BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਤਖਤੂਪੁਰੇ ਦਾ ਮਾਘੀ ਮੇਲਾ : ਲੋਕਾਂ ਨੇ ਖਾੜਕੂਆਂ ਦੇ ਪੋਸਟਰਾਂ ਤੇ ਸਹਿਤ ਵੱਲ ਵਧੇਰੇ ਰੁਚੀ ਵਿਖਾਈ
ਸਿਆਸੀ ਕਾਨਫਰੰਸਾਂ ਫਿੱਕੀਆਂ ਰਹੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ

ਮੋਗਾ: ਤਖਤੂਪੁਰਾ ਦੇ ਸਾਲਾਨਾ ਮਾਘੀ ਮੇਲੇ `ਤੇ ਇਸ ਵਾਰ ਵੀ ਖੂਬ ਰੌਣਕਾਂ ਰਹੀਆਂ ਕੜਾਕੇ ਦੀ ਠੰਢ ਦੇ ਬਾਵਜੂਦ ਸ਼ਰਧਾਲੂ ਇਸ ਮੇਲੇ ਵਿਚ ਪਹੁੰਚੇ ਦੂਜੇ ਪਾਸੇ ਸਿਆਸੀ ਕਾਨਫਰੰਸਾਂ ਵਿਚ ਹਾਜ਼ਰੀ ਫਿੱਕੀ ਰਹੀ ਜਦੋਂ ਕਿ ਲੋਕਾਂ ਦੀ ਖਾੜਕੂਆਂ ਦੇ ਪੋਸਟਰਾਂ ਅਤੇ ਸਹਿਤ ਵੱਲ ਵਧੇਰੇ ਰੁਚੀ ਵੇਖਣ ਨੂੰ ਮਿਲੀ ਭਾਰੀ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਲੋਕਾਂ ਨੇ ਵੱਡੀ ਮਾਤਰਾ ਵਿਚ ਖਾੜਕੂ ਸਾਹਿਤ ਖਰੀਦਿਆ ਕੋਈ ਇਕ ਦਰਜਨ ਸਟਾਲਾਂ ਤੋਂ ਖਾੜਕੂਆਂ ਨਾਲ ਸਬੰਧਤ ਸੀਡੀਜੀ, ਵੀਡੀਓ ਸੀਡੀਜ਼ ਦੀ ਵਿਕਰੀ ਜ਼ੋਰਾਂ `ਤੇ ਸੀ ਇਨ੍ਹਾਂ ਸਟਾਲਾਂ `ਤੇ ਪੰਜਾਬ ਵਿਚ ਖਾੜਕੂਵਾਦ ਦੌਰਾਨ ਮਾਰੇ ਗਏ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਪੋਸਟਰ ਲਗਾਏ ਹੋਏ ਸਨ ਇਕ ਦੁਕਾਨਦਾਰ ਨੇ ਦੱਸਿਆ ਕਿ ਕੁਝ ਘੰਟਿਆਂ ਵਿਚ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ 300 ਪੋਸਟਰ ਵਿਕ ਗਏ

ਦੂਜੇ ਪਾਸੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਹੋਰ ਕੋਈ ਵੀ ਅਕਾਲੀ ਮੰਤਰੀ ਇਸ ਮੇਲੇ ਵਿਚ ਨਹੀਂ ਪਹੁੰਚਿਆ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਵਿਚੋਂ ਇਸ ਰੈਲੀ ਨੂੰ ਥੋੜ੍ਹਾ ਸਮਾਂ ਦਿੱਤਾ ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਯੋਜਨਾਵਾਂ ਉਲੀਕ ਰਹੀ ਹੈ ਆਸਟਰੇਲੀਆ ਵਿਚ ਇਕ ਗੁਰਦੁਆਰੇ ਨੂੰ ਅੱਗ ਲਾਏ ਜਾਣ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਮੁੱਦੇ `ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੁਆਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖਣਗੇ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਟ ਲਾ ਕੇ ਸਿੱਖ ਭਾਈਚਾਰੇ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਦੀ ਰੈਲੀ ਨੂੰ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਅਤੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਨੇ ਸੰਬੋਧਨ ਕੀਤਾ ਸ੍ਰੀ ਕੇ ਪੀ ਨੇ ਇਲਜ਼ਾਮ ਲਾਇਆ ਕਿ ਬਾਦਲ ਪਰਿਵਾਰ ਹੀ ਸੂਬੇ ਵਿਚ ਸਮੁੱਚੇ ਸੰਕਟ ਦੀ ਜੜ੍ਹ ਹੈ

 

ਇਕ ਬਾਬਾ ਬਾਦਲ ਹੈ, ਜੀਹਨੇ ਪੰਜਾਬ ` 800 ਬੱਸ ਪਾਤੀ
ਮਾਘੀ ਮੇਲੇ `ਚ ਜਗਮੀਤ ਸਿੰਘ ਬਰਾੜ ਨੇ ਬਾਦਲਕਿਆਂ ਨੂੰ ਲਾਏ ਰਗੜੇ
ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁਕਤਸਰ: ਮਾਘੀ ਮੇਲੇ ਵਿਚ ਜਗਮੀਤ ਸਿੰਘ ਬਰਾੜ ਨੇ ਬੱਬੂ ਮਾਨ ਦੇ ਗੀਤ ਇਕ ਬਾਬਾ ਨਾਨਕ ਸੀ.. ਦੀ ਤਰਜ਼ `ਤੇ ਪ੍ਰਕਾਸ਼ ਸਿੰਘ ਬਾਦਲ ਵਿਰੁਧ ਨਵਾਂ ਗੀਤ ਘੜ੍ਹ ਦਿੱਤਾ ਸ. ਬਰਾੜ ਨੇ ਸਟੇਜ ਤੋਂ ਗੀਤ ਦੀਆਂ ਤੁਕਾਂ ਸੁਣਾਈਆਂ ਇਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹ ਤੀ, ਇਕ ਬਾਬਾ ਬਾਦਲ ਹੈ ਜੀਹਨੇ ਪੰਜਾਬ `ਚ 800 ਬੱਸ ਪਾਤੀ ਇਸ ਵਾਰ ਮਾਘੀ ਮੇਲੇ ਵਿਚ ਕਾਂਗਰਸ ਦੀ ਕਾਨਫਰੰਸ ਦੇ ਇੰਚਾਰਜ ਜਗਮੀਤ ਬਰਾੜ ਸਨ ਅਤੇ ਉਨਾਂ ਨੇ ਬਾਦਲ ਸਰਕਾਰ ਨੂੰ ਹਰ ਮਾਮਲੇ `ਤੇ ਲੰਮੇਂ ਹੱਥੀਂ ਲਿਆ ਜਗਮੀਤ ਬਰਾੜ ਨੇ ਸ. ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਵਿਰੁਧ ਵੀ ਕਈ ਟਿੱਪਣੀਆਂ ਕੀਤੀਆਂ ਬਰਾੜ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਲੰਗਰ ਸੇਵਾ ਦੀ ਸ਼ੁਰੂਆਤ ਬਾਦਲ ਪਰਿਵਾਰ ਨੇ ਤਾਂ ਜਰੂਰ ਕੀਤੀ ਸੀ, ਪਰ ਬਾਦਲ ਨੇ ਅੱਜ ਤੱਕ ਇਕ ਰੁਪਏ ਦੀ ਪਰਚੀ ਵੀ ਨਹੀਂ ਕਟਵਾਈ ਸ. ਬਰਾੜ ਨੇ ਬੀਬੀ ਬਾਦਲ `ਤੇ ਲੰਗਰ ਬਹਾਨੇ ਮਾਇਆ ਇਕੱਠੀ ਕਰਨ ਦੇ ਦੋਸ ਵੀ ਲਗਾਏ

ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਪੰਜਾਬ ਦੀ ਸਿਆਸਤ `ਤੇ ਕਬਜ਼ਾ ਹੋ ਚੁੱਕਾ ਹੈ ਪੰਜਾਬ ਦੇ ਠੇਕਿਆਂ, ਇੰਡਸਟਰੀ, ਟਰਾਂਸਪੋਰਟ ਆਦਿ `ਤੇ ਬਾਦਲ ਨੇ ਕਬਜ਼ਾ ਜਮਾ ਲਿਆ ਹੈ

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੱੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਨੰਬਰ ਇਕ ਪਾਰਟੀ ਦੱਸਦਿਆਂ ਆ ਰਹੀਆਂ ਸ਼ੋ੍ਰਮਣੀ ਕਮੇਟੀ ਚੋਣਾਂ ਸਬੰਧੀ ਸਿੱਖ ਕੌਮ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖ ਸ਼ਕਤੀ ਦਾ ਧੂਰਾ ਗੁਰਦੁਆਰਾ ਸਾਹਿਬਾਨ `ਤੇ ਕਬਜ਼ੇ ਲਈ ਮੁੱਢ ਤੋਂ ਹੀ ਯਤਨਸ਼ੀਲ ਰਹੀ ਹੈ ਅਤੇ ਇਸ ਲਈ ਉਸ ਨੇ ਕਈ ਹੱਥਕੰਡੇ ਅਪਣਾਏ ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਾਂਗਰਸ ਪਾਰਟੀ ਦਾ ਏਜੰਟ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਹੁਣ ਇਸ ਨਵੇਂ ਮਸੰਦ ਰਾਹੀਂ ਸ਼ੋ੍ਰਮਣੀ ਕਮੇਟੀ `ਤੇ ਕਬਜ਼ੇ ਦੇ ਯਤਨ ਅਰੰਭ ਕੀਤੇ ਹਨ ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਕਮੇਟੀ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇ ਕੇ ਕਾਂਗਰਸ ਦੇ ਇਨ੍ਹਾਂ ਯਤਨਾਂ ਦਾ ਮੂੰਹ ਤੋੜ ਜਵਾਬ ਦੇਣ ਸੁਖਬੀਰ ਸਿੰਘ ਬਾਦਲ ਨੇ 1984 ਦੇ ਸਿੱਖ ਕਤਲੇਆਮ ਸਬੰਧੀ ਇਨਸਾਫ਼ ਪ੍ਰਕਿਰਿਆ ਤੇਜ਼ ਕਰਨ ਲਈ ਫ਼ਾਸਟ ਟਰੈਕ ਅਦਾਲਤਾਂ ਦਾ ਗਠਨ ਕੀਤੇ ਜਾਣ ਦੀ ਮੰਗ ਕੀਤੀ

ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਮੁੜ ਕਿਹਾ ਕਿ ਖ਼ਾਲਿਸਤਾਨ ਦੀ ਸਥਾਪਨਾ ਹੀ ਸਿੱਖੀ ਦੀ ਹੋਂਦ ਨੂੰ ਬਚਾਉਣ ਦਾ ਇਕੋ-ਇਕ ਹੱਲ ਹੈ ਉਨ੍ਹਾਂ ਕਿਹਾ ਕਿ ਜਦੋਂ ਤਕ ਖ਼ਾਲਿਸਤਾਨ ਨਹੀਂ ਬਣ ਜਾਂਦਾ, ਉਦੋਂ ਤਕ ਸਿੱਖੀ ਦੀ ਹੋਂਦ ਨੂੰ ਬਚਾ ਕੇ ਰਖਣਾ ਵੀ ਔਖਾ ਹੋ ਗਿਆ ਹੈ ਅਨੇਕਾਂ ਸਿੱਖ ਵਿਰੋਧੀ ਤਾਕਤਾਂ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜ਼ਸ਼ਾਂ ਤਿਆਰ ਕਰਨ ਵਿਚ ਲਗੀਆਂ ਹੋਈਆਂ ਹਨ ਸ. ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਅਤੇ ਬੀਜੇਪੀ ਦੇ ਹੇਠਾਂ ਲਗਿਆ ਹੋਇਆ ਹੈ

 

20 ਜਨਵਰ 2010

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas