਲੀ ਗੱਲ ਹੋਵੇਗੀ : ਪਾਲ ਆਹਲੂਵਾਲੀਆ
1984
ਦੇ ਸਾਕੇ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ `ਚ ਅਹਿਮ ਵਿਚਾਰਾਂ
ਸਿੱਖ ਯੂਥ ਆਫ਼ ਅਮਰੀਕਾ ਵਲੋਂ ਸਿੱਖ ਮਸਲਿਆਂ ਨੂੰ ਕੌਮਾਂਤਰੀ ਪੱਧਰ `ਤੇ ਉਭਾਰਣ ਲਈ ਸ਼ਾਨਦਾਰ ਯਤਨ
ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਕਲੇ (ਕੈਲੇਫੋਰਨੀਆ): ਜੂਨ 1984 ਦੇ ਦਰਦਨਾਕ ਸਾਕੇ ਨੂੰ ਹਰਗਿਜ਼ ਨਹੀਂ ਭੁਲਾਇਆ ਜਾਣਾ ਚਾਹੀਦਾ, ਕਿਉਂਕਿ ਇਸ ਨੂੰ ਭੁਲਾਇਆ ਜਾਣਾ ਇਸ ਸਾਕੇ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲਿਆਂ ਨੂੰ ਦੁਬਾਰਾ ਮਾਰਨ ਵਾਲੀ ਗੱਲ ਹੋਵੇਗੀ ਇਹ ਵਿਚਾਰ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਪ੍ਰੋ ਵਾਈਸ ਚਾਂਸਲਰ ਪਾਲ ਆਹਲੂਵਾਲੀਆ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਵਿੱਚ ਸਿੱਖ ਯੂਥ ਆਫ਼ ਅਮਰੀਕਾ ਵਲੋਂ ਕਰਵਾਏ 1984 ਦੇ ਸਾਕੇ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ `ਚ ਆਪਣੇ ਕੂੰਜੀਵਤ ਭਾਸ਼ਣ ਦੌਰਾਨ ਪ੍ਰਗਟਾਏ ਵਰਨਣਯੋਗ ਹੈ ਕਿ ਸਮੂਹ ਸਿੱਖ ਪੰਥ ਇਸ ਵਰ੍ਹੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਅਨੇਕਾਂ ਗੁਰਧਾਮਾਂ ਉੱਤੇ ਹੋਏ ਭਾਰਤੀ ਫੌਜ ਦੇ ਹਮਲੇ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ ਇਹ ਦਰਦਨਾਕ ਸਾਕਾ ਹਮੇਸ਼ਾ ਹਮੇਸ਼ਾ ਲਈ ਸਿੱਖ ਸਿਮਰਤੀ ਦਾ ਅੰਗ ਬਣ ਚੁੱਕਿਆ ਹੈ ਅਤੇ ਸਮੇਂ ਦੇ ਬੀਤਣ ਨਾਲ ਸਿੱਖਾਂ ਨੇ ਇਸ ਸਾਕੇ ਦੀ ਯਾਦ ਨੂੰ ਆਪਣੇ ਚਿੰਤਨ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ ਇਸ ਵਰ੍ਹੇ ਦੇਸ਼ਾਂ-ਵਿਦੇਸ਼ਾਂ ਅੰਦਰ ਵਸਦੇ ਸਿੱਖ ਭਾਈਚਾਰੇ ਵਲੋਂ ਹਜ਼ਾਰਾਂ ਸਮਾਗਮਾਂ ਰਾਹੀਂ ਇਸ ਸਾਕੇ ਦੀ ਯਾਦ ਨੂੰ ਤਰੋਤਾਜ਼ਾ ਕੀਤਾ ਜਾ ਰਿਹਾ ਹੈ

ਇਸੇ ਲੜੀ ਤਹਿਤ ਕੈਲੇਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿਖ ਸਿੱਖ ਯੂਥ ਆਫ ਅਮਰੀਕਾ ਅਤੇ ਸੈਂਟਰ ਫਾਰ ਸਿੱਖ ਸਟੱਡੀਜ਼ ਵਲੋਂ ਕਰਵਾਏ ਗਏ ਇਸ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਵਿੱਚ ਦੇਸ਼-ਵਿਦੇਸ਼ ਤੋਂ ਉੱਘੇ ਵਿਦਵਾਨਾਂ ਨੇ ਸ਼ਾਮਲ ਹੋ ਕੇ ਇਸ ਸਾਕੇ ਦੀ ਇਤਿਹਾਸਕ ਅਹਿਮੀਅਤ, ਇਸ ਨਾਲ ਜੁੜੇ ਅਧਿਆਤਮਕ ਪਸਾਰਾਂ ਅਤੇ ਇਸ ਦੇ ਰਾਜਨੀਤਕ ਪ੍ਰਭਾਵਾਂ ਨੂੰ ਆਪੋ-ਆਪਣੇ ਨਜ਼ਰੀਏ ਤੋਂ ਸਮਝਣ ਅਤੇ ਪੇਸ਼ ਕਰਨ ਦਾ ਯਤਨ ਕੀਤਾ ਦੋ ਦਿਨ ਚੱਲੇ ਇਸ ਸੈਮੀਨਾਰ ਵਿੱਚ ਵਿਸ਼ਵ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਆਏ ਡੇਢ ਦਰਜਨ ਦੇ ਕਰੀਬ ਵਿਦਵਾਨਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਸਮੇਤ ਉੱਘੀਆਂ ਪੰਥਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ

ਸਿੱਖ ਦਰਦ ਨਾਲ ਜੁੜੇ ਅਤੇ ਸਿੱਖ ਮਸਲਿਆਂ ਪ੍ਰਤੀ ਸਰਗਰਮ ਅਕਾਦਮਿਕ ਸਰਗਮੀਆਂ ਕਰਦੇ ਆ ਰਹੇ ਸ.ਪਾਲ ਆਹਲੂਵਾਲੀਆ ਨੇ ਜਿਹਾ ਕਿ ਜੂਨ ਅਤੇ ਨਵੰਬਰ 84 ਦੀਆਂ ਘਟਨਾਵਾਂ ਨੇ ਭਾਵੇਂ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ ਪਰ ਇਸਨੇ ਸਿੱਖਾਂ ਨੂੰ ਅਪਣੇ ਭਵਿੱਖ ਪ੍ਰਤੀ ਵੱਧ ਸੁਚੇਤ ਕਰਦਿਆਂ ਅਪਣੀ ਨਿਵੇਕਲੀ ਹਸਤੀ ਬਰਕਰਾਰ ਰੱਖਣ ਲਈ ਚੌਕਸ ਕਰ ਦਿੱਤਾ ਹੈ

ਉਨ੍ਹਾਂ ਜੂਡਿਥ ਬਟਲਰ ਦੀ ਨਵੀਂ ਕਿਤਾਬ ਫਰੇਮਜ਼ ਆਫ ਵਾਰ` ਦੇ ਹਵਾਲੇ ਸਹਿਤ ਰਾਸ਼ਟਰਵਾਦ, ਸੈਕੂਲਰਵਾਦ ਅਤੇ ਹਿੰਸਾ ਦੇ ਅੰਤਰ ਸਬੰਧਾਂ ਦੀ ਗੱਲ ਕੀਤੀ ਉਨ੍ਹਾਂ ਕਿਹਾ ਕਿ 1984 ਦੇ ਸਾਰੇ ਘਟਨਾਕ੍ਰਮ ਪਿੱਛੇ ਇੱਕ ਦਵੈਖ ਦਾ ਭਾਵ ਕੰਮ ਕਰਦਾ ਹੈ ਅਤੇ ਇਹ ਦਵੈਖ ਆਧੁਨਿਕ ਲੋਕਤੰਤਰ ਦੇ ਅੰਦਰ ਨਿਹਿਤ ਹੈ, ਜਿਸ ਤਹਿਤ ਇੱਕ ਧਿਰ ਨੂੰ ਦੈਂਤ ਬਣਾ ਕੇ ਪੇਸ਼ ਕਰਦੇ ਹੋਏ ਨਾ ਕੇਵਲ ਉਸ ਦਾ ਘਾਣ ਕੀਤਾ ਜਾਂਦਾ ਹੈ ਸਗੋਂ ਆਪਣੀ ਹੋਂਦ ਲਈ ਇੱਕ ਸੰਤੁਸ਼ਟੀ ਵੀ ਹਾਸਿਲ ਕੀਤੀ ਜਾਂਦੀ ਹੈ ਉਨ੍ਹਾਂ ਨੇ ਕਿਹਾ ਕਿ ਸਿੱਖੀ ਅੰਦਰ ਸ਼ਹਾਦਤ ਮਨੁੱਖਤਾ ਪ੍ਰਤੀ ਪ੍ਰੇਮ ਦਾ ਪ੍ਰਗਟਾਵਾ ਹੈ ਮਿਸਾਲ ਦੇ ਤੌਰ `ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਕੇਵਲ ਸਿੱਖਾਂ ਲਈ ਹੀ ਨਹੀਂ ਸੀ, ਸਗੋਂ ਜ਼ੁਲਮ ਦਾ ਸ਼ਿਕਾਰ ਹਰੇਕ ਮਜ਼ਲੂਮ ਧਿਰ ਲਈ ਸੀ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਇਸ ਹਮਲੇ ਨੇ ਹਕੂਮਤੀ ਹਿੰਸਾ ਦੇ ਇੱਕ ਨਵੇਂ ਅਤੇ ਅਤਿ-ਘਿਨਾਉਣੇ ਰੂਪ ਨੂੰ ਸਾਹਮਣੇ ਲਿਆਂਦਾ ਹੈ

ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਡਾ. ਐਨ. ਮਰਫ਼ੀ, ਜਪਾਨ ਦੀ ਰਿਤ ਸੂਮੇਕਨ ਯੂਨੀਵਰਸਿਟੀ ਤੋਂ ਪ੍ਰੋ. ਜਿਓਰਜੀਓ ਸ਼ਾਨੀ ਅਤੇ ਯੂਨੀਵਰਸਿਟੀ ਆਫ ਮਾਨਚੈਸਟਰ ਤੇ ਬਰੈਂਡੀਜ਼ ਯੂਨੀਵਰਸਿਟੀ ਤੋਂ ਵਰਿੰਦਰ ਕਾਲੜਾ ਤੇ ਹਰਲੀਨ ਸਿੰਘ ਵਲੋਂ ਆਪਣੇ ਪੇਪਰ ਪੇਸ਼ ਕੀਤੇ ਗਏ ਡਾ.ਮਰਫ਼ੀ ਨੇ ਆਪਣੇ ਪਰਚੇ ਵਿੱਚ ਦੱਸਿਆ ਕਿ ਸਿੱਖਾਂ ਵਲੋਂ ਇਸ ਸਾਕੇ ਦੀ ਯਾਦ ਵਿੱਚ ਕੀਤੇ ਜਾਣ ਵਾਲੇ ਸਮਾਗਮ ਹੌਲੀ ਹੌਲੀ ਅੰਤਰਰਾਸ਼ਟਰੀ ਨੁਹਾਰ ਗ੍ਰਹਿਣ ਕਰਨ ਲੱਗੇ ਹਨ ਉਨ੍ਹਾਂ ਨੇ ਇਸ ਸਾਲ ਜੂਨ ਮਹੀਨੇ ਵੈਨਕੂਵਰ ਵਿੱਚ ਹੋਏ ਇਸ ਸਾਕੇ ਨੂੰ ਸਮਰਪਿਤ ਪ੍ਰੋਗਰਾਮ ਦਾ ਹਵਾਲਾ ਦਿੰਦੇ ਆਖਿਆ ਕਿ ਇਸ ਪ੍ਰੋਗਰਾਮ ਵਿੱਚ ਸਿੱਖਾਂ ਵਲੋਂ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਸੱਦਾ ਦਿੱਤਾ ਜਾਣਾ ਬਹੁਤ ਚੰਗਾ ਕਦਮ ਸੀ ਜਿਓਰਜੀਓ ਸ਼ਾਨੀ ਨੇ 1984 ਦੇ ਸਾਕੇ ਦੀ ਸਿਮਰਤੀ ਨੂੰ ਕੌਮੀ ਚੇਤਨਤਾ ਨਾਲ ਜੋੜ ਕੇ ਪੇਸ਼ ਕੀਤਾ ਉਨ੍ਹਾਂ ਕਿਹਾ ਕਿ ਇਸ ਸਾਕੇ ਦੀ ਯਾਦ ਰਾਹੀਂ ਜਿੱਥੇ ਕੌਮੀ ਚੇਤਨਤਾ ਦੀ ਘਾੜਤ ਹੋ ਰਹੀ ਹੈ ਉੱਥੇ ਹੀ ਸਿੱਖ ਇਸ ਰਾਹੀਂ ਉੱਤਰ-ਕੌਮੀ ਸੰਵਾਦ ਵੱਲ ਵੀ ਵਧ ਰਹੇ ਹਨ ਵਰਿੰਦਰ  ਕਾਲੜਾ ਅਤੇ ਹਰਲੀਨ ਸਿੰਘ ਵਲੋਂ ਸਾਂਝੇ ਤੌਰ ਉੱਤੇ ਪੇਸ਼ ਕੀਤੇ ਗਏ ਪੇਪਰ ਵਿੱਚ ਇਸ ਸਾਕੇ ਦੀ ਯਾਦ ਨੂੰ ਸੰਭਾਲਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਅਲੋਚਨਾ ਕੀਤੀ ਗਈ

ਦੂਸਰੇ ਸੈਸ਼ਨ ਦੌਰਾਨ ਵਾਸ਼ਿੰਗਟਨ ਯੂਨੀਵਰਸਿਟੀ ਦੀ ਵਰਜੀਨੀਆ ਵੈਨ ਡਾਇਕ, ਬਰਮਿੰਘਮ ਯੂਨੀਵਰਸਿਟੀ ਦੇ ਨਵਦੀਪ ਸਿੰਘ ਮੰਡੇਰ ਅਤੇ ਗੁਰਹਰਪਾਲ ਸਿੰਘ ਅਤੇ ਦਿੱਲੀ ਯੂਨੀਵਰਸਿਟੀ ਦੀ ਰਾਧਿਕਾ ਚੋਪੜਾ ਵਲੋਂ ਆਪਣੇ ਪੇਪਰ ਪੇਸ਼ ਕੀਤੇ ਗਏ ਇਸ ਸੈਸ਼ਨ ਦੌਰਾਨ ਸਿੱਖ ਕੌਮੀਅਤ ਦੇ ਮਸਲੇ ਉੱਪਰ ਭਰਵੀਂ ਵਿਚਾਰ ਚਰਚਾ ਹੋਈ

ਤੀਸਰੇ ਸੈਸ਼ਨ ਦੌਰਾਨ ਮਿਸ਼ੀਗਨ ਯੂਨੀਵਰਸਿਟੀ ਦੇ ਹਰਜੀਤ ਗਰੇਵਾਲ, ਸੈਂਟਰ ਫਾਰ ਸਿੱਖ ਸਟੱਡੀਜ਼ ਦੇ ਪ੍ਰਭਸ਼ਰਨਦੀਪ ਸਿੰਘ ਅਤੇ ਕੈਲੇਫੋਰਨੀਆ ਇੰਸਟੀਚਿਊਟ ਆਫ ਇਨਟਿਗਰਲ ਸਟੱਡੀਜ਼ ਦੇ ਬਰਾਇਨ ਐਕਸਲ ਨੇ ਪਰਚੇ ਪੇਸ਼ ਕੀਤੇ ਪੁਨੂੰ ਜੈਤਲਾ ਨੇ 1984 ਤੋਂ ਬਾਅਦ ਪੰਜਾਬ ਅੰਦਰ ਸਿੱਖ ਪਛਾਣ ਅਤੇ ਇਸ ਦੀ ਪੇਸ਼ਕਾਰੀ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਹਰਜੀਤ ਗਰੇਵਾਲ ਨੇ ਇਸ ਸਾਕੇ ਦੀਆਂ ਕਲਾਤਮਿਕ ਪੇਸ਼ਕਾਰੀਆਂ ਨੂੰ ਜ਼ੁਲਮ ਦੇ ਵਿਰੋਧ ਦਾ ਸੂਖਮ ਰੂਪ ਦੱਸਿਆ ਪ੍ਰਭਸ਼ਰਨਦੀਪ ਸਿੰਘ ਨੇ ਆਪਣੇ ਪੇਪਰ ਵਿੱਚ ਸ਼ਬਦ, ਨਾਦ ਤੇ ਮੀਰੀ ਪੀਰੀ ਦੇ ਅੰਤਰ ਸਬੰਧਾਂ ਨੂੰ ਵਿਸਥਾਰ ਸਹਿਤ ਬਿਆਨ ਕਰਦਿਆਂ 1984 ਵਿੱਚ ਹਮਲੇ ਦੌਰਾਨ ਸਿੱਖਾਂ ਦੀ ਪਹੁੰਚ ਦੀ ਵਿਆਖਿਆ ਕੀਤੀ ਦੈਰਿਦਾ ਦੀ ਆਫ ਗਰਾਮਾਟੋਲੋਜੀ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਹਿੰਦੂ ਤੇ ਸਾਮੀ ਧਰਮ ਗ੍ਰੰਥਾਂ ਦੀ ਲੋਗੋਸੈਂਟਰਿਕ ਬਿਰਤੀ ਦਾ ਵੇਰਵਾ ਦਿੰਦੇ ਹੋਏ ਭਾਰਤੀ ਰਾਸ਼ਟਰਵਾਦ ਤੇ ਸੈਕੂਲਰਵਾਦ ਦੀਆਂ ਬੁਨਿਆਦਾਂ ਨੂੰ ਉਜਾਗਰ ਕੀਤਾ

ਦੂਸਰੇ ਦਿਨ ਦੇ ਆਖਰੀ ਸੈਸ਼ਨ ਦੌਰਾਨ ਟਲੀਡੋ ਯੂਨੀਵਰਸਿਟੀ ਦੀ ਪਰਵਿੰਦਰ ਮਹਿਤਾ, ਹੌਫਸਟਰਾ ਯੂਨੀਵਰਸਿਟੀ ਵਿੱਚ ਸਿੱਖ ਸਟੱਡੀਜ਼ ਦੀ ਚੇਅਰ ਉੱਤੇ ਨਿਯੁਕਤ ਪ੍ਰੋ. ਬਲਵਿੰਦਰ ਸਿੰਘ ਭੋਗਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿਦਿਆਰਥੀ ਪ੍ਰਭਸ਼ਰਨਬੀਰ ਸਿੰਘ ਦੇ ਆਪਣੇ ਪੇਪਰ ਪੇਸ਼ ਕੀਤੇ ਗਏ।  ਪਰਵਿੰਦਰ ਮਹਿਤਾ ਨੇ ਆਪਣੇ ਪੇਪਰ ਵਿੱਚ ਹਕੂਮਤ ਵਲੋਂ 1984 ਦੇ ਇਸ ਸਾਕੇ ਬਾਰੇ ਪੈਦਾ ਕੀਤੀ ਗਈ ਭਿਆਨਕ ਚੁੱਪ ਦਾ ਜ਼ਿਕਰ ਕੀਤਾ ਪ੍ਰੋ. ਭੋਗਲ ਨੇ ਸੰਤ ਸਿਪਾਹੀ ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਦੱਸਿਆ ਕਿ ਜਿੰਨਾ ਚਿਰ ਅਸੀਂ ਸਿੱਖੀ ਅੰਦਰ ਰਾਜਨੀਤੀ ਅਤੇ ਅਧਿਆਤਮਿਕਤਾ ਦੀ ਇਕਸੁਰਤਾ ਅਤੇ ਸੁਮੇਲ ਨੂੰ ਨਹੀਂ ਸਮਝਦੇ ਓਨਾ ਚਿਰ ਇਸ ਸਾਕੇ ਦੇ ਡੂੰਘੇ ਕਾਰਣਾਂ ਦਾ ਪਤਾ ਲਗਾ ਸਕਣਾ ਸੰਭਵ ਨਹੀਂ ਉਨ੍ਹਾਂ ਕਿਹਾ ਕਿ ਆਧੁਨਿਕ ਕੌਮੀ ਰਾਜ ਦੀ ਬੁਨਿਆਦ ਧਰਮ ਤੇ ਰਾਜਨੀਤੀ ਦੇ ਵਖਰੇਵੇਂ ਉਪਰ ਆਧਾਰਿਤ ਹੈ ਸਿੱਖੀ ਅੰਦਰ ਸੰਤ ਸਿਪਾਹੀ ਦਾ ਸੰਕਲਪ ਇਸ ਵਖਰੇਵੇਂ ਨੂੰ ਜਦੋਂ ਵੰਗਾਰਦਾ ਹੈ ਤਾਂ ਅਚੇਤ ਹੀ ਹਕੂਮਤੀ ਜਬਰ ਦਾ ਨਿਸ਼ਾਨਾ ਬਣ ਜਾਂਦਾ ਹੈ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਇਸ ਸਾਕੇ ਦੇ ਵਾਪਰਨ ਦੇ ਕਾਰਣ ਮੌਕਾਪ੍ਰਸਤ ਰਾਜਨੀਤੀ ਜਾਂ ਸਿੱਖ ਮੰਗਾਂ ਲਈ ਜਦੋ-ਜਹਿਦ ਹੀ ਨਹੀਂ ਸਨ ਉਨ੍ਹਾਂ ਨੇ ਇਸ ਸਾਕੇ ਦੀ ਜੜ੍ਹ ਹਿੰਦੂ ਮਿਥਿਹਾਸ ਵਿੱਚੋਂ ਲੱਭਦਿਆਂ ਦੱਸਿਆ ਕਿ ਹਿੰਦੂ ਮਿਥਿਹਾਸ ਅੰਦਰ ਵੇਦਾਂ ਨੂੰ ਮੰਨਣ ਤੋਂ ਇਨਕਾਰੀ ਹਰੇਕ ਵਰਗ ਨੂੰ ਦਾਨਵ ਕਿਹਾ ਗਿਆ ਹੈ ਭਾਵੇਂ ਉਹ ਬੋਧੀ, ਜੈਨੀ ਜਾਂ ਸਿੱਖ ਹੋਣ 1984 ਦਾ ਸਾਕਾ ਵੀ ਸਿੱਖਾਂ ਵਲੋਂ ਵੇਦਾਂ ਨੂੰ ਨਾ ਮੰਨਣ ਕਾਰਨ ਪੈਦਾ ਹੋਏ ਇਸੇ ਅਧਿਆਤਮਿਕ ਟਕਰਾਓ ਦਾ ਹਿੱਸਾ ਸੀ

ਸੈਮੀਨਾਰ ਦੇ ਸੰਚਾਲਕ ਅਤੇ ਮੁੱਖ ਪ੍ਰਬੰਧਕ ਮਿਸ਼ੀਗਨ ਯੂਨੀਵਰਸਿਟੀ ਦੇ ਅਰਵਿੰਦ ਪਾਲ ਸਿੰਘ ਮੰਡੇਰ ਨੇ ਕਿਹਾ ਕਿ ਇਸ ਸੈਮੀਨਾਰ ਵਿੱਚ ਸ਼ਾਮਲ ਸਾਰੇ ਪੇਪਰਾਂ ਨੂੰ ਸੰਕਲਿਤ ਕਰਕੇ ਇੱਕ ਕਿਤਾਬ ਤਿਆਰ ਕੀਤੀ ਜਾਵੇਗੀ

ਇਸ ਦੋ ਰੋਜ਼ਾ ਵਿਚਾਰ ਦੌਰਾਨ ਵੱਖ ਵੱਖ ਮਸਲਿਆਂ ਸਬੰਧੀ ਸਵਾਲ ਪੁੱਛਣ ਦੇ ਨਾਲ ਨਾਲ ਵਿੱਚ ਵੱਡਮੁੱਲੇ ਸੁਝਾਅ ਦੇਣ ਵਾਲਿਆਂ ` ਸਿੱਖ ਵਿਦਵਾਨ ਡਾ.ਰਣਬੀਰ ਸਿਘ ਸੰਧੂ, ਪ੍ਰੋਫੈਸਰ ਰਘੁਬੀਰ ਕੌਰ, ਬਾਜਵਾ, ਗੁਰਦੇਵ ਸਿੰਘ ਸੰਧੂ ਰਿਵਰਸਾਈਡ, ਸਿੱਖ ਇਨਫਰਮੇਸ਼ਨ ਸੈਂਟਰ ਦੇ ਭਜਨ ਸਿੰਘ ਭਿੰਡਰ, ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਮਾਨਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਾਦਵਿੰਦਰ ਸਿੰਘ, ਜਸਜੀਤ ਸਿੰਘ, ਕਨੇਡਾ ਤੋਂ ਇੰਦਰਾ ਪ੍ਰਸਥ ,ਵਿਦਿਆਰਥਆਂ `ਚੋਂ ਰਣਦੀਪ ਸਿੰਘ, ਗਗਨ ਸਿੰਘ ਅਤੇ ਪੁਨੀਤ ਕੌਰ ਖਾਲਸਾ ਸ਼ਾਮਲ ਸਨ ਸੈਮੀਨਾਰ ਦੇ ਸੂਤਰਧਾਰ ਪ੍ਰਭਸ਼ਰਨਦੀਪ ਸਿੰਘ ਨੇ ਸੈਮੀਨਾਰ ਵਿੱਚ ਆਏ ਸਾਰੇ ਵਿਦਵਾਨਾਂ, ਸਰੋਤਿਆਂ ਅਤੇ ਇਸ ਨੂੰ ਸਪਾਂਸਰ ਕਰਨ ਲਈ ਸਿੱਖ ਯੂਥ ਆਫ ਅਮਰੀਕਾ,ਅਤੇ ਸੁਚੱਜੇ ਪ੍ਰਬੰਧਾਂ ਲਈ ਸੈਂਟਰ ਫਾਰ ਸਿੱਖ ਸਟੱਡੀਜ਼, ਬਰਕਲੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਬਰਕਲੇ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

23 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ
a

a

a

a

a

a

a

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas